ਕੀ ਫਲਾਣਾ ਪੰਡਤ, ਸਾਧ, ਬਾਬਾ ਤੁਹਾਨੂੰ ਮਾਲਾ ਮਾਲ ਕਰ ਦੇਵੇਗਾ?
ਲੱਗੀ ਤੇਰੇ ਮਗਰ ਫਿਰਾਂ, ਵੇ ਤੈ ਕਿਹੜਾ ਮੰਤਰ ਕਰਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਹਰ ਰੋਜ਼ ਰੱਬ ਕੋਲੋ ਮੰਗਦੇ ਹੀ ਰਹਿੰਦੇ ਹਾਂ। ਕਦੇ ਮਨ ਨੇ ਇਹ ਨਹੀਂ ਕਿਹਾ, " ਬਹੁਤ ਕੁੱਝ ਦਿੱਤਾ ਹੈ। ਰੱਬਾ ਤੇਰਾ ਸ਼ੁਕਰ ਕਰਦੇ ਹਾਂ। ਬਹੁਤ ਸੁਖ ਦਿੱਤੇ ਹਨ। " ਅਸੀਂ ਦੁੱਖ ਹੀ ਲੱਭ ਕੇ, ਰੱਬ ਨੂੰ ਦੁਰਕਾਰਦੇ ਰਹਿੰਦੇ ਹਾਂ। ਸੁਖ ਕਦੇ ਚੇਤੇ ਨਹੀਂ ਰਹੇ। ਸੁਖ ਵਿੱਚ ਰੱਬ ਚੇਤੇ ਨਹੀਂ ਆਉਂਦਾ। ਦੁੱਖ ਸਾਰੀ ਉਮਰ ਭੁੱਲੇ ਨਹੀਂ ਹਨ। ਸਾਨੂੰ ਕਦੋਂ ਸਬਰ ਆਵੇਗਾ। ਰੱਬ ਨੂੰ ਦੋਸ਼ ਦਿੰਦੇ ਰਹਿੰਦੇ ਹਾਂ, ਮੇਰੇ ਕੋਲ ਇਹ ਨਹੀਂ ਉਹ ਨਹੀਂ ਹੈ। ਜੋ ਰੱਬ ਨੇ ਸੁੰਦਰ ਸਰੀਰ, ਆਲਾ ਦੁਆਲਾ ਦੋਸਤ, ਭਰਾ ਮਾਂਪੇਂ ਦਿੱਤੇ ਹਨ। ਉਸ ਦਾ ਕਦੇ ਸ਼ਕਰ ਨਹੀ ਕੀਤਾ। ਸਾਨੂੰ ਦੁਨੀਆਂ ਦੀਆਂ ਚੀਜ਼ਾਂ ਤੋਂ ਕਦੋਂ ਰੱਜ਼ ਆਵੇਗਾ। ਜੇ ਸਾਡੇ ਬੱਚੇ ਸਾਨੂੰ ਹਰ ਰੋਜ਼ ਉਲਾਭਾਂ ਹੀ ਦਿੰਦੇ ਰਹਿੱਣ, " ਤੁਸੀ ਸਾਡੇ ਲਈ ਇਹ ਉਹ ਨਹੀਂ ਕੀਤਾ। ਸਾਡੇ ਲਈ ਕੀਤਾ ਹੀ ਕੀ ਹੈ? " ਮਾਂਪੇਂ ਸੁਣ ਕੇ ਦੁੱਖੀ ਜਰੂਰ ਹੋਣਗੇ। ਕਿ ਬੱਚੇ ਇੱਜ਼ਤ ਨਹੀਂ ਕਰਦੇ। ਕਈ ਮਾਪੇਂ ਬੱਚਿਆਂ ਨਾਲ ਰੁਸ ਵੀ ਜਾਂਦੇ ਹਨ। ਛੋਟੇ ਜਿਹੇ ਬੱਚੇ ਤੋਂ ਨੌਜਵਾਨ ਬੱਣਾਂ ਕੇ ਪਾਲ ਦਿੰਦੇ ਹਨ। ਬਹੁਤ ਘੱਟ ਨੌਜਵਾਨ ਹੁੰਦੇ ਹਨ। ਆਪਦੇ ਪਾਲਣ ਵਾਲੇ ਦਾ ਧੰਨਵਾਦ ਕਰਨ। ਸਗੋ ਪਾਲਣ ਵਾਲੇ ਨਾਲ ਗਿਲਾ ਹੀ ਕੀਤਾ ਜਾਂਦਾ ਹੈ। ਬੰਦੇ ਦਾ ਸੁਭਾਅ ਹੈ। ਕਦੇ ਖੁਸ਼ ਨਹੀਂ ਹੁੰਦਾ। ਕੋਈ ਬੰਦਾ ਨਾਂ ਲੱਭਾ ਤਾਂ ਰੱਬ ਹੀ ਸਹੀ। ਰੱਬ ਨੂੰ ਭਾਵੇਂ ਕਦੇ ਦੇਖਿਆ ਨਹੀਂ ਹੈ। ਕਦੇ ਮਿਲੇ ਨਹੀਂ ਹਾਂ। ਹੁਣ ਸੋਚ ਕੇ ਦੇਖੀਏ। ਬਗੈਰ ਮਿਲੇ ਦੇਖੇ ਹੀ ਕਿਸੇ ਨੂੰ ਮਾੜਾ ਚੰਗਾ ਕਹੀ ਚੱਲੋ। ਕੀ ਇਹ ਕੋਈ ਅੱਕਲ ਮੰਦੀ ਦੀ ਗੱਲ ਹੈ? ਜਦੋਂ ਪਤਾ ਹੈ। ਕੋਈ ਗੱਲ ਸੁਣਦਾ ਨਹੀਂ ਹੈ। ਬਰਾਬਰ ਿਕਰਨ ਵਾਲਾ ਨਹੀਂ ਹੈ। ਮੂਹਰਲਾ ਬੰਦਾ ਸਹਮਣੇ ਨਹੀਂ ਹੈ। ਫਿਰ ਬੰਦਾ ਹੋਰ ਜ਼ੋਰ ਦੀ ਦੁਰਕਾਰਦਾ ਹੈ। ਕਿਹੜਾ ਅੱਗੋਂ ਜੁਆਬ ਮਿਲਣਾਂ ਹੈ? ਬੰਦਾ ਉਸੇ ਉਤੇ ਵਰਦਾ ਹੈ। ਜਿਸ ਬਾਰੇ ਪਤਾ ਹੁੰਦਾ ਹੈ। ਇਹ ਮੇਰੇ ਅੱਗੇ ਕੁੱਝ ਨਹੀਂ ਕਰ ਸਕਦਾ। ਇਸੇ ਲਈ ਦੁਨੀਆਂ ਕੰਮਜ਼ੋਰ ਉਤੇ ਤੰਗੜਦੀ ਹੈ। ਰੱਬ ਨੂੰ ਲੋਕ ਵੈਸੇ ਹੀ ਡਾਡਾ, ਤੱਕੜਾਂ, ਸ਼ਕਤੀ ਸ਼ਾਲੀ ਕਹਿੰਦੇ ਹਨ। ਜੇ ਕੋਈ ਬੰਦਾ ਡਾਡਾ, ਤੱਕੜਾਂ, ਸ਼ਕਤੀ ਸ਼ਾਲੀ ਹੋਵੇ। ਇਸ ਤਰਾ ਦੇ ਬੰਦੇ ਮੂਹਰੇ ਵੀ ਅਸੀਂ ਕੁਸਕਦੇ ਨਹੀਂਂ। ਅੱਗਲਾ ਪਰੇ ਦੀ ਹੋ ਕੇ ਲੰਘਦਾ ਹੈ। ਜੇ ਰੱਬ ਤੋਂ ਲੋਕ ਉਸ ਨੂੰ ਡਾਡਾ, ਤੱਕੜਾਂ, ਸ਼ਕਤੀ ਸ਼ਾਲੀ ਹੋਣ ਕਰਕੇ, ਡਰਦੇ ਹੋਣ, ਕਦੇ ਊਚਾ ਨੀਵਾਂ ਨਾਂ ਕਹਿੱਣ। ਅਸਲ ਗੱਲ ਇਹ ਹੈ, ਬੰਦਾ ਹੀ ਹੈ। ਜੋ ਕਿਸੇ ਤੋਂ ਨਹੀਂ ਡਰਦਾ। ਇਹ ਤਾਂ ਆਪਦੇ ਸਕੇ ਪਿਉ ਨੂੰ ਟਿੱਚ ਨਹੀਂ ਸਮਝਦਾ। ਹੋਰ ਕੋਈ ਇਸ ਦਾ ਲੱਗਦਾ ਹੀ ਕੀ ਹੈ?
