ਭਾਗ 24 ਆਲ਼ੇ
ਦੁਆਲੇ ਦੀ ਸਫ਼ਾਈ ਬਹੁਤ ਜ਼ਰੂਰੀ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਾਨੂੰ ਬਹੁਤਿਆਂ
ਨੂੰ ਆਦਤ ਹੈ। ਆਲੇ-ਦੁਆਲੇ ਕੂੜਾ-ਕਰਕਟ ਤੇ ਗੰਦ ਪਾ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਭਾਰਤ ਵਰਗੇ ਦੇਸ਼
ਵਿੱਚ ਤਾਂ ਕਿਸੇ ਨੂੰ ਪ੍ਰਵਾਹ ਵੀ ਨਹੀਂ ਹੁੰਦੀ। ਜਿਵੇਂ ਮਰਜ਼ੀ, ਇਧਰ-ਉੱਧਰ
ਜਿੱਥੇ ਮਰਜ਼ੀ ਕੂੜਾ-ਕਰਕਟ ਤੇ ਗੰਦ ਸਿੱਟੀ ਜਾਣ। ਔਰਤਾਂ ਆਪ ਹੀ ਸਫ਼ਾਈ ਕਰਕੇ, ਸਬਜ਼ੀ ਛਿੱਲਣ ਲੱਗੀਆ ਕੂੜਾ ਡੱਬੇ ਜਾਂ ਲਿਫਾਫੇ ਵਿੱਚ ਪਾਉਣ ਦੀ ਥਾਂ ਆਪ ਹੀ ਕੂੜਾ ਖਿਲਾਰ
ਲੈਂਦੀਆਂ ਹਨ। ਫਿਰ ਉਸ ਨੂੰ ਇਕੱਠਾ ਲੱਗ ਜਾਂਦੀਆਂ ਹਨ। ਹੋਰ ਕੋਈ ਕੰਮ ਨਹੀਂ ਹੈ। ਥਾਂ-ਥਾਂ ਕੂੜੇ
ਦੇ ਢੇਰ ਪਏ ਹਨ। ਆਲ਼ੇ ਦੁਆਲੇ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਸਫ਼ਾਈ ਨਹੀਂ ਹੋਵੇਗੀ
ਤਾਂ ਬਿਮਾਰੀਆਂ ਫੈਲ ਜਾਂਦੀਆਂ ਹਨ। ਭਾਰਤ ਵਿਚ ਵੱਡੇ ਸ਼ਹਿਰਾਂ ਵਿੱਚ ਸਭ ਤੋਂ ਵੱਧ ਕੂੜੇ
ਦੇ ਢੇਰ ਲੱਗੇ ਹੋਏ ਹਨ। ਲੋਕ ਘਰਾਂ ਦੁਕਾਨਾਂ ਵਾਲੇ ਕੂੜਾ ਹੂੰਝ ਕੇ ਕੌਲੇ ਨਾਲ ਲਾ ਦਿੰਦੇ ਹਨ। ਉਹ ਫਿਰ ਖਿੰਡ ਜਾਂਦਾ ਹੈ। ਸਬਜੀਆਂ, ਫਲਾਂ.
ਪੱਤਿਆ ਵਾਲਾ ਗਿੱਲਾ ਕੂੜਾ ਕੱਚ, ਪਲਸਟਿਕ, ਪੇਪਰ, ਲੋਹੇ ਤੇ ਹੋਰ ਧਾਂਤਾਂ ਤੋਂ ਅਲੱਗ ਕਰਕੇ ਖੇਤਾ
ਵਿੱਚ ਪਾਉਣਾ ਚਾਹੀਦਾ ਹੈ। ਕੱਚ, ਪਲਸਟਿਕ, ਪੇਪਰ, ਲੋਹੇ ਤੇ ਹੋਰ ਧਾਂਤਾਂ ਨੂੰ ਦੁਆਰਾ ਰੀਸਰਕਲ
ਕਰਨ ਲਈ ਨੂੰ ਕਵਾੜੀਏ ਨੂੰ ਦੇ ਦੇਣਾਂ ਚਾਹੀਦਾ ਹੈ। ਬਾਕੀ ਬੱਚਦੇ ਗੰਦਗੀ ਦੇ ਢੇਰਾਂ ਨੂੰ ਅੱਗ ਲਗਾ ਦੇਣੀ
ਚਾਹੀਦੀ ਹੈ। ਸੁਆਹ ਮਿੱਟੀ
ਵਿੱਚ ਮਿਲ ਜਾਂਦੀ ਹੈ। ਕਈ ਖਿਲਰਾਂ ਪਾਈ
ਰੱਖਦੇ ਹਨ। ਲੋਕਾਂ ਦੇ ਜਾਂ ਸਰਕਾਰ
ਦੇ ਜੋ ਕਰਮਚਾਰੀ ਗੰਦਗੀ ਉਠਾਉਣ ਲਈ ਲਾਏ ਗਏ ਹਨ। ਕੂੜਾ ਕਿਸੇ ਡੱਬੇ ਵਿੱਚ ਪਾਉਣ ਦੀ ਬਜਾਏ ਇੱਧਰ ਉੱਧਰ
ਸਿਟੀ ਜਾਂਦੇ ਹਨ। ਕੋਈ ਇੱਕ ਦੂਜੇ
ਨੂੰ ਟੋਕਦਾ ਵੀ ਨਹੀਂ ਹੈ। ਸਮਝ ਨਹੀਂ ਆਉਂਦੀ, ਉਹ ਕਰਮਚਾਰੀ ਕਰ ਕੀ ਰਹੇ ਹਨ?
ਲੋਕਾਂ ਤੋਂ ਜਾਂ ਗੌਰਮਿੰਟ ਤੋਂ ਤਨਖ਼ਾਹ ਕਾਹਦੀ ਲੈਂਦੇ ਹਨ? ਗੌਰਮਿੰਟਾਂ ਵੀ ਤਨਖ਼ਾਹ
ਲੋਕਾਂ ਦੇ ਖ਼ਜਾਨੇ ਵਿਚੋਂ ਦਿੰਦੀਆਂ ਹਨ। ਜਦੋਂ ਕਿ ਸ਼ਹਿਰਾਂ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਰਹਿੰਦੇ
ਹਨ। ਆਏ ਦਿਨ ਗੰਦਗੀ
ਦੇ ਢੇਰ ਹੋਰ ਵੱਡੇ ਹੋ ਰਹੇ ਹਨ। ਹਰ ਸੜਕ ਤੇ ਰੇਲਵੇ ਲਾਈਨ ਦੇ ਨਾਲ ਨਾਲ ਗੰਦਗੀ ਦੇ ਢੇਰ
ਹੀ ਦਿਸਦੇ ਹਨ। ਸ਼ਹਿਰਾਂ, ਗਲੀਆਂ,
ਘਰਾਂ, ਹੋਟਲਾਂ, ਮੈਰਿਜ
ਪੈਲੇਸ, ਕਾਲਜਾਂ ਸਕੂਲਾਂ ਨੂੰ ਭਾਵੇਂ ਪੂਰਾ ਪੱਕਾ ਕਰ ਲਈਏ। ਸੀਮਿੰਟ ਨਾਲ ਲਿਪ ਦੇਈਏ। ਜੇ ਆਲ਼ੇ-ਦੁਆਲੇ ਸਫ਼ਾਈ
