ਸਮੇਂ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਕੋਈ ਵੀ ਚੀਜ਼ ਹਰ ਸਮੇਂ ਬਰਾਬਰ ਨਹੀਂ ਰਹਿੰਦੀ। ਹਰ ਰਿਸ਼ਤੇ ਤੇ ਕੰਮ ਵਿੱਚ ਸਦਾ ਬਦਲਾਬ ਆਉਂਦਾ ਰਹਿੰਦਾ ਹੈ। ਸਮੇਂ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ। ਬੰਦੇ ਦਾ ਦਿਮਾਗ ਬਦਲਦਾ ਰਹਿੰਦਾ ਹੈ। ਕਿਸੇ ਨੂੰ ਦੋ ਬੰਦੇ ਇਕੋ ਗੱਲ ਦੱਸਣ, ਇੱਕ ਬੰਦੇ ਦੀ ਦੂਜੇ ਨਾਲ ਲੜਾਈ ਹੋ ਜਾਵੇ। ਦੋਂਨਾਂ ਤੋਂ ਲੜਾਈ ਦਾ ਕਾਰਨ ਪੁੱਛਿਆ ਜਾਵੇ। ਦੋਂਨੇ ਆਪੋਂ-ਆਪਣੀ ਸਫ਼ਾਈ ਦੱਸਦੇ ਹਨ। ਇੱਕੋ ਗੱਲ ਨੂੰ ਆਪਣੀ ਸਫ਼ਾਈ ਦੇਣ ਲਈ, ਇਸ ਤਰਾ ਦੱਸਿਆ ਜਾਂਦਾ ਹੈ। ਤੀਜੇ ਸੁਣਨ ਵਾਲੇ ਬੰਦੇ ਦਾ ਦਿਮਾਗ ਦੋਂਨਾਂ ਨੂੰ ਸਹੀਂ ਮੰਨਣ ਲੱਗ ਜਾਦਾ ਹੈ। ਦੋਂਨੇਂ ਹੀ ਆਪੋਂ ਆਪਣੀ ਥਾਂ ਠੀਕ ਲੱਗਦੇ ਹਨ। ਸਮੇਂ ਨਾਲ ਤਾਂ ਦਿਮਾਗ ਨੇ ਬੱਦਲਣਾਂ ਹੀ ਹੈ। ਪਿਛਲੀਆਂ ਯਾਦਾ ਧੁੰਦਲੀਆਂ ਪੈਂਦੀਆ ਹਨ। ਦਿਮਾਗ ਨਵੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦਾ ਰਹਿੰਦਾ ਹੈ। ਬੱਚੇ ਦਾ ਦਿਮਾਗ ਬਹੁਤ ਕੁੱਝ ਹਾਂਸਲ ਕਰਨਾਂ ਚਹੁੰਦਾ ਹੈ। ਕਿਸੇ ਗੱਲ ਵਿੱਚ ਨੌਜੁਵਾਨ ਦਿਮਾਗ ਉਤੇ ਜ਼ੋਰ ਨਹੀਂ ਦਿੰਦੇ। ਮੱਤਲੱਬ ਦੀ ਗੱਲ ਸੁਣਦੇ ਹਨ। ਗੱਲ ਛੇਤੀ ਸਮਝ ਜਾਂਦੇ ਹਨ। ਬੰਦਾ ਜੁਵਾਨੀ ਵਿੱਚ ਸਾਰਾ ਜ਼ੋਰ ਕੰਮ ਵਿੱਚ ਕੰਮਾਈ ਕਰਦੇ ਲਗਾ ਦਿੰਦਾ ਹੈ। ਆਪਣੀ ਸੇਹਿਤ ਦਾ ਧਿਆਨ ਨਹੀਂ ਰੱਖਦਾ। ਲੋਕ ਬੁੱਢਾਪੇ ਵਿੱਚ ਕੀਤੀ ਕਤਰੀ ਉਤੇ ਪੱਛਤਾਉਂਦੇ ਹਨ। ਉਹ ਸੋਚਦੇ ਹਨ। ਸਾਰਾ ਸਮਾਂ ਉਝ ਹੀ ਲੰਘ ਗਿਆ। ਸਾਰੀ ਜਿੰਦਗੀ ਵਿੱਚ ਕੁੱਝ ਨਹੀਂ ਖੱਟਿਆ। ਆਪਣੀ ਸੇਹਿਤ ਵੀ ਖ਼ਰਾਬ ਕਰ ਲਈ ਹੈ।
ਬੁੱਢੇ ਬੰਦੇ ਦਾ ਦਿਮਾਗ ਤਾਂ ਘੱਸ ਹੀ ਜਾਦਾ ਹੈ। ਉਹ ਆਪਣੀ ਹੀ ਚਲਾਉਂਦੇ ਹਨ।
ਹਰ ਰੋਜ਼ ਨਵੇਂ ਬੰਦੇ ਮਿਲਦੇ ਹਨ। ਨਵੇਂ ਦੋਸਤ ਬੱਣਦੇ ਹਨ। ਜੋ ਲੋਕ ਨਵੀਂਆਂ ਥਾਵਾਂ ਬੱਦਲਦੇ ਰਹਿੰਦੇ ਹਨ। ਉਨਾਂ ਦਾ ਮਿਲਾਪ ਨਵੇਂ ਲੋਕਾਂ ਨਾਲ ਹੁੰਦਾ ਰਹਿੰਦਾ ਹੇ। ਇਹ ਸਾਰੇ ਲੋਕ ਯਾਦ ਤਾਂ ਰੱਖੇ ਨਹੀਂ ਜਾ ਸਕਦੇ। ਕਈ ਯਾਦ ਰਹਿੰਦੇ ਹਨ। ਕਈਆਂ ਨੂੰ ਬਿਲਕੁਲ ਭੁੱਲ ਜਾਂਦੇ ਹਾਂ। ਕਈ ਲੋਕ ਐਸੇ ਵੀ ਹਨ। ਜਿੰਨਾਂ ਦੇ ਦਿਮਾਗ ਬਹੁਤ ਛੇਤੀ ਸਾਫ਼ ਹੋ ਜਾਂਦੇ ਹਨ। ਉਹ ਕੱਲ ਮਿਲੇ ਬੰਦੇ ਨੂੰ ਬਿਲਕੁਲ ਭੁੱਲ ਜਾਂਦੇ ਹਨ। ਕਿਉਂਕਿ ਇਹ ਯਾਦ ਰੱਖਣਾਂ ਹੀ ਨਹੀਂ ਚਹੁੰਦੇ। ਜਿਸ ਨਾਲ ਕੋਈ ਲੈਣਾ ਦੇਣਾਂ ਵੀ ਨਹੀਂ ਹੈ। ਉਸ ਨੂੰ ਦਿਮਾਗ ਵਿੱਚ ਰੱਖਣ ਦੀ ਲੋੜ ਕੀ ਹੈ? ਕੂੜਾ ਘਰ ਦੇ ਬਾਹਰ ਰੱਖਿਆ ਜਾਵੇ। ਸੜਾਦ ਘਰ ਦੇ ਵਾਤਾਵਰਣ ਨੂੰ ਖ਼ਰਾਬ ਕਰਦੀ ਹੈ। ਜੇ ਟੁੱਟੀਆਂ ਭੱਜੀਆਂ ਗੱਲਾਂ ਨੂੰ ਦਿਮਾਗ ਵਿੱਚ ਰੱਖਿਆ ਜਾਵੇ। ਸੇਹਿਤ ਖ਼ਰਾਬ ਹੁੰਦੀ ਹੈ। ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ।
