ਮੀਡੀਆ ਪਾਠਕਾਂ, ਸਰੋਤਿਆਂ ਤੇ ਲੇਖਕ ਦਾ ਤਾਲ-ਮੇਲ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਮੀਡੀਆ ਪਾਠਕ, ਸਰੋਤਿਆਂ ਤੇ ਲੇਖਕ ਦਾ ਤਾਲ-ਮੇਲ ਸੰਯੁਕਤ ਪਰਵਾਰ ਦੀ ਤਰਾਂ ਹੈ। ਸੰਪਾਦਕ ਸਾਡਾ ਧੁਰਾ ਹਨ। ਜੋ ਪਬਲਿਸ਼ ਕਰਦੇ ਹਨ। ਲਿਖਤਾਂ ਨੂੰ ਆਪਣੇ ਪੇਪਰ ਤੇ ਵੈਬ ਉਤੇ ਥਾਂ ਦਿੰਦੇ ਹਨ। ਜੰਨਤਾ ਦੇ ਹੱਥਾਂ ਤੱਕ ਸਾਡੀਆਂ ਭਵਨਾਵਾਂ ਪਹੁੰਚਾਉਂਦੇ ਹਨ। ਤਹਿ ਦਿਲੋਂ ਮੀਡੀਆ, ਸੰਪਾਦਕ, ਪਾਠਕਾਂ, ਸਰੋਤਿਆਂ ਦਾ ਧੰਨਵਾਦ ਹੈ। ਪਾਠਕ, ਸਰੋਤਿਆਂ ਤੋਂ ਉਮੀਦ ਹੁੰਦੀ ਹੈ। ਹਲਾਂਸ਼ੇਰੀ ਦੇਣੀ, ਆਪਣੀ ਰਾਏ ਦੱਸਣਾਂ ਅੱਗੇ ਨੂੰ ਸਹੀਂ ਕੰਮ ਕੀਤਾ ਜਾਵੇ। ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ। ਤਾਂਹੀਂ ਇਕ ਦੂਜੇ ਦੀ ਕਦਰ ਕਰਦੇ ਹਾਂ। ਮੀਡੀਆ ਪਾਠਕਾਂ, ਸਰੋਤਿਆਂ ਤੱਕ ਕੋਨੇ-ਕੋਨੇ ਦੀਆਂ ਖਬਰਾਂ ਦਿੰਦਾ ਹੈ। ਸੰਪਾਦਕ ਦਾ ਇਹੀ ਮਕਸਦ ਹੁੰਦਾ ਹੈ। ਦੁਨੀਆਂ ਅੱਗੇ ਸਭ ਰੱਖਿਆ ਜਾਵੇ। ਚੰਗਾ ਮਾੜਾ ਚੁਣਨਾ ਪਾਠਕਾਂ ਦੀ ਮਰਜ਼ੀ ਹੈ। ਬਹੁਤੇ ਪਾਠਕ ਪੜ੍ਹ ਕੇ ਫੋਨ ਈ-ਮੇਲ ਕਰਦੇ ਹਨ। ਬੜੀ ਫ਼ਕਰ ਦੀ ਗੱਲ ਹੈ। ਹਰ ਕੋਈ ਪ੍ਰਸੰਸਾ ਨਹੀਂ ਕਰ ਸਕਦਾ ਹੈ। ਤੇ ਭੁੱਲਾਂ ਨੂੰ ਨਹੀਂ ਚਤਰਾਦਾ। ਉਹੀਂ ਪ੍ਰਵਾਹ ਕਰਦੇ ਹਨ। ਜੋ ਲਿਖਤਾਂ ਪੜ੍ਹਦੇ ਹਨ। ਤੇ ਉਨਾਂ ਦੀਆ ਕੰਜ਼ੋਰੀਆਂ ਚੰਗਾਈਆਂ ਦੱਸਦੇ ਹਨ। ਪਤਾ ਲੱਗਦਾ ਹੈ। ਤੁਸੀਂ ਸਭ ਕਿੰਨਾ ਪਿਆਰ ਕਰਦੇ ਹਨ? ਮੈਂ ਹੈਰਾਨ ਰਹਿ ਜਾਂਦੀ ਹੈ। ਲੋਕੀ ਕਲਮ ਨੂੰ ਕਿੰਨਾਂ ਪਿਆਰ ਕਰਦੇ ਹਨ। ਨਹੀ ਤਾਂ ਮੇਰੇ ਵਰਗੇ ਨੂੰ ਦੁਨੀਆਂ ਤੇ ਕੌਣ ਪੁੱਛਦਾ ਹੈ? ਸਭ ਤੁਹਾਡਾ ਮੀਡੀਆ, ਸੰਪਾਦਕ, ਪਾਠਕਾਂ, ਸਰੋਤਿਆਂ ਦਿੱਤਾ ਮਾਣ ਹੈ। ਇਸੇ ਕਰਕੇ ਤਾਂ ਜਦੋਂ ਦਾਅ ਲੱਗਦਾ ਹੈ। ਲਿਖਣ ਲਈ ਹੌਸਲਾ ਬੁਲੰਦਾ ਰਹਿੰਦਾ ਹੈ। ਮੇਰੇ ਪਰਵਾਰ ਦਾ ਬਹੁਤ ਸਹਿਯੋਗ ਹੈ। ਜੇ ਮੇਰਾ ਕੋਈ ਪੰਜਾਬੀ ਦਾ ਲਿਖਿਆ ਪੇਪਰ ਇਧਰ ਉਧਰੋਂ ਲੱਭਦਾ ਹੈ। ਲਿਆ ਕੇ ਮੇਰੇ ਕੰਪਿਊਟਰ ਉਤੇ ਰੱਖ ਦਿੰਦੇ ਹਨ। ਘਰ ਦੀਆਂ ਸਫ਼ਾਈਆਂ, ਕੱਪੜਿਆਂ ਦੀਆਂ ਮਸ਼ੀਨ ਵਿੱਚ ਧੋਲੀਆਂ ਆਪੇ ਕਰ ਲੈਂਦੇ ਹਨ। ਸਭ ਇਕ ਦੂਜੇ ਨੂੰ ਹੋਰ ਵੀ ਪਿਆਰ ਕਰੀਏ। ਇਕ ਦੂਜੇ ਉਤੇ ਮਾਣ ਫ਼ਕਰ ਕਰੀਏ। ਦੂਜਿਆ ਲਈ ਜਿਉਣਾ ਸਿੱਖੀਏ। ਕੌਮ ਲਈ ਐਸਾ ਕਰੀਏ, ਆਉਣ ਵਾਲੀਆ ਪੜੀਆਂ ਲਈ ਕੰਮ ਆ ਸਕੇ। ਸਮਾਜ ਸੇਵਾ ਕਰੀਏ। ਹਰ ਇੱਕ ਦੀ ਆਪੋ-ਆਪਣੀ ਹੋਬੀ ਪਸੰਦ ਹੈ। ਕੋਈ ਸੰਪਾਦਕ ਕੋਈ ਪਾਠਕ, ਸਰੋਤਾ ਤੇ ਕੋਈ ਲੇਖਕ ਹੈ। ਜਿੰਨਾਂ ਕੋਲ ਬੈਠ ਕੇ ਟੈਲੀਵੀਜ਼ਨ, ਇੰਟਰਨਿਟ ਤੇ ਦੇਖਣ ਦਾ ਸਮਾਂ ਹੁੰਦਾ ਹੈ। ਉਹ ਆਮੋ-ਸਹਮਣੇ ਬੈਠ ਕੇ ਖ਼ਬਰਾਂ ਦੇਖਦੇ ਹਨ। ਹੋਰ ਮੰਨੋਰੰਜ਼ਨ ਕਰਦੇ ਹਨ। ਅਸੀਂ ਹੋਰ ਕੰਮ ਧੰਦੇ ਕਰਦੇ ਰੇਡੀਉ ਸੁਣ ਸਕਦੇ ਹਾਂ। ਅਖ਼ਬਾਰਾਂ ਵੀ ਕਈ ਸਮਾਂ ਪਾਸ ਕਰਨ ਲਈ ਪੜ੍ਹਦੇ ਹਨ। ਕਈਆਂ ਦੀ ਹੋਬੀ ਬਣ ਜਾਂਦੀ ਹੈ। ਜਦੋਂ ਹੀ ਨਵਾਂ ਅਖ਼ਬਾਰ ਨਿੱਕਲਦਾ ਹੈ। ਹੋਰ ਕੰਮ ਵਿਚੇ ਛੱਡ ਕੇ ਪੜ੍ਹਦੇ ਹਨ। ਮੇਰੇ ਵਰਗੇ ਜੋਬ ਤੇ ਸਮਾਂ ਪਾਸ ਕਰਨ ਲਈ ਪੜ੍ਹਦੇ ਲਿਖਦੇ ਹਨ। ਇੱਕ ਹੋਰ ਮੈਂ ਆਪਣੇ ਪਾਠਕਾਂ ਦੇ ਮੁੱਖੋਂ ਗੱਲ ਸੁਣੀ ਹੈ। ਉਨਾਂ ਦਾ ਕਹਿੱਣਾਂ ਹੈ," ਸੱਤੀ ਤੇਰੀਆਂ ਲਿਖਤਾਂ ਅਸੀਂ ਪੇਪਰ ਵਿੱਚੋਂ ਕੱਟ ਲੈਂਦੇ ਹਾਂ। ਇੰਟਰਨੈਂਟ ਤੋਂ ਵੈਬ ਤੇ ਮਿਲਦੀਆਂ ਹਨ। ਪਰਿੰਟ ਕਰ ਲੈਦੇ ਹਾਂ। ਇੰਨਾਂ ਸਭ ਨੂੰ ਇੱਕਠੇ ਕਰਕੇ ਫਈਲ ਬਣਾ ਰਹੇ ਹਾਂ। " " ਕਈਆਂ ਨੇ ਦੱਸਿਆ, " ਇਹ ਲਿਖਤਾਂ ਤਾਂ ਸਰਾਣੇ ਥੱਲੇ ਰੱਖਦੇ ਹਾਂ। ਮੁੜ-ਮੁੜ ਕੇ ਪੜ੍ਹਦੇ ਹਾਂ। ਆਪਣੀ ਪਤਨੀ ਤੋਂ ਛੁਪਾ ਕੇ ਰੱਖਦੇ ਹਾਂ। " ਮੈਂ ਇਕ ਨੂੰ ਪੁੱਛ ਹੀ ਲਿਆ," ਸਰਾਣੇ ਥੱਲੇ ਤੋਂ ਪਤਨੀ ਛੇਤੀ ਫੜ ਸਕਦੀ ਹੈ। ਪਰ ਇਹ ਛੁਪਾ ਕੇ ਰੱਖਣ ਦੀ ਕੀ ਲੋੜ ਹੈ? ਉਸ ਨੂੰ ਵੀ ਪੜ੍ਹਾ ਦਿਆ ਕਰੋ।" " ਨਹੀਂ ਜੀ, ਮੇਰਾ ਸਰਾਣਾਂ ਹੀ ਤਾ ਸਰੁਖਿਅਤ ਹੈ। ਤੁਸੀਂ ਬੜੇ ਭੋਲੇਂ ਹੋ। ਤੁਹਾਡੀ ਫੋਂਟੋਂ ਵੀ ਹੁੰਦੀ ਹੈ। " ਬੁਜਰੁਗ ਜੋੜਾ ਮੈਨੂੰ ਗੁਰਦੁਆਰਾ ਸਾਹਿਬ ਮਿਲਿਆ। ਉਹ ਦੋਂਨਾਂ ਦੀ ਜੋੜੀ ਮੈਨੂੰ ਬਹੁਤ ਪਿਆਰੀ ਲੱਗੀ। ਦੋਂਨਾਂ ਨੇ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਸੀ। ਮੈਨੂੰ ਪਿਛਉਂ ਔਰਤ ਦੀ ਅਵਾਜ਼ ਆਈ, " ਸਤਵਿੰਦਰ ਰੁਕੀ ਗੱਲ ਸੁਣੀ। " ਮੈਂ ਪਿਛੇ ਮੁੜ ਕੇ ਦੇਖਿਆ, ਤੇ ਇਸ ਜੋੜੇ ਨੂੰ ਨਾਲ ਰਲਾਉਣ ਲਈ ਰੁਕ ਗਈ। ਮੈਂ ਕਿਹਾ," ਦੱਸੋ ਜੀ, ਕੀ ਤੁਹਾਨੂੰ ਰਾਈਡ ਚਾਹੀਦੀ ਹੈ? ਤਾਂ ਬੈਠ ਜਾਵੋ ਕਾਰ ਵਿੱਚ ਮੈਂ ਤੁਹਾਨੂੰ ਘਰ ਛੱਡ ਆਵਾਂਗੀ। " ਅੰਟੀ ਨੇ ਮੇਰਾ ਹੱਥ ਘੁੱਟ ਕੇ ਫੜ ਲਿਆ। ਉਸ ਨੇ ਕਿਹਾ," ਕਾਰ ਤਾਂ ਇਹ ਚਲਾ ਲੈਂਦੇ ਹਨ। ਮੈਂ ਤਾਂ ਤੈਨੂੰ ਪਰਖਣ ਲਈ ਹਾਕ ਮਾਰੀ ਸੀ। ਮੈਨੂੰ ਲੱਗਿਆ ਇਹ ਉਹੀ ਲੱਗਦੀ ਹੈ। ਜੇ ਸੱਤੀ ਹੋਈ ਤਾਂ ਰੁਕ ਜਾਵੇਗੀ। ਮੈਂ ਤੈਨੂੰ ਪੇਪਰਾਂ ਵਿੱਚ ਦੇਖਦੀ ਤੇ ਪੜ੍ਹਦੀ ਹਾਂ। ਇਹ ਮੈਨੂੰ ਪੇਪਰ ਲਿਆ ਦਿੰਦੇ ਹਨ। ਤੈਨੂੰ ਮਿਲਣ ਦੀ ਇਛਾ ਸੀ। " ਇੰਨੇ ਨੂੰ ਅੰਕਲ ਵੀ ਬੋਲ ਪਏ," ਤੈਨੂੰ ਦੇਖ ਕੇ ਇਹ ਬਹੁਤ ਖੁਸ਼ ਹੋਈ। ਹਰ ਬੁਧਵਾਰ, ਵੀਰਵਾਰ ਇਹ ਮੈਨੂੰ ਆਪਣੇ ਪੰਜਾਬੀ ਸਟੋਰਾਂ ਤੋਂ ਪੇਪਰ ਚੱਕਣ ਭੇਜਦੀ ਹੈ। ਤੇਰੀ ਲਿਖਤ ਸਭ ਤੋਂ ਪਹਿਲਾਂ ਪੜ੍ਹਦੀ ਹੈ। ਹੁਣ ਤਾ ਇਸ ਨੇ ਫੇਸ ਬੁੱਕ ਵੀ ਸਈਨ ਕਰ ਲਈ ਹੈ। ਉਥੋਂ ਤੇਰੇ ਹੋਰ ਲੇਖ ਪੜ੍ਹ ਲੈਂਂਦੀ ਹੈ। " ਮੈਂ ਕਿਹਾ ਅੰਟੀ ਵੈਬ ਤੇ ਮੇਰਾ ਨਾਂਮ ਪਾ ਦੇਣਾਂ ਮੇਰੇ ਸਾਰੇ ਲੇਖ ਨਿਕਲ ਆਉਣਗੇ। ਫਿਰ ਮਿਲਦੇ ਹਾਂ। " ਉਸ ਨੇ ਮੇਰਾ ਹੱਥ ਹੋਰ ਘੁੱਟ ਲਿਆ। ਗੱਲ ਤਾਂ ਸੁਣ ," ਇਹ ਜੋ ਲੇਖ ਤੂੰ ਲਿਖਿਆ ਸੀ। ਪੁੱਤਰ ਨੇ ਮਾਂਪੇ ਘਰੋਂ ਕੱਢ ਦਿੱਤੇ। ਸਨੀਅਰ ਸੈਂਟਰ ਰਹਿੰਦੇ ਹਨ। ਮਾਂ ਨੂੰ ਅੰਧਰਗ ਹੋ ਗਿਆ ਸੀ। ਤੈਨੂੰ ਮੇਰੀ ਕਹਾਣੀ ਕਿਵੇਂ ਪਤਾ ਲੱਗੀ? " ਉਹ ਰੋਣ ਲੱਗ ਗਈ। ਮੇਰੇ ਹੱਥਾਂ ਨੂੰ ਪਸੀਨਾ ਆ ਗਿਆ। ਮੈਂ ਆਪਣਾਂ ਆਪ ਮਸਾ ਸੰਭਾਂਲਿਆ, " ਮਾਂ ਇਹ ਤਾ ਹਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਮੇਰੀ ਤਾਂ ਉਥੇ ਚਾਰ ਦਿਨ ਡਿਊਟੀ ਲੱਗੀ ਸੀ। ਮੈਂ ਸਾਰੀ ਰਾਤ ਬੁਜ਼ਰੁਗਾ ਕੋਲ ਬੈਠੀ ਰਹਿੰਦੀ ਸੀ। ਉਹ ਵੀ ਮੇਰੇ ਕੋਲ ਬੈਠ ਕੇ ਰੇਡੀਉ ਸੁਣਦੇ ਸਨ। ਆਪਣਾਂ ਢਿੱਡ ਫੋਲਦੇ ਸਨ। ਕਈ ਰਾਤ ਨੂੰ ਮੁਸਮਲਮਾਨ ਮਦਰਸੇ ਤੋਂ 11ਵਜੇ ਆਉਂਦੇ ਸਨ। ਸਵੇਰੇ 3 ਵਜੇ ਜਾਂਦੇ ਸਨ। ਸਭ ਮੈਨੂੰ ਮਿਲਦੇ ਸਨ। ਮੈਨੂੰ ਚਾਹ ਪੀਣ ਲਈ ਵੀ ਕਹਿੰਦੇ ਸਨ। ਪਰ ਮੇਰਾ ਤਾਂ ਆਪਣਾਂ ਖਾਦਾ ਬਾਹਰ ਨੂੰ ਆਉਂਦਾ ਸੀ। ਕਈਆਂ ਦੇ ਘਰ ਵੀ ਮੈਂ ਗਈ। ਇੰਨੀ ਗੰਦੀ ਜਗਾ ਹੈ। ਬੈਠਣ ਖੜ੍ਹਨ ਨੂੰ ਜੀਅ ਨਹੀਂ ਕਰਦਾ ਸੀ। ਕਈ ਤਾਂ ਉਠ ਕੇ ਆਪਣਾ-ਆਪ ਹੀ ਮੁਸ਼ਕਲ ਨਾਲ ਸੰਭਾਲਦੇ ਹਨ। ਬੁੱਢੇ ਰੋਂਦੇ ਝੱਲੇ ਨਹੀਂ ਜਾਂਦੇ। ਉਹ ਅਜੇ ਵੀ ਘਰੋਂ ਕੱਢੇ ਜਾਣ ਬਾਅਦ ਵੀ, ਧੀਆ ਪੁੱਤਾਂ ਨੂੰ ਪਿਆਰ ਕਰਦੇ ਹਨ। ਮੇਰਾ ਐਸਾ ਲਿਖਣ ਦਾ ਇਹ ਮਤਲੱਭ ਨਹੀਂ ਹੁੰਦਾ। ਕਿਸੇ ਨੂੰ ਸ਼ਰਮਿੰਦਾ ਕਰਾਂ। ਹੋ ਸਕਦਾ ਹੈ। ਕੋਈ ਸਮਝ ਜਾਵੇ। ਆਪਣੇ ਮਾਪਿਆਂ ਨੂੰ ਘਰੋਂ ਕੱਢਣ ਦਾ ਅਹਿਸਾਸ ਹੋ ਜਾਵੇ। ਤੇ ਮਾਪਿਆਂ ਨੂੰ ਵਾਪਸ ਘਰ ਲੈ ਆਵੇ। ਇੱਕ ਤਾਂ ਮਾਪੇ ਘਰ ਸੰਭਾਲਣਗੇ। ਹੋਰ ਬੱਚੇ ਪਾਲਣਗੇ। ਰਸੋਈ ਵਿੱਚ ਵੀ ਮੱਦਦ ਕਰਨਗੇ। ਪਰਵਾਰ ਰਲ ਕੇ ਰਹੇ ਤਾਂ ਕਿੰਨਾਂ ਸਕੂਨ ਹੋ ਸਕਦਾ ਹੈ। ਇੱਕ ਉਥੇ ਮੈਂ ਹੋਰ ਦੇਖਿਆ। ਗੋਰੇ ਬੁੱਢੇ ਉਸ ਕਨੇਡਾ ਸਰਕਾਰ ਦੀ ਦਿੱਤੀ ਥਾਂ ਦਾ ਨਜ਼ਇਜ਼ ਫੈਇਦਾ ਲੈਂਦੇ ਹਨ। ਉਨਾਂ ਲਈ ਰੰਗੀਲੇ ਦਿਨ ਹਨ। ਬੁੱਢੇ ਆਪ ਵੀ ਇੱਕ ਕੰਮਰੇ ਦੇ ਘਰ ਦੇ ਅੰਦਰ ਹੀ ਹੁੰਦੇ ਹਨ। ਕੰਮਰਾ ਵਰਤਣ ਲਈ ਹੁਕਰਾਂ ਵਿਸਵਾ ਆਪਣੇ ਕਈ-ਕਈ ਗਾਹਕ ਲੈ ਕੇ ਆਉਂਦੀਆਂ ਹਨ। ਉਸ ਕਰਕੇ ਉਸ ਨੂੰ ਰੋਕਣ ਲਈ ਸਾਡੀ ਉਥੇ ਡਿਊਟੀ ਲੱਗਦੀ ਹੈ। ਪਰ ਮੈਂ ਉਸ ਤੋਂ ਬਾਅਦ ਉਥੇ ਉਸ ਬਿਲਡਿੰਗ ਤੇ ਜਾਣ ਤੋਂ ਮਨਾ ਕਰ ਦਿੱਤਾ। " ਅੰਟੀ ਤੋਂ ਬੋਲ ਨਹੀਂ ਹੋਇਆ। ਅੰਕਲ ਨੇ ਜੁਆਬ ਦਿੱਤਾ," ਸੱਤੀ ਤੇਰਾ ਆਰਟੀਕਲ ਮੇਰੀ ਨੂੰਹੁ ਨੇ ਪੜ੍ਹਇਆਂ ਤਾਂ ਉਹ ਸਾਨੂੰ ਆਪਣੇ ਘਰ ਵਾਪਸ ਲੈ ਗਈ। ਸਾਡਾ ਘਰ-ਪਰਵਾਰ ਫਿਰ ਇੱਕਠਾ ਹੋ ਗਿਆ। ਰੱਬ ਤੈਨੂੰ ਭਾਗ ਲਾਵੇ। ਤੇਰੀ ਲਿਖਤ ਵਿੱਚ ਹੋਰ ਨਿਖਾਰ ਆਵੇ। " ਅੰਟੀ ਮੇਰੇ ਵੱਲ ਨਿਹਾਰ ਕੇ ਦੇਖ ਰਹੀ ਸੀ। ਉਸ ਤੋਂ ਬੋਲ ਨਹੀਂ ਹੋਇਆ। ਮੇਰੀ ਪਿੱਠ ਉਤੇ ਥਾਪੀ ਦਿੱਤੀ। " ਮੈਂ ਘਰ ਆ ਕੇ ਫਿਰ ਲਿਖਣਾਂ ਸ਼ੁਰੂ ਕਰ ਦਿੱਤਾ। ਮੈਂ ਹੈਰਾਨ ਰਹਿ ਜਾਂਦੀ ਹਾਂ। ਜਦੋਂ ਮੈਨੂੰ ਫੋਨ ਕਰਕੇ ਜਾਂ ਈ-ਮੇਲ ਰਾਹੀ ਪਾਠਕ ਦੱਸਦੇ ਹਨ," ਕਿ ਤੇਰੇ ਫਲਾਣੇ ਪੇਪਰ ਵਿੱਚ ਆਰਟੀਕਲ ਕਾਵਿਤਾ ਲੱਗੇ ਹਨ। " ਮੈਨੂੰ ਆਪਣੀਆਂ ਲਿਖਤਾਂ ਨਾਲੋਂ ਪਾਠਕਾ ਉਤੇ ਬਹੁਤ ਮਾਣ ਹੈ। ਜਿਹੜੇ ਸਮਾਂ ਕੱਢ ਕੇ ਪੜ੍ਹਦੇ ਹਨ। ਕੱਲਾਂ ਕੋਈ ਵੱਡਾ ਨਹੀਂ ਹੁੰਦਾ। ਅਸੀਂ ਸਭ ਰਲ-ਮਿਲ ਕੇ ਅਸਲੀ ਮਕਸਦ ਤੇ ਪਹੁੰਚ ਸਕਦੇ ਹਾਂ। ਇਹ ਸਭ ਚੰਗੇ ਲੇਖਕ, ਲੇਖਕਾਂ ਦਾ ਲਿਖਣ ਦਾ ਤੇ ਤੁਹਾਡਾ ਸਮਾਂ ਕੱਢ ਕੇ ਪੜ੍ਹਨ ਦਾ ਫੈਇਦਾ ਤਾਂਹੀਂ ਹੈ। ਜੇ ਅਮਲ ਵੀ ਕਰੀਏ। ਸਮਾਜ ਵਿੱਚੋਂ ਕੁਰੀਤੀਆਂ ਨੂੰ ਕੱਢੀਏ। ਸੰਪਾਦਕ ਦਾ ਛਾਪਣ ਦਾ ਮੁੱਲ ਮੁੜ ਆਵੇ। ਪਾਠਕਾਂ ਨੂੰ ਜਰੂਰੀ ਬੇਨਤੀ ਵੀ ਹੈ। ਆਪਣੇ ਬਿਜ਼ਨਸ ਚਲਾਉਂਦੇ ਹੋ ਤਾਂ ਐਡ ਵੀ ਪੇਪਰਾਂ, ਰੇਡੀਉ ਟੈਲੀਵੀਜ਼ਨ ਤੇ ਨਿਟ ਤੇ ਲੁਆਇਆ ਕਰੋ। ਤਾਂ ਕੇ ਪਾਠਕ ਐਡ ਦੇਖ ਕੇ ਤੁਹਾਡੇ ਬਿਜ਼ਨਸ ਵਿੱਚ ਵਾਧਾ ਕਰਨ। ਮੀਡੀਆਂ, ਬਿਜਨਸ ਵਾਲੇ ਤੇ ਅਸੀਂ ਲੇਖਕ ਸਫ਼ਲਤਾ ਪਾ ਸਕੀਏ। ਸਾਰੇ ਹੀ ਆਪੋ-ਆਪਣੇ ਮਕਸਦ ਤੇ ਪਹੁੰਚ ਸਕੀਏ। ਇਹ ਤਾਂ ਹੀ ਹੋਵੇਗਾ ਜੇ ਅਸੀਂ ਇੱਕ ਦੂਜੇ ਨਾਲ ਤਾਲ-ਮੇਲ ਬਣਾ ਕੇ ਰੱਖਾਗੇ। ਇੱਕ ਦੂਜੇ ਨਾਲ ਮਿਲ ਕੇ ਚਲੀਏ।
ਲੇਖਕ ਲਿਖਦਾ ਹੀ ਉਹੀ ਹੈ। ਜੋ ਦੁਨੀਆਂ ਉਤੇ ਹੋ ਰਿਹਾ ਹੈ। ਉਹੀ ਲਿਖਿਆ ਜਾਂਦਾ ਹੈ। ਗਲ਼ਤ ਠੀਕ ਨੂੰ ਦੁਨੀਆ ਪਰਖੇ, ਹੋ ਸਕਦਾ ਹੈ, ਅਸੀ ਮਿਲ ਕੇ ਕੁੱਝ ਅੱਛਾ ਕਰਨ ਦੀ ਕੋਸ਼ਸ਼ ਕਰੀਏ। ਇੱਕ ਦੂਜੇ ਨੂੰ ਜਰੂਰ ਸਹੀਂ, ਗਲ਼ਤ, ਭੁਲਾਂ ਤੋਂ ਜਾਣੂ ਕਰਵਾਈਏ। ਚੰਗੇ ਕੰਮ ਦੀ ਪ੍ਰਸੰਸਾ ਕਰੀਏ। ਪਰ ਦੁਨੀਆਂ ਤੇ ਇਸ ਤੋਂ ਉਲਟ ਹੋ ਰਿਹਾ ਹੈ।

Comments

Popular Posts