ਭਾਗ 33 ਆਪ ਦੀ ਹੱਕ ਦੀ ਕਮਾਈ ਉੱਥੇ ਲਾਵੋ, ਜਿੱਥੇ ਲੋੜ ਬੰਦ ਦੇ ਕਾਰਜ ਸੁਧਾਰ ਸਕੇ ਚੜ੍ਹਦੇ ਸੂਰਜ
ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਬੰਦਾ ਸੋਚਦਾ ਹੈ।
ਮੈਂ ਇਕੱਲੇ ਨੇ ਦੁਨੀਆ ਸਾਜੀ ਹੈ। ਇਸ ਨੂੰ ਬਣਾਉਣ ਲਈ ਬੇਅੰਤ ਲੋਕਾਂ ਦਾ ਯੋਗਦਾਨ ਹੈ। ਇਕੱਲਾ
ਬੰਦਾ ਤਾਂ ਆਪ ਅੰਨ ਉਗਾ ਕੇ, ਮੂੰਹ ਵਿੱਚ ਬੁਰਕੀ ਨਹੀਂ ਪਾ ਸਕਦਾ। ਰੋਟੀ ਲਈ ਅੰਨ ਬੀਜ
ਕੇ ਉਗਾਉਣਾ, ਪਾਣੀ ਦੇਣਾ, ਸਮੇਂ ਸਿਰ ਕਟਾਈ
ਕਰਨੀ ਹੁੰਦੀ ਹੈ। ਫਿਰ ਛੱਟ, ਧੋ ਸੁਮਾਰ ਕੇ ਆਟਾ ਬਣਾਉਣਾ ਪਕਾਉਣਾ, ਇਹ ਸਬ ਕਰਨ ਨੂੰ ਬਹੁਤ ਸਾਰੇ
ਲੋਕਾਂ ਦਾ ਹੱਥ ਹੁੰਦਾ ਹੈ। ਕਿਸੇ ਸੰਸਥਾ,
ਘਰ ਨੂੰ ਉਸਾਰਨਾ ਵੀ ਬਹੁਤ ਉਧਮ
ਦਾ ਕੰਮ ਕਰਨਾ ਪੈਂਦਾ ਹੈ। ਐਸਾ ਹੋ ਸਕਦਾ ਹੈ ਕਿ ਕਿਸੇ ਨੇ ਵੱਧ, ਘੱਟ ਸਮਾਂ, ਪੈਸੇ, ਮਿਹਨਤ ਲਾਏ ਹੁੰਦੇ
ਹਨ। ਸਾਂਝੀਆਂ ਥਾਵਾਂ ਤੇ ਪੂਰੀ ਪਬਲਿਕ ਦਾ ਹੱਕ ਹੁੰਦਾ ਹੈ। ਲੋਕ ਸਾਂਝੀ ਜਗਾ ਨੂੰ ਵਰਤ ਸਕਦੇ ਹਨ।
ਕੁੱਝ ਕੁ ਲੋਕ ਗੁਰਦੁਆਰਿਆਂ ਤੇ ਕਬਜ਼ਾ ਬਣਾਂ ਕੇ ਬੈਠ ਜਾਂਦੇ ਹਨ। ਇਹ ਐਸੇ ਲੋਕ ਹੁੰਦੇ ਹਨ ਜੋ ਘਰ
ਚਲਾਉਣ ਤੋਂ ਫੇਲ਼ ਹੋ ਚੁੱਕੇ ਹਨ। ਜਿਸ ਤੋਂ ਘਰ ਵਿੱਚ ਚੰਗੀ ਤਰਾਂ ਖੁੱਲ ਕੇ ਲੜਿਆ ਨਹੀਂ ਜਾਂਦਾ।
ਉਹ ਗੁਰਦੁਆਰੇ ਸਾਹਿਬ ਨੂੰ ਲੜਾਈ ਦਾ ਅੱਡਾ ਬਣਾਂ ਲੈਂਦੇ ਹਨ। ਮਰਦ ਤਾਂ ਪਬਲਿਕ ਵਿੱਚ ਲੜਦੇ ਦੇਖੇ
