ਕੰਮ ਦੇ ਨਾਲ ਸੇਹਿਤ ਵੀ ਜਰੂਰੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਬੰਦੇ ਦਾ ਮਨ ਤੇ ਚੇਹਰਾ ਖਿੜੇ ਹੋਣੇ ਚਾਹੀਦੇ ਹਨ। ਮੂੰਹ ਲੱਟਕਾ ਕੇ ਰੱਖਣਾਂ ਸੇਹਿਤ ਮੰਦ ਸੇਹਿਤ ਦੀ ਨਿਸ਼æਾਨੀ ਹੁੰਦੀ। ਬੁੱਝੇ-ਬੁੱਝੇ ਰਹਿੱਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦੀ। ਪੈਡੇ ਦੀ ਵਾਟ ਤਾਂ ਹਿੰਮਤ ਨਾਲ ਤੁਰਿਆਂ ਨਿਬੜਦੀ ਹੈ। ਅੱਛੀ ਸੇਹਿਤ ਮੰਦ ਖ਼ੁਰਾਕ ਖਾਦੀ ਹੋਵੇ, ਮੂੰਹ ਉਤੇ ਲਾਲੀ ਦਗਦੀ ਹੈ। ਦੱਬ ਕੇ ਕਮਾਈ ਕਰਨ ਲਈ, ਰੱਜ ਕੇ ਖਾਂਣਾਂ ਬਹੁਤ ਜਰੂਰੀ ਹੈ। ਰੱਜ ਕੇ ਖਾਂਣਾਂ ਲਈ ਦੱਬ ਕੇ, ਕੰਮ ਵੀ ਕਰਨਾਂ ਬਹੁਤ ਜਰੂਰੀ ਹੈ। ਪਰ ਸੇਹਿਤ ਦਾ ਖਿਆਲ ਰੱਖਣਾਂ ਬਹੁਤੀ ਸਾਡੀ ਆਪਦੀ ਜੁੰਮੇਵਾਰੀ ਹੈ। ਸੇਹਿਤ ਮੰਦ ਖ਼ੁਰਾਕ ਖਾਦੀ ਹੋਵੇ, ਸੇਹਿਤ ਗੁੰਦਵੀ ਬਣਦੀ ਹੈ। ਜੇ ਖਾਂਣ ਵੱਲ ਧਿਆਨ ਨਹੀਂ ਹੈ। ਚੇਹਰੇ ਉਤੇ ਕੰਮਜ਼ੋਰੀ ਆ ਜਾਦੀ ਹੈ। ਬੰਦਾ ਬਿਮਾਰ ਦਿੱਸਦਾ ਹੈ। ਮੂੰਹ ਉਤੇ ਛਾਈਆਂ, ਫਿਣਸੀਆਂ, ਝੁਰੜਲੀਆਂ ਹੋ ਜਾਂਣਗੀਆਂ। ਬੰਦਾ ਦੇਖਣ ਨੂੰ ਬਿਮਾਰ ਹੀ ਲੱਗਣਾਂ ਹੈ। ਅਜੇ ਬੁਜਰੁਗ ਔਰਤਾਂ ਦੀ ਸੇਹਿਤ, ਮੂੰਹ ਮੱਥਾ ਬਹੁਤ ਸੋਹਣਾਂ ਲੱਗਦਾ ਹੈ। ਕਈ ਨੌਜੁਵਾਨ ਕੁੜੀਆਂ ਦੇ ਚੇਹਰੇ ਉਤੇ ਛਾਈਆਂ, ਫਿਣਸੀਆਂ, ਝੁਰੜਲੀਆਂ ਪਈਆਂ ਦੇਖ ਕੇ, ਬਹੁਤ ਅਫ਼ਸੋਸ ਹੁੰਦਾ ਹੈ। ਇੱਕ ਕੁੜੀ ਮੈਨੂੰ ਗੁਰਦੁਆਰੇ ਹਰ ਰੋਜ਼ ਮਿਲਦੀ ਹੈ। ਮੈਂ ਉਸ ਨੂੰ ਕਈ ਬਾਰ ਯਾਦ ਕਰਾਇਆ ਹੈ , " ਛਾਈਆਂ ਚੇਹਰੇ ਦੇ ਕਾਲੇ ਦਾਗ ਖੂਨ ਦੀ ਘਾਟ ਨਾਲ ਪੈਂਦੇ ਹਨ। ਦੁਵਾਈਆਂ ਦੀ ਦੁਕਾਨ ਤੋਂ ਖੂਨ ਬੱਣਨ ਦੀਆਂ ਗੋਲੀਆਂ ਮਿਲ ਜਾਂਦੀਆਂ ਹਨ। ਡਾਕਟਰ ਕੋਲ ਵੀ ਜਾਂਣ ਦੀ ਲੋੜ ਨਹੀਂ ਹੈ। ਹੋਰ ਵੀ ਤਾਕਤ ਦੀਆਂ ਗੋਲੀਆਂ ਖਾ ਲੈਣੀਆਂ ਚੰਗੀਆਂ ਹਨ। " ਉਸ ਦਾ ਹਮੇਸ਼ਾਂ ਇਹੀ ਜੁਆਬ ਹੁੰਦਾ ਹੈ, " ਉਹ ਨੌਕਰੀ ਨਹੀਂ ਕਰਦੀ। ਕਿਉਂਕਿ ਨੌਕਰੀ ਮਿਲਦੀ ਹੀ ਨਹੀਂ ਹੈ। ਪਤੀ ਇੱਕਲਾ ਹੀ ਜਾਬ ਕਰਦਾ ਹੈ। ਘਰ ਮਸਾ ਚਲਦਾ ਹੈ। " ਮੈਂ ਕਦੇ ਵੀ ਗੁਰਦੁਆਰੇ ਸਾਹਿਬ ਇਕੋਂ ਸਮੇ ਨਹੀਂ ਜਾਂਦੀ। ਹਰ ਦਿਨ ਗੁਰਦੁਆਰੇ ਸਾਹਿਬ ਜਾਂਣ ਦਾ ਅੱਲਗ ਸਮਾਂ ਹੁੰਦਾ ਹੈ। ਇਹ ਉਥੇ ਹੀ ਹੁੰਦੀ ਹੈ। ਜਿਸ ਨੇ ਕੰਮ ਕਰਨਾਂ ਹੁੰਦਾ ਹੈ। ਉਹ ਤਾਂ ਆਥਣ ਨੂੰ ਕੰਮ ਲੱਭ ਕੇ ਦਮ ਲੈਂਦਾ ਹੈ। ਸ਼ਾਮ ਦੀ ਰੋਟੀ ਖਾਦਾ ਹੈ। ਗੱਲ ਤਾਂ ਟੀਚੇ ਦੀ ਹੈ। ਕੀ ਕੰਮ ਕਰਨਾਂ ਮਿਥਿਆ ਵੀ ਹੈ? ਕਈ ਲੋਕ ਸੋਚਦੇ ਹਨ," ਜੇ ਨੌਕਰੀ ਕਰਾਂਗੇ ਤਾਂ, ਸਾæਇਦ ਜਾਨ, ਸੇਹਿਤ ਨੂੰ ਤਕਲੀਫ਼ ਹੋਵੇਗੀ। " ਇੱਕ ਬਾਰ ਕੁੱਝ ਕਰ ਕੇ ਦੇਖੀਏ। ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ। ਚਾਅ ਚੜ੍ਹਦਾ ਹੈ। ਵਿਹਲਾ ਬੰਦਾ ਬਿਮਾਰ, ਖਾਂਣ ਸੂਰਾ ਹੋ ਜਾਂਦਾ ਹੈ। ਗੁਰਦੁਆਰੇ ਸਾਹਿਬ ਤੋਂ ਕੜਾਹ, ਤਲੀਆਂ ਚੀਜ਼ਾਂ ਖਾਂ ਕੇ, ਸੂਰਤ ਖਾਂਣ ਸੂਰੀ ਬੱਣ ਜਾਂਦੀ ਹੈ। ਢਿੱਡ ਕਿਧਰ ਨੂੰ ਨਿੱਕਲ ਜਾਂਦਾ ਹੈ। ਗੱਲਾਂ ਪਾਟਣ ਵਾਲੀਆਂ ਹੋ ਜਾਂਦੀਆਂ ਹਨ। ਖੂਨ ਦੀਆਂ ਨਾਲੀਆਂ ਆਟਾ, ਸ਼ੂਗਰ, ਚਿਕਨਾਹਟ ਨਾਲ ਬੰਦ ਹੋ ਜਾਂਦੀਆਂ ਹਨ। ਸਰੀਰ ਸਹੀ ਤਰਾਂ ਕੰਮ ਨਹੀਂ ਕਰਦਾ। ਵਿਹਲੇ ਨੂੰ ਦੇਸੀ ਘਿਉ ਸੂਕਣ ਲੱਗਾ ਦਿੰਦਾ ਹੈ। ਜਿਹੜੇ-ਜਿਹੜੇ ਸੂਤੇ ਰਹਿੰਦੇ ਹਨ। ਉਨਾਂ ਨੂੰ ਪਾਠਕ ਆਪ ਜਾਂਣਦੇ ਹਨ। ਕਈ ਬਾਰ ਤਾਂ ਮਨ ਕਰਦਾ ਹੈ। ਇਸ ਨੂੰ ਪੁੱਛਾਂ, " ਜਦੋਂ ਵੀ ਗੁਰਦੁਆਰੇ ਸਾਹਿਬ ਜਾਵੋ। ਤੂਂੰ ਉਥੇ ਹੀ ਹੁੰਦੀ ਹੈ। ਉਸ ਸਮੇਂ ਵਿੱਚ ਕੰਮ ਵੀ ਲੱਭ ਸਕਦੀ ਹੈ। ਨੌਕਰੀ ਵੀ ਕਰ ਸਕਦੀ ਹੈ। ਦੱਬ ਕੇ ਕੰਮ ਕਰਕੇ, ਰੱਜ ਕੇ ਖਾ ਸਕਦੀ ਹੈ। ਸਗੋਂ ਹੋਰਾਂ ਨੂੰ ਵੀ ਖਲਾ ਸਕਦੀ ਹੈ। ਦਾਨ ਕਰ ਸਕਦੀ ਹੈ। ਤੂੰ ਤਾਂ ਹੱਟੀ-ਕੱਟੀ ਚੰਗੀ ਭਲੀ ਹੈ। " ਪਰ ਗੱਲ ਮੂੰਹ ਉਤੇ ਕਹਿੱਣੀ ਥੋੜੀ ਔਖੀ ਹੈ।
ਸੇਹਿਤ ਦਾ ਖ਼ਿਆਲ ਰੱਖਣਾਂ ਚਾਹੀਦਾ ਹੈ। ਕੰਮ ਦੇ ਨਾਲ ਸੇਹਿਤ ਵੀ ਜਰੂਰੀ ਹੈ। ਮੁੰਡਿਆਂ ਦੀਆਂ ਸੇਹਿਤਾਂ ਤਾਂ ਚਮਕੀਲੇ ਬਾਈ ਵਰਗੀਆਂ ਹਨ। ਕੋਈ 100 ਵਿਚੋਂ ਇੱਕ ਹੋਵੇਗਾ। ਡੌਲਿਆਂ ਉਤੇ ਡੱਡੂ ਬੱਣੇ ਹੋਣਗੇ। ਟੈਟੂ ਹੀ ਬਹੁਤੇ ਪੁਆਈ ਫਿਰਦੇ ਹਨ। ਬਾਹਰ ਦੀ ਮੇਕੱਪ ਵੀ ਤਾਂ ਚੰਗੀ ਲੱਗਦੀ ਹੈ। ਜੇ ਸੇਹਿਤ ਚੱਜ ਦੀ ਹੋਵੇਗੀ। ਸ਼ਕਲ ਮੂੰਹ ਮੱਥੇ ਲੱਗਦੀ ਹੋਵੇਗੀ। ਇਹ ਕੰਮ ਦੀ ਕਸਰਤ ਨਾਲ ਤੇ ਖ਼ੁਰਾਕ ਖਾਂਣ ਨਾਲ ਬੱਣਨੀ ਹੈ, ਨਾਂ ਕਿ ਨਸ਼ੇ ਖਾਣ ਨਾਲ। ਜੇ ਕਿਸੇ ਗੱਲ ਦਾ ਫ਼ਿਕਰ ਹੈ। ਨਸ਼ੇ ਖਾਣ ਨਾਲ ਦੂਰ ਨਹੀਂ ਹੁੰਦਾ। ਨਾਂ ਹੀ ਨਸ਼ੇ ਖਾਣ ਨਾਲ ਖੁਸ਼ੀ ਦੂਗਣੀ ਜਾਂ ਘੱਟ ਹੁੰਦੀ ਹੈ। ਸੇਹਿਤ ਜਰੂਰ ਅਮਲੀਆਂ ਵਰਗੀ ਹੁੰਦੀ ਹੈ। ਅੱਜ ਮੈਂ ਸੁਪਰ-ਸਟੋਰ ਤੋਂ ਖਾਂਣ ਵਾਲੀਆਂ ਚੀਜ਼ਾਂ ਲੈਣ ਗਈ ਸੀ। ਇੱਕ ਕੁੜੀ ਜਾਂਣ-ਪਛਾਣ ਵਾਲੀ ਮਿਲ ਗਈ। ਉਸ ਦੀ ਹਾਲਤ ਦੇਖ ਕੇ ਮੈਂ ਇਹ ਲੇਖ ਲਿਖਣ ਲੱਗੀ ਹਾਂ। ਉਸ ਉਤੇ ਬਹੁਤ ਤਰਸ ਆ ਰਿਹਾ ਸੀ। ਅੰਨਦਾਜ਼ਾ ਤੁਸੀ ਆਪ ਹੀ ਲੱਗਾ ਲਵੋ। ਉਸ ਕੋਲ ਦੁੱਧ ਤੇ ਆਟੇ, ਖੰਡ, ਸੁਕੀਆਂ ਦਾਲਾਂ ਤੋਂ ਬਗੈਰ ਕੁੱਝ ਨਹੀਂ ਸੀ। ਆਟੇ ਨਾਲ ਢਿੱਡ ਭਰਨਾਂ ਹੁੰਦਾ ਹੈ। ਦੁੱਧ ਬੱਚਿਆਂ ਦੇ ਪੀਣ ਨੂੰ, ਦਹੀਂ, ਚਾਹ ਬੱਣਾਉਣ ਲਈ ਚਾਹੀਦਾ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ, " ਤੈਨੂੰ ਕੀ ਹੋਇਆ ਹੈ? ਇੰਨੀ ਕੰਮਜ਼ੋਰ ਹੋ ਗਈ ਹੈ। " ਉਸ ਨੇ ਕਿਹਾ, " ਚਾਰ ਸਾਲਾਂ ਵਿੱਚ ਚਾਰ ਬੱਚੇ ਹੋ ਗਏ ਹਨ। ਤਿੰਨ ਗਰਭਪਾਤ ਵੀ ਕਰਾ ਲਏ ਹਨ। " ਮੈਂ ਉਸ ਨੂੰ ਕਿਹਾ, " ਬੱਚੇ ਜੰਮਣ ਉਤੇ ਜ਼ੋਰ ਦਿੱਤਾ ਹੈ। ਕੁੱਝ ਖਾ ਵੀ ਲਿਆ ਕਰ। ਚਾਰ ਬਾਰ ਤਾਂ ਤੈਨੂੰ ਦਾਬੜਾ-ਪਜ਼ੀਰੀ ਹੀ ਮਿਲ ਗਿਆ ਹੋਣਾਂ ਹੈ। " ਉਸ ਨੇ ਮੂੰਹ ਲੱਟਕਾ ਕੇ ਕਿਹਾ, " ਤੈਨੂੰ ਤਾਂ ਪਤਾ ਹੀ ਹੈ। ਦੋ ਨੱਣਦਾ, ਦੋ ਜਠਾਂਣੀਆਂ, ਉਨਾਂ ਦੇ ਬੱਚੇ, ਸੱਸ-ਸੌਹਰਾ, ਮੇਰੇ ਚਾਰ ਬੱਚੇ, ਐਡੇ ਵੱਡੇ ਟੱਬਰ ਵਿੱਚ ਬੰਦਾ ਕੀ ਖਾਂ ਸਕਦਾ ਹੈ? ਪੂਰੀ ਨਹੀਂ ਪੈਂਦੀ। " ਮੈਂ ਉਸ ਨੂੰ ਮਜ਼ਾਕ ਕੀਤਾ, " ਜਿਹੜਾ ਰਸੋਈ ਵਿੱਚ ਕੰਮ ਕਰਦਾ ਹੈ। ਉਸ ਦੀਆਂ ਤਾਂ ਦਸੇ ਉਂਗਲਾਂ ਘਿਉ ਵਿੱਚ ਰਹਿੰਦੀਆਂ ਹਨ। ਹੋਰ ਕਿਸੇ ਨੂੰ ਮਿਲੇ ਨਾਂ ਮਿਲੇ, ਬਿੱਲੀ ਵਾਂਗ ਮਲਾਈ-ਮਲਾਈ ਛੱਕ ਲਿਆ ਕਰ। ਇਹ ਰਸੋਈ ਵਿੱਚ ਕੰਮ ਕਰਨ ਵਾਲੇ ਉਤੇ ਹੈ। ਲੱਸੀ ਪੀਣੀ ਹੈ। ਜਾਂ ਦੁੱਧ ਪੀਣਾਂ ਹੈ। ਜਿਸ ਘਰ ਵਿੱਚ 12 ਜਾਂਣੇ ਨੌਕਰੀਆਂ ਕਰਦੇ ਹਨ। 20 ਜੀਆਂ ਦਾ ਖਾਣਾਂ ਬੱਣਦਾ ਹੈ। ਰੋਟੀ-ਟੁੱਕ ਕਰਨ ਵਾਲਾ ਭੁੱਖਾ ਨਹੀਂ ਮਰ ਸਕਦਾ। ਇਸ ਤਰਾਂ ਦੇ ਇੱਕਠੇ ਸਾਂਝੇ ਪਰਿਵਾਰ ਵਿੱਚ ਜੇ ਖਾਣ ਨੂੰ ਹੀ ਨਹੀਂ ਮਿਲਦਾ। ਤਾਂ ਇਸ ਤਰਾਂ ਦੇ ਸਾਂਝੇ ਪਰਿਵਾਰ ਵਿੱਚ ਰਹਿੱਣ ਦੀ ਕੀ ਲੋੜ ਹੈ? " ਉਸ ਨੇ ਗੱਲ ਬਦਲ ਦਿੱਤੀ, " ਕੀ ਤੁਸੀਂ ਕੰਮ ਨਹੀਂ ਕਰਦੇ? ਬਹੁਤ ਤਾਜ਼ੇ, ਤੰਦਰੁਸਤ ਲੱਗਦੇ ਹੋ। ਕੀ ਬੱਚੇ ਅਜੇ ਪੜ੍ਹਦੇ ਹੀ ਹਨ? " ਮੈਂ ਕਿਹਾ, " ਇਥੇ ਦੇ ਬੱਚੇ ਤਾਂ ਸਾਰੀ ਉਮਰ ਹੀ ਪੜ੍ਹੀ ਜਾਂਦੇ ਹਨ। ਕੰਮ ਕਰਨਾਂ ਮੈਂ ਕਦੇ ਛੱਡਿਆ ਨਹੀਂ ਹੈ। ਤਾਜ਼ੇ, ਤੰਦਰੁਸਤ ਰਹਿੱਣਾਂ ਬੰਦੇ ਉਤੇ ਨਿਰਭਰ ਕਰਦਾ ਹੈ। ਸਰੀਰ ਦੀ ਹਿਲ ਜੁਲ ਕਿਵੇਂ ਕਰਨੀ ਹੈ? ਜੇ ਤੁਰਨਾਂ ਹੀ ਧੱਕਾ ਸਟਾਰਟ ਗੱਡੀ ਵਾਂਗ ਹੈ। ਬੰਦਾ ਦੂਗਣੀ ਉਮਰ ਦਾ ਲੱਗਦਾ ਹੈ। ਥੱਕਿਆ ਲੱਗਦਾ ਹੈ। ਲੋਕ ਬਿਮਾਰ ਸਮਝਦੇ ਹਨ। ਕਈ ਤਾਂ ਮੂੰਹ ਉਤੇ ਕਹਿ ਹੀ ਦਿੰਦੇ ਹਨ, " ਕੀ ਤੈਨੂੰ ਕੋਈ ਬਿਮਾਰੀ ਹੈ? ਮੂੰਹ ਲੱਟਕਾਇਆ ਹੋਇਆ ਹੈ। ਧੋਣ ਕਿਉਂ ਸਿੱਟੀ ਹੋਈ ਹੈ? " ਜਦੋਂ ਗੱਡੀ ਵਿੱਚ ਪੈਟਰੌਲ ਨਹੀਂ ਪਾਉਣਾਂ। ਉਸ ਨੇ ਤੁਰਨਾਂ ਕਿਥੋਂ ਹੈ? ਪੇੜ ਨੂੰ ਪਾਣੀ ਨਹੀਂ ਦੇਣਾਂ। ਵੱਡਾ ਕਿਵੇਂ ਹੋਵੇਗਾ? ਫ਼ੱਲ ਕਿਵੇਂ ਲੱਗਣਗੇ? ਸੇਹਿਤ ਵੱਲ ਧਿਆਨ ਆਪ ਨੂੰ ਦੇਣਾਂ ਪੈਣਾਂ ਹੈ। ਕਿਸੇ ਡਾਕਟਰ ਨੇ ਕੋਈ ਟਿੱਕਾ ਲਗਾ ਕੇ, ਸੇਹਿਤ ਨੂੰ ਹਰਾਂ ਨਹੀਂ ਕਰ ਦੇਣਾ। ਚੇਹਿਰਾ ਟਹਿੱਕਦਾ ਰੱਖਣ ਨੂੰ, ਖ਼ੁਰਾਕ ਵੱਲ ਧਿਆਨ ਦੇਣਾਂ ਜਰੂਰੀ ਹੈ। ਜਾਇਦਾਦ ਵੀ ਬੱਣਾਈਏ। ਸੇਹਿਤ ਵੀ ਬੱਣਾਈਏ। ਥੋੜਾ ਜਿਹਾ ਪੈਸਾ ਤੇ ਸਮਾਂ ਆਪਣੇ ਉਤੇ ਵੀ ਖ਼ਰਚੀਏ। ਸੇਹਿਤ, ਨਿਗਾ, ਸ਼ਕਲ ਚਲੇ ਗਏ। ਬੱਚਿਆਂ, ਪਤੀ-ਪਤਨੀ ਨੇ ਇੱਕ ਦੂਜੇ ਦੀ ਬਾਤ ਨਹੀਂ ਪੁੱਛਣੀ। ਹਰ ਰੋਜ਼ ਕੇਲਾ, ਸੇਬ, ਅੰਗੂਰ ਹੋਰ ਵੀ ਫ਼ੱਲ ਖਾਂਣੇ ਜਰੂਰੀ ਹਨ। ਹਰ ਰੋਜ਼ ਗਾਜ਼ਰ, ਮੂਲੀ, ਸਲ਼ਗਮ, ਗੋਭੀ ਕੱਚੇ ਖਾਂਣੇ ਚਾਹੀਦੇ ਹਨ। ਹਰ ਰੋਜ਼ ਬਦਾਮ, ਅਖਰੋਟ, ਕਾਜੂ, ਮੂੰਗਫ਼ਲੀ ਖਾਂਣੇ ਵੀ ਬਹੁਤ ਜਰੂਰੀ ਹਨ। ਉਸ ਪਿਛੋਂ ਰੋਟੀ ਖਾਂਣੀ ਚਾਹੀਦੀ ਹੈ। ਰੋਟੀ ਨਾਲ ਦੱਬ ਕੇ ਪਾਣੀ, ਦੁੱਧ, ਜੂਸ, ਲੱਸੀ ਜਰੂਰ ਪੀਤੇ ਜਾਂਣ। ਤਾਂ ਕੇ ਵਾਧੂ ਪਦਾਰਥ ਬਾਹਰ ਨਿੱਕਲ ਜਾਣ। ਪੇਟ ਸਾਫ਼ ਹੋ ਜਾਵੇ। ਇੰਨਾਂ ਖਾਣ ਨਾਲ ਸੇਹਿਤ ਮੰਦ ਸੇਹਿਤ ਲੱਗਣ ਲੱਗ ਜਾਂਦੀ ਹੈ।

Comments

Popular Posts