ਮੇਰੇ ਉਤੇ ਉਹ ਦੇ
ਇਸ਼ਕੇ ਦਾ ਜਾਦੂ ਹੋ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਮਾਏ ਨੀਂ ਮੇਰੀਏ ਪਿਆਰ ਮੈਨੂੰ ਹੋ ਗਿਆ। ਮੇਰੇ ਮੂਹਰੇ ਆ ਕੇ
ਸੋਹਣਾਂ ਯਾਰ ਸੀ ਖੜ੍ਹੋ ਗਿਆ।
ਉਹ ਦੀਆਂ ਅੱਖਾਂ ਵਿੱਚ ਤੱਕ ਮੈਥੋ ਹੋ ਗਿਆ। ਉਹਦੇ ਹਾਸਿਆਂ ਦੇ
ਵਿੱਚ ਮੈਥੋ ਹੱਸ ਹੋ ਗਿਆ।
ਅੱਖਾਂ ਵਿੱਚ ਅੱਖਾਂ ਪਾ ਕੇ ਮੈਥੋ ਦੇਖ਼ ਹੋ ਗਿਆ। ਮੈਂ ਦੇਖਦੀ
ਰਹਿਗੀ ਮੇਰਾ ਤਾਂ ਦਿਲ ਖੋ ਗਿਆ।
ਮੇਰੇ ਉਤੇ ਉਹ ਦੇ ਇਸ਼ਕੇ ਦਾ ਜਾਦੂ ਹੋ ਗਿਆ। ਦਿਲ ਮੇਰਾ ਮਗਰ
ਲੱਗ ਉਹ ਦੇ ਤੁਰ ਗਿਆ।
ਸੱਤੀ ਦੇ ਹੱਥਾਂ ਵਿੱਚੋਂ ਨਿੱਕਲ ਉਹ ਦਾ ਹੋ ਗਿਆ। ਸਤਵਿੰਦਰ
ਕੋਲੋ ਦਿਲ ਬੇਕਾਬੂ ਹੋ ਗਿਆ।
ਮਾਏ ਨੀ ਮਾਏ ਮੈਨੂੰ ਸੱਚੀ ਪਿਆਰ ਹੋ ਗਿਆ। ਉਹਦੇ ਪਿਆਰ ਵਿੱਚ
ਨੇਹੁ ਮੇਰਾ ਲੱਗ ਗਿਆ।
Comments
Post a Comment