ਸਿਆਣਾਂ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੰਗਵੀ ਚੀਜ਼ ਵਰਤਣੀ ਬਹੁਤ ਸੌਖੀ ਹੈ। ਕਈ ਤਾਂ ਮੰਗ ਕੇ ਹੀ ਸਾਰੀ ਜਾਂਦੇ ਹਨ। ਆਪਦੇ ਘਰ ਕੋਈ ਚੱਜ਼ਦੀ ਚੀਜ਼ ਨਹੀਂ ਖ੍ਰੀਦ ਕੇ ਰੱਖਦੇ। ਮੰਗਵੀਂ ਵਸਤੂ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਜੇ ਟੁੱਟ ਵੀ ਗਈ। ਕੋਈ ਫ਼ਰਕ ਨਹੀਂ ਪੈਂਦਾ। ਚੀਜ਼ ਖ਼ਰਾਬ ਹੋਈਦਾ ਦੁੱਖ ਨਹੀਂ ਹੁੰਦਾ। ਕਿਹੜਾ ਜੇਬ ਵਿਚੋਂ ਪੈਸੇ ਲੱਗੇ ਹਨ। ਜੇ ਟੁੱਟ ਵੀ ਜਾਵੇ, ਹੋਲੀ ਦੇ ਕੇ, ਰੱਖ ਜਾਂਦੇ ਹਨ। ਅੱਗਲਾ ਚੀਜ਼ ਵੀ ਮੁਫ਼ਤ ਦੀ ਵਰਦਾ ਹੈ। ਤੋੜ ਕੇ ਦੱਸਦਾ ਵੀ ਨਹੀਂ। ਸਿਆਣਾਂ ਬੰਦਾ ਮੰਗਵੀਂ ਚੀਜ਼ ਨਹੀਂ ਦਿੰਦਾ। ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਰਿਵਾਜ਼ ਸੀ। ਕਿਸਾਨ ਇੱਕ ਦੂਜੇ ਤੋਂ ਖੇਤੀ ਦਾ ਸਮਾਨ ਮੰਗ ਕੇ ਸਾਰ ਲੈਂਦੇ ਸਨ। ਆਲੇ-ਦੁਆਲੇ ਦਾ ਪਤਾ ਹੁੰਦਾ ਸੀ। ਕਿਹੜਾਂ ਸੰਦ ਕਿਹਦੇ ਘਰ ਹੈ? ਅੱਗਲਾਂ ਉਹੀ ਚੀਜ਼ ਨਹੀਂ ਬੱਣਾਉਂਦਾ ਸੀ। ਇਸ ਲਈ ਹੋਰ ਕੋਈ ਸੰਦ ਬੱਣਾ ਲਿਆ ਜਾਂਦਾ ਸੀ। ਪਰ ਸਿਆਣਾਂ ਬੰਦਾ ਆਪਣਾਂ ਬੱਲਦ ਮੰਗਵਾਂ ਨਹੀਂ ਦਿੰਦਾ। ਜੇ ਕਿਤੇ ਕੋਈ ਬੱਲਦ ਮੰਗ ਕੇ ਲੈਂ ਜਾਂਦਾ ਸੀ। ਬੱਲਦ ਦੀ ਬੱਸ ਕਰਾ ਕੇ, ਮੋੜਦਾ ਸੀ। ਲੋਕ ਬੱਲਦ ਨਾਲ ਇੱਕ ਹੋਰ ਬੁਰਾ ਵਰਤਾ ਕਰਦੇ ਹਨ। ਜੇ ਕਿਤੇ ਉਸ ਦੀ ਚਾਲ ਮੱਠੀ ਹੋ ਜਾਵੇ। ਤਾਂ ਬੱਲਦ ਨੂੰ ਹੱਕਣ ਵਾਲਾ, ਸੋਟੀ ਦੇ ਦੂਜੇ ਸਿਰੇ ਨਾਲ ਮੇਖ ਲੱਗਾਵਾ ਕੇ ਰੱਖਦਾ ਹੈ। ਉਦੋਂ ਹੀ ਮੇਖ ਉਸ ਦੇ ਪਿੰਡੇ ਉਤੇ ਮਾਰਦਾ ਹੈ। ਕਈ ਬਾਰ ਦੁੱਖੀ ਹੋਇਆ ਬੱਲਦ ਛੜ ਵੀ ਮਾਰਦਾ ਹੈ। ਅੱਜ ਕੱਲ ਬਹੁਤੇ ਗਰੀਬ ਲੋਕ ਹੀ ਬੱਲਦ ਨੂੰ ਜੋਤਦੇ ਹਨ। ਮਸ਼ੀਨਾਂ ਦਾ ਯੁਗ ਹੈ। ਟਰੈਕਟਰਾਂ ਦੀ ਖੇਤੀ ਹੈ। ਮੈਨੂੰ ਯਾਦ ਆਇਆ। 35 ਕੁ ਸਾਲ ਪੁਰਾਣੀ ਗੱਲ ਹੈ। ਮੈਂ ਨਾਨਕੀ ਗਈ ਹੋਈ ਸੀ। ਮੇਰੇ ਨਾਨਕੇ ਖੇਤੀ ਕਰਦੇ ਹਨ। ਪਿੰਡ ਵਿਚੋਂ ਕੋਈ ਕੱਣਕ ਤੇ ਛੱਲਿਆਂ ਦਾ ਬੋਹਲ ਹੱਟਾਉਣ ਵਾਲਾ ਵੱਡਾ ਫੌੜਾ ਮੰਗ ਕੇ ਲੈ ਗਿਆ। ਉਹ ਮੋੜਨ ਹੀ ਨਾਂ ਆਏ। ਹਾੜੀ ਦੀ ਰੁੱਤ ਸੀ। ਫੌੜਾ ਘਰਦਿਆਂ ਨੂੰ ਵੀ ਖੇਤ ਚਾਹੀਦਾ ਸੀ। ਕਈ ਸੁਨੇਹੇ ਭੇਜਣ ਨਾਲ, ਉਨਾਂ ਦਾ ਸੀਰੀ ਫੌੜਾ ਲੈ ਕੇ ਆ ਗਿਆ। ਸਾਰਾ ਫੌੜਾ ਮੱਚਿਆ-ਜਲਿਆ ਹੋਇਆ ਸੀ। ਸੀਰੀ ਰੱਖ ਕੇ, ਮੁੜਨ ਲੱੱਗਾ। ਨਾਨੀ ਨੇ ਜੱਲਿਆ ਫੌੜਾ ਦੇਖ ਲਿਆ। ਉਸ ਨੇ ਫੌੜਾ ਵਗਾ ਕੇ, ਉਸੇ ਦੇ ਮਗਰ ਮਾਰਿਆ। ਕਿਹਾ, " ਫੂਕਿਆ ਹੋਇਆ ਫੌੜਾ, ਅਸੀਂ ਕੀ ਕਰਨਾਂ ਹੈ? ਹੁਣ ਇੰਨੀ ਛੇਤੀ ਕੌਣ ਘੜੇਗਾ? ਬੰਦੇ ਤਾਂ ਖੇਤ ਵਿੱਚ ਇਸ ਦੀ ਉਡੀਕ ਕਰਦੇ ਹਨ। ਤੱਰਖਾਂਣਾਂ ਨੂੰ ਵੀ ਉਨਾਂ ਦਿਨਾਂ ਵਿੱਚ ਬਹੁਤ ਕੰਮ ਹੁੰਦਾ ਸੀ। ਦਾਤੀਆਂ, ਖੁਰਪੇ, ਕਹੀਆਂ, ਹਲ, ਚਊ, ਪੰਜਾਲੀ, ਸੁਹਾਗੇ ਹੋਰ ਬਹੁਤ ਕੁਸ਼ ਵੀ ਘੱੜਦੇ ਸਨ। ਇੱਕ ਦੋ ਘਰ ਹੀ ਇਹ ਕੰਮ ਕਰਦੇ ਹੁੰਦੇ ਸਨ। ਲੋਕ ਸ਼ਹਿਰ ਜਾਂਣ ਦੀ ਬਹੁਤ ਘੋਲ ਕਰਦੇ ਸਨ। ਜੇ ਕੋਈ ਖੇਤੀ ਦਾ ਸੰਦ ਟੁੱਟ ਜਾਂਦਾ ਸੀ। ਬਗੋਚਾ ਆ ਜਾਂਦਾ ਸੀ।
ਇੱਕ ਬਾਰ ਮੇਰੇ ਪਤੀ ਦਾ ਦੋਸਤ ਕਾਲੂ, ਸਾਡੀ ਕਾਰ ਮੰਗ ਕੇ ਲੈ ਗਿਆ। ਉਹ ਡਾਊਨ-ਟਾਊਨ ਗਿਆ ਸੀ। ਕਾਰ, ਇੰਨਸ਼ੋਂਰੈਸ, ਤੇਲ ਸਾਡਾ ਹੀ ਸੀ। ਕਾਰ ਦੂਜੇ ਦਿਨ ਘਰ ਆਈ। 2 ਮਹੀਨੇ ਕੁ ਬਾਅਦ 90 ਡਾਲਰ ਦੀ ਟਿੱਕਟ ਡਾਕ ਵਿੱਚ ਆ ਗਈ। ਟਿੱਕਟ ਉਤੇ ਸਮਾਂ, ਤਰੀਕ, ਸਥਾਂਨ ਕਿਥੇ ਤੇ ਕਦੋਂ ਮਿਲੀ ਹੈ? ਸਬ ਕੁੱਝ ਉਤੇ ਲਿਖਿਆ ਸੀ। ਸਾਨੂੰ ਬੁੱਝਣ ਵਿੱਚ ਬਹੁਤੀ ਦੇਰ ਨਾਂ ਲੱਗੀ। ਕਾਰ ਨੂੰ ਉਸ ਦਿਨ ਡਾਊਨਟਾਊਨ ਕੌਣ ਲੈ ਕੇ ਗਿਆ ਸੀ? ਇਹ ਜ਼ੁਰਮਾਨਾਂ ਗੱਲ਼ਤ ਥਾਂ ਉਤੇ ਪਾਰਕਿੰਗ ਕਰਨ ਦੀ ਸੀ। ਜਦੋਂ ਇਸ ਟਿੱਕਟ ਨੂੰ ਦਿੰਦੇ ਹਨ। ਪੁਲੀਸ ਵਾਲੇ, ਟਿੱਕਟ ਕਾਰ ਦੇ ਸ਼ੀਸੇ ਉਤੇ ਰੱਖ ਕੇ ਜਾਂਦੇ ਹਨ। ਤਾਂ ਕੇ, ਡਰਾਇਵਰ ਇਸ ਨੂੰ ਦੇਖ ਸਕੇ। ਉਸ ਬੰਦੇ ਨੇ ਟਿੱਕਟ ਮਿਲੀ ਦਾ ਜ਼ੁਰਮਾਨਾਂ ਤਾਂ ਕੀ ਭਰਨਾਂ ਸੀ? ਸਾਨੂੰ ਦੱਸਿਆ ਵੀ ਨਹੀਂ ਸੀ। ਧੰਨਵਾਦ ਕਰਨਾਂ ਬਹੁਤ ਦੂਰ ਦੀ ਗੱਲ ਸੀ। ਮੈਂ ਕਾਲੂੰ ਨੂੰ ਫੋਨ ਕਰਕੇ, ਪੁੱਛਣਾਂ ਚਹੁੰਦੀ ਸੀ। ਮੇਰੇ ਪਤੀ ਨੇ ਕਿਹਾ, " ਇਸ ਤਰਾਂ ਪੁੱਛ-ਪੁੱਛਾਈ ਕਰਨ ਨਾਲ ਮੇਰੀ ਬੇਇੱਜ਼ਤੀ ਹੋਵੇਗੀ। ਅੱਗਲਾ ਕਹੇਗਾ, " ਸਿਰਫ਼ 90 ਡਾਲਰ ਦੀ ਗੱਲ ਹੈ। ਬੰਦੇ ਕਿੰਨੇ ਨੀਚ ਹਨ? " ਤੂੰ ਉਸ ਨੂੰ ਫੋਨ ਨਹੀਂ ਕਰ ਸਕਦੀ। " ਪਰ ਮੈਂ ਗੱਲ ਨਬੇੜ ਦਿੱਤੀ। ਅੱਗੇ ਨੂੰ ਮੇਰੀ ਕਾਰ ਕਿਸੇ ਨੂੰ ਵੀ ਨਹੀਂ ਦੇਣੀ। ਕਾਰ ਦੇ ਗਰਾਜ਼ ਵਿੱਚ ਬਹੁਤ ਚੀਜ਼ਾਂ ਪਈਆਂ ਹੁੰਦੀਆਂ ਹਨ। ਕਈ ਲੋਕ ਗਰਾਜ਼ ਖੁੱਲਾ ਦਖ ਕੇ, ਕੋਲ ਆ ਖੜ੍ਹਦੇ ਹਨ। ਵਾਧੂ ਪਤੀਲੇ, ਹੀਟਰ, ਬਿਜਲੀ ਦੀਆਂ ਤਾਰਾਂ, ਨੱਟ ਖੋਲਣ ਵਾਲੇ ਟੂਲ, ਕੁੱਝ ਨਾਂ ਕੁੱਝ ਮੰਗ ਕੇ ਲੈ ਜਾਂਦੇ ਹਨ। ਵਾਪਸ ਨਹੀਂ ਕਰਦੇ। ਨਾਂ ਹੀ ਮੂੰਹ ਅੱਡ ਕੇ ਕੋਈ ਚੀਜ਼ ਵਾਪਸ ਮੰਗੀ ਜਾਂਦੀ ਹੈ। ਜੇ ਬੰਦਾ ਮੂੰਹ ਕੂਲ ਹੋਵੇ, ਲੋਕ ਹੋਰ ਵੀ ਬਸ਼ਰਮ ਬੱਣ ਜਾਂਦੇ ਹਨ। ਪੈਸੇ ਮੰਗਣ ਵਾਲਿਆਂ ਦਾ ਵੀ ਕੋਈ ਹੱਜ ਨਹੀਂ ਹੈ। ਪਹਿਲਾਂ 100, 50 ਮੰਗਦੇ ਹਨ। ਫਿਰ 5 ਡਾਲਰ ਉਤੇ ਗੱਲ ਨਬੇੜ ਲੈਂਦੇ ਹਨ। ਕਹਿੰਦੇ ਹਨ, " ਹੱਦ ਹੋ ਗਈ, ਤੇਰੇ ਕੋਲ 5 ਡਾਲਰ ਵੀ ਨਹੀਂ ਹਨ। ਮੈਂ ਤਾਂ ਉਮੀਦ ਲੈ ਕੇ ਆਇਆ ਸੀ। " ਮੰਗਣ ਵਾਲੇਅੱਗਲੇ ਨੂੰ ਝੂਠਾ ਕਰ ਜਾਂਦੇ ਹਨ।
ਮੇਰੇ ਕੋਲ ਗਾਰਡਨ ਦੀ ਮਿੱਟੀ ਇਧਰ-ਉਧਰ ਕਰਨ ਨੂੰ ਛੋਟੀ ਜਿਹੀ ਰੇੜੀ ਰੱਖੀ ਹੋਈ ਹੈ। ਅਜੇ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਹੈ। ਗੁਆਂਢੀਂ ਮੰਗ ਕੇ ਲੈ ਗਏ। ਜਦੋਂ ਮੋੜ ਕੇ ਗਏ। ਦੋਂਨੇ ਟੈਇਰ ਪਾਟੇ ਹੋਏ ਦਨ। ਟੈਇਰਾਂ ਵਿੱਚ ਹਵਾ ਰੁਕਦੀ ਹੀ ਨਹੀਂ ਸੀ। ਜਿੰਨੇ ਦੇ ਟੈਇਰ ਹਨ। ਉਨੇ ਦੀ ਨਵੀਂ ਰੇੜੀ ਆ ਜਾਂਦੀ ਹੈ। ਜੇ ਗੁਆਂਢੀਂਆਂ ਨੂੰ ਉਲਾਭਾਂ ਵੀ ਦੇ ਦਿੰਦੇ। ਅੱਗਲਿਆਂ ਨੇ ਕਹਿੱਣਾਂ ਸੀ, " ਅੱਗੇ ਨੂੰ ਸੀਂ ਕੋਈ ਚੀਜ਼ ਨਾਂ ਮੰਗੀਏ ਤਾਂ ਕਹਿ ਰਹੇ ਹਨ। " ਪਰ ਮੈਂ ਸੋਚਿਆ, " ਅੱਗੇ ਨੂੰ ਕੋਈ ਚੀਜ਼ ਉਧਾਰੀ ਨਹੀਂ ਦੇਣੀ। " ਅਮਰੀਕਾ, ਕਨੇਡਾ ਵਿੱਚ ਜੇ ਬਿੱਜਲੀ ਦੀ ਚੀਜ਼ ਕੋਈ ਖ਼ਰਾਬ ਹੁੰਦੀ ਹੈ। ਜਿੰਨੇ ਡਾਲਰ ਉਸ ਨੂੰ ਠੀਕ ਕਰਨ ਉਤੇ ਲੱਗਦੇ ਹਨ। ਕੁੱਝ ਕੁ ਡਾਲਰ ਹੋਰ ਪਾ ਕੇ, ਤਕਰੀਬਨ ਉਨੇ ਦੀ ਹੀ ਚੀਜ਼ ਨਵੀਂ ਆ ਜਾਂਦੀ ਹੈ। ਇੱਕ ਬਿੰਲਡਿੰਗ ਵਿੱਚ ਅਸੀਂ 3 ਸਿਉਰਟੀ ਔਫ਼ੀਸਰ ਡਿਊਟੀ ਉਤੇ ਹੁੰਦੇ ਸੀ। ਬਿੰਲਡਿੰਗ ਚੈਕ ਕਰਨ ਲਈ ਸਾਡੇ ਹਿੱਸੇ ਪਾਏ ਹੁੰਦੇ ਸਨ। ਪੂਰੀ ਸ਼ਿਫ਼ਟ ਵਿੱਚ ਰਾਤ ਨੂੰ ਇੱਕ ਬਾਰ ਹੀ ਜਾਂਣਾਂ ਪੈਂਦਾ ਸੀ। ਚੈਕ ਕਰਨ ਨੂੰ 40 ਕੁ ਮਿੰਟ ਲੱਗਦੇ ਸਨ। ਅਸੀਂ ਬਾਰੀ-ਬਾਰੀ ਜਾਂਦੇ ਸੀ। ਸਾਡੇ ਦੋ ਕੋਲ ਹੀ ਲੈਪਟਾਪ ਹੁੰਦਾ ਸੀ। ਮੈਂ ਆਪਦਾ ਲੈਪਟਾਪ ਹਮੇਸ਼ਾ ਦੂਜੇ ਨੂੰ ਦੇ ਜਾਂਦੀ ਸੀ। ਇੱਕ ਦਿਨ ਮੈਂ ਬਿਲਡਿੰਗ ਚੈਕ ਕਰਨ ਗਈ ਸੀ। ਮੈਂ ਮੁੜ ਕੇ ਆ ਕੇ ਦੇਖਿਆ। ਮੇਰਾ ਬੇਬੀ ਲੈਪਟਾਪ ਦਾ ਸਾਰਾ ਜੁਗਾੜ ਹਿੱਲਿਆ ਪਿਆ ਸੀ। ਸਕਰੀਨ ਸਿਤਾਰਿਆਂ ਵਾਂਗ ਝਿਲਮਿਲ ਚਮਚਮ ਕਰ ਰਹੀ ਸੀ। ਦੂਜੇ ਬੰਦੇ ਨੇ ਮੈਨੂੰ ਦੱਸ ਦਿੱਤਾ, " ਸੱਤੀ ਤੇਰਾ ਲੈਪਟਾਪ ਉਸ ਕੋਲੋ ਭੂਜੇ ਡਿੱਗ ਪਿਆ ਸੀ। ਫਰੇਮ ਤੇ ਸਕਰੀਨ ਢਿੱਲੇ ਜਿਹੇ ਹੋ ਗਏ ਲੱਗਦੇ ਹਨ। " ਪਰ ਲੈਪਟਾਪ ਵਰਤਣ ਵਾਲੇ ਨੇ ਮੈਨੂੰ ਬਿਲਕੁਲ ਨਹੀਂ ਦੱਸਿਆ, " ਲੈਪਟਾਪ ਮੇਰੇ ਕੋਲੋ ਡਿੱਗ ਗਿਆ ਹੈ। " ਮੈਂ ਉਸ ਕੋਲੋ ਪੁੱਛ ਵੀ ਨਹੀਂ ਸਕੀ, " ਤੇਰੇ ਕੋਲੋ ਮੇਰਾ ਲੈਪਟਾਪ ਡਿੱਗ ਗਿਆ ਹੈ। ਇਹ ਵਰਤਣ ਦੇ ਜੋਗ ਨਹੀਂ ਰਿਹਾ। " ਮੈਂ ਇਸ ਲੈਪਟਾਪ ਨੂੰ ਤਿੰਨ ਬੰਦਿਆਂ ਕੋਲ ਲੈ ਕੇ ਗਈ ਸੀ। ਜੋ ਲੈਪਟਾਪ ਠੀਕ ਕਰਦੇ ਹਨ। ਤਿੰਨਾਂ ਨੇ ਕਿਹਾ, " ਹੁਣ ਇਹ ਕਿਸੇ ਕੰਮ ਦਾ ਨਹੀਂ ਰਿਹਾ। ਇਸ ਨੂੰ ਸਿੱਟ ਕੇ, ਨਵਾਂ ਖ੍ਰੀਦ ਲੈ। " ਤਕਰੀਬਨ ਅੱਠ ਮਹੀਨੇ ਹੋ ਗਏ ਹਨ। ਲੈਪਟਾਪ ਅਜੇ ਵੀ ਚੱਲੀ ਜਾਂਦਾ ਹੈ। ਉਸੇ ਉਤੇ ਮੈਂ ਹਰ ਰੋਜ਼ ਲਿਖਦੀ ਹਾਂ। ਮੈਂ ਫਰੇਮ ਦੇ ਦੁਆਲੇ ਡਿੱਕ ਟੇਪ ਲਗਾ ਲਈ। ਜੁਗਾੜ ਚੱਲ ਪਿਆ।

Comments

Popular Posts