ਜੇ ਸਰੀਰ ਦਾ ਕੋਈ ਅੰਗ ਟੁੱਟ ਗਿਆ, ਹੋਰ ਕੁੱਝ ਹੋ ਗਿਆ ਬਿਤਿਆ ਸਮਾਂ ਵਾਪਸ ਨਹੀਂ ਆਉਣਾਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਜਿੰਦਗੀ ਬਹੁਤ ਕੀਮਤੀ ਹੈ। ਸਰੀਰ ਦਾ ਕੋਈ ਵੀ ਅੰਗ ਨਿਕਾਰਾ ਹੋ ਗਿਆ। ਟੁੱਟ ਗਿਆ, ਮੁੜ ਕੇ ਨਹੀਂ ਜੁੜਦਾ। ਜੁੜ ਭਾਵੇਂ ਜਾਵੇ, ਪਰ ਪਹਿਲਾਂ ਵਾਂਗ ਕੰਮ ਨਹੀਂ ਕਰਦਾ। ਕਈਆਂ ਦੇ ਹੱਡ, ਪੈਰ ਉਂਗ਼ਲਾਂ ਵਿੰਗੇ ਟੇਡੇ ਹੋਏ ਦੇਖੇ ਹੋਣੇ ਹਨ। ਇਸ ਲਈ ਇਸ ਤਰਾ ਦਾ ਕੁੱਝ ਨਾਂ ਹੀ ਹੋਵੇ, ਆਪਣੀਆਂ ਹਰਕਤਾਂ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ। ਸਾਡਾ ਸਰੀਰ ਸਾਨੂੰ ਬਹੁਤ ਪਿਆਰਾ, ਕੀਮਤੀ ਹੈ। ਜੇ ਸਰੀਰ ਦਾ ਕੋਈ ਅੰਗ ਟੁੱਟ ਗਿਆ, ਹੋਰ ਕੁੱਝ ਹੋ ਗਿਆ ਬਿਤਿਆ ਸਮਾਂ ਵਾਪਸ ਨਹੀਂ ਆਉਣਾਂ। ਨਾਂ ਹੀ ਕਿਸੇ ਦੂਜੇ, ਤੀਜੇ ਦੋਸਤ, ਇਸ਼ਤੇਦਾਰ ਨੇ ਸਾਥ ਦੇਣਾਂ ਹੈ। ਆਪ ਨੂੰ ਦੁੱਖ ਭੋਗਣਾਂ ਪੈਣਾਂ ਹੈ। ਆਪਣੇ ਸਰੀਰ ਦੀ ਸੰਭਾਲ ਕਰੀਏ। ਉਨੀ ਇਸ ਦੀ ਸੰਭਾਲ ਨਹੀਂ ਕਰਦੇ। ਜਿੰਨੀ ਕਰਨੀ ਚਾਹੀਦੀ ਹੈ। ਕਾਰ ਜਾਂ ਕਿਸੇ ਹੋਰ ਚਾਲਕ ਵਿੱਚ ਬੈਠਦੇ ਹਾ। ਸਾਨੂੰ ਆਪਣੇ ਆਪ ਬਾਰੇ ਕੋਈ ਫ਼ਿਕਰ ਨਹੀਂ ਹੁੰਦਾ। ਬੱਸ ਇੰਨਾਂ ਹੀ ਹੁੰਦਾ ਹੈ। ਛੇਤੀ ਉਥੇ ਪਹੁੰਚ ਜਾਈਏ। ਜ਼ਿਆਦਾ ਐਕਸੀਡੈਂਟ ਵਿਆਹਾਂ ਵਿੱਚ ਹੁੰਦੇ ਹਨ। ਵਿਆਹਾਂ ਵਿੱਚ ਸ਼ਰਾਬ ਖੁੱਲੀ ਵਰਤਾਈ ਜਾਂਦੀ ਹੈ। ਸ਼ਰਾਬ ਪੀ ਕੇ ਗੱਡੀਆਂ ਚਲਾਉਂਦੇ ਹਨ। ਕਈ ਬਾਰ ਬਰਾਤੀ ਮਾਰੇ ਜਾਂਦੇ ਹਨ। ਜਾਂ ਲਾੜਾ, ਲਾੜੀ ਦੋਂਨੇ ਮਾਰੇ ਜਾਂਦੇ ਹਨ। ਕੱਲ ਮੀਡੀਏ ਵਿੱਚ ਖ਼ਬਰ ਲੱਗੀ ਸੀ। ਵੈਨਕੂਵਰ ਵਿੱਚ ਨਵੀ ਵਿਆਹੀ ਦੁਲਹਨ ਪਾਣੀ ਵਿੱਚ ਡੁਬ ਕੇ ਮਰ ਗਈ। ਵਿਆਹ ਵਾਲੇ ਦਿਨ ਦੁਲਹਾ, ਦੁਲਹਨ ਦਾ ਕਿਸੇ ਵੀ ਐਕਸੀਡੈਂਟ ਵਿੱਚ ਮਰਨਾਂ ਸਾਜ਼ਸ਼ ਵੀ ਹੋ ਸਕਦੀ ਹੈ। ਕਈ ਬਾਰ ਮਜ਼ਭੂਰੀ ਨੂੰ ਵਿਆਹ ਹੋਇਆ ਹੁੰਦਾ ਹੈ। ਦੁਲਹਾ, ਦੁਲਹਨ, ਮਾਂਪੇ ਹੋਰ ਰਿਸ਼ਤੇਦਾਰ ਇੱਕ ਦੂਜੇ ਨੂੰ ਪਸੰਧ ਨਹੀਂ ਕਰਦੇ। ਇਸ ਤਰਾ ਦੀ ਘੱਟਨਾ ਬੱਣਾਂ ਕੇ ਵਿਚੋਂ ਮੁਦਾ ਹੀ ਸਾਫ਼ ਕਰ ਦਿੱਤਾ ਜਾਂਦਾ ਹੈ। ਹੋਰ ਤਾਂ ਕਿਵੇਂ ਕੰਮ ਲੋਟ ਨਹੀਂ ਆਉਂਦਾ ਹੋਣਾਂ। ਪੰਜਾਬ ਵਿੱਚ ਆਮ ਹੀ ਹੁੰਦਾ ਹੈ, ਵਿਆਹ ਲਈ ਮਾਂਪੇ ਰਜ਼ਾਮੰਦ ਵੀ ਹੋ ਜਾਂਦੇ ਹਨ। ਕੁੜੀ ਮੁੰਡੇ ਨੂੰ ਆਪਣੇ ਕੋਲ ਟਿਕਾ ਕੇ, ਵਿਆਹ ਦਾ ਝਾਸਾ ਦੇ ਕੇ ਮਾਰ ਵੀ ਦਿੰਦੇ ਹਨ। ਕਈ ਬਾਰ ਮੁੰਡਾ ਕੁੜੀ ਨਾਲ ਵਿਆਹ ਨਹੀਂ ਕਰਨਾਂ ਚਹੁੰਦਾ। ਪੰਗਾਂ ਪਿਆ ਦੇਖ ਕੇ, ਬਚਣ ਦਾ ਰਸਤਾ ਲੱਭਿਆ ਜਾਂਦਾ ਹੈ। ਕਿਸੇ ਉਤੇ ਅੱਖਾਂ ਮੀਚ ਕੇ, ਭੋਸਾ ਨਾਂ ਕਰੋ। ਮਨ ਬੜੇ ਡੂਗੇ ਹਨ। ਭੇਤ ਨਹੀਂ ਪਾ ਸਕਦੇ।
