ਲੋਕ ਆਪ ਤਾ ਆਸ਼ਕੀ ਕਰਦੇ ਹਨ, ਦੂਜੇ ਨੂੰ ਬਰਦਾਸਤ ਨਹੀਂ ਕਰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪੰਜਾਬ ਦੇ ਸਕੂਲ ਟੀਚਰ ਮਰਦ-ਔਰਤਾਂ ਵੈਲਨਟੀਨ ਵਾਲੇ ਦਿਨ ਬਹੁਤ ਵਿਦਿਆਰਥੀਆਂ ਨੂੰ ਕੁੱਟਦੇ ਦੇਖੇ ਗਏ ਹਨ। ਜਿਹੜੇ ਨੌਜੁਵਾਨ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਫੁੱਲ ਦਿੰਦੇ ਫੜੇ ਗਏ। ਕੁੱਝ ਮੂਵੀਆਂ ਜੂਟਿਊਬ ਉਤੇ ਲੱਗੀਆਂ ਹਨ। ਜ਼ਿਆਦਾ ਮੌਡਰਨ ਇਹ ਟੀਚਰਾਂ ਮਰਦ-ਔਰਤਾਂ ਵਿਚੋਂ ਬਹੁਤੇ, ਇੱਕ ਦੂਜੇ ਨਾਲ ਸਬੰਧ ਬੱਣਾਂ ਕੇ ਰੱਖਦੇ ਹਨ। ਇੰਨਾਂ ਦੀ ਆਪਣੇ ਇਸ਼ਕ ਕਰਨ ਵਿੱਚ ਪਿਆਰ ਦੀ ਭ੍ਰਵਾਸਾ ਹੈ। ਤੇ ਦੂਜਿਆਂ ਲਈ ਇੱਜ਼ਤ ਨੂੰ ਦਾਗ਼ ਲੱਗਦਾ ਹੈ। ਦੂਜੇ ਲਈ ਹੋਰ ਰਾਏ ਬੱਣ ਜਾਂਦੀ ਹੈ। ਭਾਰਤ ਸਮਾਜ਼ ਵਿੱਚ ਮਰਦਾਂ ਲਈ ਇਸ਼ਕ ਕਰਨ ਦੀ ਖੁੱਲ ਹੈ। ਬਹੁਤੇ ਮਰਦ ਐਸੇ ਵੀ ਹਨ। ਜਿੰਨਾਂ ਕੋਲ ਬਗੈਰ ਵਿਆਹ ਤੋਂ ਔਰਤਾਂ ਨਾਲ ਸਬੰਧ ਹਨ। ਸਗੋਂ ਮਾਣ ਸਮਝਿਆ ਜਾਂਦਾ ਹੈ। ਕਹਿੰਦੇ ਹਨ, " ਮੁੰਡਾ ਜੋਵਾਨ ਹੋ ਗਿਆ ਹੈ। ਜੇ ਕੁੜੀਆਂ ਛੇੜਦਾ ਹੈ। " ਔਰਤਾਂ ਨੂੰ ਇਸ਼ਕ ਕਰਨ ਤੋਂ ਵਜ਼ਤ ਕੀਤਾ ਜਾਂਦਾ ਹੈ। ਕੁੱਟਿਆ ਮਾਰਿਆ ਜਾਂਦਾ ਹੈ। ਔਰਤ ਦਾ ਔਰਤ ਨਾਲ ਇਸ਼ਕ ਹੁਣੇ ਜਿਹੇ ਹੀ ਖੁੱਲ ਕੇ ਸਹਮਣੇ ਆਇਆ ਹੈ। ਇਹ ਸਿਲਸਲਾ ਲੁਕ ਛੁਪ ਕੇ, ਸਦੀਆਂ ਤੋਂ ਚੱਲੀ ਜਾਂਦਾ ਸੀ। ਔਰਤ ਨਾਲ ਇਸ਼ਕ ਮਰਦ ਹੀ ਕਰਦਾ ਹੈ। ਇਸ ਦਾ ਮੱਤਲੱਬ ਹਰ ਮਰਦ ਆਸ਼ਕੀ ਦਾ ਚੋਰ ਹੈ। ਖੁੱਲ ਕੇ ਸਹਮਣੇ ਨਹੀਂ ਆਉਂਦਾ। ਲੁਕ ਛੁਪ ਕੇ, ਲੋਕ ਸਦੀਆਂ ਤੋਂ ਆਸ਼ਕੀ ਕਰਦੇ ਆਏ ਹਨ। ਜੇ ਅਜ਼ਾਦ ਹੋ ਕੇ ਇਸ਼ਕ ਕਰਦੇ ਹਨ। ਜਾਂ ਉਤੋਂ ਦੀ ਫੜੇ ਜਾਂਦੇ ਹਨ। ਉਹੀ ਮਾਰਿਆ ਜਾਂਦਾ ਹੈ। ਲੋਕ ਆਪ ਤਾ ਆਸ਼ਕੀ ਕਰਦੇ ਹਨ, ਦੂਜੇ ਨੂੰ ਬਰਦਾਸਤ ਨਹੀਂ ਕਰਦੇ। ਇਸ ਦਾ ਮੱਤਲੱਬ ਹੈ, ਆਸ਼ਕੀ ਲੁਕ ਛੁਪ ਕੇ, ਕਰੀ ਚੱਲੋ। ਜਾਂ ਨਜ਼ਦੀਕੀ ਆਪਣੇ ਆਲੇ-ਦੁਆਲੇ ਤੋਂ ਦੂਰ ਭੱਜ ਜਾਵੋ। ਬਚੇ ਰਹੋਗੇ। ਜੇ ਇਸ਼ਕ ਕਰਨ ਦਾ ਚੱਕਰ ਦੁਨੀਆਂ ਅੱਗੇ ਖੁੱਲ ਗਿਆ। ਜਾਨੋਂ ਹੱਥ ਧੋਣੇ ਪੈ ਸਕਦੇ ਹਨ। ਜਿਸ ਇਸ਼ਕ ਦੇ ਚੱਕਰ ਵਿੱਚ ਪੈ ਕੇ, ਮਾਂ-ਬਾਪ ਆਪ ਬੱਚੇ ਜੰਮਦੇ ਹਨ। ਆਪ ਪੈਂਦਾ ਹੋਏ ਹਨ। ਜਦੋਂ ਕਿਸੇ ਦੇ ਆਪਦੇ ਬੱਚੇ ਇਸ਼ਕ ਕਰਦੇ ਹਨ। ਮਾਂ-ਬਾਪ ਨੂੰ ਉਹ ਗੱਲ਼ਤ ਲੱਗਦੇ ਹਨ। ਜੋ ਕਰਤੂਤਾਂ ਮਾਂ-ਬਾਪ, ਆਪ ਤੋਂ ਵੱਡੇ ਕਰਦੇ ਹਨ। ਬੱਚੇ ਨਾਂ ਕਰਨ ਇਹ ਕਿਵੇਂ ਹੋ ਸਕਦਾ ਹੈ? ਜੇ ਬੱਚੇ ਆਸ਼ਕੀ ਨਹੀਂ ਵੀ ਕਰਨਗੇ। ਫਿਰ ਉਹ ਉਨਾਂ ਦੀ ਔਲਾਦ ਨਹੀਂ ਹਨ। ਬੱਚੇ ਉਹੀੰ ਕਰਨਗੇ। ਜੋ ਮਾਂਪੇਂ ਕਰਦੇ ਹਨ। ਮਾਂਪੇ ਕਿਹੜਾ ਇਹ ਲੁਕ-ਛਿਪ ਕੇ ਕਰਦੇ ਹਨ। ਬੱਚੇ ਇੱਕ ਕੰਮਰੇ ਵਿੱਚ ਪਏ ਹੁੰਦੇ ਹਨ। ਜਾਗਦੇ ਹੁੰਦੇ ਹਨ। ਅਜੇ ਟੀਵੀ ਦੇਖਦੇ ਹੁੰਦੇ ਹਨ। ਬਾਪ, ਭਰਾ, ਚਾਚੇ ਆਪਣੀਆਂ ਔਰਤਾਂ ਨੂੰ ਲੈ ਕੇ, ਨਵੀਂ ਮੁਕਲਵੇ ਵਾਲੀ ਜੋੜੀ ਵਾਂਗ ਕੰਮਰੇ ਦੀ ਕੁੰਡੀ ਮਾਰ ਲੈਂਦੇ ਹਨ। ਇੰਨਾਂ ਨੂੰ ਇਹ ਨਹੀਂ ਪਤਾ ਸਾਡੀਆ ਕੁਰਤੂਤਾਂ ਵੀ ਬੱਚੇ ਨੌਜੁਵਾਨ ਸਮਝਦੇ ਹਨ। ਘੁਸਰ ਮੁਸਰ ਸੁਣਦੇ ਹਨ। ਬੱਚੇ ਨੌਜਵਾਨ ਬਾਹਰੋਂ ਕੁੱਝ ਨਹੀਂ ਸਿੱਖਦੇ। ਸਭ ਆਪਣਿਆਂ ਤੋਂ ਸਿੱਖਦੇ ਹਨ। ਜੋ ਸਿੱਖਿਆ ਜਾਂਦਾ ਹੈ। ਉਹ ਪ੍ਰਕਟੀਕਲੀ ਕੀਤਾ ਜਾਂਦਾ ਹੈ। ਪੁੱਤਰ ਕਿਸੇ ਦੀ ਧੀ ਨਾਲ ਇਸ਼ਕ ਕਰ ਸਕਦਾ ਹੈ। ਹੋਰ ਵੀ ਬੇਗਾਨੀਆਂ ਔਰਤਾਂ ਨਾਲ ਇਧਰ-ਉਧਰ ਖਿਲਵਾੜ ਕਰ ਸਕਦਾ ਹੈ। ਪਰ ਧੀ ਲਈ ਬੰਦਸ਼ਾਂ ਹੋਰ ਹਨ। ਭਰਾ ਆਪ ਵੀ ਆਪਣੀ ਭੈਣ ਨੂੰ ਮਨ-ਮਰਜ਼ੀ ਦੇ ਮਰਦ ਨਾਲ ਇਸ਼ਕ ਕਰਦਾ ਦੇਖ ਕੇ ਨਹੀਂ ਜ਼ਰਦੇ। ਦੇਖਦੇ ਹੀ ਕੁੱਟ-ਮਾਰ ਕਰਦੇ ਹਨ। ਗੋਲ਼ੀ ਮਾਰ ਦਿੰਦੇ ਹਨ। ਜਦੋਂ ਆਪ ਕਿਸੇ ਔਰਤ ਇਸ਼ਕ ਕਰਦੇ ਹਨ। ਉਦੋਂ ਇਹ ਨਹੀਂ ਸੋਚਦੇ ਇਹ ਵੀ ਕਿਸੇ ਦੀ ਧੀ ਹੈ। ਆਪਦਾ ਇਸ਼ਕ ਪਿਆਰ ਬੱਣ ਜਾਂਦਾ ਹੈ। ਦੂਜੇ ਦਾ ਇਸ਼ਕ ਬਦਨਾਮੀ ਕਰਾਉਂਦਾ ਲੱਗਦਾ ਹੈ। ਕੁੜੀਆਂ ਵੱਲ ਝਾਕਣ ਦੇ ਚੱਕਰ ਵਿੱਚ, ਮੈਂ ਗੁਰਦੁਆਰੇ ਸਾਹਿਬ ਵਿੱਚ ਜਿਹੜੇ ਲੋਕ ਹੋਰਾ ਲੋਕਾਂ ਨੂੰ ਕੁੱਟਦੇ ਦੇਖੇ ਹਨ। ਉਹੀ ਮਰਦ ਔਰਤਾਂ ਆਪ ਗੁਰਦੁਆਰੇ ਸਾਹਿਬ ਵਿੱਚ ਇਸ਼ਕ ਫਿਲਮਾਂ ਕੇ, ਪ੍ਰੇਮ ਵਿਆਹ ਕਰਦੇ ਦੇਖੇ ਹਨ। ਪ੍ਰਧਾਂਨ ਹੁਣੀ ਆਪ ਸ਼ਬਾਸ਼ੇ ਦਿੰਦੇ ਸੁਣੇ ਹਨ, " ਬਹੁਤ ਵਧੀਆ ਕੰਮ ਕੀਤਾ ਹੈ। " ਜੇ ਕੋਈ ਆਪਦੇ ਨੇੜੇ ਦਾ ਧਰਮਕਿ ਥਾਵਾਂ ਉਤੇ ਗੁੰਡਿਆ ਵਾਲੇ ਕੰਮ ਕਰਦਾ ਹੈ। ਉਸ ਨੂੰ ਗੁਰੂ ਲੀਲਾ ਉਸ ਦੀ ਰਜ਼ਾ ਕਿਹਾ ਜਾਂਦਾ ਹੈ।
ਸੁਧਾਰ ਦੇ ਬੰਨੇ ਉਤੇ ਹੀ ਪਿੰਡ ਹੈ। ਉਥੇ ਕਿਸੇ ਕਿਸਾਨ ਦੀ ਕੁੜੀ ਰਵਿਦਾਸੀਆਂ ਦੇ ਮੁੰਡੇ ਨਾਲ ਪਿਆਰ ਕਰਨ ਲੱਗ ਗਈ। ਉਹ ਦੋਂਨੇਂ ਘਰੋਂ ਭੱਜ ਗਏ। ਕੁੱਝ ਦਿਨਾਂ ਬਾਅਦ ਕੁੜੀ ਵਾਪਸ ਆ ਗਈ। ਮੁੰਡੇ ਦੇ ਨਿੱਕੇ-ਨਿੱਕੇ ਟੁੱਕੜੇ ਕਰਕੇ ਪੂਰੇ ਖੇਤ ਵਿੱਚ ਖਿਲਾਰ ਦਿਤੇ। ਭਾਵ ਤੁਸੀਂ ਖੇਤਾਂ ਵਿੱਚ ਫਸ ਕੇ ਕੰਮ ਕਰਨ ਜੋਗੇ ਹੋ। ਜਿਹੜਾ ਦਾਜ ਫਿਲਮ ਵਾਲਾ ਹਸਨਪੁਰੀ ਫਿਲਮਾਂ ਬੱਣਾਉਂਦਾ ਸੀ। " ਗੱੜਵਾ ਲੈ ਦੇ ਚਾਂਦੀ ਦਾ " ਉਸ ਦਾ ਗਾਂਣਾਂ ਹੈ। ਇਹ ਤੱਰਖਾਂਣ ਹਨ। ਇਸ ਦਾ ਇੱਕ ਮੁੰਡਾ ਪਿੰਡ ਰਹਿੰਦਾ ਸੀ। ਪਤਨੀ ਨਾਲ ਹੋਰ ਬੱਚੇ ਵੀ ਰਹਿੰਦੇ ਸਨ। ਉਸ ਮੁੰਡੇ ਨੇ ਜੁਵਾਨੀ ਵਿੱਚ ਜੱਟਾਂ ਦੀ ਕੁੜੀ ਘਰੋਂ ਭਜਾ ਲਈ। ਪੁਲੀਸ ਦੂਜੇ ਕੁ ਦਿਨ ਚੰਡੀਗੜ੍ਹ ਤੋਂ ਦੋਂਨਾਂ ਨੂੰ ਫੜ ਲਿਆਈ। ਇੰਨੀਆਂ ਵੱਡੀਆਂ ਫਿਲਮਾਂ ਬੱਣਾਉਣ ਵਾਲਾ ਜੋ ਪ੍ਰੇਮ ਕਹਾਣੀਆਂ ਉਤੇ, ਫਿਲਮਾਂ ਬੱਣਾਉਣ ਜੋਗਾ ਹੀ ਸੀ। ਉਸ ਦੇ ਮੁੰਡੇ ਨੇ ਆਪਣੇ ਹੀ ਪਿੰਡ ਦੀ ਕੁੜੀ ਨੂੰ ਭੱਜਾ ਕੇ, ਸਾਰੇ ਪਿੰਡਾਂ ਵਿੱਚ ਜਲੂਸ ਕੱਢ ਦਿੱਤਾ। ਮੁੰਡਾ ਤਾਂ ਪਿੰਡ ਛੱਡ ਕੇ ਭੱਜ ਗਿਆ। ਕੁੜੀ ਦਾ ਮਾਪਿਆਂ ਨੇ ਕਿਤੇ ਹੋ ਵਿਆਹ ਕਰ ਦਿੱਤਾ। ਕਈ ਪ੍ਰੇਮੀ ਜੋੜੇ ਘਰੋਂ ਭੱਜ ਕੇ, ਕੁੱਝ ਸਮੇਂ ਪਿਛੋਂ ਜੇਬ ਵਿਚੋਂ ਪੈਸੇ ਮੁੱਕਣ ਨਾਲ ਆਪੋ-ਆਪਣੇ ਮਾਪਿਆਂ ਕੋਲ ਵਾਪਸ ਆ ਜਾਂਦੇ ਹਨ। ਕਈ ਮਾਂਪੇ ਆਪਣੀ ਇੱਜ਼ਤ ਰੁਲ ਗਈ ਸਮਝ ਕੇ, ਲੋਕ ਲਾਜ਼ ਬਚਾਉਣ ਲਈ ਕੁੜੀ-ਮੁੰਡੇ ਨੂੰ ਗੋਲ਼ੀ ਮਾਰ ਦਿੰਦੇ ਹਨ। ਇਹ ਵੀ ਨਹੀਂ ਹੈ। ਉਹ ਆਪਣੇ ਨੌਜੁਵਾਨ ਧੀਆਂ ਪੁੱਤਰਾਂ ਨੂੰ ਪਿਆਰ ਨਹੀਂ ਕਰਦੇ। ਪਰ ਬਾਅਦ ਵਿੱਚ ਜਰੂਰ ਪਛਤਾਉਂਦੇ ਹੋਣਗੇ। ਪਾਲ-ਪੋਸ਼ ਕੇ ਆਪਣੇ ਬੱਚੇ ਦੇ ਗੋਲੀ ਮਾਰ ਦੇਣੀ। ਇਹ ਸਿਰਫ਼ ਲੋਕਾਂ ਅੱਗੇ ਸੱਚੇ ਹੋਣ ਲਈ ਕੀਤਾ ਜਾਂਦਾ ਹੈ। ਸ਼ਇਦ ਲੋਕ ਸ਼ਾਬਸ਼ੇ ਦੇਣਗੇ। ਪਰ ਲੋਕਾਂ ਨੂੰ ਖੁਸ਼ ਕਰਨ ਲਈ, ਆਪਣੇ ਹੀ ਖੂਂਨ ਨਾਲ ਹੱਥ ਰੰਗ ਲੈਂਦੇ ਹਨ। ਫਿਰ ਉਸ ਦੀ ਜੁਦਾਈ ਸਹਿੰਦੇ ਹਨ। ਆਪਣਾਂ ਬੱਚਾ, ਨੌਜੁਵਾਨ ਧੀ ਪੁੱਤਰ ਅੱਖਾਂ ਤੋਂ ਥੋੜੇ ਸਮੇਂ ਲਈ ਦੂਰ ਹੋ ਜਾਏ। ਬਹੁਤ ਚੇਤੇ ਆਉਂਦਾ ਹੈ। ਘਰ ਦੇ ਜੀਅ ਉਸ ਨੂੰ ਉਡੀਕਦੇ ਰਹਿੰਦੇ ਹਨ। ਦੇਖਣ ਲਈ ਤਰਸ ਜਾਂਦੇ ਹਨ। ਉਹੀਂ ਉਨਾਂ ਦੇ ਮਰਨ ਪਿਛੋਂ ਮਰ-ਮਰ ਕੇ ਜਿਉਂਦੇ ਹਨ। ਉਸ ਦੇ ਨਾਲ ਹੀ ਕਈ ਤਾਂ ਆਪਣੇ ਨੌਜੁਵਾਨ ਧੀਆਂ ਪੁੱਤਰਾਂ ਦੇ ਪ੍ਰੇਮੀ ਨੂੰ ਵੀ ਮਾਰ ਦਿੰਦੇ ਹਨ। ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ, ਬੰਦਾ ਚੈਨ ਦੀ ਨੀਂਦ ਨਹੀਂ ਸੌਂ ਸਕਦਾ। ਆਪ ਪ੍ਰੇਮੀਆਂ ਨੂੰ ਮਾਰਨ ਵਾਲਾ ਜੇਲ ਵਿੱਚ ਚਲਾ ਜਾਂਦਾ ਹੈ।
ਪਰ ਜੋ ਪੰਚਾਇਤਾਂ ਪ੍ਰੇਮੀਆਂ ਨੂੰ ਮਰਵਾ ਦਿੰਦੀਆਂ ਹਨ। ਪੰਚਾਇਤਾਂ ਪਿੰਡੋਂ ਕੱਢ ਦਿੰਦੀਆਂ ਹਨ। ਆਪ ਅਗਲੇ ਦੀ ਜ਼ਮੀਨ ਘਰ ਜ਼ਬਤ ਕਰ ਲੈਂਦੇ ਹਨ। ਸਬ ਤੋਂ ਵੱਧ ਲੁਚਪੁਣਾਂ, ਬਹੁਤੀ ਬਾਰ ਪਿੰਡ ਦੇ ਪੰਚ ਸਰਪੰਚ ਹੀ ਕਰਦੇ ਹਨ। ਇਹ ਤਾਂ ਕਿਸੇ ਦੀ ਵੀ ਬਹੂ ਬੇਟੀ ਨੂੰ ਆਪਣੀ ਰਾਤ ਦੀ ਖ਼ੁਰਾਕ ਬੱਣਾ ਲੈਣ। ਕਈ ਲੋਕਾਂ ਲਈ ਗਰੀਬ ਔਰਤਾਂ ਐਸ਼ ਦਾ ਜ਼ਰੀਆ ਹੁੰਦਾ ਹੈ। ਆਪ ਉਦੋਂ ਕਈ ਜਾਤ-ਪਾਤ ਨਹੀਂ ਦੇਖਦੇ। ਜਦੋਂ ਨੌਜੁਵਾਨ ਧੀਆਂ ਪੁੱਤਰ ਕਿਸੇ ਹੋਰ ਜਾਤ ਦੇ ਨਾਲ ਪ੍ਰੇਮ ਵਿਆਹ ਕਰਨਾਂ ਚਹੁੰਦੇ ਹਨ। ਕਈ ਵਿਆਹ ਕਰ ਵੀ ਲੈਂਦੇ ਹਨ। ਅੱਣਖ ਦੀ ਦੁਹਾਈ ਪਾ ਕੇ, ਜਾਤਾਂ-ਪਾਤਾਂ ਦਾ ਢਿਡੋਰਾ ਪਿਟ ਕੇ, ਲੋਕਾਂ ਦੀ ਸ਼ੋਰਤ ਖੱਟਣ ਲਈ, ਪ੍ਰੇਮੀਆਂ ਉਤੇ ਡਾਂਗ ਚੱਕੀ ਫਿਰਦੇ ਹਨ। ਇਹ ਲੋਕ ਆਪ ਕਾਂਮ ਦੀ ਭੁੱਖ ਮਿਟਾਉਣ ਲਈ ਜਾਤ-ਪਾਤ ਦਾ ਸਜਮ ਨਹੀਂ ਕਰਦੇ।

Comments

Popular Posts