ਭਾਗ 19 ਅਸੀਂ ਆਪ ਪੇਪਰ
ਭਰ ਕੇ ਸਿੱਧੇ ਪੇਪਰ ਭੇਜ ਕੇ ਕੈਨੇਡੀਅਨ ਪਾਸਪੋਰਟ ਤੇ ਇੰਡੀਆ ਦਾ ਵੀਜ਼ਾ ਲੁਆ ਸਕਦੇ ਹਾਂ ਚੜ੍ਹਦੇ
ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ
ਸੱਤੀ-(ਕੈਲਗਰੀ) ਕੈਨੇਡਾ satwinder_7@hotmail.ਕੋਮ
ਹਰ ਦੇਸ਼ ਵਿੱਚ ਦੂਜੇ
ਦੇਸ਼ਾਂ ਦੀ ਐਂਬਰਸੀ ਦੇ ਦਫ਼ਤਰ ਹੁੰਦੇ ਹਨ। ਦੂਜੇ ਦੇਸ਼ਾਂ ਦੀ ਐਂਬਰਸੀ ਤੋਂ ਵੀਜਾ ਲੈ ਕੇ ਯਾਤਰੀ,
ਬਿਜ਼ਨਸ ਕਰਨ ਵਾਲੇ ਜਾਂਦੇ ਹਨ। ਕਿਸੇ ਵੀ ਦੇਸ਼ ਵਿਚ ਜਾਣ ਦੇ ਪੇਪਰ ਭਰਨੇ ਹੁੰਦੇ ਹਨ। ਅਸੀਂ ਕਿਤੋਂ
ਦੀ ਵੀ ਐਂਬਰਸੀ ਨੂੰ ਆਪਣੇ ਆਪ ਪੇਪਰ ਭਰ ਕੇ, ਘਰ ਬੈਠੇ ਹੀ ਡਾਕ ਰਾਹੀਂ ਸਿੱਧੇ ਪੇਪਰ ਭੇਜ ਕੇ ਵੀਜਾ
ਲਵਾ ਸਕਦੇ ਹਾਂ। ਕੈਲਗਰੀ ਵਿੱਚ ਕੈਨੇਡੀਅਨ ਪਾਸਪੋਰਟ ਉੱਤੇ ਇੰਡੀਆ ਦਾ ਵੀਜ਼ਾ ਲਵਾਉਣ ਨੂੰ ਪੇਪਰ
ਵੈਨਕੂਵਰ ਭੇਜੇ ਜਾਂਦੇ ਹਨ। ਆਪਣੇ ਆਪ ਪੇਪਰ ਭਰ ਕੇ, ਸਿੱਧੇ ਪੇਪਰ ਭੇਜ ਕੇ ਕੈਨੇਡੀਅਨ ਪਾਸਪੋਰਟ
ਉੱਤੇ ਇੰਡੀਆ ਦਾ ਵੀਜ਼ਾ ਲਵਾ ਸਕਦੇ ਹਾਂ। ਲਾਈਨ ਵਿਚ ਖੜ੍ਹਨ ਦਾ ਸਮਾਂ ਬਚ ਜਾਵੇਗਾ। ਜੋ ਸਮਾਂ ਅਸੀਂ
ਲਾਈਨ ਵਿੱਚ ਲੱਗ ਕੇ ਲਗਾਉਣਾ ਹੈ। ਉਹੀ ਸਮੇਂ ਤੋਂ ਵੀ ਘੱਟ ਸਮੇਂ ਵਿੱਚ ਆਪ ਪੇਪਰ ਭਰ ਸਕਦੇ ਹਾਂ।
ਇੰਨੀ ਕੁ ਅੰਗਰੇਜ਼ੀ ਸਾਰੇ ਹੀ ਜਾਣਦੇ ਹਨ। ਕੋਈ ਵੀ ਐਪਲੀਕੇਸ਼ਨ ਪੇਪਰ ਭਰ ਸਕਦੇ ਹਾਂ। ਉਸ ਵਿਚ
ਨਾਮ,
ਐਡਰੈੱਸ, ਮਾਂ-ਬਾਪ
