ਭਾਗ 27 ਮੀਡੀਏ ਨੂੰ ਲੋਕਾਂ ਦਾ ਲੋਕਾਂ ਨੂੰ ਮੀਡੀਏ ਦਾ ਸਹਿਯੋਗ ਚਾਹੀਦਾ ਹੈ ਕੌਣ ਭਗਤ, ਕੌਣ ਸਾਧ, ਕੌਣ ਗੁੰਡੇ ਹਨ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅੱਜ ਦੇ ਯੁੱਗ ਵਿੱਚ ਅਦਾਲਤਾਂ, ਪੁਲੀਸ ਵਾਲੇ ਫਲਾਪ ਫ਼ਿਲਮ ਵਾਂਗ ਬਣ ਕੇ ਰਹਿ ਗਏ ਹਨ। ਕਾਨੂੰਨ ਨਾਲ ਕ੍ਰਾਈਮ ਕਰਨ ਵਾਲੇ ਕਾਤਲ, ਚੋਰ, ਠੱਗ 420 ਕਰਨ ਵਾਲੇ ਚਲਾਕ ਲੋਕ, ਦਿਨ ਦਿਹਾੜੇ ਖਿਲਵਾੜ ਕਰਦੇ ਹਨ। ਕਾਨੂੰਨ ਕੁੱਝ ਨਹੀਂ ਕਰ ਸਕਦਾ। ਅੱਖਾਂ ‘ਤੇ ਪੱਟੀ ਬੰਨ੍ਹ ਕੇ ਕਿਥੇ ਸਹੀਂ ਬੰਦਾ ਫੜਿਆ ਜਾਂਦਾ ਹੈ? ਇਹ ਤਾਂ ਇੱਕ ਹਊਆ ਜਿਹਾ ਬਣ ਕੇ ਰਹਿ ਗਿਆ ਹੈ। ਉਮਰਾ ਨਿਕਲ ਜਾਂਦੀਆਂ ਹਨ। ਕੋਈ ਇਨਸਾਫ਼ ਨਹੀਂ ਮਿਲਦਾ। ਪੈਸੇ ਦੇ ਜ਼ੋਰ ਵਾਲੇ ਜਾਂ ਕੱਤਲ ਉੱਤੇ ਕੱਤਲ ਕਰਨ ਵਾਲਾ ਬੱਚ ਜਾਂਦਾ ਹੈ। ਕਈ ਬਾਰ ਬੇਗੁਨਾਹ ਰਗੜਿਆ ਜਾਂਦਾ ਹੈ। ਅਦਾਲਤਾਂ ਨਾਲ ਜ਼ਿਆਦਾ ਇਨਸਾਫ਼ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਲੋਕਾਂ ਨੂੰ ਮਿਲਦਾ ਹੈ। ਮੀਡੀਆ ਵਲੋਂ ਲੋਕਾਂ ਤੋਂ ਗੱਲ ਵੀ ਸੁਣੀ ਜਾਂਦੀ ਹੈ। ਇਹ ਮੀਡੀਆ ਵਾਲੇ ਸਹੀਂ ਸਮੇਂ ਉੱਤੇ ਲੋਕਾਂ ਦਾ ਆਸਰਾ ਬਣਦੇ ਹਨ। ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਵਿੱਚ ਭੇਜਦੇ ਹਨ। ਇੰਨੇ ਨਾਲ ਬੰਦੇ ਦੇ ਦੁਖਦੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਦਾ ਕੰਮ ਹੁੰਦਾ ਹੈ। ਚੰਗਾ ਹੈ ਜੇ ਦੁਖੀ ਬੰਦੇ ਦੇ ਰੋਂਦੇ ਦੇ ਹੂੰਝੂ ਹੀ ਪੂੰਝ ਦੇਈਏ। ਬੰਦੇ ਦਾ ਮਨ ਹੌਲਾ ਹੋ ਜਾਂਦਾ ਹੈ। ਅਦਾਲਤਾਂ ਵਿੱਚ ਜਾ ਕੇ ਕਿਹੜਾ ਡਾਂਗ ਮਾਰ ਹੁੰਦੀ ਹੈ? ਤਰੀਕਾਂ ਇੰਨੀਆਂ ਪੈਂਦੀਆਂ ਹਨ। ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ। ਘਰ ਜ਼ਮੀਨ ਵਿਕ ਕੇ ਦੇਣੇ ਦੇ ਲੈਣੇ ਪੈ ਜਾਦੇ ਹਨ। ਇੱਕ ਮੀਡੀਏ ਦੁਆਰਾ ਹੀ ਬੰਦਾ ਆਪਣੇ ਸੁਖ, ਖ਼ੁਸ਼ੀਆਂ ਹੋਰਾਂ ਨਾਲ ਵੰਡ ਸਕਦਾ ਹੈ। ਇਹ ਦੇਖਦੇ ਹੋਏ, ਲੋਕਾਂ ਨੂੰ ਮੀਡੀਏ ਤੋਂ ਬਹੁਤ ਆਸਾਂ ਹਨ। ਮੀਡੀਏ ਨੂੰ ਹੋਰ ਵੀ ਵਧੀਆਂ ਕੋਸਿਸ਼ਾਂ ਜਾਰੀ ਰੱਖਣ ਦੀ ਲੋੜ ਹੈ। ਕੁੱਝ ਕੁ ਮੀਡੀਏ ਨੂੰ ਛੱਡ ਕੇ, ਬਾਕੀ ਸਾਰੇ ਆਪਣਾ ਸਹੀਂ ਕੰਮ ਕਰ ਰਹੇ ਹਨ। ਅੱਜ ਦਾ ਮੀਡੀਆ ਬਗੈਰ ਡਰ ਤੋਂ ਸੱਚ ਦਾ ਪੱਖ ਕਰਦਾ ਹੈ। ਮੀਡੀਏ ਤੋਂ ਲੋਕਾਂ ਨੂੰ ਪੂਰੀ ਉਮੀਦ ਹੋ ਰਹੀ ਹੈ। ਇਹ ਸੱਚ ਨੂੰ ਲੋਕਾਂ ਅੱਗੇ ਰੱਖਦੇ ਹਨ। ਹਰ ਪਾਸੇ ਤੋਂ ਖ਼ਬਰ ਨੂੰ ਦੱਸਦੇ ਹਨ। ਖ਼ਬਰਾਂ ਦੇਖ ਕੇ ਲੋਕ ਆਪਣੇ ਆਪ ਸਹੀਂ ਗੱਲ ਬੁੱਝ ਲੈਂਦੇ ਹਨ। ਲੋਕ ਮੀਡੀਏ ਉੱਤੇ ਜ਼ਕੀਨ ਵੀ ਕਰਦੇ ਹਨ। ਅੱਜ ਸਦਾ ਸਮਾਂ ਇਹ ਆ ਗਿਆ ਹੈ। ਹਰ ਕੋਈ ਹੋਰ ਘਰ ਦਾ ਕੰਮ ਤੋਂ ਕਰਨ ਤੋਂ ਪਹਿਲਾਂ ਖ਼ਬਰਾਂ ਦੇਖਦਾ ਹੈ। ਦੁਨੀਆ ਉੱਤੇ ਕੀ ਹੋ ਰਿਹਾ ਹੈ? ਇਸ ਕਰਕੇ, ਮੀਡੀਏ ਦੀ ਹੋਰ ਵੀ ਜ਼ੁੰਮੇਵਾਰੀ ਬਣ ਜਾਂਦੀ ਹੈ, ਕਿ ਵਧੀਆ ਕੰਮ ਕਰੇ। ਦੇਸ਼ਾਂ, ਵਿਦੇਸ਼ਾਂ ਵਿੱਚ ਹਰ ਪਾਸੇ ਪੰਜਾਬੀ ਬੋਲੀ ਫੈਲ ਰਹੀ ਹੈ। ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਉੱਤੇ ਪੜ੍ਹੀ, ਲਿਖੀ ਜਾਂਦੀ ਹੈ। ਇੰਟਰਨੈੱਟ, ਰੇਡੀਉ ਤੇ ਟੀਵੀ ਰਾਹੀਂ ਦੇਸ਼ਾਂ, ਬਦੇਸ਼ਾਂ ਵਿੱਚ ਸੁਣੀ ਜਾਂਦੀ ਹੈ। ਇੰਨਾ ਤੋਂ ਹੋਰ ਵੀ ਬਹੁਤ ਫ਼ਾਇਦੇ ਹਨ। ਇਸ਼ਤਿਹਾਰ ਦੇਖ ਕੇ, ਕਈ ਲੋਕਾਂ ਨੂੰ ਨੌਕਰੀਆਂ ਲੱਭਦੀਆਂ ਹਨ। ਕਈਆਂ ਨੂੰ ਮਜ਼ਦੂਰ ਲੱਭਦੇ ਹਨ। ਕਈ ਲੋਕਾਂ ਨੂੰ ਖ਼ਰੀਦਦਾਰੀ ਕਰਨ ਲਈ ਸਹਾਇਤਾ ਮਿਲਦੀ ਹੈ। ਇਸ਼ਤਿਹਾਰ ਦੇਖ ਕੇ, ਸਸਤੀ ਤੇ ਵਧੀਆਂ ਚੀਜ਼ ਮਿਲਦੀ ਹੈ। ਮੀਡੀਏ ਨੂੰ ਲੋਕਾਂ ਦਾ ਲੋਕਾਂ ਨੂੰ ਮੀਡੀਏ ਦਾ ਸਹਿਯੋਗ ਚਾਹੀਦਾ ਹੈ। ਮੀਡੀਏ ਰਾਹੀ ਹੀ ਬਿਜ਼ਨਸ ਦੇ ਇਸ਼ਤਿਹਾਰ ਦੇ ਕੇ, ਬਿਜ਼ਨਸ ਨੂੰ ਪੁਰਫੁੱਲਤ ਕੀਤਾ ਜਾ ਸਕਦਾ ਹੈ। ਲੋਕ ਕਾਨੂੰਨ ਉੱਤੇ ਨਹੀਂ ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਰੇਡੀਉ ਤੇ ਟੀਵੀ ਉੱਤੇ ਵੱਧ ਵਿਸ਼ਵਾਸ ਕਰਦੇ ਹਨ। ਇੰਨਾ ਨੂੰ ਸਦਾ ਚੱਲਦੇ ਰੱਖਣ ਲਈ ਲੋਕਾਂ ਤੋਂ ਮਾਲੀ ਮਦਦ ਦੀ ਲੋੜ ਰਹਿੰਦੀ ਹੈ। ਇੰਨਾ ਨੂੰ ਚਲਾਉਣ ਦੇ ਜੀਵਤ ਰੱਖਣ ਦੇ ਹਰ ਰੋਜ਼ ਦੇ ਬਹੁਤ ਖ਼ਰਚੇ ਹਨ। ਕਈ ਪੇਪਰ ਅਖ਼ਬਾਰਾਂ ਇਸੇ ਲਈ ਚਲਾ ਕੇ ਬੰਦ ਕਰ ਦਿੱਤੀਆਂ ਜਾਂਦੀ ਹਨ। ਸੰਪਾਦਕ ਨੂੰ ਖ਼ਰਚੇ ਪੱਲਿਉਂ ਕਰਨੇ ਪੈਂਦੇ ਹਨ। ਜੇ ਆਮਦਨ ਨਾਂ ਹੋਵੇ, ਘਾਟੇ ਵਿੱਚ ਕਿੰਨਾ ਕੁ ਚਿਰ ਰਿੜ੍ਹ ਹੋ ਸਕਦਾ ਹੈ। ਇਸ ਲਈ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਮੀਡੀਏ ਚੱਲਦੇ ਰਹਿਣ ਸਾਨੂੰ ਆਪਣੀ ਜ਼ੁੰਮੇਵਾਰੀ ਸਮਝ ਕੇ, ਹਰ ਰੋਜ਼ ਦੀ ਕਮਾਈ ਵਿੱਚੋਂ ਦਾਨ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਚੜ੍ਹਵਾਂ ਦੇਣਾ ਚਾਹੀਦਾ ਹੈ। ਮੈਂ ਤਾਂ ਲਿਖ ਕੇ, ਹਰ ਰੋਜ਼ ਆਪਣੀ ਜ਼ਿੰਦਗੀ ਦੇ ਸਮੇਂ ਵਿਚੋਂ ਦਸੌਦ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਵਾਲਿਆਂ ਨੂੰ ਭੇਜ ਦਿੰਦੀ ਹਾਂ। ਜਿਸ ਨੂੰ ਚੰਗਾ ਲੱਗਦਾ ਹੈ ਛਾਪ ਦਿੰਦੇ ਹਨ। ਮੈਂ ਗੋਲਕ ਵਿੱਚ ਕੀਤੇ ਵੀ ਇੱਕ ਪੈਸਾ ਨਹੀਂ ਪਾਉਂਦੀ। ਨਾਂ ਹੀ ਪਖੰਡੀ ਵਿਹਲੇ ਚੋਲ਼ਿਆਂ ਵਾਲਿਆਂ ਨੂੰ ਭੀਖ ਦੇਣ ਦੀ ਲੋੜ ਹੈ। ਪਿਛਲੇ ਲੇਖ ਵਿੱਚ ਮੈਂ ਕੁੱਝ ਕੁ ਪੇਪਰਾਂ ਦੇ ਨਾਮ ਵੀ ਲਿਖੇ ਸਨ। ਜੋ ਮੇਰੀਆਂ ਲਿਖਤਾਂ ਛਾਪਦੇ ਰਹਿੰਦੇ ਹਨ। ਸਾਰੇ ਮੈਂ ਲਿਖ ਨਹੀਂ ਸਕੀ। ਮੁਆਫ਼ੀ ਚਾਹੁੰਦੀ ਹਾਂ। ਉਦੋਂ ਹੀ ਮੈਨੂੰ ਮੇਰੇ ਪਿਆਰੇ ਸੰਪਾਦਕ, ਸਹਿਯੋਗੀਆਂ ਨੇ ਇਤਰਾਜ਼ ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਬਈ ਸਾਡਾ ਨਾਮ ਕਿਉਂ ਨਹੀਂ ਲਿਖਿਆ? ਕਈਆਂ ਨੇ ਲੇਖ ਤਾਂ ਨਹੀਂ ਛਾਪਿਆ ਬਈ ਫਲਾਣੇ ਦਾ ਨਾਮ ਕਿਉਂ ਲਿਖ ਦਿੱਤਾ। ਸਾਨੂੰ ਭੇਦ-ਭਾਵ, ਗਿੱਲੇ ਸ਼ਿਕਵੇ ਛੱਡ ਕੇ, ਵਿਸ਼ਾਲ ਦਿਲ ਕਰਕੇ, ਮਿਲ ਕੇ ਚੱਲਣ ਦੀ ਲੋੜ ਹੈ। ਕਈ ਮੇਰੇ ਲੇਖ ਆਪਦੇ ਪੇਪਰ ਵਿੱਚ ਤਾਂ ਨਹੀਂ ਛਾਪਦੇ, ਕਿ ਫਲਾਣੇ ਨੂੰ ਸਾਡੇ ਨਾਲ ਹੀ ਕਿਉਂ ਲੇਖ ਭੇਜਦੀ ਹੈ? ਮੈਂ ਪਿਛਲੇ ਲੇਖ ਵਿੱਚ ਇਹ ਵੀ ਲਿਖਿਆ ਸੀ। ਬਾਕੀ ਸਬ ਰੱਬ, ਪਾਠਕ ਤੇ ਪਿਆਰੇ ਸੰਪਾਦਕ ਜਾਣਦੇ ਹਨ। ਕਿਥੇ-ਕਿਥੇ ਮੇਰੀਆਂ ਲਿਖਤਾਂ ਲੱਗਦੀਆਂ ਹਨ? ਪਾਠਕਾਂ, ਪਿਆਰੇ ਸੰਪਾਦਕਾਂ ਤੇ ਰੱਬ ਦੀ ਬਹੁਤ ਮਿਹਰ ਹੈ। ਮੈਂ ਮਾਣ ਨਾਲ ਲਿਖ ਸਕਦੀ ਹਾਂ। ਪੂਰੀਆਂ ਦੁਨੀਆ ਵਿੱਚ ਕੈਨੇਡਾ, ਅਮਰੀਕਾ, ਜਰਮਨ, ਯੂਰਪ, ਇਟਲੀ, ਨਿਊਜੀਲੈਂਡ, ਆਸਟ੍ਰੇਲੀਆ ਪੂਰੇ ਭਾਰਤ ਵਿੱਚ, ਸਪਾਦਿਕ ਮੇਰੀਆਂ ਲਿਖਤਾਂ ਲੱਗਾ ਰਹੇ ਹਨ। ਜੇ ਕੋਈ ਰਹਿ ਗਿਆ ਹੈ ਜੀ, ਤਾਂ ਮੈਨੂੰ ਫ਼ੋਨ, ਈਮੇਲ ਸਨੇਹਾ ਚਿੱਠੀ ਜ਼ਰੂਰ ਦੱਸਣਾ। ਲਿਖਣਾ ਚਾਲੂ ਹੈ ਜੀ। ਕਈ ਮੇਰੀਆਂ ਲਿਖਤਾਂ ਆਪਣੇ ਬਲਾਗ, ਅਖ਼ਬਾਰਾਂ, ਇੰਟਰਨੈੱਟ, ਫੇਸਬੁੱਕ, ਸਰਹਾਣਿਆਂ ਥੱਲੇ ਵੀ ਰੱਖਦੇ ਹਨ। ਕਈ ਕਹਿੰਦੇ ਹਨ, ਲਿਖਤਾਂ ਬਹੁਤ ਪਟਾਕੇ ਪਾਉਂਦੀਆਂ ਹਨ। ” ਫੇਸਬੁੱਕ ਦੇ ਦੋਸਤ ਜੋ ਲਿਖਤਾਂ ਨੂੰ ਆਪਦੀ ਸਾਈਡ ਉੱਤੇ ਸ਼ੇਅਰ ਜਾ ਕਾਪੀ ਕਰਕੇ ਆਪਣੇ ਨਾਮ ਥੱਲੇ ਲਗਾਉਂਦੇ ਹਨ। ਸਬ ਦਾ ਬਹੁਤ ਧੰਨਵਾਦ ਹੈ। ਸਤਵਿੰਦਰ ਕੌਰ ਸੱਤੀ ਕੈਲਗਰੀ ਬਲਾਗ ਡਾਟ ਕਮ ‘ ਤੇ ਲਿਖਤਾ ਹਨ। ਕਦੇ ਕਿਸੇ ਸੰਪਾਦਕ ਨੇ ਮੇਰੇ ਕੋਲੋ ਲਿਖਤਾ ਛਾਪਣ ਦੇ ਪੈਸੇ ਨਹੀਂ ਲਏ। ਪੰਜਾਬੀ ਮਾਂ ਦੀ ਸੇਵਾ ਮੈਂ ਵੀ ਮੁਫ਼ਤ ਵਿੱਚ ਕਰਦੀ ਹਾਂ। ਰੱਬ ਨੇ ਬਹੁਤ ਕੁੱਝ ਖਾਣ, ਰਹਿਣ ਜੋਗਾ ਦਿੱਤਾ ਹੈ। ਸਬ ਪਾਠਕਾਂ, ਸੰਪਾਦਕਾਂ ਦਾ ਧੰਨਵਾਦ ਜੀ। ਰਲ ਮਿਲ ਕੇ ਚੱਲੀਏ। ਆਪਣੀ ਸੱਚੀ ਅਦਾਲਤ ਲਗਾਈਏ। ਇੱਕ ਦੂਜੇ ਦੇ ਦਿਲਾਂ ਵਿੱਚ ਇੱਕ ਅਨੋਖੇ ਪਿਆਰ ਦੀ ਸੁਰੰਗ ਚਲਾਈਏ। ਜਿਸ ਵਿੱਚ ਕੋਈ ਲਾਲਚ ਨਾਂ ਹੋਵੇ। ਕੌਮ ਦੀ ਸੇਵਾ ਹੀ ਬਾਕੀ ਬੱਚੇ। ਪੈਸਾ ਮਰਨ ਪਿਛੋਂ ਨਾਲ ਨਹੀਂ ਜਾਣਾ। ਬੰਦੇ ਦੇ ਬਿਚਾਰਾਂ ਨੂੰ ਲੋਕ ਚੇਤੇ ਕਰਦੇ ਹਨ। 

Comments

Popular Posts