ਭਾਗ 34 ਸਾਧ ਮਨ ਦੀਆਂ ਬੁੱਝਦਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਸਾਧ ਮਨ ਦੀਆਂ ਬੁੱਝਦਾ ਹੈ, ਤਾਂ ਹਾਂ ਤਾਂ ਸਾਧ ਕੋਲ ਲੋਕ ਜਾਂਦੇ ਹਾਂ। ਹੁਣ ਆਪੇ ਦੱਸੋ ਜੇ ਪਤਾ ਹੀ ਹੈ, ਸਾਡੇ ਮਨ ਵਿੱਚ ਕੀ ਹੈ ? ਸਾਧ ਤੋਂ ਜ਼ਰੂਰੀ ਪੁੱਛਣ ਜਾਣਾ ਹੈ। ਅਗਰ ਕੋਈ ਸਾਧ ਗਿਆਨ ਦੀ ਗੱਲ ਕਰਦਾ ਹੈ। ਤਾਂ ਮਨ ਲੈਂਦੇ ਹਾਂ। ਉਸ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਮਨ ਵਿੱਚ ਹੁੰਦਾ ਹੀ ਕੀ ਹੈ? ਪੜ੍ਹਾਈ ਦਾ ਫ਼ਿਕਰ ਹੁੰਦਾ ਹੈ। ਕੁਆਰੇ ਹਾਂ ਤਾਂ ਵਿਆਹ ਦਾ ਫ਼ਿਕਰ, ਵਿਆਹੇ ਗਏ, ਕੰਮ,
ਪੈਸੇ ਕਮਾਉਣ ਤੇ ਬੱਚੇ ਮੁੰਡਾ, ਕੁੜੀ ਪੈਦਾ ਕਰਨ ਦਾ ਫ਼ਿਕਰ ਬਣਿਆ ਰਹਿੰਦਾ ਹੈ। ਫਿਰ ਉਨ੍ਹਾਂ ਨੂੰ ਪੜ੍ਹਾਉਣ, ਵਿਆਹੁਣ ਦਾ ਚੱਕਰ ਚੱਲ ਪੈਂਦਾ ਹੈ। ਸੌ ਵਿਚੋਂ ਇੱਕ ਦੋ ਨੂੰ ਛੱਡ ਕੇ ਸਾਰਿਆਂ ਦੀ ਜ਼ਿੰਦਗੀ ਇਸੇ ਤਰ੍ਹਾਂ
ਪੈਸੇ ਕਮਾਉਣ ਸੈਕਸ ਤੇ ਬੱਚੇ ਪੈਦਾ ਕਰਨ ਗੁਜ਼ਰਦੀ ਹੈ। ਸਾਧ ਜੋਤਸ਼ ਲਾ ਕੇ ਕੀ ਦਸ ਦੇਣਗੇ ? ਹਾਂ ਜੇ ਸਾਨੂੰ ਆਪ ਪੰਜਾਬੀ ਬੋਲੀ ਦੇ ਸ਼ਬਦ ਪੜ੍ਹਨੇ
ਨਹੀਂ ਆਉਂਦੇ ਤਾਂ ਪੰਜਾਬੀ ਪੜ੍ਹਿਆ ਬੰਦਾ ਹੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਸੁਣਾ
ਸਕਦਾ ਹੈ। ਉਸ ਨੂੰ
ਗਿਆਨੀ ਸਾਧ ਕੁੱਝ ਵੀ ਕਹਿ ਲਈਏ। ਬਹੁਤ
ਚੰਗਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤੇ ਗਿਆਨ ਦੇ ਸ਼ਬਦ ਅਰਥ ਹੁੰਦੇ ਹਨ। ਬੱਦੋਵਾਲ ਤੇ ਝਾਡਿਆਂ ਵਿਚਕਾਰ ਰੇਲਵੇ ਲਾਈਨ ਕੋਲ ਇੱਕ ਡੇਰਾ ਬਣਾਇਆ
ਹੈ। ਐਤਵਾਰ
