ਕਈ ਕੰਮਾਂ ਉਤੇ ਨੌਕਰੀ ਪੇਸ਼ਾ ਔਰਤਾਂ ਅਜੇ ਵੀ ਮਰਦਾਂ ਦੀ ਹੱਵਸ ਦਾ ਸ਼ਿਕਾਰ ਬੱਣਦੀਆਂ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬਹੁਤ ਕੰਮਾਂ ਉਤੇ ਔਰਤਾਂ ਨੂੰ ਨੌਕਰੀ ਵਿੱਚ ਬਰਾਬਰ ਦੀ ਤੱਨਖਾਹ ਨਹੀਂ ਦਿੱਤੀ ਜਾਂਦੀ। ਕੰਮ ਮਰਦਾਂ ਤੋਂ ਵੱਧ ਵੀ ਕਰਾਇਆ ਜਾਂਦਾ ਹੈ। ਹਰ ਔਰਤਾਂ ਵੱਲ ਲੱਲਚਾਈਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ। ਜਿਵੇਂ ਹਰ ਔਰਤ ਮਰਦ ਦੀ ਭੁੱਖ ਮਿਟਾਉਣ ਦਾ ਸਾਧਨ ਹੋਵੇ। ਬਹੁਤੀ ਬਾਰ ਮੈਨੂੰ ਕੁੱਤਿਆਂ ਤੇ ਬੰਦਿਆਂ ਵਿੱਚ ਬਹੁਤਾ ਫ਼ਰਕ ਨਹੀਂ ਲੱਗਦਾ। ਕੁੱਤੇ ਵੀ ਇੱਕ ਮਗਰ ਕੁਤੀੜ ਲੱਗੀ ਹੁੰਦੀ ਹੈ। ਉਵੇਂ ਮਰਦਾਂ ਨੂੰ ਹਵਸ ਮਿਟਾਉਣ ਲਈ, ਵਿਆਹੀ, ਛੱਡੀ, ਬੁੱਢੀ ਔਰਤ ਦਾ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਸਾਰੀਆਂ ਔਰਤਾਂ ਤੇ ਨੌਕਰੀ ਪੇਸ਼ਾ ਔਰਤਾਂ ਨੂੰ ਆਪਣੀ ਸਹਾਇਤਾ ਆਪ ਕਰਨੀ ਪੈਣੀ ਹੈ। ਔਰਤਾਂ ਨੂੰ ਦਿਮਾਂਗ ਵਾਂਗ ਸਰੀਰ ਪੱਖੋ ਤੱਕੜੀਆ ਹੋਣ ਦੀ ਲੋੜ ਹੈ। ਔਰਤਾਂ ਨੂੰ ਨੌਕਰੀ ਕਰਦੇ ਸਮੇਂ, ਕਿਸੇ ਦਾ ਗੁਲਾਮ ਮੰਨ ਕੇ ਕੰਮ ਨਹੀਂ ਕਰਨਾਂ ਚਾਹੀਦਾ। ਅਗਰ ਕਿਸੇ ਦੀ ਇਹ ਹਾਲਤ ਹੈ। ਇੱਕ ਦਮ ਬਗਾਵਤ ਕਰ ਦਿਉ। ਗੁਲਾਮੀ ਹੀ ਹੋਰ ਕੰਮਜ਼ੋਰ ਬੱਣਾਂ ਦਿੰਦੀ ਹੈ। ਨੌਕਰੀ ਬੇਝਿੱਜਕ ਹੋ ਕੇ, ਬਗੈਰ ਕਿਸੇ ਡਰ ਤੋਂ ਕਰਨੀ ਚਾਹੀਦੀ ਹੈ। ਨਹੀਂ ਤਾਂ ਮਾਨਿਸਕ ਤਣਾਅ ਵੱਧਣ ਲੱਗ ਜਾਂਦਾ ਹੈ। ਮੰਨਿਆ ਕਿ ਕਿਸੇ ਦੀਆਂ ਅੱਖਾਂ, ਵਾਲ, ਬੋਲ-ਚਾਲ, ਕੰਮ ਕਰਨ ਦਾ ਤਰੀਕਾ ਕਿਸੇ ਨੂੰ ਪਸੰਦ ਹੋਵੇ। ਕਿਸੇ ਇੱਕ ਚੀਜ਼ ਦੇ ਚੰਗਾ ਲੱਗਣ ਨਾਲ ਕਿਸੇ ਨਾਲ ਸਬੰਧ ਨਹੀਂ ਬੱਣ ਸਕਦਾ। ਕਿਸੇ ਦੀ ਸਿਫ਼ਤ ਕਰਨ ਦਾ ਇਹ ਵੀ ਮੱਤਲੱਬ ਨਹੀਂ ਹੁੰਦਾ। ਕਿ ਅਗਲਾ ਉਸ ਨੂੰ ਘਰ ਲੈ ਜਾਵੇਗਾ। ਰੱਬ ਦੀਆਂ ਬੱਣਾਂਈਆ ਸੂਰਤਾ ਦੀ ਸਿਫ਼ਤ ਕਰਨਾ ਬਹੁਤ ਵੱਡੀ ਦਲੇਰੀ ਹੈ। ਹਰ ਬੰਦਾ ਆਪਣੀ ਹੀ ਸਿਫ਼ਤ ਕਰਦਾ ਹੈ। ਦੂਜੇ ਦੀ ਸਿਫ਼ਤ ਕਰਨੀ ਔਖੀ ਹੈ। ਸਿਫ਼ਤ ਕਰਨ ਨਾਲ ਕੁੱਝ ਘੱਟਣ ਨਹੀਂ ਲੱਗਾ। ਕੀ ਮਰਦ ਔਰਤ ਦਾ ਰਿਸ਼ਤਾ ਸਿਰਫ਼ ਬਿਸਤਰ ਗਰਮ ਕਰਨ ਤੱਕ ਹੈ? ਕਈ ਲੋਕ ਹਰ ਔਰਤ ਨੂੰ ਇਕੋ ਨਜ਼ਰੀਏ ਨਾਲ ਦੇਖਦੇ ਹਨ। ਦੁਨੀਆਂ ਉਤੇ ਬਹੁਤ ਸਰੀਫ਼ ਲੋਕ ਵੀ ਹਨ। ਜਿੰਨਾਂ ਦਾ ਚਾਲ-ਚਲਣ ਬਹੁਤ ਸਾਫ਼ ਸੁਥਰਾ ਹੈ। ਅੱਜ ਤੱਕ ਜਿੰਨੇ ਵੀ ਥਾਂਵਾਂ ਉਤੇ ਮੈਂ ਨੌਕਰੀ ਕੀਤੀ ਹੈ। ਬਹੁਤ ਵਧੀਆਂ ਚਾਲ-ਚਲਣ ਦੇ ਕੋਵਰਕਰ ਤੇ ਬੋਸ ਮਿਲੇ ਹਨ। ਜਿੰਨਾਂ ਗੋਰਿਆਂ ਨੂੰ ਲੋਕ ਭੰਡਦੇ ਹਨ। ਮੈਂ ਅੱਜ ਤੱਕ ਉਨਾਂ ਨਾਲ ਹੀ ਨੌਕਰੀ ਕੀਤੀ ਹੈ। ਮੈਂ ਹੈਰਾਨ ਹੀ ਹੋ ਜਾਂਦੀ ਹਾਂ। ਇਸ ਤਰਾਂ ਦੇ ਸਰੀਫ਼ ਲੋਕ ਦੇਵਤਿਆਂ ਵਰਗੇ ਵੀ ਇਸੇ ਦੁਨੀਆਂ ਉਤੇ ਰਹਿੰਦੇ ਹਨ। ਪਰ ਕਈ ਕੰਮਾਂ ਉਤੇ ਨੌਕਰੀ ਪੇਸ਼ਾ ਔਰਤਾਂ ਅਜੇ ਵੀ ਮਰਦਾਂ ਦੀ ਹੱਵਸ ਦਾ ਸ਼ਿਕਾਰ ਬੱਣਦੀਆਂ ਹਨ। ਕੱਲ ਐਤਵਾਰ ਦੀ ਮੈਨੂੰ ਛੁੱਟੀ ਸੀ। ਐਮਰਜੈਸੀ ਕਾਲ ਆ ਗਈ। ਅਚਾਨਿਕ ਮੈਨੂੰ ਕੰਮ ਉਤੇ ਜਾਂਣਾਂ ਪਿਆ। ਨਵੀਂ ਥਾਂ ਸੀ। ਜਦੋਂ ਮੈਂ ਉਥੇ ਪਹੁੰਚੀ। ਆਪਣਾਂ ਪੰਜਾਬੀ ਬੰਦਾ ਉਥੇ ਪਹਿਲਾਂ ਹੀ। ਮੈਂ ਉਸ ਨੂੰ ਡਿਊਟੀ ਤੋਂ ਛੁੱਟੀ ਕਰਨੀ ਸੀ। 45 ਕੁ ਸਾਲਾਂ ਦਾ ਸੁਰਿੰਦਰ ਸਿੰਘ ਸੈਣੀ ਪੱਗ ਵਾਲਾ ਸਾਢੇ 5 ਫੁੱਟ ਦਾ ਬੰਦਾ ਸੀ। ਇੱਕ ਫੁੱਟ ਢਿੱਡ ਬਾਹਰ ਨਿੱਕਲਿਆ ਸੀ। ਡਰਾਇਵਰ ਕੱਟ ਚਿੱਟੀ ਦਾੜੀ ਨਾਲ ਵੱਡੀਆਂ ਮੁੱਛਾ ਰੱਖੀਆਂ ਹੋਈ ਸਨ। ਮੈਨੂੰ ਉਹ ਟਿੱਡੀ ਮੁੱਛਾ ਲੱਗ ਰਿਹਾ ਸੀ। ਜੋ ਲੋਕ ਮੈਨੂੰ ਚੰਗੀ ਤਰਾਂ ਜਾਂਣਦੇ ਹਨ। ਉਨਾਂ ਨੂੰ ਪਤਾ ਹੈ। ਮੈਂ ਮੂੰਹ ਫੁਟ ਹਾਂ। ਸੇਹਿਤ ਪੱਖੌ ਤੱਕੜੀ ਹਾਂ। ਕਈ ਬਾਰ ਕੰਮ ਉਤੇ ਬੰਦੇ ਨੂੰ ਢਾਹ ਕੇ, ਦੇ ਹੱਥਕੜੀ ਵੀ ਲਗਾਉਣੀ ਪੈਦੀ ਹੈ। ਸ਼ਇਦ ਇਸ ਨੂੰ ਪਤਾ ਨਾਂ ਹੋਵੇ, ਮੈਂ ਰਾਈਟਰ ਹਾਂ। ਉਸ ਨੇ ਮੈਨੂੰ ਦੱਸਿਆ, " ਉਸ ਦੀ ਪਤਨੀ ਘਰ ਨਹੀਂ ਹੈ। ਇਸ ਲਈ ਉਹ ਇਥੇ ਹੀ ਚਾਹ ਪੀ ਕੇ ਜਾਵੇਗਾ। " ਉਸ ਦੀ ਚਾਹ ਪੀਣੀ ਡੇਢ ਘੰਟੇ ਦੀ ਹੋ ਗਈ। ਲੇਬਰ ਡੇ ਸੋਮਵਾਰ ਦੀ ਛੁੱਟੀ ਹੋਣ ਕਰਕੇ, ਹੋਰ ਕੋਈ ਦਫ਼ਤਰ ਵਿੱਚ ਨਹੀਂ ਸੀ। ਅਜੇ 5 ਮਿੰਟ ਹੀ ਚਾਹ ਪੀਂਦੇ ਨੂੰ ਹੋਏ ਸਨ। ਇਸ ਨੇ ਮੈਨੂੰ ਕਹਾਣੀ ਸੁਣਾਈ, " ਆਪਣੀ ਔਰਤ ਇੱਕ ਗੋਰੇ ਨਾਲ ਸਿਟੀ ਟ੍ਰੇਨ ਵਿੱਚ ਗੱਲਾਂ ਕਰਦੀ ਸੀ। ਹਰ ਗੱਲ ਨਾਲ ਯਾ-ਯਾ ਕਹਿੰਦੀ ਸੀ। ਗੱਲਾਂ ਵਿੱਚ ਹੀ ਔਰਤ ਨੂੰ ਉਸ ਨੇ ਕੋਈ ਪੁੱਠੀ ਗੱਲ ਕਹਿ ਦਿੱਤੀ। ਪੰਜਾਬੀ ਔਰਤ ਨੇ ਫਿਰ ਬਗੈਰ ਸਮਝੇ ਯਾਂ-ਯਾ ਕਹਿ ਦਿੱਤਾ। ਗੋਰੇ ਨੇ ਉਸ ਨੂੰ ਜੱæਫੀ ਪਾ ਲਈ। ਔਰਤ ਨੇ ਰੌਲਾ ਪਾ ਦਿੱਤਾ। ਪੁਲੀਸ ਆਈ। ਗੋਰੇ ਨੂੰ ਲੈ ਗਈ। " ਉਹ ਗੱਲਾਂ ਕਰਦਾ ਮੁਸ਼ਕਰੀਆਂ ਹੱਸੀ ਜਾਂਦਾ ਸੀ। ਚਾਹ ਉਵੇਂ ਹੀ ਉਸ ਅੱਗੇ ਪਈ ਸੀ। ਮੈਂ ਉਸ ਵੱਲੋਂ ਧਿਆਨ ਹੱਟਾਉਣ ਲਈ, ਉਸ ਨੂੰ ਲੱਗੇ, ਉਸ ਦੀਆਂ ਗੱਪਾਂ ਮੈਂ ਨਹੀ ਸੁਣ ਰਹੀ। ਮੈਂ ਆਪਣਾਂ ਪੰਜਾਬੀ ਰੇਡੀਉ ਲਗਾ ਲਿਆ।

ਲੈਬ ਟੋਪ ਉਤੇ ਲਿਖਣਾਂ ਸ਼ਰੂ ਕਰ ਦਿੱਤਾ। ਉਸ ਦੀ ਦੂਜੀ ਕਹਾਣੀ ਸ਼ੁਰੂ ਹੋ ਗਈ।

ਉਸ ਨੇ ਦੱਸਿਆ, " ਬਹੁਤ ਔਰਤਾਂ ਸਫ਼ਾਈ ਦਾ ਕੰਮ ਕਰਨ ਜਾਂਦੀਆਂ ਹਨ। ਉਥੇ ਆਪਣੇ ਹੀ ਪੰਜਾਬੀ ਬਹੁਤ ਕੰਜ਼ਰ ਹਨ। ਉਨਾਂ ਨਾਲ ਸ਼ਰਾਬ ਵੀ ਪੀਂਦੇ ਹਨ। ਕਈ ਔਰਤਾਂ ਆਪਣੀ ਜਾਬ ਕਾਇਮ ਰੱਖਣ ਲਈ ਹਫ਼ਤੇ ਕੁ ਪਿਛੋਂ, ਉਨਾਂ ਨਾਲ ਬਾਰੀ ਬਾਰੀ ਨਜ਼ਇਜ਼ ਸਬੰਧ ਕਰਕੇ, ਖੁਸ਼ ਕਰਦੀਆਂ ਰਹਿੰਦੀਆਂ ਹਨ। " ਮੈਨੂੰ ਇਸ ਦੀ ਇਹ ਗੱਲ ਬਿਲਕੁਲ ਗੱਲ਼ਤ ਲੱਗੀ। ਮੈਂ ਆਪ ਡਾਊਨ-ਟਾਊਨ ਏਰੀਏ ਵਿੱਚ ਸਕਿਉਰਟੀ ਅਫ਼ੀਸਰ ਦੀ ਜਾਬ ਕਰਦੀ ਹਾਂ। ਅਸੀਂ ਬਿਲਡਿੰਗ ਵਿੱਚ ਆਮ ਹੀ ਗੇੜਾ ਦੇਣ ਲਈ ਜਾਂਦੇ ਹਾਂ। ਕਿਸੇ ਵੀ ਸਕਿਉਰਟੀ ਅਫ਼ੀਸਰ ਨੇ ਬਿਲਡਿੰਗ ਵਿੱਚ ਇਸ ਤਰਾਂ ਦਾ ਅੱਜ ਤੱਕ ਨਹੀਂ ਕੁੱਝ ਦੇਖਿਆ। ਹੋ ਸਕਦਾ ਹੈ, ਕਦੇ ਕੋਈ ਇੱਕਾ ਦੁਕਾ ਬੰਦਾ ਹੋਵੇ। ਸਾਰਿਆ ਨੂੰ ਉਗ਼ਲ ਚੱਕਣਾਂ ਸਰੀਫ਼ ਬੰਦੇ ਦਾ ਕੰਮ ਨਹੀਂ ਹੈ। ਜੈਸਾ ਬੰਦਾ ਆਪ ਹੁੰਦਾ ਹੈ। ਵੈਸਾ ਸਬ ਨੂੰ ਸਮਝਦਾ ਹੈ। ਤੀਜੀ ਕਹਾਣੀ ਦੱਸਣ ਲੱਗ ਗਿਆ, " ਦੋ ਗੂੜੇ ਦੋਸਤ ਸਨ। ਇੱਕ ਦੋਸਤ ਨੇ ਦੂਜੇ ਦੀ ਘਰ ਵਾਲੀ ਨਾਲ ਨਜ਼ਇਜ਼ ਸਬੰਦ ਬੱਣਾਂ ਲਏ। ਉਹੀ ਦੋਸਤ ਆਪਣੇ ਦੋਸਤ ਨੂੰ ਫੋਨ ਕਰਕੇ ਕਹਿੱਣ ਲੱਗਾ, " ਮੇਰੇ ਕੋਲ ਇੱਕ ਕੁੜੀ ਆਈ ਹੈ। ਤੂੰ ਮੇਰੇ ਘਰ ਆ ਜਾ। ਤੈਨੂੰ ਵੀ ਇੱਕ ਖੂਬਸੂਰਤ ਕੁੜੀ ਨਾਲ ਮਿਲਾਉਂਦਾ ਹਾਂ। " ਨਾਲ ਹੀ ਉਸ ਦੀ ਪਤਨੀ ਨੂੰ ਸੱਦ ਲਿਆ। ਉਹ ਕੰਮਰੇ ਵਿੱਚ ਬੈਠਾ ਦਿੱਤੀ। ਨਜ਼ਦੀਕੀ ਦੋਸਤ ਨੇ ਉਸੇ ਦਾ ਪਤੀ ਉਸ ਕੋਲ ਘੱਲ ਦਿੱਤਾ। ਪਤੀ-ਪਤਨੀ ਆਮੋਂ ਸਹਮਣੇ ਕਰ ਦਿੱਤੇ। ਬੰਦਾ ਮੂੰਹ ਲਕੋ ਕੇ, ਪਤਾ ਨਹੀਂ ਕਿਥੇ ਭੱਜ ਗਿਆ? ਅੱਜ ਤੱਕ ਨਹੀਂ ਲੱਭਿਆ। " ਹੁਣ ਤਾ ਮੈਨੂੰ ਪਤਾ ਲੱਗ ਗਿਆ। ਇਹ ਬੰਦਾ ਪਾਗਲ ਹੈ। ਉਹ ਅੱਗਲੀ ਕਹਾਣੀ ਸੁਣਾਉਣ ਲੱਗਾ, " ਇਹ ਜੋ ਫਲਾਣੀ-ਫਲਾਣੀ ਜਾਤ ਦੇ ਹਨ। ਜਦੋਂ ਇਹ ਪਾਰਟੀ ਕਰਦੇ ਹਨ। ਇਹ ਆਪਣੀਆਂ ਪਤਨੀਆਂ ਵਟਾ ਲੈਂਦੇ ਹਨ। ਕਹਿੰਦੇ ਹਨ, " ਅਦਲਾ ਬੱਦਲੀ ਕਰਕੇ, ਅਸੀਂ ਤਾਜ਼ਾ ਹੁੰਦੇ ਹਾਂ। " ਮੈਂ ਇੱਕ ਟਾਪੂ ਉਤੇ 7 ਸਾਲ ਰਿਹਾ ਹਾਂ। ਉਥੇ ਬੜੀ ਮੋਜ਼ ਕੀਤੀ। ਉਥੇ ਦੀਆਂ ਗੋਰੀਆਂ ਆਮ ਹੀ ਬੰਦੇ ਨਾਲ ਖੁਲ ਜਾਂਦੀਆਂ ਹਨ। ਵਿੰਨੀਪਿਗ ਵਿੱਚ ਹੀ ਫਲਾਣੀ ਜਾਤ ਦੀਆਂ ਔਰਤਾਂ 10 ਡਾਲਰ ਵਿੱਚ ਹੀ ਬੰਦਾ ਖੁਸ਼ ਕਰ ਦਿੰਦੀਆਂ ਹਨ। " ਗੱਲ ਮੇਰੇ ਬਰਦਾਸਤ ਤੋਂ ਬਾਹਰ ਹੋ ਰਹੀ ਸੀ। ਇੰਨੇ ਨੂੰ ਸਫ਼ਾਈ ਕਰਨ ਵਾਲੀ ਆ ਗਈ। ਉਹ ਉਸ ਨੂੰ ਸੁਣਾਉਣ ਲਈ ਅੰਗਰੇਜ਼ੀ ਵਿੱਚ ਜਬਲੀਆਂ ਮਾਰਨ ਲੱਗ ਗਿਆ। ਮੈਂ ਉਸ ਦਾ ਹੋਰ ਬਕਵਾਸ ਨਹੀਂ ਸੁਣਨਾਂ ਚਹੁੰਦੀ ਸੀ। ਇਸ ਦੀਆਂ ਦੱਸੀਆਂ ਗੱਲਾਂ ਦਾ, ਮੈਨੂੰ ਲੱਗਾ ਮੇਰਾ ਆਰਟੀਕਲ ਪੂਰਾ ਹੋ ਗਿਆ। ਮੈਂ ਬਾਥਰੂਮ ਜਾਂਣ ਦਾ ਬਹਾਨਾਂ ਕੀਤਾ। ਮੈਂ ਉਸ ਵੱਲ ਟੇਡੀ ਅੱਖ ਨਾਲ ਦੇਖਿਆ। ਉਹ ਊਚੀ-ਊਚੀ ਬੋਲ ਰਿਹਾ ਸੀ। ਜਿਵੇਂ ਕੋਈ ਡੱਰਗ ਖਾਦੀ ਹੋਵੇ। ਉਹ ਤਾਂ ਪੂਰਾ ਗਰਮ ਹੋਇਆ ਬੈਠਾਂ ਸੀ। ਜਿਵੇਂ ਕੋਈ ਸ਼ਿਕਾਰੀ ਹੁੰਦਾ ਹੈ। ਸ਼ਿਕਾਰ ਕਰਨ ਲਈ ਤਿਆਰ ਬੈਠਾਂ ਸੀ। ਮੈਂ ਸ਼ੁਕਰ ਕੀਤਾ। ਸਫ਼ਾਈ ਕਰਨ ਆਈ ਔਰਤ ਮੇਰੇ ਕੋਲ ਸੀ। ਪੰਜਾਬੀ ਬੰਦਾ ਸੀ। ਮੈਂ ਸਿਧਾ ਉਸ ਨੂੰ ਕਹਿਣਾ ਨਹੀਂ ਚਹੁੰਦੀ ਸੀ, " ਤੇਰੇ ਮੂਹਰੇ ਹੱਥ ਬੰਨੇ। ਤੂੰ ਇਥੋਂ ਚਲਾ ਜਾਂ। ਕਿਤੇ ਤੇਰਾ ਲੇਬਰ ਡੇ ਨਾਂ ਮੰਨਾਏ ਜਾਏ। ਸਵੇਰੇ ਹਰ ਅਖ਼ਬਾਰ ਤੇ ਇੰਟਰਨੈਟ ਉਤੇ ਤੇਰੀ ਫੋਟੋ ਲੱਗ ਜਾਵੇ। ਰੇਡੀਉ ਟੈਲੀਵੀਜ਼ਨ ਵਾਲਿਆਂ ਨੂੰ ਨਵਾਂ ਟੌਪਕ ਮਿਲ ਜਾਵੇ। " ਉਸ ਸੈਣੀ ਨੇ ਦੱਸਿਆ, " ਸਾਲ ਪਹਿਲਾਂ ਇੱਕ ਥਾਂ ਉਤੇ ਅਸੀਂ ਕੰਮ ਕਰਦੇ ਸੀ। ਮੈਨੂੰ ਮੁੰਡੇ ਕਾਰ ਪਾਰਕਿੰਗ ਵਿੱਚ ਲੈ ਗਏ। ਉਥੇ ਇੱਕ ਔਰਤ ਕਿਸੇ ਮਰਦ ਨਾਲ ਕਾਰ ਵਿੱਚ ਸਬੰਦ ਕਰ ਰਹੀ ਸੀ। ਅਸੀਂ ਕਈ ਬਾਰ ਇਹ ਦੇਖਿਆ। ਪਿਛਲੇ ਹਫ਼ਤੇ ਮੈਂ ਗੋਰੀ ਨੂੰ ਕੰਮ ਤੋਂ ਛੱਡਣਾਂ ਸੀ। ਜਦੋਂ ਮੈਂ ਉਥੇ ਗਿਆ ਉਹ ਮੈਨੂੰ ਚੁੰਬੜ ਗਈ। ਮੈਂ ਉਸ ਨੂੰ ਬੇਸਮਿੰਟ ਵਿੱਚ ਲੈ ਗਿਆ। ਤੱਸਲੀ ਕਰਾ ਦਿੱਤੀ। " ਇਹ ਸ਼ਬਦ ਮੈਨੂੰ ਬਾਥਰੂਮ ਵਿੱਚ ਸੁਣੇ। ਉਦੋਂ ਹੀ ਸਫ਼ਾਈ ਕਰਨ ਆਈ, ਔਰਤ ਦੀਆ ਚੀਕਾਂ ਸੁਣੀਆਂ। ਮੈਂ ਭੱਜ ਕੇ ਉਨਾਂ ਕੋਲ ਗਈ। ਉਸ ਔਰਤ ਨੇ ਦੱਸਿਆ, " ਸੁਰਿੰਦਰ ਸਿੰਘ ਸੈਣੀ ਨੇ ਉਸ ਨੂੰ ਜੱਫ਼ੀ ਪਾਈ ਹੈ। ਮੈਂ ਆਪ ਨੂੰ ਉਸ ਕੋਲੋ ਮਸਾਂ ਛੁਡਾਇਆ। " ਸੁਰਿੰਦਰ ਸਿੰਘ ਸੈਣੀ ਸੋਰੀ ਕਹਿ ਕੇ ਚਲਦਾ ਬੱਣਿਆ। ਮੈਨੂੰ ਪਤਾ ਸੀ। ਇਹ ਔਰਤਾਂ ਨੂੰ ਲੋਹਾ ਸਮਝ ਕੇ, ਸੱਟਾਂ ਮਾਰ ਰਿਹਾ ਹੈ। ਸਿਧੇ ਸ਼ਬਦਾਂ ਵਿੱਚ ਗੰਦ ਬੱਕਕੇ, ਉਤੇਜਤ ਕਰ ਰਿਹਾ ਸੀ। ਪਰ ਹਰ ਕੋਈ ਇਸ ਤਰਾ ਦਾ ਗੰਦ ਸੁਣ ਕੇ, ਸੈਕਸ ਕਰਨ ਲਈ ਹਰ ਇੱਕ ਨਾਲ ਨਜ਼ਾਇਜ਼ ਸਬੰਧਾਂ ਲਈ ਤਿਆਰ ਨਹੀਂ ਹੋ ਜਾਂਦਾ। ਕਈ ਗੰਦੀਆਂ ਗੱਲਾਂ ਸੁਣ ਕੇ, ਥੁਕ ਵੀ ਦਿੰਦੇ ਹਨ। ਕਈਆਂ ਨੂੰ ਕਚਿਆਣ ਵੀ ਆਉਂਦੀ ਹੈ। ਲੇਬਰ ਡੇ ਉਤੇ ਸਿੰਘ ਨੇ ਇਹ ਕਰਤੂਤ ਕੀਤੀ। ਬੰਦਾ ਬੜੀ ਕਿਸਮਤ ਵਾਲਾ ਸੀ। ਉਸ ਔਰਤ ਨੇ ਪੁਲੀਸ ਨੂੰ ਨਹੀਂ ਸੱਦਿਆ। ਉਹ ਔਰਤ ਵਰਕ ਪਰਮਿੰਟ ਉਤੇ ਆਈ ਸੀ। ਅਜੇ ਕੱਚੀ ਸੀ। ਇਸ ਤਰਾ ਦੀ ਗੱਲਾਂ ਵਿੱਚ ਲੋਕੀ ਬਦਨਾਂਮ ਵੱਧ ਕਰ ਦਿੰਦੇ ਹਨ। ਜੇ ਪੁਲੀਸ ਆ ਜਾਂਦੀ ਬੰਦਾ ਦਾ ਸਿਗਨਲ ਸਦਾ ਲਈ ਡਾਊਨ ਹੋ ਜਾਂਣਾਂ ਸੀ। ਕਿਉਂਕਿ ਮੈਂ ਆਪ ਗੁਆਹ ਸੀ। ਗੁਆਹੀ ਜਰੂਰ ਹੋਣੀ ਸੀ।

Comments

Popular Posts