ਹੀ ਹਨ। ਬੀਬੀਆਂ ਵੀ ਗੁਰਦੁਆਰੇ ਸਾਹਿਬ ਨੂੰ ਜੰਗ ਦਾ ਮੈਦਾਨ ਹੀ ਸਮਝਦੀਆਂ ਹਨ। ਪਿੱਛੇ ਜਿਹੇ ਲੜਾਈ
ਵਿੱਚ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ। ਔਰਤਾਂ ਤਾਂ ਘਰ ਵਿੱਚ ਵੀ ਲੜਨ ਨੂੰ ਪਿੱਛੇ ਨਹੀਂ ਹਟਦੀਆਂ।
ਬੰਦਾ ਬੈਠਾ ਚੁੱਪ-ਚਾਪ ਟੀਵੀ ਦੇਖਦਾ ਹੁੰਦਾ ਹੈ। ਅਖ਼ਬਾਰ, ਫੇਸ ਬੁੱਕ ਤੇ ਲੱਗਾ
ਹੁੰਦਾ ਹੈ। ਔਰਤ ਟੈਂ-ਟੈਂ ਕਰੀ ਜਾਂਦੀ ਰਹਿੰਦੀ ਹੈ। ਮਰਦ ਆਪੇ ਖਾਣਾ ਤੇ ਪਾਣੀ ਪਾ ਕੇ ਪੀ-ਖਾ ਨਹੀਂ
ਸਕਦਾ। ਆਪ ਹੀ ਮਰਦ ਪਿਉ, ਭਰਾ, ਪਤੀ, ਪੁੱਤਰ ਦੇ ਸਾਰੇ ਕੰਮ ਵੀ ਕਰ ਦਿੰਦੀ ਹੈ। ਵਿਹਲੇ ਬੈਠੇ ਮਰਦ ਚੁਪ ਵੱਟ ਕੇ ਠੀਠ ਜਿਹੇ ਹੋ ਕੇ
ਸਬ ਸਹੀ ਜਾਂਦੇ ਹਨ। ਵਿਹਲੇ ਬੈਠੇ ਪਤੀ ਦਾ ਗ਼ੁੱਸਾ ਔਰਤ ਬੱਚੇ ਕੁੱਟ ਕੇ ਕੱਢ ਲੈਂਦੀ ਹੈ। ਕਈ ਮਰਦ
ਕੁੱਤੇ ਖਾਣੀ ਕਰਾ ਕੇ ਵੀ ਘਰ ਵਿੱਚ ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੇ। ਕਈ ਤਾਂ ਆਪ ਪਾਣੀ ਪਾ
ਕੇ ਨਹੀਂ ਪੀਂਦੇ।
ਲੋਕ ਗੁਰਦੁਆਰੇ
ਸਾਹਿਬ ਕੀ ਕਰਨ ਜਾਂਦੇ ਹਾਂ? ਸੁਣਿਆ ਤਾਂ ਸੀ, ਰੱਬ ਦੀ ਭਾਲ ਵਿੱਚ
ਲੋਕ ਗੁਰਦੁਆਰੇ ਸਾਹਿਬ, ਮੰਦਰਾਂ ਵਿੱਚ ਜਾਂਦੇ ਹਨ। ਪੂਰੀ ਦੁਨੀਆ ਵਿਚੋਂ ਕੀ
ਕਿਸੇ ਨੇ, ਗੁਰਦੁਆਰੇ ਸਾਹਿਬ, ਮੰਦਰ, ਮਸੀਤ, ਚਰਚ ਵਿੱਚ ਰੱਬ ਦੇਖ ਲਿਆ ਹੈ? ਬਹੁਤੇ ਤਾਂ ਆਪਣੇ-ਆਪ ਨੂੰ ਦਿਖਾਉਣ ਜਾਂਦੇ ਹਨ ਬਈ ਮੈਂ ਐਡਾ ਸੋਹਣਾਂ, ਅਮੀਰ ਹਾਂ। ਜੋ ਬੰਦਾ
ਮੈਂ-ਮੈਂ ਖ਼ਤਮ ਕਰ ਕੇ ਤੂੰਹੀਂ ਤੂੰ ਕਹਿੰਦਾ ਹੈ। ਰੱਬ ਉਸ ਬੰਦੇ ਵਿੱਚ ਦਿਸਦਾ ਹੈ। ਉਸ ਨੂੰ ਰੱਬ
ਲੋਕਾਂ ਵਿੱਚ ਦਿਸਦਾ ਹੈ। ਲੋਕਾਂ ਦੀ ਇੱਜ਼ਤ ਆਪ ਦੀ ਇੱਜ਼ਤ ਵਰਗੀ ਸਮਝਣੀ ਚਾਹੀਦੀ ਹੈ। ਗੁਰਦੁਆਰੇ
ਸਾਹਿਬ ਸਬ ਦੇ ਸਾਂਝੇ ਹਨ। ਇਕੱਲਾ ਬੰਦਾ ਗੁਰਦੁਆਰੇ ਸਾਹਿਬ, ਮੰਦਰ, ਮਸੀਤ, ਚਰਚ ਨਹੀਂ ਉਸਾਰ ਸਕਦਾ। ਹੋਰ ਲੋਕਾਂ ਦੀ ਸ਼ਕਤੀ ਵਿੱਚ
ਲੱਗਦੀ ਹੈ। ਲੋਕ ਪੈਸਾ, ਸਮਾਂ, ਮਿਹਨਤ, ਹਿੰਮਤ ਲਗਾਉਂਦੇ ਹਨ। ਪੰਜ ਦਸ ਬੰਦੇ ਕਮੇਟੀ ਦੇ ਮੈਂਬਰ ਗੁਰਦੁਆਰੇ ਸਾਹਿਬ, ਮੰਦਰ, ਮਸੀਤ, ਚਰਚ ਨੂੰ ਇਕੱਲੇ
ਨਹੀਂ ਚਲਾ ਸਕਦੇ। ਲੋਕਾਂ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ ਚੱਲਦੀਆਂ ਹਨ। ਬਾਕੀ ਧਰਮਾਂ ਨਾਲੋਂ
ਗੁਰਦੁਆਰਿਆਂ ਵਿੱਚ ਦਾਨੀ ਸੇਵਕਾਂ ਵੱਲੋਂ ਪੂਰਾ ਦਿਨ ਲੰਗਰ ਚੱਲਦਾ ਹੈ। ਜੋ ਬਹੁਤ ਵਧੀਆਂ ਗੱਲ ਹੈ।
ਕਈ ਗੁਰਦੁਆਰਿਆਂ ਵਿੱਚ ਰਾਤ ਨੂੰ ਵੀ ਖਾਣ-ਪੀਣ ਨੂੰ ਮਿਲਦਾ ਹੈ। ਗੁਰਦੁਆਰਿਆਂ ਵਿੱਚ ਚਾਹੇ ਰੋਜ਼
ਹਜ਼ਾਰਾ ਲੋਕ ਆ ਕੇ ਖਾਣ-ਪੀਣ, ਕਦੇ ਤੋਟ ਨਹੀਂ ਆਉਂਦੀ। ਪੱਕਿਆ ਹੋਇਆ ਲੰਗਰ, ਭੁੱਖਿਆ
ਦਾ ਢਿੱਡ ਭਰਦਾ ਹੈ। ਲੰਗਰ ਦੀ ਪ੍ਰਥਾ ਬਹੁਤ ਸਲਾਹੁਣ ਯੋਗ ਹੈ। ਹੋਰ ਕਿਸੇ ਧਰਮ ਵਿੱਚ ਐਸਾ ਨਹੀਂ
ਹੈ। ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਫੂਡ ਬੈਂਕ ਚਲਾ ਕੇ ਮੁਫ਼ਤ ਵਿੱਚ ਭੋਜਨ ਵੰਡਿਆ
ਜਾਂਦਾ ਹੈ। ਪਰ ਇਸ ਨੂੰ ਪਕਾਉਣਾ ਪੈਦਾ ਹੈ। ਇਹ ਉਦੋਂ ਹੀ ਖਾਣ ਦੇ ਜੋ ਨਹੀਂ ਹੁੰਦਾ। ਕੱਚਾ ਅੰਨ
ਹੁੰਦਾ ਹੈ।
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ
ਭੰਡਾਰ ਅਖੂਟ ਅਤੋਲ ॥2॥
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥੩॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥ {ਪੰਨਾ 186}
ਗੁਰਦੁਆਰੇ ਵਿੱਚ ਜਾ
ਕੇ ਨਿਮਰਤਾ ਆਉਣੀ ਚਾਹੀਦੀ ਹੈ। ਜੇ ਗੁਰਦੁਆਰੇ ਵਿੱਚ ਵੀ ਸਹਿਣਸ਼ੀਲ ਦਿਆਲੂ, ਇਮਾਨਦਾਰ, ਸ਼ਾਂਤ, ਖ਼ੁਸ਼, ਆਜ਼ਾਦ, ਨਿਡਰ ਨਹੀਂ ਹਾਂ। ਫਿਰ ਤਾਂ ਆਮ ਬੰਦੇ ਤੇ ਗੁਰਦੁਆਰੇ
ਜਾਣ ਵਾਲੇ ਬੰਦੇ ਵਿੱਚ ਗੁਰਦੁਆਰੇ ਤੇ ਪਬਲਿਕ ਥਾਵਾਂ ਵਿੱਚ ਕੋਈ ਫ਼ਰਕ ਨਹੀਂ
ਹੈ। ਗੁਰਦੁਆਰੇ ਸਾਹਿਬ, ਮੰਦਰ, ਮਸੀਤ, ਚਰਚ ਵਿੱਚ ਰੱਬ ਦੀ ਗੱਲ ਕਰਦੇ ਹਾਂ। ਬੈਠ ਕੇ ਰੱਬ ਦੇ ਗੁਣਾਂ ਤੇ ਧਿਆਨ ਦਿੰਦੇ ਹਾਂ। ਤਾਂ ਕਿ
ਰੱਬ ਵਰਗੇ ਬਣਿਆ ਜਾਵੇ। ਉੱਥੇ ਸਬ ਲੋਕ ਇੱਕੋ ਜਿਹੇ ਰੱਬ ਦੀ ਮੂਰਤ ਦਿਸਣੇ ਚਾਹੀਦੇ ਹਨ। ਗੁਰਦੁਆਰੇ
ਵਿੱਚ ਜਾ ਕੇ ਕਿਸੇ ਬੰਦੇ ਨੂੰ ਊਚ, ਨੀਚ ਨਹੀਂ ਸਮਝਣਾ ਚਾਹੀਦਾ। ਧਾਰਮਿਕ ਆਗੂ ਹੀ ਨਫ਼ਰਤ
ਭਰੀਆਂ ਗੱਲਾਂ ਕਰਦੇ ਹਨ। ਮਨੁੱਖ ਜਾਤ ਵਿੱਚ ਵੰਡੀਆਂ ਪਾਉਂਦੇ ਹਨ। ਜਿਵੇਂ ਸੂਰਜ ਤੋਂ ਸਬ ਨੂੰ
ਇੱਕੋ ਜਿਹੀ ਰੌਸ਼ਨੀ ਮਿਲਦੀ ਹੈ। ਧਰਮ ਵੀ ਐਸਾ ਹੋਣਾ ਚਾਹੀਦਾ ਹੈ। ਸਿਰਫ਼ ਗਿਆਨ ਵੰਡਿਆਂ ਜਾਵੇ। ਨਫ਼ਰਤ,
