ਹੁਣ ਇਕਾਂਤ ਨੂੰ ਦੂਰ ਕਰਨ ਲਈ ਕਿਤਾਬਾਂ, ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈਟ, ਫੇਸਬੁੱਕ, ਸੈਲਰਫੋਨ ਸਹਾਇਤਾ ਕਰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਅੱਜ ਸਾਰੇ ਘਰਾਂ ਦੇ ਅੰਦਰੋਂ ਦਰਵਾਜ਼ੇ ਬੰਦ ਹਨ। ਹਰ ਕੋਈ ਦੂਜੇ ਦਾ ਜਾਂ ਆਪਦਾ ਵੀ ਦਰ ਖੜ੍ਹਕਾਉਂਦਾ ਡਰਦਾ ਹੈ। ਅੱਗਲਾ ਅੱਗੋਂ ਕੁੰਡਾ ਖੋਲੇਗਾ ਕੇ ਨਹੀਂ। ਪਹਿਲਾ ਫੋਨ ਕਰਨਾਂ ਪੈਂਦਾ ਹੈ। ਕਈ ਇਸ ਤਰਾਂ ਦੇ ਵੀ ਹਨ। ਨੰਬਰ ਦੇਖ ਕੇ, ਫੋਨ ਹੀ ਨਹੀਂ ਚੱਕਦੇ। ਅਗਰ ਜ਼ਿਆਦਾ ਬਾਰ ਰਿੰਗਾਂ ਮਾਰੀ ਜਾਵੋਂ। ਫੋਨ ਵਾਲਾ ਫੋਨ ਦਾ ਸਵਿੰਚ ਬੰਦ ਕਰ ਦਿੰਦਾ ਹੈ। ਹੁਣ ਤਾਂ ਇਹ ਵੀ ਰਿਵਾਜ਼ ਹੈ। ਜਿਸ ਨੂੰ ਪਸੰਧ ਨਹੀਂ ਕਰਦੇ। ਉਸ ਦਾ ਫੋਨ ਨੰਬਰ, ਫੋਨ ਕੰਪਨੀ ਨੂੰ ਕਹਿਕੇ ਬਲੋਕ ਕਰ ਦੇਵੋ। ਮੁੜ ਕੇ, ਬੰਦਾ ਫੋਨ ਹੀ ਨਹੀਂ ਕਰ ਸਕੇਗਾ। ਕਈ ਇਸ ਤਰਾਂ ਦੇ ਵੀ ਹਨ। ਮਾਂਪੇਂ ਫੋਨ ਕਰਨ ਬੱਚੇ ਚੱਕਦੇ ਨਹੀਂ ਹਨ। ਸਿਰਫ਼ ਦੋਸਤਾਂ ਲਈ ਜਾਂ ਆਪਣੇ ਵਰਤਣ ਲਈ ਫੋਨ ਹਨ। ਇੱਕ ਉਹ ਵੀ ਦਿਨ ਸੀ। ਬੰਦਾ ਇੱਕਲਾ ਮਹਿਸੂਸ ਕਰਦਾ ਸੀ। ਤਾ ਆਂਢ-ਗੁਆਂਢ ਵਿੱਚ ਜਾ ਕੇ, ਬੈਠ ਜਾਂਦਾ ਸੀ। ਆਂਢ-ਗੁਆਂਢ ਵਿੱਚ ਦਾਲ ਪਾਣੀ ਦੀ ਸਾਂਝ ਸੀ। ਅਧਾਰ ਚੀਜ਼ਾਂ ਲੈਣ, ਦੇਣ ਦਾ ਵਰਤਾ ਸੀ। ਸਾਂਝੀ ਖੇਤੀ ਵੀ ਕਰਦੇ ਸੀ। ਆਂਢ-ਗੁਆਂਢ ਵਿੱਚ ਜਾਂ ਵੱਟ ਬੰਨੇ ਵਾਲਿਆਂ ਨਾਲ ਆਵਤ ਪਾਈ ਜਾਂਦੀ ਸੀ। ਪਹਿਲਾਂ ਇੱਕ ਦਾ ਬੀਜ, ਵਹਾਈ, ਕੱਢਾਈ ਦਾ ਕੰਮ ਕੀਤਾ ਜਾਂਦਾ ਸੀ। ਫਿਰ ਬਾਰੀ-ਬਾਰੀ ਬਾਕੀਆਂ ਦਾ ਕੰਮ ਕੀਤਾ ਜਾਂਦਾ ਸੀ। ਹੱਲ, ਬੱਲਦ ਮੰਗਣ ਦਾ ਵੀ ਰਿਵਾਜ਼ ਸੀ। ਔਰਤਾਂ ਆਮ ਹੀ ਇੱਕ ਘਰ ਤੋਂ ਦੂਜੇ ਘਰ ਤੁਰੀਆਂ ਫਿਰਦੀਆਂ ਸਨ। ਚਾਦਰਾਂ, ਦਰੀਆਂ, ਚਰਖ਼ੇ ਕੱਤਦੀਆਂ ਸਨ। ਇੱਕ ਘਰ ਵਿੱਚ ਤਦੂੰਰ ਹੁੰਦਾ ਸੀ। ਕਈ ਘਰਾਂ ਦੀਆਂ ਔਰਤਾਂ ਮਿਲ ਕੇ, ਤਦੂੰਰ ਵਿੱਚ ਰੋਟੀਆਂ ਲਗਾਉਂਦੀਆਂ ਸਨ। ਬੱਚੇ ਇੱਕਠੇ ਖੇਡਦੇ ਹਨ। ਹਨੇਰਾ ਹੋਏ ਤੋਂ ਘਰ ਵੜਦੇ ਸਨ। ਹੁਣ ਬੱਚਿਆਂ ਨੂੰ ਖੇਡਣ ਦਾ ਸਮਾਂ ਹੀ ਕਿਥੇ ਹੈ? ਪੰਜਾਬ ਵਿੱਚ ਢਾਈ ਸਾਲ ਦੇ ਬੱਚੇ ਨੂੰ ਸਕੂਲ ਭੇਜਣ ਲੱਗ ਜਾਂਦੇ ਹਨ। ਬੱਚੇ ਅੱਧੇ ਸੁੱਤੇ ਚੁੰਗਣੀ ਹੱਥ ਵਿੱਚ ਫੜੇ ਹੋਏ ਨੂੰ ਸਕੂਲ ਦੀ ਬੱਸ ਵਿੱਚ ਬੈਠਾ ਦਿੰਦੇ ਹਨ। ਅਜੇ ਬਾਹਰਲੇ ਦੇਸ਼ਾਂ ਵਿੱਚ ਬੱਚੇ ਦੇ ਸਕੂਲ ਜਾਂਣ ਦੀ ਉਮਰ 6 ਸਾਲ ਹੈ।
ਕਿਸੇ ਨੂੰ ਕਿਸੇ ਦੀ ਲੋੜ ਨਹੀਂ ਹੈ? ਚੀਜ਼ਾ ਹੀ ਇੰਨੀਆਂ ਹਨ। ਹਰ ਬੰਦਾ ਆਪ ਲੈ ਸਕਦਾ ਹੈ। ਅੱਜ ਬੰਦੇ ਕੋਲ ਪੈਸਾ ਇੰਨਾਂ ਆ ਗਿਆ ਹੈ। ਹਰ ਬੰਦਾ ਲੋੜ ਦੀਆਂ ਚੀਜ਼ਾਂ ਆਪ ਸਬ ਕੁੱਝ ਖ੍ਰੀਦ ਸਕਦਾ ਹੈ। ਕਿਸੇ ਤੋਂ ਮੰਗਣ ਦੀ ਲੋੜ ਨਹੀਂ ਹੈ। ਜਦੋਂ ਰੇਡੀਉ ਸ਼ੁਰੂ ਵਿੱਚ ਆਇਆ। ਤਾਂ ਕਿਸੇ ਕਿਸੇ ਘਰ ਵਿੱਚ ਹੁੰਦਾ ਸੀ। ਪੂਰੇ ਅਟੈਚੀ ਕੇਸ ਜਿੱਡਾ ਹੁੰਦਾ ਸੀ। ਲੋਕ ਰੇਡੀਉ ਨੂੰ ਸੁਣਨ ਲਈ ਇੱਕਠੇ ਹੁੰਦੇ ਸਨ। 