ਇਹ ਨਹੀ ਤਾਂ ਹੋਰ ਸਹੀਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਕੀ ਜ਼ਮਾਨਾਂ ਆ ਗਿਆ ਹੈ? ਅੱਖੀ ਦੇਖ ਨਾਂ ਰੱਜ਼ੀਆਂ ਬਹੁ ਰੰਗ ਤਮਾਸ਼ੇ। 22 ਕੁ ਸਾਲਾਂ ਦਾ ਮੁੰਡਾ ਸੈਲਰ ਫੋਨ ਵਿੱਚ 10 ਕੁੜੀਆਂ ਦੀਆਂ ਫੋਟੋ ਖਿੱਚੀਆਂ ਹੋਈਆਂ, ਸਭ ਨੂੰ ਦਿਖਾ ਰਿਹਾ ਸੀ। ਉਹ ਆਪ ਕਾਲਾ ਨੀਗਰੋ ਸੀ। ਫੋਟੋਆਂ ਵਾਲੀਆਂ ਕੁੜੀਆਂ ਵਿੱਚ ਗੋਰੀਆਂ ਕਾਲੀਆਂ ਏਸ਼ੀਅਨ ਸਨ। ਉਹ ਬੜੇ ਮਜ਼ੇ ਲੈ ਕੇ ਦੱਸ ਰਿਹਾ ਸੀ," ਮੇਰੇ ਕੋਲ ਇੰਨੀਆਂ ਗਰਲ਼-ਫਰਿੰਡ ਹਨ। ਹੋਰ ਵੀ ਹਨ। ਮੈਂ ਸਭ ਨਾਲ ਵਿਆਹ ਕਰਾਂਵਾਂਗਾ। " ਫੋਟੋ ਦੇਖ਼ਣ ਵਾਲੇ ਵੀ ਹੋਰ ਉਤਸ਼ਹਤ ਹੋ ਕੇ ਪੁੱਛ ਰਹੇ ਸਨ, " ਕਿਆ ਬਾਤ ਹੈ। ਤੈਨੂੰ ਜੋ ਚਹੁੰਦੀਆਂ ਹਨ। ਜਾਂ ਤੂੰ ਇੰਨਾਂ ਨੂੰ ਚਾਹੁੰਦਾ ਹੈ। ਇੰਨੀਆਂ ਕੁੜੀਆਂ ਨਾਲ ਤੂੰ ਕਿਵੇ ਗੁਜ਼ਾਰੇਗਾ? ਕੀ ਇਹ ਕੁੜੀਆਂ ਨੂੰ ਇੱਕ ਦੂਜੀ ਬਾਰੇ ਵੀ ਪਤਾ ਹੈ? " ਉਹ ਬੜਾ ਰੋਮਇੰਟਕ ਲਹਿਜੇ ਵਿੱਚ ਬੋਲਿਆ, " ਇੱਕ ਤੋਂ ਜੀਅ ਅੱਕ ਗਿਆ, ਤਾਂ ਦੂਜੀ ਨਾਲ ਵਿਆਹ ਕਰਾ ਲਵਾਗਾ। ਇਹ ਫੋਟੋ ਵਾਲੀਆਂ ਨਾਲ ਵਿਆਹ ਦੀ ਵੀ ਲੋੜ ਨਹੀਂ ਪਈ? ਇੱਕ ਦੂਜੀ ਨੂੰ ਦੱਸਣ ਦੀ ਲੋੜ ਕੀ ਹੈ? ਇਹ ਨਹੀਂ ਤਾਂ ਹੋਰ ਸਹੀਂ। ਆਪੇ ਹੀ ਮੇਰੀ ਸੁੰਦਰਤਾਂ ਉਤੇ ਮਰਦੀਆਂ ਹਨ। ਬਸ ਥੋੜਾ ਜਿਹਾ ਹੱਸਣ ਤੇ ਕੁੜੀ ਦੀ ਪ੍ਰਸੰਸਾ ਕਰਨ ਦੀ ਲੋੜ ਹੈ। " ਸਮਝ ਨਹੀਂ ਆ ਰਹੀ ਸੀ। ਕੁੜੀਆਂ ਜਾਂ ਇਹ ਆਪ ਮੂਰਖ ਹੈ। ਪੰਡ ਤਾਂ ਇੱਕ ਸਿਰ ਉਤੇ ਚੱਕਣੀ ਭਾਰੀ ਹੁੰਦੀ ਹੈ। ਇਸ ਦਾ ਕੀ ਬਣੇਗਾ? ਸੱਚੀਆਂ ਮਹੁਬੱਤਾਂ ਕਿਥੋਂ ਲੱਭਣੀਆਂ ਹਨ? ਕੱਚੇ ਪਿਲੇ ਰਿਸ਼ਤੇ ਤਾਂ ਚਾਹੇ ਰੋਜ਼ ਮੁੱਲ ਖ੍ਰੀਦੀ ਚੱਲੋ। ਰਾਹਾਂ ਵਿੱਚ ਬਥੇਰੇ ਅੱਖਾਂ ਤੱਤੀਆਂ ਕਰਨ ਨੂੰ ਖੜ੍ਹਦੇ ਹਨ। ਕਈ ਚਾਹ ਦੇ ਕੱਪ ਉਤੇ ਹੀ ਮਰ ਜਾਂਦੇ ਹਨ।
ਪਾਡਵਾਂ ਦੀ ਦਰੋਪਤੀ ਬਾਰੇ ਵੀ ਲੋਕ ਕਹਿੰਦੇ ਹਨ। ਪਤਾ ਨਹੀਂ ਉਹੀਂ ਕਿਉਂ ਬਦਨਾਂਮ ਹੋ ਗਈ? ਇੱਕ ਜ਼ਮਾਨਾਂ ਸੀ। ਅੱਜ ਵੀ ਇਹੀ ਕੁੱਝ ਲੁੱਕ ਛਿਪ ਕੇ ਚੱਲੀ ਜਾਂਦਾ ਹੈ। ਮੈਂ ਆਪ ਵੀ ਦੇਖਿਆ ਹੈ। ਪਿੰਡ ਵਿੱਚ ਦੋ ਚਾਰ ਘਰ ਤਾਂ ਐਸੇ ਲੱਭ ਹੀ ਜਾਣਗੇ। ਚਾਰਾਂ ਭਰਾਵਾਂ ਵਿੱਚੋਂ ਇੱਕ ਹੀ ਵਿਆਹਿਆ ਹੁੰਦਾ ਹੈ। ਜ਼ਮੀਨ ਇੱਕਠੀ ਰੱਖਣ ਲਈ,ਬਾਕੀਆਂ ਨੂੰ ਉਦਾਂ ਹੀ ਰੱਖਿਆ ਜਾਂਦਾ ਹੈ। ਔਰਤ ਦੀ ਇਹ ਹਾਲਤ ਮਰਦਾ ਦੀ ਮਰਜ਼ੀ ਨਾਲ ਹੁੰਦੀ ਸੀ। ਜਾਂ ਆਪ ਹੀ ਔਰਤ ਦੂਜੀ ਕਿਸੇ ਹੋਰ ਨੂੰ ਘਰ ਰਹਿੱਣ ਨਹੀਂ ਦੇਣਾਂ ਚਹੁੰਦੀ ਸੀ। ਕੋਈ ਹੋਰ ਸਾਕ ਚੜ੍ਹਨ ਹੀ ਨਹੀਂ ਦਿੰਦੀ ਸੀ। ਮੈਂ ਦੇਖਿਆ, ਜਿਹੜੀਆਂ ਔਰਤਾਂ ਨੂੰ ਨਹਾਉਣ-ਧੋਣ ਦੀ ਸੁਰਤ ਨਹੀਂ ਹੁੰਦੀ। ਸਾਰੀ ਦਿਹਾੜੀ ਦਿਉਰ, ਜੇਠ ਹੀ ਗੋਹੇ ਦੇ ਟੋਕਰੇ ਚਕਾਈ ਜਾਂਦੇ ਹਨ। ਉਹ ਐਸੇ ਮੈਂਬਰਾਂ ਦੀਆਂ ਰੋਟੀਆਂ ਪਕਾਉਂਦੀ ਨਹੀਂ ਥੱਕਦੀ। ਦਿਉਰ, ਜੇਠ ਉਸ ਦੁਆਲੇ ਚਾਕਰਾਂ ਵਾਂਗ ਘੁੰਮਦੇ ਹਨ। ਪਤੀ ਵਾਧੂ ਜਿਹਾ ਬੰਦਾ ਲੱਗਦਾ ਹੈ। ਮਿਸਾ ਟੱਬਰ ਹੋ ਗਿਆ ਸੀ। ਪਛਾਣ ਨਹੀਂ ਆਉਂਦੀ ਸੀ। ਕੌਣ ਕਿਸ ਦਾ ਜੁਆਕ ਹੈ? ਸਾਂਝੇ ਪਰਵਾਰ ਦੀ ਤਰਾਂ ਹੀ ਸਾਂਝੀ ਖੇਤੀ ਵੀ ਰੱਖ ਲੈਂਦੇ ਸਨ। ਨਿਹਾਲੋਂ ਭਾਰੇ ਸਰੀਰ ਦੀ ਛੇ ਫੁੱਟ ਦੀ ਔਰਤ ਸੀ। ਉਸ ਦੇ ਦੋ ਜੇਠ ਦੋ ਦਿਉਰ ਸਨ। ਪਹਿਲੇ ਦੋ ਵੱਡਿਆਂ ਨੂੰ ਕੋਈ ਰਿਸ਼ਤਾ ਹੀ ਨਹੀਂ ਆਇਆ ਸੀ। ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਸੀ। ਵਿਚਕਾਰਲਾ ਫੋਜ਼ੀ ਸੀ। ਇਸ ਲਈ ਉਸ ਦਾ ਰਿਸ਼ਤਾ ਗੁਆਂਢੀਆਂ ਨੇ ਹੀ ਕਰਾ ਦਿੱਤਾ ਸੀ। ਨਿਹਾਲੋਂ ਨੇ ਸਾਰਾ ਘਰ ਪਰਵਾਰ ਸੰਭਾਲ ਲਿਆ ਸੀ। ਸੱਸ ਤਾਂ ਉਸ ਦੇ ਵਿਆਹ ਤੋਂ ਪਹਿਲਾਂ ਹੀ ਮਰ ਗਈ ਸੀ। ਛੋਟਿਆਂ ਦੋ ਨੂੰ ਕੋਈ ਸਾਕ ਲੈ ਕੇ ਆਉਂਦਾ ਤਾਂ ਨਿਹਾਲੋ ਆਪ ਹੀ ਕੋਈ ਨਾਂ ਕੋਈ ਨੁਕਸ ਕੱਢ ਦਿੰਦੀ ਸੀ। ਅਗਲੇ ਨੂੰ ਦਰਾ ਮੂਹਰਿਉ ਹੀ ਮੋੜ ਦਿੰਦੀ। ਆਢ-ਗੁਆਂਢ ਨਾਲ ਉਸ ਦੀ ਬਹੁਤ ਵਧੀਆ ਵਰਤੋਂ ਸੀ। ਤਾਂਹੀ ਤਾਂ ਸਾਰੇ ਘਰ ਦੇ ਜੀਆਂ ਨੂੰ ਮੁੱਠੀ ਵਿੱਚ ਕਰੀ ਫਿਰਦੀ ਸੀ। ਉਸ ਦਾ ਸੋਹੁਰਾ ਵੀ ਉਸ ਦੀ ਤਰੀਫ਼ ਕਰਦਾ ਨਹੀਂ ਥੱਕਦਾ ਸੀ। ਉਸ ਦੇ ਘਰੋਂ ਮਰਨ ਨਾਲ ਘਰ ਵਿੱਚ ਭੂਤਾਂ ਕਾਂ ਬੋਲਦੇ ਸਨ। ਹੁਣ 11 ਪੋਤੇ ਜਿਉਂ ਵਿਹੜੇ ਵਿੱਚ ਖੇਡਦੇ ਸਨ। ਰੱਬ ਨੇ ਕਮਾਲ ਕਰ ਦਿਖਾਈ। ਘਰ ਵਿੱਚ ਨਾਂ ਪਹਿਲਾਂ ਕੋਈ ਕੁੜੀ ਸੀ। ਨਾਂ ਨਿਹਾਲੋਂ ਦੀ ਕੁੱਖੋਂ ਕੋਈ ਕੁੜੀ ਹੋਈ। ਲੋਕ ਕਹਿੰਦੇ ਸਨ," ਨਿਹਾਲੋਂ ਦੇ ਆਉਣ ਨਾਲ ਘਰ ਨੂੰ ਭਾਗ ਲੱਗ ਗਏ ਸਨ। " ਸਿਆਣੇ ਕਹਿੰਦੇ ਹਨ," ਜਿਸ ਘਰ ਬੇਟੀ ਨਹੀਂ ਪੈਦਾ ਹੁੰਦੀ। ਉਹ ਘਰ ਉਜਾੜ ਲੱਗਦਾ ਹੈ। ਔਰਤ ਨਾਲ ਵਿਹੜਾ ਸੱਜਦਾ ਹੈ। ਉਹ ਬੰਦੇ ਵਰਗਾ ਕੋਈ ਦੁੱਖੀ ਨਹੀਂ ਹੈ। ਢਿੱਡ ਫੋਲਣ ਲਈ, ਮਨ ਦੀਆਂ ਗੱਲਾਂ ਕਰਨ ਲਈ ਧੀਆਂ ਹੀ ਗੋਡੇ ਨਾਲ ਬੈਠਦੀਆਂ ਹਨ। ਨੂੰਹ ਤਾਂ ਆਪ ਸੱਸ ਬਣਕੇ, ਤਾਂ ਜਾ ਕੇ ਸੋਹੁਰੇ ਘਰ ਨੂੰ ਆਪਣਾਂ ਸਮਝਣ ਲੱਗਦੀ ਹੈ। ਨੂੰਹਾਂ ਵਿਚੋ ਕੋਈ ਹੀ ਘਰਾਣੇ ਟਿੱਕਣੇ ਦੀ ਹੁੰਦੀ ਹੈ। ਜੋ ਸੱਸ ਸੋਹੁਰੇ ਨੂੰ ਆਪਣੇ ਮਾਂ-ਬਾਪ ਵਾਂਗ ਸਮਝੇ। " ਨਿਹਾਲੋ ਦੇ ਸਾਰੇ ਪੁੱਤਰ ਵਿਆਹੇ ਗਏ ਸਨ। ਜ਼ਮਾਨਾਂ ਜਿਉਂ ਬਦਲ ਗਿਆ ਸੀ। ਪੁੱਤਰਾਂ ਦੇ ਵਿਆਹ ਨਿਬੇੜਦੇ ਹੀ ਘਰ ਦੇ ਸਾਰੇ 6 ਬੁਜ਼ਰੁਗ ਬੰਦੇ ਮਰ ਗਏ ਸਨ। ਸਾਰਿਆਂ ਦੇ ਹਿੱਸੇ ਜ਼ਮੀਨ ਵੀ ਬਹੁਤੀ ਨਹੀਂ ਆਉਂਦੀ ਸੀ। ਸਭ ਦੇ ਹਿੱਸੇ 10 ਕਿਲੇ ਆਏ। ਨਿਹਾਲੋਂ ਦੇ ਨਾਂਮ ਜ਼ਮੀਨ ਦਾ ਕੋਈ ਹਿੱਸਾ ਨਹੀਂ ਸੀ। ਉਸ ਨੂੰ ਕੋਈ ਨੂੰਹੁ ਪੁੱਤਰ ਰੱਖਣ ਲਈ ਤਿਆਰ ਨਹੀਂ ਸੀ। ਸਭ ਨੇ ਘਰ ਰੱਖਣ ਤੋਂ ਜੁਆਬ ਦੇ ਦਿੱਤਾ ਸੀ। ਉਸ ਨੂੰ ਹੋਰ ਸਾਮੀ ਮਿਲ ਗਈ ਸੀ। ਗੁਆਂਢ ਹੀ ਬੱਕਰੀਆਂ ਵਾਲਾ ਲੱਬੂ ਰਹਿੰਦਾ ਸੀ। ਜੁਵਾਨੀ ਵਿੱਚ ਇਹ ਇਸ ਨੂੰ ਦਾਲ ਸਬਜ਼ੀ ਦੇ ਦਿੰਦੀ ਸੀ। ਇਹ ਇਸ ਨੂੰ ਪੁੱਤਰਾਂ ਨੂੰ ਪਿਲਾਉਣ ਲਈ ਬੱਕਰੀ ਦਾ ਦੁੱਧ ਦੇ ਦਿੰਦਾ ਸੀ। ਹੁਣ ਇੰਨਾਂ ਦੋਂਨਾਂ ਨੇ ਆਪਣਾਂ ਸਾਝਾਂ ਚੁੱਲਾ ਕਰ ਲਿਆ ਸੀ। ਇੱਕ ਦੂਜੇ ਨੂੰ ਸਾਥ ਲੱਭ ਗਿਆ ਸੀ। ਹਾਣ ਨੂੰ ਹਾਣ ਤਾਂ ਪਿਆਰਾ ਹੁੰਦਾ ਹੈ। ਮੂੰਖੋਂ ਗੰਢ ਲਾਉਂਦਾਏ ਅੰਦਰ ਨਹੀਂ ਪ੍ਰੀਤ ਤੇਰੇ

Comments
Post a Comment