ਬੰਦਿਆਂ ਜਾਂ ਜਾਨਵਰਾਂ ਦੇ ਕਾਤਲ ਕਿਹੜੇ ਹਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਇਹ ਜੋ ਲੋਕ ਕੱਤਲ ਕਦੇ ਹਨ। ਕੀ ਇਹ ਵੱਡੇ ਦਲੇਰ ਹਨ? ਕੀ ਬਹੁਤ ਤਾਕਤਵਾਰ ਹਨ? ਕੀ ਆਪਦੀ ਤਾਕਤ ਦਿਖਾਉਣ ਨੂੰ ਇਹ ਬਿਜ਼ਨਸ ਕਰਦੇ ਹਨ? ਜਾਂ ਬਹੁਤ ਜ਼ਿਆਦਾ ਡਰਪੋਕ ਹਨ। ਇਹ ਲੋਕ ਨਿਰਬਲ ਹਨ। ਕਿਸੇ ਗੱਲ ਨੂੰ ਲੁੱਕੋਉਣ, ਦਬਾਉਣ ਲਈ ਬੰਦਾ ਹੀ ਮਾਰ ਦਿੰਦੇ ਹਨ। ਕਈ ਵਾਰ ਕਿਸੇ ਨੂੰ ਕੋਈ ਗੱਲ਼ਤ ਕੰਮ ਕਰਦੇ ਨੂੰ, ਕੋਈ ਦੇਖ ਲਵੇ। ਉਸ ਦਾ ਮੂਦਾ ਹੀ ਮੁੱਕਾ ਦਿੰਦੇ ਹਨ। ਨਾਂ ਗੁਵਾਹ ਹੋਊ, ਨਾਂ ਕੇਸ ਚੱਲੂ। ਜਿਵੇ ਪੁਲੀਸ ਵਾਲੇ ਅੱਜ ਕੱਲ ਮੁਜ਼ਰਮਾਂ ਦਾ ਇੰਨਕਾਊਟਰ ਕਰ ਰਹੇ ਹਨ। ਸਿਧੀ ਮੁਜ਼ਰਮ ਦੇ ਸਿਰ, ਦਿਲ ਵਿੱਚ ਗੋਲ਼ੀ ਦਾਗ ਦਿੰਦੇ ਹਨ। ਅੱਦਾਲਤਾਂ ਦੇ ਚੱਕਰਾਂ ਤੋਂ ਆਪ ਵੀ ਬੱਚ ਜਾਂਦੇ ਹਨ। ਅਗਰ ਇੰਨਾਂ ਮੁਜ਼ਰਮਾਂ ਨੂੰ ਜਿਉਂਦਾ ਰੱਖਣਗੇ। ਅਨੇਕਾਂ ਕੇਸਾਂ ਨੂੰ ਭੁਗਤਣ ਲਈ ਅੱਦਾਲਤਾਂ ਵਿੱਚ ਜਾਂਣਾਂ ਪਵੇਗਾ। ਇਹ ਗੋਲ਼ੀ, ਹੱਤਿਆਰੇ ਦੇ ਲੱਤ ਬਾਂਹ ਵਿੱਚ ਵੀ ਵੱਜ ਸਕਦੀ ਹੈ। ਅੱਜ ਤੋਂ 18 ਕੁ ਸਾਲ ਪਹਿਲਾਂ ਕੈਲਗਰੀ ਦੀ ਗੱਲ ਹੈ। ਪੰਜਾਬੀ ਕੁੜੀ ਪਤੀ ਨਾਲ ਲੜ ਕੇ, ਪੇਕੇ ਘਰ ਆਈ ਹੋਈ ਸੀ। ਪਤੀ ਉਥੇ ਆ ਗਿਆ। ਉਸ ਦੇ ਕੋਲ ਚਾਕੂ ਫੜਿਆ ਹੋਇਆ ਸੀ। ਘਰ ਵਾਲਿਆਂ ਵੱਲੋਂ ਜਾਂ ਕਿਸੇ ਹੋਰ ਵੱਲੋਂ, ਉਸ ਨੂੰ ਦੇਖਦੇ ਹੀ 