ਔਰਤ ਦੇ ਅੰਗਾਂ ਦੀ ਪ੍ਰਦਰਸ਼ਨੀ ਕਰਦੇ ਨੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ satwinder_7@hotmail.com
ਦਾਰੂ ਪੀ-ਦਾਰੂ ਪੀ ਨਸ਼ੇ ਵਿੱਚ ਹੁੰਦੇ ਨੇ। ਕਈ ਸੋਫ਼ੀ ਵੀ ਹਾਥੀ
ਵਾਂਗ ਗਾਹ ਪਾਉਂਦੇ ਨੇ।
ਮਾੜੇ ਚੰਗੇ ਦੀ ਪਹਿਚਾਣ ਭੁੱਲ ਜਾਂਦੇ ਨੇ। ਦਾਰੂ ਪੀ-ਪੀ ਕੇ
ਲੋਕੀ ਖੌਰੂ ਬੜਾ ਪਾਉਂਦੇ ਨੇ।
ਬੱਣ ਸਾਨ੍ਹ ਸਰੀਫ਼ਾ ਨੂੰ ਜਾ ਕੇ ਢਾਉਂਦੇ ਨੇ। ਕਰਕੇ ਨਸ਼ੇ ਕਈ
ਐਸੇ ਸ਼ੇਰ ਬੱਣ ਜਾਂਦੇ ਨੇ।
ਹੇਠਲੀ ਉਤਲੀ ਦੁਨੀਆਂ ਤੇ ਲਿਉਂਦੇ ਨੇ। ਮਾਵਾਂ ਭੈਣਾਂ ਦੀਆਂ
ਗਾਲ਼ਾਂ ਉਹ ਸੁਣਾਂਉਂਦੇ ਨੇ।
ਜੋ ਵੀ ਮਾਵਾਂ-ਭੈਣਾਂ ਦੀਆਂ ਗਾਲ਼ਾਂ ਕੱਢਦੇ ਨੇ। ਕਿਥੋਂ ਇਹ
ਗੰਦੀਆਂ ਗਾਲ਼ਾਂ ਸਿੱਖ ਲੈਂਦੇ ਨੇ?
ਔਰਤ ਦੇ ਅੰਗਾਂ ਦੀ ਨਮਾਇਸ਼ ਲਾਉਂਦੇ ਨੇ। ਆਪਦੀਆਂ ਮਾਵਾਂ-ਭੈਣਾਂ
ਦੇ ਥੋਕ ਗਿੱਣਦੇ ਨੇ।
ਸੱਤੀ ਐਸੇ ਲੋਕ ਆਪਣਾਂ ਮੂੰਹ ਗੰਦਾ ਕਰਦੇ ਨੇ। ਜੰਮਣ ਵਾਲੀ ਮਾਂ
ਸ਼ਰਮਿੰਦਾ ਕਰਦੇ ਨੇ।
ਮਾਂ-ਪ੍ਰੇਮਕਾ ਦੇ ਹੀ ਨੇੜੇ ਹੁੰਦੇ ਨੇ। ਤਾਂਹੀਂ ਔਰਤ ਦੇ
ਅੰਗਾਂ ਦੀ ਪ੍ਰਦਰਸ਼ਨੀ ਉਹ ਕਰਦੇ ਨੇ।
ਸਤਵਿੰਦਰ ਐਸੇ ਲੋਕ ਕੱਦ ਸਮਝਦੇ ਨੇ। ਗਾਲ਼ ਕੱਢ
ਜੀਭ ਮਲ-ਮਲ ਸੁਆਦ ਲੈਂਦੇ ਨੇ।
ਗਾਲ਼ਾਂ ਕੱਢਣ ਵਾਲਿਆਂ ਤੋਂ ਗਾਲ਼ ਲੋਕੀ ਸੁਣਦੇ ਨੇ। ਗਾਲ਼ ਸੁਣ
ਅੱਗੋਂ ਲੋਕੀ ਹੱਸਦੇ ਨੇ।
Comments
Post a Comment