ਨਹੀਂ ਹੋਵੇਗੀ। ਕੀਟਾਣੂ ਫੈਲ
ਕੇ ਸਾਨੂੰ ਬਿਮਾਰ ਕਰ ਦੇਣਗੇ। ਬਾਥਰੂਮ ਦੀ ਸਫ਼ਾਈ ਵੱਲ ਬਹੁਤਿਆਂ ਦਾ ਧਿਆਨ ਨਹੀਂ ਹੈ। ਲੋਕੀਂ ਸੋਚਦੇ ਹਨ, ਬਾਥਰੂਮ
ਗੰਦ ਪਾਉਣ ਲਈ ਹੁੰਦੇ ਹਨ। ਬਾਥਰੂਮ ਵਰਤਣ ਪਿੱਛੋਂ ਮਰਦ ਔਰਤਾਂ ਆਪਣੇ ਦੋਨੇਂ ਹੱਥ
ਧੋਂਦੇ ਹਨ ਜਾਂ ਨਹੀਂ। ਬਾਥਰੂਮ ਵਰਤਣ
ਪਿੱਛੋਂ ਪਾਣੀ ਵੀ ਨਹੀਂ ਡੋਲਦੇ। ਪਿਸ਼ਾਬ ਕਰਕੇ ਵੀ ਪਾਣੀ ਡੋਲਣਾ ਜ਼ਰੂਰੀ ਹੈ। ਲੋਕ ਸੋਚਦੇ ਹਨ, ਇਹ
ਪਿਸ਼ਾਬ ਵੀ ਪਾਣੀ ਹੈ। ਹੋ ਸਕੇ ਤਾਂ ਪਿਸ਼ਾਬ ਨਹਾਉਣ ਵਾਲੀ ਥਾਂ ਨਾ ਕੀਤਾ
ਜਾਵੇ। ਇਸ ਨਾਲ
ਨਾਲੀਆਂ ਵਿਚੋਂ ਗੰਧ ਆਉਂਦੀ ਹੈ। ਪਿਸ਼ਾਬ ਵੀ ਲੈਟਰੀਨ ਵਿੱਚ ਹੀ ਕੀਤਾ ਜਾਵੇ। ਹੋ ਸਕਦਾ ਹੈ, ਕਿ
ਆਪਣੇ ਮਲ ਮੂਤਰ ਤੋਂ ਨਫ਼ਰਤ ਨਾਂ ਹੋਵੇ। ਪਰ ਦੂਜੇ ਬੰਦੇ ਨੂੰ ਝੱਟ ਗੰਧ ਦੀ ਗੰਦੀ ਵਾਸ਼ਨਾ ਆ
ਜਾਂਦੀ ਹੈ। ਦੂਜੇ ਬੰਦੇ
ਨੂੰ ਦੂਜੇ ਬੰਦੇ ਦਾ ਗੰਦ ਦੇਖ ਕੇ ਉਲਟੀਆਂ ਲੱਗ ਸਕਦੀਆਂ ਹਨ। ਸਿਰ ਤਾਂ ਆਮ ਹੀ ਗੰਦੀ
ਵਾਸ਼ਨਾ ਨਾਲ ਦੁਖਣ ਤੇ ਚਕਰਾਉਣ ਲੱਗ ਜਾਂਦਾ ਹੈ। ਬਹੁਤੇ ਲੋਕ ਤਾਂ ਪਿੱਛੇ ਮੁੜ ਕੇ ਨਹੀਂ ਦੇਖਦੇ। ਕਿ ਕਿਤੇ ਲੈਟਰੀਨ ਨੂੰ
ਗੰਦਾ ਤਾਂ ਨਹੀਂ ਲੱਗਾ ਰਹਿ ਗਿਆ। ਪਿਸ਼ਾਬ ਕਰਕੇ ਪਾਣੀ ਨਾਂ ਡੋਲਣਾ ਤਾਂ ਆਮ ਗੱਲ ਹੈ। ਸਗੋਂ ਔਰਤਾਂ ਮਰਦ ਦੋਨੇਂ
ਹੀ ਲੈਟਰੀਨ ਨੂੰ ਘੱਟ ਵਰਤਦੇ ਹਨ। ਉਸ ਦੇ ਆਲ਼ੇ ਦੁਆਲੇ ਛਿੜਕਾ ਵੱਧ ਕਰਦੇ ਹਨ। ਦੂਜਾ ਬੰਦਾ ਉਵੇਂ ਹੀ ਜਾ
