ਤਾਕਦ ਦਾ ਝਰਨਾਂ ਰੂਹਾਂ ਨੂੰ ਬਣਾਂਉਂਦੇ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਅਸੀ ਵਾਰਸ ਗੁਰੂ ਗੋਬਿੰਦ ਸਿੰਘ ਜੀ ਦੇ ਕਹਾਂਉਂਦੇ।

ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਕਹਾਂਉਂਦੇ।

ਬੋਲੇ ਸੋ ਨਿਹਾਲ ਦੇ ਨਾਹਰੇ ਹਾਂ ਲਗਾਉਂਦੇ।

ਸਤਿ ਸ੍ਰੀ ਅਕਾਲ ਗੁਰੂ ਫਤਿਹ ਹਾਂ ਬਲਾਂਉਦੇ।  

ਮਰਦਾਂ-ਔਰਤਾਂ ਨੂੰ ਇਕੋ ਬਾਟੇ ਚੋਂ ਅੰਮਿੰਤ ਛਕਾਂਉਂਦੇ।

ਅੰਮਿੰਤ ਦੀਆਂ 5 ਘੂਟਾਂ ਮੂੰਹ ਵਿੱਚ ਪੁਉਂਦੇ।

ਪੰਜ ਪਿਆਰੇ ਅੱਖਾਂ ਵਿੱਚ ਅੰਮ੍ਰਿਤ ਜਦੋ ਪੁਉਂਦੇ।

ਅੰਮ੍ਰਿਤ ਦੇ 5 ਚੂਲੇ ਮੱਥੇ ਵਿੱਚ ਪਾਉਂਦੇ।

ਪੰਜ ਪਿਆਰੇ ਨਾਲ ਨਾਲ ਗੁਰੂ ਫਤਿਹ ਬਲਵਾਉਦੇ।

ਗਿਆਨ ਦੀਆਂ ਅੱਖਾ ਝੱਟ ਪੱਟ ਖੋਲਦੇ।

ਗੁਰੂ ਸ਼ਕਤੀ ਨੂੰ ਸਾਡੀ ਰੂਹ ਵਿੱਚ ਪਾਉਂਦੇ।

ਤਾਕਦ ਦਾ ਝਰਨਾਂ ਰੂਹਾਂ ਨੂੰ ਬਣਾਂਉਂਦੇ।

ਅੰਨਦ ਆ ਜਾਂਦਾ ਗੁਰੂ ਹਿੱਕ ਨਾਲ ਲਾਉਂਦੇ।

ਪਹਿਲਾਂ ਬਾਰ ਕਰਦੇ ਨਹੀਂ।

ਫਿਰ ਆਹਲਾ ਛੱਡਦੇ ਨਹੀਂ।

ਕਿਸੇ ਕੋਲੋ ਡਰਦੇ ਨਹੀਂ।

ਭਾਵੇਂ ਗੁਆਂਢੀਂ ਜਾਂ ਬਦੇਸ਼ ਕਰੇ ਚੜ੍ਹਾਈਆਂ।

ਹਿੱਕ ਦੇ ਜ਼ੋਰ ਨਾਲ ਲੜਦੇ ਲੜਾਂਈਆਂ।

ਚਿੱੜੀਆਂ ਤੋਂ ਬਾਜ ਗੁਰੂ ਮੇਰੇ ਨੇ ਲੜਾਉਂਦੇ।

ਅੜ ਜਾਏ ਦੁਸ਼ਮੱਣ ਨੱਕ ਨਾਲ ਚਾਣੇ ਚਬਾਉਂਦੇ।

ਹੱਕਾਂ ਦੀ ਰਾਖੀ ਲਈ ਦੁਸ਼ਮੱਣ ਅੱਗੇ ਅੜ ਜਾਂਦੇ।

ਰੱਬ ਕਰੇ ਮੇਹਰਾਂ ਹੱਥ ਆਈ ਬਾਜੀ ਜਿੱਤ ਲੈਦੇ।

ਪਾੜ ਕੇ ਧਰਤੀ ਦੁਸ਼ਮੱਣ ਵਿੱਚੇ ਭਸਮ ਕਰ ਦਿੰਦੇ।

ਇਕੱਲੇ ਸਿੰਘ ਸਵਾ ਲੱਖ ਨਾਲ ਲੜਦੇ।

ਹੋਜੇ ਜੱਗ ਇਕ ਪਾਸੇ ਭੋਰਾ ਨੀ ਡਰਦੇ।

ਰੱਬਾ ਤੇਰੀਆਂ ਕੁਦਰਤਾਂ ਤੇਰੇ ਰੰਗ ਨਿਆਰੇ।

ਤੇਰੇ ਉਤੋਂ ਜਾਈਏ ਵਾਰੇ, ਜਾਈਏ ਬਲਿਹਾਰੇ।

ਤੇਰੇ ਰੱਬਾ ਨਿੱਤ ਸੱਤੀ ਗੀਤ ਸੋਹਲੇ ਗਾਵੇ।

ਤੇਰੇ ਅੱਗੇ ਸਤਵਿੰਦਰ ਨਿੱਤ ਸੀਸ ਝੁਕਾਵੇ।

ਸੱਤੀ ਹਰ ਪਲ਼ ਤੈਨੂੰ ਰੱਬਾ ਵੇ ਪੁਕਾਰੇ।

ਤੇਰੇ ਵਰਗੇ ਹੈਨੀ ਰੱਬਾ ਹੋਰ ਸਹਾਰੇ।

ਕੌਤਕ ਦਿਖਾਕੇ ਕਰੀ ਚੱਲ ਵਾਰ ਨਿਆਰੇ।

 

Comments

Popular Posts