ਦਾ ਨਾਮ,
ਥਾਂ ਟਿਕਾਣਾ, ਫ਼ੋਨ
ਨੰਬਰ,
ਪਾਸਪੋਰਟ ਵਗ਼ੈਰਾ ਦਾ ਨੰਬਰ, ਕਿਸੇ ਜਾਨਣ ਵਾਲੇ ਦਾ ਨੰਬਰ ਹੀ ਤਾਂ
ਪੁੱਛਿਆ ਹੁੰਦਾ ਹੈ। ਇਸ ਤਰ੍ਹਾਂ ਹੀ ਪਾਸਪੋਰਟ ਨਵਾਂ ਬਣਾਉਣ ਦੇ ਪੇਪਰ ਵੀ ਭਰ ਸਕਦੇ ਹਾਂ। ਸਾਨੂੰ
ਕੋਈ ਵੀ ਕੰਮ ਕਰਨ ਲੱਗਿਆਂ ਝਿਜਕਣਾ ਨਹੀਂ ਚਾਹੀਦਾ। ਜੇ ਹਰ ਕੰਮ ਕਰਨ ਤੋਂ ਪਹਿਲਾਂ ਡਰਦੇ ਝਿਜਕਦੇ
ਹੀ ਰਹੇ,
ਫਿਰ ਤਾਂ ਕੋਈ ਕੰਮ ਨੂੰ ਹੱਥ ਨਹੀਂ ਪਾਵੇਗਾ। ਨਾਂ ਹੀ ਕੋਈ ਨਵੀਂ ਖੋਜ
ਕਰੇਗਾ।
ਕੈਲਗਰੀ ਵਿੱਚ ਕੈਨੇਡੀਅਨ
ਪਾਸਪੋਰਟ ਉੱਤੇ ਇੰਡੀਆ ਦਾ ਵੀਜ਼ਾ ਲਵਾਉਣ ਨੂੰ ਪੇਪਰ ਵੈਨਕੂਵਰ ਭੇਜੇ ਜਾਂਦੇ ਹਨ। ਉਹ ਬੰਦਾ ਆਪ ਹੀ
ਭਰ ਕੇ ਭੇਜ ਸਕਦਾ ਹੈ। ਪਰ ਕੈਲਗਰੀ ਵਿੱਚ ਪਿਛਲੇ ਕੁੱਝ ਸਾਲ ਤੋਂ ਮੀਡੀਆ ਰਾਹੀ ਵੀ ਇਹੀ ਦੁਹਾਈ
ਪਾਈ ਜਾਂਦੀ ਰਹੀ ਹੈ। ਹਰ ਕਿਸੇ ਨੂੰ ਇੰਡੀਆ ਦਾ ਵੀਜ਼ਾ ਲਵਾਉਣ ਲਈ ਸੋਰੀ ਲਾ ਦੀ ਬਿਲਡਿੰਗ ਵਿਚ
ਨਵੇਂ ਬਣੇ ਦਫ਼ਤਰ ਵੀ ਆਫ਼ ਐਸ ਗਲੋਬਲ ਵਿਚ ਜਾਣਾ ਜ਼ਰੂਰੀ ਹੈ। ਨਹੀਂ ਤਾਂ ਵੀਜ਼ਾ ਹੀ ਨਹੀਂ ਲੱਗਣਾ।
ਉਹ ਦਫ਼ਤਰ ਦੂਜੀ ਮੰਜ਼ਲ ਉੱਤੇ ਬਣਿਆ ਹੈ। ਦਸ ਬੰਦਿਆਂ ਦਾ ਖੜ੍ਹਨਾ ਸਾਹ ਲੈਣਾ ਵੀ ਮੁਸ਼ਕਲ ਹੈ। 50
ਤੋਂ ਉਤੇ ਬੰਦੇ ਔਰਤਾਂ ਬੱਚਿਆਂ ਸਮੇਤ ਦਫ਼ਤਰ ਤੋਂ ਬਾਹਰ ਭੁੱਖੇ, ਪਿਆਸੇ ਖੜ੍ਹੇ ਹੁੰਦੇ ਹਨ। ਕਰਮਚਾਰੀਆਂ ਨੂੰ
ਮਿਲਣ ਲਈ ਮੈਂ
