ਦੇ ਕੇ ਦਿਲ ਮੁੱਲ ਤੈਨੂੰ ਖ੍ਰੀਦ ਲੈਣਾਂ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ

ਉਡੂ-ਊਡੂ ਕਰੇ ਮੇਰਾ ਜੀਅ ਮੱਖਣਾਂ।

ਸਮਝ ਨਾਂ ਲੱਗੇ ਕਰਾਂ ਮੈਂ ਕੀ ਮੱਖਣਾਂ?

ਮਨ ਮੰਨਦਾ ਨੀਂ ਮੇਰਾ ਹੁਣ ਕਹਿੱਣਾਂ।

ਦਿਲ ਤੇਰੇ ਉਤੇ ਰਾਜ ਕਰਕੇ ਰਹਿੱਣਾਂ।

ਕਹਿੰਦਾ ਤੇਰੇ ਕੋਲੇ ਜਾਂਣਾਂ। ਦਰਸ਼ਨ ਕਰਦੇ ਹੀ ਰਹਿੱਣਾਂ।

ਕਹੇ ਯਾਰ ਕੋਲੇ ਰਹਿੱਣਾਂ। ਤੇਰੇ ਪੈਰਾਂ ਵਿੱਚ ਬਹਿੱਣਾਂ।

ਨਾਲ ਲੱਗ-ਲੱਗ ਬਹਿੱਣਾ। ਦਿਲ ਵਾਲੀ ਗੱਲ ਅੱਜ।

ਮਨ ਦੀ ਦੱਸ ਕੇ ਹੀ ਰਹਿੱਣਾਂ। ਅਸੀ ਤੇਰੇ ਹੋ ਕੇ ਰਹਿੱਣਾਂ।

ਉਮਰ ਭਰ ਸੰਗ ਰਹਿੱਣਾਂ। ਦੋਂਨੇਂ ਹੱਥ ਬੰਨ ਕੇ ਮੰਨਉਣਾਂ।

ਮੰਨ ਸੱਤੀ ਦਾ ਤੂੰ ਕਹਿੱਣਾਂ। ਦੇ ਕੇ ਦਿਲ ਮੁੱਲ ਤੈਨੂੰ ਖ੍ਰੀਦ ਲੈਣਾਂ।

ਤੈਨੂੰ ਜਾਨ ਦੇ ਕੇ ਰਹਿੱਣਾਂ। ਤੇਰਾ ਨਾਂਮ ਕਿਸੇ ਕੋਲ ਨਹੀਂ ਲੈਣਾਂ।

ਦਿਲ ਮੰਨਦਾ ਨਹੀਂ ਕਹਿੱਣਾਂ। ਹਰ ਪਲ਼ ਤੈਨੂੰ ਤੱਕਦੇ ਰਹਿੱਣਾਂ।

ਤੈਨੂੰ ਦੇਖਦੇ ਹੀ ਰਹਿੱਣਾਂ। ਸਤਵਿੰਦਰ ਨੇ ਨੇੜੇ ਤੇਰੇ ਰਹਿੱਣਾਂ।

ਤੇਰੇ ਦੀਨ ਵਿੱਚ ਰਹਿੱਣਾਂ। ਤੇਰੇ ਮਨ ਮੰਦਰ ਵਿੱਚ ਰਹਿੱਣਾਂ।

ਤੂੰ ਮੰਨ ਮੇਰਾ ਵੇ ਕਹਿੱਣਾਂ। ਤੂੰ ਕਦੇ ਦੂਰ ਮੇਰੇ ਤੋਂ ਨਾਂ ਹੋਣਾਂ।

ਤੇਰੀਆਂ ਅੱਖਾਂ ਮੂਹਰੇ ਰਹਿੱਣਾਂ। ਅਸੀ ਘਰ ਤੇਰੇ ਰਹਿੱਣਾਂ।

ਤੈਨੂੰ ਜਾਨ-ਜਾਨ ਕਹਿੱਣਾਂ। ਤੈਨੂੰ ਦੇਖ਼-ਦੇਖ਼ਕੇ ਮੈਂ ਜਿਉਣਾਂ।

ਤੇਰੇ ਬਗੈਰ ਨਹੀਂ ਰਹਿੱਣਾਂ। ਤੇਰੇ ਕੋਲ-ਕੋਲ ਮੈਂ ਰਹਿੱਣਾਂ।


 

Comments

Popular Posts