ਦੇਸੀ ਸ਼ਰਾਬ ਦਾ ਭੁੱਸ ਪਿਆ ਹੋਇਆ ਸੀ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਨਸ਼ੇ ਸ਼ਰਾਬ ਸਾਡੇ ਸਮਾਜ ਲਈ ਲਾਹਨਤ ਹੈ। ਫਿਰ ਵੀ ਬਹੁਤੇ ਲੋਕ ਇਸ ਨੂੰ ਕਰਨਾਂ ਚਹੁੰਦੇ ਹਨ। ਬਹੁਤੇ ਤਾਂ ਰੱਜ ਕੇ ਪੀਣਾਂ ਚਹੁੰਦਾ ਹੈ। ਹਰ ਮਹਿਫ਼ਲ ਇਸੇ ਨਾਲ ਸ਼ੁਰੂ ਹੁੰਦੀ ਹੈ। ਇਸ ਦੇ ਪੀਣ ਨਾਲ ਥਕੇਵਾਂ ਲਹਿੰਦਾ ਹੈ। ਜਾਂ ਖਰਚੇ ਦਾ ਬੋਝ ਸਿਰ ਪੈਦਾ ਹੈ। ਆਦਤ ਪੱਕੀ ਰੋਜ਼ ਦੀ ਸਿਰ ਦਰਦੀ ਬਣ ਜਾਂਦੀ ਹੈ। ਸ਼ਰਾਬੀ ਬੰਦਾ ਬੱਚਿਆਂ ਦਾ ਹਿੱਸਾ ਖੋਹ ਕੇ ਖਾ ਜਾਂਦਾ ਹੈ। ਕਈ ਤਾਂ ਘਰ ਜਇਦਾਦ ਵੇਚ ਦਿੰਦੇ ਹਨ। ਬੱਚਿਆਂ ਨੂੰ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ। ਗੱਜਣ ਪਿੰਡ ਤਾਂ ਸ਼ਰਾਬ ਦੇਸੀ ਕੱਢਦਾ ਹੀ ਸੀ। ਕਨੇਡਾ ਆ ਕੇ ਵੀ ਉਸ ਨੂੰ ਦੇਸੀ ਸ਼ਰਾਬ ਦਾ ਭੁੱਸ ਪਿਆ ਹੋਇਆ ਸੀ। ਠੇਕੇ ਦੀ ਸ਼ਾਰਬ ਮਹਿੰਗੀ ਹੋਣ ਕਰਕੇ, ਪੀਣ ਤੋਂ ਪਹਿਲਾਂ ਹੀ ਨਸ਼ਾਂ ਉਤਰ ਜਾਂਦਾ ਸੀ। ਉਹ ਉਸ ਨੂੰ ਚੜ੍ਹਦੀ ਹੀ ਨਹੀਂ ਸੀ। ਫਿਰ ਉਸ ਨੇ ਆਪਣਾਂ ਦਿਮਾਗ ਲੜਾਇਆ। ਉਸ ਨੇ ਉਵੇਂ ਹੀ ਕੀਤਾ, ਜਿਵੇ ਮੋਗੇ ਕੱਣਕ ਦੀ ਵਾਡੀ ਤੋਂ ਪਹਿਲਾ ਘੜੇ ਵਿੱਚ ਪਾ ਕੇ ਗੁੜ ਅੰਗੂਰ ਬਦਾਮ, ਕਾਜੂ, ਪਿਸਤਾ ਪਾ ਕੇ ਰੂੜੀ ਵਿੱਚ ਮਹੀਨਾਂ ਭਰ ਦੱਬ ਦਿੰਦੇ ਸੀ। ਇਸ ਵਿੱਚ ਕੀੜੇ ਪੈਣ ਤੇ ਉਸ ਨੂੰ ਸ਼ਰਾਬ ਬਣਾਉਣ ਲਈ ਵਰਦੇ ਹਨ। ਫਿਰ ਉਸ ਨੂੰ ਮੋਟਰ ਉਤੇ ਕੱਢਦੇ ਸਨ। ਦੋ ਭਈਏ ਲਗਾ ਕੇ ਤਿੰਨ ਕੁ ਰਾਤਾਂ ਵਿੱਚ ਵੱਡਾ ਤੇਲ ਵਾਲਾਂ ਡਰਮ ਭਰ ਲੈਂਦੇ ਸੀ। ਦੋ ਕੁ ਬਾਰੀ ਤਾਂ ਪੁਲੀਸ ਨੇ ਫੜੇ ਵੀ ਸਨ। ਪੁਲੀਸ ਦੇ ਮੂਹਰੇ ਭਈਏ ਨੂੰ ਅੱਗੇ ਕਰ ਦਿੰਦੇ ਸਨ। ਥੋੜੇ ਬਹੁਤ ਪੈਸੇ ਦੇ ਕੇ ਕੇਸ ਪੈਣ ਤੋਂ ਬੱਚ ਜਾਂਦੇ ਸਨ। ਚਾਰ ਬੋਤਲਾਂ ਪੁਲੀਸ ਵਾਲੇ ਵੀ ਲੈ ਜਾਂਦੇ ਸਨ। ਦਿਨ ਰਾਤ ਪੀ ਕੇ ਹਾੜੀ ਦੀ ਫ਼ਸਲ ਖਲਵਾੜਾਂ ਚੱਕਦੇ ਰਹਿੰਦੇ ਸਨ। ਦਾਣੇ ਵੇਚ ਵੱਟ ਕੇ ਹੀ ਘਰ ਵੜਦੇ ਸਨ। ਸ਼ਰਾਬੀ ਦਿਹਾੜੀਏ ਕੰਮ ਵੀ ਜ਼ਿਆਦਾ ਕਰਦੇ ਹਨ। ਸ਼ਰਾਬੀ ਹੋਏ, ਇਸ ਦੇ ਭਰਾ ਦੀ ਬਾਂਹ ਮਸ਼ੀਨ ਵਿੱਚ ਆ ਕੇ ਵੱਡੀ ਗਈ ਸੀ। ਪੰਜਾਬ ਵਿੱਚ ਤੇ ਹੋਰ ਪੰਜਾਬ ਦੇ ਬਾਹਰ ਦੇ ਸੂਬਿਆਂ ਵਿੱਚ ਔਰਤਾਂ ਵੀ ਰੂੜੀ ਮਾਰਕਾ ਸ਼ਰਾਬ ਵੇਚਦੀਆਂ ਹਨ। ਰੂੜੀ ਮਾਰਕਾ ਪੀ ਕੇ ਬਹੁਤ ਮੌਤਾ ਹੋ ਰਹੀਆਂ ਹਨ। ਮਾੜੇ ਘਰਾਂ ਦੀਆਂ ਔਰਤਾਂ ਵੀ ਦੇਸੀ ਸ਼ਰਾਬ ਪੀਂਦੀਆਂ ਹਨ। ਹਰ ਕੋਨੇ ਨੁਕਰ ਤੇ ਦੇਸੀ ਸ਼ਰਾਬ ਮਿਲਦੀ ਹੈ। ਇਸ ਸ਼ਰਬ ਦੇ ਨਾਲ ਉਥੋਂਂ ਹੀ ਹੋਰ ਬਹੁਤ ਤਰਾਂ ਦੇ ਨਸ਼ੇ ਮਿਲਦੇ ਹਨ। ਜੰਨਤਾਂ ਹੀ ਬਹੁਤ ਹੈ। ਤਾਂਹੀਂ ਮਰਨ ਵਾਲਿਆਂ ਵੱਲ ਸਰਕਾਰ ਦਾ ਧਿਆਨ ਨਹੀਂ ਜਾਂਦਾ। ਵੋਟਾਂ ਪਾਉਣ ਵਾਲੀ ਹੋਰ ਬਥੇਰੀ ਜੰਨਤਾ ਹੈ।
