ਘਰ ਰਲ-ਮਿਲ ਕੇ ਬੱਣਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਘਰ ਨੂੰ ਹਰ ਕੋਈ ਪਿਆਰ ਕਰਦਾ ਹੈ। ਪਤੀ-ਪਤਨੀ, ਬੱਚੇ, ਬੁਜ਼ਰੁਗ ਸਬ ਮਿਲ ਕੇ, ਘਰ ਦੀ ਰੱਖਿਆ ਕਰਦੇ ਹਨ। ਕਿਸੇ ਨੂੰ ਵੀ ਇਹ ਨਹੀਂ ਸਮਝਣਾਂ ਚਾਹੀਦਾ, " ਮੈਂ ਘਰ ਵਿੱਚ ਬੇਗਾਂਨਾਂ ਹਾਂ। ਕੱਪੜੇ ਝੋਲੇ ਵਿੱਚ ਪਾਉ। ਜਦੋਂ ਚਾਹੇ ਘਰ ਵਿਚੋਂ ਨਿੱਕਲ ਜਾਵੋ। ਘਰ ਨੂੰ ਧਰਮਸ਼ਾਲਾਂ ਜਾਂ ਗੁਰਦੁਆਰਾ ਸਮਝੋਂ। " ਘਰ ਨੂੰ ਚਲਾਉਣ ਦੀ ਸਾਰੇ ਪਰਿਵਾਰ ਦੀ ਜੁੰਮੇਬਾਰੀ ਬੱਣਦੀ ਹੈ। ਘਰ ਰਲ-ਮਿਲ ਕੇ ਬੱਣਦਾ ਹੈ। ਜਿਥੇ ਅਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਹਾਂ। ਸਾਨੂੰ ਉਸ ਘਰ ਉਤੇ ਮਾਂਣ ਹੋਣਾ ਚਾਹੀਦਾ ਹੈ। ਆਪਣਿਆਂ ਦਾ ਹਰ ਦੁੱਖ ਸੁਖ ਵਿੱਚ ਸਾਥ ਦੇਣਾ ਚਾਹੀਦਾ ਹੈ। ਕੱਲ ਜਾਂਣਾਂ ਘਰ ਕਿਵੇਂ ਚਲਾਵੇਗਾ। ਖ਼ਰਚੇ ਤੇ ਲੋੜਾਂ ਬਹੁਤ ਹਨ। ਘਰ ਨੂੰ ਚਲਾਉਣਾ ਜਾਂ ਨਾਂ ਇਹ ਬੰਦੇ ਦੀ ਮਨਮਰਜ਼ੀ ਨਹੀਂ ਹੁੰਦੀ। ਜੁੰਮੇਬਾਰੀ ਵੀ ਬੱਣਦੀ ਹੈ, ਘਰ ਨੂੰ ਹਰ ਹਾਲਤ ਵਿੱਚ ਬਚਾ ਕੇ ਰੱਖੀਏ। ਅਖੀਰ ਰਹਿੱਣ ਨੂੰ ਜਗਾ ਤਾਂ ਚਾਹੀਦੀ ਹੀ ਹੁੰਦੀ ਹੈ। ਇਸ ਲਈ ਜਿਥੇ ਰਹਿੱਣਾਂ ਹੈ। ਉਥੇ ਚੱਜ ਨਾਲ ਰਹੀਏ। ਆਪਦੀ ਕੋਈ ਪੱਕੀ ਰਹੈਇਸ਼ ਬੱਣਾਈਏ। ਇੱਕ ਘਰ ਵਿੱਚ ਪੱਕੇ ਪੈਰ ਜਮਾਈਏ। ਉਸ ਘਰ ਨੂੰ ਬੱਣਾਂ ਸੁਮਾਰ ਕੇ ਰੱਖੀਏ। ਘਰ ਬਣਾਉਣ ਵਿੱਚ ਪੂਰੇ ਪਰਿਵਾਰ ਦਾ ਹੱਥ ਹੁੰਦਾ ਹੈ। ਘਰ ਨੂੰ ਸੰਭਾਂਲਣ ਦੀ ਪੂਰੇ ਪਰਿਵਾਰ ਦਾ ਹੱਕ ਹੈ। ਸਾਡੇ ਵੀ ਘਰ ਨੂੰ ਰੰਗ ਹੋਣ ਵਾਲਾ ਸੀ। 