ਮਸਲਾ ਧੋਤੀਂ ਟੋਪੀ ਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਅਸੀਂ ਸਾਰੇ ਜਾਣਦੇ ਹਾਂ। ਧੋਤੀਂ ਕੱਪੜੇ ਦਾ ਇੱਕ ਪੀਸ ਹੁੰਦਾ ਹੈ। ਜੋ ਲੱਕ ਨਾਲ ਬੰਨੀ ਜਾਦੀ ਹੈ। ਜੋ ਪੱਟਾਂ ਤੱਕ ਸਰੀਰ ਨੂੰ ਢੱਕਦੀ ਹੈ। ਇਸ ਨੂੰ ਮਰਦ ਨਗੇਜ਼ ਨੂੰ ਢੱਕਣ ਲਈ ਪਹਿਨਦੇ ਹਨ। ਚਾਦਰਾ ਇਸੇ ਦਾ ਹੀ ਰੂਪ ਹੈ। ਇਸ ਨਾਲ ਲੱਤਾਂ ਪੂਰੀਆਂ ਢੱਕ ਹੁੰਦੀਆਂ ਹਨ। ਪਰ ਦੋਂਨੇਂ ਹੀ ਅੱਗੇ ਤੋਂ ਮੂਹਰਿਉ ਖੁੱਲੇ ਹੁੰਦੇ ਹਨ। ਪਜ਼ਮਾਂ ਪੈਂਟ ਪਾਉਣ ਵਿੱਚ ਜਿਆਦਾ ਇੱਜ਼ਤ ਦਾਰੀ ਲੱਗਦੀ ਹੈ। ਇਸ ਨਾਲ ਲੱਤਾਂ ਨੰਗੀਆਂ ਨਹੀਂ ਹੁੰਦੀਆਂ। ਕਈ ਫ਼ਿਰਕਾ ਪ੍ਰਸਤੂ ਲੋਕ ਮਸਲਾ ਧੋਂਤੀਂ ਟੋਪੀ ਦਾ ਬਣਾ ਲੈਂਦੇ ਹਨ। ਜਦੋਂ ਕੋਈ ਹੋਰ ਬੰਦੇ ਮਰਵਾਉਣ ਦਾ ਮੁਦਾ ਨਹੀਂ ਲੱਭਦਾ ਹੈ। ਤਾਂ ਧਰਮੀ ਲੋਕ ਧੋਂਤੀਂ ਟੋਪੀ ਨੂੰ ਵਾਦ-ਵਿਵਹਾਦ ਬਣਾ ਲੈਂਦੇ ਹਨ। ਜਦੋਂ ਕਿ ਪੁਰਾਣੇ ਜ਼ਮਾਨੇ ਵਿੱਚ ਕੱਪੜਾਂ ਬਹੁਤ ਘੱਟ ਹੁੰਦਾ ਸੀ। ਕੱਪੜਾਂ ਬੁਣਨ ਤੇ ਸਿਉਣ ਵਾਲੀਆਂ ਮਸ਼ੀਨਾ ਵੀ ਨਹੀਂ ਸਨ। ਲੋਕ ਹੱਥਾਂ ਨਾਲ ਖ਼ੱਦਰ ਬੁਣਦੇ ਸਨ। ਉਸ ਨੂੰ ਹੱਥਾਂ ਨਾਲ ਸਿਉਣ ਲਈ ਬਹੁਤ ਸਮਾਂ ਲੱਗ ਜਾਂਦਾ ਸੀ। ਉਦੋਂ ਸਾਰੇ ਮਰਦ ਹੀ ਲੰਗੋਟ ਬੰਨਦੇ ਸਨ। ਕੋਈ ਵੀ ਕੱਪੜੇ ਦਾ ਪੀਸ ਲੱਕ ਨਾਲ ਬੰਨ ਲੈਂਦੇ ਸਨ। ਅੱਜ ਵੀ ਤੋਲੀਆਂ ਸਿਰ ਦਾ ਦੱਪਟਾ ਲੱਕ ਨਾਲ ਲਪੇਟਿਆ ਜਾਂਦਾ ਹੈ। ਭਾਵੇ ਇਹ ਮੂਹਰੇ ਤੋਂ ਖੁੱਲਾ ਹੀ ਹੁੰਦਾ ਹੈ। ਖੁੱਲ ਜਾਣ ਦਾ ਖ਼ਤਰਾ ਵੀ ਹੁੰਦਾ ਹੈ। ਇਸ ਗੱਲੋਂ ਸਾਵਧਾਂਨ ਹੋਣ ਲਈ ਕਿਹਾ ਜਾ ਸਕਦਾ ਹੈ। ਨਾਂ ਕਿ ਕਿਸੇ ਇੱਕ ਧਰਮ ਨਾਲ ਜੋੜ ਕੇ ਇਸ ਧੋਤੀ ਨੂੰ ਬਦਨਾਂਮ ਕੀਤਾ ਜਾਵੇ। ਜਦੋਂ ਕਿ ਸਿੱਖ ਧਰਮ ਦੇ ਬਹੁਤੇ ਵੱਡੇ ਧਰਮੀ ਲੱਤਾਂ ਨੰਗੀਆਂ ਹੀ ਰੱਖਦੇ ਹਨ।ਮਾਨਸ ਕੀ ਜਾਤḔ ਨੂੰ Ḕਸਬੈ ਏਕੈ ਪਹਚਾਨਬੋḔ ਟੋਪੀ ਸਿਰ ਉਤੇ ਰੱਖੀ ਜਾਂਦੀ ਹੈ। ਜੋ ਕੱਪੜੇ ਉਨ, ਪੱਛਮ ਦੀ ਹੀ ਬਣੀ ਹੁੰਦੀ ਹੈ। ਟੋਪੀ ਵੀ ਸਿਰ ਨੂੰ ਢੱਕਦੀ ਹੈ। ਸਿਰ ਨੂੰ ਗਰਮੀ ਸਰਦੀ ਤੋਂ ਬਚਾਉਂਦੀ ਹੈ। ਬਰਫ਼ੀਲੇ ਦੇਸ਼ਾਂ ਵਿੱਚ ਹਰ ਵਰਗ ਦੀਆਂ ਔਰਤਾਂ ਵੀ ਗਰਮ ਟੋਪੀ ਪਾਉਂਦੀਆਂ ਹਨ। ਕੀ ਉਹ ਟੋਪੀ ਲੈਣ ਨਾਲ ਹੀ ਮੁਸਲਮਾਨ ਹਿੰਦੂ ਬਣ ਜਾਣਗੀਆਂ। ਜਾਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਗੱਲ ਸੁਣੀਏ।ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ । ਏਕ ਨੂਰ Ḕਤੇ ਸਭ ਜੱਗ ਉਪਜਆਿ ਕੌਣ ਭਲੇ ਕੋ ਮੰਦੇ ।। ਟਰਾਂਟੋਂ ਤੋਂ ਟੈਲੀਵੀਜ਼ਨ ਉਤੇ ਦੀਵਾਲੀ ਵਾਲੇ ਦਿਨ ਕਥਾਂ ਹੈਡਗ੍ਰੰਥੀ ਜੀ ਕਰਦੇ ਸਨ। ਸੰਗਤ ਵਿੱਚ ਉਸ ਨੂੰ ਪੱਛਮ ਦੀ ਉਨ ਦੀ ਟੋਪੀ ਵਾਲਾਂ ਬੰਦਾ ਦਿਸ ਪਿਆ। ਇਹ ਬੰਦਾ ਉਥੋਂ ਦਾ ਮੰਤਰੀ ਵੀ ਸੀ। ਇਹ ਉਸ ਨੂੰ ਚੰਗੀ ਤਰਾਂ ਜਾਣਦਾ ਸੀ। ਬਈ ਦੀਵਾਲੀ ਦੀਆਂ ਸੰਗਤਾਂ ਨੂੰ ਮੁਬਰਕਾਂ ਕਹਿੱਣ ਆਇਆ ਹੈ। ਇਸ ਗੰਥੀ ਨੇ ਸੰਗਤਾਂ ਵਿੱਚ ਉਸ ਦੇ ਬੋਲਣ ਤੋਂ ਪਹਿਲਾਂ ਹੀ ਇਸ਼ੂ ਰੱਖ ਦਿੱਤਾ। ਜਾਣੀ ਦੀ ਕਿਸੇ ਦੂਜੇ ਧਰਮ ਦਾ ਗੁਰਦੁਆਰੇ ਵਿੱਚ ਆ ਜਾਵੇ। ਉਸ ਨੂਮ ਨਾਲ ਰਲਣ ਨਹੀਂ ਦਿੰਦੇ। ਉਸ ਦੀ ਚੰਗੀ ਤਰਾਂ ਲਾਹ-ਪਾਹ ਕਰਨ ਲੱਗੇ ਸ਼ਰਮ ਨਹੀਂ ਕਰਦੇ। ਕਿਸੇ ਨੂੰ ਬੇਇੱਜ਼ਤ ਕਰਨ ਲਈ ਬੰਦਾ ਆਪ ਵੀ ਦੂਜੇ ਦੀਆਂ ਅੱਖਾਂ ਵਿੱਚ ਗਿਰ ਜਾਂਦਾ ਹੈ। ਹੈਡਗ੍ਰੰਥੀ ਜੀ ਕਥਾਂ ਕਰਦਾ ਬੋਲਣ ਲੱਗਾ," ਇਥੇ ਗੁਰਦੁਆਰੇ ਵਿੱਚ ਟੋਪੀਆਂ ਵਾਲੇ ਵੀ ਆਏ ਹੋਏ ਹਨ। ਸਿਰ ਉਤੇ ਰੁਮਾਲ ਬੰਨ ਕੇ ਆਉਣਾ ਚਾਹੀਦਾ ਹੈ। " ਕੀ ਐਸੇ ਹੈਡਗ੍ਰੰਥੀ ਜੀ ਧਰਮ ਨੂੰ ਪ੍ਰਫੁਲਤ ਕਰਨਗੇ? ਜਿਸ ਨੂੰ ਇਹ ਯਾਦ ਨਹੀਂ ਬੰਦਾ ਨੰਗੇ ਸਿਰ ਜੰਮਦਾ ਹੈ। ਉਸ ਦੇ ਸਿਰ ਉਤੇ ਪੱਗ, ਰੁਮਾਲ, ਟੋਪੀ ਨਹੀਂ ਪਹਿਨੀ ਹੁੰਦੀ। ਜਦੋਂ ਕਿ ਪੂਰੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਇਹ ਨਹੀਂ ਲਿਖਿਆ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ ਆਉਣ ਲਈ ਸਿਰ ਨੂੰ ਰੁਮਾਲ ਪੱਗ ਨਾਲ ਹੀ ਢੱਕਣਾਂ ਹੈ। ਟੋਪੀ ਸਿਰ ਤੇ ਨਹੀਂ ਲੈਣੀ। ਜਦੋਂ ਕੇ ਬਾਹਰਲੇ ਦੇਸ਼ਾਂ ਵਿੱਚ ਹੁਣ ਭਾਰਤ ਪੰਜਾਬ ਵਿੱਚ ਬਹੁਤ ਮੁੰਡੇ ਕੁੜੀਆਂ ਟੋਪੀਆਂ ਹੀ ਲੈਦੇ ਹਨ। ਕੀ ਉਨਾਂ ਨੂੰ ਵੀ ਧਰਮ ਵਿਚੋਂ ਢਾਂਡੀ, ਪ੍ਰਚਾਰਕ, ਕਥਾ ਵਾਚਕ ਖ਼ਾਰਜ਼ ਕਰ ਦੇਣਗੇ? ਫਿਰ ਢਾਂਡੀਆਂ, ਪ੍ਰਚਾਰਕਾਂ, ਕਥਾ ਵਾਚਕਾਂ ਅੱਗੇ ਨੋਟ ਕੌਣ ਦੇਵੇਗਾ? ਜਿਆਦਾਤਰ ਇੰਨਾਂ ਨੂੰ ਕਮਾਈ ਦਾ ਦਸਮਾਂ ਹਿੱਸਾ ਮੱਥਾਂ ਟੇਕਨ ਵਾਲੇ ਮਜ਼ਦੂਰ ਲੋਕ ਹਨ। ਜੋ ਟੋਪੀਆਂ ਹੀ ਲੈਂ ਕੇ 10 ਤੋਂ 18 ਘੰਟੇ ਤੱਕ ਮੇਹਨਤ ਕਰਕੇ, ਇੰਂਨਾਂ ਵਿਲੜਾ ਨੂੰ ਪੂਜਦੇ ਹਨ। ਨੋਟ ਦਿੰਦੇ ਹਨ। ਕਿਉਂਕਿ ਇੰਨਾਂ ਨੇ ਆਮ ਜੰਨਤਾਂ ਨੇ ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨਾਂ ਹੀ ਪੜ੍ਹਦੇ ਹਨ। ਨਾਂ ਹੀ ਸਾਰੀ ਜਿੰਦਗੀ ਪੜ੍ਹਨ ਦੀ ਕੋਸ਼ਸ਼ ਕਰਨਗੇ। ਬਸ ਐਸੇ ਭੱਬਲ-ਭੁੱਸੇ ਪਾਉਣ ਵਾਲੇ ਗਿਆਨੀਆਂ ਅੱਗੇ ਹੀ ਹੱਥ ਬੰਨ ਕੇ ਜਿੰਦਗੀ ਖ਼ਰਾਬ ਕਰ ਦੇਣਗੇ। 50 ਘੰਟੇ ਲਾ ਕੇ ਅਸਲੀ ਖ਼ਸਮ ਸ੍ਰੀ ਗੁਰੂ ਗ੍ਰੰਥਿ ਸਾਹਿਬ ਨਾਲ ਗੱਲਾਂ ਨਹੀਂ ਕਰਦੇ। ਜੋ ਦੁਨੀਆਂ ਤੇ ਵੱਡੇ ਗੂੜ ਗਿਆਨੀਆਂ ਦੇ ਹਨੇਰੇ ਵਿਚੋਂ ਨਿੱਕਲਣ ਦੀ ਮੱਤ ਦਿੰਦਾ ਹੈ। ਉਨਾਂ ਗਿਆਨੀਆਂ ਨੇ ਆਮ ਲੋਕਾਂ ਤ੍ਰਹਿ ਕੱਢ ਕੇ ਰੱਖਿਆ ਪਿਆ ਹੈ। ਕਹਿੰਦੇ ਹਨ," ਬਈ ਦਸਮਾਂ ਹਿੱਸਾ ਕਮਾਈ ਦਾ ਸਾਨੂੰ ਦਾਨ ਕਰੋ। ਗੋਲਕ ਵਿੱਚ ਪਾਵੋ। ਜੇ ਨਾਂ ਦਾਨ ਕਰੋਗੇ। ਜੇ ਸਾਨੂੰ ਲੰਗਰ ਨਾਂ ਖਲਾਵੋਗੇ। ਤਾਂ ਤੁਹਾਡੀ ਮੁਕਤੀ ਨਹੀਂ ਹੋਣੀ। ਫਿਰ ਜਨਮ ਲੈਣਾ ਪਵੇਗਾ। ਦਾਨ ਕਰਨ ਨਾਲ ਸੁਵਰਗ ਮਿਲੇਗਾ। " ਇੰਨਾ ਨੂੰ ਸੰਗਤ, ਲੋਕ ਵੀ ਪੁੱਛ ਸਕਦੇ ਹਨ, " ਤੁਸੀ ਆਪ ਕਿਥੇ ਦਾਨ ਦਿੰਦੇ ਹੋ? ਕੀ ਤੁਹਾਨੂੰ ਸੁਵਰਗ ਮਿਲ ਗਿਆ ਹੈ? ਜਾਂ ਲੋਕਾਂ ਨੂੰ ਹੀ ਚੂੰਡ-ਚੂੰਡ ਕੇ ਖਾਣ ਦਾ ਠੇਕਾ ਰੱਬ ਨੇ ਤੁਹਾਨੂੰ ਦਿੱਤਾ ਹੈ। "ਕੋਈ ਢਾਂਡੀ, ਪ੍ਰਚਾਰਕ, ਕਥਾ ਵਾਚਕਾਂ ਨੂੰ ਇੱਕ ਦੂਜੇ ਨੂੰ ਨੋਟ ਤੇ ਮੱਥੇ ਟੇਕਦੇ ਨਹੀਂ ਦੇਖਿਆ। ਨਾਂ ਹੀ ਮਜ਼ਦੂਰੀ ਕਰਦੇ ਦੇਖਿਆ ਹੈ। ਕਿਉਂਕਿ ਇਹ ਆਪ ਜਾਣਦੇ ਹਨ। ਇੰਨਾ ਨੂੰ ਕਮਾਂਈ ਦਾ ਹਿੱਸਾ ਨੋਟ ਤੇ ਮੱਥੇ ਕਿਸੇ ਬੰਦੇ ਨੂੰ ਟੇਕਨ ਨਾਲ ਕੋਈ ਦਾਨ ਨਹੀਂ ਹਰਾ ਹੋਣ ਲੱਗਾ। ਸਗੋਂ ਇਹ ਸਾਧ ਆਮ ਮਜ਼ਦੂਰ ਬੰਦੇ ਦੇ ਪੈਸੇ ਉਤੇ ਮੌਜ਼ ਮਾਣਦੇ ਹਨ। ਪੈਸਾ ਸੰਗਤ ਗੋਲਕ ਵਿੱਚ ਪਾ ਆਉਂਦੀ ਹੈ। ਤੇ ਬਹੁਤੇ ਐਸੇ ਲੋਕ ਪੱਗਾ ਬੰਨਣ ਵਾਲੇ ਆਮ ਜੰਨਤਾਂ ਦੀਆਂ ਇੱਜ਼ਤਾਂ ਨਾਲ ਖੇਡਦੇ ਹਨ। ਇੰਨਾਂ ਦੇ ਦੁਆਲੇ ਦੇਵਕੀਆਂ ਔਰਤਾਂ ਵਿਧਵਾਂ ਛੱਡੀਆਂ ਹੋਈਆਂ, ਆਪ ਹੀ ਹੋਈਆਂ ਰਹਿੰਦੀਆਂ ਹਨ। ਤਕੀਰਬਨ ਹਰ ਡੇਰੇ ਗੁਰਦੁਆਰੇ ਵਿੱਚ ਜਾ ਕੇ ਦੇਖ ਕਰ ਲੈਣਾ। ਐਸੀਆਂ ਔਰਤਾਂ ਇੰਨਾਂ ਦੀ ਸੇਵਾ ਲਈ ਸਿਰ ਉਤੇ ਖੜ੍ਹੀਆਂ ਰਹਿੰਦੀਆਂ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪੜ੍ਹਨ ਵਾਲੀ ਥਾਂ ਨੂੰ ਐਸੇ ਲੋਕਾਂ ਨੇ ਗੋਪੀਆਂ ਨਾਲ ਖੇਡਣਾਂ ਸ਼ੁਰੂ ਕੀਤਾ ਹੋਇਆ ਹੈ। ਉਨਾਂ ਦੇ ਮਰਦਾ ਨੂੰ ਧੌਤੀਆਂ-ਟੋਪੀਆਂ ਵਿੱਚ ਉਲਝਾਂ ਕੇ, ਹਿੰਦੂ ਮੁਸਲਮਾਨਾਂ ਨਾਲ ਸਿਰ ਭੜਵਾ ਕੇ ਮਰਾ ਰਹੇ ਹਨ। ਮਾਰ ਚੁੱਕੇ ਹਨ। ਅਜੇ ਹੋਰ ਵੀ ਬਹੁਤ ਮਰਵਾਉਣੇ।

Comments

Popular Posts