ਸਿਆਣੇ ਕਹਿੰਦੇ ਹਨ," ਆਦਤਾਂ ਨਹੀਂ ਬਦਲਦੀਆਂ। ਪੱਕ ਜਾਣ ਤਾਂ ਬੰਦੇ ਦੇ ਨਾਲ ਹੀ ਚਲਦੀਆਂ ਹਨ। " ਇਸ ਗੱਜਣ ਨੇ ਕਨੇਡਾ ਵਿੱਚ ਕਾਰ ਪਾਰਕਿੰਗ ਵਾਲੀ ਥਾਂ ਲਾਣ ਪਾਇਆ ਹੁੰਦਾ ਸੀ। ਭਾਵੇਂ ਇਸ ਦਾ ਆਪਣਾਂ ਮੁੰਡਾ ਸਿਰੇ ਦਾ ਸ਼ਰਾਬੀ ਸੀ। ਕਿਸੇ ਕੰਮ ਜੋਗਾ ਵੀ ਨਹੀਂ ਸੀ। ਹਰ ਬੰਦਾ ਆਪਣੀ ਜੀਭ ਦਾ ਸੁਆਦ ਪੂਰਾ ਕਰਦਾ ਹੈ। ਉਮਰ ਵੱਧਣ ਨਾਲ ਬੰਦਾ ਹਰ ਕੰਮ ਖੁੱਲ ਕੇ ਕਰਦਾ ਹੈ। ਜੱਕ ਸ਼ਰਮ ਦਾ ਪਰਦਾ ਮੁੱਕ ਜਾਂਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ। ਲੋਕ ਲਾਜ਼ ਕਹਿੱਣ ਸੁਣਨ ਦੀਆਂ ਗੱਲਾਂ ਹਨ। ਬੰਦੇ ਨੂੰ ਕੋਈ ਫ਼ਰਕ ਨਹੀਂ ਪੈਦਾ। ਉਮਰ ਦੇ ਵੱਧਣ ਨਾਲ ਬੰਦਾ ਆਪਣੇ ਆਪ ਨੂੰ ਸਾਰੀ ਦੁਨੀਆਂ ਤੋਂ ਹੁਸ਼ਿਆਰ ਸਮਝਦਾ ਹੈ। ਤਾਂਹੀਂ ਗੱਜਣ ਨਾਲ ਮਿਲ ਕੇ ਦੇਸੀ ਸਰਾਬ ਕੱਢਣ ਵਾਲੇ ਪੈਂਨਸ਼ਨ ਵਾਲੇ ਹੀ ਬੁੱਢੇ ਹੁੰਦੇ ਸਨ। ਹੋਰ ਵਿਹਲੇ ਬੰਦੇ ਨੇ ਸਮਾਂ ਕਿਵੇਂ ਗੁਜ਼ਾਂਰਨਾਂ ਹੈ? 100, 50 ਡਾਲਰ 6 ਬੰਦੇ ਮਿਲ ਕੇ ਖ਼ਰਚਦੇ ਸਨ। ਗੈਸ ਬਿਜਲੀ ਦੇ ਚੂਲੇ ਵੀ ਬਹੁਤ ਸੇਕ ਵਾਲੇ ਮਿਲ ਜਾਂਦੇ ਹਨ। ਕੁੱਝ ਦਿਨਾਂ ਤੋਂ ਦੱਬੇ ਹੋਏ ਸਮਾਨ ਗੁੜ, ਅੰਗੂਰਾਂ, ਸੌਫ਼ ਹੋਰ ਬਹੁਤ ਕੁੱਝ ਨੂੰ ਚੂਲੇ ਉਤੇ ਚੜ੍ਹਾ ਕੇ ਭਾਫ਼ ਬਣਾਉਂਦੇ ਸਨ। ਉਸ ਨੂੰ ਪਾਈਪ ਨਾਲ ਬੋਤਲਾਂ ਵਿੱਚ ਇੱਕਠਾ ਕਰਦੇ ਸਨ। ਫਿਰ ਸ਼ਰਾਬ ਦੀਆਂ ਬੋਤਲਾਂ ਵੰਡ ਲੈਂਦੇ ਸਨ। ਇਹ ਸ਼ਰਾਬ ਆਪੋਂ ਆਪਣੇ ਘਰ ਲਿਜਾ ਕੇ, ਆਪਣੇ ਘਰ ਦੇ ਹੋਰ ਮਰਦਾਂ ਪੁੱਤਰਾਂ ਜਮਾਈਆਂ ਨੂੰ ਦਿੰਦੇ ਸਨ। ਰੱਬ ਜਾਣੇ ਇਸ ਵਿੱਚ ਕੀ ਸੁਆਦ ਹੈ? ਰੋਟੀ ਦੀ ਬੁਰਕੀ ਦੇਖ ਕੇ, ਜਿਵੇਂ ਕਾਂ ਦੁਆਲੇ ਹੁੰਦੇ ਹਨ। ਉਵੇਂ ਹੀ ਜੋ ਵੀ ਬੋਤਲ ਦੇਸੀ ਦੀ ਦੇਖਦਾ ਹੈ। ਉਸ ਤੇ ਮਰ ਮਿਟਦਾ ਹੈ। ਇੱਕ ਬੰਦੇ ਨੂੰ ਤਾਂ ਐਸੀ ਮੂੰਹ ਨੂੰ ਲੱਗੀ। ਆਪ ਹੀ ਘਰੇ ਕੱਢਣ ਲੱਗ ਗਿਆ। ਉਸ ਨੂੰ ਅੱਗ ਲੱਗ ਗਈ, ਸਭ ਕੁੱਝ ਫੂਕਿਆ ਗਿਆ। ਹੋਰ ਬਹੁਤ ਹਨ। ਜੋ ਆਪ ਸ਼ਰਾਬ ਕੱਢਦੇ ਹਨ। ਕਨੇਡਾ ਦੀ ਪੁਲੀਸ ਇਸ ਤੋਂ ਜਾਣੂ ਨਹੀਂ ਹੈ। ਕਈ ਗੋਰੇ ਵੀ ਕੱਢਦੇ ਹਨ। ਗੱਜਣ ਨੇ ਇਸ ਵਾਰ ਦੇਸੀ ਦਾਰੂ ਕੱਢੀ ਤਾਂ ਉਹ ਜਹਿਰੀਲੀ ਬਣ ਗਈ। ਜੋ ਵੀ ਸ਼ਰਾਬ ਪੀਂਦਾਂ ਗਿਆ। ਉਹੀਂ ਮਰਦਾ ਗਿਆ। ਗੱਜਣ, ਉਸ ਦੇ ਸਾਰੇ ਦੋਸਤ, ਉਸ ਦਾ ਪੁੱਤਰ, ਪੋਤਾ ਸਭ ਮਰ ਗਏ। ਸੋਲਾਂ ਸਾਲਾਂ ਦਾ ਪੋਤਾ ਪਤਾ ਨਹੀਂ ਕਿੰਨੇ ਚਿਰ ਤੋਂ ਉਸ ਦੀ ਚੋਰੀ ਸ਼ਰਾਬ ਪੀ ਜਾਂਦਾ ਸੀ। ਪੋਤੇ ਦੇ ਦੋ ਹੋਰ ਦੋਸਤ ਵੀ ਮਰ ਗਏ। ਸਭ ਦੇ ਮੂੰਹਾਂ ਵਿੱਚੋਂ ਖੂਨ ਵਗਿਆ ਹੋਇਆ ਸੀ। ਦਾਰੂ ਅੰਦਰ ਜਾਂਦੇ ਹੀ ਅੰਦਰ ਨੂੰ ਪਾੜਦੀ ਗਈ। ਇਹ ਸਾਰੇ ਦੋ ਮਹੀਨਿਆਂ ਵਿੱਚ ਖਤਮ ਹੋ ਗਏ। ਜਿਸ ਨੇ ਜਿਵੇਂ ਜਿਵੇਂ ਪੀਤੀ ਮਰਦੇ ਗਏ। ਕਈ ਹਰ ਰੋਜ਼ ਦੇ ਪੀਣ ਵਾਲੇ ਸਨ। ਕਈ ਦੁਵਾਈ ਦੀ ਤਰਾਂ ਪੀਂਦੇ ਸਨ। ਕਈਆਂ ਨੇ ਕਿਸੇ ਪਾਰਟੀ ਨੂੰ ਮੰਨਾਉਣ ਲੱਗੇ ਪੀਤੀ। 