ਦਲਜੀਤ ਸਿੰਘ ਦੋਸਾਂਝ ਗਾਇਕ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਦਲਜੀਤ ਸਿੰਘ ਦੋਸਾਂਝ ਇਹ ਮੁੰਡਾ ਪੱਗ ਬੰਨ ਕੇ ਗਾਉਂਦਾ ਹੈ। ਇਸ ਨੂੰ ਪੱਗ ਤੋਂ ਹੀ ਪਹਿਚਾਣਿਆ ਜਾਂਦਾ ਹੈ। ਪੱਗ ਤੋਂ ਬਗੈਰ ਦਲਜੀਤ ਦੀ ਪਛਾਣ ਹੀ ਨਹੀਂ ਆਉਂਦੀ। ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਸੱਚ ਹੀ ਸ਼ਕਲ ਰੱਬ ਨੇ ਬਹੁਤ ਪਿਆਰੀ ਦਿੱਤੀ ਹੈ। ਪੰਜਾਬੀ ਗਬਰੂ ਲੱਗਦਾ ਹੈ। ਰੱਬ ਨੇ ਅਵਾਜ਼ ਵੀ ਬਹੁਤ ਪਿਆਰੀ ਦਿੱਤੀ ਹੈ। ਦਲਜੀਤ ਸਿੰਘ ਦੋਸਾਂਝ ਵੀਰੇ ਪੰਜਾਬੀ ਦੇ ਸ਼ਬਦ ਦੋਹਰੇ ਤੇ ਹੋਰ ਹੋਰ ਬਹੁਤ ਅਰਥ ਨਿਕਲਦੇ ਹਨ। ਇਹ ਬੰਦੇ ਦੇ ਦਿਮਾਗ ਦੇ ਉਤੇ ਨਿਰਭਰ ਕਰਦਾ ਹੈ। ਉਹ ਕੀ ਸੋਚਣੀ ਰੱਖਦਾ ਹੈ? ਉਸ ਦੀ ਦਿਮਾਗੀ ਕੀ ਅਵਸਥਾਂ ਹੈ? ਜ਼ਰਾ ਬੱਚ ਕੇ ਚਲਣਾਂ। ਆ ਗੇ ਪੱਗਾ ਪੋਚਮੀਆਂ ਵਾਲੇ, ਰਹੀ ਬੱਚ ਕੇ ਰੰਗਲੇ ਦੱਪਟੇ ਵਾਲੀਏ। " ਬਲਬੀਦ ਬੋਪਾਰਾਏ ਦੀ ਲਿਖਤ, ਦਲਜੀਤ ਸਿੰਘ ਦੋਸਾਂਝ ਉਤੇ ਬਹੁਤ ਫੱਬਦਾ ਹੈ। " ਖੇਡਦੇ ਗਬਰੂ ਕੱਬਡੀ ਲੋਕੋ " ਪ੍ਰਸੰਸਾ ਕਰਨ ਦੇ ਯੋਗ ਹੈ। ਪਰ ਕੀ ਸਾਰੇ ਪੰਜਾਬ ਦੇ ਗਬਰੂ ਖੇਡਾਰੀ ਹਨ? ਜਿਹੜੇ ਕੱਬਡੀ ਵੀ ਖੇਡਦੇ ਹਨ। ਕੀ ਉਹ ਨਸ਼ਾਂ ਨਹੀਂ ਕਰਦੇ? ਸਾਡੇ ਵੀ ਪੇਡੂ ਦੋ ਮੁੰਡੇ ਐਂਡਮੈਨਿਟਨ ਹਨ। ਰੱਜ ਕੇ ਸ਼ਰਾਬ ਪੀਂਦੇ ਹਨ। ਇੱਕ ਨੇ ਤਾਂ ਪੁਲੀਸ ਵਿੱਚ ਕੰਮ ਕਰਦੇ ਭਰਾ ਦੀ ਗੰਨ ਨਾਲ ਆਪਣੀ ਪਤਨੀ ਹੀ ਮਾਰ ਦੇਣੀ ਸੀ। ਰੱਬ ਨੇ ਬਚਾ ਲਈ। " ਰਾਤੀ ਦਾਰੂ ਪੀ ਕੇ ਮਾਂਹੀ " ਬਿਲਕੁਲ ਸਚਾਈ ਗਾਈ ਹੈ। ਕੋਈ ਹੀ ਘਰ ਹੋਵੇਗਾ। ਜਿਥੇ ਸ਼ਰਾਬੀ ਨਹੀਂ ਹਨ। ਪੁੱਠੀਆਂ ਸਿੱਧੀਆਂ ਹਰਕਤਾ ਨਹੀਂ ਕਰਦੇ ਹੋਣੇ। " ਕਾਰਾਂ ਵਿੱਚ ਸਪੀਕਰ ਜਦੋਂ ਇਹ ਵੱਜਦਾ " ਸੁਣ ਕੇ ਮੈਨੂੰ 2011 ਦਾ ਸੀਨ ਯਾਦ ਆ ਗਿਆ। ਮੁੰਡੇ ਕੁੜੀਆਂ ਦੇ ਖ਼ਲਾਸਾ ਮੂਹੇਰ ਕਾਰਾ ਮੋਟਰ ਸਾਈਕਲ ਲਈ ਇਸ ਤਰਾ ਖੜ੍ਹੇ ਸਨ। ਜਿਵੇਂ ਨਵੀਂ ਆਈ ਸੁਪਟ ਹਿੱਟ ਫਿਲਮ ਦੀ ਟਿੱਕਟ ਲਈ ਖੜ੍ਹੇ ਹੁੰਦੇ ਹਨ। ਗੀਪੀ ਗਰੇਵਾਲ ਨਾਲ ਦਲਜੀਤ ਦਾ ਗਾਣਾ ਬਹੁਤ ਵਧੀਆ ਹੈ। " ਵੱਡੇ ਵੱਡੇ ਵੈਲੀ ਅੱਖ ਉਤਾਹ ਨੀ ਚੱਕਦੇ, ਜਿਥੇ ਹੋਜੀਏ ਖੜ੍ਹੇ। "ਜੇ ਆਪਾਂ ਲੋਕਾਂ ਦੇ ਖਿਲਾਫ਼ ਇੰਨਾਂ ਸੱਚ ਲਿਖਣ ਗਾਉਣ ਲੱਗ ਗਏ। " 15 ਸਾਲਾਂ ਦੀ " ਕੁੜੀ ਦੇ ਗਾਣੇ ਵਰਗੇ ਸੱਚ, ਰੱਬ ਜਾਣਦਾ ਹੈ। ਇੰਨਾਂ ਇੱਜ਼ਤਦਾਰ ਲੋਕਾਂ ਨੇ ਕਿੰਨੀਆਂ ਐਸੀਆਂ ਕੁੜੀਆਂ ਨੂੰ ਨਰਕ ਵਿੱਚ ਧੱਕਿਆ ਹੈ? ਇਕ ਮਹੀਨੇ ਦੀ ਕੁੜੀ ਦਾ ਵੀ ਰੇਪ ਹੋਣ ਦਾ ਮੀਡੀਆਂ ਪਬਲਿਸ਼ ਕਰ ਚੁਕਾ ਹੈ। ਇੱਕ ਫੇਸ ਬੁੱਕ ਰਾਹੀ ਅਵਾਜ਼ ਵੀ ਕਿਸੇ ਮਰਦ ਦੀ ਸੁਣੀ ਸੀ। ਜੋ ਕਹਿ ਰਿਹਾ ਸੀ। ਮੇਰਾ ਧਰਮ ਮੈਨੂੰ ਅਜ਼ਾਜ਼ਤ ਦੇ ਰਿਹਾ ਹੈ। ਇੱਕ ਮਹੀਨੇ ਦੀ ਬੱਚੀ ਨਾਲ ਨਿਕਾਹ ਕਰਾ ਸਕਦੇ ਹਾਂ।
ਆਪਾਂ ਦੁਨੀਆਂ ਦਾ ਕੀ ਕਰਾਂਗੇ। ਇਸ ਲਈ ਗੰਦ ਗਾਉਣ ਲਿਖਣ ਨਾਲੋ ਚੋਪੜਮੀਆਂ ਹੀ ਗੱਲਾਂ ਕਰੀਏ। ਗੀਤਾਂ ਵਿੱਚ ਬਹੁਤ ਸੱਚਾਈ ਹੈ। ਲੋਕ ਚਹੁੰਦੇ ਤਾਂ ਇਹੀ ਹਨ। ਕੱਚੀ ਉਮਰ ਦੀ ਕੁੜੀ ਨਾਲ ਇਸ਼ਕ ਕਰਨ ਤੇ ਵਿਆਹ ਕਰਾਉਣ। ਕਨੇਡਾ ਅਮਰੀਕਾ ਵਾਲੇ 60 ਸਾਲਾਂ ਦੇ ਵੀ 16 ਸਾਲਾਂ ਦੀ ਕੁੜੀ ਨਾਲ ਵਿਆਹ ਕਰਾਉਂਦੇ ਹਨ। ਪਹਿਲਾਂ ਵੀ ਜਰੂਰ ਹੁੰਦਾ ਹੋਵੇਗਾ। ਕਿਉਂਕਿ ਗੋਰਿਆਂ ਦੀਆਂ ਫਿਲਮਾਂ ਇਸ ਦੀ ਹਾਮੀ ਭਰਦੀਆਂ ਹਨ। ਜਦੋਂ ਮੈਂ ਵੀ ਕਿਸੇ ਗੱਲ ਬਾਰੇ ਸੋਚਦੀ ਲਿਖਦੀ ਹਾਂ। 4 ਜਾਂ 10 ਜਾਂ 20 ਸਾਲਾਂ ਦਾ ਨਚੋੜ ਕੱਢਿਆ ਹੁੰਦਾ ਹੈ। ਲੂਚਾ ਬੰਦਾ ਹੀ ਤਾਂ ਚੌਧਰੀ ਹੁੰਦਾ ਹੈ। ਸਾਡੇ ਹੀ ਪਿੰਡ ਦਾ ਜੋ ਸਰਪੰਚ ਬਣਾਇਆ ਸੀ। ਸਾਰਾ ਪਿੰਡ ਜਾਣਦਾ ਸੀ। ਇਹ ਹਰੀਜਨ ਵਿਹੜੇ ਵਾਲਿਆ ਦੇ ਦਿਨ ਦਿਹਾੜੇ ਜਾਂਦਾਂ ਸੀ। ਉਸ ਦਾ ਪਤੀ ਫੋਜ਼ ਵਿੱਚ ਸੀ। ਫੋਜੀ ਦੀ ਕੁੜੀ 14 ਕੁ ਸਾਲਾਂ ਦੀ ਸੀ। ਉਸ ਤੋਂ ਛੋਟੀ 13 ਸਾਲਾਂ ਦੀ ਸੀ। ਵੱਡੀ ਕੁੜੀ ਸਾਡੇ ਨਾਲ ਘਰ ਦਾ ਕੰਮ ਕਰਾ ਜਾਂਦੀ ਸੀ। ਕਈ ਵਾਰ ਸ਼ਾਮ ਕਰ ਦਿੰਦੀ ਸੀ। ਉਸ ਨੇ ਆਪ ਦੱਸਿਆ," ਸਰਪੰਚ ਨੂੰ ਚਾਚਾ ਕਹੀਦਾ ਹੈ। ਇਹ ਜਿਹੜਾ ਕੁੱਝ ਮਾਂ ਨਾਲ ਬੰਦੇ ਬੁੜੀਆਂ ਵਾਲਾ ਕਰਦਾ ਹੈ। ਉਹੀ ਮੇਰੇ ਤੇ ਛੋਟੀ ਨਾਲ ਵੀ ਉਵੇ ਹੀ। ਇਸ ਦੇ ਤਿੰਨੇ ਦਂੋਨੇ ਮੁੰਡੇ ਵੀ ਖੂਹ ਤੋਂ ਪੱਠੇ ਲੈਣ ਗਈਆਂ ਨੂੰ ਬਹੁਤ ਤੰਗ ਕਰਦੇ ਹਨ। ਦੁਪਹਿਰਾ ਉਥੇ ਹੀ ਹੋ ਜਾਂਦਾ ਹੈ। ਚਾਚਾ ਕਹਿੰਦਾ ਹੈ। ਹੋਰ ਕਿਤੋਂ ਪੱਠੈ ਲੈਣ ਨਹੀਂ ਜਾਣਾਂ। ਮਾਂ ਨੂੰ ਸਭ ਪਤਾ ਹੈ। " ਇਹ ਕਹਾਣੀ ਪਿੰਡ ਦੀ ਹੈ। ਜਿਥੇ ਅਸੀਂ ਦੁੱਖ ਸੁਖ ਦੇ ਸਾਂਝੀ ਹਾਂ। ਸ਼ਹਿਰਾਂ ਦਾ ਕੀ ਹਾਲ ਹੋਵੇਗਾ? ਅੱਜ ਦਾ ਮੀਡੀਆ ਇੰਟਰਨਿੰਟ, ਪੇਪਰ ਅਖ਼ਬਾਰਾਂ, ਮੈਗਜ਼ੀਨ, ਰੇਡੀਉ, ਟੈਲੀਵੀਜ਼ਨ ਦੱਸ ਰਹੇ ਹਨ। ਕਈ ਪਿਉ ਭਰਾ 8, 9, 10, ਸਾਲਾਂ ਦੀਆ ਕੁੜੀਆਂ ਦੀਆਂ ਆਪ ਇੱਜ਼ਤਾਂ ਉਤੇ ਮੌਜ਼ ਕਰਦੇ ਹਨ। ਗੁਆਂਢੀਆਂ ਦੀਆਂ ਫਿਰ ਕੁੜੀਆਂ ਕੀ ਲੱਗਦੀਆਂ ਹਨ? ਦਲਜੀਤ ਸਿੰਘ ਦੋਸਾਂਝ ਵੀਰ ਜੇ ਆਪਾਂ ਲੋਕਾਂ ਦੇ ਪਰਦੇ ਬਹੁਤੇ ਫੋਲਣ ਲੱਗ ਗਏ। ਇਹ ਲੋਕ ਆਪਣੀ ਬੇਜ਼ਤੀ ਸਹਾਰ ਨਹੀਂ ਸਕਣਗੇ। ਕੋਈ ਗਾਣਿਆਂ ਦੀ ਖ੍ਰੀਦਦਾਰੀ ਨਹੀਂ ਕਰੇਗਾ। ਲੋਕਾਂ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਲੋਕ ਗਰੀਬ ਘਰਾਂ ਦੀਆਂ 16 ਸਾਲਾਂ ਦੀਆਂ ਕੁੜੀਆਂ ਵਿਆਹ ਕੇ ਜਾਂ ਜ਼ਬਰ ਦਸਤੀ ਚੱਕਦੇ ਹਨ। ਜਾਂ ਫਿਰ ਵੇਰਵਾ ਜਰੂਰ ਦੇਵੇ ਕੇ ਕੁੜੀਏ ਤੈਨੂੰ ਲੋਕ ਇਸ ਤਰਾਂ ਦੀ ਚਹੁੰਦੇ ਹਨ। ਦਲਜੀਤ ਸਿੰਘ ਦੋਸਾਂਝ ਗਾਇਕ ਮੇਰੀ ਮੇਰੀ ਕਰਦਾ ਬੰਦਿਆ। ਕਾਰੀਦਾ ਦਾ ਨਹੀਂ ਮਾਣ। ਸ਼ਾਲਾਗਾ ਕਰਨ ਦਾ ਗੀਤ ਹੈ। " ਪਰੇ ਹੋਜੋ ਜੱਟ ਨੂੰ ਸ਼ਰਾਬ ਚੜ੍ਹ ਗਈ। " ਸ਼ਰਾਬੀ ਉਹੀ ਤਾਂ ਕਰਦੇ ਹਨ। ਜੋ ਦਲਜੀਤ ਸਿੰਘ ਨੇ ਗਾਣੇ ਵਿੱਚ ਕੀਤਾ ਹੈ। ਵਿਆਹਾਂ ਪਾਰਟੀਆਂ ਸ਼ਾਦੀਆਂ ਵਿੱਚ ਕੀ ਇਸ ਗਾਣੇ ਨਾਲੋ ਘੱਟ ਕਰਦੇ ਹਨ। ਗਾਣੇ ਵਿੱਚ ਸਭ ਸਹੀ ਹੀ ਤਾਂ ਕਿਹਾ ਹੈ।
" ਤੇਰੇ ਪਿਛੇ ਘੁੰਮਦੇ ਨੇ ਜਿਹੜੇ ਬੜੇ ਘੈਟ ਨੀ " ਇਹੀ ਤਾ ਕਾਲਜਾਂ ਵਿੱਚ ਮੁੰਡੇ ਕਰਦੇ ਹਨ। ਕੋਈ ਝੂਠ ਨਹੀਂ ਹੈ। ਪਰ ਥੋੜਾ ਜਿਹਾ ਵੇਰਵਾ ਜਰੂਰ ਪਾ ਦੇਵੇ ਦੁਨੀਆਂ ਦੇ ਮੁੰਡੇ ਇਸ ਤਰਾਂ ਕਰਦੇ ਹਨ। " ਅਸੀ ਰਹਿਨੇ ਆ ਰੱਬ ਕੋਲੋ ਡਰਕੇ। ਗੰਨ ਰੱਖਦੀ ਆ ਗੋਲੀਆਂ ਨਾਲ ਭਰਕੇ। " ਕੀ ਪੰਗੇ ਲੈਣ ਤੋਂ ਅੱਜ ਦੇ ਮੁੰਡੇ ਹੱਟਦੇ ਹਨ। ਨਵੇਂ 2006 ਸਾਲ ਚੜ੍ਹਿਆ ਹੀ ਸੀ। ਡਾਊਨਟਾਊਨ ਰਾਤ ਨੂੰ ਮੁੰਡੇ ਕੁੜੀਆਂ ਦੀ ਪਾਰਟੀ ਸੀ। ਉਥੇ ਲੜਾਈ ਹੋ ਗਈ। ਮੁੰਡਿਆਂ ਨੇ ਪਾਰਟੀ ਵਿਚੋਂ ਨਿੱਕਦਿਆਂ ਮੁੰਡੇ ਕੁੜੀਆਂ ਉਤੇ ਗੱਡੀ ਚੜ੍ਹਾ ਦਿੱਤੀ। ਇਕ ਕੁੜੀ ਥਾਂ ਤੇ ਹੀ ਮਰ ਗਈ। ਬਹੁਤ ਜ਼ਖ਼ਮੀ ਹੋ ਗਏ। ਦੋਂਨੇਂ ਪਾਸੇ ਦੇ ਸਾਰੇ ਮੁੰਡੇ ਕੁੜੀਆਂ 14 ਸਾਲਾਂ ਤੋਂ 19 ਸਾਲਾਂ ਦੇ ਸਨ। ਕਿੰਨੇ ਮੁੰਡੇ ਪੰਗਾਂ ਲੈਣ ਵਾਲੇ ਕਨੇਡਾ ਵਿੱਚੋਂ ਪਿਛੇ ਭਾਰਤ ਮੋੜੇ ਹਨ। ਸਾਡੇ ਹੀ ਕੈਲਗਰੀ ਸ਼ਹਿਰ ਵਿੱਚ ਗੈਂਗਸਟ ਪੰਜਾਬੀ ਮੁੰਡੇ ਕੁੜੀਆਂ ਬਣੇ ਹੋਏ ਹਨ। ਕਿੰਨੇ ਜ਼ਖ਼ਮੀ ਹੋਏ ਹਨ, ਤੇ ਮਰ ਵੀ ਗਏ ਹਨ। " ਛੱਡ ਪਹਿਲੇ ਨੂੰ ਤੈਨੂੰ ਗੱਡੀ ਵਿੱਚ ਬੈਠਾ ਕੇ ਲੈ ਜਾਵਾਂ। " ਬਿਲਕੁਲ ਸਹੀ ਸ਼ਬਦਾਵਲੀ ਹੈ। ਚਾਰੇ ਪਾਸੇ ਇਹੀ ਹੋ ਰਿਹਾ ਹੈ। ਕਨੇਡਾ, ਅਮਰੀਕਾ ਵਿਆਹੇ ਬੱਚਿਆਂ ਵਾਲੇ ਹੀ ਪਤੀ-ਪਤਨੀਆਂ ਵੱਟੇ ਵਟਾਈ ਜਾਂਦੇ ਹਨ। ਇਕ ਦੂਜੇ ਨਾਲ ਭੱਜੀ ਜਾਂਦੇ ਹਨ। ਉਨਾਂ ਦੇ ਬੱਚੇ ਕੀ ਕਰਨਗੇ? ਕੈਸੇ ਹੋਣਗੇ? ਜਿੰਨਾਂ ਦੇ ਮਾਂਪੇ ਹੀ ਨਿੱਕਲ ਗਏ ਹਨ। " ਗੱਲ ਗੱਲ ਤੇ ਚੁਸਤੀਆਂ ਕਰਦੀ ਐ। " ਅੱਜ ਦੀ ਪੰਜਾਬਣ ਕੁੜੀ ਦੀ ਸਹੀ ਤਸਵੀਰ ਖਿਚੀ ਹੈ। ਕਨੇਡਾ, ਅਮਰੀਕਾ ਆਉਣ ਲਈ ਲੋਕ ਇਹੀ ਕਹਿੰਦੇ ਹਨ," ਜੇ ਵਿਆਹਇਆਂ ਦੂਹਾਜੂ ਵੀ ਹੈ। ਕੋਈ ਗੱਲ ਨਹੀਂ ਹੈ। ਅਸੀ ਨਵੇਂ ਜ਼ਮਾਨੇ ਦੇ ਹਾਂ। ਕੁੜੀ ਮੋਡਰਨ ਹੈ। " ਕਿਉਂਕਿ ਕੁੜੀ ਦਾ ਵੀ ਕੋਈ ਚੱਕਰ ਪਹਿਲਾਂ ਹੀ ਚਲਦਾ ਹੈ। ਤਾਂਹੀ ਤਾਂ ਕਨੇਡਾ, ਅਮਰੀਕਾ ਆ ਕੇ ਭੱਜ ਜਾਂਦੀਆਂ ਹਨ। " ਤੇਰੇ ਨਾਂ ਦਾ ਟੈਟੂ ਬਾਂਹਾਂ ਤੇ "। ਅੱਜ ਦੇ ਮੁੰਡੇ ਟੈਟੂ ਮੋਰਨੀਆਂ ਭੂਤ ਚੜੇਲਾਂ ਸਾਰੇ ਪਿੰਡੇ ਉਤੇ ਬਣਾਈ ਫਿਰਦੇ ਹਨ। ਸਰੀਰ ਵਿੱਚ ਭਾਵੇ ਜਾਨ ਨਾਂ ਹੋਵੇ। ਜੇ ਡੋਲਿਆਂ ਜਾਨ ਹੈ ਤਾਂ ਮਸਲਜ਼ ਬਣੇ ਹਨ। ਫਿਰ ਤਾਂ ਕੋਈ ਗੱਲ ਬਣੀ ਦਿਸਦੀ ਹੈ।
ਹੁਣ ਜੰਨਤਾ ਦੱਸੇ ਲਿਖਣ ਗਾਉਣ ਵਾਲੇ ਇਹ ਸਾਰੇ ਪਰਦੇ ਨੰਗੇ ਕਰ ਦੇਣ। ਜਾਂ ਚੱਲੀ ਜਾਣ ਦੇਣ, ਜਿਵੇ ਲੁਕ ਛਿਪ ਕੇ ਚਲਦਾ ਹੈ। ਮੈਂ ਤਾਂ ਕਹਿਨੀ ਹਾਂ ਸਾਰੇ ਪਰਦੇ ਫਾਸ਼ ਕਰ ਦੇਣੇ ਚਾਹੀਦੇ ਹਨ। ਤਾਂ ਜਾ ਕੇ ਸ਼ਰਮ ਦੇ ਮਾਰੇ ਘੱਟ ਹੋ ਜਾਣ, ਜਾਂ ਕੁੜੀਆ ਆਪ ਜਾਗ ਜਾਣ ਤਾ ਦਿਰਿਦਿੰਆਂ ਤੋਂ ਆਪ ਨੂੰ ਬਚਾ ਸਕਣ।

Comments

Popular Posts