ਚਾਰੇ ਪਾਸੇ ਦਿੱਸਦਾ ਰਹਿੰਦਾ ਤੂਹੀਂ ਤੂੰ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾsatwinder_7@hotmail.com
ਪੂਰੇ ਪਿੰਡ ਵਿੱਚੋਂ ਵਿੱਚੋਂ ਸੁਨੱਖਾ ਮੁੰਡਾ ਤੂੰ। ਤਰਸਦੇ ਦੇਖ਼ਣੇ
ਨੂੰ ਤੇਰਾ ਅਸੀਂ ਮੂੰਹ।
ਹਰ ਚੀਜ਼
ਵਿੱਚੋਂ ਦਿਸਦਾ ਮੈਨੂੰ ਤੂੰ। ਪਿਆਰ ਕਰਦਾ ਏ ਤੈਨੂੰ ਮੇਰਾ ਲੂੰ-ਲੂੰ।
ਦਰਸ਼ਨ
ਦੇ ਕੇ ਦਿਖਾ ਜਾ ਮੈਨੂੰ ਮੂੰਹ। ਮੇਰੀ ਜਿੰਦ ਕਰਦੀ ਆ ਤੂਹੀਂ ਤੂੰ-ਤੂੰ।
ਰੱਬ
ਤੋਂ ਪਿਆਰਾ ਹੋ ਗਿਆ ਸੱਤੀ ਨੂੰ ਤੂੰ। ਤੱਕਦੇ ਬੈਠੇ ਤੇਰਾ ਦੇਖ਼ਣੇ ਨੂੰ ਮੂੰਹ।
ਪਤਾ
ਨਹੀਂ ਕਰ ਦਿੱਤਾ ਜਾਦੂ ਕੀ ਤੂੰ? ਚਾਰੇ
ਪਾਸੇ ਦਿੱਸਦਾ ਰਹਿੰਦਾ ਤੂਹੀਂ ਤੂੰ।
ਮੇਰੇ
ਹੱਥਾਂ ਦੀਆਂ ਲਕੀਰਾਂ ਵਿੱਚ ਤੂੰ। ਹੁਣ ਮੇਰਾ ਸਦਾ ਲਈ ਬੱਣ ਗਿਆ ਤੂੰ।
ਸਤਵਿੰਦਰ
ਦੇ ਲੇਖਾਂ ਵਿੱਚ ਲਿਖਿਆ ਤੂੰ। ਧੁਰ ਦੇ ਸੰਯੋਗਾ ਨਾਲ ਮਿਲਿਆ ਤੂੰ।
ਰੱਬ
ਵਰਗਾ ਸਾਡਾ ਮਾਲਕ ਤੂੰ। ਪੂਰੀ ਦੁਨੀਆਂ ਦੇ ਵਿੱਚੋਂ ਲੱਗੇ ਆਪਣਾਂ ਤੂੰ।
Comments
Post a Comment