ਹੀਣਤਾ ਵਾਲੀਆਂ ਗੱਲਾਂ ਨਾਂ ਕੀਤੀਆਂ ਜਾਣ। ਜੇ ਧਾਰਮਿਕ ਆਗੂ ਹੀ ਐਸਾ ਕਰਦੇ ਹਨ। ਧਾਰਮਿਕ ਥਾਵਾਂ
ਤੋਂ ਬੰਦਿਆਂ ਨੂੰ ਧੱਕੇ ਮਾਰਦੇ ਹਨ। ਗੱਲ-ਗੱਲ ਤੇ ਕਿਰਪਾਨਾਂ, ਬੰਦੂਕਾਂ ਕੱਢ
ਲੈਂਦੇ ਹਨ। ਗੁਰਦੁਆਰਿਆਂ ਵਿੱਚ ਦੋ-ਢਾਈ ਫੁੱਟੀਆਂ ਕਿਰਪਾਨਾਂ ਪਬਲਿਕ ਮੂਹਰੇ ਬਗੈਰ ਮਿਆਨ ਤੋਂ
ਪਈਆਂ ਹੁੰਦੀਆਂ ਹਨ। ਜੋ ਬਿਲਕੁਲ ਗ਼ਲਤ ਹੈ। ਮਨੁੱਖਤਾ ਲਈ ਬਹੁਤ ਖ਼ਤਰਨਾਕ ਹੈ। ਕੋਈ ਵੀ ਹਥਿਆਰ ਜੋ
ਪਬਲਿਕ ਦੀ ਜਾਨ ਲੈ ਸਕਦਾ ਹੈ। ਉਸ ਨੂੰ ਖੁੱਲੇਅਮ ਨਹੀਂ ਰੱਖਣਾ ਚਾਹੀਦਾ। ਜਦੋਂ ਕੋਈ ਥੋੜ੍ਹਾ ਜਿਹਾ
ਵੀ ਗੁਰਦੁਆਰਿਆਂ ਵਿੱਚ ਕੁਸਕਦਾ ਹੈ। ਝੱਟ ਕਿਰਪਾਨਾਂ ਹੱਥ ਵਿੱਚ ਆ ਜਾਂਦੀਆਂ ਹਨ। ਰੱਬ ਦੇ ਬਣਾਏਂ
ਬੰਦਿਆਂ ਤੇ ਚਲਾਉਣ ਲੱਗ ਜਾਂਦੇ ਹਨ। ਬੰਦਿਆਂ ਨੂੰ ਖੂਨੋਂ-ਖੂਨ ਕਰ ਦਿੰਦੇ ਹਨ। ਪੰਜਾਬ ਵਿੱਚ ਤਾਂ
ਹੈ ਹੀ ਇਹੀ ਕੁੱਝ ਕੈਨੇਡਾ, ਅਮਰੀਕਾ ਤੇ ਤਕਰੀਬਨ ਹਰ ਗੁਰਦੁਆਰੇ ਵਿੱਚ ਸਿੱਖ ਐਸੀਆਂ
ਕਰਤੂਤਾਂ ਕਰ ਚੁੱਕੇ ਹਨ।
ਜਿਸ ਨੇ ਇਹ ਦੁਨੀਆ
ਬਣਾਈਂ ਹੈ। ਉਹ ਤਾਂ ਸਬ ਨੂੰ ਇੱਕੋ ਜਿਹਾ ਸਾਰਾ ਕੁੱਝ ਦੇ ਰਿਹਾ ਹੈ। ਅਸੀਂ ਗੁਆਂਢੀ ਬਾਰੇ ਕਦੇ ਇਹ
ਨਹੀਂ ਸੋਚਦੇ, ਗੁਆਂਢੀ ਕਾਲਾ, ਗੋਰਾ ਕਿਹੜੀ ਜਾਤ ਦਾ ਹੈ? ਲੋੜ ਸਮੇਂ ਗੁਆਂਢੀ ਮਦਦ ਕਰਦਾ ਹੈ।
ਧਰਮਿਕ ਥਾਵਾਂ ਦੇ ਪੰਡਤ ਗਿਆਨੀ ਮਦਦ ਨਹੀਂ ਕਰਨ ਆਉਂਦੇ। ਘਰ ਨੂੰ ਅੱਗ ਲੱਗ ਜਾਵੇ। ਘਰ ਵਿੱਚ ਕੋਈ