1982 ਵਿੱਚ ਵੀ ਟੀਵੀ ਕਿਸੇ ਘਰ ਹੁੰਦਾ ਸੀ। ਲੋਕ ਉਸੇ ਘਰ ਵਿੱਚ ਟੀਵੀ ਦੇਖਣ ਨੂੰ ਇੱਕਠੇ ਹੋ ਜਾਂਦੇ ਸਨ। ਕੋਈ ਕਿਸੇ ਨੂੰ ਆਪਦੇ ਘਰ ਆਉਣ ਤੋਂ ਮਨਾ ਨਹੀਂ ਕਰਦਾ ਸੀ। ਪਰ ਅੱਜ ਘਰ ਦੇ ਚਾਰ ਜੀਅ ਇੱਕਠੇ ਬੈਠ ਕੇ, ਟੀਵੀ ਨਹੀਂ ਦੇਖਦੇ। ਜਿੰਨੇ ਘਰ ਮੈਂਬਰ ਹਨ। ਹਰ ਇੱਕ ਦੇ ਕੰਮਰੇ ਵਿੱਚ ਟੀਵੀ, ਕੰਪਿਊਟਰ, ਰੇਡੀਉ, ਸੈਲਰਫੋਨ ਹੈ। ਇਹ ਬੱਚਿਆਂ ਲਈ ਅੱਲਗ ਖ੍ਰੀਦੇ ਜਾਂਦੇ ਹਨ। ਕੀ ਇਹ ਸਸਤੇ ਇੰਨੇ ਹੋ ਗਏ ਹਨ? ਜਾਂ ਫਿਰ ਲੋਕਾਂ ਕੋਲ ਪੈਸਾ ਹੀ ਇੰਨਾਂ ਆ ਗਿਆ ਹੈ। ਹੋਰ ਕੁੱਝ ਕਰਨ ਨੂੰ ਪੈਸਾ ਨਹੀਂ ਲਗਾ ਸਕਦੇ। ਘਰ ਵਿੱਚ ਉਹੀਂ ਚੀਜ਼ਾਂ ਦੁਆਰਾ-ਦੁਆਰਾ ਖ੍ਰੀਦੀ ਜਾਂਦੇ ਹਨ। ਬੰਦਿਆਂ ਨਾਲ ਮਿਲ ਵਰਤਣ ਘੱਟਦਾ ਜਾਂਦਾ ਹੈ। ਮਸ਼ੀਨਾਂ ਨਾਲ ਮੋਹ ਲੱਗਦਾ ਜਾਂਦਾ ਹੈ। ਬਹੁਤੇ ਲੋਕ ਟੀਵੀ, ਕੰਪਿਊਟਰ, ਰੇਡੀਉ, ਸੈਲਰਫੋਨ ਉਤੇ ਹੀ ਲੱਗੇ ਰਹਿੰਦੇ ਹਨ। ਉਨਾਂ ਨੂੰ ਡਰਾਮਿਆਂ, ਫਿਲਮਾਂ ਵਿੱਚ ਰੋਲ ਕਰਨ ਵਾਲੇ ਲੋਕ ਆਪਣੇ ਲੱਗਦੇ ਹਨ। ਉਨਾਂ ਬਾਰੇ ਹਰ ਜਾਂਣਕਾਰੀ ਹੁੰਦੀ ਹੈ। ਉਨਾਂ ਦੀ ਕਿੰਨੀ ਉਮਰ ਹੈ? ਕਦੋਂ ਵਿਆਹ ਕਰਾ ਰਹੇ ਹਨ? ਕਦੋ ਬੱਚੇ ਹੋਣੇ ਹਨ? ਕੀ-ਕੀ ਬੱਚੇ ਹਨ? ਘਰ ਦੇ ਮਾਂਪੇ ਭਾਵੇਂ ਪਾਣੀ ਵੱਲੋਂ ਧਿਆਏ ਮਰ ਜਾਂਣ। ਡਰਾਮਿਆਂ, ਫਿਲਮਾਂ ਵਿੱਚ ਰੋਲ ਕਰਨ ਵਾਲਿਆ ਦਾ ਸਟੇਜ ਸ਼ੋ ਜਰੂਰ ਦੇਖਣ ਜਾਂਦੇ ਹਨ। ਇਹ ਚੱਮਕ-ਦੱਮਕ ਵਾਲਿਆਂ, ਸਬ ਦਾ ਨਸ਼ਾਂ ਹੀ ਇੰਨਾਂ ਹੈ। ਬੰਦਾ ਆਪ ਨੂੰ ਇੰਨਾਂ ਦੇ ਘਰਾਣੇ ਦਾ ਹੀ ਸਮਝਣ ਲੱਗ ਜਾਂਦਾ ਹੈ। ਅੱਜ ਬੰਦਾ ਇੱਕਲਾ ਹੋ ਕੇ ਰਹਿ ਗਿਆ ਹੈ। ਹੁਣ ਇਕਾਂਤ ਨੂੰ ਦੂਰ ਕਰਨ ਲਈ ਕਿਤਾਬਾਂ, ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈਟ, ਫੇਸਬੁੱਕ, ਸੈਲਰਫੋਨ ਸਹਾਇਤਾ ਕਰਦੇ ਹਨ। ਕਿਤਾਬਾਂ, ਅਖ਼ਬਾਰਾਂ ਪੜ੍ਹਨ ਨਾਲ ਸਮਾਂ ਚੰਗਾ ਗੁਜ਼ਰ ਜਾਂਦਾ ਹੈ। ਇਹ ਸਬ ਇੱਕਲਤਾ ਨੂੰ ਦੂਰ ਕਰਦੇ ਹਨ। ਗਿਆਨ ਵਿੱਚ ਵਾਧਾਂ ਵੀ ਕਰਦੇ ਹਨ। ਅੱਗੇ, ਆਲੇ ਦੁਆਲੇ ਦੇ ਆਂਢ-ਗੁਆਂਢ ਦਾ ਹੀ ਪਤਾ ਹੁੰਦਾ ਸੀ। ਜਾਂ ਚਿੱਠੀ ਪੱਤਰ ਰਾਹੀਂ ਦੂਰ ਦੀ ਖ਼ਬਰ ਦਾ ਪਤਾ ਲੱਗਦਾ ਸੀ। ਹੁਣ ਸਾਰੇ ਜਹਾਨ ਦੀਆਂ ਖ਼ਬਰਾਂ ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈਟ, ਫੇਸਬੁੱਕ, ਫੋਨ ਦੀ ਸਹਾਇਤਾ ਨਾਲ ਘਰ ਬੈਠੇ ਦੇਖ, ਸੁਣ ਸਕਦੇ ਹਾਂ। ਇੱਕਲਾਂ ਬੰਦਾ ਬੈਠਾਂ ਵੀ ਆਪ ਨੂੰ ਇੱਕਲਾਂ ਮਹਿਸੂਸ ਨਹੀਂ ਕਰਦਾ। ਇਹ ਸਾਰੇ ਬੰਦੇ ਦੇ ਦੋਸਤ ਬੱਣ ਕੇ ਰਹਿ ਗਏ ਹਨ। ਬੰਦਾ, ਬੰਦੇ ਦੀ ਸਿਰ ਦਰਦੀ ਨਹੀਂ ਲੈਂਦਾ। ਇੰਨਾਂ ਵਿੱਚੋਂ ਆਪਣੇ ਮੰਨੋਰੰਜ਼ਨ ਲਈ ਕਿਸੇ ਨੂੰ ਚੁਣ ਹੀ ਲੈਂਦਾ ਹੈ। ਬੰਦਾ, ਬੰਦੇ ਦਾ ਦਾਰੂ ਹੈ। ਬੰਦਾ, ਬੰਦੇ ਦੇ ਬਹੁਤ ਕੰਮ ਆਉਂਦਾ ਹੈ। ਸਮਾਂ ਇਹ ਆ ਗਿਆ, ਅਸੀਂ ਮਸ਼ੀਨਾਂ ਜੋਗੇ ਹੀ ਬੱਣ ਕੇ ਰਹਿ ਗਏ। ਅਸੀਂ ਸੋਚਦੇ ਹਾਂ। ਅਸੀਂ ਇੰਨਾਂ ਨੂੰ ਆਪਦੀ ਮਰਜ਼ੀ ਨਾਲ ਚਲਾਉਂਦੇ ਹਾਂ। ਪਰ ਨਹੀਂ ਇਹ ਸਬ ਸਾਨੂੰ ਆਪਣੇ ਮੁਤਬਕ ਢਾਲਦੇ ਜਾਂਦੇ ਹਨ। ਜਿਸ ਦਿਨ ਬਿੱਜਲੀ ਤੇ ਇਹ ਮਸ਼ੀਨਾਂ ਹੀ ਨਾਂ ਹੋਈਆਂ, ਦੁਨੀਆਂ ਦਾ ਕੀ ਬੱਣੇਗਾ? ਸਬ ਟੱਪ ਹੋ ਜਾਵੇਗਾ। ਉਹੀ ਸਬ ਕੁੱਝ ਪੁਰਾਣਾਂ ਦੁਹਰਾਉਣਾ ਪਵੇਗਾ।

Comments

Popular Posts