ਬੰਦਾ ਰੱਬ ਨੂੰ ਬਾਪ ਉਦੋਂ ਕਹਿੰਦਾ ਹੈ। ਜਦੋਂ ਕਿਸੇ ਮਸੀਬਤ ਵਿੱਚ ਫਸਦਾ ਹੈ। ਫਿਰ ਤਾਂ ਬਗੈਰ ਦੇਖੇ ਹੀ ਉਸ ਦੇ ਅੱਗੇ ਮੱਥੇ ਰੱਗੜਦਾ ਹੈ। ਮਸੀਬਤ ਪਿਛੋਂ ਸੁਖ ਆਉਂਦਾ ਹੀ ਹੈ। ਸਮਾਂ ਹਰ ਸਮੇਂ ਇੱਕੋ ਜਿਹਾ ਨਹੀਂ ਰਹਿੰਦਾ। ਜਿੰਦਗੀ ਵਿੱਚ ਉਤਰਾ ਚੜ੍ਹਾ ਆਉਂਦੇ ਰਹਿੰਦੇ ਹਨ। ਦੁੱਖ ਪਿਛੋਂ ਸੁਖ ਮਿਲਦਾ ਹੈ। ਜੇ ਕਿਸੇ ਨੇ ਔਲਾਦ ਮਸੀਬਤਾ ਗਰੀਬੀ ਵਿੱਚ ਰਹਿ ਕੇ ਪਾਲੀ ਹੈ। ਬੱਚੇ ਵੱਡੇ ਹੋ ਕੇ ਸੁਖ ਦਿੰਦੇ ਹਨ। ਸਮਾਂ ਪਲਟ ਜਾਂਦਾ ਹੈ। ਨਾਂ ਕੇ ਕੋਈ ਪੰਡਤ, ਸਾਧ, ਸੰਤ ਆਪਦੀ ਕਮਾਈ ਵਿੱਚੋਂ ਕੁੱਝ ਲੋਕਾਂ ਨੂੰ ਦਿੰਦਾ ਹੈ। ਲੋਕਾਂ ਲੁੱਟਦੇ ਜਰੂਰ ਹਨ। ਤੁਹਾਡੇ ਦੁੱਖ ਕਿਸੇ ਪੰਡਤਾਂ, ਸਾਧਾਂ, ਸੰਤਾਂ ਨੇ ਆਪਣੇ ਸਿਰ ਨਹੀਂ ਲੈਣੇ। ਕੀ ਉਨਾਂ ਨੇ ਪੰਗਾਂ ਲੈ ਕੇ ਆਪਦਾ ਗਲ਼ ਫਸਾਉਂਣਾਂ ਹੈ? ਇਹ ਤਾਂ ਆਪ ਬਥੇਰੇ ਦੁੱਖੀ ਹਨ। ਪੰਡਤ, ਸਾਧ, ਸੰਤ, ਸਾਧ ਬਹੁਤੇ ਛੜੇ ਹਨ। ਉਨਾਂ ਨੂੰ ਕਾਂਮ ਦੁੱਖੀ ਕਰਦਾ ਹੈ। ਐਵੇਂ ਫੜਾ ਮਾਰੀ ਜਾਂਦੇ ਹਨ। ਜੀ ਕਾਂਮ ਉਤੇ ਸਾਡਾ ਕੰਟਰੌਲ ਹੈ। ਅੱਖ ਜ਼ਨਾਨੀਆਂ ਵਿੱਚ ਹੁੰਦੀ ਹੈ। ਕਈ ਤਾਂ ਉਤੋਂ ਹੀ ਫੜੇ ਜਾਂਦੇ ਹਨ। ਨਾਂ ਇੰਨਾਂ ਦੇ ਔਲਾਦ ਜੰਮਦੀ ਹੈ। ਨਾਂ ਕੋਲ ਘਰ ਹੈ। ਜਦੋਂ ਵਿਆਹ ਹੀ ਨਹੀਂ ਕਰਾਇਆ। ਇੰਨਾਂ ਨੇ ਬਾਹਰ ਹੀ ਥਾਂ-ਥਾਂ ਲੋਕਾਂ ਦੇ ਭਾਂਡਿਆਂ ਵਿੱਚ ਮੂੰਹ ਮਾਰਨਾ ਹੈ। ਸਰੀਫ਼ ਬੰਦੇ ਤਾ ਐਸੇ ਅਵਾਰਾ ਸਾਧਾਂ ਨੂੰ ਆਪਦੇ ਘਰ ਵੜਨ ਹੀ ਨਹੀਂ ਦਿੰਦੇ। ਕੋਈ ਲੋੜ ਬੰਦ ਹੀ ਵਾੜਦੀ ਹੈ। ਇਸ ਤਰਾਂ ਦਾ ਕੋਈ ਰੱਬ ਧਰਤੀ ਉਤੇ ਦਿਸ ਜਾਵੇ। ਪਤਾ ਲੱਗ ਜਾਵੇ, ਇਸ ਤੋਂ ਕੁੱਝ ਮਿਲ ਸਕਦਾ ਹੈ। ਬੰਦਾ ਉਸ ਦੀ ਹਰ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਪਰ ਕੀ ਇਹ ਆਪ ਕਿਸੇ ਨੂੰ ਕੁੱਝ ਦੇ ਸਕਦਾ ਹੈ? ਕਿੰਨੇ ਕੋ ਲੋਕਾਂ ਨੂੰ ਦੇਦੇ ਕੇ, ਖੁਸ਼ ਕਰ ਸਕਦਾ ਹੈ। ਜੇ ਐਸਾ ਨਹੀਂ ਹੋ ਸਕਦਾ। ਦੂਜੇ ਬੰਦੇ ਤੋਂ ਝਾਕ ਕਿਉਂ ਰੱਖਦੇ ਹੋ? ਕੀ ਫਲਾਣਾ ਪੰਡਤ, ਸਾਧ, ਬਾਬਾ ਤੁਹਾਨੂੰ ਮਾਲਾ ਮਾਲ ਕਰ ਦੇਵੇਗਾ? ਇਹ ਦਿਨ ਦਿਹਾੜੇ ਠੱਗ ਕੇ ਲੈ ਜਾਂਦੇ ਹਨ। ਇਹ ਲੁੱਟੇਰੇ ਹਨ, ਪਤਾ ਹੁੰਦੇ ਹੋਏ ਵੀ ਲੋਕ ਪੰਡਤਾਂ, ਸਾਧਾਂ, ਸੰਤਾਂ ਨੀਲੀਆਂ, ਖੱਟੀਆਂ, ਪੀਲੀਆਂ, ਚਿੱਟੀਆਂ ਹਰ ਤਰਾਂ ਦੀ ਘੱਘਰੀਆਂ ਵਾਲਿਆਂ ਪਿਛੇ ਲੱਗ ਲੈਂਦੇ ਹਨ। ਇਹ ਵੀ ਫਿਰ ਰੱਜ਼ ਕੇ ਬੰਦੇ ਦੀ ਖੱਲ ਲਾਹੁਉਂਦੇ ਹਨ। ਇਹ ਤਾ ਆਪ ਭੁੱਖੇ ਮੂੰਹ ਅੱਡੀ ਰੱਖਦੇ ਹਨ। ਇਹ ਕਿਸੇ ਨੂੰ ਕੀ ਦੇਣਗੇ? ਬੰਦਾ ਕਿਸੇ ਦੂਜੇ ਬੰਦੇ ਨੂੰ ਧੇਲੀ ਨਹੀਂ ਦਿੰਦਾ। ਜੇ ਇੰਨਾਂ ਕੋਲ ਸ਼ਕਤੀਆਂ ਹੋਣ, ਇਹ ਆਪ ਹੀ ਦੁਨੀਆਂ ਦਾ ਸਾਰਾ ਖ਼ਜਾæਨਾਂ ਆਪਦੇ ਨਾਂਮ ਕਰ ਲੈਣ। ਲੋਕਾਂ ਕੋਲੋ, ਕੱਲੇ-ਕੱਲੇ ਕੋਲੋ ਪੈਸੇ-ਪੈਸੇ ਦੀ ਝਾਕ ਨਾਂ ਕਰਨ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਭਿਖਾਰੀਆਂ ਵਾਂਗ ਵਿੱਚਕਾਰ ਰੱਖ ਕੇ, ਆਮ ਲੋਕਾਂ ਤੋਂ ਗੋਲਕਾਂ ਭਰਾਉਣ ਵਾਲਿਆ ਦੇ ਗੁਰਦੁਆਰੇ ਦੀਆਂ ਬਿੰਲਡਿੰਗਾਂ ਵਿੱਚ ਸਟੇਜ਼ਾਂ ਉਤੇ ਡੌਲਕੀਆਂ, ਤੱਪਲੇ, ਵਾਜੇ ਵਜਾਉਣ ਵਾਲੇ ਵੀ ਤੁਹਾਡੀਆਂ ਜੇਬਾ ਵੱਲ ਦੇਖਦੇ ਹਨ। ਗੁਰਦੁਆਰਿਆਂ ਵਿੱਚ ਬੈਠੈ ਚੌਲਿਆਂ ਵਾਲਿਆਂ ਕੋਲ ਵੀ ਕੋਈ ਸ਼ਕਤੀ ਨਹੀਂ ਹੈ। ਗੱਪਾਂ ਹੀ ਮਾਰੀ ਜਾਂਦੇ ਹਨ। ਨਿਧੀ ਆਗੀ। ਸਿਧੀ ਆਗੀ। ਧੰਨ ਆਗਿਆ। ਇੰਨਾਂ ਨੂੰ ਕੋਈ ਪੁੱਛੇ, " ਤੁਹਾਨੂੰ 20 ਸਲਾਂ ਤੋਂ ਉਤੇ ਗੁਰਦੁਆਰੇ ਬੈਠਿਆਂ ਨੂੰ ਹੋ ਗਏ। ਤੁਹਾਡੇ ਕੋਲ ਨਾਂ ਇਹ ਜਾਦੂ ਦੀ ਛੜੀ ਆ ਗਈ। ਗੋਲਕ ਜਰੂਰ ਲੋਕਾਂ ਦੁਆਰਾ ਭਰੀ ਹੱਥ ਲੱਗ ਜਾਂਦੀ ਹੈ। ਲੋਕਾਂ ਦਾ ਮਾਲ ਖਾਂਣਾਂ ਪੱਸ਼ਆਂ ਦੇ ਮਾਸ ਤੋਂ ਘੱਟ ਨਹੀ ਹੈ। ਲੋਕਾਂ ਨੂੰ ਕਦੋਂ ਤੱਕ ਭੱਬਲ-ਭੂਸੇ ਵਿੱਚ ਪਾਉਂਦੇ ਰਹੋਂਗੇ। " ਇਹ ਝੂਠ ਬਹੁਤ ਬੋਲਦੇ ਹਨ। ਜੋ ਦੁਨੀਆਂ ਉਤੇ ਹੋ ਰਿਹਾ ਹੈ। ਉਹ ਸਬ ਇੰਨਾਂ ਲਈ ਗੱਲ਼ਤ ਹੈ। ਮਰੇ ਜਾਨਵਰਾਂ ਦਾ ਮੀਟ, ਲਹੂ ਖਾਂਣਾਂ-ਪੀਣਾਂ ਮਾੜਾ ਹੈ। ਬਹੁਤ ਵੱਡਾ ਦੋਸ਼ ਹੈ। ਜਿਉਂਦੇ ਪੱਸ਼ਆਂ ਦਾ ਚਿੱਟਾ ਲਹੂ ਦੁੱਧ ਇਹ ਚੌਲਿਆਂ ਵਾਲੇ ਧਰਮੀ ਲੋਕ ਗੋਡੀਆਂ ਲਗਾ ਕੇ ਪੀਂਦੇ ਹਨ। ਕੱਟਾ, ਕੱਟੀ, ਬਛੈਰੇ ਦਾ ਹੱਕ ਜਿਉਂ ਮਾਰਿਆਂ ਹੁੰਦਾ ਹੈ। ਉਨਾਂ ਦੇ ਮੂੰਹ ਵਿੱਚੋਂ ਖੋ ਕੇ, ਲੋਕ ਇੰਨਾਂ ਅੱਗੇ ਪਰੋਸਦੇ ਹਨ। ਇਹ ਲੋਕਾਂ ਨੂੰ ਹੱਕ ਦਾ ਮਾਲ, ਖਾਂਣ ਦਾ ਹੋਕਾ ਦਿੰਦੇ ਹਨ। ਪੰਡਤਾਂ ਅੱਗੇ ਹੱਥ ਕਰਦੇ ਹਨ। ਜੇ ਤੁਹਾਡੇ ਹੱਥ ਤੋਂ ਸਾਰੀ ਉਮਰ ਤੁਹਾਡੇ ਕੋਲੋ ਕੁੱਝ ਨਹੀਂ ਪੜ੍ਹ ਹੋਇਆ। ਦੂਜਾ ਬੰਦਾ ਕਿਹੜੀ ਅਨੋਖੀ ਭਾਸ਼ਾਂ ਪੜ੍ਹੜਿਆ ਹੈ? ਜੋ ਤੁਹਾਡੇ ਬੱਚੇ, ਵਿਆਹ, ਮੰਗਣੇ, ਕੰਮ ਤੇ ਵਲੈਤ ਜਾਂਣ, ਧੰਨ ਕਮਾਉਣ ਦੀ ਕਿਤਾਬ ਪੜ੍ਹ ਕੇ ਦੱਸ ਦੇਵੇਗਾ। ਥੋੜਾ ਜ਼ੋਰ ਲਗਾਵੋ। ਆਪੇ ਸਬ ਕੁੱਝ ਹੱਥ ਲੱਗ ਜਾਵੇਗਾ। ਪੰਡਤ, ਸਾਧ ਨੇ ਤੁਹਾਡਾ ਵਿਆਹ ਤਾ ਕੀ ਕਰਾਉਂਣਾਂ ਹੈ। ਜੋ ਵਿਆਹ ਕਰਾਉਣ ਨੂੰ ਕੋਈ ਤਿਆਰ ਕੀਤੀ ਹੈ। ਉਹੀਂ ਜ਼ਨਾਨੀ ਲੈ ਕੇ ਭੱਜ ਜਾਵੇਗਾ।