ਜਦੋਂ ਸਾਡੇ ਸਬੰਧ ਕਿਸੇ ਨਵੇਂ ਰਿਸ਼ਤੇਦਾਰਾ ਨਾਲ ਬੱਣਦੇ ਹਨ। ਬਹੁਤੇ ਲੋਕ ਪੁਰਾਣਿਆਂ ਨੂੰ ਭੁੱਲ ਜਾਦੇ ਹਨ। ਨਵਿਆਂ ਨੂੰ ਬਹੁਤ ਇੱਜਤ ਦੇਣ ਲੱਗ ਜਾਂਦੇ ਹਨ। ਸਮਾਂ ਆਉਣ ਉਤੇ ਪਤਾ ਲੱਗਦਾ ਹੈ। ਇਹ ਭੁਲੇਖਾ ਹੀ ਹੈ। ਦੂਰ ਦੇ ਫੁæੱਲ ਸੋਹਣੇ ਲੱਗਦੇ ਹਨ। ਬੰਦੇ ਨਾਲ ਵਰਤੇ ਤੋਂ ਪਤਾ ਲੱਗਦਾ ਹੈ। " ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਂਣੀਏ। " ਹਰ ਕੋਈ ਦੂਜੇ ਬੰਦੇ ਨਾਲ ਆਪਣਾਂ ਕੰਮ ਕੱਢਣ ਨੂੰ ਜੁੜਦਾ ਹੈ। ਕੰਮ ਮੁਕਦੇ ਹੀ ਤੂੰ ਕੌਣ ਹੋ ਜਾਂਦਾ ਹੈ? ਬਦੇਸ਼ਾਂ ਵਿੱਚ ਤਕਰੀਬਨ ਸਾਰੇ ਲੋਕਾਂ ਰਵੀਆ ਬਹੁਤ ਕੋਰਾ ਹੈ। ਇਥੇ ਬਹੁਤੇ ਲੋਕ ਆਪਣੇ ਸਕੇ ਰਿਸ਼ਤੇ ਦਾਰਾਂ ਨਾਲ ਬੋਲ-ਚਾਲ ਬੰਦ ਕਰੀ ਬੈਠੇ ਹਨ। ਜਿਵੇਂ ਇੱਕ ਦੂਜੇ ਕੋਲੋ ਬਹੁਤ ਅੱਕ ਗਏ ਹੋਣ। ਜਿਹੜੇ ਪੰਜਾਬ ਵਿੱਚ ਇੱਕ ਦੂਜੇ ਦੀ ਇੱਕ ਹਾਕ ਮਾਰਨ ਉਤੇ ਵਾਹੋ ਦਾਹੀ ਭੱਜੇ ਆਉਂਦੇ ਸਨ। ਉਹੀ ਆਮੋਂ ਸਹਮਣੇ ਟੱਕਰਨ ਉਤੇ, ਇੱਕ ਦੂਜੇ ਕੋਲੋ ਆਏਂ ਲੰਘ ਜਾਂਦੇ ਹਨ। ਜਿਵੇਂ ਸਹੀਂ-ਸਾਬਤ ਬੰਦਾ ਦਿਸਿਆ ਹੀ ਨਾਂ ਹੋਵੇ। ਜਾਂ ਲੋਕ ਸਮਾਂ ਬੱਚਾਉਣਾਂ ਚਹੁੰਦੇ ਹਨ। ਇਕ ਦੂਜੇ ਦੀਆ ਗੱਪਾਂ ਸੁਣਨ ਦਾ, ਨੌਕਰੀ ਪੇਸ਼ਾ ਲੋਕਾਂ ਕੋਲ ਸਮਾਂ ਹੀ ਨਹੀ ਹੈ। ਹਰ ਬੰਦੇ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਹਨ। ਦੂਜੇ ਬੰਦੇ ਦੇ ਝੰਜਟ ਵਿੱਚ ਕੋਈ ਪੈਣਾਂ ਨਹੀਂ ਚਹੁੰਦਾ। ਇਹ ਵੀ ਹੈ, ਪਹਿਲਾਂ ਇੱਕਠੇ ਬੈਠ ਕੇ, ਗੱਲਾਂ-ਬਾਤਾਂ ਕਰ ਲੈਂਦੇ ਹਨ। ਫਿਰ ਉਹੀਂ ਗੱਪਾਂ ਮਾਰੀਆ ਲੜਾਈਆਂ ਪਾ ਦਿੰਦੀਆਂ ਹਨ।
ਜਦੋਂ ਵਿਆਹ ਲਈ ਨਵਾਂ ਰਿਸ਼ਤਾ ਜੁੜਦਾ ਹੈ। ਵਿਚੋਲਾਂ ਦੋਂਨਾਂ ਪਰਿਵਾਰਾਂ ਦੀ ਖੂਬ ਸ਼ਿਫਤ ਕਰਦਾ ਹੈ। ਜੇ ਦੋਂਨੇ ਧਿਰਾ ਇੱਕ ਦੂਜੇ ਨੂੰ ਜਾਂਣਦੀਆਂ ਹਨ। ਇੱਕ ਦੂਜੇ ਦੀ ਖੂਬ ਮਹਿਮਾਂ ਕੀਤੀ ਜਾਂਦੀ ਹੈ। ਜੇ ਪ੍ਰੇਮ ਵਿਆਹ ਹੋਵੇ। ਫਿਰ ਤਾਂ ਗੱਲ ਹੀ ਵੱਖਰੀ ਹੈ। ਉਹ ਇੱਕ ਦੂਜੇ ਦੀ ਹੀ ਪ੍ਰਸੰਸਾ ਕਰੀ ਜਾਂਦੇ ਹਨ। ਹੋਰ ਕੋਈ ਉਨਾਂ ਨੂੰ ਦੁਨੌਆਂ ਉਤੇ ਦਿਸਦਾ ਹੀ ਨਹੀਂ ਹੈ। ਕੁੱਝ ਕੁ ਸਾਲਾਂ ਬਾਅਦ, ਉਹੀ ਸਬ ਤੋ ਪਿਆਰਾ, ਅੱਖਾਂ ਦਾ ਤਾਰਾ, ਅੱਖ ਦਾ ਤਿਣ ਬੱਣ ਜਾਂਦਾ ਹੈ। ਇੱਕ ਦੂਜੇ ਨੂੰ ਬੂਰਾ-ਭਲਾ ਕਹਿੰਦੇ ਹਨ। ਖੂਬ ਦੁਰਕਾਰਦੇ ਹਨ। ਕਈ ਤਾਹਨੇ-ਮੇਹਣੇ ਸੁਣ ਕੇ ਵਿਚੇ ਝੱਟ ਗੁਜ਼ਾਰੀ ਜਾਂਦੇ ਹਨ। ਕਈ ਅੱਲਗ-ਅੱਲਗ ਹੋ ਜਾਂਦੇ ਹਨ। ਕਈ ਇਕ ਦੂਜੇ ਤੋਂ ਖਹਿੜਾ ਛੁਡਾ ਕੇ, ਨਵੀਂ ਦੁਨੀਆਂ ਬਸਰ ਕਰ ਲੈਂਦੇ ਹਨ। ਕਈ ਇੱਕ ਦੂਜੇ ਨੂੰ ਜਾਨੋਂ ਮਾਰ ਕੇ, ਹੀ ਸੁਖ ਦਾ ਸਾਹ ਲੈਂਦੇ ਹਨ। ਕੀ ਹਰ ਰਿਸ਼ਤੇ ਨਾਲ ਵਿਗਾੜ ਕੇ ਜਾਂ ਬਹੁਤ ਜ਼ਿਆਦਾ ਨਾਲ ਲੱਗ ਕੇ ਹੀ ਸਮਾਂ ਗੁਜ਼ਾਰਨਾਂ ਹੈ? ਕਿਉਂ ਨਾਂ ਦੂਜੇ ਵਿੱਚ ਵਾੜ ਦੇਣੀ ਛੱਡ ਕੇ, ਆਪਣੇ ਆਪ ਵਿੱਚ ਜਿਉਣਾਂ ਸਿੱਖੀਏ। ਦੂਜੇ ਦੀ ਸੋਚ ਨੂੰ ਅਸੀਂ ਆਪਣੇ ਢੰਗ ਨਾਲ ਬਦਲ ਨਹੀਂ ਸਕਦੇ। ਆਪਣੇ ਆਪ ਨੂੰ ਬਦਲਣ ਦੀ ਕੋਸ਼ਸ਼ ਕਰੀਏ।

Comments

Popular Posts