ਪੁੱਜ ਕੇ ਲਾੜਾ ਲੱਗੇ ਸੋਹਣਾਂ ਭਾਈਆਂ ਨਾਲ ਫੱਬਦੀ ਬਰਾਤ ਏ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਲਾੜਾ ਦੇਖਣੇ ਨੂੰ ਆਈਆਂ ਸਾਰੀਆਂ ਸਖ਼ੀਆਂ ਸਹੇਲੀਆਂ ਨੇ।

ਮੁੱਖ ਲਾੜੇ ਦਾ ਦੇਖਣ ਆਈਆਂ ਸਬ ਭੂਆਂ, ਮਾਸੀਆਂ ਮੇਲਣਾਂ ਨੇ।

ਪੁੱਜ ਕੇ ਲਾੜਾ ਲੱਗੇ ਸੋਹਣਾਂ ਭਾਈਆਂ ਨਾਲ ਫੱਬਦੀ ਬਰਾਤ ਏ।

ਡੈਡੀ, ਮਾਮਿਆ, ਚਾਚਿਆਂ, ਤਾਂਇਆਂ ਨਾਲ ਸੱਜਦੀ ਬਰਾਤ ਏ।

ਮਾਮੀਆਂ, ਮਾਸੀਆ, ਚਾਚੀਆਂ, ਤਾਂਈਆਂ ਨੇ ਸੱਜਾਤੀ ਬਰਾਤ ਏ।

ਮੰਮੀ, ਭੈਣਾਂ-ਜੀਜਿਆਂ, ਭੂਆ-ਫੂਫੜਾ ਨਾਲ ਭਰ ਗਈ ਬਰਾਤ ਏ।

ਕੁੜੀਆਂ ਮੇਲਣਾਂ ਨੇ ਦੁਲਹੇ ਉਤੇ ਪਾਈ ਮਿੱਠੀ ਪਿਆਰੀ ਝਾਤ ਏ।

ਲਾੜਾ ਘੇਰਿਆ ਸਾਲੀਆਂ ਨੇ ਹੋਗੀ ਕਰਨੀ ਔਖੀ ਲਾੜੇ ਨੂੰ ਬਾਤ ਏ।

ਕੁੜੀਆਂ ਕਹਿੱਣ ਦਰ ਟੱਪਣੇ ਦਾ ਸਾਨੂੰ ਚਾਹੀਦਾ ਪਹਿਲਾਂ ਲਾਗ ਏ।

ਅਸੀਂ ਵੀ ਰੀਬਨ ਕਟਾਈ ਲੈਣੀ ਪੂਰੇ ਰੂਪੀਏ 5000 ਹਜ਼ਾਰ ਏ।

ਲਾੜਾ ਆਲਾ ਦੁਆਲਾ ਦੇਖੇ ਪੈਸੇ ਦੇਣ ਬਿੰਨਾਂ ਦਿੱਸਦਾ ਨਾਂ ਰਾਹ ਏ।

ਸੱਤੀ ਕਾਹਦੀ ਵਿਆਹੁਣ ਆਇਆ ਜੇਬ ਖ਼ਾਲੀ ਹੋਣੀ ਸ਼ੁਰੂ ਹੋ ਗਈ ਏ।

ਸਤਵਿੰਦਰ ਵੀ ਤਾਂ ਇੰਨਾਂ ਛੋਟੀਆਂ ਸਾਲੀਆਂ ਦੀ ਹੀ ਵੱਡੀ ਭੈਣ ਏ।

ਅੱਜ ਤੋਂ ਪਤਨੀ ਤੋਂ ਜੇਬ ਬੱਚਾਉਣ ਦਾ ਸੋਚਣਾਂ ਪੈਣਾਂ ਨਵਾਂ ਢੰਗ ਏ।

 

 

 

Comments

Popular Posts