ਰਾਈਡ ਮਹਿੰਗੀ ਪੈ ਸਕਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਇੱਕ ਤਾਂ ਬੱਚੇ ਰਾਈਡ ਝੂਲਿਆਂ ਉਤੇ ਲੈਂਦੇ ਹਨ। ਕਈ ਰਾਈਡ ਕਾਰ ਉਤੇ ਲੈਂਦੇ, ਦਿੰਦੇ ਹਨ। ਦੂਜੇ ਦੀ ਗੱਡੀ ਵਿੱਚ ਸਫ਼ਰ ਕਰਦੇ ਹਨ। ਚਾਰ ਬੰਦੇ ਇੱਕ ਕਾਰ ਵਿੱਚ ਜਾਣ ਨਾਲ, ਚਾਰ ਕਾਰਾਂ ਦਾ ਖ਼ਰਚਾ ਪੈਟਰੋਲ, ਇੰਨਸੋਰੈਸ਼ ਗੱਡੀ ਦੀ ਟੁੱਟ ਭੱਜ ਬੱਚ ਜਾਂਦੀ ਹੈ। ਪਰ ਕਈ ਵਾਰ ਬੰਦਾ ਆਪ ਰਗੜਿਆ ਜਾਂਦਾ ਹੈ। ਭੁੱਲ ਕੇ ਵੀ ਆਪਣੀ ਕਾਰ ਵਿੱਚ ਦੂਜੇ ਬੰਦੇ ਨੂੰ ਨਾਂ ਬੈਠਾਉਣਾਂ। ਨਾਂ ਆਪ ਕਿਸੇ ਨਾਲ ਬੈਠੋਂ। ਐਕਸੀਡੈਂਟ ਗੱਡੀ ਦਾ ਹੋ ਗਿਆ। ਤਾਂ ਹਰਜਾਨਾ ਨਾਲ ਵਾਲਿਆਂ ਨੂੰ ਦੇਣਾ ਪੈ ਜਾਂਦਾ ਹੈ। ਬੰਦੇ ਰਾਈਡ ਲੈਂਦੇ ਹਨ। ਅਗਰ ਇੰਨਸੋਰੈਸ਼ ਨੂੰ ਦੱਸਿਆ ਹੋਵੇ। ਪਰ ਕੋਈ ਹੀ ਇੰਨਸੋਰੈਸ਼ ਨੂੰ ਇਹ ਦਸਦਾ ਹੈ। ਰਾਈਡ ਲੈਣ ਵਾਲੇ ਬੰਦਿਆਂ ਨੂੰ ਪੈਸੇ ਇੰਨਸੋਰੈਸ਼ ਸ਼ਇਦ ਦੇ ਵੀ ਦੇਵੇ। ਅਗਰ ਬੰਦੇ ਨਾਲ ਟੱਕਰ ਹੋ ਗਈ ਦੇਣੇ ਦੇ ਲੈਣੇ ਪੈ ਸਕਦੇ ਹਨ। ਪੰਗਾ ਤਾਂ ਪਾ ਜਾਂਦਾ ਹੈ। ਫੰਗਾਂ ਦੀਆਂ ਡਾਰਾ ਬਣ ਜਾਂਦੀਆਂ ਹਨ। ਲੋਕ ਤਾਂ ਛਿਕੇ ਤੋਂ ਨੱਕ ਵੱਡਦੇ ਹਨ। ਡਰਾਇਵਰ ਨੇ ਅੱਗੇ-ਪਿਛੇ ਸਾਈਡ ਵੱਲ ਸ਼ੀਸ਼ਾ ਬਿੰਦੇ-ਬਿੰਦੇ ਦੇਖਣਾ ਹੁੰਦਾ ਹੈ। ਕਈ ਵਾਰ ਅੱਖਾਂ ਟੱਕਰਾ ਜਾਂਦੀਆਂ ਹਨ। ਗੱਡੀ ਬੱਚ ਜਾਂਦੀ ਹੈ। ਬੰਦੇ ਟੱਕਰ ਜਾਂਦੇ ਹਨ। ਤਾਂਹੀਂ ਤਾਂ ਡਰਾਇਵਰ ਬਦਨਾਂਮ ਹਨ। ਬੱਸਾ ਟਰੱਕਾਂ ਦੇ ਡਰਾਇਵਰ ਦੇਖੇ ਹੋਣੇ ਹਨ। ਬੜਾ ਕਸੂਤਾ ਦੇਖਦੇ ਹਨ। ਜਿਵੇਂ ਭਹੁਤ ਔਖੇ ਹੋਣ। ਟੈਕਸੀ ਡਰਾਇਵਰ ਤਾਂ ਰਸਤੇ ਵਿੱਚ ਹੀ ਹੋਟਲ ਮੋਟਲ ਭਾਲਦੇ ਫਿਰਦੇ ਹੁੰਦੇ ਹਨ। ਲੋਕਲ ਹੋਟਲ ਮੋਟਲ ਦੀ ਪਾਰਕਿੰਗ ਵਿੱਚ ਲੋਕਲ ਹੀ ਟੈਕਸੀਆਂ ਖੜ੍ਹੀਆਂ ਰਹਿੰਦੀਆਂ ਹਨ। ਪਤਾ ਲੱਗ ਹੀ ਜਾਂਦਾ ਹੈ। ਟੈਕਸੀ ਡਰਾਇਵਰ ਗਾਹਕ ਉਡੀਕਦਾ ਹੈ। ਜਾਂ ਆਪ ਗਾਹਕ ਬਣਇਆ ਹੋਇਆ ਹੈ। ਡਰਾਇਵਰ ਉਪਰੀ ਔਰਤ ਨਾਲ ਇਕ ਦੋ ਘੰਟੇ ਲਈ ਕੰਮਰਾ ਕਿਰਾਏ ਉਤੇ ਲੈਂਦਾ ਹੈ। ਕਈ ਮਜ਼ਾਕ ਵਿੱਚ ਕੈਸੀæਅਰ ਨੂੰ ਦੱਸ ਜਾਂਦੇ ਹਨ। ਇਸ ਕੋਲ ਵੀ ਕਿਰਾਇਆ ਨਹੀਂ ਸੀ। ਇਸ ਲਈ ਅੱਜ ਹੋਰ ਔਰਤ ਹੈ। ਕਿਰਾਇਆ ਤਾਂ ਵਸੂਲ ਕਰਨਾ ਹੀ ਹੈ। ਕੋਈ ਕਿਸੇ ਨੂੰ ਜਿਵੇਂ ਵੀ ਰਾਈਡ ਦੇ ਕੇ ਹਿਸਾਬ ਬਰਾਬਰ ਕਰ ਦੇਵੇ। ਅਜ਼ਾਦ ਲੋਕਾਂ ਦੀ ਅਜ਼ਾਦ ਸੋਚਣੀ ਹੈ। ਜਿਸ ਦੇ ਘਰ ਔਰਤ ਨਹੀਂ, ਉਸ ਨੇ ਕੰਮ ਪਿਛੋਂ ਵੀ ਤਾਂ ਪੈਸੇ ਦੇ ਕੇ ਔਰਤ ਖ੍ਰੀਦਣੀ ਹੀ ਹੈ। ਕੰਮ ਸਮੇਂ ਹੀ ਜਾਬਤਾ ਵੀ ਪੂਰਾ ਹੋ ਜਾਂਦਾ ਹੈ। ਦੋ ਕਾਜ ਹੋ ਜਾਂਦੇ ਹਨ। ਧਰਮਕਿ ਬੰਦੇ ਵੀ ਘੱਟ ਨਹੀਂ ਹਨ। ਔਖੇ ਸਮੇਂ ਹੋਟਲ ਮੋਟਲ ਤੱਕ ਰਾਈਡ ਦੇ, ਲੈ ਹੀ ਦਿੰਦੇ ਹਨ। ਲੋਕਾਂ ਦੀਆਂ ਅੱਖਾਂ ਬਹੁਤ ਦੂਰ ਤੱਕ ਦੇਖ ਹੀ ਲੈਂਦੀਆਂ ਹਨ। ਬੰਦਾ ਪਰਦੇ ਵਿੱਚ ਲੁੱਕ ਕੇ ਜੋ ਕਰਦਾ ਹੈ। ਪੂਰੀ ਦੁਨੀਆਂ ਵਿੱਚ ਜ਼ਾਹਰ ਹੋ ਜਾਂਦਾ ਹੈ। ਔਰਤ ਦੇ ਬੱਚਾ ਜੰਮਣ ਦੇ ਨਤੀਜਿਆ ਵਾਂਗ ਹੀ ਹੋਰ ਵੀ ਗੱਲਾਂ ਜੰਨਤਾਂ ਨੂੰ ਮਲੂਮ ਹੋ ਹੀ ਜਾਂਦੀਆਂ ਹਨ। ਪਰ ਆਪਾਂ ਪਰਾਈਵੇਟ ਰਾਈਡ ਦੇਣ ਵਾਲਿਆਂ ਦੀ ਗੱਲ ਕਰਦੇ ਸੀ। ਕਨੇਡਾ ਵਿੱਚ ਵੀ ਇੱਕ ਦੂਜੇ ਤੋਂ ਰਾਈਡ ਲਈ ਜਾਂਦੀ ਹੈ। ਕਈਆਂ ਦੇ ਤਾਂ ਵਧੀਆਂ ਗੱਡੀ ਵਾਲਾ ਹੀ ਪਸੰਦ ਆ ਜਾਂਦਾ ਹੈ। ਰਾਈਡ ਦਾ ਸੌਖਾ ਹੋ ਜਾਂਦਾ ਹੈ। ਨਿਤ ਦਾ ਜੱਬ ਮੁੱਕ ਜਾਂਦਾ ਹੈ। ਜਦੋਂ ਇੱਕੋ ਕੰਮ ਉਤੇ ਕਈ ਜਾਣੇ ਇੱਕਠੇ ਕੰਮ ਤੇ ਇੱਕੋ ਕਾਰ ਵਿੱਚ ਜਾਂਦੇ ਹਨ। ਇਕੋ ਪਾਸੇ ਘਰ ਹੋਣ ਕਰਕੇ, ਔਰਤਾਂ ਮਰਦ ਔਰਤ ਇਕਠੇ ਹੀ ਚਲੇ ਜਾਂਦੇ ਹਨ। ਇਕੋ ਸੀਟ ਉਤੇ ਔਰਤਾਂ, ਮਰਦ ਨਾਲ ਹੀ ਬੈਠੈ ਹੁੰਦੇ ਹਨ। ਨਾਲ ਲੱਗ ਕੇ ਬੈਠਣ ਨਾਲ ਇੱਕ ਹੋਰ ਬੰਦਾ ਬੈਠ ਸਕਦਾ ਹੈ। ਸਰੀਰ ਦੂਜੇ ਨਾਲ ਖਹਿ ਜਾਂਦਾ ਹੈ। ਕਈ ਜਾਣ ਕੇ ਨਾਲ ਲੱਗ ਕੇ ਬੈਠ ਜਾਂਦੇ ਹਨ। ਜਰੂਰੀ ਨਹੀਂ ਔਰਤ ਮਰਦ ਐਸਾ ਕਰਦੇ ਹਨ। ਮਰਦ ਮਰਦ ਉਤੇ ਔਰਤ ਔਰਤ ਉਤੇ ਮੋਹਤ ਹੋ ਜਾਂਦੇ ਹਨ। ਵਿਆਹੇ ਕੁਆਰਿਆਂ ਵਿਚੋਂ ਕੋਈ ਹੀ ਆਪਣੇ ਉਤੇ ਕੰਟਰੌਲ ਕਰ ਸਕਦਾ ਹੈ। ਬਹੁਤੇ ਇਹੀ ਸੋਚਦੇ ਹਨ। ਐਸ਼ ਕਰੋ। ਜਿਸ ਨੂੰ ਮਨ ਦਾ ਸੁੱਖ ਸਮਝਦੇ ਹਨ। ਗਲ਼ ਨੂੰ ਆਪੇ ਫਾਹਾ ਆ ਜਾਂਦਾ ਹੈ। ਕਈਆ ਦਾ ਹਮੇਸ਼ਾਂ ਹੀ ਦਾਅ ਲੱਗਦਾ ਰਹਿੰਦਾ ਹੈ।
ਸਿਆਣਿਆਂ ਤੋਂ ਸੁਣਿਆਂ ਹੈ," ਬੇਗਾਨੇ ਮਰਦ ਵੱਲ ਨਹੀਂ ਦੇਖੀਦਾ। ਬੰਦਾ ਤਾਂ ਅੱਖਾਂ ਨਾਲ ਹੀ ਬੇਗਾਨੀ ਔਰਤ ਨੂੰ ਹੱੜਪ ਜਾਂਦਾ ਹੈ। ਖਾ ਜਾਣ ਵਾਲੀਆਂ ਅੱਖਾਂ ਨਾਲ ਦੇਖਦਾ ਹੈ। ਔਰਤ ਨੂੰ ਹਮੇਸ਼ਾਂ ਇੰਨਾਂ ਤੋਂ ਬੱਚ ਕੇ ਰਹਿੱਣ ਲਈ ਤਾਂਹੀਂ ਕਿਹਾ ਜਾਂਦਾ ਹੈ। ਲੋਕ ਤਾਂਹੀਂ ਚਾਰ ਦੀਵਾਰੀ ਵਿੱਚ ਔਰਤਾਂ ਬੰਦ ਰਖਦੇ ਹਨ। ਉਪਰੇ ਮਰਦ ਦੀ ਨਿਗਾ ਪੈਣ ਤੋਂ ਬਚਾਉਂਦੇ ਹਨ। Aਹਿ ਜਾਣਦੇ ਹਨ। ਦੁਨੀਆਂ ਦੇ ਲੋਕ ਐਸ਼ ਕਰਨ ਵਿੱਚ ਢਿਲ ਨਹੀਂ ਕਰਦੇ। ਅਗਰ ਔਰਤ ਮਰਦ ਨਾਲ ਖਹਿ ਜਾਵੇ ਕਰੰਟ ਐਸਾ ਲੱਗਦਾ ਹੈ। ਹੋਸ਼-ਹਵਾਸ ਭੁੱਲ ਜਾਂਦੇ ਹਨ। ਔਰਤ ਮਰਦ ਦਾ ਡੰਗਿਆ, ਪਾਣੀ ਨਹੀਂ ਮੰਗਦਾ। ਵਸਦੇ ਘਰ ਪੱਟੇ ਜਾਂਦੇ ਹਨ। " ਜੇ ਕਿਸੇ ਕੁਆਰੇ ਦਾ ਇਸ ਤਰਾਂ ਘਰ ਵਸਦਾ ਹੈ। ਬਹੁਤ ਵਧੀਆ ਹੈ। ਪਰ ਜੇ ਕੋਈ ਸਿਰਫ਼ ਖੇਡ ਖੇਡਣ ਲਈ ਐਸੀ ਹਰਕਤ ਕਰਦਾ ਹੈ। ਤਾਂ ਬਹੁਤ ਖ਼ਤਰਨਾਕ ਹੈ। ਬਾਲ ਬੱਚੇ ਵਾਲੇ ਆਪਣਾ ਪਤੀ-ਪਤਨੀ ਛੱਡ ਕੇ ਦੂਜੇ ਤੀਜੇ ਕੋਲ ਤੁਰੇ ਫਿਰਦੇ ਹਨ। ਕਈ ਤਾਂ ਵਿਆਹ ਕਰਾਉਣ ਨੂੰ ਵੀ ਬਿੰਦ ਲਗਾਉਂਦੇ ਹਨ। ਜਦੋ ਕੋਈ ਹੋਰ ਰਾਈਡ ਦੇਣ ਵਾਲਾ ਮਿਲ ਜਾਂਦਾ ਹੈ। ਉਸੇ ਨਾਲ ਡਰਾਮਾ ਸ਼ੁਰੂ ਹੋ ਜਾਂਦਾ ਹੈ। ਪਹਿਲੇ ਨੂੰ ਭੁਲ ਜਾਂਦੇ ਹਨ। ਹੋਰ ਨਾਲ ਵਿਆਹ ਰਚਾ ਲੈਂਦੇ ਹਨ। ਭਾਵ ਉਸੇ ਨਾਲ ਸਰੀਰਕ ਸਬੰਧ ਜੋੜ ਲੈਂਦੇ ਹਨ। ਰਾਈਡ ਮਹਿੰਗੀ ਪੈ ਸਕਦੀ ਹੈ। ਰਾਈਡ ਦੇਣ ਲੈਣ ਦੇ ਚੱਕਰ ਵਿੱਚ ਪਿਆਰ ਸ਼ੁਰੂ ਹੋ ਜਾਂਦਾ ਹੈ। ਪਿਆਰ ਚੰਗੀ ਸ਼ੈਅ ਹੈ। ਜਦੋਂ ਲੋੜ ਹੁੰਦੀ ਹੈ। ਕਿਸੇ ਨਾਲ ਕਾਰ ਵਿੱਚ ਹੀ ਸਭ ਜੁੜ ਜਾਂਦੇ ਹਨ। ਨਵੇਂ ਆਏ ਭਾਰਤ ਤੋਂ ਹਰ ਬੰਦੇ ਕੋਲ ਰਾਈਡ ਆਪਣੀ ਨਹੀਂ ਹੁੰਦੀ। ਉਦੋਂ ਵੀ ਕਿਸੇ ਦੀ ਮੱਦਦ ਲੈਣੀ ਪੈਂਦੀ ਹੈ। ਕਈ ਇਸ ਦਾ ਵੀ ਗਲ਼ਤ ਫੈਇਦਾ ਲੈਂਦੇ ਹਨ। ਅਗਲੇ ਦੀ ਮਜ਼ਬੂਰੀ ਜਾਂ ਦੋਨਾਂ ਧੀਰਾ ਦੀ ਸੋਚੀ ਸਮਝੀ ਚਾਲ ਵੀ ਹੋ ਸਕਦੀ ਹੈ। ਇੰਨੀ ਨੇੜਤਾ ਆ ਜਾਂਦੀ ਹੈ। ਕਈ ਮਰਦ ਆਪਣੀ ਪਤਨੀ ਨੂੰ ਭੁੱਲ ਕੇ ਕਾਰ ਦੀ ਰਾਈਡ ਲੈ ਰਹੀ ਔਰਤ ਨਾਲ ਦੂਜੀ ਰਾਈਡ ਵੀ ਲੈ ਲੈਂਦੇ ਹਨ। ਬਹੁਤੀ ਵਾਰ ਸਾਲੀ, ਭਰਜਾਈ, ਜਾਂ ਹੋਰ ਨੇੜੇ ਦੀ ਰਿਸ਼ਤੇਦਾਰ ਨਾਲ ਐਸਾ ਕੀਤਾ ਜਾਂਦਾ ਹੈ। ਕਸੂਰ ਇਕ ਦਾ ਨਹੀਂ ਹੁੰਦਾ। ਦੋਨਾਂ ਦੀ ਆਪਣੀ ਜਰੂਰਤ ਹੁੰਦੀ ਹੈ

Comments

Popular Posts