ਪੰਜਾਬ ਦੇ ਮੁੰਡੇ-ਕੁੜੀਆਂ ਨਾਲ ਬਾਹਰਲੇ ਦੇਸ਼ਾਂ ਦੇ ਮੁੰਡੇ-ਕੁੜੀਆਂ ਨੂੰ ਪੂਰੀ ਹੁਸ਼ਿਆਰੀ ਤੋਂ ਕੰਮ ਲੈਣਾਂ ਚਾਹੀਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਮਾਂ ਇਸ ਤਰਾਂ ਦਾ ਆ ਗਿਆ ਹੈ। ਕਿਸੇ ਉਤੇ ਜ਼ਕੀਨ ਨਹੀਂ ਰਿਹਾ। ਬਾਹਰਲੇ ਦੇਸ਼ਾਂ ਦੇ ਮੁੰਡੇ-ਕੁੜੀਆਂ ਅਪਣੇ ਜਾਂਣੀ ਭਾਰਤ ਦਾ ਖ਼ਾਸ ਕਰਕੇ, ਪੰਜਾਬ ਸੂਬੇ ਵਿੱਚ ਜੀਵਨ ਸਾਥੀ ਵਿਆਹੁਣ ਜਾਂਦੇ ਹਨ। ਬਈ ਪੰਜਾਬ ਦੇ ਮੁੰਡੇ-ਕੁੜੀਆਂ ਬਦੇਸ਼ਾਂ ਦੇ ਮੁਕਾਬਲੇ ਸਾਊ, ਸਿਆਣੇ, ਲਿਆਕਤ ਵਾਲੇ ਹਨ। ਮੁਹਨਤੀ ਹਨ। ਹਰ ਕੋਈ ਆਪਣਾਂ ਜੀਵਨ ਸਾਥੀ ਇੱਜ਼ਤਦਾਰ ਘਰਬਾਰ ਚਲਾਉਣ ਵਾਲਾ ਚਹੁੰਦਾ ਹੈ। ਨਾਂ ਕਿ ਜੀਵਨ ਸਾਥੀ ਏਅਰਪੋਰਟ ਉਤੋਂ ਹੀ ਚੋਰਾਂ ਵਾਂਗ ਫਰਾਰ ਹੋ ਜਾਵੇ। ਇਸ ਤਰਾ ਦੇ ਮੁੰਡੇ-ਕੁੜੀਆਂ ਨਾਲ ਵਿਆਹ ਕਰਾਉਣ ਦੀ, ਕੀ ਲੋੜ ਹੈ? ਜਿਸ ਦੀ ਘਰ ਵਿੱਚ ਵੱਸਣ ਦੀ ਕੋਈ ਗਰਾਂਟੀ ਨਹੀਂ ਹੈ। ਕਨੇਡਾ ਸਰਕਾਰ ਨੇ ਇੱਕ ਕਨੂੰਨ ਬੱਣਾਂ ਦਿੱਤਾ ਹੈ। ਜੋ ਬੰਦਾ ਇੱਕ ਨੂੰ ਤਲਾਕ ਦੇ ਕੇ, ਦੂਜੇ ਨਾਲ ਵਿਆਹ ਕਰਾਉਣਾਂ ਚਹੁੰਦਾ ਹੈ। 5 ਸਾਲ ਤਲਾਕ ਹੋਣ ਪਿਛੋ ਵਿਆਹ ਕਰਾ ਸਕਦਾ ਹੈ। ਪਰ ਕੱਲੇ ਕਨੂੰਨ ਉਤੇ ਹੀ ਨਿਰਭਰ ਨਹੀਂ ਹੋਣਾਂ ਚਾਹੀਦਾ। ਹਰ ਬੰਦੇ ਨੂੰ ਆਪ ਨੂੰ ਵੀ ਕੁੱਝ ਸਖ਼ਤ ਕਦਮ ਪੁੱਟਣੇ ਪੈਣੇ ਹਨ। ਆਪਣੀ ਸੁਰੱਖਿਆ ਕਰਨ ਨੂੰ ਕੋਈ ਕਨੂੰਨ ਨਹੀਂ ਰੋਕਦਾ। ਬਾਹਰਲੇ ਮੁੰਡੇ-ਕੁੜੀਆਂ ਨਾਲ ਵਿਆਹ ਕਰਾ ਕੇ ਪੰਜਾਬ ਦੇ ਮੁੰਡੇ-ਕੁੜੀਆਂ ਨੇ ਸੌਖਾ ਤਰੀਕਾ ਲੱਭਾ ਹੈ। ਏਜੰਟਾਂ ਰਾਹੀ ਲੱਖਾਂ ਰੂਪਆ ਦੇ ਕੇ ਬਾਹਰ ਆਉਂਦੇ ਹਨ। ਵਿਆਹ ਦਾ ਤਰੀਕਾ ਸਸਤਾ, ਸੌਖਾ ਤੇ ਛੇਤੀ ਕੰਮ ਬੱਣਨ ਵਾਲਾ ਹੈ। ਕਈਆ ਦਾ ਤਾ ਪੱਲਿਉਂ ਕੋਈ ਬਹੁਤਾ ਖ਼ਰਚਾ ਨਹੀਂ ਹੁੰਦਾ। ਪੈਲਸ ਵਿੱਚ ਵਿਆਹ ਕਰਕੇ ਸਰ ਜਾਂਦਾ ਹੈ। ਏਜੰਟਾਂ ਦੇ ਕੋਲ ਚੱਕਰ ਮਾਰਨ ਤੋਂ ਚੰਗਾ ਹੈ। ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਅੱਜ ਕੱਲ ਇਹ ਵੀ ਇਤਰਾਜ ਨਹੀਂ ਹੇ। ਬਾਹਰਲੇ ਦੇਸ਼ਾਂ ਵਿੱਚ ਆਉਣ ਲਈ ਵਿਆਹ ਦੇ ਬਿਜ਼ਨਸ ਦੇ ਨਾਂਮ ਥੱਲੇ ਜਿਸਮ ਦਾ ਵੀ ਪ੍ਰਯੋਗ ਹੋ ਗਿਆ। ਕੋਈ ਫ਼ਰਕ ਨਹੀਂ ਪੈਂਦਾ। ਉਨਾਂ ਦੇ ਮਾਂਪੇਂ ਵੀ ਇਸ ਸਾਜ਼ਸ਼ ਵਿੱਚ ਸ਼ਾਮਲ ਹੁੰਦੇ ਹਨ। ਬਹੁਤੇ ਲੋਕ ਇਹੀ ਕਹਿੰਦੇ ਸੁਣੇ ਹਨ, " ਬਾਹਰਲੇ ਦੇਸ਼ਾਂ ਵਿੱਚ ਮੁੰਡੇ-ਕੁੜੀ ਨੂੰ ਵਿਆਹੁਣਾ ਹੈ। ਭਾਵੇਂ ਕੋਈ ਦੂਜੇ, ਤੀਜੇ ਵਿਆਹ ਵਾਲਾ ਹੋਵੇ। ਬਾਲ ਬੱਚੇ ਵਾਲਾ ਹੋਵੇ। ਕੋਈ ਇਤਰਾਜ਼ ਨਹੀਂ ਹੈ। "
ਜੋ ਸੱਚੀ-ਮੂਚੀ ਪੰਜਾਬ ਦੇ ਮੁੰਡੇ-ਕੁੜੀਆਂ ਨਾਲ ਵਿਆਹ ਕਰਾ ਕੇ ਘਰ ਵਸਾਉਣਾਂ ਚਹੁੰਦੇ ਹਨ। ਉਹ ਵਿਆਹ ਕਰਾਉਣ ਸਮੇਂ ਮੋਟੀ ਜਾਇਦਾਦ ਆਪਣੇ ਪੰਜਾਬੀ ਦੇ ਪਤੀ-ਪਤਨੀ ਦੇ ਜਾਂ ਆਪਣੇ, ਨਾਂਮ ਕਰਾ ਲੈਣ। ਜਦੋਂ ਬਾਹਰਲੇ ਦੇਸ਼ਾਂ ਵਿੱਚ ਆ ਕੇ ਤਲਾਕ ਦੇਣਾਂ ਚਾਹੁੰਉਣ, ਤਾਂ ਕੱਲੇ ਬਾਹਰਲੇ ਦੇਸ਼ ਦੇ ਨਾਗਰਿਕ ਦੀ ਪ੍ਰਾਪਟੀ ਹੀ ਨਾਂ ਪਤੀ-ਪਤਨੀ ਵਿੱਚ ਵੰਡੀ ਜਾਵੇ। ਪੰਜਾਬ ਦਾ ਪੈਸਾ ਜ਼ਮੀਨ ਵੀ ਬਰਾਬਰ ਵੰਡੇ ਜਾਂਣ। ਤਾਂ ਜਾ ਕੇ, ਇਹ ਅੱਥਰੇ ਘੋੜੇ ਬਸ ਵਿੱਚ ਆ ਸਕਦੇ ਹਨ। ਇਹ ਬਦੇਸ਼ਾਂ ਵਿੱਚ ਵੀ ਸੱਦੇ ਜਾਂਦੇ ਹਨ। ਮੁਫ਼ਤੋਂ-ਮੁਫ਼ਤੀ ਬਾਹਰਲੇ ਦੇਸ਼ਾਂ ਵਿੱਚ ਆ ਜਾਂਦੇ ਹਨ। ਤਲਾਕ ਹੋਣ ਸਮੇਂ ਪ੍ਰੋਪਟੀ ਵੀ ਅੱਧੀ ਵੰਡਾ ਲੈਂਦੇ ਹਨ। ਇਹੀ ਨਹੀਂ ਹੈ, ਪੰਜਾਬ ਵਿੱਚ ਮੁੰਡੇ-ਕੁੜੀਆਂ ਬਾਹਰਲੇ ਦੇਸ਼ਾਂ ਦੇ ਮੁੰਡੇ-ਕੁੜੀਆਂ ਦੁਆਰਾ ਪੁਰੂਨੇ ਬੈਠੈ ਹਨ। ਬਾਹਰਲੇ ਦੇਸ਼ਾਂ ਵਿੱਚ ਬਹੁਤ ਘਰ ਉਜੜੇ ਬੈਠੈ ਹਨ। ਇੱਕ ਬਾਰੀ ਬੰਦੇ ਨੂੰ ਝੱਟਕਾ ਲੱਗ ਜਾਂਦਾ ਹੈ। ਮੁੜ ਕੇ ਬੰਦਾ ਤਾਪ ਨਹੀਂ ਆਉਂਦਾ। ਧੁਰੋਂ ਹਿਲ ਜਾਂਦਾ ਹੈ। ਮੁੜ ਕੇ, ਵਿਆਹ ਕਰਾਉਣ ਦਾ ਨਾਂਮ ਨਹੀਂ ਲੈਂਦਾ। ਪੰਜਾਬ ਦੇ ਮੁੰਡੇ-ਕੁੜੀਆਂ ਨਾਲ ਵਿਆਹ ਕਰਾਉਣਾਂ। ਉਨਾਂ ਨੂੰ ਘਰ ਵਿਚ ਵੱਸਾਉਣਾਂ, ਬਹੁਤ ਕੱਠਨ ਕੰਮ ਹੈ। ਉਹ ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਤੋਂ ਅੱਡਵਾਸ ਹਨ। ਮੌਡਰਨ ਹਨ। ਜਿਵੇਂ 24 ਘੰਟੇ ਡਰਾਮੇਂ ਮੂਵੀਆਂ ਵਿੱਚ ਦੇਖੀ ਜਾਂਦੇ ਹਨ। ਉਵੇਂ ਹੀ ਜਿੰਦਗੀ ਵਿੱਚ ਅਜ਼ਮਾਂ ਕੇ ਦੇਖਦੇ ਹਨ। ਡਰਾਮੇਂ ਮੂਵੀਆਂ ਵਿੱਚ ਦੇਖ ਕੇ ਮਨ ਖੁੱਲ ਜਾਂਦੇ ਹਨ। ਜੇ ਕੋਈ ਘਰੋਂ ਭੱਜ ਵੀ ਗਿਆ। ਕੋਈ ਕਿੰਨਾਂ ਕੁ ਕਿਸੇ ਨੂੰ ਲੱਭੇਗਾ? ਭਾਵੇਂ ਪੁਲੀਸ ਲੱਭ ਵੀ ਲੈਂਦੀ ਹੈ। ਉਸ ਬਾਰੇ ਕਿਸੇ ਨੂੰ ਨਹੀਂ ਦਸ ਸਕਦੇ। ਲੜਾਈ ਹੋਈ ਕਰਕੇ, ਆਪਸ ਵਿੱਚ ਪਤੀ-ਪਤਨੀ ਦੀ ਨਾਂ ਬੱਣਦੀ ਕਰਕੇ, ਉਸ ਦੀ ਜਾਨ ਨੂੰ ਖ਼ਤਰਾ ਨਾਂ ਬੱਣ ਜਾਵੇ। ਘਰ ਬੈਠੇ ਉਡੀਕ ਰਹੇ ਪਤੀ ਜਾਂ ਪਤਨੀ ਨੂੰ ਉਸ ਦਾ, ਭੱਜਣ ਵਾਲੇ ਦਾ ਭੇਤ ਨਹੀਂ ਦਿੱਤਾ ਜਾਂਦਾ। ਭੱਜਣ ਵਾਲਾ ਪੁਲੀਸ ਕਨੂੰਨ ਨੂੰ ਦੱਸਦਾ ਹੀ ਇਹੀ ਹੈ, " ਮੇਰੀ ਜਾਨ ਨੂੰ ਖੱਤਰਾ ਹੈ। " ਪੰਜਾਬ ਦੇ ਮੁੰਡੇ-ਕੁੜੀਆਂ ਬਾਹਰਲੇ ਦੇਸ਼ਾਂ ਦੇ ਪਤੀ ਜਾਂ ਪਤਨੀ ਨੂੰ ਕਨੂੰਨੀ ਤੌਰ ਉਤੇ ਫਸਾਉਣ ਨੂੰ, ਕੁੱਝ ਨਿਸ਼ਾਨ ਪਿੰਡੇ ਉਤੇ ਉਲੀਕ ਲੈਂਦਾ ਹੈ। ਬਾਹਰਲੇ ਦੇਸ਼ਾਂ ਦੇ ਪਤੀ ਜਾਂ ਪਤਨੀ ਨੂੰ ਖੂਬ ਸਜ਼ਾ ਮਿਲਦੀ ਹੈ। ਸਾਥੀ ਵੀ ਗਿਆ। ਕਈਆਂ ਨੂੰ ਜੇਲ ਵੀ ਦੇਖਣੀ ਪੈਂਦੀ ਹੈ। ਬਾਹਰਲੇ ਦੇਸ਼ਾਂ ਵਿੱਚ ਕਿਉਂਕਿ ਕੋਈ ਕਿਸੇ ਨੂੰ ਮਾਰ-ਕੁੱਟ ਨਹੀਂ ਕਰ ਸਕਦਾ। ਜੇ ਪਿੰਡੇ ਉਤੇ ਨਿਸ਼ਾਂਨ ਆਪੇਂ ਪਾ ਕੇ, ਕੋਈ ਕਹੇ ਫਲਾਣੇ ਨੇ ਇਹ ਕੀਤਾ ਹੈ। ਕਨੂੰਨ ਬੜਾ ਭੋਲਾ ਹੈ। ਜ਼ਕੀਨ ਕਰ ਲੈਂਦਾ ਹੈ।
ਵਿਆਹ ਕਰਾਉਂਦੇ ਸਮੇਂ ਪੰਜਾਬ ਦੇ ਮੁੰਡੇ-ਕੁੜੀਆਂ ਨਾਲ ਬਾਹਰਲੇ ਦੇਸ਼ਾਂ ਦੇ ਮੁੰਡੇ-ਕੁੜੀਆਂ ਨੂੰ ਪੂਰੀ ਹੁਸ਼ਿਆਰੀ ਤੋਂ ਕੰਮ ਲੈਣਾਂ ਚਾਹੀਦਾ ਹੈ। ਧੋਖਾ ਖਾਂਣ ਨਾਲੋਂ ਕੋਰਾ ਹੋਣਾਂ ਬਹੁਤ ਜਰੂਰੀ ਹੈ। ਪੁਚਕਾਰੇ ਨਾਲੋਂ ਫੱਟਕਰਿਆ ਚੰਗਾ ਹੈ। ਸਿਧੇ ਸ਼ਬਦਾਂ ਵਿੱਚ ਅੱਜ ਕੱਲ ਬਿਜ਼ਨਸ ਦਾ ਜ਼ਮਾਨਾਂ ਹੈ। ਪੇਪਰਾਂ ਉਤੇ ਸਿਟਪ ਲੱਗ ਕੇ, ਸਟੈਮ ਪੇਪਰ ਰਜ਼ਿਸਟੀ ਪੰਜਾਬ ਦੇ ਮੁੰਡੇ-ਕੁੜੀਆਂ ਦੇ ਦਾਜ ਵਿੱਚ ਲੈਣਾਂ ਬਹੁਤ ਜਰੂਰੀ ਹੋ ਗਿਆ ਹੈ। ਪੰਜਾਬ ਦੇ ਲੋਕਾਂ ਕੋਲ ਬਥੇਰੇ ਪੈਸੇ ਹਨ। ਕਿਸੇ ਉਤੇ ਜ਼ਕੀਨ ਹੀ ਨਹੀਂ ਰਿਹਾ। ਇੱਕ ਮੁੰਡੇ ਦਾ ਵਿਆਹ ਹੋਇਆ। ਵਿਆਹ ਵਿੱਚ ਕੁੜੀ ਤੋਂ ਬਗੈਰ ਕੁੱਝ ਨਹੀਂ ਲਿਆ। ਅਜੇ ਹਲਵਾਈ ਨੇ ਕੜਾਹੀ ਵੀ ਨਹੀਂ ਚੱਕੀ ਸੀ। ਪੰਜਾਬ ਦੀ ਜੰਮਪਲ ਨਵੀ ਵਿਆਹੀ 18 ਕੁ ਸਾਲਾਂ ਦੀ ਕੁੜੀ ਨੇ ਜ਼ਹਿਰ ਖਾ ਲਈ। ਸਬ ਨੂੰ ਭਾਜੜਾ ਪੈ ਗਈਆਂ। ਡਾਕਟਰ ਚੰਗਾ ਸੀ। ਪ੍ਰਾਈਵੇਟ ਸੀ। ਉਸ ਨੇ ਪੁਲੀਸ ਨੂੰ ਨਹੀਂ ਦੱਸਿਆ। ਡਾਕਟਰ ਸਰਕਾਰੀ ਨੇ ਫਸਾ ਦੇਣਾਂ ਸੀ। ਜੇ ਕਿਤੇ ਗੱਲ ਪੁਲੀਸ ਕੋਲ ਪਹੁੰਚ ਜਾਂਦੀ। ਸਾਰੇ ਕਨੇਡੀਅਨ ਲਾੜੇ ਸਣੇ ਬੰਨ ਕੇ, ਜੇਲ ਵਿੱਚ ਸਿੱਟ ਦੇਣੇ ਸੀ। ਜੋ ਛਿੱਤਰ ਪ੍ਰੇਡ ਹੋਣੀ ਸੀ। ਸਾਰੀ ਉਮਰ ਕਨੇਡਾ ਆ ਕੇ ਦਿਹਾੜੀਆਂ ਨਹੀਂ ਕਰ ਸਕਦੇ ਸਨ। ਮੁੰਡੇ ਨੇ ਆਪਣੀ ਲਾਵੀ ਤੋਂ ਇੰਨਾਂ ਹੀ ਪੁੱਛਿਆ ਸੀ, " ਕਿਤੇ ਤੇਰਾ ਕੋਈ ਯਾਰ ਤਾਂ ਨਹੀਂ ਹੈ? ਕਨੇਡਾ ਆ ਕੇ ਭੱਜਣ ਦਾ ਇਰਾਦਾ ਤਾ ਨਹੀਂ ਹੈ?" ਕੋਈ ਰਹਿਮਤ ਨਹੀਂ ਹੋਣੀ ਚਾਹੀਦੀ। ਵਿਆਹ ਪੰਜਾਬ ਵਿੱਚ ਜੀਅ ਸਦਕੇ ਕਰਾਵੋਂ। ਨਾਲ ਹੀ ਅੱਗਲੇ ਤੋਂ ਖੁੱਲ ਕੇ ਦਾਜ ਲੈ ਜਾਵੋਂ ਤਾਂ ਕੇ ਜਾਂਣ-ਆਉਣ ਦਾ ਖ਼ਰਚਾ ਨਿੱਕਲ ਆਵੇ। ਅੱਗਲਾ

Comments

Popular Posts