ਵਾਲੇ ਦਿਨ ਉਸ ਦੇ ਕੋਲੋਂ ਦੀ ਲੰਘੇ ਤਾਂ ਦੇਖਿਆ ਬਹੁਤ ਭਾਰੀ ਇਕੱਠ ਵਿੱਚ ਲੋਕ ਵਹੀਰਾਂ ਘੱਤੀ ਜਾਂਦੇ
ਸਨ। ਰੋਡਵੇਜ਼
ਦੀਆਂ ਬੱਸਾਂ ਖੰਨਾ, ਜਲੰਧਰ,
ਮੋਗਾ, ਫ਼ਿਰੋਜਪੁਰ ਹੋਰਾਂ ਥਾਵਾਂ ਦੀਆਂ ਚੱਲ ਰਹੀਆਂ ਸਨ। ਰੇਲਵੇ ਲਾਈਨ ਤੋਂ ਫ਼ਿਰੋਜਪੁਰ ਵਾਲੀ ਜੀ ਟੀ ਰੋਡ ਤੱਕ ਲੋਕ ਤੁਰੇ ਵੀ
ਜਾ ਰਹੇ ਸਨ।
ਤਿਲ
ਸਿੱਟਣ ਜਿੰਨੀ ਥਾਂ ਵੀ ਖ਼ਾਲੀ ਨਹੀਂ ਸੀ। ਇਕੱਠ ਦੇਖ ਕੇ ਬੜੀ ਹੈਰਾਨੀ ਹੋਈ,
ਬਾਹਰੋਂ ਪਤਾ ਕੀਤਾ ਤਾਂ ਔਰਤ ਨੇ ਦੱਸਿਆ, “ ਇੱਥੇ ਤਾਂ
ਇਸੇ ਤਰ੍ਹਾਂ ਐਤਵਾਰ ਸਵੇਰ 5 ਵਜੇ ਤੋਂ ਸੰਗਤਾਂ ਜੁੜਦੀਆਂ ਹਨ। ਸਵੇਰੇ ਹੀ 10:30 ਵਜੇ ਭੋਗ ਪੈ ਜਾਂਦਾ ਹੈ। “ ਮੈਂ ਪੁੱਛਿਆ,
" ਇਸ ਦਾ ਮਤਲਬ ਇਮਾਰਤ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ। " ਕਿਸੇ ਨੇ ਕਿਹਾ,
" ਜੀ ਹਾਂ ਪਾਠ ਦੀਆਂ ਲੜੀਆਂ ਦਿਨ ਰਾਤ ਚੱਲ ਰਹੀਆਂ ਹਨ। 24 ਘੰਟੇ
ਬਾਹਰ ਦੇ ਦਰਵਾਜ਼ੇ ਵੀ ਖੁੱਲ੍ਹੇ ਰਹਿੰਦੇ ਹਨ। " ਇੱਕ ਹੋਰ ਔਰਤ ਨੇ ਕਿਹਾ,
" ਮੇਰਾ ਪਿੰਡ 4 ਕਿਲੋਮੀਟਰ ਹੈ। ਹਰ ਰੋਜ ਤੁਰ ਕੇ ਆਉਂਦੀ ਹਾਂ। ਬਾਬੇ
ਵਿੱਚ ਇੰਨੀ ਸ਼ਕਤੀ ਹੈ ਕਿ ਮੇਰਾ ਭਾਰ 60 ਕਿੱਲੋ ਤੋਂ ਵੱਧ ਕੇ 200 ਕਿੱਲੋ ਹੋ ਗਿਆ ਸੀ। ਜਦੋਂ ਦੀ ਮੈਂ ਹਰ ਐਤਵਾਰ ਨੂੰ ਤੁਰ ਕੇ,
ਇੱਥੇ ਆਉਣ ਲੱਗੀ ਹਾਂ। ਮੇਰਾ ਭਾਰ 60 ਕਿੱਲੋ ਹੋ ਗਿਆ ਹੈ। " ਇਸ ਔਰਤ ਨੂੰ ਪੁੱਛਣ ਨੂੰ ਜੀਅ ਕਰਦਾ ਸੀ, ਕੀ ਬਾਬੇ ਨੇ ਜਿਮ ਲਾਈ ਹੈ? ਕੀ
ਬਾਬਾ ਕੋਈ ਕਸਰਤ ਕਰਾਉਂਦਾ ਹੈ? ਮੈਂ ਸਮਝ ਗਈ ਹਰ ਰੋਜ 4 ਕਿਲੋਮੀਟਰ ਪੈਦਲ ਚੱਲਣ ਨਾਲ ਭਾਰ ਠੀਕ ਹੋ
ਗਿਆ। ਨਾਲੇ ਇੱਥੇ ਆਉਣ ਦੇ ਆਹਰ ਵਿੱਚ ਬਾਕੀ ਘਰ ਦੇ ਕੰਮ ਵੀ ਭੱਜ ਨੱਠ ਕੇ ਕਰ ਲੈਂਦੀ ਹੋਣੀ ਹੈ। ਹੋਰ ਜਾਣਨ ਦੀ ਇੱਛਾ ਨਾਲ ਅਸੀਂ
ਸਾਰੇ ਅੰਦਰ ਚਲੇ ਗਏ।
ਦੁਪਹਿਰ 12 ਵਜੇ ਦਾ
ਸਮਾਂ ਸੀ।
ਸੰਗਤਾਂ ਲੰਗਰ ਵਿੱਚ ਪ੍ਰਸ਼ਾਦੇ ਤੇ ਚਾਹ-ਪਾਣੀ ਦੀ ਸੇਵਾ ਕਰ ਰਹੀਆਂ ਸਨ। ਬਾਥਰੂਮ ਰਸੋਈ ਘਰ ਵਾਂਗ ਜਿਵੇਂ
ਸਾਫ਼ ਸਨ। ਆਮ ਹੀ ਸਾਝੀਆਂ ਥਾਵਾਂ ‘ਤੇ ਲੋਕ ਗੰਦ ਪਾਉਂਦੇ ਹਨ। ਪਰ ਉਥੇ ਬਾਥਰੂਮ ਨੂੰ ਛੋਟੇ-ਛੋਟੇ ਬੱਚੇ
ਝਾੜੂ ਨਾਲ ਹੋਰ ਸਾਫ਼ ਕਰ ਰਹੇ ਸਨ। ਸੰਗਤਾਂ ਵਿੱਚ ਬਹੁਤ ਉਤਸ਼ਾਹ ਸੀ। ਚਾਹ ਰੋਟੀ ਦਾ ਲੰਗਰ ਵਰਤ
ਰਿਹਾ ਸੀ। ਮਹਾਰਾਜ ਉੱਪਰ ਦੂਜੀ ਮੰਜ਼ਲ ਉੱਤੇ ਪ੍ਰਕਾਸ਼ ਸੀ। 30 ਕੁ ਸਾਲਾਂ
ਦਾ ਪਾਠੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੜ੍ਹ ਰਿਹਾ ਸੀ।
ਪਾਠੀ
ਦਾ ਪਾਠ ਵੱਲ ਉੱਕਾ ਹੀ ਧਿਆਨ ਨਹੀਂ ਸੀ। ਮੱਥਾ ਟੇਕਣ ਆਈ ਸੰਗਤ ਨੂੰ ਅੱਖਾਂ ਗੱਡ ਕੇ,
ਦੇਖ ਰਿਹਾ ਸੀ। ਇੰਨਾ ਅੱਥਰਾ ਬੰਦਾ ਨਹੀਂ ਦੇਖਿਆ। ਉਸ ਨੇ ਕੋਈ ਸ਼ਬਦ ਨਹੀਂ ਪੜ੍ਹਿਆ,
ਲੰਬੀ ਹੇਕ ਨਾਲ ਵੀ ਕੋਈ ਪੰਗਤੀ ਪੜ੍ਹ ਸਕਦਾ ਸੀ। ਕਿਸੇ ਦੇ ਕੰਨਾਂ ਵਿੱਚ ਕੋਈ ਸ਼ਬਦ ਪਿਆ। ਉਸ ਨੂੰ ਕੋਈ ਸ਼ਰਮ ਨਹੀਂ
ਸੀ, ਕਿ ਸੰਗਤ ਲੋਕ ਵੀ ਮੈਨੂੰ ਦੇਖ ਰਹੇ ਹਨ। ਲੋਕ ਤਾਂ ਬਾਣੀ ਸੁਣਨ ਗਏ ਸਨ। ਨਾ ਕੇ ਉਸ ਬੰਦੇ ਦੀ
ਮੂਰਤ ਦੇ ਦਰਸ਼ਨ ਕਰਨ ਲੋਕ ਗਏ ਸਨ। ਉਸ ਤੋਂ 15 ਕੁ ਫੁੱਟ
ਦੀ ਦੂਰੀ ਤੇ ਦੇਗ ਵੰਡਣ ਵਾਲਾ ਬੈਠਾ ਸੀ। ਨਾਲ ਹੀ ਕਥਾ ਸੁਣਾ ਰਿਹਾ ਸੀ,
ਉਸ ਨੇ ਕਿਹਾ, " ਸਭ ਤੋਂ ਪਹਿਲਾ ਮੇਰੀ ਘਰ ਵਾਲੀ ਇੱਥੇ ਆਉਣ ਲੱਗੀ ਸੀ। ਉਸ ਨੇ ਬਾਬਾ ਜੀ ਨੂੰ ਕਿਹਾ.
" ਮੇਰਾ ਘਰ ਵਾਲਾ ਅੱਤ ਦਾ ਸ਼ਰਾਬੀ ਹੈ। ਹੋ ਸਕਦਾ ਹੈ,
ਮੈਨੂੰ ਅੱਗੋਂ ਤੋਂ ਨਾਂ ਹੀ ਆਉਣ ਦੇਵੇ। " ਬਾਬਾ ਜੀ ਨੇ ਉਸ ਨੂੰ ਕਿਹਾ,
" ਤੈਨੂੰ ਇੱਥੇ ਬਗੈਰ ਨਾਗ਼ੇ 11 ਐਤਵਾਰ ਆਉਣਾ ਪੈਣਾ
ਹੈ। ਤੇਰਾ ਪਤੀ ਸ਼ਰਾਬ ਛੱਡ ਦੇਵੇਗਾ। ਤੂੰ ਉਸ ਨੂੰ ਕਹੀਂ, ਤੈਨੂੰ ਬਾਬਾ ਜੀ ਯਾਦ ਕਰਦੇ ਹਨ। ਜੇ ਮੈਨੂੰ ਆ ਕੇ ਮਿਲੇਗਾ ਤਾਂ
ਉਸ ਦੇ ਹੱਥ ਬਹੁਤ ਵੱਡਾ ਖ਼ਜ਼ਾਨਾ ਲੱਗਣ ਵਾਲਾ ਹੈ। " ਮੈਨੂੰ ਮੇਰੀ ਪਤਨੀ ਨੇ ਦੱਸਿਆ। ਮੈਂ ਅਗਲੇ ਹੀ ਐਤਵਾਰ ਇੱਥੇ
ਆ ਗਿਆ। ਆਪਾ ਉਦੋਂ ਤੋਂ ਹੀ ਤਿੰਨ ਸਾਲਾਂ ਦੇ ਇੱਥੇ ਹੀ ਬੈਠੇ ਹਾਂ। ਖਾਣ ਨੂੰ ਦੋ-ਚਾਰ ਰੋਟੀਆਂ
ਤੇ ਐਡਾ ਵੱਡਾ ਰਹਿਣ ਨੂੰ ਡੇਰਾ ਹੈ। ਚਿੱਟੇ ਕੱਪੜੇ ਪਾ ਕੇ ਰੱਖੀਦੇ ਹਨ। ਹੋਰ ਮੈਨੂੰ ਕੀ ਚਾਹੀਦਾ ਹੈ?
ਕਿਹੜਾ ਕੁੱਝ ਹਿੱਕ ਤੇ ਧਰ ਕੇ ਮਰਨ ਵੇਲੇ ਲੈ ਜਾਣਾ ਹੈ? ਮੇਰੀ ਇਹੀ ਡਿਊਟੀ ਲੱਗੀ ਹੋਈ ਹੈ। ਹਰ ਆਉਣ ਵਾਲੇ ਬੰਦੇ ਨੂੰ ਮੱਸਿਆ
ਦੇ ਨਹਾਉਣ ਸੁੱਖਣ ਵਾਂਗ 5, 11, 21 ਚੌਕੀਆਂ ਭਰਨ
ਨੂੰ ਕਹਿ ਦਿੰਦਾ ਹਾਂ। ਬਾਬਾ ਜੀ ਨੂੰ ਜਦੋਂ ਮਰਜ਼ੀ ਲੁਧਿਆਣੇ ਜਾ ਕੇ ਮਿਲ ਲਵੋ, ਤੁਹਾਡਾ ਹਰ
ਦੁੱਖ ਸਾਂਝਾਂ ਕਰਨਗੇ। ਜਿੰਨੀ ਵਾਰ ਇੱਥੇ ਆਉਣ ਨੂੰ ਕਹਿਣਗੇ ਆਉਣਾ ਪਵੇਗਾ। "
ਸਭ
ਦੇਖ ਸੁਣ ਕੇ, ਮੈਨੂੰ ਲੱਗਾ, ਬਾਬਾ ਤਾਂ
ਕਰਤਾ ਬਣ ਗਿਆ। ਅਸਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਿਹਰਾਂ ਹਨ। ਉਸ ਕੋਲ ਜੋ ਵਾਰ-ਵਾਰ,
ਮੁੜ-ਮੁੜ ਕੇ, ਆਪਣੀ ਫ਼ਰਿਆਦ ਲੈ ਕੇ ਜਾਂਦਾ ਹੈ। ਕਦੇ ਤਾਂ ਤਰਸ ਕਰਦਾ ਹੀ ਹੈ। ਨਾਮ ਸਾਧ ਦਾ ਵੱਜੀ ਜਾਂਦਾ
ਹੈ। ਫਿਰ ਵੀ ਸਾਧ ਦੇ ਬਹੁਤ ਸ਼ੁਕਰ ਗੁਜ਼ਾਰ ਹਾਂ। ਸਾਧ ਸੰਗਤ ਨੂੰ ਉਸ ਦੇ ਦਰ
ਨਾਲ ਜੋੜ ਰਿਹਾ ਹੈ।
ਸਾਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਰ-ਵਾਰ,
ਮੁੜ-ਮੁੜ ਕੇ, ਆਉਣ ਲਈ ਪ੍ਰੇਰਦਾ ਹੈ। ਨਹੀਂ ਤਾਂ ਸਾਡੇ ਇਤਿਹਾਸਕ
ਗੁਰਦੁਆਰਿਆਂ ਅੰਮ੍ਰਿਤਸਰ ਵਿਚੋਂ ਵੀ ਗੁਰੂ ਪ੍ਰੇਮੀਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ। ਕੈਨੇਡਾ ਅਮਰੀਕਾ ਵਿੱਚ ਇੱਕ
ਬੰਦੇ ਨੂੰ ਗੁਰਦੁਆਰੇ ਸਾਹਿਬ ਵਿੱਚੋਂ ਕੱਢਣ ਲਈ ਪ੍ਰਬੰਧਕਾਂ ਦੁਆਰਾ ਪੁਲਿਸ ਸੱਦੀ ਜਾਂਦੀ ਹੈ। ਪ੍ਰਬੰਧਕ ਆਪ ਹੀ ਗੁਰੂ ਮਹਾਰਾਜ
ਬਣ ਕੇ ਧਰਮ ਵਿਚੋਂ ਸਿੱਖੀ ਸਰੂਪ ਵਾਲੇ ਵਿਅਕਤੀ ਨੂੰ ਸ਼ੇਕ ਦਿੰਦੇ ਹਨ। ਉਸ ਦੇ ਸ਼ਰਧਾਲੂਆਂ ਲਈ ਗੁਰਦੁਆਰਾ
ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ਪੁੱਛਿਆ ਜਾਵੇ,
ਆਮ ਬੰਦਾ ਗੁਰੂ ਨੂੰ ਤਨ, ਮਨ, ਧੰਨ ਦੇ ਕੇ ਪਿਆਰ ਕਰਦਾ ਹੈ। ਉਸ ਨੂੰ ਕਿਵੇਂ ਅਲੱਗ ਕਰੋਗੇ
? ਉਹ ਤਾਂ ਆਪ ਵੀ ਸਦਾ ਹੀ ਪਿਆਰੇ ਗੁਰੂ ਮਹਾਰਾਜ ਨੂੰ
ਮਨ ਤੇ ਘਰ ਵਿੱਚ ਪ੍ਰਕਾਸ਼ ਰੱਖ ਸਕਦਾ ਹੈ। ਉਸ ਦਾ ਪਿਆਰਾ ਕਦੇ ਉਸ ਤੋਂ
ਦੂਰ ਹੁੰਦਾ ਹੀ ਨਹੀਂ ਹੈ। ਧੰਨ
ਹਨ ਜੋ ਆਪ ਸਾਧੂ ਬਣ ਕੇ ਲੋਕਾਂ ਨੂੰ ਉਸ ਨਾਲ ਜੋੜਦੇ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ
ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਗੁਰੂ ਮਹਾਰਾਜ ਨੂੰ ਵੀ ਵੇਚ ਕੇ ਜੇਬਾਂ ਜ਼ਰੂਰ ਭਰਦੇ ਹਨ। ਤਾਂਹੀਂ ਹਰ ਦੋ ਸਾਲ ਪਿੱਛੋਂ
ਵੋਟਾਂ ਵਿੱਚ ਜਿੱਤਣ ਸਮੇਂ ਇੱਕ ਦੂਜੇ ਨਾਲ ਛਿੱਤਰੋ-ਛਿੱਤਰੀ ਹੁੰਦੇ ਹਨ।
Comments
Post a Comment