5 ਸਾਲ ਹੋ ਗਏ ਸਨ। ਇਥੇ ਤਾਂ ਸਾਰੇ ਪੱਕਾ ਰੰਗ ਹੀ ਕਰਦੇ ਹਨ। 5 ਕੁ ਸਾਲ ਲੰਘ ਜਾਂਦੇ ਹਨ। ਬੇਸਮਿੰਟ ਵਿੱਚ ਤਾ ਮੈਂ ਕੱਲੀ ਨੇ ਹੀ ਦੋ ਦਿਨ ਲਗਾ ਕੇ ਰੰਗ ਕਰ ਲਿਆ ਸੀ। ਉਪਰ ਉਸ ਤੋਂ ਦੂਗਣੀ ਜਗਾ ਹੈ। ਮੇਰੀ ਬੇਟੀ ਕਨੇਡਾ ਦੀ ਜਮਪਲ ਹੈ। ਯੂਨੀਵਿਸਟੀ ਪੜ੍ਹੀ ਹੈ। ਉਸ ਨੇ ਕਿਹਾ, " ਮੰਮੀ ਤੁਸੀਂ ਰੰਗ ਲਿਆ ਦਿਉਂ, ਅਸੀਂ ਰਲ ਕੇ, ਪੇਂਟ ਕਰ ਲਵਾਂਗੇ। " ਉਸ ਤੋਂ ਪਹਿਲਾਂ ਇਸ ਦੀਆਂ ਤਿੰਨ ਸਹੇਲੀਆਂ ਨੇ ਮਿਲ ਕੇ, ਇੱਕ ਸਹੇਲੀ ਦੇ ਘਰ ਨੂੰ ਪੇਂਟ ਕੀਤਾ ਸੀ। ਮੈਂ ਮਿਕਸ ਕੀਤਾ ਹੋਇਆ 40 ਲੀਟਰ ਰੰਗ ਲਿਆ ਦਿੱਤਾ। ਉਨਾਂ ਨੇ ਚਾਰ ਦਿਨਾਂ ਵਿੱਚ ਰਲ ਕੇ ਪੇਂਟ ਕਰ ਦਿੱਤਾ। ਮੈਂ ਤਾਂ ਸਮਾਨ ਹੀ ਇਧਰ-ਉਧਰ ਹੀ ਕੀਤਾ ਸੀ। ਬਹੁਤ ਚੰਗਾ ਲੱਗਾ। ਚਾਰੇ ਦਿਨ ਰਲ-ਮਿਲ ਕੇ, ਬੈਠ ਕੇ, ਖਾਣਾਂ ਖਾਦਾ।
ਮੈਨੂੰ ਯਾਦ ਆਇਆ। ਸਾਡੇ ਗੁਆਂਢ ਐਸਾ ਪਰਿਵਾਰ ਹੈ। ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ। ਘਰ ਦੇ ਦੁਆਲੇ ਗੋਡੇ-ਗੋਡੇ ਘਾਹ ਹੈ। ਉਸ ਵਿੱਚ ਬੀਜ ਵੀ ਪੈ ਗਿਆ ਹੈ। ਚਾਹੇ ਚਾਰ ਗਾਂਈਆਂ ਰੱਖ ਲੈਣ। ਨਵਾਂ ਬੱਚਾ ਹਰ ਸਾਲ ਹੋ ਜਾਂਦਾ ਹੈ। ਜੁਆਜ ਨੰਗ-ਧੜਗੇ ਵਾਲ ਖੁੱਲੇ ਪੰਜਾਬ ਵਾਂਗ ਕੈਲਗਰੀ ਦੀ ਸ਼ੜਕ ਉਤੇ ਖੇਡਦੇ ਹਨ। ਮੈਨੂੰ ਘਰੋਂ ਕਾਰ ਕੱਢਦਿਆਂ ਬਹੁਤ ਡਰ ਲੱਗਦਾ ਹੈ। ਕਿਤੇ ਕਾਰ ਥੱਲੇ ਵੀ ਨਾਂ ਆ ਜਾਂਣ। ਮੁੰਡਾ ਟਰੱਕ ਦੇ, ਕਨੇਡਾ ਅਮਰੀਕਾ ਦੇ ਗੇੜੇ ਲਗਾਉਂਦਾ ਹੈ। ਔਰਤਾਂ ਵੀ ਸ਼ੜਕ ਉਤੇ ਕੁਰਸੀਆਂ ਢਾਂਹੀ ਬੈਠੀਆਂ ਹੁੰਦੀਆਂ ਹਨ। ਬੁਜ਼ਰੁਗ ਬੰਦਾ ਵੀ ਸ਼ਰਟ-ਪਿੰਟ ਪਾ ਕੇ ਉਨਾਂ ਦੇ ਬਰਾਬਰ ਹੀ ਬੈਠਾ ਹੁੰਦਾ ਹੈ। ਲੰਘਦੇ ਲੋਕਾਂ ਨੂੰ ਦੇਖੀ ਜਾਂਦੇ ਹਨ। ਅੱਜ ਕੱਲ ਕਿਸੇ ਕੋਲ ਬੈਠਣ ਦਾ ਸਮਾਂ ਕਿਥੇ ਹੈ? ਕਿੰਨੀ ਤੇਜ਼ ਰਫ਼ਤਾਰ ਨਾਲ ਦੁਨੀਆਂ ਚੱਲ ਰਹੀ ਹੈ। ਕਿਸੇ ਕੋਲ ਚੱਜ਼ ਨਾਲ ਰੋਟੀ ਖਾਂਣ ਦਾ ਸਮਾਂ ਨਹੀਂ ਹੈ। ਪੂਰਾ ਪਰਿਵਾਰ ਬੈਠ ਕੇ ਰੋਟੀ ਨਹੀਂ ਖਾਂਦਾ। ਕਿਸੇ ਨੇ ਕੰਮ ਉਤੇ ਜਾਂਣਾਂ ਹੁੰਦਾ ਹੈ। ਕਿਸੇ ਨੇ ਸਕੂਲ ਜਾਂਣਾਂ ਹੁੰਦਾ ਹੈ। ਰਲ ਕੇ ਬੈਠਣ ਦਾ ਸਮਾਂ ਹੀ ਨਹੀਂ ਹੈ। ਬੰਦਾ ਥੱਕ ਕੇ, ਅਰਾਮ ਕਰਨ ਨੂੰ ਘਰ ਆ ਜਾਂਦਾ ਹੈ। ਘਰ ਤੋਂ ਬਗੈਰ ਕਿਤੇ ਚੈਨ ਨਹੀਂ ਹੈ। ਮੇਰੀ ਆਪਦੀ 12 ਘੰਟੇ ਦੀ ਸ਼ਿਫਟ ਹੁੰਦੀ ਹੈ। ਸਿੱਧਾ ਘਰ ਜਾ ਕੇ ਕਾਰ ਦੀਆਂ ਬਰੇਕਾਂ ਲਗਾਈ ਦੀਆਂ ਹਨ। ਮਸਾਂ ਘਰ ਜਾਈਦਾ ਹੈ। ਘਰ ਵਰਗਾ ਸਕੂਨ ਕਿਤੇ ਵੀ ਨਹੀਂ ਮਿਲਦਾ। ਆਪਣੇ ਘਰ ਨੂੰ ਝਾੜਨ ਸਵਾਰਨ ਨੂੰ ਜੀਅ ਕਰਦਾ ਹੈ। ਕੱਚ ਦਾ ਗਿਲਾਸ ਵੀ ਟੁੱਟ ਜਾਵੇ। ਦੁੱਖ ਲੱਗਦਾ ਹੈ। ਸਮਝ ਨਹੀਂ ਆਉਂਦੀ। ਲੋਕ ਆਪਦਾ ਘਰ ਕਿਵੇਂ ਛੱਡ ਦਿੰਦੇ ਹਨ? ਕਿਵੇਂ ਆਪਣਾਂ ਘਰ ਤੋੜ ਦਿੰਦੇ ਹਨ? ਕਿਵੇਂ ਆਪਣੇ ਪਿਆਰੇ ਘਰ ਦੀਆਂ ਕੰਧਾਂ ਹਿਲਾ ਦਿੰਦੇ ਹਨ? ਘਰ ਟੁੱਟਦਾ ਦੇਖ ਕੇ, ਬਹੁਤ ਔਖਾਂ ਹੁੰਦਾ ਹੋਵੇਗਾ। ਜੇ ਕਿਸੇ ਨੂੰ ਘਰ ਤੋਂ ਬਾਹਰ ਹੋਰ ਟਿਕਾਂਣਾ ਦਿਸਦਾ ਹੈ। ਉਸ ਨੂੰ ਕੀ ਦੁੱਖ ਲੱਗਣਾਂ ਹੈ?
ਪਿਛੇ ਜਿਹੇ ਮੈਨੂੰ ਇੱਕ ਕੁੜੀ ਦਾ ਫੋਨ ਆਇਆ। ਉਸ ਨੇ ਦੱਸਿਆ, " ਉਸ ਦਾ ਪਤੀ ਘਰੋਂ ਚਲਾ ਗਿਆ ਹੈ। ਮਹੀਨਾਂ ਹੋ ਗਿਆ। ਮੈਂ ਤਾਂ ਕਿਸੇ ਨੂੰ ਦੱਸਣ ਜੋਗੀ ਵੀ ਨਹੀਂ। 6 ਕੁ ਮਹੀਨੇ ਬਾਅਦ ਐਸਾ ਕਰਦਾ ਹੈ। ਅਟੈਚੀ ਚੱਕ ਕੇ, ਬਗੈਰ ਦੱਸੇ ਚਲਾ ਜਾਂਦਾ ਹੈ। ਮੈਨੂੰ ਇੰਡੀਆਂ ਤੋਂ ਜਠਾਣੀ ਦਾ ਫੋਨ ਆਇਆ ਸੀ। ਉਸ ਨੇ ਦੱਸਿਆ, " ਉਹ ਇੰਡੀਆ ਪਹੁੰਚ ਗਿਆ ਹੈ। " ਉਹ ਇਸ ਘਰ ਨੂੰ ਘਰ ਨਹੀਂ ਸਮਝਦਾ। ਦੱਸ ਮੈਂ ਕੀ ਕਰਾਂ? ਘਰ ਦੀਆਂ ਪੇਮਿੰਟ ਵੀ ਮੈਨੂੰ ਰੱਖਣੀਆਂ ਪੈਦੀਆਂ ਹਨ। ਬਿੱਲ ਬੱਤੀਆਂ ਦੇ ਬਿੱਲ ਵੀ ਦੇਣੇ ਪੈਂਦੇ ਹਨ। ਮੈਂ ਇੰਨਾਂ ਖ਼ਰਚਾ ਕਿਥੋਂ ਤੋਰਾ? " ਮੈਨੂੰ ਕੁੱਝ ਚੰਗਾ ਜਿਹਾ ਨਹੀਂ ਲੱਗਾ। ਕਿ ਮੈਂ ਉਸ ਨੂੰ ਕੋਈ ਤੱਸਲੀ ਜਾਂ ਰਾਏ ਦੇ ਸਕਾਂ। ਪਰ ਇੱਕ ਦਮ ਮੈਨੂੰ ਫੁਰਨਾਂ ਆਇਆ। ਮਨ ਨੇ ਕਿਹਾ, " ਇਹ ਬਿਚਾਰੀ ਇੱਕਲੀ ਜ਼ਨਾਨੀ ਕੀ ਕਰੇਗੀ? ਤਾਂਹੀਂ ਉਹ ਹਰ ਵਾਰ ਇਸ ਨੂੰ ਛੱਡ ਕੇ ਚਲਾ ਜਾਂਦਾ ਹੈ। ਮਰਦ ਬਗੈਰ, ਲੈ ਕਰ, ਕੀ ਕਰਦੀ ਹੈ? ਜ਼ਨਾਨੀ ਜਾਤ ਕਰ ਕੀ ਲਊ। " ਮੈਂ ਉਸ ਨੂੰ ਕਿਹਾ," ਦੋ ਰਸਤੇ ਹਨ। ਤੂੰ ਵੀ ਇੰਡੀਆ ਨੂੰ ਮਗਰ ਹੀ ਚਲੀ ਜਾ। ਘਰ ਆਪੇ ਬੈਕ ਲੈ ਜਾਏਗੀ। ਦੂਜਾ ਜੇ ਤੂੰ ਕਾਮਜ਼ਾਬ ਔਰਤ ਬੱਣਨਾਂ ਚਹੁੰਦੀ ਹੈ। ਆਪਣੇ ਪੈਰਾਂ ਉਤੇ ਖੜ੍ਹ ਕੇ, ਸ਼ਾਨ ਨਾਲ ਜਿਉਣ ਦਾ ਇਰਾਦਾ ਹੈ। ਤੇਰੇ ਘਰ ਦੇ ਚਾਰ ਕੰਮਰੇ ਹਨ। ਤੂੰ ਇੱਕ ਵਿੱਚ ਸੌਂਉਦੀਂ ਹੈ। ਤਿੰਨ ਵਿਹਲੇ ਪਏ ਹਨ। ਤਿੰਨੇ ਕਿਰਾਏ ਉਤੇ ਚਾੜ੍ਹ ਦੇ। ਤੂੰ ਆਪਦੀ ਵੀ ਰੋਟੀ ਪਕਾਉਣੀ ਹੈ। ਕਿਰਾਏਦਾਰਾਂ ਦੀ ਵੀ ਰੋਟੀ ਪਕਾ ਕੇ ਦੇ ਦਿਆਂ ਕਰੀ। ਖਾਂਣ-ਪੀਣ ਦੇ ਸੌਦੇ ਆਪੇਂ ਲਿਆ ਕੇ ਦੇਣਗੇ। ਫਿਰ ਪਤੀ ਦੀ ਹਾਲਤ ਦਾ ਤਮਾਸ਼ਾ ਦੇਖੀ। ਔਰਤ ਖ਼ਸਮ ਤਾਂ ਕਰਦੀ ਹੈ। ਕਿ ਉਹ ਦੱਬ ਕੇ ਕਮਾਈ ਕਰੇਗਾ। ਔਰਤ ਆਪ ਘਰ ਚਲਾਏਗੀ। ਜੇ ਤੇਰਾ ਪਤੀ ਲੋਟ ਨਹੀਂ ਆਉਦਾ। ਤੂੰ ਵੀ ਸਹਾਗਾ ਮਾਰਦੇ।" ਉਸ ਨੇ ਇਸੇ ਤਰਾਂ ਕੀਤਾ। ਉਸ ਨੂੰ 1500 ਡਾਲਰ ਤਿੰਨਾਂ ਕੰਮਰਿਆ ਦਾ ਕਿਰਾਇਆ ਆਉਣ ਲੱਗ ਗਿਆ। ਰਸੋਈ ਦਾ ਖ਼ਰਚਾ ਵਧੀਆ ਮਿਲਣ ਲੱਗ ਗਿਆ। ਇਹ ਖ਼ਬਰ ਉਸ ਦੇ ਪਤੀ ਨੂੰ ਕਿਸੇ ਨੇ ਪਹੁੰਚਾ ਦਿੱਤੀ। ਉਹ ਇੰਡੀਆ ਤੋਂ ਬੇਰਿੰਗ ਵਾਪਸ ਆ ਗਿਆ। ਕਿਰਾਏ ਦਾਰਾਂ ਨੂੰ ਘਰੋਂ ਜਾਂਣ ਲਈ ਕਹਿੱਣ ਲੱਗਾ। ਪਰ ਉਸ ਦੀ ਪਤਨੀ ਨੇ 12 ਮਹੀਨੇ ਦੀ ਸ਼ਰਤ ਰੱਖ ਕੇ, ਤਿੰਨੇ ਕੰਮਰੇ ਕਿਰਾਏ ਉਤੇ ਚਾੜ੍ਹੇ ਸਨ। ਉਸ ਦਾ ਪਤੀ ਮੁੜ ਕੇ ਘਰ ਛੱਡ ਕੇ ਨਹੀਂ ਗਿਆ। ਇੱਕ ਰਾਖੀ ਵੀ ਕਰਨੀ ਪੈ ਗਈ। ਤਿੰਨੇ ਕਿਰਾਏ ਉਤੇ ਰਹਿੱਣ ਵਾਲੇ ਮਰਦ ਸਨ।

Comments

Popular Posts