ਸੰਤ ਆਪਣੇ ਤੇ ਚੌਰ ਕਰਾਉਂਦੇ ਹਨ
-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਕਈ ਸੰਤ ਖੁਲੀ ਮੂਹਰੀ ਦੇ ਕੱਛਇਆਰੇ ਪਾਉਂਦੇ ਨੇ। ਸੰਤਾਂ ਨੂੰ ਪੰਜਾਮੇ ਪਾਉਣੇ ਨਾਂ ਮਨ ਨੂੰ ਭਾਉਂਦੇ ਨੇ।
ਕਈ ਸੰਤ, ਬਾਬੇ ਸੂਟ ਚਮਕਣੇ ਪਾਉਂਦੇ ਨੇ। ਸੰਤ ਨਾਲ ਚੂੜੀ ਵਾਲੀ ਤੰਗ ਪਜਾਮੀ ਸਮਾਉਂਦੇ ਨੇ।
ਫਿਰ ਖੁੱਲੀ ਸੁੰਨੀ ਥਾਂ ਰਾਤ ਦਾ ਦੀਬਾਨ ਲਗਾਉਂਦੇ ਨੇ। ਬੀਬੀਆਂ ਤੋਂ ਆਪਣੇ ਤੇ ਚੌਰ ਕਰਾਉਂਦੇ ਨੇ।
ਬੀਬੀਆਂ ਤੋਂ ਫੁੱਲ ਪਤਾਸੇ ਪਿਆਰ ਲੈਂਦੇ ਨੇ। ਵੱਟੇ ਵਿਚ ਹੱਥ ਪਿੰਡੇ ਨੂੰ ਲਾ, ਬਾਬੇ ਬੁੱਲਾਂ ਵਿੱਚ ਮੁਸਕਾਉਂਦੇ ਨੇ।
ਕਈਆਂ ਸਾਧਨੀਆਂ ਦੇ ਖਾਨਦਾਨ ਕਿਥੋਂ ਹੋਣੇ ਨੇ। ਪਾ ਚੋਲੇ ਅਜੇ ਵੀ ਕੁਆਰੇ-ਪਨ ਦੇ ਭੇਸ ਕਰੇ ਹੋਏ ਨੇ।
ਕਈਆਂ ਨੇ ਬੀਬੀਆਂ ਪਤੀ ਦੇਵ ਜੀ ਛੱਡੇ ਹੋਏ ਨੇ। ਸੰਤ ਬਾਬੇ ਸੇਵਾ ਕਰਨ ਕਰਾਉਣ ਨੂੰ ਲੱਭੇ ਹੋਏ ਨੇ।
ਵਿਧਵਾ ਬੀਬੀਆਂ ਨੇ ਦਿਨ ਕੱਟੀ ਵੀ ਕਰਨੇ ਹੋਏ ਨੇ। ਛੱੜੇ ਬਾਬਿਆਂ ਨਾਲ ਮਿਲ ਮਨ ਪ੍ਰਚਾਉਣੇ ਹੋਏ ਨੇ।
ਐਸੇ ਬਾਬੇ ਨਾਂ ਕਿਤੇ ਦੁਨੀਆਂ ਤੇ ਹੋਰ ਥੀਉਣੇ ਹੋਏ ਨੇ। ਇਨਾਂ ਬੀਬੀਆਂ ਦੇ ਬੱਚੇ ਘਰੋਂ ਭੱਜੇ ਹੋਏ ਨੇ।
ਨੌਜਵਾਨ ਚੇਲੇ ਮਨ ਪ੍ਰਚਾਉਣ ਨੂੰ ਮਿਲੇ ਹੋਏ ਨੇ। ਕਈ ਛੱੜੇ ਛੱੜੀਆਂ ਨੂੰ ਚੰਗੇ ਢੋਗ ਲੱਭੇ ਹੋਏ ਨੇ।
ਬੀਬੀਆਂ ਬਾਬੇ ਸੰਤ ਇੱਕ ਦੂਜੇ ਮਗਰ ਲੱਗੇ ਹੋਏ ਨੇ। ਸਾਧਾਂ ਨਾਲ ਚੰਗੇ ਜੀਅ ਮਨ ਦਿਲ ਲੱਗੇ ਹੋਏ ਨੇ।
ਲੰਬੇ ਚੋਲੇ ਗੋਡਿਆਂ ਤੱਕ ਪਾਏ ਹੋਏ ਨੇ। ਬਾਜੇ ਢੋਲਕੀਆਂ ਬਜਾਉਣ ਦੇ ਵਧੀਆਂ ਬਿਜ਼ਨਸ ਲੱਭੇ ਹੋਏ ਨੇ।
ਸਤਵਿੰਦਰ ਕਰਨ ਪਿਆਰ ਨੂੰ ਇੱਕ ਦੂਜੇ ਨਾ ਜੁੜੇ ਹੋਏ ਨੇ। ਸੱਤੀ ਦੁਨੀਆਂ ਤੋਂ ਕੁੱਝ ਨਾਂ ਲੈਣੇ ਦੇਣੇ ਨੇ।
36 ਭੋਜਨ ਸੰਤਾਂ ਬਾਬਿਆਂ ਨਾਲ ਜੁੜੇ ਹੋਏ ਨੇ। ਘਰ-ਘਰ ਸੰਤਾਂ ਲਈ ਖੀਰਾਂ-ਪੂਰੀਆਂ ਤਲੇ ਹੋਏ ਨੇ।
ਗੁਰਦੁਆਰੇ ਇਂਨਾਂ ਲਈ 5 ਸਟਾਰ ਬਣੇ ਹੋਏ ਨੇ। ਆਮਦਨ ਦੇ ਸਾਧਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਮਿਲੇ ਹੋਏ ਨੇ।
ਲੋਕ ਪੂਜਾ, ਭੋਜ, ਨੋਟ ਦੇਣ ਲਈ ਡਟੇ ਹੋਏ ਨੇ। ਸਾਧ ਸਾਧਣੀਆਂ ਲਈ ਅਜੇ ਸੰਤ ਸਾਧ ਬਾਬੇ ਛੜੇ ਹੀ ਨੇ।
ਛੱੜੇ ਸਾਰੇ ਗੁਰੂ ਨਾਨਕ ਦਾ ਨਾਂਮ ਵੇਚ ਖਾਂਦੇ ਨੇ। ਸੰਤ ਗ੍ਰਹਿਸਤੀ, ਕ੍ਰਿਰਤ ਕਰਨ ਤੋਂ ਸਭ ਭੱਜੇ ਹੋਏ ਨੇ।
ਸੰਤਾਂ ਲਈ ਬੀਬੀਆਂ ਸੁਨੱਖੀਆਂ ਬਥੇਰੀਆਂ ਸੁੰਦਰ ਨੇ। ਸੱਜ ਕੇ, ਰੂਪ ਇਕ ਦੂਜੇ ਤੋਂ ਵੱਧ ਨਿਖਾਰਦੀਆਂ ਨੇ।
Comments
Post a Comment