ਕੇ ਉੱਪਰ ਬੈਠ ਜਾਂਦਾ ਹੈ। ਕਿਉਂਕਿ ਦੇਖਣ ਨੂੰ ਟਵੈਲਿਟ ਚਿੱਟੀ ਹੁੰਦੀ ਹੈ। ਸਾਫ਼ ਲੱਗਦੀ ਹੈ। ਸਾਰਿਆਂ ਨੂੰ ਬਾਥਰੂਮ
ਵਰਤਣ ਤੋਂ ਪਹਿਲਾਂ ਤੇ ਪਿੱਛੋਂ ਚੰਗੀ ਤਰ੍ਹਾਂ ਲੈਟਰੀਨ ਵਿੱਚ ਦੇਖਣਾ ਚਾਹੀਦਾ ਹੈ। ਉਸ ਨੂੰ ਸਾਫ਼ ਜ਼ਰੂਰ
ਕਰਨਾ ਚਾਹੀਦਾ ਹੈ। ਹੋ ਸਕੇ ਤਾਂ
ਪਬਲਿਕ ਥਾਵਾਂ ਤੇ ਟਵੈਲਿਟ ਉੱਤੇ ਬੈਠਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੇ ਤਾਂ
ਖ਼ਰਾਬ ਹੋਣਾ ਹੀ ਹੈ। ਇਹੀ ਤਾਂ ਸਾਰਾ
ਕੁੱਝ ਧਰਤੀ ਵਿੱਚ ਜਾ ਕੁ ਘੁੱਲਦਾ ਹੈ। ਬਹੁਤ ਸਮਾਂ ਪਾਣੀ ਵਿੱਚ ਘੁੱਲਿਆ ਰਹਿੰਦਾ ਹੈ। ਜੇ ਪਾਣੀ
ਵਿੱਚ ਭੋਜਨ ਦਾ ਮਿਸ਼ਰਣ ਘੋਲ ਕੇ ਢੱਕ ਕੇ ਰੱਖ ਦੇਈਏ। ਮੁਸ਼ਕ ਮਾਰਨ ਲਗ ਜਾਂਦਾ ਹੈ। ਜੇ ਇਸ ਨੂੰ
ਪੀਤਾ ਜਾਵੇ ਬੰਦਾ ਬਿਮਾਰ ਹੋ ਸਕਦਾ ਹੈ। ਅੱਗੇ ਲੋਕ ਖੇਤਾਂ ਵਿੱਚ ਮਲ-ਮੂਤਰ ਕਰਦੇ ਸਨ। ਮਲ-ਮੂਤਰ ਭੋਜਨ
ਹੀ ਹੁੰਦਾ ਹੈ। ਧੁੱਪ ਤੇ ਹਵਾ ਲੱਗਣ ਨਾਲ ਸੁੱਕ ਕੇ ਖਾਦ ਬਣ ਜਾਂਦਾ ਸੀ। ਧਰਤੀ ਨੂੰ ਉਪਜਾਊ ਕਰਦਾ
ਸੀ। ਹੁਣ ਧਰਤੀ ਵਿੱਚ ਦਫ਼ਨਾ ਦਿੱਤਾ ਜਾਂਦਾ ਹੈ। ਪਾਣੀ ਨੂੰ ਸਫ਼ਾਈ ਲਈ ਜ਼ਿਆਦਾ ਵਰਤਾਂਗੇ ਤਾਂ
ਜ਼ਿਆਦਾ ਮਿਕਦਾਰ ਵਿਚ ਜਾ ਕੇ ਧਰਤੀ ਦੇ ਪਾਣੀ ਵਿੱਚ ਮਿਲੇਗਾ। ਘੱਟ ਪਾਣੀ ਬਾਥਰੂਮ ਵਿਚ
ਵਰਤਣ ਨਾਲ ਜ਼ਿਆਦਾ ਗੰਦ ਇੱਕੋ ਥਾਂ ਤੇ ਧਰਤੀ ਵਿਚ ਜ਼ਿਆਦਾ ਇਕੱਠਾ ਹੋ ਜਾਂਦਾ ਹੈ। ਉੱਥੋਂ ਦਾ ਪਾਣੀ ਪੀਣ ਦੇ