ਇਸ ਲਈ ਜਿਥੇ ਜਿਥੇ ਪੈਰ ਧਰਦੇ ਹਾਂ। ਕੋਈ ਵੀ ਕੰਮ ਕਰਦੇ ਹਾਂ। ਪੂਰਾ ਧਿਆਨ ਦੇਈਏ। ਆਮ ਹੀ ਥੱਲੇ ਨੂੰ ਨਹੀਂ ਝਾਕਦੇ। ਪੈਰ ਸਹੀ ਥਾਂ ਟਿੱਕਿਆ ਹੈ ਜਾਂ ਨਹੀਂ। ਮੂੰਹ ਉਤਾਹਾਂ ਨੂੰ ਚੱਕਿਆ ਹੁੰਦਾ ਹੈ। ਬਹੁਤੇ ਲੋਕ ਸੱਟਾਂ ਇਸੇ ਕਰਕੇ ਖਾਂਦੇ ਹਨ। ਜੋ ਲੋਕ ਘਰਾਂ ਨੂੰ ਬੱਣਾਉਣ ਦਾ ਕੰਮ ਕਰਦੇ ਹਨ। ਬਿੱਜਲੀ ਦੀਆਂ ਤਾਰਾਂ ਨੰਗੀਆਂ ਹੀ ਪਈਆਂ ਹੁੰਦੀਆਂ ਹਨ। ਬਹੁਤ ਲੋਕਾਂ ਦੀਆਂ ਤਾਰਾਂ ਨੰਗੀਆਂ ਤੋਂ ਬਿੱਜਲੀ ਲੱਗ ਕੇ ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਤਾ ਵਸਦੇ ਘਰਾਂ, ਖੇਤਾਂ ਵਿੱਚ ਵੀ ਬਿੱਜਲੀ ਦੀਆਂ ਤਾਰਾਂ ਨੰਗੀਆਂ ਹੀ ਹੁੰਦੀਆਂ ਹਨ। ਉਵੇਂ ਹੀ ਕੰਮ ਚਲਾਈ ਜਾਂਦੇ ਹਨ। ਕਈ ਕੱਪੜੇ ਹੀ ਸੁੱਕਣੇ ਇੰਨਾਂ ਤਾਰਾਂ ਉਤੇ ਹੀ ਪਾਉਂਦੇ ਹਨ। ਉਥੇ ਹੋਰ ਤਾਰਾਂ ਪਾਇਪਾਂ ਖਿੰਡੀਆਂ ਪਈਆਂ ਹੁੰਦੀਆ। ਜੇ ਧਿਆਨ ਨਾਲ ਪੈਰ ਨਾਂ ਰੱਖਿਆ ਜਾਵੇ, ਪੈਰ ਅੱੜਕਣ ਨਾਲ ਬੰਦਾ ਮੂੰਹ ਪਰਨੇ ਜਾ ਡਿੱਗਦਾ ਹੈ। ਪਿਛਲੇ ਹਫ਼ਤੇ ਦੋ ਬੰਦੇ ਘਰਾਂ ਦੀਆਂ ਛੱਤਾਂ ਬਣਾਉਣ ਦਾ ਕੰਮ ਕਰਦੇ ਸਨ। ਪੈਰ ਤਿਲਕਣ ਨਾਲ, ਇੱਕ ਬੰਦਾ ਦੂਜੇ ਬੰਦੇ ਉਤੇ ਡਿਗਾ। ਉਹ ਦੋਂਨੇ ਧਰਤੀ ਉਤੇ ਆ ਗਏ। ਇੱਕ ਦਾ ਪੈਰ ਹੀ ਟੁੱਟਾ ਹੈ। ਦੂਜੇ ਦੀ ਰੀੜ ਦੀ ਹੱਡੀ ਟੁੱਟ ਗਈ ਜਿਸ ਨਾਲ ਉਸ ਨੂੰ ਪੈਰਾਡਾਇਜ਼ ਹੋ ਗਿਆ। ਉਹ ਆਪੇ ਹਿਲਜੁਲ ਨਹੀਂ ਸਕਦਾ। ਇੱਕ ਕੁੜੀ 10 ਕੁ ਸਾਲਾਂ ਦੀ ਕੋਠੇ ਉਤੋਂ ਥੱਲੇ ਡਿੱਗ ਗਈ। ਕੰਧ ਵਿੱਚ ਕਿੱਲਾ ਸੀ। ਉਸ ਵਿੱਚ ਅੱੜਕ ਗਈ। ਕਿੱਲ ਨੇ ਸਾਰਾ ਸਰੀਰ ਪਾੜ ਦਿੱਤਾ। ਇੰਨਾਂ ਖੂਨ ਵੱਗਿਆ। ਉਹ ਮਰ ਗਈ।
