ਜਿਹੜੇ ਕੰਮ ਨੂੰ ਫੜਿਆ ਹੈ, ਉਸ ਉਤੇ ਕੰਮ ਕਰਦੇ ਰਹੋ, ਸਫ਼ਲਤਾ ਇੱਕ ਦਿਨ ਮਿਲੇਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਕਿਸੇ ਬੰਦੇ ਤੋਂ, ਕਿਸੇ ਕੰਮ ਤੋਂ ਹਾਰ ਜਾਂਣਾਂ। ਮੇਰੀ ਵਿਤਰਤ ਵਿੱਚ ਨਹੀਂ ਹੈ। ਕੋਈ ਬੰਦਾ ਤੁਹਾਨੂੰ ਹਰਾ ਨਹੀਂ ਸਕਦਾ। ਜੇ ਤੁਹਾਡੇ ਦੋਂਨੇਂ ਪੈਰ, ਹੱਥ ਸਲਾਮਤ ਹਨ। ਇੰਨਾਂ ਖਿਆਲ ਰੱਖਣਾਂ ਕਦੇ ਕਿਸੇ ਨੂੰ ਗੁੱਸੇ ਵਿੱਚ ਜਾਂ ਪਿਆਰ ਵਿੱਚ ਆਪਣਾਂ ਮਾਲ, ਧੰਨ, ਪਿਆਰ ਵੰਡ ਕੇ ਨਾਂ ਦੇਣਾਂ। ਇਹੀ ਬੰਦੇ ਦੀਆਂ ਸ਼ਕਤੀਆਂ ਹਨ। ਜਦੋਂ ਕੋਈ ਆਪਣੇ ਧੰਨ ਦੇ ਹਿੱਸੇ ਪਾ ਦਿੰਦਾ ਹੈ। ਆਪਣਿਆਂ ਨੂੰ ਵੰਡ ਦਿੰਦਾ ਹੈ। ਹੱਥ ਵਿੱਚ ਨਾਂ ਧੰਨ ਰਹਿੰਦਾ ਹੈ। ਨਾਂ ਆਪਣੇ ਰਹਿੰਦੇ ਹਨ। ਕੋਈ ਬੰਦੇ ਨੂੰ ਪਿਆਰ ਨਹੀਂ ਕਰਦਾ। ਸਬ ਪੈਸੇ ਦੇ ਯਾਰ ਹਨ। ਕਈ ਦੂਜੇ ਉਤੇ ਜ਼ਕੀਨ ਕਰਕੇ, ਆਪਣੇ ਜੀਵਨ ਸਾਥੀ ਕੋਲ ਇੱਕਲਾ ਛੱਡ ਦਿੰਦੇ ਹਨ। ਜੋ ਖ਼ਤਰੇ ਤੋਂ ਖਾਲੀ ਨਹੀਂ ਹੈ। ਕਾਮ ਨਾਂ ਪੁੱਛੇ ਰੰਗ, ਰੂਪ, ਜਾਤ, ਉਮਰ। ਜੇ ਧੰਨ ਤੇ ਜੀਵਨ ਸਾਥੀ ਹੱਥੋਂ ਨਿੱਕਲ ਗਏ। ਬਹੁਤ ਵੱਡੀ ਤਬਾਹੀ ਹੋ ਸਕਦੀ ਹੈ। ਪਰ ਇਹ ਸਬ ਗੁਆ ਕੇ ਵੀ ਜੋ ਸੰਭਲ ਗਿਆ। ਉਸ ਵਰਗਾ ਕੋਈ ਜੋਧਾ ਨਹੀਂ ਹੈ। ਮੇਹਨਤ ਕਰਨੀ ਪੈਣੀ ਹੈ। ਹਿੰਮਤ ਇੱਕਠੀ ਕਰਨੀ ਪੈਣੀ ਹੈ। ਕੁੱਝ ਕਰਕੇ ਦਿਖਾਉਣ ਦੀ ਲਗਨ ਲਗਾਉਣੀ ਪੈਣੀ ਹੈ। ਜਿਸ ਦਿਨ ਕੁੱਝ ਕਰਨ ਦਾ ਜਾਗ ਲੱਗ ਗਿਆ। ਤੁਹਾਡੇ ਮੂਹਰੇ ਚਟਾਂਨ ਵੀ ਆ ਜਾਵੇ। ਠੋਕਰ ਨਹੀਂ ਲੱਗੇਗੀ। ਨਾਂ ਚਾਲ ਮੱਠੀ ਪਵੇਗੀ। ਸਗੋਂ ਹੋਰ ਮਜ਼ਬੂਤੀ ਆਵੇਗੀ। ਠੀਠ ਬੱਣ ਕੇ, ਕਿਸੇ ਵੀ ਕੰਮ ਵਿੱਚ ਜੁਟ ਜਾਈਏ। ਫਤਿਹ ਹੋਵੇਗੀ। ਚੱਲੋ ਅੱਜ ਹੀ ਹੱਥ ਪੈਰ ਹਿਲਾਉਣ ਦੀ ਕੋਸ਼ਸ਼ ਕਰੀਏ। ਕੁੱਝ ਪਾਉਣ ਲਈ ਕੁੱਝ ਕਰਨਾਂ ਪਵੇਗਾ। ਹੱਥ ਉਤੇ ਹੱਥ ਧਰ ਕੇ ਬੈਠਣ ਨਾਲ ਰੋਟੀ ਦੀ ਬੁਰਕੀ ਮੂੰਹ ਵਿੱਚ ਨਹੀਂ ਪੈਂਦੀ। ਜਦੋਂ ਕਿਸੇ ਕੰਮ ਨੂੰ ਸ਼ੁਰੂ ਕਰ ਲਈਏ, ਪਿਛੇ ਨਹੀਂ ਹੱਟਣਾਂ ਚਾਹੀਦਾ। ਜਦੋਂ ਕਿਸੇ ਕੰਮ ਨੂੰ ਸ਼ੁਰੂ ਕੀਤਾ ਜਾਦਾ ਹੈ। ਇੱਕ ਤਾਂ ਉਸ ਦਾ ਤਜ਼ਰਬਾ ਨਹੀਂ ਹੁੰਦਾ। ਬਲ ਨਾਂ ਆਉਣ ਕਾਰਨ ਕੰਮ ਔਖਾ ਲੱਗਦਾ ਹੈ। ਕੰਮ ਸਿੱਖਣ ਨੂੰ ਸਮਾਂ ਲੱਗਦਾ ਹੈ। ਧੰਨ ਲੱਗਦਾ ਹੈ। ਜੀਵਨ ਲੱਗਦਾ ਹੈ। ਮੁਸ਼ਕਲਾਂ ਬਹੁਤ ਆਉਂਦੀਆਂ ਹਨ। ਆਲੇ-ਦੁਆਲੇ ਦੇ ਦੋਸਤ, ਰਿਸ਼ਤੇਦਾਰ ਹਟਾਉਣ ਵਾਲੇ ਬੜੇ ਖ਼ਸਮ ਬੱਣ ਜਾਂਦੇ ਹਨ। ਜੇ ਤੁਸੀਂ ਆਪ ਦਿਲੋਂ ਕੰਮ ਸ਼ੁਰੂ ਕਰਨਾਂ ਹੈ। ਉਸ ਨੂੰ ਨਪੇਰੇ, ਸਿਰੇ ਚੜ੍ਹਿਆ ਦੇਖਣਾਂ ਚਹੁੰਦੇ ਹੋ। ਜੋ ਕੰਮ ਕਰਕੇ ਮਨ ਨੂੰ ਸਕੂਨ ਮਿਲਦਾ ਹੈ। ਕੰਮ ਹੋਰ ਕਰਨ ਲਈ ਅੰਦਰੋਂ ਜੀਅ ਕਰਦਾ ਹੈ। ਕਿਸੇ ਦੀ ਨਾਂ ਸੁਣੋ।
ਜਿਸ ਦਿਨ ਮੈਂ ਲਿਖਣਾਂ ਸ਼ੁਰੂ ਕੀਤਾ। ਲੋਕਾਂ ਤੋਂ ਸ਼ਰਮ ਦੀ ਮਾਰੀ, ਲਿਖਤਾਂ ਲਕੋ ਕੇ ਰੱਖ ਲੈਂਦੀ ਸੀ। ਹਰ ਤਰਾ ਦੀਆਂ ਲਿਖਤਾਂ ਮੀਡੀਏ ਨੂੰ ਨਹੀਂ ਦਿੰਦੀ ਸੀ। ਅੱਗਲੇ ਵੀ ਛਾਪਣ ਤੋਂ ਝਿੱਜਕਦੇ ਸਨ। ਰੇਡੀਉ ਉਤੇ ਕਾਵਿਤਾਵਾਂ ਬੋਲਣ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ। ਇਕ ਕਾਵਿਤਾ ਮੈਂ ਜੋਗੇ ਦੇ ਖਿਲਾਫ਼ ਬੋਲ ਦਿੱਤੀ ਸੀ। ਸਾਡੇ ਲੋਕਲ ਗੁਰਦੁਆਰੇ ਵਾਲੇ ਮਾਹਾਰਾਜ ਦੇ ਸਰੂਪ ਸਹਮਣੇ ਪੁੱਠੇ ਸਿੱਧੇ ਹੋ ਕੇ, ਜੋਗਾ ਕਰਦੇ ਸਨ। ਮੈਂ ਜੋ ਦੇਖਿਆ, ਉਵੇਂ ਹੀ ਬੋਲ ਦਿੱਤਾ। ਜੋਗਾ ਕਰਨ ਵਾਲੇ, ਸਣੇ ਪ੍ਰਧਾਂਨ, ਮੈਂਬਰ ਗ੍ਰੰਥੀ ਤੇ 100 ਬੰਦੇ ਔਰਤਾਂ, ਮੇਰੇ ਖ਼ਿਲਾਫ਼ ਹੋ ਗਏ। ਦੂਜੇ ਦਿਨ ਇਹ ਉਸੇ ਰੇਡੀਉ ਉਤੇ ਆ ਕੇ ਬੋਲਣ ਲੱਗੇ। ਹੋਸਟ ਨੇ ਇੰਨਾਂ ਨੂੰ ਗੁਰਦੁਆਰੇ ਜੋਗਾ ਨਾਂ ਕਰਾਉਣ ਦੀ ਨਸੀਅਤ ਦੇ ਕੇ, ਚੰਗੀ ਝਾੜ ਪਾਈ। ਦੂਜੇ ਦਿਨ ਜੋਗਾ ਬੰਦ ਹੋ ਗਿਆ। 5 ਸਾਲ ਹੋ ਗਏ, ਅੱਜ ਵੀ ਜਦੋਂ ਮੈਂ ਇੰਨਾਂ ਕੋਲੋ ਲੰਘਦੀ ਹਾਂ। ਬੇਸ਼ਕ ਉਹ ਸਾਰੇ ਮੇਰੇ ਵੱਲ ਔਖਾ ਝਾਕਦੇ ਹਨ। ਇੰਨਾਂ ਵਰਗੇ ਲੋਕਾਂ ਵੱਲ ਝਾਕਣ ਦੀ ਕੀ ਲੋੜ ਹੈ? ਜਿੰਨਾਂ ਨੂੰ ਇਹ ਚੱਜ ਨਹੀਂ, ਸ੍ਰੀ ਗੁਰੂ ਗ੍ਰੰਥਿ ਸਾਹਿਬ ਪੜ੍ਹਨ ਲਈ ਹੈ। ਉਸ ਕੋਲੇ ਜਾਂ ਪਜਾਮੇਂ ਲਾਹ ਕੇ, ਸਿਰ ਉਤੇ ਲੱਤਾਂ ਥੱਲੇ ਕਰਕੇ, ਛਾਲਾਂ ਮਾਰਨ ਲਈ ਹੈ। ਪਰ ਇੱਕ ਬਾਰ ਇਹ ਮ੍ਹੂਰੀ ਸਾਰੇ ਪੈਰਾਂ ਤੋਂ ਥਿੜਕਾ ਦਿੱਤੇ। ਕਲੇਰ ਪ੍ਰਧਾਨ ਸੀ। ਉਸ ਨੇ ਮੈਨੂੰ ਕਿਹਾ, " ਤੂੰ ਤਾਂ ਸਾਨੂੰ ਮਿੱਟੀ ਵਿੱਚ ਰੋਲ ਦਿੱਤਾ। ਐਸੀ ਕਰਨ ਦੀ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ। " ਮੈਂ ਉਸ ਵੱਲ ਦੇਖ ਕੇ ਮੁਸਕਰਾ ਪਈ ਸੀ। ਮੈਂ ਕਿਹਾ, " ਹੁਣ ਖਿਆਲ ਰੱਖਣਾਂ। ਤੁਹਾਡੀ ਹਰ ਕਰਤੂਤ ਦਾ ਭਾਂਡਾਂ ਭੰਨ ਹੋਵੇਗਾ। ਔਰਤ ਆਪਦੀ ਮਾਨ ਨਹੀਂ ਹੁੰਦੀ। ਤੁਸੀਂ ਤਾ ਰੇਡੀਉ ਉਤੇ ਖੁੱਲਮ-ਖੁੱਲਾ, ਔਰਤ ਬੇਗਾਨੀ ਨਾਲ ਪੰਗਾਂ ਲੈ ਲਿਆ। " ਇਸ ਘੱਟਨਾਂ ਨੇ ਮੇਰੀ ਸੰਗ ਹੋਰ ਖੋਲ ਦਿੱਤੀ। ਮੈਨੂੰ ਬਹੁਤ ਹੌਸਲਾ ਮਿਲਿਆ। ਕੱਲਾ ਬੰਦਾ ਵੀ ਕੁੱਝ ਕਰ ਸਕਦਾ ਹੈ। ਚੰਗੇ ਕੰਮ ਕਰਨ ਵਾਲਿਆਂ ਦੀ ਭੀੜ ਨਹੀਂ ਹੁੰਦੀ। ਇਹ ਕੱਲੇ ਹੀ ਹੁੰਦੇ ਹਨ। ਸਗੋਂ ਕੱਲਾ ਬੰਦਾ ਭੱਟਕਦਾ ਨਹੀਂ ਹੈ। ਭੇਡ ਚਾਲ ਵਿੱਚ ਕਿੱਚਾ-ਧੂਹੀ ਬਹੁਤ ਹੁੰਦੀ ਹੈ। ਚੰਗੇ ਕੰਮ ਦੀ ਚਾਲ ਮੱਠੀ ਹੋ ਸਕਦੀ ਹੈ। ਪਰ ਕੰਮਜ਼ੋਰ ਨਹੀਂ ਹੋ ਸਕਦੀ।
ਕਦੇ ਵੀ ਕਿਸੇ ਦੂਜੇ ਨੂੰ ਆਪ ਤੋਂ ਮਾੜਾ, ਕੰਮਜ਼ੋਰ ਨਾਂ ਸਮਝੇ। ਸਗੋਂ ਸਹਮਣੇ ਵਾਲੇ ਨੂੰ ਤੱਕੜਾ ਸਮਝ ਕੇ ਕੋਈ ਵੀ ਲੜਾਈ ਲੜੀ ਜਾਵੇ। ਤਾਂ ਬੰਦਾ ਆਪ ਨੂੰ ਤਾਕਤਵਾਰ ਬੱਣਾਉਣ ਲਈ ਵੀ ਜੁਟ ਜਾਂਦਾ ਹੈ। ਜਿਹੜੇ ਕੰਮ ਨੂੰ ਫੜਿਆ ਹੈ। ਉਸ ਉਤੇ ਕੰਮ ਕਰਦੇ ਰਹੋ। ਸਫ਼ਲਤਾ ਇੱਕ ਦਿਨ ਜਰੂਰ ਮਿਲੇਗੀ। ਕੰਮ ਕੋਈ ਮਾੜਾ ਨਹੀਂ ਹੈ। ਕੋਈ ਕੰਮ ਔਖਾ ਨਹੀਂ ਹੈ। ਮਨ ਵਿੱਚ ਲਗਨ ਹੋਣੀ ਚਾਹੀਦੀ ਹੈ। ਕੰਮ ਸ਼ੁਰੂ ਕਰਨ ਪਿਛੋਂ, ਕਦੇ ਵੀ ਕਦਮ ਪਿਛੇ ਨਹੀਂ ਹਟਾਉਣੇ ਚਾਹੀਦੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਸਿੱਖ ਲਿਆ ਜਾਵੇ। ਉਸ ਬਾਰੇ ਗਿਆਨ ਹਾਂਸਲ ਕਰ ਲਿਆ ਜਾਵੇ। ਕੰਮ ਚਲਾਉਣ ਲਈ ਹਰ ਟ੍ਰੇਨਿੰਗ ਲੈਣੀ ਬਹੁਤ ਜਰੂਰੀ ਹੈ। ਹੋਰਾਂ ਦੀ ਸਲਾਹ ਲੈ ਲੈਣੀ ਵੀ ਠੀਕ ਹੈ। ਦੂਜੇ ਦੀ ਮਦੱਦ ਲੈਣ ਨਾਲ, ਕੋਈ ਉਨਾਂ ਦਾ ਤਜ਼ਰਬਾ ਹੋਣ ਨਾਲ ਕੰਮ ਸੌਖਾਂ ਹੋ ਜਾਂਦਾ ਹੈ। ਕਰਨੀ ਆਪਦੀ ਮਰਜ਼ੀ ਚਾਹੀਦੀ ਹੈ। ਜੋ ਵੀ ਕੰਮ ਕਰਨਾਂ ਹੈ। ਉਸ ਕੰਮ ਦੇ ਪਿਛੇ ਪੈ ਜਾਈਏ। ਘੌਲ ਕਰਨ ਲਈ ਇੱਕ ਮਿੰਟ ਵੀ ਖ਼ਰਾਬ ਨਾ ਕੀਤਾ ਜਾਵੇ। ਕੰਮ ਨਪੇਰੇ ਚਾੜਨ ਲਈ ਹਰ ਰੋਜ਼ ਸਮੇਂ ਸਿਰ ਕੰਮ ਸ਼ੁਰੂ ਕਰਨਾਂ ਚਾਹੀਦਾ ਹੈ। ਜੇ ਜ਼ਿਆਦਾ ਸਮਾਂ ਵੀ ਉਵਰ ਟਾਇਮ ਲੱਗ ਜਾਵੇ। ਇਹ ਵੀ ਚੰਗਾ ਹੈ। ਕੰਮ ਜਲਦੀ ਮੁੱਕ ਜਾਵੇਗਾ। ਜੇ ਕੋਈ ਦੁਕਾਨ ਖੋਲੀ ਹੈ। ਇਸ ਨੂੰ ਖੌਲਣ ਦਾ ਸਵੇਰ ਦਾ ਸਮਾਂ ਇੱਕੋਂ ਹੋਣਾਂ ਚਾਹੀਦਾ ਹੈ। ਜੇ ਲੱਗੇ ਗਾਹਕ ਆਈ ਜਾਂਦੇ ਹਨ। ਉਨਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਨਾਲ ਕੰਮ ਵਿੱਚ ਵਾਦਾ ਹੁੰਦਾ ਹੈ। ਲੋਕ ਪਸੰਦ ਕਰਦੇ ਹਨ। ਲੋਕ ਵੀ ਬਿਜ਼ਨਸ ਨੂੰ ਪ੍ਰਫੁੱਲਤ ਕਰਦੇ ਹਨ। ਲੋਕਾਂ ਨਾਲ ਬੱਣਾਂ ਕੇ ਰੱਖਣਾਂ ਬਹੁਤ ਜਰੂਰੀ ਹੈ।

Comments

Popular Posts