ਧੰਨ ਧੰਨ ਨੋਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ
-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਨੋਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ। ਗਰੂ ਜੀ ਦੇ ਪਿਤਾ ਗੁਰੂ ਹਰਿਗੋਬੰਦ ਜੀ ਮੀਰੀ ਪੀਰੀ ਦੇ ਮਾਲਕ ਹਨ। ਮਾਤਾ ਦਾ ਨਾਂਮ ਨਾਨਕੀ ਜੀ ਹੈ। ਗੁਰੂ ਜੀ ਦਾ ਜਨਮ ਅਪਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਹੋਇਆ। ਸ੍ਰੀ ਗੁਰੂ ਤੇਗਬਹਾਦਰ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ। ਸ੍ਰੀ ਗੁਰੂ ਤੇਗਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਹਨ। ਇਹ ਚੋਂਥੇ ਪਾਤਸ਼ਾਹ ਰਾਮਦਾਸ ਜੀ ਤੋਂ ਲੈ ਕੇ ਸਾਰੇ ਗੁਰੂ ਸੋਢੀ ਵੰਸ ਵਿਚੋਂ ਹਨ। ਗੁਰੂ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛੱਕਾ ਕੇ ਜਾਤ-ਪਾਤ ਖਤਮ ਕਰ ਦਿੱਤੀ। ਸਿਰਫ ਸਿੱਖ ਧਰਮ ਸ਼ੁਰੂ ਕਰ ਦਿੱਤਾ। ਸਾਰੇ ਧਰਮ ਪਵਿੱਤਰ ਜੀਵਨ ਜਿਉਣ ਦਾ ਰਸਤਾ ਦਿਖਾਉਂਦੇ ਹਨ। ਪਰ ਅਸੀਂ ਅੱਜ ਵੀ ਗੁਰੂਆਂ ਨੂੰ ਵੀ ਬੇਦੀ, ਤੇਹਣ, ਭੱਲੇ, ਸੋਢੀ ਵਰਗੀਆਂ ਜਾਤਾ ਨਾਲ ਜੋੜਨ ਦੀ ਕੋਸ਼ਸ਼ ਕਰਦੇ ਹਾਂ। ਇਹ ਜਾਤਾਂ ਦੇ ਨਾਂਮ ਦਮਦਮੀ ਟਕਸਾਲ ਵਾਲੇ ਜੋੜ ਰਹੇ ਹਨ। ਜਾਤ ਦਾ ਕੋਈ ਗਰਭ ਨਹੀਂ ਹੈ। ਜੇ ਕੰਮ ਹੀ ਚੰਗ੍ਹੇ ਨਹੀਂ ਹੋਣਗੇ। ਬੰਦੇ ਦੀ ਕੋਈ ਜਾਤ ਨਹੀਂ ਹੈ। ਸ੍ਰੀ ਗੁਰੂ ਤੇਗਬਹਾਦਰ ਜੀ ਬਾਬਾ ਬਕਾਲੇ ਭਗਤੀ ਵਿਚ ਲੀਨ ਸਨ। ਮੱਖਣ ਸ਼ਾਹ ਲਬਾਣੇ ਦਾ ਜਹਾਜ਼ ਪਾਣੀ ਵਿਚ ਡੁਬ ਰਿਹਾ ਸੀ। ਉਸ ਨੇ ਮਨ ਵਿਚ ਗੁਰੂ ਜੀ ਨੂੰ ਯਾਦ ਕਰਕੇ ਆਪਣੀ ਜਾਨ ਮਾਲ ਬਚਾਉਣ ਦੀ ਸਹਾਇਤਾ ਮੰਗੀ। ਤਾਂ ਗੁਰੀ ਜੀ ਨੇ ਆਪਣੇ ਮੋਡੇ ਨਾਲ ਢਾਸਣਾ ਦੇ ਕੇ ਜਹਾਜ਼ ਬਚਾ ਲਿਆ। ਅੱਠਵੇਂ ਮਾਹਾਰਾਜ ਸ੍ਰੀ ਹਰਿ ਕਿਸ਼ਨ ਜੀ ਦੇ ਦਿੱਲੀ ਵਿਚ ਜੋਤੀ ਜੋਤ ਸਮਾਉਣ ਤੋਂ ਬਆਦ 22 ਹੋਰ ਗੁਰੂ ਬਣ ਕੇ ਬੈਠ ਗਏ ਸਨ। ਮੱਖਣ ਸ਼ਾਹ ਲਬਾਣੇ ਨੇ ਬਾਰੀ-ਬਾਰੀ ਪਖੰਡੀਆਂ ਅੱਗੇ ਵੀ 5-5 ਮੋਹਰਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਸ੍ਰੀ ਗੁਰੂ ਤੇਗਬਹਾਦਰ ਜੀ ਨੇ ਉਸ ਦਾ ਹੱਥ ਫੜ ਲਿਆ। 500 ਮੋਹਰਾ ਦੇਣ ਦੀ ਗੱਲ ਯਾਦ ਕਰਾਈ। ਨਾਲ ਹੀ ਆਪਣਾ ਮੋਂਡੇ ਉਤੇ ਪਿਆ ਦæਾਗ ਦਿਖਾਇਆ। ਮੱਖਣ ਸ਼ਾਹ ਲਬਾਣੇ ਨੇ ਗੁਰੂ ਜੀ ਨੂੰ ਲੱਭ ਕੇ 500 ਮੋਹਰਾ ਭੇਟ ਕੀਤੀਆਂ। ਜੋਂ ਨਕਲੀ ਗੁਰੂ ਬਣੇ ਬੈਠੈ ਸੀ। ਉਨ੍ਹਾਂ ਦਾ ਹੰਕਾਰ ਤੋੜਿਆ। ਗੁਰੂ ਲਾਧੋਂ ਕਰਦੇ ਨੇ ਅਪਰੈਲ 1964 ਈਸਵੀ ਗੁਰੂ ਜੀ ਨੂੰ ਸੰਗਤਾਂ ਵਿਚ ਜਾਹਰ ਕੀਤਾ। ਸ੍ਰੀ ਗੁਰੂ ਤੇਗਬਹਾਦਰ ਜੀ ਵੀ ਬਾਕੀ ਗੁਰੂਆਂ ਦੀ ਤਰ੍ਹਾਂ ਹਰ ਧਰਮ ਦੇ ਲੋਕਾਂ ਨਾਲ ਪਿਆਰ ਕਰਦੇ। ਮਨੁੱਖਤਾਂ ਤੇ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਕਰਦੇ। ਜੁਲਮ ਤੇ ਜਾਲਮ ਨਾਲ ਸਿਧੀ ਟੱਕਰ ਸੀ।
ਗੱਦੀ ਕੁਰਸੀ ਦਾ ਨਸ਼ਾਂ ਬਹੁਤ ਹੁੰਦਾ ਹੈ। ਭਾਵੇਂ ਇਹ ਸਦਾ ਕਇਮ ਨਹੀਂ ਰਹਿੰਦੀ। ਖਿਸਕ ਜਾਂਦੀ ਹੈ। ਔਰਗਜ਼ੇਬ ਪਰਜ਼ਾ ਉਤੇ ਬਹੁਤ ਜੁਲਮ ਕਰਦਾ ਸੀ ਉਸ ਨੇ ਆਪਣੇ ਸਾਰੇ ਨਜ਼ਦੀਕੀ ਰਿਸਤੇ ਮਾਰ ਮੁਕਾਏ ਸਨ। ਗੱਦੀ ਦੇ ਨਸ਼ੇ ਵਿੱਚ ਔਰਗਜ਼ੇਬ ਬਹੁਤ ਅੱਤਿਆਚਾਰ ਕਰ ਰਿਹਾ ਸੀ। ਔਰਗਜ਼ੇਬ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਨੋਂਵੇਂ ਪਾਤਸ਼ਾਹ ਸ੍ਰੀ ਗੁਰੂ ਤੇਗਬਾਦਰ ਜੀ ਕੋਲ ਆਏ। ਪੰਡਤਾਂ ਨੇ ਗੁਰੂ ਜੀ ਨੂੰ ਦੱਸਿਆ," ਔਰਗਜ਼ੇਬ ਧੱਕੇ ਨਾਲ ਜਨੇਊ ਉਤਾਰ ਰਿਹਾ ਸੀ। ਸਭ ਨੂੰ ਮੁਸਲਮਾਨ ਬਣਾ ਰਿਹਾ ਹੈ। ਔਰਗਜ਼ੇਬ ਵੱਲੋਂ ਮਨੁੱਖੀ ਸਰੀਰਾਂ ਦਾ ਲਹੂ ਲਹਾਣ ਕੀਤਾ ਜਾ ਰਿਹਾ ਸੀ। 1675 ਈਸਵੀ ਗੁਰੂ ਤੇਗਬਹਾਦਰ ਜੀ ਨੇ ਗੋਬਿੰਦ ਰਾਏ ਜੀ ਨੂੰ ਗੁਰ ਗੱਦੀ ਦੇ ਦਿੱਤੀ। ਗੁਰੂ ਤੇਗਬਹਾਦਰ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਜੀ, ਭਾਈ ਦਇਆਲਾ ਜੀ, ਭਾਈ ਉਦੈ ਜੀ, ਭਾਈ ਗੁਰਦਿਤਾ ਜੀ ਦਿੱਲੀ ਨੂੰ ਚਲੇ ਗਏ। ਔਰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗਬਹਾਦਰ ਜੀ ਨੂੰ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ। ਗੁਰੂ ਜੀ ਨੂੰ ਕਰਾਮਾਤ ਦਿਖਾਉਣ ਨੂੰ ਕਿਹਾ, ਮੁਸਲਮਾਨ ਬਣਨ ਨੂੰ ਕਿਹਾ ਗਿਆ। ਗੁਰੂ ਜੀ ਨੇ ਇਹ ਨਾਂ ਕਰਨ ਲਈ ਜੁਆਬ ਦੇ ਦਿੱਤਾ। 1675ਈਸਵੀ ਨੂੰ ਭਾਈ ਮਤੀ ਦਾਸ ਜੀ ਨੂੰ ਜਿਉਂਦੇ ਨੂੰ ਆਰੇ ਨਾਲ ਚੀਰਿਆ ਗਿਆ। ਆਰੇ ਸਿਰ ਉਤੇ ਫਿਰ ਰਹੇ ਸਨ ਉਹ ਜੁਪ ਜੀ ਪੜ੍ਹ ਰਹੇ ਸਨ। ਭਾਣੀ ਦੀ ਠੰਡਕ ਅੰਦਰ ਵਰਤ ਰਹੀ ਸੀ। ਮਨ ਤੇ ਸਰੀਰ ਅਡੋਲ ਸਨ। ਸ਼ਾਤ ਰਹਿਕੇ। ਸ਼ਹੀਦੀ ਪਾ ਗਏ ਸਨ। ਭਾਈ ਸਤੀ ਜੀ ਨੂੰ ਰੂੰ ਦੇ ਨਾਲ ਲਪੇਟ ਕੇ ਜਿਉਂਦੇ ਨੂੰ ਅੱਗ ਲਾ ਦਿੱਤੀ। ਭਾਈ ਦਇਆਲਾ ਜੀ ਨੂੰ ਜਿਉਂਦੇ ਨੂੰ ਦੇਗ਼ ਵਿਚ ਉਬਾਲਿਆ ਗਿਆ। ਗੁਰੂ ਜੀ ਦੇ ਸਹਮਣੇ ਗੁਰੂ ਪਿਆਰੇ ਸ਼ਹੀਦੀਆਂ ਪਾ ਗਏ। ਚਾਂਦਨੀ ਚੌਕ ਦਿੱਲੀ ਵਿੱਚ ਜਾਲਮਾਂ ਨੇ ਗੁਰੂ ਜੀ ਦਾ ਤਲਵਾਰ ਨਾਲ ਧੜ ਨਾਲੋਂ ਸੀਸ ਸ਼ਹੀਦ ਕਰ ਦਿੱਤਾ। ਗੁਰੂ ਜੀ ਨੇ ਧਰਮ ਲਈ ਸੀਸ ਦੇ ਦਿੱਤਾ। ਸ਼ਹੀਦੀਆਂ ਦੇਣ ਨਾਲ ਸਾਰੀ ਪਰਜ਼ਾ ਕੁਰਲਾ ਉਠੀ, ਦੇਸ਼ ਵਿਚ ਹਾਹਾਕਾਰ ਮੱਚ ਗਈ। ਭਾਈ ਜੈਤਾ ਜੀ ਸੀਸ ਚੁਰਾ ਕੇ ਅੰਨਦਪੁਰ ਗੁਰੂ ਗੋਬਿੰਦ ਜੀ ਕੋਲ ਲੈ ਗਏ। ਗੁਰੂ ਜੀ ਗੋਬਿੰਦ ਰਾਏ ਨੇ ਇਸ ਨੂੰ ਰੰਗਰੇਟੇ ਗੁਰੂ ਦੇ ਬੇਟੇ ਕਹਿ ਕੇ ਗਲਵਕੜੀ ਵਿਚ ਲੈ ਲਿਆ। ਲੱਖੀ ਸ਼ਾਹ ਵਣਜਾਰੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧੜ ਨੂੰ ਰੂੰ ਵਾਲੇ ਗੱਡੇ ਵਿੱਚ ਛੁੱਪਾ ਕੇ ਲੈ ਗਏ। ਆਪਣੇ ਪਿੰਡ ਜਾ ਕੇ ਘਰ ਦੇ ਸਮਾਨ ਨੂੰ ਅੱਗ ਲਾ ਕੇ ਗੁਰੂ ਜੀ ਦੇ ਧੜ ਨੂੰ ਅਗਨੀ ਭੇਟ ਕਰ ਦਿੱਤਾ। ਇਥੇ ਰੁਕਾਬ ਗੰਜ ਗੁਦੁਆਰਾ ਸਾਹਿਬ ਹੈ। ਲੱਖੀ ਸ਼ਾਹ ਵਣਜਾਰੇ ਦੇ ਨਾਂਮ ਤੇ ਵੀ ਭਵਨ ਬਣਿਆ ਹੋਇਆ ਹੈ। ਜਿਥੇ ਸ਼ਹੀਦ ਕੀਤੇ ਗਏ ਸਨ। ਉਥੇ ਹੁਣ ਦਿੱਲੀ ਸੀਸ ਗੰਜ ਗੁਰਦੁਆਰਾ ਸਾਹਿਬ ਹੈ। ਬਜ਼ਾਰ ਵਿਚ ਹੋਣ ਕਾਰਨ ਸ਼ੜਕ ਤੇ ਬਹੁਤ ਇੱਕਠ ਰਹਿੰਦਾ ਹੈ।
ਸ੍ਰੀ ਗੁਰੂ ਤੇਗਬਾਦਰ ਜੀ ਦੀ ਬਾਣੀ ਵਿਰਾਗ ਵਾਲੀ ਹੈ। ਸ੍ਰੀ ਗੁਰੂ ਗ੍ਰਥਿ ਸਾਹਿਬ ਵਿਚ ਦਰਜ ਹੈ।

ਜੈਤਸਰੀ
ਮਹਲਾ ਹਰਿ ਜੂ ਰਾਖਿਲੇਹੁ ਪਤਿ ਮੇਰੀ ਜਮ ਕੋਤ੍ਰਾਸ ਭਇਓ ਉਰਅੰਤਰਿ ਸਰਨਿ ਗਹੀਕਿਰਪਾ ਨਿਧਿ ਤੇਰੀ ਰਹਾਉ ਮਹਾ ਪਤਿਤਮੁਗਧ ਲੋਭੀ ਫੁਨਿਕਰਤ ਪਾਪ ਅਬਹਾਰਾ ਭੈਮਰਬੇ ਕੋ ਬਿਸਰਤਨਾਹਿਨ ਤਿਹ ਚਿੰਤਾਤਨੁ ਜਾਰਾ ਕੀਏ ਉਪਾਵ ਮੁਕਤਿਕੇ ਕਾਰਨਿ ਦਹਦਿਸਿ ਕਉ ਉਠਿਧਾਇਆ ਘਟਹੀ ਭੀਤਰਿ ਬਸੈਨਿਰੰਜਨੁ ਤਾ ਕੋਮਰਮੁ ਪਾਇਆ ਨਾਹਿਨਗੁਨੁ ਨਾਹਿਨ ਕਛੁਜਪੁ ਤਪੁ ਕਉਨੁਕਰਮੁ ਅਬ ਕੀਜੈ ਨਾਨਕ ਹਾਰਿਪਰਿਓ ਸਰਨਾਗਤਿ ਅਭੈਦਾਨੁ ਪ੍ਰਭ ਦੀਜੈ{ਪੰਨਾ 703}
