ਮਾਪਿਆਂ ਨੂੰ ਨੌਜੁਵਾਨ ਬੱਚੇ ਡਰਾਉਂਦੇ, ਮਾਰਦੇ ਕੁੱਟਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚੇ ਮਾਪਿਆਂ ਤੋਂ ਡਰਦੇ-ਡਰਦੇ, ਸ਼ਇਦ ਇੰਨਾਂ ਤੰਗ ਆ ਜਾਂਦੇ ਹੋਣੇ ਹਨ। ਮਾਪਿਆਂ ਦੇ ਬਰਾਬਰ ਹੱਥ ਚੱਕਣ ਲੱਗ ਜਾਂਦੇ ਹਨ। ਕਈ ਮਾਂਪੇਂ ਭਾਵੇ ਨਾਂ ਹੀ ਮਾਰਦੇ ਹੋਣ। ਬੱਚੇ ਮਾਪਿਆਂ ਨੂੰ ਕੁੱਟਣ ਲੱਗ ਜਾਂਦੇ ਹਨ। ਪਰ ਕਨੇਡਾ, ਅਮਰੀਕਾ, ਪੱਛਮੀ ਦੇਸ਼ਾਂ ਵਿੱਚ ਬੱਚੇ ਨੂੰ ਘੂਰ ਨਹੀਂ ਸਕਦੇ। ਜਿਹੜੇ ਬੱਚਿਆਂ ਨੂੰ ਮਾਰ ਨਹੀਂ ਸਕਦੇ। ਉਹ ਬੱਚੇ ਨੌਜੁਵਾਨ ਹੋ ਕੇ, ਮਾਪਿਆਂ ਦੇ ਦੁਸ਼ਮੱਣ ਬੱਣ ਜਾਂਦੇ ਹਨ। ਪੱਛਮੀ ਦੇਸ਼ਾਂ ਵਿੱਚ ਕਨੇਡਾ ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਸਰਕਾਰ ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਦਖ਼ਲ ਦਿੰਦੀ ਹੈ। ਮਾਂ-ਬਾਪ ਆਪਣੇ ਹੀ ਬੱਚੇ ਨੂੰ ਕਿਸੇ ਗੱਲ ਤੋਂ ਵੱਰਜਤ ਨਹੀਂ ਕਰ ਸਕਦੇ। ਕਈਆਂ ਨੇ ਪੰਗਾਂ ਲੈ ਕੇ ਦੇਖਿਆ ਹੈ। ਲੈਣੇ ਦੇ ਦੇਣੇ ਪੈ ਜਾਂਦੇ ਹਨ। ਬੱਚੇ ਦੇ ਇੱਕ ਧੱਪੜ ਮਾਰਨ ਦੀ ਐਸੀ ਸਜ਼ਾ ਮਿਲਦੀ ਹੈ। ਮੁੜ ਕੇ ਕਿਸੇ ਉਤੇ ਅੱਗਲਾ ਹੱਥ ਨਹੀਂ ਚੱਕਦਾ। ਕਈਆਂ ਨੂੰ ਜੇਲ ਹੋਈ ਹੈ। ਕਈਆਂ ਦੇ ਬੱਚੇ ਗੌਰਮਿੰਟ ਲੈ ਗਈ ਹੇ। ਇਸ ਤਰਾਂ ਦੇ ਗੌਰਮਿੰਟ ਦੇ ਲਾਡਲੇ ਬੱਚਿਆ ਨੂੰ ਸੰਭਾਲਣ ਲਈ, ਬੰਦੇ ਤੇ ਔਰਤਾਂ ਨੌਕਰੀ ਉਤੇ ਰੱਖੇ ਹਨ। ਜੋ ਜੁਰਮਾਨਾਂ ਮਾਪਿਆਂ ਤੋਂ ਵਸੂਲਦੇ ਹਨ। ਉਸ ਨਾਲ ਸਰਕਾਰੀ ਮਾਪਿਆਂ ਨੂੰ ਤੱਨਖ਼ਾਹ ਗੌਰਮਿੰਟ ਵਾਲੇ ਵੰਡ ਕੇ ਛੱਕਦੇ ਹਨ। ਇੱਕ ਮੈਨੂੰ ਕੁੜੀ ਦੱਸਦੀ ਸੀ, " ਮੇਰੀ ਛੋਟੀ ਭੈਣ ਸਕੂਲ ਘੱਟ ਜਾਂਦੀ ਸੀ। ਬਾਹਰ ਹੀ ਘੁੰਮਦੀ ਰਹਿੰਦੀ ਸੀ। ਸ਼ਾਂਮ ਨੂੰ ਵੀ ਲੇਟ ਘਰ ਆਉਂਦੀ ਸੀ। ਜਦੋਂ ਉਹ ਸਕੂਲ ਨਹੀਂ ਜਾਂਦੀ ਸੀ। ਟੀਚਰ ਦਾ ਫੋਨ ਘਰ ਆ ਜਾਦਾ ਸੀ। ਅਸੀਂ ਉਸ ਨੂੰ ਸਕੂਲ ਭੇਜਣੋਂ ਹੱਟ ਗਏ। ਉਸ ਨੂੰ ਅੰਦਰ ਹੀ ਬੰਦ ਕਰ ਲਿਆ। ਉਸੇ ਟੀਚਰ ਦਾ ਫੋਨ ਆਇਆ ਉਸ ਨੇ ਕਿਹਾ, " ਇਸ ਨੂੰ ਸਕੂਲ ਭੇਜਣਾਂ ਪੈਣਾਂ ਹੈ। ਇਸ ਨੂੰ ਘਰ ਵਿੱਚ ਬੰਦ ਕਰਕੇ ਨਹੀਂ ਰੱਖ ਸਕਦੇ। " ਅਸੀਂ ਗੱਲ ਨਾਂ ਗੌਲ਼ੀ, ਤਾਂ ਹਫ਼ਤੇ ਪਿਛੋਂ ਸਰਕਾਰੀ ਸ਼ੋਸ਼ਲ ਸਰਵਸ ਦਾ ਫੋਨ ਆ ਗਿਆ। ਉਸ ਨੇ ਕਿਹਾ, " ਕੁੜੀ ਨੂੰ ਸਕੂਲ ਭੇਜਣਾਂ ਸ਼ੁਰੂ ਕਰ ਦਿਉ। ਇਹ 18 ਸਾਲਾਂ ਦੀ ਨਹੀਂ ਹੋਈ। ਜੇ ਕਿਸੇ ਨੇ ਇਸ ਨੂੰ ਤੰਗ ਕੀਤਾ। ਉਹ ਪੁਲੀਸ ਵੱਲੋਂ ਚਾਰਜ਼ ਹੋ ਜਾਵੇਗਾ। ਅੱਦਾਲਤ ਵਿੱਚ ਕੇਸ ਚੱਲੇਗਾ। ਕੁੜੀ ਨਾਲ ਗੱਲ ਕਰਾਉ। ਅਸੀਂ ਨਾਂ ਚਹੁੰਦੇ ਹੋਏ, ਉਸ ਨੂੰ ਫੋਨ ਫੜਾ ਦਿਤਾ। ਪਤਾ ਨਹੀਂ ਉਸ ਨੇ ਕੀ ਕਿਹਾ? ਕੁੜੀ ਬਾਹਰ ਜਾਂਣ ਦੀ ਤਿਆਰੀ ਖਿਚਣ ਲੱਗ ਗਈ। ਅਸੀਂ ਉਸ ਨੂੰ ਬਾਹਰ ਜਾਂਣ ਤੋਂ, ਰੋਕ ਨਾਂ ਸਕੇ।" ਸਾਨੂੰ ਕੁੜੀ ਸਕੂਲ ਭੇਜਣੀ ਪਈ।