ਉੱਥੋਂ ਵੀਜਾਂ ਲਵਾਉਣ ਲਈ ਮੱਸਾ ਤਾਂ ਹਫ਼ਤੇ ਬਆਦ ਦੀ ਤਰੀਕ ਲਈ, ਵੀਜ਼ਾ ਐਪਲੀਕੇਸ਼ਨ ਪੇਪਰ ਮੈਂ ਪਹਿਲਾਂ
ਹੀ ਚੱਕ ਲਿਆਈ ਸੀ। ਮੈਨੂੰ ਸਕਿਉਰਿਟੀ ਗਾਡ ਨੇ ਕਿਹਾ, “ ਇਹ ਪੇਪਰ ਫ਼ੌਜੀ ਹੀ ਭਰ ਸਕਦੇ ਹਨ। ਉਹ ਵੀ
ਸੋਰੀ ਦੀ ਪਿਛਲੀ ਬਿਲਡਿੰਗ ਵਿਚ ਬੈਠੇ ਹਨ। “ ਆਪਣੇ ਕੰਮ ਆਪ ਕਰਨ ਦੀ ਮੈਨੂੰ ਵੀ ਆਦਤ ਹੈ। ਭਾਵੇਂ
ਮੈ ਟੈਪਇੰਗ ਕਰ ਲੈਂਦੀ ਹਾਂ। ਫਿਰ ਵੀ ਮੈਂ ਅਜ਼ਮਾਉਣਾ ਚਾਹੁੰਦੀ ਸੀ। ਬਈ ਆਪ ਪਿੰਨ ਨਾਲ ਪੇਪਰ ਭਰ
ਕੇ,
ਸਿੱਧੇ ਪੇਪਰ ਭੇਜ ਕੇ, ਕੈਨੇਡੀਅਨ
ਪਾਸਪੋਰਟ ਤੇ ਇੰਡੀਆ ਦਾ ਵੀਜ਼ਾ ਲਵਾ ਸਕਦੇ ਸਕਦੇ ਹਾਂ। ਜਾਂ ਨਹੀਂ। ਮੈਂ ਇਹੀ ਸਾਬਤ ਕਰਨ ਲਈ ਪੇਪਰ
ਪਿੰਨ ਨਾਲ ਭਰੇ। ਡਾਕਟਰ ਭੁੱਲਰ ਵਾਲੀ ਬਿਲਡਿੰਗ ਦੇ ਬਿਲਕੁਲ ਪਿੱਛੇ ਫੋਜ਼ੀਆਂ ਕੋਲ ਲੈ ਗਈ। ਇਹ
ਬੰਦਾ ਸਿਰ ਤੋਂ ਮੋਨਾ ਸੀ। ਇਸ ਨੇ ਮੇਰਾ ਪੇਪਰ ਦੇਖਿਆ ਕਹਿੰਦਾ, “ ਤੇਰਾ ਪੇਪਰ ਭਰਿਆ ਹੋਇਆ ਨਾਂ
ਤਾਂ ਚੱਜਦਾ ਲੱਗਦਾ ਹੈ। ਟੈਪ ਨਹੀਂ ਕੀਤਾ ਹੋਇਆ। ਨਾਂ ਹੀ ਠੀਕ ਭਰਿਆ ਹੈ। ਦਸ ਡਾਲਰ ਦੇਂਦੇ,
ਪੇਪਰ ਮੈਂ ਭਰ ਦਿੰਦਾ ਹਾਂ। “ ਮੈ ਉਹੀ ਪੇਪਰ ਲੈ ਕੇ ਵੀ ਆਫ਼ ਐਸ ਗਲੋਬਲ ਦੇ ਦਫ਼ਤਰ
ਹਫ਼ਤੇ ਬਆਦ ਉਨ੍ਹਾਂ ਦੀ ਦਿੱਤੀ ਤਰੀਕ ਉੱਤੇ ਗਈ। ਸਕਿਉਰਿਟੀ ਗਾਡ ਨੇ ਮੈਨੂੰ ਮੋੜ ਦਿੱਤਾ। ਕਹਿੰਦਾ,"
ਪੇਪਰ ਤਾਂ ਇਕੱਲੇ ਫੋਜ਼ੀਆਂ ਦੇ ਭਰੇ ਹੋਏ ਹੀ ਅਸੀਂ ਲੈਂਦੇ
