ਸੌਹੁ ਰੱਬ ਦੀ ਉਦੋਂ ਦਿਲ ਟੁੱਟਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਦਿਲ ਪਤਾ ਨਹੀਂ ਕੱਚ ਦਾ ਹੈ। ਕਿਤੇ ਟੁੱਟਦਾ ਹੈ। ਕਿਤੇ ਜੁੜਦਾ ਹੈ। ਕਿਤੇ ਮਰਦਾ ਹੈ। ਕਿਤੇ ਜਿਉਣਾਂ ਲੋਚਦਾ ਹੈ। ਕਿਤੇ ਛਾਲਾ ਮਾਰਦਾ ਹੈ। ਕਿਤੇ ਠੰਡੇ ਹੌਕੇ ਭਰਦਾ ਹੈ। ਦਿਲ ਮਰ ਜਾਣਾ ਹੈ। ਦਿਲ ਹੀ ਪਿਆਰ ਕਰਦਾ ਹੈ। ਦਿਲ ਹੀ ਜਾਨ ਵਾਰਦਾ ਹੈ। ਸੋਹਣੇ ਅੱਗੇ ਹਰਦਾ ਹੈ। ਸੌਹੁ ਰੱਬ ਦੀ ਉਦੋਂ ਦਿਲ ਟੁੱਟਦਾ ਜਦੋਂ ਕਿਸੇ ਨਾਲ ਅੰਤਾਂ ਦਾ ਪਿਆਰ ਹੋ ਜਾਵੇ, ਤੇ ਵਿਚਕਾਰ ਕੋਈ ਹੋਰ ਆ ਜਾਵੇ। ਜਾਂ ਪਿਆਰ ਇਕ ਪਾਸੜ ਹੀ ਹੋਵੇ। ਪਤੀ-ਪਤਨੀ ਦੇ ਪਿਆਰ ਵਿੱਚ ਕੋਈ ਹੋਰ ਆ ਜਾਵੇ। ਪਤੀ ਘਰ ਦੂਜੀ ਨੂੰ ਲੈ ਆਵੇ। ਸੌਕਣ ਨੂੰ ਘਰ ਵਿੱਚ ਜ਼ਰਨਾ ਬੜਾ ਔਖਾ ਹੈ। ਅੱਖਾਂ ਤੋਂ ਉਹਲੇ ਚਾਹੇ ਕੁੱਝ ਹੋਈ ਜਾਵੇ। ਅਗਰ ਇਹ ਸ਼ਰੇਅਮ ਹੋਣ ਲੱਗ ਜਾਵੇ, ਤਾਂ ਦਰਾੜ ਤਾਂ ਪੈਣੀ ਹੀ ਹੁੰਦੀ ਹੈ। ਪਤਨੀ ਕੋਈ ਹੋਰ ਰਸਤੇ ਤੁਰ ਜਾਵੇ। ਜਾਂ ਫਿਰ ਪਹਿਲੇ ਪਿਆਰ ਵਿੱਚ ਮੁੰਡਾ ਕੁੜੀ ਪਿਆਰ ਕਰੀ ਜਾਣ, ਪਿਛਾਂ ਛੁਡਾਉਣ ਲਈ ਅੱਗਲਾ ਮੂਹਰੇ ਤੋਂ ਕਹਿ ਦੇਵੇ। ਬੇਬੇ ਬਾਪੂ ਨਹੀ ਮੰਨਦੇ। ਸਾਡੇ ਘਰ ਵਿੱਚ ਤੇਰੇ ਵਰਗੇ ਨਹੀ ਸੋਬਦੇ। ਇਹ ਪਿਆਰ ਤਾਂ ਐਸ਼ ਕਰਨ ਲਈ ਸੀ। ਘਰੇ ਵਿਆਹ ਕੇ ਲਿਉਣ ਲਈ, ਸਾਡੇ ਘਰਦੇ ਖਾਨ ਦੇਖਦੇ ਹਨ। ਤੁਸੀਂ ਸਾਡੇ ਮਾਪ-ਤੋਲ ਦੇ ਨਹੀਂ ਹੋ। ਬੇਬੇ ਬਾਪੂ ਨੂੰ ਭਾਵੇਂ ਪਤਾ ਹੀ ਨਾਂ ਹੋਵੇ ਮੁੰਡਾ ਕੁੜੀ ਪੜ੍ਹਾਈ ਕਰਦੇ ਹਨ। ਜਾਂ ਇਸ਼ਕ ਕਰਦੇ ਹਨ। ਕਿਥੇ ਸਾਈਂਆਂ ਵੱਟੀਆਂ ਲਗਾਉਂਦੇ ਹਨ।
ਘਰ ਵਿੱਚ ਚਾਹੇ ਮਾਪਿਆਂ ਦੀ ਕੋਈ ਨਾਂ ਸੁਣੀ ਜਾਂਦੀ ਹੋਵੇ। ਮਾਂਪੇ ਕੁੱਝ ਹੋਰ ਕਹਿੰਦੇ ਹਨ। ਬੱਚੇ ਕੁੱਝ ਹੋਰ ਕਰਦੇ ਹਨ। ਬੱਚਿਆਂ ਨੂੰ ਲੱਗਦਾ ਹੁੰਦਾ ਹੈ। ਮਾਪੇ ਬਹੁਤ ਦਖ਼ਲ ਅੰਨਦਾਜ਼ੀ ਕਰਦੇ ਹਨ। ਪਰ ਕਈ ਮਾਂਪੇ ਕਰਦੇ ਵੀ ਹਨ। ਬੱਚਿਆਂ ਨੂੰ ਆਪੇ ਸੋਚਣ ਦਾ ਸਮਾਂ ਜਰੂਰ ਦਿਉ। ਉਹ ਆਪਣੇ ਫੈਸਲੇ ਆਪ ਲੈ ਸਕਣ। ਤਾਂ ਹੀ ਆਪੇ ਕੰਮ ਕਰਨਾ ਸਿੱਖਣਗੇ। ਕਈ ਬੱਚੇ ਜੋ 24 ਤੋਂ 30 ਸਾਲਾਂ ਦੇ ਮੇਰੇ ਨਾਲ ਕੰਮ ਕਰਦੇ ਹਨ। ਉਨਾਂ ਦਾ ਦਿਮਾਗ ਸਿਰਫ਼ 15 ਕੁ ਸਾਲਾਂ ਦੇ ਵਰਗਾ ਹੈ, ਜੇ ਕਾਰਟੂਨ ਦੇਖੀ ਜਾਂਦੇ ਹਨ। ਮੋਬਾਇਲ ਤੇ ਤਾਂ ਕਈ ਕਈ ਘੰਟੇ ਦੇਖੀ ਜਾਂਦੇ ਹਨ। ਫਿਰ ਫੋਨ, ਈ-ਮੇਲ ਚੈਟਿੰਗ ਸ਼ੁਰੂ ਕਰ ਦਿੰਦੇ ਹਨ। ਜਦੋਂ ਚੌਕਲੈਟ ਖਾਂਦੇ, ਪੋਪ ਕੋਕ ਪੀਂਦੇ ਹਨ, ਕਈ-ਕਈ ਖਾ ਜਾਂਦੇ ਹਨ। ਹੋਰ ਭੋਜਨ ਦੀ ਜਰੂਰਤ ਹੀ ਨਹੀ ਸਮਝਦੇ। ਕੰਮ ਜੋਬ ਦੀ ਸੁਰਤ ਹੀ ਨਹੀਂ ਰਹਿੰਦੀ। ਐਸੇ ਨੌਜਵਾਨਾਂ ਨੂੰ ਦੇਖ ਕੇ ਤਰਸ ਆਉਂਦਾ ਹੈ। ਮਾਨਸਕਿ ਬਿਮਾਰ ਲੱਗਦੇ ਹਨ। ਜਦੋਂ ਕਿਸੇ ਬੱਚੇ ਦੇ ਮਾਂਪੇ ਦੋਂਨੇ ਹੀ ਦੁਨੀਆਂ ਛੱਡ ਜਾਣ, ਬੱਚੇ ਨੂੰ ਚੰਗੀ ਤਰਾ ਸੰਭਾਲਣ ਵਾਲਾ ਕੋਈ ਹੀ ਹੁੰਦਾ ਹੈ। ਬਹੁਤੇ ਬੱਚੇ ਰੁਲ ਜਾਂਦੇ ਹਨ। ਛੋਟੀ ਉਮਰ ਵਿੱਚ ਹੀ ਪੜ੍ਹਾਂਈ ਦੀ ਥਾਂ ਕੰਮ ਕਰਨਾ ਪੈਂਦਾ ਹੈ। ਲੋਕਾਂ ਦੇ ਤਾਹਨੇ ਵੀ ਸੁਣਨੇ ਪੈਂਦੇ ਹਨ। ਮਾੜੇ ਸਮੇਂ ਚਾਚੇ, ਤਾਏ, ਮਾਮੇ, ਫੁੱਫੜ ਨਹੀਂ ਪੁੱਛਦੇ। ਅਗਰ ਕਿਸੇ ਦਾ ਹੱਥਾਂ ਵਿੱਚ ਬੱਚਾ ਨੌਜਵਾਨ ਧੀ-ਪੁੱਤਰ ਮਰ ਜਾਵੇ। ਮਾਪੇ ਬੇਸਹਾਰਾ ਹੋ ਜਾਂਦੇ ਹਨ। ਕੋਈ ਹੱਥ ਪੱਲਾ ਨਹੀ ਵੱਜਦਾ। ਸੌਹੁ ਰੱਬ ਦੀ ਉਦੋਂ ਬੜਾ ਦੁੱਖ ਲੱਗਦਾ ਹੈ। ਰੱਬ ਐਸੇ ਅੰਨਿਆ ਵੀ ਕਰ ਦਿੰਦਾ ਹੈ। ਬੰਦਾ ਦੇਖਦਾ ਰਹਿ ਜਾਂਦਾ ਹੈ। ਕਈਆਂ ਦੇ ਔਲਾਦ ਵੀ ਨਹੀਂ ਹੁੰਦੀ। ਉਹ ਆਪਣੀ ਜਿੰਦਗੀ ਇੱਕਲੇ ਹੁੰਢਾਉਂਦੇ ਹਨ। ਸਾਰੀ ਉਮਰ ਆਸ ਵਿੱਚ ਕੱਢ ਦਿੰਦੇ ਹਨ। ਧੀ-ਪੁੱਤਰ ਪੈਦਾ ਨਹੀਂ ਹੁੰਦੇ। ਜਿੰਨਾਂ ਦੇ ਧੀ-ਪੁੱਤਰ ਜੰਮ ਪੈਂਦੇ ਹਨ। ਕਈ ਮਾਪਿਆਂ ਨੂੰ ਨਹੀਂ ਸੰਭਾਲਦੇ। ਘਰੋਂ ਬਾਹਰ ਕੱਢ ਦਿੰਦੇ ਹਨ। ਨਵੇਂ ਆਏ ਬਹੂ ਜਮਾਈ ਨੂੰ ਮਾਪੇ ਰੜਕਦੇ ਰਹਿੰਦੇ ਹਨ। ਉਨਾਂ ਨੂੰ ਰੋਟੀ ਦੇਣ ਲਈ ਕੋਈ ਤਿਆਰ ਨਹੀਂ ਹੁੰਦਾ।
ਜਦੋਂ ਭਰਾ ਨੂੰ ਭਰਾ ਜਾਨੋਂ ਮਾਰ ਦਿੰਦਾ ਹੈ। ਕਾਰਨ ਕੋਈਂ ਹੋ ਸਕਦਾ ਹੈ। ਚਾਹੇ ਜ਼ਮੀਨ ਦਾ ਰੋਲਾਂ ਹੋਵੇ। ਜ਼ਮੀਨ ਦੀ ਵੰਡ ਸਮੇਂ ਭਾਈ-ਭਾਈ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਹਨ। ਕਤਲ ਕਰ ਦਿੰਦੇ ਹਨ। ਚਾਹੇ ਔਰਤ ਹੀ ਵਿੱਚ ਆ ਜਾਵੇ। ਲੋਕ ਗੱਲਾਂ ਕਰਦੇ ਸਨ। ਦੇਵ ਦੇ ਘਰ ਬੰਗਾਲਣ ਵੱਸਦੀ ਹੈ। ਇਸ ਦੀ ਆਪਣੀ ਖੂਬਸੂਰਤ ਪਤਨੀ ਨੂੰਹੁ-ਪੁੱਤਰ ਨਾਲ ਰਹਿ ਰਹੀ ਹੈ। ਇਸ ਦਾ ਭਰਾ ਕੱਲਕੱਤੇ ਮਿੱਲ ਵਿੱਚ ਕੰਮ ਕਰਦਾ ਸੀ। ਉਸ ਮਿੱਲ ਮਾਲਕ ਬੰਗਾਲੀ ਦੇ ਇਕੋਂ ਕੁੜੀ ਸੀ। ਦੇਵ ਦੇ ਭਰਾ ਨੇ ਸੋਚਿਆ ਨਾਲੇ ਪੁੰਨ ਨਾਲੇ ਫਲੀਆਂ। ਉਸ ਨੇ ਉਹ ਕੁੜੀ ਪਟਾ ਲਈ। ਉਸ ਦੇ ਬਾਪ ਨੂੰ ਨਾਂ ਚਹੁੰਦੇ ਹੋਏ ਵੀ ਪੰਜਾਬੀ ਮੁੰਡੇ ਨਾਲ ਸ਼ਾਂਦੀ ਕਰ ਦੇਣੀ ਪਈ। ਜਦੋਂ 20 ਸਾਲਾਂ ਪਿਛੋਂ ਦੇਵ ਦਾ ਭਰਾ ਪਿੰਡ ਆਇਆ। ਬੰਗਾਲਣ ਪੱਕੇ ਰੰਗ ਦੀ ਭਰਜਾਈ ਉਸ ਨੂੰ ਫੱਬ ਗਈ। ਜੁਬਾਨ ਦੀ ਬਹੁਤ ਮਿੱਠੀ ਖੰਡ ਮਿਸਰੀ ਸੀ। ਹਰ ਗੱਲ ਕਰਨ ਲੱਗੀ ਪਿਆਰ ਦੇ ਸ਼ਬਦਾ ਦੀ ਝੜੀ ਲਾ ਦਿੰਦੀ ਦੀ। ਦੋਂਨਾਂ ਦੀ ਅੱਖ ਮਿਲ ਗਈ। ਇਹ ਦੇਵ ਬੜਾ ਸੁਨੱਖਾ ਗੋਰਾ ਚਿੱਟਾ ਮਰਦ, ਉਸ ਤੋਂ 15 ਸਾਲ ਛੋਟਾ ਸੀ। ਜਦੋਂ ਦੋਂਨੇ ਇੱਕ ਦੂਜੇ ਨਾਲ ਖੁੱਲ ਗਏ। ਕਹਾਣੀ ਸਿੱਟ ਆ ਗਈ। ਦੋਂਨਾਂ ਨੇ ਮਿਲ ਕੇ ਉਸ ਨੂੰ ਜ਼ਹਿਰ ਦੇ ਦਿੱਤੀ। ਉਹ ਮਰ ਗਿਆ। ਲੋਕ ਗੱਲਾਂ ਕਰ ਰਹੇ ਸਨ। ਪੰਜਾਬ ਦਾ ਪਾਣੀ ਫਿੱਟ ਨਹੀਂ ਆਇਆ। ਇਥੋਂ ਦਾ ਦਾਣਾ-ਪਾਣੀ ਵੀ ਇਸ ਦਾ ਮੁੱਕ ਗਿਆ। " ਦੇਵ ਨੇ ਜ਼ਨਾਨੀ ਤੇ ਪੈਸਾ ਸਾਰਾ ਸੰਭਾਲ ਲਿਆ। ਸੌਹੁ ਰੱਬ ਦੀ ਉਦੋਂ ਦਿਲ ਦੁੱਖਦਾ ਹੈ। ਜਦੋਂ ਕਿਸੇ ਨਾਲ ਧੋਖਾ ਹੋ ਜਾਵੇ।

Comments

Popular Posts