ਬੰਦਾ ਬਿਮਾਰ ਹੋਵੇ ਜਾਂ ਮਰ ਜਾਵੇ। ਗੁਆਂਢੀ ਹੀ ਸਬ ਤੋਂ ਪਹਿਲਾਂ ਆਉਂਦੇ ਹਨ। ਮਸੀਬਤ ਵਾਲਾ ਕਦੇ
ਕੋਈ ਇਹ ਨਹੀਂ ਕਹਿੰਦਾ, “ ਤੂੰ ਹਰੀਜਨ, ਪੰਡਤ, ਮੁਸਲਮਾਨ ਹੈ। ਲੱਗੀ ਅੱਗ ਨਹੀਂ ਬੁੱਝਾ ਸਕਦਾ। ਪੰਡਤ
ਜੀ ਆ ਕੇ ਬੁੱਝਾਉਣਗੇ। “ ਵੰਡੀਆਂ ਸਿਰਫ਼ ਧਰਮੀ ਬੰਦੇ ਪਾਉਂਦੇ ਹਨ। ਧਰਮੀ ਬੰਦਾ ਗਰੀਬ ਬੰਦੇ ਦੇ
ਕੋਲੋਂ ਖੋਹਣ ਨੂੰ ਰਹਿੰਦਾ ਹੈ। ਧਰਮੀ ਨੂੰ ਦੂਜੇ ਦਾ ਹੱਕ ਖਾਣਾ ਬਹੁਤ ਵਧੀਆਂ ਲੱਗਦਾ ਹੈ।
ਗੁਰਦੁਆਰਿਆਂ ਵਿੱਚ ਲੋਕਾਂ ਦੀਆਂ ਜੇਬਾਂ ਵਿੱਚੋਂ ਧਰਮ ਦੇ ਨਾਮ ‘ਤੇ ਬਹਾਨੇ ਬਣਾ ਕੇ ਪੈਸੇ ਕਢਾਏ
ਜਾਂਦੇ ਹਨ। ਉਸ ਪੈਸੇ ਨੂੰ ਧਰਮੀ ਆਗੂ ਆਪ ਦੀ ਐਸ਼ ਲਈ ਵਰਤਦੇ ਹਨ। ਵਧੀਆਂ ਭੋਜਨ ਖਾਂਦੇ ਹਨ।
ਵੱਡੇ-ਵੱਡੇ ਮਹਿਲਾਂ ਵਿੱਚ ਰਹਿੰਦੇ ਹਨ। ਹਵਾਈ ਜਹਾਜ਼ਾਂ ਵਿੱਚ ਘੁੰਮਦੇ ਹਨ। ਸਦਕੇ ਚੜ੍ਹਾਵਾ
ਚੜ੍ਹਾਉਣ ਵਾਲੇ ਲੋਕਾਂ ਦੇ ਹੈ। ਜੋ ਜਾਣ ਬੁੱਝ ਕੇ ਆਪ ਦੀ ਹੱਕ ਦੀ ਕਮਾਈ ਗੋਲਕਾਂ ਵਿੱਚ ਇੰਨਾ
ਧਰਮੀਆਂ ਦੇ ਲਈ ਪਾਉਂਦੇ ਹਨ। ਲੰਗਰ ਜਰੂਰ ਚਲਾਵੋ। ਗੁਰੂ ਗ੍ਰੰਥੀ ਸਾਹਿਬ ਨੂੰ ਪੇਪਰ ਸਿਆਹੀ ਨਾਲ
ਲਿਖਿਆ ਗਿਆ ਹੈ। ਉਸ ਦੇ ਸ਼ਬਦਾਂ ਨੂੰ ਪੜ੍ਹ ਕੇ ਗਿਆਨ ਲੈਣਾ ਹੈ। ਇਹ ਤਾਂ ਲਿਖਿਆ ਗਿਆ ਸੀ। ਲੋਕ ਇਸ
ਦੁਨੀਆ ਦੀ ਤੇ ਉਸ ਪਿੱਛੋਂ ਮਰਨ ਦੀ ਹਾਲਾਤ ਜਾਣ ਲੈਣ। ਲੋਕ ਉਸ ਨੂੰ ਪੜ੍ਹਦੇ ਨਹੀਂ ਹਨ। ਸਗੋਂ ਉਸ
ਅੱਗੇ ਮੱਥਾ ਟੇਕ ਕੇ, ਨੋਟਾਂ ਦੀਆਂ ਢੇਰੀਆਂ ਲਗਾਈ ਜਾਂਦੇ ਹਨ। ਜਿਸ ਨਾਲ
ਕਮੇਟੀ ਮੈਂਬਰ ਆਪਣੀਆਂ ਝੋਲੀਆਂ ਭਰ ਰਹੇ ਹਨ। ਪੇਪਰ ਸਿਆਹੀ ਨਾਲ ਲਿਖੇ ਗੁਰੂ ਗ੍ਰੰਥੀ ਸਾਹਿਬ ਨੇ, ਤੁਹਾਡੇ ਪੈਸੇ ਕੀ ਕਰਨੇ ਹਨ? ਇਸ ਨੂੰ ਤਾਂ ਸਗੋਂ ਨੋਟਾਂ ਨਾਲ ਖ਼ਰੀਦਿਆ ਗਿਆ ਹੈ।
ਅਮਰੀਕਾ ਦੇ ਗੁਰਦੁਆਰੇ ਵਿੱਚ ਜੂਟਿਊਬ ਤੇ ਦੇਖਿਆ ਹੋਣਾ ਹੈ। ਗੋਲਕ ਉੱਤੇ ਸਿੱਟੇ ਲੋਕਾਂ ਦੇ
ਪੈਸਿਆਂ ਦਾ ਢੇਰ ਲੱਗ ਗਿਆ। ਮੈਂਬਰਾਂ ਨੇ ਆ ਕੇ, ਕਈ ਬੋਰੇ ਪੈਸਿਆਂ
ਨਾਲ ਭਰ ਲਏ। ਪੈਸੇ ਇਸ ਤਰਾਂ ਚੱਕ ਰਹੇ ਸਨ। ਜਿਵੇਂ ਡਾਕੂ ਮਾਲ ਲੁੱਟਣ ਆਏ ਹੋਣ। ਕੀ ਪਬਲਿਕ ਦਾ
ਇੰਨਾ ਪੈਸਾ ਇੰਨਾ ਨੇ ਬੁਰਕ ਮਾਰ ਕੇ ਖਾਣਾ ਹੈ? ਅਜੇ ਵੀ ਇੰਨਾ ਮੰਦਰਾਂ,
ਗੁਰਦੁਆਰਿਆਂ ਦੇ ਲੁਟੇਰਿਆਂ ਤੋਂ ਬਚ ਜਾਵੋ। ਕਿਸੇ ਗ਼ਰੀਬ ਨੂੰ ਪੜ੍ਹਾ ਦਿਉ। ਕਿਸੇ ਦੀ ਧੀ ਵਿਆਹ ਦਿਉ।
ਕਿਸੇ ਬਜ਼ੁਰਗ ਨੂੰ ਖਾਣਾ, ਬਿਸਤਰਾ, ਬਸਤਰ, ਦਵਾਈ ਦੇ ਦਿਉ। ਆਪ ਦੀ ਹੱਕ ਦੀ ਕਮਾਈ ਉੱਥੇ ਲਾਵੋ, ਜਿੱਥੇ ਲੋੜ ਬੰਦ ਦੇ
ਕਾਰਜ ਸੁਮਾਰ ਸਕੇ। ਪੈਸੇ ਨੂੰ ਤੁਸੀਂ ਆਪ ਦੀਆਂ ਅੱਖਾਂ ਨਾਲ ਆਪ ਸਹੀਂ ਥਾਂ ਲੱਗਦਾ ਦੇਖੋ। ਬਹੁਤੇ ਮੰਦਰਾਂ,
ਗੁਰਦੁਆਰਿਆਂ ਵਿੱਚ ਪਲਨ ਵਾਲੇ ਪਬਲਿਕ ਦਾ ਮਾਲ ਪੈਸਾ ਖਾ ਕੇ ਸਾਨ੍ਹ ਬਣ ਗਏ ਹਨ। ਉਨ੍ਹਾਂ ਨੇ
ਲੋਕਾਂ ਵਿੱਚ ਹੀ ਟਕਰਾ ਮਾਰਨੀਆਂ ਹਨ। ਲੋਕਾਂ ਦੀਆਂ ਫ਼ਸਲਾਂ ਖਾ ਕੇ, ਪਲ਼ੇ ਹੋਏ ਢੱਠੇ, ਸਾਨ੍ਹ ਲੋਕਾਂ ਦਾ ਨੁਕਸਾਨ ਹੀ ਕਰਦੇ ਹੁੰਦੇ ਹਨ।
Comments
Post a Comment