ਹਾਂ।" ਮੈਂ ਉਸ ਤੋਂ ਦੋ ਵੀਜ਼ਾ ਐਪਲੀਕੇਸ਼ਨ ਪੇਪਰ ਮੰਗੇ। ਪਰ ਉਸ ਨੇ ਇੱਕ ਪੇਪਰ ਦੇ ਕੇ
ਮੈਨੂੰ ਕਿਹਾ," ਦੂਜੇ ਪੇਪਰ ਲਈ ਫੋਂਟੋ
ਕਾਪੀ ਕਰ ਲੈਣੀ। ਅਸੀਂ ਇੰਨੇ ਪੇਪਰ ਨਹੀਂ ਵੰਡ ਸਕਦੇ। ਫੋਂਟੋ ਕਾਪੀ ਵੀ ਫੋਜ਼ੀ ਹੀ ਕਰ ਦੇਣਗੇ।
ਇੱਕ ਫੋਂਟੋ ਕਾਪੀ ਦਾ ਇੱਕ ਡਾਲਰ ਲੈਂਦੇ ਹਨ।" ਮੈ ਘਰ ਆ ਕੇ ਹੈਲਪ ਲਾਈਨ ਨੂੰ
403-775-0536 ਫ਼ੋਨ ਕਰ ਲਿਆ। ਉਨ੍ਹਾਂ ਨਾਲ ਸਾਰੀ ਵੀਜ਼ਾ ਐਪਲੀਕੇਸ਼ਨ ਦੋਨੇਂ ਪਾਸੇ ਦੇ 26
ਪ੍ਰਸ਼ਨਾਂ ਦੇ ਉੱਤਰ ਦੁਹਰਾ ਲਏ। ਜੋ ਮੈਂ ਆਪ ਵੀ ਠੀਕ ਹੀ ਭਰੇ ਸਨ। ਮੈਂ ਇਨ੍ਹਾਂ ਨੂੰ ਪੁੱਛਿਆ,"
ਮੈਂ ਪੇਪਰ ਸਿੱਧੇ ਭੇਜਣਾ ਚਾਹੁੰਦੀ ਹਾਂ। ਕਿਉਂਕਿ ਵੀ ਆਫ਼ ਐਸ ਗਲੋਬਲ ਕੈਲਗਰੀ
ਫੋਨ ਨੰਬਰ ਵਾਲੇ 403-590-0207 ਖੱਜਲ-ਖ਼ੁਆਰ ਬਹੁਤ ਕਰਦੇ ਹਨ। ਜੋ ਸਾਰੇ ਪੰਜਾਬੀ ਹੀ ਹਨ। “
ਸਰਕਾਰੀ ਕੰਮ ਕਰਨ ਵਾਲੇ ਕਈ
ਹੋਰ ਲੋਕ ਤੇ ਪੰਜਾਬੀ ਤਾਂ ਬਹੁਤ ਮਚਲੇ ਹਨ। ਪਹਿਲਾਂ ਤਾਂ ਹਫ਼ਤੇ ਬਆਦ ਦੀ ਮਿਲਣ ਦੀ ਤਰੀਕ ਦਿੰਦੇ
ਹਨ। ਉਸ ਤਰੀਕ ਉੱਤੇ ਜਾਵੋ ਤਾਂ ਲੋਕੀਂ ਦੱਸਦੇ ਹਨ। ਲਾਈਨ ਵਿਚ ਇੰਤਜ਼ਾਰ ਕਰਾਉਣ ਪਿੱਛੋਂ ਵੀ ਨੁਕਸ
ਕੱਢ ਕੇ ਮੋੜ ਦਿੰਦੇ ਹਨ। ਫਿਰ ਦੁਆਰਾ ਹਫ਼ਤੇ ਬਆਦ ਦੀ ਮਿਲਣ ਦੀ ਤਰੀਕ ਦਿੰਦੇ ਹਨ। ਲੋਕੀਂ ਡਰਦੇ
ਨਾਲ ਨਾਲ ਦੋ-ਚਾਰ ਤਰੀਕਾਂ ਲੈ ਲੈਂਦੇ ਹਨ। ਬਈ ਜੇ ਇੱਕ ਵਾਰੀ ਖ਼ਾਲੀ ਮੋੜ ਦਿੱਤਾ,
ਦੂਜੀ ਤੀਜੀ ਵਾਰੀ ਕੰਮ ਬਣ ਜਾਵੇਗਾ। ਇਹ ਲੋਕਾਂ ਨੂੰ ਫੋਜ਼ੀਆਂ ਕੋਲ
