ਸਰੀਰ ਐਸਾ ਬੱਣਿਆ ਹੈ, ਲੋੜ ਮੁਤਾਬਕਿ ਉਸ ਦੀ ਵਰਤੋਂ ਕਰਨੀ ਪੈਂਦੀ ਹੈ

ਸਰੀਰ ਐਸਾ ਬੱਣਿਆ ਹੈ, ਲੋੜ ਮੁਤਾਬਕਿ ਉਸ ਦੀ ਵਰਤੋਂ ਕਰਨੀ ਪੈਂਦੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਰੀਰ ਬਹੁਤ ਸੋਹਣਾਂ ਹੈ। ਹਰ ਜੀਵ ਦਾ ਸਰੀਰ ਮਨੁੱਖ ਵਾਂਗ ਹੀ ਬੱਣਿਆ ਹੈ। ਇਹ ਸਾਰੇ ਖਾਂਦੇ ਹਨ। ਹਜ਼ਮ ਕਰਕੇ, ਤੱਤ ਲੈ ਕੇ, ਵਾਧੂ ਮਲ-ਮੂਤਰ ਬਾਹਰ ਕੱਢ ਦਿੰਦੇ ਹਨ। ਸਰੀਰ ਇੰਨਾਂ ਵਧੀਆ ਬੱਣਿਆ ਹੈ। ਅੰਦਰ ਦੀ ਪਾਚਨ ਸ਼ਕਤੀ ਆਪੇ, ਆਪਦੇ ਲਈ ਲੋੜੀਦੀ ਖ਼ੁਰਾਕ ਛਾਟ ਲੈਂਦੀ ਹੈ। ਸਾਰੇ ਜੀਵ, ਜੰਤੂ, ਮਨੁੱਖ, ਬਨਸਪਤੀ ਬੱਚੇ ਪੈਦਾ ਕਰਦੇ ਹਨ। ਪਹਿਲਾਂ ਮਰਦ ਵਿੱਚ, ਸਬੰਧ ਕਰਨ ਨਾਲ ਫਿਰ ਔਰਤ, ਨਰ-ਮਾਦਾ ਦੇ ਸਰੀਰ ਵਿੱਚ ਆਪੇ ਬੱਚੇ ਦੀ ਬੱਣਤਰ ਬੱਣ ਜਾਂਦੀ ਹੈ। ਸਾਰਿਆਂ ਵਿੱਚ ਕਾਂਮ-ਸੈਕਸ ਕਰਨ ਦੀ ਕੁਦਰਤੀ ਰੂਚੀ ਹੈ। ਕੋਈ ਕੰਟਰੌਲ ਨਹੀਂ ਕਰ ਸਕਦਾ। ਮੂੰਹ ਦੇ ਨਾਲ; ਮੁਕਰ ਕੇ ਸੌਹਾਂ ਖਾਂਣ ਨਾਲ, ਸੈਕਸ ਵੱਲੋਂ ਧਿਆਨ ਨਹੀਂ ਟੁੱਟਦਾ। ਇਹ ਇੱਕ ਕਿਰਿਆ ਹੈ। ਜੀਵਾਂ, ਜੰਤੂਆਂ, ਮਨੁੱਖਾਂ ਨੂੰ ਚਾਹੇ ਸੰਗਲ ਨਾਲ ਵੀ ਬੰਨ ਦੇਵੋ, ਇਹ ਨਹੀਂ ਰੁਕਦੇ। ਜਿੰਨੀ ਮਰਜ਼ੀ ਕੋਈ ਰਾਖੀ ਕਰ ਲਵੇ। ਇਹ ਜਿਸ ਨੇ ਕਾਡ ਕੱਢੀ ਹੈ। ਉਸ ਦਾ ਕਸੂਰ ਹੈ। ਉਹ ਸਰੀਰਾ ਨੂੰ ਬੱਣਾਉਣ ਵਾਲਾ ਮਾਲਕ ਹੈ। ਉਸ ਨੇ ਇੰਨਾਂ ਦਾ ਵੰਨਸ ਚਾਲੂ ਰੱਖਣਾਂ ਹੈ। ਰੋਚਕਤਾ ਜਾਂਰੀ ਰੱਖਣੀ ਹੈ। ਮੈਨੂੰ ਕੱਲ ਹੀ ਜਾਂਣ ਪੱਛਾਣ ਵਾਲਾ 22 ਕੁ ਸਾਲਾਂ ਦਾ ਮੁੰਡਾ ਮਿਲਿਆ ਸੀ। ਉਹ ਮੈਨੂੰ ਬੀਬੀ ਕਹਿੰਦਾ ਹੈ। ਉਹ ਆਪਣਾਂ ਰੋਣਾਂ ਰੋਣ ਲੱਗ ਗਿਆ, " ਇਥੇ ਕਨੇਡਾ ਵਿੱਚ ਪੜ੍ਹਾਈ ਕਰਨ ਆਇਆ ਸੀ। ਕੱਲੇ ਮਰਦ ਨੂੰ ਕੋਈ ਆਪਣੇ ਘਰ ਵਿੱਚ ਨਹੀਂ ਰੱਖਦਾ। ਪਾਰਟ ਟਾਇਮ ਕੰਮ ਕਰਦੇ ਨੂੰ ਡਾਲਰਾਂ ਦਾ ਲਾਲਚ ਹੋ ਗਿਆ। ਪੜ੍ਹਾਈ ਵਿਚੇ ਛੱਡ ਕੇ, ਘਰਾਂ ਦੇ ਬਾਹਰ ਕੰਧਾਂ ਨੂੰ ਸੀਮਿੰਟ ਲਗਾਉਣ ਦਾ, ਵਰਕ ਪ੍ਰਮਿੰਟ ਲੈ ਲਿਆ। ਸੀਮਿੰਟ ਨਾਲ ਘੁਲਣਾਂ ਕਿਤੇ ਸੌਖਾ ਹੈ? ਇੱਕ ਤਾਂ ਬਾਹਰ ਠੰਡ ਹੁੰਦੀ ਹੈ। ਕਦੇ ਮੀਂਹ ਆ ਗਿਆ। ਕਦੇ ਹਵਾਂ ਚੱਲਣ ਲੱਗ ਗਈ। ਹਰ ਰੋਜ਼ ਖੜ੍ਹੀ ਲੱਤ 10 ਘੰਟੇ ਕੰਮ ਕਰਨਾਂ ਪੈਦਾ ਹੈ। ਬੰਦੇ ਦੀ ਬੱਸ ਹੋ ਜਾਂਦੀ ਹੈ। ਸਵੇਰੇ ਕੰਮ ਕਰਨ ਨੂੰ ਨਿੱਕਲ ਜਾਂਦਾ ਹਾਂ। ਰਾਤ ਨੂੰ ਘਰ ਵੱੜਦਾ ਹਾਂ। ਸੱਤੇ ਦਿਨ ਕੰਮ ਚੱਲੀ ਜਾਂਦਾ ਹੈ। ਹੁਣ ਤਾ ਜਿੰਦਗੀ ਰੁਖੀ ਜਿਹੀ ਬੱਣ ਗਈ ਹੈ। ਰੋਟੀਆਂ ਆਪ ਪਕਾਉਣੀਆਂ ਪੈਂਦੀਆ ਹਨ। ਭਾਂਡੇ ਧੋਣੇ ਉਸ ਤੋਂ ਵੀ ਬਹੁਤ ਔਖੇ ਹਨ। ਬਸ ਥੋੜੇ ਸਮੇਂ ਨੂੰ ਪੱਕੀ ਮੋਹਰ ਲੱਗਣ ਉਤੇ, 6 ਮਹੀਨੇ ਕਨੇਡਾ ਰਿਹਾ ਕਰਨਾਂ ਹੈ। 6 ਮਹੀਨੇ ਇੰਡੀਆ ਰਿਹਾ ਕਰਨਾਂ ਹੈ। ਫਿਰ ਜੂਨ ਸੁਧਰ ਜਾਵੇਗੀ। " ਮੈਂ ਹੱਸ ਪਈ। ਉਸ ਨੂੰ ਕਿਹਾ, ਬਦੇਸ਼ਾਂ ਵਿੱਚੋਂ ਇੰਡੀਆ ਮੁੜਕੇ, ਜਾਂਣ ਵਾਲੇ ਤੇਰੇ ਵਰਗੇ ਫੱਫੇ-ਕੁੱਟਣੇ ਹੋਰ ਥੇਰੇ ਹਨ। ਪਰ ਕੋਈ ਇਸ ਧਰਤੀ ਤੋਂ ਮੁੜਦਾ ਨਹੀਂ ਹੈ। ਇੰਡੀਆ ਮੁੜਕੇ, ਜਾ ਕੇ, ਇੱਕ ਮਹੀਨਾਂ ਮਸਾ ਵਧੀਆ ਨਿੱਕਲਦਾ ਹੈ। ਫਿਰ ਬੰਦਾ ਇਧਰ ਨੂੰ ਭੱਜਦਾ ਹੈ। ਪਾਰਟ ਟਾਇਮ ਕੰਮ ਕਰਕੇ, 4 ਸਾਲ ਪੜ੍ਹ ਲੈਂਦਾ ਤੇਰੀ ਜਿੰਦਗੀ ਬੱਣ ਜਾਣੀ ਸੀ। ਅਜੇ ਵੀ ਪੜ੍ਹ ਲੈ। ਬੱਚ ਜਾਵੇਗਾ। ਨਹੀਂ ਤਾਂ ਹੁਣ ਇਵੇਂ ਵੀ ਧੱਕੇ ਖਾਣੇ ਪੈਣੇ ਹਨ। ਦੋ ਛੁੱਟੀਆਂ ਲਿਆ ਕਰ। ਕੋਈ ਪੱਕੀ ਕੁੜੀ ਲੱਭ ਕੇ, ਵਿਆਹ ਕਰਾ ਲੈ। ਜਿੰਦਗੀ ਆਪੇ ਰੰਗੀਨ ਬੱਣ ਜਾਵੇਗੀ। " ਉਸ ਨੇ ਕਿਹਾ, " ਆਪਾਂ ਇਹੋ ਜਿਹਾ ਕੰਮ ਨਹੀਂ ਕਰਦੇ। ਕੁੜੀਆਂ ਮਗਰ ਤਾਂ ਕਦੇ, ਇੰਡੀਆਂ ਨਹੀਂ ਫਿਰੇ ਸੀ, ਜਦੋ ਉਮਰ ਸੀ। " ਮੈਂ ਕਿਹਾ, " ਠੀਕ ਹੈ। ਤੂੰ ਵੀ ਸੰਤਾਂ, ਬਾਬਿਆਂ ਵਾਲੀ ਗੱਲ ਕਰਤੀ, ਸਾਧਾ ਵਾਲੀ ਗੱਲ ਕਰਤੀ। ਚੰਗਾ ਹੀ ਹੈ, ਜੰਨ ਸੰਖਿਆ ਵੱਧਣ ਤੋਂ ਬੱਚੇਗੀ। ਇਸ ਤਰਾਂ ਦੇ ਪਰਨ ਕਰਨ ਨਾਲ, ਖੁੱਲਮ-ਖੁੱਲਾ ਇਸ਼ਕ ਤਾਂ ਨਹੀਂ ਹੋਵੇਗਾ। ਲੁੱਕ ਛੁੱਪ ਕੇ ਚਾਹੇ ਝੁੱਗਾ ਲੁੱਟੀ ਚੱਲੋ। " ਅੱਖਾਂ ਨੂੰ ਦੇਖਣ ਤੋਂ ਨਹੀਂ ਰੋਕ ਸਕਦੇ। ਇਹ ਖੂਬਸੂਰਤ ਚੀਜ਼ਾਂ ਨੂੰ ਦੇਖਦੀਆਂ ਹੀ ਹਨ। ਜੇ ਇੰਨਾਂ ਨੂੰ ਰੋਕਣ ਦਾ ਜ਼ਤਨ ਕੀਤਾ ਜਾਵੇ। ਇਹ ਵੀ ਚੋਰੀ ਦੇਖਣ ਲੱਗ ਜਾਂਦੀਆਂ ਹਨ। ਜਿਵੇਂ ਢਿੱਡ ਭਰਨਾਂ ਜਰੂਰੀ ਹੈ। ਜੇ ਇੰਨਾਂ ਸਬ ਦੀ ਆਪੇ ਲੋੜ ਪੂਰੀ ਨਾਂ ਹੋਵੇ। ਜੀਵ, ਜੰਤੂ, ਬੰਦੇ ਚਲਾਕੀਆ ਕਰਦੇ ਹਨ। ਬੰਦਾ ਲੋੜਾਂ ਨੂੰ ਚੋਰੀ ਪੂਰੀਆਂ ਕਰਦਾ ਹੈ। ਧੱਕੇ ਨਾਲ ਪ੍ਰਾਪਤ ਕਰਨ ਦੀ ਕੋਸ਼ਸ਼ ਕਰਦਾ ਹੈ। ਆਂਢ-ਗੁਆਂਢ, ਆਲੇ-ਦੁਆਲੇ, ਰਿਸ਼ਤਿਆਂ ਵਿਚੋਂ ਲੋੜਾਂ ਪੂਰੀਆਂ ਕਰਦੇ ਹਨ। ਜੋ ਵੀ ਧੱਕੇ ਚੜ੍ਹ ਗਿਆ, ਉਸੇ ਨਾਲ ਭੁੱਖ ਪੂਰੀ ਕੀਤੀ ਜਾਂਦੀ ਹੈ। ਹੱਥ ਪੱਲਾਂ ਹਰ ਤਰਾਂ ਮਾਰਿਆ ਜਾਂਦਾ ਹੈ। ਬੱਚੇ ਤਾਂ ਗੱਲਤੀ ਨਾਲ ਹੋ ਜਾਂਦੇ ਹਨ। ਵਿਆਹੇ ਜੋੜੇ, ਆਪਣਾਂ ਖਾਂਨਦਾਨ ਤੋਰਨ ਲਈ ਔਲਾਦ ਪੈਦਾ ਕਰਦੇ ਹਨ। ਜੇ ਆਪਣੀ ਬੁੱਢਾਪੇ ਦੀ ਸੰਭਾਲ ਦਾ ਫ਼ਿਕਰ ਨਾਂ ਹੋਵੇ, ਇਹ ਸਿਰ ਦਰਦੀ ਕੋਈ ਨਾਂ ਝੱਲੇ। ਕਨੇਡਾ, ਅਮਰੀਕਾ ਹੋਰ ਦੇਸ਼ਾਂ ਵਿੱਚ ਬੱਚਿਆ ਦੀ ਬਹੁਤੀ ਲੋੜ ਨਹੀਂ ਪੈਂਦੀ। ਨਾਂ ਹੀ ਇਹ ਮਾਪਿਆਂ ਦੀ ਦੇਖ ਭਾਲ ਕਰਦੇ ਹਨ। ਗੌਰਮਿੰਟ ਪੈਂਨਸ਼ਨ ਲੱਗਾ ਦਿੰਦੀ ਹੈ। ਇਸ ਨੂੰ ਵੀ ਨੌਕਰੀ ਕਰਦਿਆਂ ਟੈਕਸ ਦਿੱਤਾ ਹੁੰਦਾ ਹੈ।
ਸਰੀਰ ਐਸਾ ਬੱਣਿਆ ਹੈ। ਲੋੜ ਮੁਤਾਬਕਿ ਉਸ ਦੀ ਵਰਤੋਂ ਕਰਨੀ ਪੈਂਦੀ ਹੈ। ਨੱਕ ਵੀ ਸੁਗੰਧੀਆਂ ਹੀ ਸੁੰਗਦਾ ਹੈ। ਗੰਦੀ ਗੰਧ ਨੂੰ ਇਹ ਵੀ ਬਰਦਾਸਤ ਨਹੀਂ ਕਰਦਾ। ਕੋਈ ਚੀਜ਼ ਰਸੋਈ ਵਿੱਚ ਜਾਂ ਕਿਤੇ ਹੋਰ ਜਲ, ਸੜ ਰਹੀ ਹੋਵੇ। ਝੱਟ ਸਰੀਰ ਨੂੰ ਦੱਸ ਦਿੰਦਾ ਹੈ। ਇੱਕ ਦਿਨ ਮੈਂ ਸਟੋਪ ਉਤੇ ਦੁੱਧ ਰੱਖ ਕੇ ਭੁੱਲ ਗਈ। ਰਸੋਈ ਦੇ ਸਹਮਣੇ ਲੀਵਇੰਗ-ਰੂਮ ਬੈਠ ਕੇ, ਲਿਖਣ ਲੱਗ ਗਈ। ਜਦੋਂ ਦੁੱਧ ਉਬਲਿਆ। ਅੱਗ ਉਤੇ ਪਿਆ ਸੂ-ਸੂ ਦੀ ਅਵਾਜ਼ ਕੰਨਾਂ ਨੇ ਸੁਣੀ। ਤਾ ਮੈਨੂੰ ਯਾਦ ਆਇਆ। ਕੰਨਾਂ ਦਾ ਕੰਮ ਹੈ ਸੁਣਨਾਂ। ਬੰਦਾ ਆਪਦੀ ਵਿਡਿਆਈ ਸੁਣਨਾਂ ਚਹੁੰਦਾ ਹੈ। ਦੂਜੇ ਬੰਦੇ ਦੀ ਬੁਰਾਈ ਸੁਣਦਾ ਨਹੀਂ ਥੱਕਦਾ। ਮੂੰਹ ਭਾਵੇਂ ਖਾਂਣ ਲਈ ਦਿੱਤਾ ਹੈ। ਜੀਭ ਬੰਦੇ ਤੋਂ ਕੂੱਝ ਵੀ ਕਰਾ ਸਕਦੀ ਹੈ। ਖਾਂਣ ਲਈ ਹਰ ਤਰਾਂ ਦੀ ਚੰਗੀ-ਮਾੜੀ ਕੋਸ਼ਸ਼ ਕੀਤੀ ਜਾਂਦੀ ਹੈ। ਜੀਭ ਨੂੰ ਨਿੱਤ ਨਵਾਂ ਸੁਆਦ ਚਾਹੀਦਾ ਹੈ। ਇਸ ਨੂੰ ਵੀ ਰੁਖਾ-ਸੁਕਾ ਪਸੰਦ ਨਹੀਂ ਹੈ। ਇਹ ਵੀ ਕੰਨਾਂ ਵਾਂਗ ਆਪਣੀ ਹੀ ਪ੍ਰਸੰਸਾ ਕਰਦੀ ਹੈ। ਦੂਜਿਆਂ ਦੀਆਂ ਚੁੰਗਲੀਆਂ ਸੁਣਾਂਉਂਦੀ ਰਹਿੰਦੀ ਹੈ। ਮਨ, ਦਿਲ, ਜੀਅ ਕੁੱਝ ਵੀ ਕਹਿ ਲਈਏ। ਇਹ ਵੀ ਆਪਦਾ ਹੀ ਭਲਾ ਸੋਚਦੇ ਹਨ। ਇੰਨਾਂ ਦਾ ਬਿੰਦ ਦਾ ਨਹੀਂ ਪਤਾ। ਇਹ ਕੀ ਕਰ ਬੈਠਣ? ਬੰਦੇ ਨੂੰ ਆਪ ਨੂੰ ਵੀ ਜ਼ਕੀਨ ਨਹੀਂ ਆਉਂਦਾ। ਇਹ ਕਰਦੇ ਕੀ ਹਨ? ਇੰਨਾਂਂ ਉਤੇ ਬਿਲਕੁਲ ਵੀ ਭਰੋਸਾਂ ਨਹੀਂ ਹੈ। ਕਦੋਂ ਬੇਈਮਾਨ ਹੋ ਜਾਂਣ। ਕਦੋਂ ਕਿਸੇ ਉਤੇ ਮੋਹਤ ਹੋ ਜਾਂਣ? ਕਦੋਂ ਕਿਸੇ ਉਤੇ ਰਹਿਮਤ ਹੋ ਜਾਂਣ? ਕਦੋ ਕਰੋਧਤ ਹੋ ਜਾਂਣ? ਮਨ, ਦਿਲ, ਜੀਅ ਨੂੰ ਜਦੋਂ ਇਸ ਨੂੰ ਕੁੱਝ ਹਾਂਸਲ ਹੁੰਦੇ ਹਨ। ਬਹੁਤ ਖੁਸ਼ ਹੁੰਦੇ ਹਨ। ਜਦੋਂ ਕੋਈ ਪ੍ਰਪਤੀ ਨਹੀਂ ਹੁੰਦੀ। ਬਹੁਤ ਦੁਖੀ ਹੁੰਦੇ ਹਨ। ਹਰ ਕੋਈ ਆਪਦੇ ਲਈ ਖਿਚ ਕਰਦਾ ਹੈ। ਦੁਜਿਆਂ ਤੋਂ ਖੋ ਕੇ ਆਪਦਾ ਬੱਣਾ ਲੈਣਾ ਚਹੁੰਦਾ ਹੈ। ਭਾਵੇਂ ਕਿਸੇ ਨੂੰ ਦੁਖੀ ਹੀ ਕਰਨਾਂ ਪਵੇ। ਕਿਸੇ ਦੀ ਹੱਤਿਆ ਕਰਨੀ ਪਵੇ। ਆਪਣਾਂ ਸੁਖ ਪਹਿਲਾਂ ਹੈ। ਫਿਰ ਦੂਜਿਆਂ ਬਾਰੇ ਸੋਚਿਆ ਜਾਦਾ ਹੈ। ਅੱਬਲ ਤਾਂ ਦੂਜਿਆਂ ਦਾ ਸੋਚਦਾ ਹੀ ਕੌਣ ਹੈ? ਕਈ ਲੋਕ ਚੰਦਾ ਇੱਕਠਾ ਕਰਦੇ ਹਨ। ਗੋਲਕਾਂ ਇਸ ਲe ਿਭਰਾਉਂਦੇ ਹਨ। ਗਰੀਬਾ ਨੂੰ ਦਿੱਤਾ ਜਾਵੇਗਾ। ਚੰਦਾ, ਗੋਲਕਾਂ ਦਾ ਪੈਸਾ ਕਿਸੇ ਦਾ ਘਰ ਵਸਾਉਣ, ਲੁੱਟਿਆਂ, ਉਜੜਿਆਂ ਨੂੰ ਦਿੱਤਾ ਜਾਣਾਂ ਚਾਹੀਦਾ ਹੈ। ਇੰਨਾਂ ਲੋਕਾਂ ਅੱਗੇ, ਤੁਸੀਂ ਕਿੰਨੀਆਂ ਕੁ ਗਰੀਬਾਂ ਦੀਆਂ ਲਾਈਨਾਂ ਲੱਗੀਆਂ ਦੇਖੀਆਂ ਹਨ? ਇਹ ਆਪ ਕਿਹੜੇ ਗਰੀਬਾਂ ਨੂੰ ਕੰਬਲ, ਰੋਟੀਆਂ ਵੰਡਦੇ ਹਨ? ਕਿਹੜੀਆਂ ਕੁੜੀਆਂ ਦੇ ਕੰਨਿਆਂ ਦਾਨ ਵਿੱਚ ਦਾਜ ਦਿੰਦੇ ਹਨ? ਸਗੋਂ ਕਈ ਔਰਤ ਨੂੰ ਅੰਨਦ, ਮੰਨੋਰæਜ਼ਨ ਦਾ ਸਾਧਨ ਸਮਝਦੇ ਹਨ। ਔਰਤ ਨਾਲ ਅੱਖ ਮੱਟਕਾ ਕਰਕੇ, ਸੁਆਦ ਲੈਂਦੇ ਹਨ। ਵਿਰਧ ਆਸ਼ਰਮ, ਕੰਨਿਆ ਵਿਦਿਆਲਿਆ, ਹੋਰ ਨੌਕਰੀਆਂ ਉਤੇ ਹੋਸਟਲ ਖੋਲ ਕੇ ਦੇਹ ਸਰੀਰ ਦਾ ਧੰਦਾ ਕਰਾਉਂਦੇ ਹਨ। ਇਹ ਔਰਤ-ਮਰਦ ਦੀ ਸਰੀਰਕ ਲੋੜ ਹੈ। ਸੈਕਸ ਕਿਸੇ ਦਾ ਸ਼ੌਕ ਹੈ। ਕਿਸੇ ਦੀ ਮਜ਼ਬੂਰੀ ਹੈ। ਕਿਸੇ ਦਾ ਕਮਾਈ ਦਾ ਸਾਧਨ ਹੈ। ਕਿਸੇ ਦੀ ਜਰੂਰਤ ਹੈ। ਤੁਸੀਂ ਇਸ ਤੋਂ ਬੱਚ ਨਹੀਂ ਸਕਦੇ। ਨਿੱਕੇ ਬੱਚੇ ਦਾ ਧਿਆਨ ਵੀ ਇਧਰ ਚਲਾ ਹੀ ਜਾਂਦਾ ਹੈ। ਇਸੇ ਲਈ ਕੱਪੜੇ ਪਾਏ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਕੱਪੜੇ ਨਹੀਂ ਸਨ। ਪੱਤੇ ਗੁਪਤ ਅੰਗਾਂ ਉਤੇ ਬੰਨੇ ਜਾਦੇ ਸਨ। ਇਸੇ ਲਈ ਸਰੀਰ ਨੂੰ ਬਣਾਉਣ ਵਾਲੇ ਨੇ, ਸਰੀਰਾਂ ਉਤੇ ਵਾਲ ਬੱਣਾਏ ਹਨ। ਜਾਨਵਰਾਂ ਦੇ ਕੰਭ ਤੇ ਪੂਛਾ ਲਗਾਈਆਂ ਹਨ। ਫਿਰ ਵੀ ਬੰਦੇ ਦੀ ਹੱਵਸ ਤੋਂ ਜਾਨਵਰ ਬੱਚ ਨਹੀਂ ਸਕਦੇ। ਸਗੋਂ ਬੰਦੇ ਨੂੰ ਆਪਦੀ ਤਾਕਤ ਉਤੇ, ਇੰਨਾਂ ਮਾਂਣ ਹੈ। ਤਾਂਹੀਂ ਕੱਟੀਆਂ, ਵੱਛੀਆਂ, ਕੁੱਤਿਆਂ ਨੂੰ ਆਪਦੀ ਹੱਵਸ ਦਾ ਸ਼ਿਕਾਰ ਬੱਣਾਉਂਦੇ ਹਨ। ਨਾਂ ਹੀ ਉਹ ਬੋਲ ਕੇ ਦੱਸ ਸਕਦੇ ਹਨ। ਇਹ ਨਾਂ ਹੀ ਅੰਨੀਆਂ ਹੋਈਆਂ, ਵਿੱਕੀਆਂ ਹੋਈਆਂ ਅੱਦਾਲਤਾਂ ਵਿੱਚ ਖਿਚ ਸਕਦੇ ਹਨ। ਬੰਦੇ, ਔਰਤਾਂ ਇੰਨਾਂ ਨਾਲ ਵੀ ਸੈਕਸ ਕਰਕੇ ਮੂਵੀਆਂ ਬੱਣਾਂ ਕੇ ਪੈਸਾ ਕਮਾਂ ਰਹੇ ਹਨ। ਬੰਦਾ ਇੰਨਾਂ ਗਿਰ ਸਕਦਾ ਹੈ। ਬੰਦਾ ਇੰਨਾਂ ਗਿਰ ਕੇ ਵੀ ਲੋਕਾਂ ਵਿੱਚ ਧੌਣ ਅਕੜਾ ਕੇ ਤੁਰਦਾ ਹੈ। ਸਿੰਮਲ ਦੇ ਦੱਰਖ਼ਤ ਵਾਂਗ ਕਿਸੇ ਨੂੰ ਫ਼ੈਇਦਾ ਨਹੀਂ ਕਰਦਾ। ਬਸ ਉਸ ਵਾਂਗ ਉਚਾ ਹੀ ਉਚਾ ਉਠਣਾਂ ਚਹੁੰਦਾ ਹੈ।

Comments

Popular Posts