ਯੋਗ ਨਹੀਂ ਹੁੰਦਾ। ਤਾਹੀਂ ਲੋਕ
ਨਲਕੇ ਕੋਲ ਲੈਟਰੀਨ ਨਹੀਂ ਲਗਾਉਂਦੇ ਸੀ। ਸਭ ਧਰਤੀ ਵਿੱਚ ਰਚਦਾ ਹੈ। ਨਹਿਰਾਂ ਦੇ ਕੋਲ ਪਾਣੀ
ਸਾਫ਼ ਹੁੰਦਾ ਹੈ। ਪਰ ਲੋਕ ਉਸ
ਵਿਚ ਵੀ ਗੰਦ ਸੁੱਟਣੋਂ ਨਹੀਂ ਹਟਦੇ। ਬਹੁਤੇ ਲੋਕ ਧਰਤੀ ਤੇ ਗੰਦੇ ਪਾਣੀ ਵਿੱਚੋਂ ਚੱਕ ਕੇ
ਚੀਜ਼ ਨਹੀਂ ਖਾਂਦੇ। ਭਾਵੇਂ ਧਰਤੀ ਮਾਂ
ਤੇ ਪਾਣੀ ਦੇਵਤਾ ਹੀ ਸਾਨੂੰ ਸਾਰਾ ਅਨਾਜ ਪੈਦਾ ਕਰਕੇ ਦਿੰਦੇ ਹਨ। ਅਨਾਜ ਜ਼ਿਆਦਾ ਚਿਰ ਪਿਆ
ਰਹੇ ਗਲ ਸੜ ਜਾਂਦਾ ਹੈ। ਕੱਚੇ ਨਾਲੋਂ ਪੱਕਿਆ ਹੋਇਆ ਭੋਜਨ ਛੇਤੀ ਖ਼ਰਾਬ ਹੁੰਦਾ ਹੈ। ਉਸ ਤੋਂ ਵੀ ਛੇਤੀ ਬੰਦੇ
ਦਾ ਖਾਂਦਾ ਹੋਇਆ ਭੋਜਨ ਪੇਟ ਵਿੱਚ ਖ਼ਰਾਬ ਹੋ ਜਾਂਦਾ ਹੈ। ਧਰਤੀ ਤੇ ਪਾਣੀ ਗੰਦ ਨੂੰ
ਫਿਰ ਸੋਧ ਦਿੰਦੇ ਹਨ। ਹਰ ਇੱਕ ਨੂੰ
ਗੰਦ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੈਨੇਡਾ ਵਰਗੇ
ਦੇਸ਼ ਵਿੱਚ ਕਈ ਅੱਖ ਬਚਾ ਕੇ ਤੁਰੀ ਜਾਂਦੀ ਕਾਰ-ਗੱਡੀ ਵਿਚੋਂ ਕੂੜਾ ਸਿੱਟ ਕੇ ਬੜੇ ਖ਼ੁਸ਼ ਹੁੰਦੇ ਹਨ।
ਜੇ ਕਿਤੇ ਪੁਲਿਸ ਵਾਲਾ ਦੇਖ ਲਵੇ ਟਿਕਟ ਵੀ ਦੇ ਜਾਂਦਾ ਹੈ। ਜਿਸ ਨਾਲ ਜਰਮਨਾਂ ਹੋ ਜਾਂਦਾ ਹੈ।
ਸ਼ੂਕਰ ਹੈ ਘਰਾਂ ਵਿੱਚ ਸੰਭਲ ਗਏ ਹਨ। ਇੱਕ ਬੰਦਾ ਸਿਟੀ ਟਰੇਨ ਦੇ ਟਰੈਕ ਲਾਈਨ ਉੱਤੋਂ ਕੂੜਾ ਕਰਕੱਟ
ਚੱਕ ਰਿਹਾ ਸੀ। ਭੂਜਿਉ ਚੁੱਕ ਕੇ, ਇੱਕ ਚਿਮਟੇ ਜਿਹੇ ਨਾਲ ਦੂਜੇ ਹੱਥ ਵਿੱਚ ਫੜੇ ਥੈਲੇ
ਵਿੱਚ ਪਾ ਰਿਹਾ ਸੀ। ਉਸ ਦੇ ਪਿੱਛੇ ਲਾਲ ਬੱਤੀ ਵਾਲਾ ਟਰੱਕ ਲੱਗਾ ਹੋਇਆ ਸੀ। ਕਿਤੇ ਰੇਲ ਨਾਂ ਆ
ਜਾਵੇ। ਉਹ 5 ਕਿੱਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਸੀ। ਹੁਣ ਆਪੇ ਦੇਖੋ ਜੇ ਕਿਸੇ ਬੰਦੇ ਨੇ 5
ਕਿੱਲੋਮੀਟਰ ਦੀ ਸਪੀਡ ਨਾਲ ਚੱਲ ਕੇ, ਮੋਟਰ ਦੇ ਬਰਾਬਰ ਤੁਰ ਕੇ 8 ਘੰਟੇ
ਕੰਮ ਕਰਨਾ ਹੋਵੇ। ਉਹ ਵੀ ਤੇਜ਼ ਤੁਰ ਕੇ, ਨਾਲ ਨਾਲ ਚਿਮਟੇ ਨਾਲ ਕੂੜਾ ਵੀ
ਚਕਣਾਂ ਹੋਵੇ। ਦੱਸੋ ਉਹ ਦੀ ਸ਼ਾਮ ਤੱਕ ਬੱਸ ਹੋ ਜਾਵੇਗੀ ਕਿ ਨਹੀਂ। ਅਗਰ ਅਸੀਂ ਕੂੜਾ ਸਿੱਟ ਕੇ ਗੰਦ
ਨਾਂ ਪਾਈਏ। ਕਿੰਨਾਂ ਚੰਗਾ ਹੋਵੇ। ਕਿੰਨੇ ਲੋਕਾਂ ਦਾ ਸਮਾਂ ਬੱਚ ਜਾਵੇ? ਲੋਕ ਸਫ਼ਾਈ ਕਰਨ ਵਾਲੇ ਕਿੰਨੇ
ਔਖੇ ਹੋ ਕੇ ਸਫ਼ਾਈ ਕਰਦੇ ਹਨ। ਕਈ ਉਵੇਂ ਫਿਰ ਕੂੜਾ ਸਿੱਟ ਕੇ ਗੰਦ ਪਾ ਦਿੰਦੇ ਹਾਂ। ਥੋੜ੍ਹਾ ਜਿਹਾ
ਧਿਆਨ ਦੇਣ ਦੀ ਲੋੜ ਹੈ। ਆਪਣਾ ਕੂੜਾ-ਕਰਕਟ ਤੇ ਗੰਦ ਆਪ ਸਮੇਟੀਏ। ਸਫ਼ਾਈ ਕਰੀ ਬਹੁਤ ਸੋਹਣੀ ਲੱਗਦੀ
ਹੈ। ਆਲਾ ਦੁਆਲਾ ਸੁਮਾਰਿਆ ਹੋਵੇ। ਤੰਦਰੁਸਤੀ ਰਹਿੰਦੀ ਹੈ। ਕਿਤੇ ਗੰਦਾ ਪਾਣੀ ਹੀ ਖੜਾ ਹੋਵੇ। ਅੱਜ
ਕਲ ਤਾਂ ਛੱਪੜਾਂ ਦੀ ਸਫ਼ਾਈ ਕਰ ਰਹੇ ਹਨ। ਮੱਛਰ ਤੇ ਹੋਰ ਗੰਧ ਨਾਲ ਬਿਮਾਰੀਆਂ ਲੱਗ ਜਾਂਦੀਆਂ ਹਨ।
ਮਲੇਰੀਆਂ ਫੈਲ ਜਾਂਦਾ ਹੈ। ਕੂੜੇ ਉੱਤੇ ਮੱਖੀਆਂ ਬੈਠ ਕੇ ਬਿਮਾਰੀਆਂ ਹੈਜ਼ਾ ਫੈਲਾਉਂਦੀਆਂ ਹਨ। ਕੂੜੇ
ਦੀ ਗੰਧ ਨਾਲ ਮੁਸ਼ਕ ਫੈਲਦਾ ਹੈ। ਜੋ ਸਾਫ਼ ਹਵਾ ਨੂੰ ਗੰਦਾ ਕਰਦਾ ਹੈ। ਸਾਡੇ ਸਾਹਾਂ ਅੰਦਰ ਜਾ ਕੇ
ਫੇਫੜੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਸਾਹ ਲੈਣਾ ਔਖਾ ਹੋ ਜਾਂਦਾ ਹੈ। ਲੱਗਦਾ ਹੈ, ਕਿਤੇ
ਜਾਨਵਰ ਜਾਂ ਮੁਰਦਾ ਮਰਿਆ ਪਿਆ ਹੋਵੇ। ਮੁਸ਼ਕ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਬੰਦਾ ਬਿਮਾਰ
ਹੋ ਜਾਂਦਾ ਹੈ। ਉਸ ਕੂੜਾ-ਕਰਕਟ ਤੇ ਗੰਦ ਦੀ ਥਾਂ ਫੁੱਲ ਬੂਟੇ ਲੱਗੇ ਹੋਣ, ਹਵਾ ਵਿੱਚ ਤਾਜ਼ਗੀ ਆ ਜਾਂਦੀ ਹੈ। ਹਵਾ ਮਹਿਕ ਉੱਠਦੀ ਹੈ। ਤਾਜ਼ਗੀ ਨਾਲ ਬੰਦਾ ਵੀ ਟਹਿਕ
ਉੱਠਦਾ ਹੈ।
ਜਿਹੜੇ ਲੋਕ
ਕੂੜੇ ਦੇ ਢੇਰਾਂ ਵਿੱਚ ਰਹਿੰਦੇ ਹਨ। ਝੁੱਗੀਆਂ ਵਾਲੇ, ਉਨ੍ਹਾਂ ਦੀ ਹਾਲਤ ਤਾਂ ਸਭ ਜਾਣਦੇ
ਹਨ। ਉਹ ਉਵੇਂ ਹੀ ਰਹਿਣ ਗੱਜ ਗਏ ਹਨ। ਕੰਮਚੋਰ ਹੋ ਗਏ ਹਨ। ਉਨ੍ਹਾਂ ਨੂੰ ਕੂੜਾ-ਕਰਕਟ ਤੇ ਗੰਦ
ਵਿਚੋਂ ਹੀ ਖਾਣ-ਪਹਿਨਣ ਨੂੰ ਲੱਭ ਜਾਂਦਾ ਹੈ। ਐਸੇ ਲੋਕਾਂ ਨੂੰ ਕੂੜੇ ਦੇ ਢੇਰ ਪਿਆਰੇ ਲੱਗਦੇ ਹਨ।
ਤਾਂਹੀ ਤਰੱਕੀ ਨਹੀਂ ਕਰ ਸਕੇ। ਕੂੜਾ-ਕਰਕਟ ਤੇ ਗੰਦ ਬਿਮਾਰੀ ਦਾ ਘਰ ਹੈ। ਉੱਥੇ ਮੱਛਰ, ਮੱਖੀਆਂ ਭਿਣਕਦੇ ਹਨ। ਫਿਰ ਬੰਦਿਆ ਤੇ ਭੋਜਨ ਉੱਤੇ ਬਹਿੰਦੇ ਹਨ। ਸਭ ਮੁੜ ਕੇ ਸਾਡੇ ਕੋਲ
ਵਾਪਸ ਆ ਜਾਂਦਾ ਹੈ। ਸਫ਼ਾਈ ਕਰਨ ਦਾ ਫ਼ਾਇਦਾ ਹੀ ਤਾਂ ਹੈ। ਜੇ ਇਸ ਕੂੜੇ ਨੂੰ ਜਾਲ ਦਿੱਤਾ ਜਾਵੇ।
