ਅੱਜ ਵੀ ਮੇਰਾ ਚੇਤਾ ਆਉਂਦਾ ਹੋਵੇਗਾ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
satwinder_7@hotmail.com

ਤੂੰ ਸਾਨੂੰ ਇੰਨਾਂ ਰੋਜ਼ ਚੇਤੇ ਆਉਂਦਾ ਏ। ਮੈਨੂੰ ਵੀ ਜਰੂਰ ਚੇਤੇ ਕਰਦਾਂ ਹੋਵੇਗਾ। 

ਮੇਰਾ ਨਾਂਮ ਮਿੱਟੀ ਉਤੇ ਲਿਖ-ਲਿਖਕੇ। ਤੂੰ ਵੀ ਬਾਰ-ਬਾਰ ਢੋਹੁਉਂਦਾ ਹੋਵੇਗਾ।

ਕਦੇ ਸ਼ੀਸ਼ੇ ਵਿੱਚ ਮੁੱਖ ਦੇਖ ਕੇ। ਮੇਰਾ ਚੇਹਰਾ ਤੈਨੂੰ ਚੇਤੇ ਆਉਂਦਾ ਹੋਵੇਗਾ।

ਜਦੋਂ ਬੈਠੇ ਸੀ ਇਕੱਠੇ ਰਲ ਕੇ। ਉਹ ਸਮਾਂ ਤੈਨੂੰ ਵੀ ਚੇਤੇ ਆਉਂਦਾ ਹੋਵੇਗਾ।

ਜਦੋਂ ਰੁਮਾਲ ਵਿਟਾਉਂਦਾ ਹੁੰਦਾ ਸੀ। ਪਿਆਰ ਦੇ ਨਾਵਲ ਮੈਨੂੰ ਪੜ੍ਹਾਉਂਦਾ ਸੀ।

ਕਦੇ ਚੇਤਾ ਮੇਰਾ ਆਉਂਦਾ ਹੋਣਾਂ ਏ। ਮੇਰੇ ਰਾਹਾਂ ਦੇ ਵਿੱਚ ਤੂੰ ਖੜ੍ਹੋਉਦਾ ਸੀ।

ਮੇਰੀ ਬੀਹੀ ਵਿੱਚ ਗੇੜੇ ਲਾਉਂਦਾ ਸੀ। ਸੱਤੀ ਤੋਂ ਪਹਿਲਾਂ ਕਾਲਜ਼ ਪਹੁੰਚਦਾ ਸੀ।

ਫੀਅਟ ਤੇ ਪਟਰੌਲ ਫੂਕਦਾ ਸੀ। ਸਤਵਿੰਦਰ ਦੇ ਪਿਛੇ ਜਦੋਂ ਘੁੰਮਦਾ ਹੁੰਦਾ ਸੀ।

ਮੰਮੀ ਜੀ ਤੋਂ ਚੋਰੀ ਮੈਨੂੰ ਮਿਲਦਾ ਸੀ। ਮੇਰਾ ਬਾਪੂ ਜੋ ਦੱਬਕਾ ਤੈਨੂੰ ਦਿੰਦਾ ਸੀ।

ਅੱਜ ਵੀ ਦਿਲ ਹਿਲਾਂਉਂਦਾ ਹੋਣਾਂ ਏ। ਅੱਜ ਵੀ ਮੇਰਾ ਚੇਤਾ ਆਉਂਦਾ ਹੋਵੇਗਾ।

ਤੈਨੂੰ ਕਦੇ ਤਾਂ ਮੇਰਾ ਚੇਤਾ ਆਉਂਦਾ ਹੋਵੇਗਾ। ਤੈਨੂੰ ਵੀ ਚੇਤਾ ਸਿਤਾਉਂਦਾ ਹੋਵੇਗਾ।

ਭੁੱਲਿਆ ਖਿਆਲ ਮੇਰਾ ਆਉਂਦਾ ਹੋਵੇਗਾ। ਕਦੀ ਸੁਪਨਾ ਆਉਂਦਾ ਹੋਵੇਗਾ। 

Comments

Popular Posts