15 ਮੌਤਾਂ ਇਕੋਂ ਤਰੀਕੇ ਨਾਲ ਹੋਈਆਂ। ਅੱਜ ਸਾਰਿਆਂ ਦੇ ਘਰਾਂ ਦੀਆਂ ਔਰਤਾਂ ਪਛਤਾ ਰਹੀਆਂ ਸਨ। ਜੇ ਚਾਹੁੰਦੀਆਂ ਤਾਂ ਇਸ ਉਤੇ ਕਾਬੂ ਪਾ ਸਕਦੀਆਂ ਸਨ। ਘਰ ਵਿੱਚੋਂ ਦਾਰੂ ਦੀ ਭੱਠੀ ਬੰਦ ਕਰ ਸਕਦੀਆਂ ਸਨ। ਆਪ ਹੀ ਭੰਨ ਦਿੰਦੀਆਂ। ਪੁਲੀਸ ਦੀ ਮੱਦਦ ਲੈ ਸਕਦੀਆਂ ਸਨ। ਬੰਦੇ ਨੁਕਸਾਨੇ ਜਾਣ ਨਾਲੋਂ ਤਾਂ ਸਭ ਮਾਮਲਾ ਸਸਤਾ ਪੈਣਾਂ ਸੀ। ਹੁਣ ਕਈ ਪੁੱਤਾਂ, ਪਤੀਆਂ ਨੂੰ ਰੋ ਰਹੀਆਂ ਹਨ। ਐਸਾ ਸਮਾਂ ਆਉਣ ਤੋਂ ਪਹਿਲਾਂ ਹੀ ਸਮਾਂ ਸੰਭਾਲ ਲਿਆ ਜਾਵੇ। ਨਹੀਂ ਤਾਂ ਕੁੱਝ ਵੀ ਹੱਥ ਨਹੀਂ ਲੱਗਦਾ।
ਘਰ ਦੀ ਕੱਢੀ ਸ਼ਰਾਬ ਬਹੁਤ ਹਾਨੀਕਾਰਕ ਹੈ। ਨਸ਼ਾਂ ਹੋਰ ਵਧਾਉਣ ਲਈ ਸਸਤੀਆਂ ਗੋਲੀਆਂ ਲੈ ਕੇ ਵੀ ਘੋਲ ਕੇ ਮਜ਼ਦੂਰਾਂ ਨੂੰ ਪਿਲਾਉਂਦੇ ਹਨ। ਕਨੇਡਾ ਵਿੱਚ ਵੀ ਠੰਡ ਵਿੱਚ ਵੱਧ ਕੰਮ ਲੈਣ ਲਈ ਪੀਂਦੇ ਹਨ। ਪਤਾ ਨਹੀਂ ਇਸ ਵਿੱਚ ਕਿੰਨੀ ਨਸ਼ੇ ਦੀ ਮਾਤਰਾ ਹੁੰਦੀ ਹੈ? ਜੋ ਦੋ ਪੈਗ ਲਗਾਉਣ ਨਾਲ ਹੀ ਸ਼ਰਾਬੀ ਹੋ ਜਾਂਦੇ ਹਨ। ਕਈ ਕੱਢਣ ਵਾਲੇ ਦੱਸਦੇ ਹਨ। ਕੱਢਦੇ ਬੰਦੇ ਨੂੰ ਹੀ ਨਸ਼ਾਂ ਹੋਣ ਲੱਗਦਾ ਹੈ। ਭਾਂਫ਼ ਬਣ ਕੇ ਹਵਾ ਵਿੱਚ ਉਡਦੀ ਰਹਿੰਦੀ ਹੈ। ਬਿੰਦੇ-ਬਿੰਦੇ ਚੱਖ ਕੇ ਸੁਆਦ ਦੇਖਦੇ ਰਹਿੰਦੇ ਹਨ।

Comments

Popular Posts