ਕਿਉਂ ਭੇਜਦੇ ਹਨ? ਲੋਕਾਂ ਤੋਂ ਦਸ ਡਾਲਰ
ਫੋਜ਼ੀ ਲਈ ਜਾਂਦੇ ਹਨ। ਕਿਉਂ ਨਹੀਂ ਦਸ ਬੰਦਿਆਂ ਨੂੰ ਇੱਕ ਵਾਰ ਹੀ ਬੈਠਾਂ ਕੇ ਅੱਧੇ ਘੰਟੇ ਵਿਚ ਆਪ
ਦੱਸ ਕੇ ਸਹੀਂ ਐਪਲੀਕੇਸ਼ਨ ਪੇਪਰ ਭਰਵਾ ਦਿੰਦੇ? ਤਰੀਕ ਸਮਾਂ ਲੈਣ ਦਾ ਮਤਲਬ ਹੀ ਇਹੀ ਹੁੰਦਾ ਹੈ।
ਸਾਰਾ ਕੰਮ ਉਦੋਂ ਹੀ ਹੋ ਜਾਵੇ। ਕਿਸੇ ਡਾਕਟਰ ਵਕੀਲ ਜੱਜ ਨਾਲ ਤਰੀਕ ਸਮਾਂ ਲੈਂਦੇ ਹਾਂ। ਉਹ ਉਸ ਸਮੇਂ
ਵਿਚ ਆਪਣੀ ਡਿਊਟੀ ਕਰਦੇ ਹਨ। ਨਾਂ ਕਿ ਸਾਡੇ ਉੱਤੇ ਹੀ ਇਲਜ਼ਾਮ ਲਾ ਕੇ ਤੋਰਦੇ ਹਨ। ਇੰਡੀਆਂਨ ਐਂਬਰਸੀ
ਦੇ ਬੰਦੇ ਕੈਲਗਰੀ ਵਿੱਚ ਲੋਕਾਂ ਦਾ ਕੀਮਤੀ ਸਮਾਂ ਖ਼ਰਾਬ ਕਰਦੇ ਹਨ। ਬਹੁਤੇ ਲੋਕ ਤਾਂ ਕੰਮ ਤੋਂ
ਛੁੱਟੀ ਕਰਕੇ ਜਾਂਦੇ ਹਨ। ਸਾਰੀ ਦਿਹਾੜੀ ਖ਼ਰਾਬ ਹੋ ਜਾਂਦੀ ਹੈ।" ਮੈਂ ਚਾਰ ਵਾਰ
403-775-0536 ਉੱਤੇ ਫ਼ੋਨ ਕਰਕੇ ਇਹੀ ਕਿਹਾ," ਮੈਂ ਪੇਪਰ ਸਿੱਧੇ ਭੇਜਣੇ ਹਨ।" ਚਾਰਾ ਅਲੱਗ-ਅਲੱਗ ਬੰਦਿਆਂ ਨੇ
ਮੈਨੂੰ ਇਹੀ ਕਿਹਾ," ਤੁਸੀਂ ਪੇਪਰ ਸਿੱਧੇ ਡਾਕ
ਰਾਹੀਂ ਭੇਜ ਸਕਦੇ ਹੋ। ਜਿਵੇਂ ਅੱਗੇ ਭੇਜਦੇ ਹੁੰਦੇ ਸੀ। ਵਾਪਸੀ ਲਿਫ਼ਟਾਂ ਆਪਣਾ ਐਡਰੈੱਸ ਕਰਕੇ
ਜ਼ਰੂਰ ਭੇਜ ਦੇਣਾ। “ ਮੈਂ ਪੇਪਰ ਬੈਂਕ ਡਰਾਫ਼ਟ ਬਣਾ ਕੇ ਭੇਜ ਦਿੱਤੇ। ਦਸ ਦਿਨਾਂ ਵਿਚ ਕੈਨੇਡੀਅਨ
ਪਾਸਪੋਰਟ ਤੇ ਇੰਡੀਆ ਦਾ ਵੀਜ਼ਾ ਲੱਗ ਕੇ ਡਾਕ ਰਾਹੀਂ ਵੈਨਕੂਵਰ ਤੋਂ ਕੈਲਗਰੀ ਆ ਗਿਆ। ਓਵਰ ਸੀ
