ਕੀ ਅਸੀਂੰ ਚਹੁੰਦੇ ਹਾਂ, ਸੋਹਣੇ ਪੱਸ਼ੂ, ਪੰਛੀ ਚਹਿਕਦੇ ਨਜ਼ਰ ਆਉਣ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਪੱਸ਼ੂਆਂ, ਪੰਛੀਆਂ ਦੀ ਸੰਭਾਲ ਬੰਦੇ ਨੇ ਕਰਨੀ ਹੈ। ਇਹ ਬੰਦੇ ਦੇ ਬਸ ਵਿੱਚ ਹੈ। ਉਹ ਆਪੇ ਕੀ ਖਾ ਸਕਦੇ ਹਨ? ਆਦਮੀ ਜੋ ਵੀ ਉਨਾਂ ਅੱਗੇ ਖਿਲਾਰਦਾ ਹੈ। ਉਸੇ ਨਾਲ ਢਿੱਡ ਭਰ ਲੈਂਦੇ ਹਨ। ਖਾਂਣ ਨੂੰ ਉਹ ਮਾਲਕ ਦਿੰਦਾ ਹੈ। ਪਰ ਦੁਨੀਆਂ ਦਾ ਰੱਬ ਬੰਦਾ ਹੈ। ਇੰਨਾਂ ਸਾਰਿਆਂ ਵਿਚੋਂ ਬੰਦੇ ਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ। ਇਹੀ ਜਾਂਣਦਾ ਹੈ। ਕਿਹੜੀ ਤਰਤੀਬ ਨਾਲ ਅੰਨਾਜ਼ ਪੈਦਾ ਕਰਨਾਂ ਹੈ? ਪੱਸ਼ੂਆਂ ਦੀ ਤਾਂ ਬੰਦਾ ਬਹੁਤ ਵਧੀਆ ਸੰਭਾਲ ਕਰਦਾ। ਉਨਾਂ ਤੋਂ ਕੰਮ ਲੈਣਾਂ ਹੁੰਦਾ ਹੈ। ਉਨਾਂ ਦੀ ਸੇਵਾ ਸਭਾਲ ਕਰਦਾ ਹੈ। ਕਈਆ ਤੋਂ ਦੁੱਧ ਲੈਣਾਂ ਹੁੰਦਾ ਹੈ। ਜਿਸ ਤੋਂ ਦੁੱਧ ਨਹੀਂ ਲੈਣਾਂ। ਉਸ ਮਗਰ ਬੰਦਾ ਵਗਾਹ ਸੋਟੀ ਮਾਰਦਾ ਹੈ। ਜਿਹੜੇ ਪੱਸ਼ੂ ਤੱਕ ਮੱਤਲੱਬ ਹੈ। ਕੁੱਤਾ ਵੀ ਪਾਲ ਲੈਂਦਾ ਹੈ। ਪੰਛੀਆਂ ਨੂੰ ਕੋਈ ਨਹੀਂ ਪੁੱਛਦਾ। ਕੋਹਾਂ ਦੂਰ ਆਪਣੇ ਬੱਚਿਆਂ ਨੂੰ ਛੱਡ ਆਉਂਦੇ ਹਨ। ਇਹ ਖੇਤਾਂ ਵਿੱਚ ਆਪਣਾਂ ਚੋਗ ਚੁਗਦੇ ਫਿਰਦੇ ਹਨ। ਫ਼ਸਲਾਂ ਉਤੇ ਕੀੜੇ ਮਾਰ ਦੁਵਾਈਆਂ ਛਿੱੜਕੀਆਂ ਹੁੰਦੀਆਂ ਹਨ। ਇਹ ਪੰਛੀ ਵੀ ਖਾ ਜਾਂਦੇ ਹਨ। ਇਸੇ ਲਈ ਪੱਸ਼ੂਆਂ, ਪੰਛੀਆਂ ਦੀਆਂ ਬਹੁਤ ਸਾਰੀਆਂ ਨਸਲਾਂ ਮਰ ਮਿਟ ਗਈਆਂ ਹਨ। ਜਦੋਂ ਬੰਦੇ ਆਪ ਹੀ ਇੰਨਾਂ ਦੁਵਾਈਆਂ ਨੂੰ ਖਾ ਕੇ ਮਰ ਰਹੇ ਹਨ। ਇਹ ਹੋਰ ਕਿਸੇ ਦੀ ਪ੍ਰਵਾਹ ਕਿਉਂ ਕਰਨਗੇ? ਦੁੱਧਦਾਰੂ ਪੱਸ਼ੂ ਵੀ ਇਸ ਨੂੰ ਚਾਰੇ ਵਿੱਚ ਖਾਂ ਜਾਂਦੇ ਹਨ। ਇੰਨਾਂ ਦੇ ਖਾਂਣ ਵਾਲੇ ਪੱਠਿਆਂ ਉਤੇ ਦੁਵਾਈ ਛਿੱੜਕੀ ਜਾਂਦੀ ਹੈ। ਫ਼ਸਲ ਨੂੰ ਦੁਵਾਈਆਂ ਛਿੱੜਕੇ, ਕੀੜਿਆਂ ਤੋਂ ਬੱਚਾਇਆ ਜਾਂਦਾ ਹੈ। ਫ਼ਸਲਾਂ ਛੇਤੀ ਵਧਾਉਣ ਦੀਆਂ ਦੁਵਾਈਆਂ ਪਾਈਆਂ ਜਾਂਦੀਆਂ ਹਨ। ਪੱਸ਼ੂ ਖਾ ਕੇ, ਦੁੱਧ ਵਿੱਚ ਵੀ ਦੁਵਾਈਆਂ ਦਾ ਅਸਰ ਕੱਢਦੇ ਹਨ। ਲੋਕ ਦੁੱਧ ਪੀਂਦੇ ਹਨ। ਇਸ ਸਬ ਕਾਸੇ ਦਾ ਅਸਰ ਦੁੱਧ ਪੀਣ ਵਾਲਿਆਂ ਉਤੇ ਹੁੰਦਾ ਹੈ। ਜਿਸ ਨਾਲ ਕੈਂਸਰ ਵਰਗੀਆਂ ਲਾਇਲਾਜ਼ ਬਿਮਾਰੀਆਂ ਲੱਗਦੀਆਂ ਹਨ। ਲੋਕਾਂ ਦੀ ਸੋਚਣ ਸ਼ਕਤੀ ਘੱਟਦੀ ਹੈ। ਦਿਮਾਗੀ ਹਾਲਤ ਵਿਗੜਦੀ ਹੈ। ਸਰੀਰ ਦੇ ਅੰਗ ਵਿਗੜ ਜਾਂਦੇ ਹਨ। ਬੱਚੇ ਅੰਗਹੀਣ ਪੈਦਾ ਹੋ ਰਹੇ ਹਨ। ਸਾਨੂੰ ਸੋਚਣਾਂ ਪੈਣਾਂ ਹੈ। ਸਾਡਾ ਆਲਾ ਦੁਆਲਾ ਕੈਸਾ ਹੋਵੇ? ਕੀ ਅਸੀਂ ਚਹੁੰਦੇ ਹਾਂ, ਸੋਹਣੇ ਪੱਸ਼ੂ, ਪੰਛੀ ਚਹਿਕਦੇ ਨਜ਼ਰ ਆਉਣ? ਜਾਂ ਕੀ ਜੰਗਲਾਂ ਵਾਂਗ ਮਨੁੱਖ ਨੇ ਸਬ ਕਾਸੇ ਦਾ ਉਜਾੜਾ ਕਰਨਾਂ ਹੈ? ਇਹ ਮਨੁੱਖ ਰੱਬ ਦੀ ਬੱਣਾਈ ਕੁਦਰਤ ਦੀ ਤਬਾਹੀਂ ਕਿਉਂ ਕਰਨ ਲੱਗ ਗਿਆ? ਜਦੋਂ ਕਿਸੇ ਲਈ ਖੱਡਾ ਪੱਟਿਆ ਜਾਂਦਾ ਹੈ। ਕਈ ਬਾਰ ਬੰਦਾ ਆਪ ਵੀ ਭੁੱਲ ਕੇ, ਡਿੱਗ ਪੈਂਦਾ ਹੈ। ਦੇਖਿਆ ਹੋਣਾਂ ਹੈ, ਜੋ ਲੋਕ ਦੂਜਿਆਂ ਨੂੰ ਦੁੱਖੀ ਕਰਦੇ ਹਨ। ਬਿਲਕੁਲ ਉਵੇਂ ਉਨਾਂ ਨਾਲ ਹੁੰਦੀ ਹੈ। ਸਾਰਾ ਇਸੇ ਦੁਨੀਆਂ ਉਤੇ ਨਰਕ ਸੁਰਗ ਭੋਗਣਾਂ ਹੈ। ਦੁੱਖ ਸੁਖ ਇਥੇ ਹੀ ਮਿਲਣੇ ਹਨ। ਜੇ ਆਲਾ ਦੁਆਲਾ ਉਜਾੜ ਬੀਆਬਾਨ ਹੋਵੇਗਾ। ਬੰਦੇ ਨੂੰ ਹੀ ਇਸ ਤੋਂ ਭੈ ਆਵੇਗਾ। ਜੇ ਬਨਸਪਤੀ, ਪੱਸ਼ੂ, ਪੰਛੀ, ਟਹਿਕਦੇ ਚਹਿਕਦੇ ਹਨ। ਉਨਾਂ ਨੂੰ ਦੇਖ ਕੇ, ਮਨ ਚੰਚਲ ਬੱਣਦਾ ਹੈ। ਅਸੀਂ ਆਪਣੀ ਤੁਲਨਾ ਪੰਛੀਆਂ ਨਾਲ ਕਰਦੇ ਹਾਂ। ਕਹਿੰਦੇ ਹਾਂ, " ਅਸੀਂ ਵੀ ਪੰਛੀਆਂ ਵਾਂਗ ਦੇਸ਼ਾਂ, ਪ੍ਰਦੇਸ਼ਾਂ ਵਿੱਚ ਚੋਗ ਚੁਗਦੇ ਫਿਰਦੇ ਹਾਂ। " ਇੰਨਾਂ ਨੂੰ ਇਧਰ ਉਧਰ ਭੱਟਕਦੇ ਦੇਖ ਕੇ, ਸਾਡੇ ਵਿੱਚ ਹਿੰਮਤ ਆਉਂਦੀ ਹੈ। ਨਾਂ ਇਹ ਥੱਕਦੇ ਹਨ। ਨਾਂ ਟਿੱਕ ਕੇ ਬੈਠਦੇ ਹਨ। ਬੰਦੇ ਦੀ ਹਰ ਹਰਕਤ ਪੱਸ਼ੂਆਂ, ਪੰਛੀਆਂ ਨੂੰ ਸਮਝ ਲੱਗਦੀ ਹੈ। ਜੋ ਇੰਨਾਂ ਨੂੰ ਪਿਆਰ ਕਰਦੇ ਹਨ। ਇਹ ਉਨਾਂ ਨੂੰ ਦੇਖ ਕੇ ਪੂਛ ਮਾਰਦੇ ਹਨ। ਪੰਛੀ ਨੇੜੇ ਆਕੇ ਮੰਡਲਾਉਂਦੇ ਹਨ। ਪਰ ਬੰਦਾ ਆਪ ਨੂੰ ਬਹੁਤਾ ਚਲਾਕ ਸਮਝਣ ਵਾਲਾ ਪੱਸ਼ੂਆਂ, ਪੰਛੀਆਂ ਦੀ ਜ਼ੁਬਾਨ ਨਹੀਂ ਸਮਝ ਸਕਦਾ।
ਬੰਦਾ ਚਾਹੇ ਤਾਂ ਇੰਨਾਂ ਤੋਂ ਬਹੁਤ ਕੁੱਝ ਸਿੱਖ ਸਕਦਾ ਹੈ। ਇੰਨਾਂ ਵਿੱਚ ਕਿੰਨੀ ਸ਼ਹਿਣ ਸ਼ੀਲਤਾ ਹੁੰਦੀ ਹੈ। ਭੁੱਖ ਪਿਆਸ ਕੱਟ ਸਕਦੇ ਹਨ। ਪੰਛੀ ਹਿੰਮਤ ਕਰਕੇ ਆਪ ਖਾਂਣ ਨੂੰ ਲੱਭਦੇ ਹਨ। ਕਿੱਲੇ ਉਤੇ ਬੰਨੇ ਪੱਸ਼ੂਆਂ ਨੂੰ ਬੰਦਾ ਆਪਣੀ ਮਰਜ਼ੀ ਤੇ ਹਿਸਾਬ ਨਾਲ ਖਾਂਣ-ਪੀਣ ਨੂੰ ਦਿੰਦਾ ਹੈ। ਅੱਧ ਭੁੱਖੇ ਰਹਿ ਕੇ, ਫਿਰ ਮਿੱਠੀ ਅਵਾਜ਼ ਵਿੱਚ ਗੀਤ ਗਾਉਂਦੇ ਹਨ। ਮੇਰੇ ਗੁਆਂਢੀਂ ਦੇ 5 ਬਲੂਗੜੇ ਬੱਚ ਗਏ ਹਨ। ਬਾਕੀ ਲੋਕ ਲੈ ਗਏ। ਉਹ 6 ਕੁ ਫੁੱਟ ਲੱਕੜੀ ਦੀ ਦੀ ਫੈਨਸ ਟੱਪ ਕੇ, ਮੇਰੇ ਵੱਲ ਇਧਰ ਆ ਜਾਂਦੇ ਹਨ। ਮੈਂ ਉਨਾਂ ਨੂੰ ਆਥਣੇ ਸਵੇਰੇ ਦੁੱਧ ਪੀਣ ਲਈ ਰੱਖ ਦਿੰਦੀ ਹਾਂ। ਜਦੋਂ ਡਿੱਕ ਉਤੇ ਦੁੱਧ ਨਹੀਂ ਹੁੰਦਾ। ਉਹ ਮੇਰੀ ਕਿਚਨ ਵੱਲ ਬੈਠ ਕੇ, ਉਡੀਕਦੇ ਰਹਿੰਦੇ ਹਨ। ਜਿਉਂ ਹੀ ਦੁੱਧ ਦੇਖਦੇ ਹਨ। ਮੇਰੇ ਵੱਲ ਭੱਜ ਕੇ ਆਉਂਦੇ ਹਨ। ਦੁੱਧ ਪੀ ਕੇ, ਆਪਸ ਵਿੱਚ, ਖੁਸ਼ੀ ਵਿੱਚ, ਇਸ ਤਰਾ ਖੇਡਦੇ ਹਨ। ਜਿਵੇਂ ਕੁੱਸ਼ਤੀ ਲੜਦੇ ਹਨ। ਮਸਤੀ ਕਰਦੇ ਹਨ। ਮੇਰੇ ਵੱਲ ਦੇਖਦੇ ਹਨ। ਕਿ ਸਾਨੂੰ ਹੱਥ ਲਗਾ। ਦੁੱਧ ਦੀ ਘੁੱਟ ਪੀ ਕੇ, ਇੱਕ ਬਾਰ ਤਾਂ ਖੁਸ਼ ਕਰ ਦਿੰਦੇ ਹਨ। ਇਸ ਬਾਰ ਚਿੜੀਆਂ ਨਹੀਂ ਆਈਆਂ। ਪਹਾੜੀ ਕਾਂ ਤੇ ਤੋਤੇ ਵਰਗੀਆਂ ਅਕਾਰ ਦੀਆਂ ਕਾਲੀਆਂ ਚਿੱਟੀਆਂ ਸੇੜੀਆਂ ਬਹੁਤ ਹਨ। ਇੰਨਾਂ ਨੂੰ ਸਾਰਾ ਇਲਮ ਹੈ। ਕਿਹੜੇ ਘਰ ਵਿੱਚੋਂ ਖਾਣਾ ਤੇ ਪੀਣ ਦਾ ਪਾਣੀ ਮਿਲਣਾਂ ਹੈ? ਪੰਛੀ ਉਸੇ ਘਰ ਆ ਕੇ ਉਤਰਦੇ ਹਨ। ਗੁਆਂਢੀ ਮੁਲਸਮਾਂਨ ਵੀ ਜਾਨਵਰਾਂ ਨੂੰ ਖਾਂਣ ਲਈ ਬਹੁਤ ਕੁੱਝ ਪਾਉਂਦੇ ਰਹਿੰਦੇ ਹਨ। ਪਰ ਕਨੇਡਾ ਵਿੱਚ ਰਹਿੰਦੇ, ਪੰਜਾਬੀ ਲੋਕਾਂ ਦਾ ਵਿਚਾਰ ਹੈ। ਪੰਛੀ ਬਿਠਾ ਕਰਕੇ ਗੰਦ ਪਾਉਂਦੇ ਹਨ। ਸਵੇਰੇ-ਸਵੇਰੇ ਚਹਿਕਣ ਲੱਗ ਜਾਂਦੇ ਹਨ। ਨੀਂਦ ਖ਼ਰਾਬ ਕਰਦੇ ਹਨ। ਇਹ ਬੇਜੁਬਾਨਾਂ ਨਾਲ ਬਦ ਸਲੂਕੀ ਕਰਦੇ ਹਨ। ਪੰਛੀ ਭੁੱਖੇ-ਪਿਆਸੇ ਮਰ ਜਾਂਦੇ ਹਨ। ਇੱਕ ਦਿਨ ਇਹ ਵੀ ਦਿਨ ਆਵੇਗਾ। ਬੰਦਾ ਸੋਚੇਗਾ, '' ਬੱਚੇ ਘਰ ਵਿੱਚ ਨਹੀਂ ਹੋਣੇ ਚਾਹੀਦੇ। '' ਇਹ ਵੀ ਛੋਟੇ ਹੁੰਦੇ, ਬਿਲਕੁਲ ਜਾਨਵਰਾਂ ਵਾਂਗ ਹੀ ਕਰਦੇ ਹਨ। ਮੇਰੀ ਦਾਦੀ ਹਰ ਰੋਜ਼ ਸਵੇਰੇ ਉਠ ਕੇ, ਆਪਦੇ ਪੱਲੇ ਵਿੱਚ ਦੋਂਨੇਂ ਹੱਥਾਂ ਨਾਲ ਬੁੱਕ ਦਾਣਿਆਂ ਦੇ ਪਾਉਂਦੀ ਹੁੰਦੀ ਸੀ। ਬਹੁਤੀ ਬਾਰ ਮੈਨੂੰ ਹੀ ਪੱਲੇ ਵਿੱਚ ਦਾਣੇ ਪਾਉਣ ਨੂੰ ਕਹਿੰਦੀ ਸੀ। ਇੱਕ ਬੁੱਕ ਜਾਨਵਰਾਂ ਨੂੰ ਕੋਠੇ ਉਤੇ ਸਿੱਟ ਦਿੰਦੀ ਸੀ। ਦੂਜਾ ਜਾ ਕੇ ਗੁਰਦੁਆਰੇ ਸਾਹਿਬ ਵਿੱਚ ਪਾਉਂਦੀ ਸੀ। ਜਾਨਵਰਾਂ ਨੂੰ ਦਾਣੇ ਪਾਉਣ ਦੀ ਰੀਤ ਉਵੇਂ ਹੀ ਸਾਡੇ ਸਾਰੇ ਪਰਿਵਾਰ ਵਿੱਚ ਕਾਇਮ ਹੈ। ਮੈਨੂੰ ਹਰ ਹਫ਼ਤੇ ਮੂੰਗਫ਼ਲੀ ਲੈ ਕੇ ਆਉਣੀ ਪੈਂਦੀ ਸੀ। ਮੈਂ ਸੋਚਦੀ ਸੀ। ਬੱਚੇ, ਤੇ ਬੀਜੀ ਜਾਂ ਘਰ ਦੇ ਜੀਅ ਹੋਰ ਕੋਈ ਖਾਂ ਲੈਂਦੇ ਹੋਣੇ ਹਨ। ਇੱਕ ਦਿਨ ਮੈਂ ਘਰ ਦੇ ਪਿਛਵਾੜੇ ਦੇਖਿਆ। ਮੇਰੀ ਬੇਟੀ ਉਦੋਂ ਸਿਰਫ਼ ਛੇ ਸਾਲਾਂ ਦੀ ਸੀ। ਉਹ ਛਿੱਲ ਕੇ, ਮੂੰਗਫ਼ਲੀ ਕਾਟੋਂ ਵਰਗੇ ਜਾਨਵਰਾਂ ਨੂੰ ਖਾਂਣ ਲਈ ਪਾ ਰਹੀ ਸੀ। ਜੋ ਪੱਸ਼ੂਆਂ, ਪੰਛੀਆਂ ਦੀ ਖ਼ੁਰਾਕ ਬਾਰੇ ਸੋਚਦੇ ਹਨ। ਸਾਡੇ ਵਿੱਚੋਂ ਕਿੰਨੇ ਕੁ ਹਨ? ਕਈ ਇੰਨਾਂ ਨੂੰ ਮਾਰ ਦਿੰਦੇ ਹਨ। ਕਿਉਂਕਿ ਇਹ ਖੇਤਾਂ ਵਿੱਚ ਅੰਨਾਜ਼ ਚੁਗ ਜਾਂਦੇ ਹਨ। ਹਰ ਪਾਪ ਦੀ ਸਜ਼ਾ ਮਿਲਦੀ ਹੁੰਦੀ ਹੈ।

Comments

Popular Posts