ਸਾਡਾ ਧਿਆਨ ਖ਼ਾਸ ਬੰਦਿਆਂ ਵੱਲ ਹੀ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੀਆਂ ਘੱਟਨਾਵਾਂ ਹੁੰਦੀਆਂ ਹਨ।
ਦੋ ਸ਼ਰਾਬੀਆ ਨੇ ਖੜ੍ਹੀ ਕਾਰ ਕਿਸੇ ਦੀ ਭੰਨ ਦਿੱਤੀ। ਡਰਾਇਵਰ ਬਚ ਗਿਆ। ਉਸ ਨੂੰ ਸਟੇਰਿੰਗ ਦਾ ਢਾਸਣਾਂ ਲੱਗ ਗਿਆ। ਨਾਲ ਬੈਠਾ ਬੰਦੇ ਦਾ ਮੱਥਾ ਕਾਰ ਦੇ ਅੱਗੇ ਜਾ ਲੱਗਾ। ਐਕਸੀਡੈਂਟ ਵਿੱਚੋਂ ਤਾ ਭੱਜ ਕੇ ਆ ਗਏ। ਟੁੱਟੀ ਕਾਰ ਆਪੇ ਬਣਾ ਲਈ। ਪਰ ਗਰਦਨ ਦਾ ਕੀ ਕਰਦੇ? ਚਾਰ ਕੁ ਦਿਨ ਤਾਂ ਉਹ ਅੰਦਰ ਹੀ ਪਿਆ ਰਿਹਾ। ਉਸ ਨੇ ਸੋਚਿਆ, " ਉਦਾ ਹੀ ਦਰਦ ਹੁੰਦਾ ਹੈ। ਆਪੇ ਅਰਾਮ ਆ ਜਾਵੇਗਾ। " ਧੌਣ ਸੁਜ ਕੇ, ਗੱਲ਼ਾਂ ਦੇ ਉਤੋਂ ਦੀ ਹੋ ਗਈ। ਜਦੋਂ ਡਾਕਟਰ ਨੇ ਐਕਸਰੇ ਕੀਤੇ। ਪਿਛਲਾ ਇੱਕ ਮੱਣਕਾ ਟੁੱਟ ਗਿਆ ਸੀ। ਸੂਈ ਦੇ ਨੱਕੇ ਜਿੰਨਾਂ ਹੀ ਨਾਲ ਜੁੜਿਆ ਹੋਇਆ ਸੀ। ਉਸ ਨੂੰ ਉਦੋਂ ਹੀ ਹਸਪਤਾਲ ਭਰਤੀ ਕੀਤਾ ਗਿਆ। 4 ਕਿਲੋਂਗ੍ਰਾਮ ਭਾਰ ਗਰਦਨ ਨੂੰ ਲੱਟਕਾ ਕੇ ਰੱਖਿਆ ਗਿਆ। ਡਾਕਟਰ ਨੇ ਉਸ ਦੇ ਪਰਿਵਾਰ ਤੋਂ ਸਾਈਨ ਕਰਾ ਲਏ ਸਨ। ਉਸ ਨੇ ਕਿਹਾ ਸੀ, " ਇਹ ਬੰਦਾ ਮਰ ਵੀ ਸਕਦਾ ਹੈ। ਸਾਰੇ ਸਰੀਰ ਨੂੰ ਅੰਧਰੰਗ ਵੀ ਹੋ ਸਕਦਾ ਹੈ। ਜੇ ਕੁੱਝ ਵੀ ਅੱਣਹੋਣੀ ਹੁੰਦੀ ਹੈ। ਮੈਂ ਜੁੰਮੇਬਾਰ ਨਹੀਂ ਹਾਂ। " ਇੱਕ ਮਹੀਨੇ ਵਿੱਚ ਕਮਾਲ ਦੇ ਰਿਜ਼ਲਟ ਸਹਮਣੇ ਆਏ। ਮੱਣਕਾ ਜੁੜ ਗਿਆ ਸੀ। ਡਾਕਟਰ ਨੇ ਉਸ ਨੂੰ ਕਿਹਾ ਸੀ, " ਸਾਰੀ ਉਮਰ ਕੋਈ ਵੀ ਭਾਰ ਨਹੀਂ ਚੱਕ ਸਕਦਾ। ਨਾਂ ਹੀ ਮਸ਼ੀਨਾਂ ਨਾਲ ਵਾਲਾਂ ਨੂੰ ਕੁੰਡਲ ਪਾ ਸਕਦਾ ਹੈ। " ਇਹ ਬੰਦਾ ਕੰਮ ਤੋਂ ਜਮਾਂ ਨਿਕਾਰਾ ਹੈ। ਚੱਜ ਦਾ ਕੰਮ ਕਰ ਨਹੀਂ ਸਕਦਾ।
ਇੱਕ 70 ਕੁ ਸਾਲਾਂ ਦਾ ਜਰਮਨ ਮਰਦ ਹੈ। ਉਸ ਨੇ ਦੱਸਿਆ, " ਮੈਨੂੰ ਆਪਣੀ ਜੁਵਾਨੀ ਉਤੇ ਬੜਾ ਮਾਣ ਰਹਿੰਦਾ ਸੀ। ਮੈਂ ਮਿਲਟਰੀ ਵਿੱਚ ਸੀ। ਵਿਆਹ ਕਰਾਉਣ ਦੀ ਕਦੇ ਸੋਚੀ ਹੀ ਨਹੀਂ ਹੈ। ਮੈਂ ਅੱਜ ਤੱਕ ਅੱਣਗਿੱਣਤ ਔਰਤਾਂ ਨਾਲ ਸਬੰਧ ਕਰ ਚੁਕਾ ਹੈ। ਮੈਂ ਕਦੇ ਪਿਛੇ ਵੱਲ ਮੁੜ ਕੇ ਨਹੀਂ ਦੇਖਿਆ। ਕਿਤੇ ਕੋਈ ਔਰਤ ਮੇਰੇ ਬੱਚੇ ਦੀ ਮਾਂ ਤਾਂ ਬੱਣਨ ਵਾਲੀ ਤਾਂ ਨਹੀਂ ਹੈ। ਹਮੇਸ਼ਾਂ ਨਸ਼ੇ ਵਿੱਚ ਹੀ ਰਹਿੰਦਾ ਰਿਹਾਂ ਹਾਂ। ਮੈਂ ਕਦੇ ਕਿਸੇ ਦਾ ਸਹਾਰਾ ਨਹੀਂ ਚਾਹਿਆ ਸੀ। ਇੱਕ ਦਿਨ ਨਸ਼ੇ ਵਿੱਚ ਮੈਂ ਸ਼ੜਕ ਉਤੇ ਡਿੱਗ ਗਿਆ। ਉਤੋਂ ਦੀ ਵੱਡਾ ਟਰੱਕ ਲੰਘ ਗਿਆ। ਦੋਂਨੇ ਲੱਤਾਂ ਟੁੱਟ ਗਈਆ। ਮੇਰਾ ਕੋਈ ਸਹਾਰਾ ਨਹੀਂ ਹੈ। ਲੋਕਾਂ ਨੂੰ ਮੈਂ ਮੂਰਖ ਬੱਣਾਉਂਦਾ ਸੀ। ਬੇਵਕੂਫ਼ ਸਮਝਦਾ ਸੀ। ਅੱਜ ਮੇਰੇ ਸਾਰੇ ਫ਼ਿਊਜ਼ ਉਡ ਗਏ ਹਨ। "

Comments

Popular Posts