ਇੰਡੀਆਂ ਦੀ ਸਿਟੀਜਨ ਵੀ ਮੈਂ ਇਸੇ ਤਰਾਂ ਆਪੇ ਐਪਲੀਕੇਸ਼ਨ ਭਰ ਕੇ ਲਈ ਹੈ। ਕੋਈ ਗੌਰਮਿੰਟ ਦੀ ਐਪਲੀਕੇਸ਼ਨ
ਆਨ ਲਾਈਨ ਪ੍ਰਿੰਟ ਕਰ ਸਕਦੇ ਹਾਂ। ਜੇ ਵੀਜ਼ਾ ਲਿਆ ਹੋਇਆ ਹੈ। ਕਿਸੇ ਕਾਰਨ ਕੋਲ ਨਹੀਂ ਹੈ। ਐਮਰਜੈਂਸੀ
ਵਿੱਚ ਆਨ ਲਾਈਨ ਵੀਜ਼ਾ ਵੀ ਲੈ ਸਕਦੇ ਹਾਂ। ਜੋ ਕੁੱਝ ਕੁ ਘੰਟਿਆ ਵਿੱਚ ਗੌਰਮਿੰਟ ਵੀਜ਼ਾ ਭੇਜ ਦਿੰਦੀ
ਹੈ।
ਵੀਜ਼ੇ ਦੀ ਫ਼ੀਸ ਛੇ ਮਹੀਨੇ
ਦੇ ਲਈ ਇੱਕ ਵਾਰ ਹੀ ਇੰਡੀਆ
ਜਾਣਾ ਹੈ,
ਤਾਂ ਟੂਰਿਸਟ ਸਿੰਗਲ ਵੀਜ਼ਾ ਕੈਨੇਡੀਅਨ ਡਾਲਰ 83.56 ਹੈ।
ਵੀਜ਼ੇ ਦੀ ਫ਼ੀਸ ਛੇ ਮਹੀਨੇ
ਦੇ ਇੰਡੀਆ ਦੇ ਲਈ ਜੇ
ਇੱਕ ਤੋਂ ਵੱਧ ਵਾਰ ਇੰਡੀਆ ਜਾਣਾ ਹੈ, ਤਾਂ
ਕੈਨੇਡੀਅਨ ਡਾਲਰ 144.56 ਹਨ।
ਪੰਜ ਸਾਲ ਦੇ ਇੰਡੀਅਨ
ਵੀਜ਼ੇ ਦੀ ਫ਼ੀਸ ਕੈਨੇਡੀਅਨ ਡਾਲਰ 326.21 ਹੈ।
ਪੂਰੀ ਉਮਰ ਭਰ ਦੀ
ਇੰਡੀਅਨ ਵੀਜ਼ੇ ਦੀ ਫ਼ੀਸ ਅਮਰੀਕਨ ਡਾਲਰ 275 ਹੈ। ਐਪਲੀਕੇਸ਼ਨ http://in.vfsglobal.ca/HowToApply.aspx
ਤੇ ਜਾ ਕੇ ਚਾਰ ਮਹੀਨੇ ਪਹਿਲਾਂ ਭਰਨੀ ਪਵੇਗੀ। ਪੰਜ ਤੋਂ ਛੇ ਮਹੀਨੇ
ਲੱਗ ਜਾਂਦੇ ਹਨ।
ਕੈਨੇਡੀਅਨ ਪਾਸਪੋਰਟ
ਇੰਡੀਅਨ ਵੀਜ਼ੇ ਦੀ ਐਪਲੀਕੇਸ਼ਨ ਪੇਪਰ ਦੇ 26 ਪ੍ਰਸ਼ਨ ਹਨ।
VFS Services (Canada) Inc.ਬੈਂਕ
ਡਰਾਫ਼ਟ ਬਣਾ ਕੇ ਭੇਜ ਦਿੱਤਾ ਜਾਵੇ। ਨਾਲ ਇੱਕ ਪਾਸਪੋਰਟ ਸਾਈਜ਼ ਫੈਂਟੋ ਤੇ ਮੁੜ ਕੇ ਆਉਣ ਲਈ ਇੱਕ