ਨਾਲੇ ਕੋਈ ਬੰਦੇ ਕੋਲੇ ਐਸੀ ਕਿਹੜੀ ਸ਼ਕਤੀ ਹੈ? ਕੋਈ ਦੂਜੇ ਬੰਦੇ ਨੂੰ ਸੁਖੀ ਕਰ ਸਕਦਾ ਹੈ। ਅੱਜ ਕੱਲ ਤਾਂ ਕੋਈ ਆਪਣਾਂ ਖੂਨ ਇੱਕ ਦੂਜੇ ਨੂੰ ਭੋਰਾ ਚੀਜ਼ ਨਹੀਂ ਦਿੰਦੇ। ਸਗੋਂ ਆਪਣੇ ਹੀ ਆਪਣਿਆਂ ਤੋਂ ਮਾਲ ਖੋਹਣ ਨੂੰ ਫਿਰਦੇ ਹਨ। ਦੂਜਾ ਕਿਹੜਾ ਤੁਹਾਡੇ ਉਤੇ ਮੇਹਰ ਕਰ ਦੇਵੇਗਾ। ਕਿਹੜਾ ਹੈ ਜੋ ਧੀ, ਪੁੱਤਰ, ਧੰਨ ਤੇ ਤਨ ਦਾ ਸੁਖ ਦੇ ਸਕੇ? ਤਨ ਦਾ ਸਾ ਸੁਖ ਅੱਜ ਦੇ ਪੰਡਤਾਂ, ਸਾਧਾਂ, ਸੰਤਾਂ ਦੇ ਰਹੇ ਹਨ। ਉਨਾਂ ਨੂੰ ਤਾਂ ਮੌਜ਼ ਹੈ। ਅੱਗਲੀਆਂ ਆਪ ਆਉਂਦੀਆਂ ਹਨ। ਇਸੇ ਲਈ ਬੁੜੀਆਂ ਕੁੜੀਆਂ ਨੂੰ ਕਿਸੇ ਦੇ ਸਮਾਗਮ ਬਾਰੇ ਪਤਾ ਚੱਲੇ ਸਹੀ। ਰਾਤਾਂ ਨੂੰ ਵੀ ਢੋਲਕੀਆਂ ਚੱਮਕੇ ਵੱਜਦੇ ਸੁਣਨ ਜਾਂਦੇ ਹਨ। ਕਦੇ ਸੁਣਿਆਂ ਨਹੀਂ ਸਾਰੀ ਰਾਤ ਜਾਗ ਕੇ ਕਿਸੇ ਨੇ ਅੱਜ ਤੱਕ ਰੱਬ ਦੇਖਿਆ ਹੋਵੇ। ਸਾਧ, ਬਾਬੇ ਦੇ ਦਰਸ਼ਨ ਜਰੂਰ ਕਰ ਲੈਂਦੀਆਂ ਹੋਣੀਆਂ ਹਨ। ਆਪਣਾਂ ਆਪ ਲੁੱਟਾ ਕੇ, ਫਿਰ ਪੰਡਤਾਂ, ਸਾਧਾਂ, ਸੰਤਾਂ ਬਾਬਿਆਂ ਨੂੰ ਬਦਨਾਂਮ ਕਰਦੀਆਂ ਹਨ। ਅੱਦਾਲਤਾਂ ਵਿੱਚ ਰੇਪ ਦੇ ਕੇਸ ਕਰਦੀਆਂ ਹਨ। ਦੋਸ਼ ਆਪਣਾ ਹੁੰਦਾ ਹੈ। ਲੱਗੀ ਤੇਰੇ ਮਗਰ ਫਿਰਾਂ, ਵੇ ਤੈ ਕਿਹੜਾ ਮੰਤਰ ਕਰਿਆ। 

Comments

Popular Posts