911 ਫੋਨ ਕਰ ਦਿੱਤਾ ਗਿਆ। ਸਵੇਰੇ 7 ਵਜੇ, ਪੁਲੀਸ ਵਾਲਿਆਂ ਨੇ ਆਉਂਦਿਆਂ ਹੀ ਉਸ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ। ਸੂਝਵਾਨ ਲੋਕਾਂ ਨੇ ਬਹੁਤ ਇਤਰਾਜ਼ ਕੀਤਾ ਸੀ। ਉਹ ਅਜੇ ਘਰ ਦੇ ਬਾਹਰ ਹੀ ਸੀ। ਘਰ ਅੰਦਰ ਨਹੀਂ ਵੜ ਸਕਿਆ ਸੀ। ਚਾਰੇ ਪਾਸੇ ਤੋਂ ਘਰ ਬੰਦ ਸੀ। ਘਰ ਅੰਦਰ ਜਾਂਣ ਨੂੰ ਇਕੋਂ ਦਰਵਾਜ਼ਾ ਸੀ। ਉਹ ਦਰਵਾਜ਼ਾ ਅੰਦਰੋਂ ਲੌਕ ਸੀ। ਉਸ ਬੰਦੇ ਕੋਲ ਕੋਈ ਗੰਨ ਨਹੀਂ ਸੀ। ਨਿੱਕੀ ਬੱਚਾ ਉਸ ਦਾ ਮੁੰਡਾ ਇੱਕ ਸਾਲ ਦਾ ਸੀ। ਉਸ ਦੀ ਪਤਨੀ 22 ਸਾਲ ਦੀ ਸੀ। ਜੋ ਅੱਜ ਵੀ ਵਿਧਵਾਂ ਦੀ ਜਿੰਦਗੀ ਬਤੀਤ ਕਰ ਰਹੀ ਹੈ। ਪੁਲੀਸ ਵਾਲਾ ਪੁਲੀਸ ਦੀ ਡਿਊਟੀ ਅੱਜ ਵੀ ਕਰਦਾ ਹੈ। ਉਹ ਅਜ਼ਾਦ ਘੁੰਮ ਰਿਹਾ ਹੈ। ਇੰਨਾਂ ਨੂੰ ਖੁੱਲੀ ਛੁੱਟੀ ਹੈ। ਜਿੰਨੇ ਮਰਜ਼ੀ ਬੰਦੇ ਮਾਰ ਦਿਉ। ਜਿਸ ਦਿਨ ਇੰਨਾਂ ਵਿਚੋਂ ਕੋਈ ਮਰਦਾ ਹੈ। ਪੂਰੀ ਦੁਨੀਆਂ ਨੂੰ ਬਹੁਤ ਤਰਸ ਆਉਂਦਾ ਹੈ। ਇਹ ਜਤੀਮ ਜਿਹੇ ਜਿਉਂ ਹਨ।
ਬੰਦਾ, ਜਾਨਵਰ ਮਾਰਨਾਂ ਬਹੁਤੀ ਵੱਡੀ ਗੱਲ ਨਹੀਂ ਹੈ। ਜੋ ਲੋਕ, ਇਹ ਕੱਤਲ ਕਰਨ ਦਾ ਬਿਜ਼ਨਸ ਕਰਦੇ ਹਨ। ਉਨਾਂ ਲਈ ਇਹ ਕਰਨਾਂ ਸਬਜ਼ੀ ਕੱਟਣ ਦੇ ਬਰਾਬਰ ਹੈ। ਕਈ ਤਾਂ ਬੱਸ ਹੀ ਨਹੀਂ ਕਰਦੇ। ਸ਼ੇਰ ਦੇ ਮੂੰਹ ਨੂੰ ਖੂਨ ਲੱਗਣ ਵਾਂਗ, ਖੂਨ ਦੇਖ ਕੇ, ਮਜ਼ਾ ਲੈਂਦੇ ਹਨ। ਕਿਸੇ ਨੂੰ ਜਾਨੋਂ ਮਾਰ ਕੇ, ਕੀ ਮਨ ਸ਼ਾਤ ਹੋ ਜਾਂਦਾ ਹੈ? 