ਡਰਪੋਕ ਤੋਂ ਕੋਈ ਸਲਾਅ ਮਸ਼ਬਰਾਂ ਨਾ ਲਵੋਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵੈਸੇ ਤਾਂ ਤੱਕੜਾ ਮਾੜੇ ਨੂੰ ਡਰਾਉਣਾਂ ਚਹੁੰਦਾ ਹੈ। ਮਾੜਾ ਜਾਨਵਰ ਨੂੰ ਤਕੜਾ ਘੂਰਦਾ ਹੈ। ਡਰਨਾਂ ਜਾਂ ਡਰਾਉਂਣਾਂ ਬਿਮਾਰੀ ਹੈ। ਡਰਨ ਜਾਂ ਡਰਾਉਂਣ ਨਾਲੋਂ ਆਪਣੇ ਜੀਵਨ ਨੂੰ ਆਪਣੇ ਆਪ ਵਿੱਚ ਖੁਸ਼ ਰਹਿਕੇ ਜਿਉਂਆ ਜਾਵੇ। ਡਰਪੋਕ ਦਾ ਮਨ ਡਾਵਾਂ-ਡੋਲ ਰਹਿੰਦਾ ਹੈ। ਡਰ-ਡਰ ਕੇ ਜਿਉਣ ਨਾਲ ਕੀ ਹੋਵੇਗਾ। ਜੋ ਜਿੰਦਗੀ ਵਿੱਚ ਹੋਣਾਂ ਹੈ। ਹੋਕੇ ਰਹਿੱਣਾਂ ਹੈ। ਮੌਤ ਵੀ ਆਉਣੀ ਹੀ ਹੈ। ਮੁਸ਼ਕਲਾਂ ਵੀ ਆਉਣੀਆਂ ਹੀ ਹਨ। ਖੁਸ਼ੀਆਂ ਵੀ ਆ ਹੀ ਜਾਂਦੀਆਂ ਹਨ। ਕੋਸ਼ਸ਼ ਕਰਕੇ ਦੇਖ ਲਵੋ। ਅਸੀ ਸੋਚਦੇ ਕੁੱਝ ਹੋਰ ਹਾਂ ਹੋ ਕੁੱਝ ਹੋਰ ਜਾਂਦਾ ਹੈ। ਕੁੱਝ ਗੁਆ ਕੇ ਹੋਰ ਕੁੱਝ ਹਾਂਸਲ ਹੁੰਦਾ ਹੈ।
ਡਰਿ ਡਰਿ ਮਰੈ ਨ ਬੂਡੈ ਕੋਇਨਿਡਰੁ ਬੂਡਿ ਮਰੈ ਪਤਿ ਖੋਇ ॥ ਡਰ ਮਹਿ ਘਰੁ ਘਰ ਮਹਿ ਡਰੁ ਜਾਣੈ॥-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਵੈਸੇ ਤਾਂ ਤੱਕੜਾ ਮਾੜੇ ਨੂੰ ਡਰਾਉਣਾਂ ਚਹੁੰਦਾ ਹੈ। ਮਾੜਾ ਜਾਨਵਰ ਨੂੰ ਤਕੜਾ ਘੂਰਦਾ ਹੈ। ਡਰਨਾਂ ਜਾਂ ਡਰਾਉਂਣਾਂ ਬਿਮਾਰੀ ਹੈ। ਡਰਨ ਜਾਂ ਡਰਾਉਂਣ ਨਾਲੋਂ ਆਪਣੇ ਜੀਵਨ ਨੂੰ ਆਪਣੇ ਆਪ ਵਿੱਚ ਖੁਸ਼ ਰਹਿਕੇ ਜਿਉਂਆ ਜਾਵੇ। ਡਰਪੋਕ ਦਾ ਮਨ ਡਾਵਾਂ-ਡੋਲ ਰਹਿੰਦਾ ਹੈ। ਡਰ-ਡਰ ਕੇ ਜਿਉਣ ਨਾਲ ਕੀ ਹੋਵੇਗਾ। ਜੋ ਜਿੰਦਗੀ ਵਿੱਚ ਹੋਣਾਂ ਹੈ। ਹੋਕੇ ਰਹਿੱਣਾਂ ਹੈ। ਮੌਤ ਵੀ ਆਉਣੀ ਹੀ ਹੈ। ਮੁਸ਼ਕਲਾਂ ਵੀ ਆਉਣੀਆਂ ਹੀ ਹਨ। ਖੁਸ਼ੀਆਂ ਵੀ ਆ ਹੀ ਜਾਂਦੀਆਂ ਹਨ। ਕੋਸ਼ਸ਼ ਕਰਕੇ ਦੇਖ ਲਵੋ। ਅਸੀ ਸੋਚਦੇ ਕੁੱਝ ਹੋਰ ਹਾਂ ਹੋ ਕੁੱਝ ਹੋਰ ਜਾਂਦਾ ਹੈ। ਕੁੱਝ ਗੁਆ ਕੇ ਹੋਰ ਕੁੱਝ ਹਾਂਸਲ ਹੁੰਦਾ ਹੈ।
ਧਰਮਕਿ ਕਿਤਾਬਾ ਪੜ੍ਹਨ ਨਾਲ ਸ਼ਕਤੀ ਸ਼ਹਿਨ ਸ਼ਲਿਤਾ ਵੱਧਦੀ ਹੈ। ਡਰਪੋਕ ਐਸਾ ਹੁੰਦਾ ਹੈ। ਕਬੂਤਰ ਦੀ ਤਰਾਂ ਮਸੀਬਤ ਦੇਖ ਕੇ ਅੱਖਾਂ ਮੀਚ ਲੈਂਦਾ ਹੈ। ਸਰੀਰ ਵੀ ਐਏਂ ਰਹਿੰਦਾ ਹੈ। ਜਿਵੇਂ ਠੰਡ ਨਾਲ ਕੁੰਗੜਿਆ ਹੋਵੇ। ਥੋੜਾ ਜਿਹਾ ਖੜਕਾ ਹੁੰਦੇ ਹੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਸ ਕੰਮ ਦੇ ਹੋਣ ਵਾਲੇ ਨੁਕਸਾਨ ਬਾਰੇ ਸੋਚਣ ਲੱਗ ਜਾਵੇਗਾ। ਹੋਣ ਵਾਲੇ ਫੈਇਦੇ ਬਾਰੇ ਉਕਾ ਹੀ ਨਹੀਂ ਸੋਚਦਾ। ਡਰਪੋਕ ਨੂੰ ਮੌਤ ਸਾਫ਼ ਦਿਸਦੀ ਹੈ। ਮਾੜਾ ਸਮਾਂ ਹੀ ਦਿਸਦਾ ਰਹਿੰਦਾ ਹੈ। ਆਪਣੇ ਪ੍ਰਛਾਮੇ ਤੋਂ ਹੀ ਡਰਦਾ ਰਹਿੰਦਾ ਹੈ। ਹਰ ਕੰਮ ਕਰਨ ਲਈ ਹਿੰਮਤ ਚਾਹੀਦੀ ਹੈ। ਡਰਪੋਕ ਆਦਮੀ ਤੋਂ ਕੋਈ ਸਲਾਅ ਮਸ਼ਬਰਾਂ ਨਾ ਲਵੋਂ। ਡਰਪੋਕ ਮੁਸ਼ਕਲ ਵਿਚੋਂ ਨਿਕਲਣ ਦਾ ਰਸਤਾ ਨਹੀਂ ਦਸੇਗਾ। ਡਰ ਜਾਵੇ ਜਾਵੇਗਾ। ਤੁਹਾਨੂੰ ਵੀ ਡਰਾ ਦੇਵੇਗਾ। ਡਰਪੋਕ ਸਿਧੇ ਰਸਤੇ ਜਾਂਦੇ ਨੂੰ ਰੋਕ ਦੇਵੇਗਾ। ਮੰਜ਼ਲ ਤੇ ਨਹੀਂ ਪਹੁੰਚਣ ਦੇਵੇਗਾ। ਮੰਜ਼ਲ ਤੇ ਪਹੁੰਚਣ ਲਈ ਹੌਸਲੇ ਚਹੀਦੇ ਹਨ। ਠੋਕਰਾਂ ਵੀ ਜਰੂਰ ਲੱਗਣ ਗੀਆਂ। ਹੋ ਸਕਦਾ ਹੈ, ਠੇਡਾ ਲੱਗ ਕੇ ਮੂੰਹ ਪਰਨੇ ਹੀ ਡਿੱਗ ਜਾਈਏ। ਬਹੁਤੇ ਬੰਦੇ ਖਾਈ ਵਿੱਚ ਦੇਖਣ ਤੋਂ ਡਰਦੇ ਹਨ। ਪਹਾੜੀ ਉਤੇ ਲਿਜਾਣ ਲਈ ਲਿਫਟ ਚੇਅਰ ਹੁੰਦੀ ਹੈ। ਉਸ ਵਿੱਚ ਪਹਾੜੀ ਉਤੇ ਜਾਣ ਲਈ ਕਈ ਬੰਦੇ ਬਹੁਤ ਡਰਦੇ ਹਨ। ਬੜੇ ਬਹਾਨੇ ਬਣਾਉਂਦੇ ਹਨ। ਅਸੀਂ ਬੈਂਫ ਕਸਬੇ ਵਿੱਚ ਪਹਾੜ ਤੇ ਘੁੰਮਣ ਗਏ। ਸਾਡੇ ਵਿੱਚੋਂ ਇਕ ਬੰਦਾ ਟਿੱਕਟਾ ਖ੍ਰੀਦਣ ਤੋਂ ਬਾਅਦ ਜੁਆਬ ਦੇਣ ਲੱਗ ਗਿਆ," ਮੈਂ ਨਹੀਂ ਇਸ ਵਿੱਚ ਬੈਠ ਕੇ ਪਹਾੜੀ ਉਪਰ ਜਾਣਾਂ। ਥੱਲੇ ਤੋਂ ਸਾਰੀ ਪਹਾੜੀ ਦਿਸਦੀ ਹੀ ਰਹੀ ਹੈ। ਜੇ ਇਸ ਉਪਰ ਜਾਂਦੇ ਡੱਬੇ ਜਿਹੇ ਦੀ ਤਾਰ ਟੁੱਟ ਗਈ। ਮੈਂ ਤਾਂ ਮਰ ਜਾਵਾਂਗਾ। ਉਪਰੋਂ ਡਿੱਗ ਕੇ ਕੁੱਝ ਨਹੀਂ ਬੱਚਣਾ। " ਸਾਡਾ ਮਜ਼ਾ ਕਿਰਕਰਾ ਹੋਣ ਲੱਗਾ। ਪਹਾੜੀ ਉਤੇ ਜਾਣਦਾ ਸਾਰਾ ਚਾਅ ਉਤਰ ਗਿਆ। ਅਸੀਂ ਤਾਂ ਗਰਮੀਆਂ ਵਿੱਚ ਉਥੇ ਜਾਂਦੇ ਹੀ ਰਹਿੰਦੇ ਹਾਂ। ਇਸ ਬੰਦੇ ਨੂੰ ਤਾਂ ਘੁੰਮਾਉਣ ਲਈ ਲੈ ਕੇ ਗਏ ਸੀ। ਬੱਚੇ ਵੀ ਉਸ ਉਪਰ ਹੱਸ ਰਹੇ ਸਨ। ਸਾਰਿਆਂ ਨੇ ਉਸ ਨੂੰ ਕਿਹਾ," ਤੂੰ ਅੱਖਾਂ ਮੀਚ ਕੇ ਬੈਠ ਜਾਵੀਂ। ਪਹਾੜੀ ਵੱਲ ਤੇ ਖਾਈਆਂ ਵੱਲ ਝਾਕੀ ਹੀ ਨਾਂ। ਜੇ ਮਰਾਂਗੇ ਤਾਂ ਇੱਕ ਸਾਥ ਹੀ ਮਰਾਗੇ। ਬਹੁਤ ਵਧੀਆਂ ਦੇਖਣ ਵਾਲੀ ਥਾਂ ਹੈ। ਜ਼ਹਾਜ਼ ਵਿੱਚ ਬੈਠ ਕੇ ਵੀ ਤਾਂ ਕਨੇਡਾ ਆਇਆਂ ਹੈ। " ਬਹੁਤ ਕਹਿ ਕਹਾਕੇ ਉਸ ਨੂੰ ਨਾਲ ਲੈ ਗਏ। ਉਥੇ ਪਹਾੜੀ ਤੇ ਜਾ ਕੇ ਬਹੁਤ ਖੁਸ਼ ਹੋਇਆ। ਬਈ ਇਹ ਪਹਾੜ ਉਪਰ ਆਉਣ ਤੋਂ ਬਹੁਤ ਡਰਦਾ ਸੀ, ਲੱਗ ਹੀ ਨਹੀਂ ਰਿਹਾ ਸੀ।
ਬਹੁਤੇ ਲੋਕਾਂ ਦਾ ਲਿਫਟ ਵਿੱਚ ਦਮ ਘੁੱਟਣ ਲਗ ਜਾਂਦਾ ਹੈ। ਉਹ 100 ਪੌੜੀਆਂ ਤਾ ਚੜ੍ਹ ਉਤਰ ਜਾਂਦੇ ਹਨ। ਪਰ ਲਿਫ਼ਟ ਵਿੱਚ ਚੜ੍ਹਨ ਤੋਂ ਡਰਦੇ ਵੀ ਹਨ। ਸੁਪਨੇ ਵਿੱਚ ਵੀ ਬੜਾ-ਉਬਵਾਂ ਕੇ ਉਠਦੇ ਹਨ। ਜੋ ਅਸੀਂ ਦਿਨੇ ਖੁਲੀਆਂ ਅੱਖਾਂ ਨਾਲ ਦੇਖਦੇ, ਸੋਚਦੇ ਪੜ੍ਹਦੇ ਹਾਂ। ਉਹੀ ਸੁਪਨੇ ਆਉਂਦੇ ਹਨ। ਚੰਗਾ ਸੋਚੀਏ ਸੇਹਿਤ ਹੈਲਥੀ ਰਹਿੰਦੀ ਹੈ। ਮਨ ਵੀ ਤੰਦਰੁਸਤ ਰਹਿੰਦਾ ਹੈ। ਡਰਪੋਕ ਬੱਚਿਆਂ ਵਾਂਗ ਵੱਡੇ ਹੋ ਕੇ ਵੀ ਸਹਿਕੇ ਰਹਿੰਦੇ ਹਨ। ਬਹੁਤੇ ਕੰਮ ਉਤੇ ਬੌਸ ਤੋਂ ਡਰਦੇ ਰਹਿੰਦੇ ਹਨ। ਕੰਮ ਕਰਨ ਦੀ ਬਜਾਏ ਉਸ ਦੀਆਂ ਅੱਖਾਂ ਵਿੱਚ ਹੀ ਦੇਖਦੇ ਰਹਿੰਦੇ। ਬਈ ਉਸ ਨੂੰ ਉਹ ਦੇਖ ਤਾ ਨਹੀਂ ਰਿਹਾ। ਅਗਰ ਕੰਮ ਸਿਧਾ ਤੇ ਪੂਰਾ ਕੀਤਾ ਜਾਵੇ, ਡਰਨ ਦੀ ਕੀ ਜਰੂਰਤ ਹੈ? ਬੌਸ ਵੀ ਕਿੰਨੇ ਪੁੱਠੇ ਸਿਧੇ ਕੰਮ ਕਰਦੇ ਹਨ। ਹੋ ਸਕਦਾ ਹੈ। ਉਹ ਤੁਹਾਡੇ ਕੋਲੋ ਡਰਦੇ ਹੋਣ। ਇਨਸਾਨ ਦੀ ਜਿੰਨੀ ਉਚੀ ਕੁਰਸੀ ਔਹੁਦਾ ਹੁੰਦਾ ਹੈ। ਉਹ ਵੀ ਗਲ਼ਤ ਕੰਮ ਕਰਦਾ ਹੈ।
ਅੱਗ ਤੇ ਗੈਸ ਤੋਰ ਡਰ ਕੇ ਇੰਨਾਂ ਦੀ ਜੇ ਵਰਤੋਂ ਨਾਂ ਕਰੀਏ। ਕਿੰਨੇ ਕੰਮ ਅਧੂਰੇ ਰਹਿ ਜਾਣਗੇ। ਇੰਨਾਂ ਦੇ ਨੁਕਸਾਨ ਵੀ ਹਨ। ਜੇ ਸਹੀਂ ਤਰੀਕੇ ਨਾਲ ਨਾਂ ਵਰਤੋਂ ਕੀਤੀ ਜਾਵੇਗੀ। ਬਿੱਜਲੀ ਦੀ ਖੋਜ ਕਰਨ ਵਾਲੇ ਡਰਦੇ ਰਹਿੰਦੇ, ਤਾਂ ਅੱਜ ਸਾਡੀ ਜਿੰਦਗੀ ਕਿੰਨੀ ਮੁਸ਼ਕਲ ਹੋਣੀ ਸੀ? ਬਿੱਜਲੀ ਨੇ ਕਿੰਨੇ ਕੰਮ ਸੌਖੇ ਕਰ ਦਿੱਤੇ ਹਨ। ਸਾਰੇ ਸੰਸਾਰ ਵਿੱਚ ਰੌਸ਼ਨੀ ਕਰ ਦਿੱਤੀ ਹੈ। ਅਗਰ ਕੋਈ ਬਿੱਜਲੀ ਦੀ ਚਮਕ ਤੇ ਕਰੰਟ ਤੋਂ ਡਰੀ ਜਾਵੇ। ਤਾਂ ਉਸ ਦੇ ਸਾਰੇ ਗੁਣਾਂ ਤੋਂ ਬਗੈਰ ਹੀ ਰਹਿ ਜਾਵੇਗਾ। ਐਸਾ ਵੀ ਨਹੀਂ ਕਿ ਉਸ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਗਾ ਲਵੋ।

ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥ ਨਾ ਜੀਉ ਮਰੈ ਨ ਡੂਬੈ ਤਰੈ ॥ ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ .....
ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥ ਸਗਲ ਸਰੀਰ ਆਵਤ ਸਭ ਕਾਮ ॥ ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥
ਪਾਣੀ ਤੋਂ ਲੋਕ ਡਰਦੇ ਰਹਿੰਦੇ ਤਾਂ ਦੇਸ਼ਾਂ ਪ੍ਰਦੇਸ਼ਾਂ ਨੂੰ ਕਿਵੇਂ ਲੱਭਦੇ? ਸ਼ੁਰੂ ਵਿੱਚ ਸਮੁੰਦਰਾਂ ਰਾਹੀਂ ਹੀ ਆਵਾਜਾਂਈ ਸ਼ਿਪਾਂ ਦੁਆਰਾਂ ਹੁੰਦੀ ਸੀ। ਉਸ ਪਿਛੋਂ ਹਵਾਈ ਜ਼ਹਾਜ਼ ਦੀ ਖੋਜ਼ ਕੀਤੀ ਗਈ। ਸਭ ਰਿਸਕ ਲੈ ਕੇ ਕੰਮ ਕੀਤੇ ਜਾਂਦੇ ਹਨ। ਪਰ ਲੋਕਾਂ ਨੂੰ ਹਾਏ ਮੈਂ ਡਰਦਾ-ਡਰਦਾ ਦੱਸ ਕੇ ਕੋਈ ਹਿਰੋ ਨਹੀਂ ਬਣ ਸਕਦਾ। ਸਗੋਂ ਡਰਪੋਕ ਨੂੰ ਲੋਕ ਤਰਸ ਨਹੀਂ ਕਰਦੀ, ਮਜ਼ਾਕੀ ਨਜ਼ਰਾਂ ਨਾਲ ਦੇਖਦੇ ਹਨ। ਸੰਗਰਸ਼ ਕਰਨ ਵਾਲੇ ਨੂੰ ਸਤਿਕਾਰ, ਪਿਆਰ ਤੇ ਹੱਲਾਸ਼ੇਰੀ ਵੀ ਦਿੰਦੇ ਹਨ। ਮੈਂ ਇਸ ਵਾਰ 2011 ਵਿੱਚ ਪਿੰਡ ਗਈ ਹੋਈ ਸੀ। ਸਾਡੇ ਗੁਆਂਢ ਇੱਕ ਔਰਤ ਰਹਿੰਦੀ ਸੀ। ਉਹ ਮਿਲਣ ਆਈ ਤਾਂ ਉਸ ਨੇ ਦੱਸਿਆ," ਉਸ ਦੇ ਪਤੀ ਨੂੰ ਉਸ ਦੀਆਂ ਅੱਖਾਂ ਸਹਮਣੇ ਸੱਪ ਨੇ ਕੱਟ ਲਿਆ ਸੀ। ਸੱਪ ਬਹੁਤ ਵੱਡਾ ਤੇ ਮੋਟਾ ਸੀ। ਸਿਆਲਾਂ ਦੇ ਦਿਨ ਸਨ। ਅੰਦਰ ਆ ਵੱੜਿਆਂ ਸੀ। ਵੱਡੇ ਟੋਕਰੇ ਜਿੰਨੀ ਥਾਂ ਵਿੱਚ ਸਮਾਧੀ ਲਾਈ ਬੈਠਾ ਸੀ। ਬਿੱਜਲੀ ਗਈ ਹੋਣ ਕਰਕੇ ਹਨੇਰਾ ਸੀ। ਸੱਪ ਦੇ ਫਰਾਟੇ ਸੁਣ ਕੇ, ਮੇਰੇ ਪਤੀ ਨੇ ਸੋਚਿਆ, ਕੱਟਾ ਖੁੱਲ ਕੇ ਅੰਦਰ ਵੱਸੋਂ ਵਾਲੀ ਥਾਂ ਆ ਗਿਆ ਹੈ। ਜਦੋਂ ਉਹ ਉਸ ਕੋਲ ਗਿਆ। ਸੱਪ ਨੇ ਹੱਥ ਦੀ ਬੁਰਕੀ ਕੱਢ ਲਈ। ਸੱਪ ਅਲੋਪ ਹੋ ਗਿਆ ਸੀ। ਬੀਹੀ ਵਿੱਚ ਉਹ ਆਪਣੀ ਲਕੀਰ ਛੱਡ ਗਿਆ ਸੀ। ਰੋ ਰੋ ਕੇ, ਹੁਣ ਅੱਖਾਂ ਤੋਂ ਵੀ ਦਿਸਣੋਂ ਘੱਟ ਹੋ ਗਿਆ ਹੈ। " ਉਸ ਦੀ ਹਾਲਤ ਸੁਣ ਕੇ ਤਰਸ ਬਹੁਤ ਆ ਰਿਹਾ ਸੀ। ਫਿਰ ਇਕ ਦਿਨ ਉਸ ਦੇ ਘਰ ਉਸ ਦੀਆਂ ਚੀਕਾਂ ਦੀ ਅਵਾਜ਼ ਸੁਣਾਈ ਦਿੱਤੀ। ਇਸ ਵਾਰ ਵੀ ਫਰਬਰੀ ਦਾ ਮਹੀਨਾਂ ਸੀ। ਉਹ ਉਚੀ ਉਚੀ ਬੋਲ ਰਹੀ ਸੀ," ਇਸ ਬਾਰ ਮੈਂ ਤੈਨੂੰ ਜਿਉਂਦਾ ਨਹੀਂ ਛੱਡਦੀ। ਤੂੰ ਬੱਚ ਕੇ ਨਹੀਂ ਜਾ ਸਕਦਾ। ਮੈਨੂੰ ਇੱਕਲੀ ਨਾਂ ਸਮਝੀ। ਦੇਖ ਮੇਰੀ ਹਿੰਮਤ, ਮਾਰ ਲਿਆ, ਮਾਰ ਲਿਆ। " ਅਸੀਂ ਵੀ ਠੰਡ ਹੋਣ ਦੇ ਬਾਵਜ਼ੂਦ ਭੱਜ ਕੇ ਉਸ ਦੇ ਘਰ ਗਏ। ਤਾਂ ਰਸੋਈ ਮੂਹਰੇ ਉਸ ਨੇ ਸੱਪ ਮਾਰਿਆ ਪਿਆ ਸੀ। ਉਸ ਨੇ ਦੱਸਿਆ," ਇਹ ਸੱਪ ਉਸ ਦੇ ਘਰ ਅੰਦਰ ਜਾ ਰਿਹਾ ਸੀ। ਮੈਨੂੰ ਝੱਲਘਾਰਾ ਜਿਹਾ ਪਿਆ। ਉਹੀ ਪਿਛਲੇ ਸਾਲ ਵਾਲਾ ਬਾਕਾ ਯਾਦ ਆ ਗਿਆ। ਜੇ ਅੱਜ ਇਹ ਅੰਦਰ ਵੜ ਜਾਂਦਾ। ਮੇਰੇ ਪਤੀ ਦੀ ਤਰਾਂ ਮੈਨੂੰ ਵੀ ਖਾ ਜਾਂਦਾ। ਮੈਂ ਹਿੰਮਤ ਕਰਕੇ ਇਕੋ ਘੋਟਨਾਂ ਮਾਰ ਕੇ ਮਾਰ ਦਿੱਤਾ।" ਕੋਲੇ ਗੁਆਂਢੀਆਂ ਦੀ ਹੀ ਬੇਬੇ ਖੜ੍ਹੀ ਸੀ ਉਸ ਨੇ ਕਿਹਾ," ਸ਼ਬਾਸ਼ੇ ਧੀਏ। ਤੂੰ ਬਹੁਤ ਹਿੰਮਤ ਕੀਤੀ ਹੈ। ਸਿਆਲਾਂ ਵਿੱਚ ਤਾ ਇਹ ਸੱਪ ਲੁੱਕੇ ਛਿਪੇ ਰਹਿੰਦੇ ਹਨ। ਲੱਗਦਾ ਹੈ। ਇਹ ਵੀ ਠੰਡ ਤੋਂ ਡਰਦਾ ਜਾਨ ਬੱਚਾਉਂਦਾ, ਆਪੇ ਮੌਤ ਕੋਲ ਆ ਗਿਆ।" ਸਾਰੇ ਕਦੇ ਸੱਪ ਵੱਲ ਤੇ ਕਦੇ ਉਸ ਔਰਤ ਵੱਲ ਦੇਖ ਰਹੇ ਸਨ। ਭਾਰਤ ਵਰਗੇ ਦੇਸ਼ ਵਿੱਚ ਔਰਤ ਰਾਤ ਨੂੰ ਘਰੋਂ ਬਾਹਰ ਨਹੀਂ ਨਿੱਕਦੀ। ਪਰ ਬਦੇਸ਼ਾਂ ਵਿੱਚ ਰਾਤਾ ਨੂੰ ਔਰਤਾਂ ਜੋਬ ਵੀ ਕਰਦੀਆਂ ਹਨ। ਕੱਲੀਆਂ ਅੰਦਰ ਬਾਹਰ ਜਾ ਸਕਦੀਆਂ ਹਨ। ਇਗਜ਼ਾਮ ਵਿੱਚ ਬੈਠਣ ਤੋਂ ਡਰ ਜਰੂਰ ਲੱਗਦਾ ਹੈ। ਇਸ ਦੇ ਸਿੱਟੇ ਬਹੁਤ ਮਜ਼ੇ ਦਾਰ ਹੁੰਦੇ ਹਨ। ਲੋਕ ਉਚੀ ਵਿਦਿਆ ਪ੍ਰਾਪਤ ਕਰਦੇ ਹਨ। ਡਰਨ ਦੀ ਬਜਾਏ ਇੱਕ ਵਾਰ ਖ਼ਤਰਿਆਂ ਨਾਲ ਖੇਡ ਕੇ ਦੇਖੋਂ। ਜਿਉਣ ਦਾ ਅੰਨਦ ਆ ਜਾਵੇਗਾ। ਜਿੰਦਗੀ ਰੰਗੀਨ ਹੋ ਜਾਵੇਗੀ। ਮਨ ਰੁਝ ਗਿਆ ਤਾਂ ਡਰ ਯਾਦ ਹੀ ਨਹੀਂ ਰਹੇਗਾ।
Comments
Post a Comment