ਇੱਕ ਬਾਰ ਬਾਂਹ ਫੜ ਕੇ ਨਹੀਂ ਹੈ ਛੱਡਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਉਹਦੇ ਕੋਲੋ ਗੂਝੇ ਭੇਤ ਨਹੀਂ ਮੇਰਾ ਗੁਰੂ ਛੱਡਦਾ।
ਗੁਰੂ ਸਾਰੇ ਡਰ-ਭੈਅ-ਭਰਮ ਦਿਲ ਵਿੱਚੋਂ ਕੱਢਦਾ।
ਜਿਹੜਾ ਰੱਬ-ਰੱਬ ਕਰਦਾ। ਜੋ ਰੱਬ ਕੋਲੋ ਡਰਦਾ।
ਜਿਹੜਾ ਉਹ ਨੂੰ ਚੇਤੇ ਕਰਦਾ। ਰੱਬ-ਰੱਬ ਜੱਪਦਾ।
ਗੁੱਟ ਫੜ ਮਸੀਬਤਾਂ ਵਿੱਚੋਂ ਰੱਬ ਬਾਹਰ ਕੱਢਦਾ।
ਬਾਂਹ ਫੜ ਕੇ ਭੱਵਜਲ ਵਿੱਚੋਂ ਬਾਹਰ ਕਰਦਾ।
ਬਾਂਹ ਫੜ ਕੇ ਭੱਵਜਲ ਵਿੱਚੋਂ ਬਾਹਰ ਕਰਦਾ।
ਰੱਬ ਜਦੋਂ ਯਾਰਾਂ ਦਾ ਯਾਰ ਲੋਕੋ ਬੱਣਦਾ।
ਰੱਬ ਜਦੋਂ ਯਾਰਾਂ ਦਾ ਯਾਰ ਲੋਕੋ ਬੱਣਦਾ।
ਤਾਂਹੀਂ ਤਾਂ ਰੱਬਾ ਸਬ ਤੋਂ ਪਿਆਰਾ ਲੱਗਦਾ।
ਦੁਨੀਆਂ ਵਿੱਚੋਂ ਨਿਆਰਾ ਉਹ ਲੱਗਦਾ।
ਉਹ ਦੇ ਵਰਗਾ ਨਾਂ ਕੋਈ ਯਾਰ ਲੱਭਦਾ।
ਉਹੀ ਰੱਬ ਮੇਰੀ ਜਾਨ ਦੀ ਰਾਖੀ ਕਰਦਾ।
ਮੂੰਹੋਂ ਮੰਗੀਆਂ ਮੂਰਾਦਾ ਮੂਹਰੇ ਧਰਦਾ।
ਸਤਵਿੰਦਰ ਨੂੰ ਬੜਾ ਪਿਆਰ ਕਰਦਾ।
ਅੰਨ-ਪਾਣੀ ਹਵਾ ਦੇ ਕੇ ਜਿੰਦਾ ਰੱਖਦਾ।
ਤੱਤੀ ਹਵਾਂ ਭੋਰਾ ਲੱਗਣ ਨਹੀਂ ਦਿੰਦਾ।
ਉਹ ਮਾਲਕ ਸੱਤੀ ਦਾ ਆਪ ਕਹਾਂਉਂਦਾ।
ਦੁੱਖ ਨਾਸ਼ ਕਰ ਸੁੱਖ ਮੇਰੀ ਝੋਲੀ ਪਾਉਂਦਾ।
ਤਾਂਹੀ ਉਹ ਪਿਆਰਾ ਸਾਡੇ ਮਨ ਨੂੰ ਭੋਉਂਦਾ।
ਉਹ ਇਸ-ਉਸ ਦੁਨੀਆਂ ਵਿੱਚ ਰਾਖੀ ਕਰਦਾ।
ਰੱਬਾ ਤੈਨੂੰ ਮੇਰਾ ਮਨ ਦਿਨ-ਰਾਤ ਹੈ ਚਹੁੰਦਾ।
ਤੇਰੇ ਬਿੰਨਾਂ ਮੇਰਾ ਹੁਣ ਬਿੰਦ ਨਹੀਂਉ ਸਰਦਾ।
ਤਾਂਹੀਂ ਤਾਂ ਦਿਲ ਮੇਰਾ ਰੱਬ-ਰੱਬ ਰਹਿੰਦਾ ਕਰਦਾ।
ਕਦੇ ਤੂੰ ਸਾਡੇ ਕੋਲੋ ਛੁੱਪਦਾ। ਕਦੇ ਆ ਮੂਹਰੇ ਖੜ੍ਹਦਾ।
ਕਦੇ ਪਾਸੇ ਵੱਟਦਾ। ਵੇ ਰੱਬਾ ਕਦੇ ਪਿਆਰ ਕਰਦਾਂ।
ਕੀ ਕਰੀਏ ਤੂੰਤਾਂ ਹੈ ਮੇਰੇ ਆਪਣੇ ਮੇਰੇ ਘਰਦਾ।
ਜੇ ਹੋਵੇ ਕੋਈ ਬੇਗਾਨਾਂ ਮੈ ਵੀ ਪਾਸਾ ਵੱਟਲਾਂ।
ਵੇ ਰੱਬਾ ਤੂੰ ਤਾਂ ਸਾਨੂੰ ਚੌਜ਼ ਕਰ-ਕਰ ਠੱਗਦਾ।
ਸਬ ਤੋਂ ਪਿਆਰਾ ਰੱਬ ਤੂੰਹੀਂ ਤੂੰ ਮੈਨੂੰ ਲੱਗਦਾ।
ਰੱਬਾ ਵੇ ਸਾਡਾ ਹੱਥ ਘੁੱਟ ਜ਼ੋਰ ਨਾਲ ਫੱੜਲਾ।
ਤੂੰ ਹੀ ਤਾਂ ਰੱਬਾ ਪਿਆਰਾ ਯਾਂਰ ਮੇਰਾ ਲੱਗਦਾ।
Comments
Post a Comment