ਦਰਖੱਤ ਸਾਨੂੰ ਆਕਸੀਜਨ ਫ਼ੱਲ, ਫੁੱਲ, ਹਰਿਆਲੀ ਤੇ ਛਾਂ ਲੋੜੀਦੀਆਂ ਵਸਤਾ ਦਿੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ

ਦਰਖੱਤ ਸਾਡੇ ਦੁਆਰਾ ਬਾਹਰ ਕੱਢੀ, ਕਾਬਨਡਾਇਕ ਸਾਈਡ ਲੈ ਕੇ, ਵਾਤਾਵਰਣ ਨੂੰ ਸਾਫ਼æ ਕਰਦੇ ਹਨ। ਸਾਨੂੰ ਆਕਸੀਜਨ ਦਿੰਦੇ ਹਨ। ਜੇ ਅਸੀਂ ਦਰਖੱਤ ਕੱਟਦੇ ਹੀ ਚਲੇ ਗਏ। ਸਾਨੂੰ ਤੇ ਸਾਡੇ ਬੱਚਿਆਂ ਨੂੰ ਸਾਹ ਲੈਣਾਂ ਮੁਸ਼ਕਲ ਹੋ ਜਾਵੇਗਾ। ਦਰਖੱਤਾਂ ਨੂੰ ਕੱਟ ਕੇ, ਆਪਣੇ ਹੱਥੀਂ, ਆਪਣੀ ਤਬਾਹੀ ਕਰਨ ਲੱਗੇ ਹਾਂ। ਲੋਕਾਂ ਨੂੰ ਜੀਵਨ ਦਾਨ ਦੇਣੇ ਵਾਲੇ ਦਰਖੱਤ ਨੂੰ ਕੱਟ ਰਹੇ ਹਾਂ। ਗੰਦੀ ਹਵਾ ਦਰਖੱਤ ਹੀ ਤਾਂ ਸਾਫ਼ ਕਰਦੇ ਹਨ। ਜੇ ਲੋੜ ਮੁਤਾਬਕ ਦਰਖੱਤ ਹੀ ਨਾਂ ਬਚੇ, ਹਵਾਂ ਨੇ ਸਾਫ਼ ਨਹੀਂ ਹੋਣਾਂ। ਨਾਂ ਹੀ ਦਰਖੱਤ ਤੋਂ ਬਗੈਰ ਆਕਸੀਜਨ ਬੱਣਨੀ ਹੈ। ਲੋਕਾਂ ਨੇ ਦਮ ਘੁੱਟ ਕੇ ਮਰ ਜਾਂਣਾਂ ਹੈ। ਕਿੰਨੇ ਕੁ ਹਨ, ਜੋ ਆਪ ਪੇੜ ਲਗਾਉਂਦੇ ਹਨ? ਦਰਖੱਤ ਬੱਣਨ ਲਈ ਸਮਾਂ ਲਗਦਾ ਹੈ। ਇਕੋ ਦਿਨ ਵਿੱਚ ਇਹ ਪੈਦਾ ਨਹੀਂ ਹੁੰਦੇ। ਜਿਸ ਦਿਨ ਖ਼ਤਰੇ ਦੀ ਘੰਟੀ ਵੱਜੀ, ਸਾਹ ਲੈਣਾਂ ਮੁਸ਼ਕਲ ਹੋਣ ਲੱਗਾ। ਉਸੇ ਦਿਨ ਬੂਟੇ ਤੋਂ ਦਰਖੱਤ ਨਹੀਂ ਬੱਣ ਸਕਣੇ। ਜੇ ਦਰਖੱਤ ਕੱਟਦੇ ਰਹੇ। ਇੰਨਾਂ ਦਾ ਬੀਜ ਨਾਸ਼ ਹੋ ਜਾਵੇਗਾ। ਜਦੋਂ ਬੀਜ ਹੀ ਨਾਂ ਰਿਹਾ। ਹੋਰ ਬੂਟੇ ਕਿਥੋਂ ਉਗਣੇ ਹਨ? ਰੇਤਲੇ, ਪਹਾੜੀ ਇਲਾਕੇ ਵਿੱਚ ਜਾ ਕੇ ਦੇਖਣਾਂ ਕਿਵੇਂ ਦਮ ਘੁੱਟਦਾ ਹੈ? ਦਰਖੱਤ ਸਾਨੂੰ ਆਕਸੀਜਨ ਫ਼ੱਲ, ਫੁੱਲ, ਹਰਿਆਲੀ ਤੇ ਛਾਂ ਲੋੜੀਦੀਆਂ ਵਸਤਾ ਦਿੰਦੇ ਹਨ। ਬਨਾਸਤੀ ਤੋਂ ਢਿੱਡ ਭਰਨ ਲਈ ਸਾਨੂੰ ਖਾਂਣ ਨੂੰ ਮਿਲਦਾ ਹੈ। ਕਈ ਜੀਵ, ਪੱਸ਼ੂ ਇੰਨਾਂ ਦੇ ਪੱਤੇ ਖਾਂਦੇ ਹਨ। ਇੰਨਾਂ ਉਤੇ ਘਰ ਆਲਣੇ ਬੱਣਾਂ ਕੇ ਰਹਿੰਦੇ ਹਨ। ਇਹ ਸਾਡੇ ਦੋਸਤ ਹਨ। ਕੀ ਅਸੀਂ ਵੀ ਕਦੇ ਦੋਸਤੀ ਨਿਭਾਉਣ ਦੀ ਕੋਸ਼ਸ਼ ਕੀਤੀ ਹੈ? ਅਸੀਂ ਚਹੁੰਦੇ ਹਾਂ, ਬਾਕੀ ਸਬ ਸਾਡੇ ਲਈ ਫ਼ੈਇਦਾ ਕਰੀ ਜਾਂਣ, ਸਾਡਾ ਆਪਣਾਂ ਸਮੇਂ ਦਾ ਤੇ ਹੋਰ ਨੁਕਸਾਨ ਨਾਂ ਹੋਵੇ। ਅੱਜ ਦੂਰ-ਦੂਰ ਤੱਕ ਰੁੱਖ ਨਹੀਂ ਦਿਸਦੇ। ਕਨੇਡਾ ਵਿੱਚ ਪਹਾੜਾ ਉਤੇ ਬੂਟੇ ਲਾਉਣ ਦਾ ਕੰਮ ਜਾਰੀ ਰਹਿੰਦਾ ਹੈ। ਮਜ਼ਦੂਰਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਦਰਖੱਤ ਤੇ ਜਾਨਵਰਾਂ ਦੀ ਰਾਖੀ ਲਈ ਪੁਲੀਸ, ਸਿਉੇਰਟੀ ਰੱਖੀ ਜਾਂਦੀ ਹੈ। ਕਈ ਇਸ ਤਰਾਂ ਦੇ ਵੀ ਬੰਦੇ ਹਨ। ਜੋ ਪੂਰੀ ਉਮਰ ਵਿੱਚ ਦਰਖੱਤ ਪੱਟਦੇ ਹੀ ਹਨ। ਮੋਟਰ, ਕਾਰ ਵਿੱਚ ਤੁਰੇ ਜਾਂਦੇ, ਸਿਗਰਟ, ਤੀਲੀ ਜੰਗਲ ਵਿੱਚ ਸਿੱਟ ਦਿੰਦੇ ਹਨ। ਕਿਲੋਮੀਟਰਾਂ ਦੇ ਹਿਸਾਬ ਨਾਲ ਜੰਗਰ ਮੱਚ ਕੇ ਸੁਆਹ ਹੋ ਜਾਂਦੇ ਹਨ। ਜੰਗਲ ਦੇ ਦਰਖੱਤਾਂ ਨੂੰ ਕਈ-ਕਈ ਦਿਨ ਅੱਗ ਲੱਗੀ ਰਹਿੰਦੀ ਹੈ। ਕਈ ਅੱਗ ਬੁਝਾਉਣ ਵਾਲੇ ਵਿੱਚੇ ਸੜ ਕੇ ਮਰ ਜਾਂਦੇ ਹਨ।
ਜਦੋਂ ਕੜਾਕੇ ਦੀ ਧੁੱਪ ਪੈਂਦੀ ਹੈ। ਧੇੱਪ ਨਾਲ ਚਾਰੇ ਪਾਸੇ ਤਮਾੜ ਮੱਚਦੀ ਹੈ। ਸੂਰਜ ਦੀ ਤੱਪਸ਼ ਤੋਂ ਬਚਣ ਲਈ, ਰਾਹੇ ਜਾਂਦਾ, ਹਰ ਕੋਈ ਠੰਡੀ ਛਾਂ ਲੱਭਦਾ ਹੈ। ਬੰਦਾ ਮੋਟਰ ਕਾਰ ਨੂੰ ਠੰਡੇ ਰੁਖ ਦੀ ਛਾਂ ਥੱਲੇ ਖੜ੍ਹਾ ਕਰਨ ਲਈ ਦਰਖੱਤ ਲੱਭਦਾ ਹੈ। ਰਾਹੇ ਤੁਰੇ ਜਾਂਦੇ, ਬੰਦੇ ਦਾ ਤਾਲੂਆਂ ਮੱਚ ਜਾਂਦਾ ਹੈ। ਰੁੱਖਾਂ ਦੀ ਛਾਂ ਮਸਾਂ, ਨਲਕੇ ਦੇ ਪਾਣੀ ਵਾਂਗ ਕਿਤੇ ਹੀ ਲੱਭਦੀ ਹੈ। ਅੱਗੇ ਸ਼ੜਕਾਂ ਦੇ ਦੋਂਨੇਂ ਪਾਸੇ ਲਈਨ ਵਿੱਚ ਦਰਖੱਤ ਹੁੰਦੇ ਸਨ। ਜੋ ਅੱਜ ਘੱਟ ਹੀ ਦਿਸਦੇ ਹਨ। ਖੇਤਾਂ ਵਿੱਚ ਵੀ ਕਿਸਾਨ ਵਾਹੀ ਕਰਨ ਲਈ ਦਰਖੱਤ ਕੱਟ ਦਿੰਦੇ ਹਨ। ਇੰਨਾਂ ਦੀ ਛਾਂ ਫ਼ਸਲ ਮਾਰ ਵੀ ਦਿੰਦੀ ਹੈ। ਛਾਂ ਵਾਲੀ ਥਾਂ ਉਤੇ ਫ਼ਸਲ ਦੀ ਪੈਦਾਵਾਰ ਨਹੀਂ ਹੁੰਦੀ। ਫ਼ਸਲ ਬੀਜਣ ਦੀ ਥਾਂ ਜ਼ਿਆਦਾ ਕਰਨ ਲਈ ਦਰਖੱਤ ਨੂੰ ਜੜੋ ਪੱਟੀ ਜਾਂਦੇ ਹਨ। ਜੋ ਲੋਕ ਫੱæਲਾਂ ਦੀ ਖੇਤੀ ਕਰਦੇ ਹਨ। ਉਹ ਜਾਂਣਦੇ ਹਨ। ਇਹ ਘਾਟੇ ਦਾ ਸੌਦਾ ਨਹੀਂ ਹੈ। ਕਈ ਫ਼ੱਲਾਂ ਦੇ ਪੇੜ ਤੀਜੇ, ਚੌਥੇ ਕੋ ਸਾਲ ਵਧੀਆਂ ਉਪਜ ਦੇਣ ਲੱਗ ਜਾਂਦੇ ਹਨ। ਇਸ ਤਰਾਂ ਦੇ ਫ਼ੱਲਾਂ ਦੇ ਦਰਖੱਤਾਂ ਥੱਲੇ ਹੋਰ ਵੀ ਫ਼ਸਲ ਬੀਜੀ ਜਾ ਸਕਦੀ ਹੈ। ਅਗਰ ਦੂਜੇ ਕੋਈ ਦਰਖੱਤ ਨਹੀਂ ਵੀ ਲਗਾਉਣੇ, ਫ਼ੱਲਾਂ ਦੇ ਕੁੱਝ ਦਰਖੱਤ ਲਗਾਏ ਜਾ ਸਕਦੇ ਹਨ। ਅਗਰ ਨੇਬੂ, ਪਪੀਤੇ, ਅਨਾਰ, ਅਮਰੂਦ, ਜਾਮਣਾਂ, ਆੜੂ, ਅੰਬ, ਸੰਤਰੇ ਘਰ ਦੇ ਹੋਣਗੇ। ਖ੍ਰੀਦਣ ਦੀ ਲੋੜ ਨਹੀਂ ਪੈਣੀ। ਸਗੋਂ ਵਿਚੋਂ ਵੇਚੇ ਵੀ ਜਾ ਸਕਦੇ ਹਨ। ਇੰਨਾਂ ਨੂੰ ਫ਼ੱਲ ਇੰਨਾਂ ਲੱਗਦਾ ਹੈ। ਸੰਭਾਲਣੇ ਮੁਸ਼ਕਲ ਹੋ ਜਾਂਦੇ ਹਨ। ਨਿੰਮ ਦੇ ਦਰਖ਼ੱਤ ਨੂੰ ਵਾਤਾਵਰਣ ਸਾਫ਼ ਰੱਖਣ ਲਈ ਜਰੂਰ ਘਰ ਦੇ ਵਿਹੜੇ ਵਿੱਚ ਹੀ ਲਗਉਣਾ ਚਾਹੀਦਾ ਹੈ। ਇਹ ਮੈਂ ਕੋਈ ਗੱਪਾਂ ਨਹੀਂ ਲਿਖ ਰਹੀ। ਅੰਬ ਤੇ ਆੜੂਆਂ ਨੂੰ ਛੱਡ ਕੇ ਸਾਡੇ ਆਪਣੇ ਘਰ ਵਿੱਚ ਇਹ ਸਾਰੇ ਦਰਖੱਤ ਸਨ। ਕਈ ਵੱਡੇ ਦਰਖੱਤ ਚੂਤ, ਸਫੈਦੇ, ਕਿੱਕਰ, ਨਿੰਮ 10 ਕੁ ਸਾਲਾਂ ਵਿੱਚ ਇੰਨੇ ਵੱਡੇ ਹੋ ਜਾਂਦੇ ਹਨ। 30 ਹਜ਼ਾਰ ਰੂਪਏ ਤੋਂ ਵੀ ਵੱਧ ਦੇ ਵਿੱਕਦੇ ਹਨ। ਮੈਨੂੰ ਤਾਂ ਪਤਾ ਹੈ। ਸਾਡੇ ਕਨੇਡਾ ਆਉਣ ਪਿਛੋਂ ਮੇਰੇ ਚਾਚੇ ਨੇ, ਪੈਸੇ ਵੱਟਣ ਲਈ ਸਾਰੇ ਦਰਖੱਤ ਫ਼ੱਲਾਂ ਦੇ ਵੀ ਵੱਡਾ ਦਿੱਤੇ। ਇੱਕ ਡੇਕ ਬਾਕੀ ਬਚੀ ਹੈ। ਉਹ ਵੀ ਉਸ ਦੀ ਛਾਵੇਂ ਬੈਠਦੇ ਹਨ। ਚਾਹੀਦਾ ਤਾਂ ਇਹ ਸੀ। ਉਨੇ ਦਰਖੱਤ ਨਵੇਂ ਹੋਰ ਲਗਾਏ ਜਾਂਦੇ। ਅਮਦਨ ਲਈ ਦਰਖੱਤ ਵੇਚਣਾਂ ਕੋਈ ਮਾਂੜਾ ਧੰਦਾ ਨਹੀਂ ਹੈ। ਪਰ ਉਨਾਂ ਨੂੰ ਕੱਟਣ ਤੋਂ 4 ਸਾਲ ਪਹਿਲਾਂ ਵਿੱਚ-ਵਿੱਚ ਹੋਰ ਦਰਖੱਤ ਲਗਾਏ ਜਾਂਣ। ਕਿਉਂਕਿ ਉਨਾਂ ਦੇ ਕੱਟਦੇ ਹੀ ਹੋਰ ਦਰਖੱਤ ਪੈਦਾ ਹੋ ਸਕਣ। ਦਰਖੱਤ ਤੋਂ ਸਾਨੂੰ ਲਕੜੀ ਮਿਲਦੀ ਹੈ। ਜਿਸ ਦਾ ਫਰਨੀਚਰ ਬੱਣਦਾ ਹੈ। ਘਰਾਂ ਨੂੰ ਦਰਵਾਜੇ, ਖਿੜਕੀਆਂ ਲਗਦੀਆਂ ਹਨ। ਬਾਕੀ ਲੱਕੜੀ ਬਾਲਣ ਦੇ ਕੰਮ ਆਉਂਦੀ ਹੈ। ਬਰਫ਼ੀਲੇ ਕਨੇਡਾ ਵਰਗੇ ਦੇਸ਼ਾਂ ਵਿੱਚ ਪੂਰਾ ਘਰ ਹੀ ਲਕੜੀ ਦਾ ਬੱਣਦਾ ਹੈ। ਦਰਖੱਤ ਤੋਂ ਕੋਲਾ ਵੀ ਬੱਣਦਾ ਹੈ। ਦਰਖੱਤਾਂ ਨੂੰ ਜੀਵਤ ਰੱਖਣਾਂ ਬਹੁਤੀ ਵੱਡੀ ਗੱਲ ਨਹੀਂ ਹੈ। ਹਰ ਬੰਦਾ 5, 10 ਦਰਖੱਤ ਲਗਾਉਣ ਦਾ ਟਿਚਾ ਮਿਥ ਲਵੇ। ਇਹ ਤਾਂ ਮੀਂਹ ਦੇ ਪਾਣੀ ਨਾਲ ਹੀ ਆਪੇ ਹੋ ਜਾਂਦੇ ਹਨ। ਇਸ ਦੀਆਂ ਜੜਾ ਦੂਰ-ਦੂਰ ਤੋਂ ਪਾਣੀ ਖਿੱਚ ਲੈਂਦੀਆਂ ਹਨ। ਜੋ ਦਰਖੱਤਾਂ ਵਿੱਚੋਂ ਜਲ-ਵਾਸ਼ਪ ਬੱਣ ਕੇ ਧੁੱਪ ਨਾਲ ਉਪਰ ਨੂੰ ਉਡਦਾ ਰਹਿੰਦਾ ਹੈ। ਮੀਂਹ ਪਾਉਣ ਦੇ ਲਈ ਸਹਾਈ ਹੁੰਦਾ ਹੇ। ਜਦੋਂ ਮੀਂਹ ਪੈਂਦਾ ਹੈ। ਤਾਂ ਬਨਸਪਤੀ

Comments

Popular Posts