ਹੋਰ ਵੀ ਸ਼ਬਦ ਮਹਲੇ ੯ ਥੇਲੇ ਦਰਜ਼ ਹਨ
ਟੋਡੀ ਮਹਲਾ ਸਤਿਗੁਰ ਪ੍ਰਸਾਦਿ ਕਹਉ ਕਹਾਅਪਨੀ ਅਧਮਾਈ ਉਰਝਿਓ ਕਨਕ ਕਾਮਨੀਕੇ ਰਸ ਨਹਕੀਰਤਿ ਪ੍ਰਭ ਗਾਈ ਰਹਾਉ ਜਗ ਝੂਠੇਕਉ ਸਾਚੁ ਜਾਨਿਕੈ ਤਾ ਸਿਉਰੁਚ ਉਪਜਾਈ ਦੀਨ ਬੰਧ ਸਿਮਰਿਓਨਹੀ ਕਬਹੂ ਹੋਤਜੁ ਸੰਗਿ ਸਹਾਈ ਮਗਨਰਹਿਓ ਮਾਇਆ ਮੈਨਿਸ ਦਿਨਿ ਛੁਟੀ ਮਨ ਕੀਕਾਈ ਕਹਿਨਾਨਕ ਅਬ ਨਾਹਿਅਨਤ ਗਤਿ ਬਿਨੁਹਰਿ ਕੀ ਸਰਨਾਈ੩੧
ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਆਖਰ ਵਿੱਚ 1426 ਪੰਨੇ ਤੇ ਭੋਗ ਦੇ ਸਲੋਕ ਹਨ। ਸਾਰੇ ਸਲੋਕ ਸਾਡੀ ਜੀਵਨ ਦੀ ਪੂਰੀ ਤਸਵੀਰ ਦਸਦੇ ਹਨ। ਰੱਬ ਨੁੰ ਮਿਲਣ ਦਾ ਰਾਸਤਾਂ ਵੀ ਦੱਸਦੇ ਹਨ। ਜੋਂ ਅਸੀਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਪਿਛੋਂ ਜਨਮ-ਮਰਨ, ਵਿਆਹ ਤੇ ਹਰ ਖੁੱਸ਼ੀ ਗਮੀ ਵਿਚ ਪੜ੍ਹਦੇ ਹਾਂ। ਗੁਰੂ ਜੀ ਜੱਗ ਦੀ ਪ੍ਰੀਤ ਨੂੰ ਝੂਠੀ ਪ੍ਰੀਤ ਕਹਿੰਦੇ ਹਨ।
ਸਤਿਗੁਰ ਪ੍ਰਸਾਦਿ ਸਲੋਕ ਮਹਲਾ ਗੁਨਗੋਬਿੰਦ ਗਾਇਓ ਨਹੀਜਨਮੁ ਅਕਾਰਥ ਕੀਨੁ ਕਹੁ ਨਾਨਕਹਰਿ ਭਜੁ ਮਨਾਜਿਹ ਬਿਧਿ ਜਲਕਉ ਮੀਨੁ ਬਿਖਿਅਨ ਸਿਉ ਕਾਹੇਰਚਿਓ ਨਿਮਖ ਹੋਹਿ ਉਦਾਸੁ ਕਹੁ ਨਾਨਕ ਭਜੁਹਰਿ ਮਨਾ ਪਰੈ ਜਮ ਕੀਫਾਸ ਤਰਨਾਪੋ ਇਉ ਹੀਗਇਓ ਲੀਓ ਜਰਾਤਨੁ ਜੀਤਿ ਕਹੁ ਨਾਨਕ ਭਜੁਹਰਿ ਮਨਾ ਅਉਧਜਾਤੁ ਹੈ ਬੀਤਿ {ਪੰਨਾ1426}

Comments

Popular Posts