ਸਾਂਝੇ ਪਰਿਵਾਰਾਂ ਵਿੱਚ ਲੜਾਈਆਂ ਝਗੜੇ ਬਹੁਤ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਰੱਬ ਜਾਂਣੇ ਹੁਣ ਕਿਉਂ ਮਾਂਪੇ ਤੇ ਨੌਜਵਾਨ ਬੱਚੇ ਇਕ ਸਾਥ ਨਹੀਂ ਰਹਿ ਸਕਦੇ? ਕਹਿਰੇ ਪਰਿਵਾਰ ਦਾ ਫੈਸ਼ਨ ਹੋ ਗਿਆ ਹੈ। ਸਾਂਝੇ ਪਰਿਵਾਰਾਂ ਵਿੱਚ ਲੜਾਈਆਂ ਝਗੜੇ ਬਹੁਤ ਹੁੰਦੇ ਹਨ। ਅਸੀਂ ਇੱਕ ਦੂਜੇ ਵਿੱਚ ਦਖ਼ਲ ਅੰਨਦਾਜ਼ੀ ਬਹੁਤ ਕਰਦੇ ਹਾਂ। ਆਪਣੀਆਂ ਜੁੰਮੇਬਾਰੀਆਂ ਨਹੀਂ ਸਮਝਦੇ। ਅੱਜ ਕੱਲ ਤਾ ਪਤੀ-ਪਤਨੀ ਇਕ ਦੂਜੇ ਨੂੰ ਬਰਦਾਸਤ ਨਹੀਂ ਕਰਨਾਂ ਚਹੁੰਦੇ। ਜੋ ਬਰਦਾਸਤ ਕਰ ਸਕਦੇ ਹਨ। ਉਨਾਂ ਵਿੱਚ ਇੱਕ ਜਾਂਣਾਂ ਬਿਲਕੁਲ ਥੱਲੇ ਲੱਗ ਕੇ ਜਿਉਂਦਾ ਹੈ। ਹਰ ਤੱਤੀ ਠੰਡੀ ਗੱਲ ਸਹਿੰਦਾ ਹੈ। ਬੱਚੇ ਵੀ ਮਾਂਪਿਆਂ ਨੂੰ ਲੜਦੇ ਝਗੜਦੇ, ਮਾਰ ਕੁੱਟ ਕਰਦੇ ਦੇਖ ਕੇ, ਉਵੇਂ ਕਰਦੇ ਹਨ। ਪਰਿਵਾਰ ਟੁੱਟ ਰਹੇ ਹਨ। ਕੀ ਦੁਨੀਆਂ ਨੇ ਇਹ ਤੱਰਕੀ ਕੀਤੀ ਹੈ? ਬਹੁਤੇ ਨੌਜਵਾਨ ਵਿਆਹ ਇਸੇ ਲਈ ਨਹੀਂ ਕਰਾਉਂਦੇ। ਜੇ ਲੜਾਈਆਂ ਹੀ ਕਰਨੀਆਂ ਹਨ। ਵਿਆਹ ਨਹੀਂ ਕਰਾਉਣਾਂ। ਕੀ ਘਰ ਦੀ ਲੜਾਈ ਮੁਕਾਉਣ ਦਾ ਇਕੋ ਤਰੀਕਾ ਹੈ? ਪਰਿਵਾਰ ਤੋਂ ਅੱਲਗ ਹੋ ਜਾਵੋ। ਆਪਣਿਆਂ ਤੋਂ ਅੱਲਗ ਹੋ ਕੇ ਹੋਰਾਂ ਲੋਕਾਂ ਨਾਲ ਜੁੜ ਜਾਵੋ। ਪਰਾਏ ਲੋਕਾਂ ਨੂੰ ਭਾਵੇਂ ਹੋਰ ਝੁਗਾ ਲੁੱਟਾਉਣਾਂ ਪਵੇ। ਪਰ ਆਪਣਿਆਂ ਤੋਂ ਹੂੰ ਨਹੀਂ ਕਹਾਉਣੀ। ਕੱਲ ਮੈਨੂੰ ਪਤੀ-ਪਤਨੀ ਮਿਲੇ। ਮੇਰੇ ਘਰ ਦੀ ਬਿਲ ਵੱਜੀ। ਜਦੋਂ ਮੈਂ ਦਰਵਾਜਾ ਖੋਲਿਆ। ਮੈਂ ਘਰ ਦੇ ਬਾਹਰ ਔਰਤ ਮਰਦ ਖੜ੍ਹੇ ਦੇਖੇ। ਮੈਂ ਕਦੇ ਇੰਨਾਂ ਨੂੰ ਨਹੀਂ ਮਿਲ਼ੀ ਸੀ। ਔਰਤ ਮਰਦ 60 ਕੁ ਸਾਲਾਂ ਦੇ ਸਨ। ਦੋਂਨਾਂ ਦੇ ਬੁਆਏ ਕੱਟ ਕੀਤੀ ਸੀ। ਔਰਤ ਦੇ ਵਾਲਾ ਦੀ ਕੋਈ ਤਰਤੀਬ ਨਹੀਂ ਸੀ। ਵਾਲ ਆਪੇ ਕੱਟੇ ਹੋਏ ਲੱਗਦੇ ਸੀ। ਸੱਚ ਲਿਖਾਂ ਤਾਂ ਉਹ ਮੈਨੂੰ ਚੜੇਲ ਵਰਗੀ ਲੱਗੀ। ਔਰਤ ਨੇ ਕਿਹਾ, " ਦੇਖਿਆ ਮੇਰਾ ਅੰਨਦਾਜ਼ਾਂ ਠੀਕ ਨਿੱਕਲਿਆ। ਆਪਣੇ ਪੰਜਾਬੀਆਂ ਦਾ ਹੀ ਘਰ ਹੈ। ਆਜੋ ਲੰਘ ਆਉ। " ਉਹ ਦੋਂਨੇ ਜਾਂਣੇ, ਮੇਰੇ ਬਗੈਰ ਅੰਦਰ ਬੁਲਾਉਣ ਤੋਂ, ਆਪੇ ਅੰਦਰ ਲੰਘ ਆਏ। ਪਤੀ ਨੇ ਕਿਹਾ, " ਸਾਡੇ ਕੋਲ ਕੈਲਗਰੀ ਵਿੱਚ 5 ਲੱਖ ਡਾਲਰ ਦਾ ਆਪਣਾ ਘਰ ਸੀ। ਅਸੀਂ ਵੇਚ ਦਿੱਤਾ ਹੈ। ਹੁਣ ਕਿਰਾਏ ਲਈ ਘਰ ਲੱਭਦੇ ਹਾਂ। ਸਾਨੂੰ ਕੋਈ ਚੱਜਦਾ ਮਕਾਨ ਨਹੀਂ ਮਿਲ ਰਿਹਾ। ਹਰ ਦੂਜੇ ਮਹੀਨੇ ਥਾਂ ਬਦਲਨੀ ਪੈਂਦੀ ਹੈ। ਦਿੱਲੀ ਵਿੱਚ ਸਾਡਾ ਮਕਾਨ 10 ਕਰੋੜ ਦਾ ਹੈ। 5 ਪਰਿਵਾਰ ਕਿਰਾਏ ਉਤੇ ਰਹਿੰਦੇ ਹਨ। " ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ। ਇਹ ਕੌਣ ਹਨ? ਮੈਨੂੰ ਇਹ ਸਬ ਕਿਉਂ ਦੱਸ ਰਹੇ ਹਨ? ਕਨੇਡਾ ਵਿੱਚ ਆ ਕੇ, ਹਰ ਬੰਦਾ ਇਹੀ ਕਹਿੰਦਾ ਹੈ। ਅਸੀਂ ਪਿਛਿਉ ਇੰਡੀਆਂ ਤੋਂ ਬਹੁਤ ਤਕੜੇ ਹਾਂ। ਇੰਨੀਆਂ ਜ਼ਮੀਨਾਂ ਹਨ। ਇੰਨੀਆਂ ਜ਼ਮੀਨਾਂ ਵਾਲੇ, ਬਾਹਰਲੇ ਦੇਸ਼ਾਂ ਵਿੱਚ ਦਿਹਾੜੀਆਂ ਕਿਉਂ ਕਰਨ ਆਉਂਦੇ ਹਨ? ਲੋਕਾਂ ਦੀਆਂ ਐਸੀਆਂ ਕੱਚੀਆਂ, ਫੂਕਰੀਆਂ ਗੱਲਾਂ ਸੁਣ ਕੇ, ਹੁਣ ਤਾ ਕੰਨ ਆਪੇ ਬੰਦ ਹੋ ਜਾਂਦੇ ਹਨ। ਮੈਂ ਉਨਾਂ ਨੂੰ ਪੀਣ ਲਈ ਜੂਸ ਦੇ ਦਿੱਤਾ, ਬਾਹਰ ਬਹੁਤ ਗਰਮੀ ਸੀ। ਇਹ ਤੁਰ ਕੇ, ਕਰੋੜਾਂ, ਲੱਖਾਂ ਦੇ ਮਾਲਕ ਸ਼ਇਦ ਹਰ ਘਰ ਦਾ ਦਰ ਖੜਕਾ ਕੇ ਪੁੱਛਦੇ ਫਿਰਦੇ ਹਨ, " ਕੀ ਤੁਹਾਡੇ ਕੋਲ ਕਿਰਾਏ ਲਈ ਥਾਂ ਖਾਲੀ ਹੈ? " ਔਰਤ ਨੇ ਕਹਿੱਣਾਂ ਸ਼ੁਰੂ ਕੀਤਾ, " ਮੇਰੇ ਮੁੰਡੇ ਨੇ ਸਾਨੂੰ ਕਨੇਡਾ ਸੱਦਿਆ ਹੈ। ਬਹੂ ਦਾ ਸੁਭਾਅ ਚੰਗਾ ਨਹੀਂ ਹੈ। ਉਹ ਸਾਨੂੰ ਦੇਖ ਕੇ ਰਾਜ਼ੀ ਨਹੀਂ ਹੈ। ਮੇਰਾ ਬੇਟਾ ਬਹੁਤ ਚੰਗਾ ਹੈ। " ਮੈਂ ਉਸ ਨੂੰ ਕਿਹਾ, " ਜੇ ਤੇਰਾ ਬੇਟਾ ਚੰਗਾ ਹੈ। ਬਹੂ ਦਾ ਲੜਾਕੂ ਸੁਭਾਅ ਤੁਹਾਡੇ ਉਤੇ ਅਸਰ ਨਹੀਂ ਕਰ ਸਕਦਾ। ਜਿਸ ਨੂੰਹੁ ਨੇ ਤੁਹਾਨੂੰ ਕਨੇਡਾ ਸੱਦਣ ਲਈ ਫੀਸ ਭਰੀ ਹੈ। ਉਹ ਮਾੜੀ ਕਿਵੇ ਹੋ ਸਕਦੀ ਹੈ? ਕੀ ਤੁਸੀਂ ਦੋਂਨੇਂ ਨੌਕਰੀ ਕਰਦੇ ਹੋ? " ਉਸ ਬੰਦੇ ਨੇ ਕਿਹਾ, " ਮੁੰਡਾ ਬਹੂ ਸਾਡੇ ਕੋਲੋ ਰਹਿੱਣ ਦਾ ਖ਼ਰਚਾ ਮੰਗਦੇ ਸੀ। ਅਸੀਂ ਮੁੰਡਾ ਪਾਲਿਆਂ ਹੈ। ਅਸੀਂ ਨਹੀਂ ਖਰਚਾ ਦਿੰਦੇ। 6 ਕੁ ਮਹੀਨੇ ਉਸ ਨੇ ਸਾਨੂੰ ਮੁਫ਼ਤ ਰੋਟੀਆਂ ਦਿੱਤੀਆਂ ਹਨ। ਹੁਣ 5 ਸਾਲਾਂ ਦੇ ਅੱਲਗ ਹਾਂ। ਅਸੀਂ ਦੋਂਨੇਂ ਨੌਕਰੀ ਕਰਦੇ ਸੀ। ਹੁਣ ਸਾਨੂੰ ਗੌਰਮਿੰਟ ਵੱਲੋਂ ਵਰਕਰ ਭੱਤਾ ਮਿਲਦਾ ਹੈ। ਉਸ ਦੇ ਮੁੱਕਣ ਦੀ ਉਡੀਕ ਕਰ ਰਹੇ ਹਾਂ। ਜਿੰਨੀ ਦੇਰ ਮਿਲਦਾ ਹੈ, ਲੈ ਲਈਏ। ਫਿਰ ਇੰਡੀਆਂ ਨੂੰ ਜਾਂਣਾਂ ਹੈ। "
ਹੁਣ ਮੇਰੇ ਕੋਲੋ ਚੁਪ ਨਾਂ ਰਿਹਾ ਗਿਆ। ਮੈਂ ਕਿਹਾ, " ਕੀ ਕਰੋੜ ਪਤੀ ਲੋਕ ਵੀ ਵਰਕਰ ਭੱਤੇ ਦਾ ਲਾਲਚ ਕਰਦੇ ਹਨ? ਬਹੂ ਤੋਂ ਅੱਲਗ ਰਹਿਕੇ, ਹੁਣ ਤੁਹਾਨੂੰ ਕਿੰਨੇ ਕੁ ਡਾਲਰ ਮਹੀਨੇ ਦੇ ਖ਼ਰਚਣੇ ਪੈਦੇ ਹਨ? " ਔਰਤ ਨੇ ਕਿਹਾ, " ਵਰਕਰ ਭੱਤੇ ਦਾ ਲਾਲਚ ਕਰਕੇ, ਇਸੇ ਤਰਾਂ ਹੀ ਪੈਸੇ ਜੁੜਦੇ ਹਨ। ਮੁੰਡੇ ਨੇ ਸਾਡੇ ਕੋਲੋ 600 ਡਾਲਰ ਮਹੀਨੇ ਦਾ ਮੰਗਿਆ ਸੀ। ਹੁਣ ਸਾਡਾ ਕੱਲਿਆਂ ਦਾ ਖ਼ਰਚਾ 1 ਕੰਮਰੇ ਦਾ ਤੇ ਖਾਣ ਦਾ ਮਹੀਨੇ 1000 ਡਾਲਰ ਹੈ। " ਉਹ ਔਰਤ ਉਠ ਕੇ ਖੜ੍ਹੀ ਹੋ ਗਈ। ਮੈਂ ਸੋਚਿਆ ਇਹ ਜਾਂਣ ਲੱਗੇ ਹਨ। ਪਰ ਉਹ ਦੋਂਨੇਂ ਜਾਂਣੇ ਆਪੇ ਹੀ ਘਰ ਦੀਆਂ ਪੌੜੀਆਂ ਉਪਰਲੀ ਮੰਜ਼ਲ ਵੱਲ ਚੜ੍ਹਨ ਲੱਗੇ। ਔਰਤ ਨੇ ਕਿਹਾ, " ਤੇਰਾ ਘਰ ਹੀ ਦੇਖ ਲਈਏ। ਬੰਦੇ ਨੂੰ ਇਸੇ ਤਰਾਂ ਫਿਰ ਤੁਰ ਕੇ, ਜ਼ਇਜ਼ਾ ਹੁੰਦਾ ਹੈ। " ਉਸ ਨੇ ਇੱਕ ਇੱਕ ਕੰਮਰਾ ਆਪੇ ਖੋਲ ਕੇ, ਅੰਦਰ ਜਾ ਕੇ ਦੇਖਿਆ। ਮੈਂ ਸੋਚ ਰਹੀ ਸੀ। ਐਸੀ ਚਲਾਕੋ ਮਾਸੀ ਔਰਤ ਨੂੰ ਕਿਹੜੀ ਨੂੰਹੁ ਆਪਣੇ ਨਾਲ ਰੱਖ ਲਵੇਗੀ। ਆਥਣ ਨੂੰ ਸਾਰੇ ਘਰ ਦੀ ਤਲਾਸ਼ੀ ਲੈ ਲਵੇਗੀ। " ਉਹ ਆਪੇ ਬੋਲੀ ਗਈ, " ਮੈਂ 35 ਸਾਲ ਕਾਲਜ਼ ਦੇ ਵਿੱਚ ਪੜ੍ਹਾਇਆ ਹੈ। ਮੇਰੇ ਪਤੀ ਨੇ ਸਾਰੀ ਉਮਰ ਦਿੱਲੀ ਬੈਂਕ ਵਿੱਚ ਨੌਕਰੀ ਕੀਤੀ ਹੈ। ਇਥੇ ਵੀ ਅਸੀਂ ਬਹੁਤ ਵੱਡੀ ਦੁਕਾਨ ਵਾਲਮਾਰਟ ਵਿੱਚ ਕੰਮ ਕਰਦੇ ਸੀ। " ਮੈਂ ਉਨਾਂ ਦੀਆਂ ਗੱਲਾਂ ਸੁਣ ਕੇ ਸੋਚ ਰਹੀ ਸੀ। ਜਿੰਨਾਂ ਨੇ ਸਾਰੀ ਉਮਰ ਪਬਲਿਕ ਨਾਲ ਮੱਥਾ ਮਾਰਿਆ ਹੈ। ਹੁਣ ਲੋਕਾਂ ਦੇ ਘਰਾਂ ਵਿੱਚ ਦਰ-ਦਰ ਕਿਰਾਏ ਲਈ ਤੁਰੇ ਫਿਰਦੇ ਹਨ। ਇੱਕ ਬਹੂ ਨੂੰ ਬਰਦਾਸਤ ਕਰਨਾਂ ਇੰਨਾਂ ਲਈ ਭਾਰੀ ਪੈ ਗਿਆ। ਜਿਸ ਬਹੂ ਨੇ ਇਹ ਕਨੇਡਾ ਸੱਦੇ ਹਨ। ਕਨੇਡਾ ਗੌਰਮਿੰਟ ਤੋਂ ਭੱਤੇ ਲੈਣ ਦੇ ਜੋਗ ਕੀਤੇ ਹਨ। ਉਸ ਦਾ ਘਰ ਛੱਡ ਕੇ, ਸੁਖ ਲੱਭਦੇ ਫਿਰਦੇ ਹਨ। ਇਹ ਕਨੇਡੀਅਨ ਮਾਂਪੇ ਹਨ। ਜੋ ਨੂੰਹੁ-ਪੁੱਤਰ ਘਰ, ਪੇ-ਚਿੱਕ ਜਾਂ ਪੈਨਸ਼ਨ ਹੁੰਦੇ ਹੀ ਛੱਡ ਕੇ ਚਲੇ ਜਾਂਦੇ ਹਨ।
ਇੱਕ ਗੋਰੀ ਔਰਤ ਨੇ ਦੱਸਿਆ, " ਉਸ ਦਾ ਪਤੀ ਮੈਨੂੰ ਤੇ 3 ਬੱਚਿਆਂ ਨੂੰ ਛੱਡ ਕੇ ਚਲਾ ਗਿਆ। ਜਦੋਂ ਤਿੰਨੇ ਮੁੰਡੇ ਵੱਡੇ ਹੁੰਦੇ ਗਏ। ਸੁਰਤ ਸੰਭਾਂਲਦੇ ਗਏ। ਉਵੇਂ ਹੀ ਘਰੋਂ ਬਾਰੀ ਬਾਰੀ ਚਲੇ ਗਏ। ਹੁਣ ਕੱਲੀ ਹੀ ਘਰ ਵਿੱਚ ਰਹਿੰਦੀ ਹਾਂ। " ਇਹ ਹਾਲ ਹੁਣ ਪੰਜਾਬੀਆਂ ਦਾ ਵੀ ਹੋ ਰਿਹਾ ਹੈ। ਕਈਆ ਦੇ ਇਕੋ ਪੁੱਤਰ ਹੀ ਹੈ। ਉਹੀ ਛੱਡ ਕੇ ਚਲਾ ਗਿਆ ਹੈ। ਇਸੇ ਲਈ ਡਾਕਟਰਾਂ ਦੇ ਭੀੜ ਹੁੰਦੀ ਹੈ। ਲੋਕਾਂ ਵਿੱਚ ਘਰੇਲੂ ਲੜਾਈਆਂ ਕਰਕੇ, ਮਾਨਸਕਿ ਪ੍ਰੇਸ਼ਾਂਨੀ ਹੈ। ਅਸੀਂ ਬੱਚੇ ਪਾਲਦੇ ਹਾਂ, ਸਹਾਰਾ ਬੱਣਨਗੇ। ਬੱਚੇ ਅਜ਼ਾਦੀ ਚਹੁੰਦੇ ਹਨ। ਪਰਾਈਵੇਸੀ ਚਹੁੰਦੇ ਹਨ। ਮਾਂਪੇ ਆਪਣੀ ਦæਖਲ ਅੰਨਦਾਜ਼ੀ ਕਰਨੋਂ ਨਹੀਂ ਹੱਟਦੇ। ਬੱਚਿਆਂ ਨੂੰ ਨੌਜਵਾਨ ਹੋਣ ਉਤੇ ਵੀ ਬੱਚੇ ਹੀ ਸਮਝਦੇ ਹਨ। ਉਹ ਬਗਾਵਤ ਕਰ ਦਿੰਦੇ ਹਨ। ਅੱਲਗ ਰਹਿੱਣ ਵਿੱਚ ਸੁਖ ਮਹਿਸੂਸ ਕਰਦੇ ਹਨ। ਅਸੀਂ ਆਪ ਕਿੰਨਾਂ ਕੁ ਕਿਸੇ ਨੂੰ ਸਹਾਰਾ ਦਿੱਤਾ ਹੈ? ਕੀ ਸਾਡੇ ਆਪਣੇ ਕੋਲ ਆਪਣੇ ਮਾਪਿਆਂ ਨਾਲ ਸਮਾਂ ਗੁਜ਼ਾਰਨ ਦਾ ਸਮਾਂ ਹੈ? ਬਹੁਤੇ ਤਾਂ ਚੰਗੀ ਜਿੰਦਗੀ ਗੁਜ਼ਰਨ ਲਈ ਮਾਂਪੇ ਛੱਡ ਕੇ, ਬਦੇਸ਼ ਆ ਵੱਸੇ ਹਨ। ਪਰਤ ਕੇ ਨਹੀ ਦੇਖਦੇ, ਮਾਪਿਆਂ ਦਾ ਪਿਛੇ ਕੀ ਹਾਲ ਹੈ?

Comments

Popular Posts