1978 ਤੋਂ ਪੰਜਾਬ ਅੰਦਰ ਖੂਨ ਦੀ ਹੋਲੀ ਖੇਡੀ ਗਈ ਹੈ। ਆਪ ਨੂੰ ਧਰਮੀ ਕਹਾਉਣ ਵਾਲੇ ਹੀ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨਣ ਲੱਗ ਗਏ ਸਨ। ਬੈਂਕਾਂ ਲੁੱਟ ਲੈਂਦੇ ਸਨ। ਜੇ ਕੋਈ ਅੱੜਦਾ ਸੀ। ਜਾਨੋ ਮਾਰ ਦਿੰਦੇ ਸਨ। ਫਿਰ ਲੁੱਟਿਆ ਪੈਸਾ ਲੋਕਾਂ ਦੇ ਘਰ ਲੁੱਕੋਂਉਂਦੇ ਫਿਰਦੇ ਸਨ। ਇੱਕ ਬਾਰ ਇੱਕ ਜਾਂਣ ਪਛਾਣ ਵਾਲਾ, ਉਸ ਨੂੰ ਰਾਜਸਥਾਨੀ ਕਹਿੰਦੇ ਸਨ। ਉਹ ਭਿੰਡਰਾਂ ਵਾਲੇ ਦਾ ਬੰਦਾ ਸੀ। ਭੂਆ ਜੀ ਦੇ ਦੋ ਨੱਣਦੋਈਏ ਇਸੇ ਜੱਥੇ ਵਿਚੋਂ ਸਨ। ਇਹ ਰਾਜਸਥਾਨੀ ਬੰਦਾ ਮੇਰੀ ਭੂਆ ਜੀ ਦੇ ਘਰ ਇੱਕ ਲੋਹੇ ਦਾ ਟਰੰਕ ਰੱਖ ਗਿਆ ਉਸ ਨੂੰ ਜਿੰਦਾ ਲੱਗਾ ਸੀ। ਕਿਸੇ ਨੇ ਖੋਲ ਕੇ ਨਹੀਂ ਦੇਖਿਆ। ਨਾਲ ਹੀ ਆਪਣਾਂ ਬੇਟਾ ਵੀ ਛੱਡ ਗਿਆ। ਇਸ ਲਈ ਟਰੰਕ ਉਤੇ ਕੋਈ ਸ਼ੱਕ ਨਾਂ ਹੋਇਆ। ਬਈ ਬੱਚੇ ਦੇ ਕੱਪੜੇ ਹੋਣੇ ਹਨ। ਉਸੇ ਰਾਤ ਉਹ ਰਾਜਸਥਾਨੀ ਪਤਨੀ ਸਮੇਤ ਫੜਿਆ ਗਿਆ। ਪੁਲੀਸ ਦੀ ਕੁੱਟ ਖਾ ਕੇ ਸਾਰਾ ਕੁੱਝ ਦੱਸ ਦਿੱਤਾ। ਪੁਲੀਸ ਨੇ ਆ ਕੇ, ਛਾਪਾ ਮਾਰ ਲਿਆ। ਉਨਾਂ ਦਿਨਾਂ ਵਿੱਚ ਟਰੰਕ ਵਿਚੋਂ 4 ਲੱਖ ਰੂਪੀਆਂ ਮਿਲਿਆ। ਇਹ ਰਕਮ ਉਦੋਂ ਬਹੁਤ ਵੱਡੀ ਲੱਗਦੀ ਸੀ। ਪੁਲੀਸ ਵਾਲੇ ਬੱਚੇ ਨੂੰ ਵੀ ਲੈ ਗਏ। ਵਿਚੇ ਫੁੱਫੜ ਜੀ ਨੂੰ ਲੈ ਗਏ। ਚਾਰ ਮਹੀਨੇ ਜੇਲ ਵਿੱਚ ਰੱਖਿਆ। 10 ਹਜ਼ਾਰ ਰੂਪਿਆ ਪੁਲੀਸ ਨੂੰ ਖੁਆਇਆ। ਨਾਲੇ ਕੁੱਟ-ਕੁੱਟ ਕੇ ਚੱਡੇ ਪਾਂੜ ਦਿੱਤੇ। ਉਸ ਤੋਂ ਅਜੇ ਵੀ ਸਿਧਾ ਨਹੀਂ ਤੁਰਿਆ ਜਾਂਦਾ।
ਕੀ ਹੋਰਾਂ ਉਤੇ ਮਾਰ-ਕੁੱਟ ਕਰਕੇ, ਜਾਨੋਂ ਮਾਰ ਕੇ ਕੀ ਮਸਲਾ ਹੱਲ ਹੋ ਜਾਂਦਾ ਹੈ? ਕਿਉਂ ਬੰਦਾ ਮਾਰਨਾਂ ਇੰਨਾਂ ਸੌਖਾ ਹੋ ਗਿਆ ਹੈ? ਇਹ ਹਾਲ ਸਾਰੀ ਦੁਨੀਆਂ ਦਾ ਹੈ। ਚਾਹੇ ਪਾਕਸਤਾਨ, ਇਰਾਨ ਕੋਈ ਵੀ ਦੇਸ਼ ਹੈ। ਹਰ ਪਾਸੇ ਅੱਤਵਾਦੀ ਹਨ। ਇੰਨਾਂ ਦਾ ਦੂਜਾ ਪੱਖ ਵੀ ਹੈ। ਕਿਤੇ ਬੰਬ ਧਮਾਕੇ ਕਰਦੇ ਹਨ। ਕਿਤੇ ਬੰਦੇ ਮਾਰਦੇ ਹਨ। 15 ਬੰਦਿਆਂ ਨੂੰ, ਚਾਰ ਅੱਤਵਾਦੀ ਲਾਈਨ ਵਿੱਚ ਖੜ੍ਹਾ ਕੇ, ਗੋਲ਼ੀ ਮਾਰ ਦਿੰਦੇ ਹਨ। ਇੰਨਾਂ 15 ਵਿੱਚ ਇੰਨੀ ਵੀ ਜਾਨ ਨਹੀਂ ਹੈ। ਇੱਕ ਨੂੰ ਹੀ ਦਬੋਚ ਲੈਣ। ਅੱਗੇ ਨੂੰ ਇਹ ਕਿਸੇ ਨੂੰ ਹੱਥ ਨਹੀਂ ਪਾਉਣਗੇ। ਪਿਛੇ ਜਿਹੇ ਨੱਚਦੀਆਂ ਔਰਤਾਂ ਮਾਰ ਦਿੱਤੀਆਂ। ਸੈਂਕੜੇ ਲੋਕ ਫੜ੍ਹੇ ਦੇਖ ਰਹੇ ਹਨ। ਅੱਜ ਦੇ ਜ਼ਮਾਨੇ ਵਿੱਚ ਬੰਦਾ ਮਾਰ ਕੇ, ਦਿਨ ਦਿਹਾੜੇ, ਕਾਤਲ ਸਾਫ਼ ਨਿੱਕਲ ਜਾਂਦੇ ਹਨ। ਇੱਕ ਕਿਸਮ ਦੇ ਕੱਟੜ, ਧਰਮੀ ਗੁੰਡੇ ਬੰਦੇ ਪੂਰੀ ਦੁਨੀਆਂ ਨੂੰ ਬਦਲ ਨਹੀਂ ਸਕਦੇ। ਜੇ ਕਿਸੇ ਨੂੰ ਗਾਂਣਾਂ ਬਜਾਉਣਾਂ ਨਹੀਂ ਪਸੰਦ ਹੈ। ਇਹ ਤਾਂ ਨਹੀਂ ਕੇ ਪੂਰੀ ਦੁਨੀਆਂ ਹੀ ਗਾਉਣੋਂ ਨੱਚਣੋਂ ਹੱਟ ਜਾਵੇ। ਧਰਮੀਆਂ ਵਾਂਗ ਡੌਲਕੀਆਂ ਛਾਣੇ ਹੀ ਵੱਜਾਉਂਦੇ ਫਿਰਨ। ਜੇ ਸਾਰੀ ਦੁਨੀਆਂ ਇੰਨਾਂ ਵਰਗੀ ਹੋ ਗਈ। ਇਹ ਤਾ ਹੋਰ ਔਖੇ ਹੋ ਜਾਂਣਗੇ। ਲੁੱਟ ਕੇ ਕਿਸ ਨੂੰ ਖਾਂਣਗੇ? ਉਹ ਧਰਮੀ ਵੀ ਤਾਂ ਗਾਉਂਦੇ ਹੀ ਹਨ। ਤਰਜਾਂ ਕੱਢ ਕੇ, ਸਦੀਕ, ਮਾਂਣਕ ਤੋਂ ਵੀ ਊਚੀ ਹੇਕ ਲਾ ਕੇ ਲੋਕ ਗੀਤ ਗਾਉਂਦੇ ਹਨ।
ਬੰਦਿਆਂ ਜਾਂ ਜਾਨਵਰਾਂ ਦੇ ਕਾਤਲ ਕਿਹੜੇ ਹਨ? ਪਬਲਿਕ ਸਬ ਜਾਨਤੀ ਹੈ। ਇੰਨਾਂ ਨੂੰ ਜਾਨਵਰ ਤੇ ਬੰਦੇ ਮਾਰਨ ਦਾ ਜਨੂਨ ਸਿਰ ਚੜ੍ਹਇਆ ਹੁੰਦਾ ਹੈ। ਜਾਂ ਫਿਰ ਫੈਸ਼ਨ ਬੱਣ ਗਿਆ ਹੈ। ਜਾਂ ਫਿਰ ਕੀ ਕਨੂੰਨ ਹੀ ਇੰਨਾਂ ਢਿੱਲਾ ਹੈ? ਗੁੰਡਾ ਗਰਦੀ ਵੱਧਦੀ ਹੀ ਜਾਂਦੀ ਹੈ। ਕਿਤੇ ਸ਼ਾਂਤੀ ਨਹੀਂ ਹੈ। ਕੈਲਗਰੀ ਵਿੱਚ ਕੁੱਝ ਸਾਲ ਪਹਿਲਾਂ ਫੀਲੀਪੀਅਨ ਕੁੜੀ ਦਾ ਰੇਪ ਕਰਕੇ, ਉਸ ਨੂੰ ਮਾਰ ਦਿੱਤਾ ਸੀ। ਉਸ ਕੁੜੀ ਦੇ ਭਰਾ ਨੇ ਮੀਡੀਏ ਨੂੰ ਦੱਸਿਆ ਸੀ, " ਉਹ ਦੋਂਨੇਂ ਭੈਣ ਭਰਾ ਆਪਣੀ ਜਾਨ ਬੱਚਉਂਂਦੇ ਹੋਏ, ਫੀਲੀਪੀਨ ਤੋਂ ਕਨੇਡਾ ਆਏ ਸਨ। ਉਥੇ ਵੀ ਇਹੀ ਕੁੱਛ ਹੈ। ਜੇ ਮੌਤ ਕਿਸੇ ਬੰਦੇ ਦੇ ਮਾਰਨ ਨਾਲ ਹੀ ਆਉਣੀ ਸੀ। ਅਸੀਂ ਆਪਣੇ ਦੇਸ਼ ਵਿੱਚ ਹੀ ਰਹਿੰਦੇ। ਉਥੇ ਹੀ ਮਰ ਜਾਂਦੇ। ਚੰਗੀ ਜਿੰਦਗੀ ਬੱਣਾਉਂਣ ਨੂੰ ਕਨੇਡਾ ਆਏ ਸੀ। " ਆਸਟ੍ਰੇਲੀਆਂ, ਇੰਗਲੈਂਡ, ਅਮਰੀਕਾ ਵਿੱਚ ਵੀ ਬਦੇਸ਼ੀਆਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਬੰਦਾ ਹੀ ਬੰਦੇ ਦੀ ਜਾਨ ਜਾਨਵਰ ਮਾਰਨ ਵਾਂਗ ਹੀ ਲੈ ਲੈਂਦਾ ਹੈ। ਕੀ ਬੰਦੇ ਦੀ ਜਾਨ ਜਾਨਵਰ ਜਾਨ ਦੀ ਕੋਈ ਕੀਮਤ ਨਹੀਂ ਹੈ? ਕੀ ਪਬਲਿਕ ਇਸੇ ਤਰਾਂ, ਇੰਨਾਂ ਅੱਤਵਾਦੀਆਂ, ਨੀਜ਼ੀ ਦੁਸ਼ਮੱਣੀ ਹੱਥੋਂ ਮਰਦੀ ਰਹੇਗੀ? ਕੀ ਹਰ ਦੇਸ਼ ਦਾ ਕਨੂੰਨ ਇਸੇ ਤਰਾਂ ਅੱਖਾਂ ਉਤੇ ਪੱਟੀ ਬੰਨੀ ਰੱਖੇਗਾ? ਕੀ ਜੰਨਤਾਂ ਇੰਨਾਂ ਹੱਤਿਆਰਿਆਂ ਤੋਂ ਡਰਦੀ ਰਹੇਗੀ? ਜਦੋਂ ਸਰਕਾਰਾਂ ਤੋਂ ਕੁੱਝ ਨਾਂ ਹੋਵੇ। ਪਬਲਿਕ ਨੂੰ ਇਨਕਲਾਬ ਲਿਉਂਣਾਂ ਪੈਂਦਾ ਹੈ। ਜੰਨਤਾ ਵਿੱਚ ਇਹ ਗੁੰਡਾ-ਗਰਦੀ ਕਰਨ ਵਾਲੇ ਮੁੱਠੀ ਭਰ ਹੁੰਦੇ ਹਨ। ਦਬੋਚ ਲਵੋ। ਜੋ ਹੱਥ ਆਉਂਦਾ ਹੈ। ਜੇ ਜੁਰਮ ਮੰਨ ਲਿਆ ਸਜ਼ਾ ਉਸੇ ਦੀ ਮਿਲਦੀ ਹੈ। ਜਦੋਂ ਇੰਨਾਂ ਲਈ ਕੋਈ ਕਨੂੰਨ ਨਹੀਂ ਹੈ। ਦੁਨੀਆਂ ਨੂੰ ਆਪ ਜਾਗਣਾਂ ਪੈਣਾਂ ਹੈ। ਆਪਦੀ ਰਾਖੀ ਕਰਨੀ ਪੈਣੀ ਹੈ। ਬਹਾਦਰ ਬੱਣ ਕੇ ਸਰਨਾਂ ਹੈ। ਕੁੱਤਾ ਵੀ ਆਪਣੀ ਗਲੀ ਵਿੱਚ ਸ਼ੇਰ ਹੁੰਦਾ ਹੈ। ਗੁੰਡਿਆਂ ਦਾ ਬੰਬ ਵਜਾ ਦਿਉ। ਭਿਜੀ ਬਿੱਲੀ ਬੱਣ ਕੇ ਨਹੀਂ ਸਰਨਾ। ਜੋ ਲਲਕਾਰਾ ਮਾਰਦੇ ਹਨ। ਉਨਾਂ ਨੂੰ ਹਰ ਬਾਰ ਹੱਥਿਆਰ ਚੱਕਣ ਦੀ ਲੋੜ ਨਹੀਂ ਪੈਂਦੀ। ਬੱਬਰ ਸ਼ੇਰ ਦੀ ਭੱਬਕ ਸੁਣ ਕੇ ਜੰਗਲ ਦੇ ਜਾਨਵਰ ਦਹਾੜਾ ਮਾਰਦੇ ਭੱਜ ਜਾਂਦੇ ਹਨ। ਇਕ ਸੋਚਣਾਂ ਪੈਣਾਂ ਹੈ। ਅਸੀਂ ਬੱਬਰ ਸ਼ੇਰ ਹਾਂ ਜਾਂ ਜੰਗਲ ਦੇ ਜਾਨਵਰ। ਜੰਗਲ ਦੇ ਜਾਨਵਰਾਂ ਦੀ ਤਾਂ ਸਰਕਾਰ ਵੀ ਰੱਖਿਆ ਕਰਦੀ ਹੈ। ਬੰਦਿਆਂ ਦੀ ਸ਼ਇਦ ਅਬਾਦੀ ਵੱਧ ਹੈ। ਸਰਕਾਰਾਂ ਲੋਕ ਮਰਾਵਾਉਣਾਂ ਚਹੁੰਦੇ ਹਨ।

Comments

Popular Posts