ਹੋਰ ਲਿਫ਼ਾਫ਼ਾ, ਪੁਰਾਣੇ ਕੈਨਸਲ ਹੋਏ
ਇੰਡੀਅਨ ਪਾਸਪੋਰਟ ਦੀ ਕਾਪੀ, ਨਵਾਂ
ਕੈਨੇਡੀਅਨ ਪਾਸਪੋਰਟ, ਬਰਥ, ਮੈਰੀਜ਼, ਤਲਾਕ ਸਰਟੀਫਕੇਟ ਹੋਰ ਜਰੂਰੀ ਪੇਪਰ ਨਾਲ ਭੇਜੋ। ਸਾਰੇ ਉੱਤਰ
ਦੇਣੇ ਜ਼ਰੂਰੀ ਹਨ। ਹੈਲਪ ਲਾਈਨ ਵਾਲੇ 403-775-0536 ਪੰਜਾਬੀ ਵਿਚ ਗੱਲ ਕਰਦੇ ਹਨ। ਪੇਪਰ ਭਰਨ ਵਿਚ
ਵੀ ਮਦਦ ਕਰਦੇ ਹਨ। ਅੰਗਰੇਜ਼ੀ ਦੇ ਸਾਰੇ ਹੀ ਵੱਡੇ ਅੱਖਰ ਸਾਫ਼ ਸੁਥਰੇ ਲਿਖੋ। ਪੜ੍ਹਨ ਵਿਚ ਦਿੱਕਤ
ਨਾਂ ਆਵੇ।
ਕੈਨੇਡੀਅਨ ਲਈ ਇੰਡੀਅਨ ਵੀਜ਼ੇ
ਦੀ ਐਪਲੀਕੇਸ਼ਨ 1 ਪਾਸਪੋਰਟ ਤੇ ਵੀਜ਼ਾ ਲਵਾਣ ਵਾਲੇ
ਦਾ ਨਾਮ
2 ਜੇ ਕੋਈ ਪਾਸਪੋਰਟ ਤੇ
ਹੋਰ ਛੋਟਾ ਨਾਮ ਨਹੀਂ ਹੈ। ਨੋ ਲਿਖੋ
3 ਜਨਮ ਤਰੀਕ
4 ਜਨਮ ਦੀ ਥਾਂ
5 ਪਿਤਾ ਦਾ ਨਾਮ,
ਪਿਤਾ ਦੇ ਜਨਮ ਦੀ ਥਾਂ ਇੰਡੀਆ ਹੈ ਤਾਂ ਇੰਡੀਅਨ
ਹੈ। ਜੇ ਕੈਨੇਡੀਅਨ ਸਿਟੀਜ਼ਨ ਹੈ। ਕੈਨੇਡੀਅਨ ਹੈ।
6 ਮਾਂ ਦਾ ਨਾਮ,
ਜਨਮ ਦੀ ਥਾਂ ਇੰਡੀਆ ਹੈ ਤਾਂ ਇੰਡੀਅਨ
ਹੈ। ਜੇ ਕੈਨੇਡੀਅਨ ਸਿਟੀਜ਼ਨ ਹੈ। ਕੈਨੇਡੀਅਨ ਹੈ।
7 ਪਤੀ ਪਤਨੀ ਇੱਕ ਦਾ
ਨਾਮ,
ਜੇ ਨਹੀਂ ਵਿਆਹੇ ਤਾਂ ਨੋ ਲਿਖ ਦਿਉ
8 ਐਡਰੈੱਸ ਸਹੀਂ ਲਿਖੋ
9 ਕੰਮ ਦਾ ਪਤਾ
10 ਪਾਸਪੋਰਟ ਨੰਬਰ,
ਬਣਾਇਆ ਕਦੋਂ ਤਰੀਕ, ਮੁਨਿਆਦ
ਖ਼ਤਮ ਹੋਣ ਦੀ ਤਰੀਕ, ਕਿਥੇ
ਬਣਿਆ ਹੈ? ਕੈਨੇਡਾ ਵਿਚ
11 ਕੈਨੇਡੀਅਨ
12 ਜੇ ਇੰਡੀਆ ਵਿਚ ਜੰਮੇ
ਹੋ,
ਇੰਡੀਅਨ ਹੈ। ਜਿੱਥੇ ਵੀ ਜੰਮੇ ਹੋ।
