- ਸਤਵਿੰਦਰ ਕੌਰ
ਸੱਤੀ (ਕੈਲਗਰੀ) -ਕੈਨੇਡਾ
ਨਣਦੇ ਨੀਂ ਤੇਰਾ
ਵੀਰਾ ਸਾਨੂੰ ਬੜਾ ਪਸੰਦ ਆ।
ਲੱਗਦਾ ਹੈ ਤਵੀਤ
ਉਹ ਤਾਂ ਮੇਰੇ ਹੀ ਗੱਲੇ ਦਾ।
ਮੇਰੀ ਜਿੰਦ ਜਾਨ
ਮੇਰੇ ਸਹਾਗੁਣ ਦਾ ਸਿੰਗਾਰ ਆ।
ਰੱਬ ਰੱਖੇ
ਇੱਤਫਾਕ ਘਰ ਪਿਆਰ ਨਾਲ ਬੰਨਦਾਂ।
ਨੱਣਦੇ ਵਿਰਾ
ਤੇਰਾ ਰੋਜ਼ ਬੜੇ ਮੂਡ ਚੇਜ ਕਰਦਾ।
ਸਾਡੇ ਨਾਲ ਕਦੇ
ਉਹ ਬੜਾ ਖਿੜ ਖਿੜ ਹੈ ਹੱਸਦਾ।
ਆਪ ਹੱਸਦਾ
ਦੁਹਰਾ ਹੋਵੇ ਮੈਨੂੰ ਲੋਟ ਪੋਟ ਕਰਦਾ।
ਖ਼ੁਸ਼ੀ ਵਿੱਚ
ਮੇਰੀਆਂ ਸਿਫ਼ਤਾਂ ਕਰਦਾ ਨਹੀਂ ਥੱਕਦਾ।
ਜਦੋਂ ਘੂਰੀ ਵੱਟ
ਤੱਕਦਾ ਮੇਰਾ ਸਾਹ ਜਾਂਦਾ ਸੁੱਕਦਾ।
ਜਾਨ ਸੂਲੀ ਉੱਤੇ
ਟੰਗਦਾ ਅੱਖਾਂ ਵਿਚੋਂ ਹੂੰਝੂ ਕੱਢਦਾ।
ਕਦੇ ਝਿੜਕਾਂ ਦੇ
ਕੇ ਮੇਰੇ ਸਾਰੇ ਵਲ਼ ਵਿੰਗ ਕੱਢਦਾ।
ਫਿਰ ਉਂਗਲ਼ ਨਾਲ
ਚੱਕ ਹੂੰਝੂ ਸਾਡੇ ਮੂਹਰੇ ਕਰਦਾ।
ਸੋਹਣੇ ਨੈਣਾਂ
ਵਿੱਚੋਂ ਮੋਤੀਆ ਨੂੰ ਇੰਜ ਨਹੀਂ ਕੇਰੀਦਾ।
ਮੇਰੇ ਮੂਹਰੇ
ਲੱਗ ਉਹ ਮੇਰੇ ਪੇਕਿਆਂ ਨੂੰ ਜੱਦੋ ਤੁਰਦਾ।
ਮਾਲਕ ਮੇਰਾ ਬੜਾ
ਪਿਆਰਾ ਰੱਬ ਵਰਗਾ ਲੱਗਦਾ।
ਜਾਨ ਕੱਢਦਾ ਸਤਵਿੰਦਰ
ਨੂੰ ਮਾਲਕੋ ਜਦ ਆਖਦਾ।
ਮੂਹਰੇ ਲਿਆ ਸੂਟ
ਰੱਖਦਾ ਕਹਿੰਦਾ ਪਾ ਮੂਹਰੇ ਖੱੜਜਾ।
ਕਮਾਈ ਹੱਥ ਧਰਦਾਸਾਡੇ
ਕੋਲੋਂ ਹਿਸਾਬ ਨਾ ਮੰਗਦਾ।
ਬੱਚੇ ਸੱਤੀ
ਹਵਾਲੇ ਕਰ ਮੌਜ ਮਸਤੀ ਆਪ ਕਰਦਾ।
ਦਾਲ ਰੋਟੀ ਦਾ ਕਦੇ
ਉਹ ਭੋਰਾ ਫ਼ਿਕਰ ਨਹੀਂ ਕਰਦਾ।
ਸੱਸ ਮਾਂਜੀ
ਪੁੱਤਰ ਤੇਰਾ ਜਾਨੋਂ ਪਿਆਰਾ ਬੜਾ ਲੱਗਦਾ।
ਜਦੋਂ ਅੱਖੋਂ ਉਹਲੇ
ਹੋਜੇ ਮੈਨੂੰ ਹੋ ਗਿਆ ਹਨੇਰ ਲੱਗਦਾ।
Comments
Post a Comment