ਅਗਰ ਇਸ ਨਾਲ ਮਿੱਟੀ ਤਾਕਤਵਰ ਬਣਦੀ ਹੈ। ਉਸ ਵਿੱਚ ਮਿਲਾ ਦਿੱਤਾ ਜਾਵੇ। ਜਿਵੇਂ, ਫਲਾਂ ਸਬਜ਼ੀਆਂ ਦੇ ਛਿਲਕੇ ਜਾਨਵਰਾਂ ਦਾ ਮਲ ਮੂਤੇ ਸੰਭਾਲ ਕੇ ਮਿੱਟੀ ਵਿੱਚ ਮਿਲਾ ਦਿੱਤਾ
ਜਾਵੇ। ਉਪਜ ਵੱਧ ਜਾਂਦੀ ਹੈ। ਧਰਤੀ ਪੋਲੀ ਹੋ ਜਾਂਦੀ ਹੈ। ਧਰਤੀ ਦੀ ਫ਼ਿਤਰਤ ਐਸੀ ਹੈ। ਸਕੀ ਮਾਂ
ਵਾਂਗ ਸਭ ਗੰਦ ਸਮੇਟ ਦਿੰਦੀ ਹੈ। ਆਪਣੇ ਵਿੱਚ ਲੁਕੋ ਲੈਂਦੀ ਹੈ। ਧਿਆਨ ਦੇਈਏ, ਕੂੜਾ-ਕਰਕਟ ਤੇ ਗੰਦ ਨਾਂ ਹੀ ਖਿਲਾਰੀਏ। ਆਪ ਤੰਦਰੁਸਤ ਰਹੀਏ, ਦੂਜਿਆਂ
ਦਾ ਵੀ ਭਲਾ ਸੋਚੀਏ। ਕਈ ਲੋਕ ਖ਼ਾਲੀ ਲਿਫ਼ਾਫ਼ੇ ਕੋਲ ਰੱਖਦੇ ਹਨ। ਰਸਤੇ ਵਿੱਚ ਜਾਂਦੇ ਹੋਏ, ਕੂੜਾ-ਕਰਕਟ ਤੇ ਗੰਦ ਚੱਕਦੇ ਜਾਂਦੇ ਹਨ। ਕਿੰਨੀ ਸੋਹਣੀ ਸੋਚ ਹੈ? ਸਭ ਦੀ ਸੋਚ ਇਹੋ ਜਿਹੀ
ਹੋ ਜਾਵੇ। ਧਰਤੀ ਉੱਤੇ ਸੋਹਣੀ ਸੁੰਦਰਤਾ ਦਿਸਣ ਲੱਗ ਜਾਵੇਗੀ। ਅਸੀਂ ਜਦੋਂ ਕਿਸੇ ਹੋਰ ਨੂੰ
ਕੂੜਾ-ਕਰਕਟ ਤੇ ਗੰਦ ਸਿੱਟ ਦੇ ਦੇਖੀਏ। ਉਸ ਨੂੰ ਜ਼ਰੂਰ ਟੋਕੀਏ। ਤਾਂ ਜਾ ਕੇ ਫ਼ਰਕ ਪੈ ਸਕਦਾ ਹੈ।
ਅਸੀਂ ਤੰਦਰੁਸਤ ਰਹਿ ਸਕਦੇ ਹਾਂ। ਕੈਨੇਡਾ ਵਿੱਚ ਬਹੁਤੀ ਕਮਾਈ ਸਫ਼ਾਈ ਕਰਕੇ ਹੀ ਕਮਾਈ ਜਾਂਦੀ ਹੈ। ਪਬਲਿਕ
ਥਾਵਾਂ ‘ਤੇ ਵੀ 24 ਘੰਟੇ ਸਫ਼ਾਈ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਸ਼ੀਸ਼ੇ ਉੱਤੇ ਉਂਗਲਾਂ ਦਾ ਨਿਸ਼ਾਨ ਵੀ
ਲੱਗ ਜਾਵੇ। ਸਾਫ਼ ਕਰਨ ਦੀ ਉਦੋਂ ਹੀ ਕੋਸ਼ਿਸ ਕੀਤੀ ਜਾਂਦੀ ਹੈ। ਹਰ ਥਾਂ ਚਕਨਾਚੱਟ ਲੱਗਦੀ ਹੈ।
Comments
Post a Comment