13 ਨੋ ਹੈ
14
Naturalization
15 ਜੇ ਤੁਹਾਡਾ ਵੀਜ਼ਾ
ਕਦੇ ਕੈਨਸਲ ਹੋਇਆ ਤਾਂ ਕਾਰਨ ਦੱਸੋ। ਜੇ ਨਹੀਂ ਉਤਰ ਨੋ ਹੈ
16 ਤੁਸੀਂ ਦਸ ਸਾਲ ਵਿੱਚ
ਕਿਥੇ ਗਏ ਹੋ? ਸਾਰੇ ਦੇਸ਼ ਲਿਖੋ।
17 ਪਿਛਲੀ ਵਾਰ ਇੰਡੀਆ
ਕਿਥੇ ਰਹੇ ਸੀ? ਕਿਹੜਾ ਵੀਜ਼ਾ ਲੈ ਕੇ ਗਏ ਸੀ? single, double, mulitiple
18 ਕਿਹੜੇ ਸ਼ਹਿਰ ਵਿਚੋਂ
ਪਹਿਲਾਂ ਜੇ ਕਦੇ ਵੀਜ਼ਾ ਲਿਆਇਆ ਹੈ? ਜੇ ਨਹੀਂ ਨੋ ਹੈ।
19 ਜੇ ਟੂਰਿਸਟ ਵੀਜ਼ਾ
ਲੁਆਉਣਾ ਹੈ। single ਹੈ। ਜੇ ਜ਼ਿਆਦਾ ਵਾਰ ਮੁੜ
ਕੇ ਜਾਣਾ ਪੈ ਜਾਵੇ mulitiple ਹੈ। ਕਿੰਨੇ ਚਿਰ ਲਈ ਵੀਜ਼ਾ ਲੁਆਉਣਾ ਹੈ।
20 ਕਿਹੜਾ ਵੀਜ਼ਾ ਲੁਆਉਣਾ
ਹੈ?
21 ਕਿਥੇ ਜਾ ਕੇ ਰਹਿਣਾ
ਹੈ?
22 ਫ਼ੋਨ ਨੰਬਰ ਜਾਂ ਨੋ
ਭਰ ਦਿਉ। ਜ
23 ਕਿਸ ਦਿਨ ਜਾਣਾ ਹੈ?
ਵਾਪਸ ਕਦੋਂ ਆਉਣਾ ਹੈ?
24 ਇੰਡੀਆ ਵਿੱਚ ਰਹਿੰਦੇ
ਤਿੰਨ ਬੰਦਿਆਂ ਦੇ ਨਾਮ, ਐਡਰੈੱਸ,
ਫ਼ੋਨ ਨੰਬਰ
25 ਕੈਨੇਡਾ ਦੇ ਵਿੱਚ
ਰਹਿੰਦੇ ਤਿੰਨ ਬੰਦਿਆਂ ਦੇ ਨਾਮ, ਐਡਰੈੱਸ,
ਫ਼ੋਨ ਨੰਬਰ
26 ਆਪਣਾ ਨਾਮ ਸਭ ਤੋ
ਥੱਲੇ ਐਡਰੈੱਸ, ਤਰੀਕ,
ਫ਼ੋਨ ਨੰਬਰ, ਤਰੀਕ ਦੇਟ ਨਾਲ ਸਾਈਨ ਕਰਨੇ ਜਰੂਰੀ ਹਨ।
Indian Visa and Consular Services center,
Unit 604,
889 West Pender street,
Vancouver, BC, V6C
3B2
Comments
Post a Comment