ਅੱਜ ਮੇਰੇ ਕੋਲ ਗੋਰੀ ਗੁਆਂਢਣ ਆਈ ਸੀ। ਉਹ 70 ਕੁ ਸਾਲਾਂ ਦੀ ਹੈ। ਉਸ ਦਾ ਸਾਹ ਫੁਲਿਆ ਹੋਇਆ ਸੀ। ਜੁਬæਾਨ ਕੰਭ ਰਹੀ ਸੀ। ਮੈਂ ਉਸ ਨੂੰ ਬੈਠਣ ਨੂੰ ਕਿਹਾ। ਉਸ ਨੇ ਬੈਠਣ ਦੀ ਬਜਾਏ, ਮੇਰਾ ਹੱਥ ਫੜ ਲਿਆ। ਮੈਂਨੂੰ ਆਪਣੇ ਨਾਲ ਜਾਂਣ ਲਈ ਕਿਹਾ। ਮੈਨੂੰ ਦੱਸਿਆ, " ਮੇਰੇ ਹੱਥ ਕੰਭ ਰਹੇ ਹਨ। ਮੇਰੇ ਘਰ ਦੇ ਦਰਵਾਜ਼ੇ ਨੂੰ ਲੌਕ ਲਗਾ ਦੇ। ਮੇਰੇ ਕੋਂਲੋਂ ਚਾਭੀ ਨਹੀਂ ਘੁੰਮਦੀ। ਮੇਰੇ ਬੇਟੇ ਦਾ ਫੋਨ ਆਇਆ ਹੈ। ਉਹ ਸ਼ਰਾਬੀ ਹੈ। ਉਹ ਹੁਣੇ, ਮੇਰੇ ਨਾਲ ਬੋਲ-ਕਬੋਲ ਹੋਇਆ ਹੈ। ਉਹ ਆ ਕੇ ਮੇਰਾ ਘਰ ਤੋੜ ਦੇਵੇਗਾ। " ਮੈਂ ਕਦੇ ਉਸ ਦਾ ਬੇਟਾ ਨਹੀਂ ਦੇਖਿਆ। ਮੈਂ ਉਸ ਨੂੰ ਪੁੱਛਿਆ, " ਉਸ ਦੀ ਉਮਰ ਕੀ ਹੈ? " ਔਰਤ ਨੇ ਕਿਹਾ, " ਉਹ 40 ਸਾਲਾਂ ਦਾ ਹੈ। ਇਹ ਛੋਟੇ ਬੱਚੇ ਜੋ ਮੇਰੇ ਕੋਲ ਖੇਡਦੇ ਹਨ। ਉਸੇ ਦੇ ਬੱਚੇ ਹਨ। ਕੱਲ ਰਾਤ ਆਪ ਪਤਾ ਨਹੀਂ ਕਿਥੇ ਰਿਹਾ ਹੈ? ਬੱਚੇ ਮੇਰੇ ਕੋਲ ਸਨ। ਹੁਣ ਮੈਂ ਡਾਕਟਰ ਦੇ ਜਾਂਣਾਂ ਸੀ। ਉਸ ਨੂੰ ਬੱਚੇ ਲਿਜਾਂਣ ਨੂੰ ਫੋਨ ਕੀਤਾ ਸੀ। ਮੇਰੇ ਗਲ਼ ਪੈ ਗਿਆ। ਗਾਲ਼ਾ ਕੱਢਣ ਲੱਗ ਗਿਆ। ਮੈਂ ਬੱਚਿਆਂ ਨੂੰ ਨਾਲ ਹੀ ਲੈ ਜਾਂਦੀ ਹਾਂ। ਉਸ ਦੇ ਆਉਣ ਤੋਂ ਪਹਿਲਾਂ ਨਿੱਕਲ ਜਾਂਵਾਂ। ਇਥੇ ਆ ਕੇ ਤਮਾਸ਼ਾ ਕਰੇਗਾ। " ਮੈਂ ਲੌਕ ਲਾ ਕੇ, ਚਾਬੀ ਉਸ ਨੂੰ ਫੜਾ ਦਿੱਤੀ।
ਇੱਕ ਦਿਨ ਮੈਂ ਪਾਰਕ ਕੋਲੋ ਦੀ ਲੰਘ ਰਹੀ ਸੀ। ਇੱਕ ਪੰਜਾਬੀ ਔਰਤ ਘਾਹ ਉਪਰ ਬੈਠੀ ਰੋਈ ਜਾ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਹੁੰਝੂ ਦੇਖ ਕੇ, ਮੈਂ ਰੁਕ ਗਈ। ਮੈਨੂੰ ਦੇਖ ਕੇ, ਉਹ ਮੂੰਹ ਲੁਕੋਂਉਣ ਲੱਗ ਗਈ। ਮੈਂ ਵੀ ਨਜ਼ਰ ਅੰਦਾਜ਼ ਕਰਨਾਂ ਚਾਹਿਆ। ਸ਼ਇਦ ਅੱਗਲੀ ਨੇ ਕੋਈ ਪੜ੍ਹਦਾ ਰੱਖਣਾਂ ਹੋਵੇ। ਮੈਂ ਤੁਰਨ ਹੀ ਲੱਗੀ ਸੀ। ਉਸ ਨੂੰ ਹੱਥੂ ਆ ਗਿਆ। ਉਸ ਨੂੰ ਸਾਹ ਆਉਦਾ ਮੁਸ਼ਕਲ ਲੱਗਦਾ ਸੀ। ਮੈਂ ਉਸ ਵੱਲ ਦੇਖਿਆ। ਉਸ ਦਾ ਮੂੰਹ ਲਾਲ ਹੋ ਗਿਆ ਸੀ। ਮੈਂ ਉਸ ਨੂੰ ਪੁੱਛਿਆ, " ਕੀ ਤੂੰ ਠੀਕ ਹੈ? " ਉਸ ਨੇ ਆਪਦੇ ਸਾਹਾਂ ਉਤੇ ਕੰਟਰੌਲ ਕਰਦੇ ਹਾਂ ਕਿਹਾ। ਕਾਫ਼ੀ ਸਮੇਂ ਬਾਅਦ ਉਹ ਬੋਲੀ, " ਮੈਂ ਆਪਦੇ ਘਰੋਂ ਭੱਜ ਕੇ, ਆਪਦੀ ਜਾਨ ਬੱਚਾਈ ਹੈ। ਮੇਰੇ 20 ਕੁ ਸਾਲਾਂ ਦੇ ਮੁੰਡੇ ਨੇ ਮੇਰਾ ਗਲ਼ਾ ਫੜ ਲਿਆ। ਮੈਨੂੰ ਦੋਂਨਾਂ ਹੱਥਾਂ ਨਾਲ ਜ਼ਮੀਨ ਤੋਂ ਅੱਧ ਫੁੱਟ ਊਚਾ ਚੱਕ ਦਿਤਾ। ਫਿਰ ਆਪੇ ਹੀ ਛੱਡ ਦਿੱਤਾ। ਮੈਂ ਇਥੇ ਆ ਕੇ ਦਮ ਲਿਆ। ਉਹ ਸਹਮਣੇ ਵਾਲਾ ਘਰ ਮੇਰਾ ਹੈ। " ਮੈਂ ਪੁੱਛਿਆ, " ਤੇਰਾ ਪਤੀ ਕਿਥੇ ਸੀ? " ਉਸ ਨੇ ਕਿਹਾ, " ਉਹ ਸ਼ਰਾਬ ਪੀ ਕੇ ਸੁੱਤਾ ਹੋਇਆ ਹੈ। ਮੇਰੀ ਜਿੰਦਗੀ ਇਸੇ ਤਰਾਂ ਲੰਘੀ ਹੈ। ਜੈਸਾ ਪਿਉ ਹੈ। ਵੈਸਾ ਹੀ ਪੁੱਤਰ ਨਿੱਕਲਿਆ ਹੈ। ਉਹ ਵੀ ਨਸ਼ੇ ਖਾਂਦਾ ਹੈ। ਕਨੇਡਾ ਵਿੱਚ ਵੀ ਆ ਕੇ। ਸਾਡਾ ਹਾਲ ਪਿੰਡਾਂ ਦੀਆਂ ਔਰਤਾਂ ਤੋਂ ਬੁਰਾ ਹੈ। ਪਿੰਡ ਆਸ-ਗੁਆਂਢ ਦੀ ਸ਼ਰਮ ਹੁੰਦੀ ਹੈ। ਇਥੇ ਕਿਹਦੇ ਕੋਲ ਦੁੱਖ ਰੋਈਏ? ਮਾਪਿਆਂ ਨੂੰ ਨੌਜੁਵਾਨ ਬੱਚੇ ਡਰਾਉਂਦੇ, ਮਾਰਦੇ ਕੁੱਟਦੇ ਹਨ "
