ਕਈ ਕਨੇਡਾ ਅਮਰੀਕਾ ਵਿੱਚ ਵਿਆਹ ਸਿਰਫ਼ ਪੱਕੇ ਹੋਣ ਲਈ ਹੀ ਕਰਾਉਂਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਨਿਰਮਲ ਵਰਕ ਪਰਮਿੰਟ ਲੈ ਕੇ ਭਾਰਤ ਤੋਂ ਕਨੇਡਾ ਆ ਗਿਆ ਸੀ। ਜਿਸ ਨੇ ਕੰਮ ਕਰਨ ਲਈ ਸੱਦਿਆ ਸੀ। ਉਹ ਉਸ ਤੋਂ ਬਹੁਤ ਜ਼ਿਆਦਾ ਕੰਮ ਕਰਾਉਂਦੇ ਸਨ। ਦਿਨ ਰਾਤ ਕੰਮ ਕਰਦਾ ਸੀ। ਸੱਤੇ ਦਿਨ ਕੰਮ ਕਰਦਾ ਰਹਿੰਦਾ ਸੀ। ਕੁੱਝ ਸਮਾਂ ਹੀ ਅਰਾਮ ਲਈ ਮਿਲਦਾ ਸੀ। ਉਸ ਵਿੱਚ ਵੀ ਲੋੜ ਪੈਣ ਤੇ ਉਸ ਨੂੰ ਕੰਮ ਲਈ ਬੁਲਾਇਆ ਜਾਂਦਾ ਸੀ। ਗੱਧੇ ਦੀ ਜੂਨ ਵਰਗੀ ਜਿੰਦਗੀ ਹੋ ਗਈ ਸੀ। ਤੱਨਖ਼ਾਹ ਸਮੇਂ ਸਿਰ ਪੂਰੀ ਨਹੀਂ ਮਿਲਦੀ ਸੀ। ਖਾਣ ਰਹਿੱਣ ਦੇ ਖ਼ੱਰਚਿਆਂ ਵਿੱਚ ਹੀ ਕੱਟੀ ਜਾਂਦੀ ਸੀ। ਹਫ਼ਤੇ ਕੁ ਪਿਛੋਂ ਅਗਲੇ ਇਹੋ ਜਿਹੇ ਹੋਰ ਦੋ ਚਾਰ ਜਾਣਿਆਂ ਨੂੰ ਮੁੱਲ ਦੀ ਜ਼ਨਾਨੀ ਲਿਆ ਦਿੰਦੇ ਸਨ। ਵੈਸੇ ਤਾਂ ਬਹੁਤੇ ਲੋਕ ਐਸੇ ਹੀ ਦਿਨ ਰਾਤ ਡਾਲਰ ਕਮਾਉਂਦੇ ਫਿਰਦੇ ਹਨ। ਪਰ ਤਨਖ਼ਾਹ ਸਮੇਂ ਸਿਰ ਮਿਲ ਜਾਂਦੀ ਹੈ।
ਇੱਕ ਦਿਨ ਉਸ ਨੂੰ ਕਿਸੇ ਨੇ ਦੱਸਿਆ,'' ਅਗਰ ਉਹ ਕਿਸੇ ਕਨੇਡੀਅਨ ਕੁੜੀ ਨਾਲ ਵਿਆਹ ਕਰਾ ਲਵੇ। ਉਹ ਪੱਕਾ ਹੋ ਜਾਵੇਗਾ। ਤੇਰੀ ਜਾਨ ਇਸ ਕੰਮ ਤੋਂ ਛੁੱਟ ਜਾਵੇਗੀ। ਆਵੇ ਨੇ ਮੁੱਕਣਾਂ ਨਹੀਂ, ਗੱਧੇ ਨੇ ਛੁੱਟਣਾਂ ਨਹੀਂ। ਵਾਂਗ ਬਿਲਡਿੰਗਾਂ ਦੀ ਇਹ ਸਾਫ਼ ਸਫ਼ਾਈ ਦਾ ਕੰਮ ਨਹੀਂ ਮੁੱਕਣਾਂ।'' ਉਸ ਨੇ ਸੁਲਾਅ ਦੇਣ ਵਾਲੇ ਨੂੰ ਦੱਸਿਆ,'' ਮੇਰਾ ਵਿਆਹ ਹੋਇਆ ਹੈ। ਦੋ ਬੱਚੇ ਹਨ। ਦੋ ਸਾਲ ਪਹਿਲਾਂ ਆਉਣ ਵੇਲੇ ਦਾ ਪਾਸਪੋਰਟ ਉਤੇ ਲਿਖਿਆ ਹੋਇਆ ਹੈ। '' ਅੱਗੇ ਅਗਲੇ ਨੇ ਨਹਿਲੇ ਉਤੇ ਦਹਿਲਾ ਮਾਰਦੇ ਕਿਹਾ,''ਇਹ ਕੀ ਵੱਡੀ ਗੱਲ ਹੈ। ਆਪਣੀ ਪਤਨੀ ਨੂੰ ਸਮਝਾ ਦੇਵੀ, ਬਈ ਕਨੇਡਾ ਵਿੱਚ ਵਿਆਹ ਉਈਂ-ਮਿਚੀਂ ਕਰਾਉਂਦੇ ਹਨ। ਡਰਾਮਾਂ ਹੀ ਕਰਨਾ ਹੈ। ਡਾਲਰ ਦੇਣੇ ਹਨ। ਮੋਹਰ ਲੱਗਾਉਣ ਪਿਛੋਂ ਔਰਤ ਨੇ ਆਪੇ ਖਿਹੜਾ ਛੱਡ ਜਾਣਾਂ ਹੈ। ਵਿਆਹ ਕਰਾਉਣ ਵਾਲੀ ਔਰਤ ਨੁੰ ਜ਼ਿਆਦਾ ਮੂੰਹ ਨਹੀਂ ਲਗਾਉਣਾਂ। ਆਪੇ ਹੀ ਚਲੀ ਜਾਵੇਗੀ। ''
ਨਿਰਲਮ ਨੇ ਆਪਣੀ ਪਤਨੀ ਨੂੰ ਸਮਝਾ ਲਿਆ ਸੀ, " ਕਈ ਕਨੇਡਾ ਅਮਰੀਕਾ ਵਿੱਚ ਵਿਆਹ ਸਿਰਫ਼ ਪੱਕੇ ਹੋਣ ਲਈ ਹੀ ਕਰਾਉਂਦੇ ਹਨ। ਤੇਰੇ ਨਾਲ ਬੱਚੇ ਵੀ ਹਨ। ਪਿਆਰ ਵੀ ਤੈਨੂੰ ਹੀ ਕਰਦਾ ਹਾਂ। ਪੱਕਾ ਹੋਵਾਗਾ, ਤਾਂਹੀਂ ਤੈਨੂੰ ਕਨੇਡਾ ਸੱਦ ਸਕਾਗਾ। ਜਲਦੀ ਪੱਕਾ ਹੋਣ ਲਈ ਇਕੋਂ ਤਰੀਕਾ ਹੈ। ਤੂੰ ਮੈਨੂੰ ਤਲਾਕ ਭੇਜ ਦੇ, ਮੈਂ ਕੱਚਾ ਵਿਆਹ ਕਰਾ ਕੇ, ਪੱਕਾ ਹੋ ਜਾਵਾਗਾ। " ਉਸ ਦੀ ਪਤਨੀ ਨੇ ਨਾਹ ਨੁਕਰ ਕੀਤੀ। ਪਰ ਨਿਰਲਮ ਦੇ ਮਾਪਿਆ ਦੇ ਜ਼ੋਰ ਪਾਉਣ ਤੇ ਉਹ ਮੰਨ ਗਈ। ਉਸ ਨੇ ਤਲਾਕ ਦੇ ਪੇਪਰਾਂ ਉਤੇ ਸਾਈਨ ਕਰ ਦਿੱਤੇ। ਉਸ ਤੋਂ ਤਲਾਕ ਦੇ ਪੇਪਰ ਮੰਗਾ ਲਏ ਸਨ। ਹੁਣ ਜਦੋਂ ਕੰਮ ਕਰਦਾ ਸੀ ਤਾਂ ਆਲੇ ਦੁਆਲੇ ਨਿਗਾ ਰੱਖਦਾ ਸੀ। ਹਰ ਮਿਲਣ ਵਾਲੀ ਕੁੜੀ ਨੂੰ ਪੁੱਛਦਾ ਸੀ। ਤੂੰ ਵਿਆਹੀ ਹੈ ਜਾਂ ਨਹੀਂ। ਇੱਕ ਕਾਲੀ ਨੀਗਰੋ ਕੁੜੀ ਨੇ ਕੰਮ ਉਤੇ ਨਵਾਂ ਕੰਮ ਸ਼ੁਰੂ ਕੀਤਾ ਸੀ। ਇਸ ਨਾਲ ਇਸ ਦਾ ਤਾਲ ਮੇਲ ਬੈਠ ਗਿਆ। ਪਰ ਇਸ ਨੇ ਇਹ ਨਹੀਂ ਦੱਸਿਆ," ਪੇਪਰਾਂ ਵਿੱਚ ਹੀ ਵਿਆਹ ਕਰਾਉਣਾਂ ਹੈ। " ਉਸ ਨੇ ਸੋਚਿਆ ਇੱਕ ਵਾਰ ਵਿਆਹ ਹੋ ਜਾਵੇ। ਮੋਹਰ ਲੱਗ ਜਾਵੇ। ਪਿਛੋਂ ਦੇਖੀ ਜਾਵੇਗੀ ਕੀ ਹੋਵੇਗਾ? ਇਹ ਸੋਚ ਕੇ ਉਸ ਨੇ ਕਾਲੀ ਕੁੜੀ ਨਾਲ ਵਿਆਹ ਕਰਾ ਲਿਆ। ਪਰ ਨਵੇਂ ਬਣੇ ਕਨੂੰਨ ਮੁਤਾਬਕ ਬੱਚਾ ਹੋਣ ਤੇ ਹੀ ਕਨੇਡਾ ਵਿੱਚ ਇਮੀਗਰੇਟ ਹੋ ਕੇ ਰਹਿੱਣ ਦੀ ਅਜ਼ਾਜਤ ਮਿਲ ਸਕਦੀ ਸੀ। ਨਾਂ ਚਾਹੁੰਦੇ ਹੋਏ ਵੀ ਉਸ ਨੂੰ ਬੱਚੀ ਨੂੰ ਜਨਮ ਦੇਣਾਂ ਪਿਆ। ਚਾਰ ਸਾਲ ਪਿਛੋ ਜਾ ਕੇ ਉਸ ਨੂੰ ਪੱਕਾ ਕੀਤਾ। ਉਦੋਂ ਹੀ ਉਸ ਨੇ ਸਟੀਜ਼ਨ ਲਈ ਅਪਲਾਈ ਕਰਕੇ, ਸਾਲ ਵਿੱਚ ਸਿਟੀਜ਼ਨ ਲੈ ਲਈ। ਸਿਟੀਜ਼ਨ ਲੈਂਦੇ ਹੀ ਆਪਣੀ ਦੂਜੀ ਪਤਨੀ ਨੂੰ ਦੱਸਿਆ," ਮੈਂ ਤਾਂ ਤੇਰੇ ਕੋਲੋ ਤਲਾਕ ਲੈਣਾ ਹੈ। ਫਿਰ ਆਪਣੀ ਇਡੀਆਂ ਵਾਲੀ ਪਤਨੀ ਨੂੰ ਕਨੇਡਾ ਬਲਾਉਣਾ ਹੈ। ਬੱਚੇ ਸੱਦਣੇ ਹਨ। " ਉਸ ਨੇ ਕਿਹਾ," ਇਹ ਕਿਵੇਂ ਹੋ ਸਕਦਾ ਹੈ? ਮੈਂ ਤਲਾਕ ਨਹੀਂ ਦੇਣਾ। ਤੂੰ ਮੈਨੂੰ ਪਹਿਲੀ ਪਤਨੀ ਬਾਰੇ ਦੱਸਿਆ ਨਹੀਂ ਸੀ। ਜੇ ਮੈਨੂੰ ਇਹੀ ਪਹਿਲਾਂ ਦੱਸ ਦਿੰਦਾ, ਮੈਂ ਤੇਰੇ ਨਾਲ ਵਿਆਹ ਹੀ ਨਹੀਂ ਕਰਾਉਣਾਂ ਸੀ। " ਨਿਰਮਲ ਨੇ ਮੁਸ਼ਕਰੀ ਹੱਸਦਿਆਂ ਕਿਹਾ," ਤਾਂਹੀਂ ਤਾਂ ਤੈਨੂੰ ਦੱਸਿਆ ਨਹੀ ਸੀ। ਹੋਰ ਤੇਰੇ ਨਾਂਮ 25 ਹਜ਼ਾਰ ਡਾਲਰ ਕਾਸ ਲਈ ਕਰਾਇਆ ਸੀ? ਕੀਮਤ ਦੇ ਕੇ ਵਿਆਹ ਕੀਤਾ ਹੈ। ਬੱਚੀ ਮੇਰੀ ਮੈਨੂੰ ਛੱਡਦੇ। ਤੂੰ ਤਾਂ ਕਿਸੇ ਹੋਰ ਦਾ ਘਰ ਵਸਾ ਸਕਦੀ ਹੈ। " ਪਰ ਕਾਲੀ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ। ਨਿਤ ਇਸੇ ਗੱਲ ਨੂੰ ਲੈ ਕੇ ਬੋਲ-ਕਬੋਲ ਹੁੰਦੇ ਸਨ। ਫਿਰ ਨਿਰਮਲ ਨੂੰ ਉਸ ਦੇ ਵਕੀਲ ਦੋਸਤ ਨੇ ਦੱਸਿਆ," ਤੂੰ ਇਸ ਨਾਲੋਂ ਅਲਗ ਰਹਿੱਣ ਲੱਗ ਜਾ। ਅਦਾਲਤ ਵਿੱਚ ਤਲਾਕ ਦਾ ਮੁਕਦਮਾ ਦਰਜ਼ ਕਰਦੇ। ਇੱਕ ਸਾਲ ਇਸ ਨਾਲ ਕੋਈ ਵਾਸਤਾ ਨਾਂ ਰੱਖੀ। ਆਪੇ ਸਾਲ ਪਿਛੋਂ ਤਲਾਕ ਹੋ ਜਾਵੇਗਾ। " ਨਿਰਮਲ ਉਸ ਨਾਲੋ ਅਲਗ ਰਹਿੱਣ ਲੱਗ ਗਿਆ। ਪਰ ਕੁੜੀ ਕਾਲੀ ਲੈ ਗਈ। ਕਨੂੰਨ ਮੁਤਾਬਕ ਕੁੜੀ ਮਾਂ ਕੋਲ ਰਹਿ ਸਕਦੀ ਸੀ। ਉਹ ਸਿਰਫ਼ ਹਫ਼ਤੇ ਵਿੱਚ ਵੀਕਐਂਡ ਨੂੰ ਹੀ ਦੋ ਘੰਟੇ ਮਿਲ ਸਕਦਾ ਸੀ। ਇੱਕ ਦੋ ਵਾਰ ਉਹ ਉਸ ਨੂੰ ਮਿਲਣ ਨਾਂ ਗਿਆ ਤਾਂ ਉਸ ਨੂੰ ਮੁੜ ਕੇ ਮਿਲਣ ਹੀ ਨਹੀ ਂਦਿੱਤਾ ਗਿਆ। ਇੱਕ ਦਿਨ ਉਹੀਂ ਦੋਸਤ ਮਿਲ ਗਿਆ। ਜਿਸ ਨੇ ਵਿਆਹ ਕਰਾਉਣ ਦੀ ਸੁਲਾ ਮਾਰੀ ਸੀ। ਨਿਰਮਲ ਨੇ ਵਿਚਾਰਾ ਜਿਹਾ ਮੂੰਹ ਬਣਾ ਕੇ, ਆਪਣੀ ਹਾਲਤ ਦੱਸੀ, " ਯਾਰ ਮੇਰਾ ਤਾ ਉਖ਼ਲੀ ਵਿੱਚ ਸਿਰ ਆ ਗਿਆ ਹੈ। ਦੂਜਾ ਵਿਆਹ ਕਰਾਕੇ, ਮੈਂ ਫਸ ਗਿਆ। ਮੱਤ ਮਾਰੀ ਗਈ ਸੀ। ਜਦੋਂ ਮੈਂ ਦੂਜਾ ਵਿਆਹ ਕਰਾਇਆ ਸੀ। ਬਸੋਂ ਬਾਹਰ ਗੱਲ ਹੋ ਗਈ ਹੈ। ਇੰਡੀਆਂ ਵਾਲੀ ਅੱਡ ਦੁੱਖੀ ਕਰਦੀ ਹੈ। ਕਾਲੀ ਨੇ ਨਾਸੀ ਧੂਆਂ ਕਰ ਦਿੱਤਾ ਹੈ। ਮੈਂ ਪਿੰਡ ਜਾਣ ਜੋਗਾ ਵੀ ਨਹੀ, ਸ਼ਰਮ ਆਉਂਦੀ ਹੈ। ਦੋ ਬਾਰ ਤਿਆਰੀ ਕੀਤੀ ਸੀ। ਉਹ ਵੀ ਨਾਲ ਹੀ ਸਮਾਨ ਬੰਨ ਲੈਂਦੀ ਹੈ। "ਉਸ ਨੇ ਫਿਰ ਨਿਰਮਲ ਨੂੰ ਕਿਹਾ," ਯਾਰ ਇਸ ਪਤਨੀ ਵਿੱਚ ਵੀ ਕੀ ਨੁਕਸ ਹੈ? ਦੋਂਨੇ ਰੱਖੀ ਰੱਖ। ਕਨੇਡਾ ਇਸ ਨਾਲ ਮੋਜ਼ ਕਰ। ਇੰਡੀਆਂ ਗਿਆ ਉਸ ਨਾਲ ਡੰਗ ਸਾਰੀ ਚੱਲੀ। ਫਿਰ ਪਿਆਰ ਰਜ਼ਾ ਮੰਦੀ ਨਾਲ ਇਸ ਨੂੰ ਮਨਾ ਲਈ। ਹੋ ਸਕਦਾ ਹੈ, ਮੰਨ ਜਾਵੇ, ਤੇ ਤੈਨੂੰ ਦੂਜਾ ਵਿਆਹ ਕਰਾਉਣ ਦੀ ਅਜ਼ਾਜ਼ਤ ਦੇ ਦੇਵੇ। " ਨਿਰਮਲ ਹੈਰਾਨ ਜਿਹਾ ਹੋ ਕੇ ਬੋਲਿਆ," ਕਮਾਲ ਹੋ ਗਈ। ਆਹ ਤਾਂ ਮੈਨੂੰ ਸੁਜੀ ਹੀ ਨਹੀਂ। ਮੇਰਾ ਤਾਂ ਕਾਲੀ ਨੂੰ ਵੀ ਛੱਡਣ ਨੂੰ ਦਿਲ ਨਹੀਂ ਕਰਦਾ। ਸਾਲੀ ਪਿਆਰ ਬਹੁਤ ਕਰਦੀ ਹੈ। ਆਪਣੀਆਂ ਜ਼ਨਾਨੀਆਂ ਨੂੰ ਪਿਆਰ ਕਰਨਾ ਕਿਥੇ ਆਉਂਦਾ ਹੈ? ਉਧਰੋਂ ਸਾਉਣ ਦਾ ਸਮਾਂ ਹੁੰਦਾ ਹੈ। ਬਿੱਲ ਬੱਤੀਆਂ ਦਾ ਰੋਲਾ ਪਾਈ ਬੈਠੀਆਂ ਹੁੰਦੀਆਂ ਹਨ। ਇੰਨਾਂ ਨੂੰ ਪੁੱਛੇ, ਕੀ ਬਈ ਬਿੱਲ ਰਾਤ ਨੂੰ ਦੇਣੇ ਹਨ? ਜਾਂ ਜੁਆਕ ਰੁਆਈ ਜਾਣਗੀਆਂ। ਜਾਂ ਬਾਪੂ ਬੇਬੇ ਨੂੰ ਵੱਧ ਘੱਟ ਗੱਲਾਂ ਕਹੀ ਜਾਣਗੀਆਂ। ਸਾਰਾ ਨਸ਼ਾਂ ਹੀ ਉਤਰ ਜਾਂਦਾ ਹੈ। ਯਾਰ ਮੈਂ ਕਾਲੀ ਨੂੰ ਕਹਿ ਕੇ ਦੇਖਦਾ, ਮੈਨੂੰ ਲੱਗਦਾ ਮੈਨੂੰ ਜੁਆਬ ਨਹੀਂ ਦਿੰਦੀ। " ਉਹ ਦੋਸਤ ਫਿਰ ਬੋਲਿਆ," ਕੋਸ਼ਸ ਕਰਨ ਲੱਗੇ ਹੇਠ ਉਤਾਹ ਨਹੀਂ ਦੇਖੀਦਾ। ਸੋਰੀ ਕਹਿ ਕੇ, ਉਸ ਦੀ ਬੁਕਲ ਵਿੱਚ ਵੜ ਜਾ। ਪਿਆਰ ਨਾਲ ਸਭ ਮੰਨ ਜਾਵੇਗੀ। ਪਰ ਇੰਡੀਆਂ ਵਾਲੀ ਪਿਆਰ ਨਾਲ ਨਹੀਂ ਮੰਨੇਗੀ। ਉਸ ਨੂੰ ਘੂਰ ਕੇ ਮਨਾਉਣਾਂ ਪਵੇਗਾ। ਫਿਰ ਐਸ਼ ਕਰੀ ਚੱਲ। ਤੇਰਾ ਸਿਰ ਉਝ ਵੀ ਦੋ ਪੜੂਆਂ ਦੇ ਵਿੱਚ ਹੀ ਹੈ। " ਉਹ ਉਸ ਵੱਲ ਦੇਖ ਕੇ ਜ਼ੋਰ ਦੀ ਹੱਸਿਆ। ਮਨ ਵਿੱਚ ਕਹਿ ਰਿਹਾ ਸੀ। ਜਦੋਂ ਦੋ ਰਲ ਗਈਆਂ ਮੋਹਲੇ ਤਾਂ ਫਿਰ ਪੈਣਗੇ। ਜ਼ਨਾਨੀ ਤਾਂ ਇੱਕ ਮਾਨ ਨਹੀਂ ਹੁੰਦੀ। ਤੂੰ ਤਾਂ ਦੋ ਪਤਨੀਆਂ ਦੇ ਵਿਚਕਾਰ ਫਸ ਗਿਆ। ਹੁਣ ਤੇਰੀ ਪੱਤ ਰੱਬ ਹੀ ਬਚਾਵੇ। ਹੁਣ ਤੈਨੂੰ ਮੇਰੀ ਸਲਾਅ ਦੀ ਲੋੜ ਨਹੀਂ। ਇਹੀ ਦੋਂਨੇਂ ਮਿਲ ਕੇ ਮਤ ਦੇ ਦੇਣਗੀਆਂ।

Comments
Post a Comment