ਮੈਂ ਵੀ ਸੋਚੀਂ ਪੈ ਗਈ। ਗੱਲ ਵੀ ਠੀਕ ਹੈ। ਮਾਪਿਆਂ ਨੂੰ ਬੱਚੇ ਡਰਾਉਂਦੇ ਹਨ। ਬੱਚੇ ਜੁਵਾਨ ਹੁੰਦੇ ਹੀ ਮਾਪਿਆਂ ਦੀ ਬੋਲਦੀ ਠੁਕ ਜਾਂਦੀ ਹੈ। ਕੁਬ ਪੈਣ ਲੱਗ ਜਾਂਦਾ ਹੈ। ਲੱਤਾਂ ਭਾਰ ਨਹੀਂ ਝੱਲਦੀਆਂ। ਅਵਾਜ਼ ਥਿੜਕਣ ਲੱਗ ਜਾਂਦੀ ਹੈ। ਮਾਂਪੇਂ ਕੁੱਤੇ ਵਾਂਗ ਦਰੋਂ ਤੋਂ ਬਾਹਰ ਹੀ ਰਹਿੰਦੇ ਹਨ। ਦਰਾਂ ਮੂੰਹਰੇ ਮੰਜ਼ੀ ਢਾਹ ਲੈਂਦੇ ਹਨ। ਜੇ ਮਾਂਪੇ ਕਿਸੇ ਗੱਲ ਵਿੱਚ ਦਖ਼ਲ ਦਿੰਦੇ ਹਨ। ਨੌਜੁਵਾਨ ਘੁਰਕੀ ਲੈ ਕੇ ਪੈਂਦੇ ਹਨ। ਕਈਆਂ ਦੇ ਬੱਚੇ 18 ਸਾਲਾਂ ਤੋਂ ਉਪਰ ਹੋ ਗਏ ਹਨ। ਕਈਆਂ ਨੌਜੁਵਾਨਾਂ ਧੀਆਂ ਪੁੱਤਰਾਂ ਨੇ ਐਸੀ ਉਡਾਰੀ ਮਾਰੀ ਹੈ। ਮਾਪਿਆ ਵੱਲ ਪਰਤ ਕੇ ਨਹੀਂ ਦੇਖਿਆ। ਜੋ ਨੌਜੁਵਾਨਾਂ ਕੋਲ ਰਹਿੰਦੇ ਹਨ। ਉਨਾਂ ਨੂੰ ਨੌਜੁਵਾਨ ਦੇ ਕਿੱਹਣੇ ਮੁਤਾਬਕਿ ਚਲਣਾਂ ਪੈਂਦਾ ਹੈ। 80% ਤੋਂ ਵੱਧ ਮਾਂਪੇਂ ਨੌਜੁਵਾਨ ਰਲ-ਮਿਲ ਕੇ ਨਹੀਂ ਰਹਿ ਰਹੇ। ਇਸ ਲਈ ਸ਼ਾਂਤੀ ਰੱਖਣ ਲਈ ਉਹ ਅੱਲਗ ਰਹਿੱਣ ਲੱਗ ਜਾਂਦੇ ਹਨ। ਚੰਗਾ ਹੀ ਹੈ। ਹਰ ਰੋਜ਼ ਡਰ-ਡਰ, ਸਹਿਕ ਕੇ ਜਿਉਣ ਨਾਲੋ, ਵਿਛੋੜੇ ਦਾ ਸਲ ਜਰਨਾਂ ਚੰਗਾ ਹੈ। ਜਾਨ ਨੂੰ ਤਾਂ ਕੋਈ ਖ਼ਤਰਾ ਨਹੀਂ ਹੋਵੇਗਾ। ਨੌਜੁਵਾਨ ਧੀ ਪੁੱਤਰ ਮਾਪਿਆਂ ਨੂੰ ਕੁੱਟਣ, ਇਹ ਕਿਥੋਂ ਦਾ ਇੰਨਸਾਫ਼ ਹੈ? ਆਪਣੇ ਜੱਣਿਆਂ ਨੂੰ ਪੁਲੀਸ ਤੇ ਅੱਦਾਲਤਾਂ ਕੋਲ ਵੀ ਨਹੀਂ ਖਿੱਚਿਆ ਜਾਂਦਾ। ਮਾਂਪੇਂ ਕਦੇ ਬੱਚਿਆਂ ਨਾਲ ਰੋਸ ਨਹੀਂ ਕਰਦੇ। ਨਾਂ ਹੀ ਬੱਦਲਾ ਲੈਣ ਦੀ ਸੋਚਦੇ ਹਨ।

Comments

Popular Posts