ਭਾਗ 17 ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋਂ ਹਟਾਂਗੇ? ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਸੀਂ ਨਿੱਕੇ ਬੱਚੇ ਹੀ ਬਣੇ ਰਹਿੰਦੇ ਹਾਂ। ਆਪਣੀ ਕੋਈ ਜੁੰਮੇਵਾਰੀ ਨਹੀਂ ਸਮਝਦੇ। ਜਿਸ ਦਿਨ ਜ਼ੁੰਮੇਵਾਰੀ ਸਮਝ ਗਏ, ਕਿਸੇ ਹੋਰ ਦੇ ਸਹਾਰੇ ਦੀ ਲੋੜ ਨਹੀਂ ਪੈਣੀ। ਸਾਨੂੰ ਕਦੋਂ ਸੁਰਤ ਆਵੇਗੀ? ਕਦੋਂ ਵੱਡੇ ਹੋਵਾਂਗੇ? ਕਦੋਂ ਤੱਕ ਦੂਜੇ ਦੇ ਗੁਣਾ ਦੀ ਵਾਹ ਵਾਹ ਕਰਦੇ ਰਹਾਂਗੇ। ਅਸੀਂ ਦੂਜੇ ਦਾ ਆਸਰਾ ਤੱਕਣੋਂ ਕਦੋਂ ਹਟਾਂਗੇ? ਗੋਡਣੀਆਂ ਉੱਤੇ ਰੁੜਣਾਂ ਤਾਂ ਆਉਂਦਾ ਹੈ, ਮਾਂ ਬੱਚੇ ਨੂੰ ਗੋਦੀ ਵਿਚੋਂ ਉਤਾਰਦੀ ਹੈ। ਜੇ ਮਾਂ ਬੱਚੇ ਦੇ ਗੋਡਿਆਂ ਨੂੰ ਸੱਟਾਂ ਤੋਂ ਬਚਾਏਗੀ। ਉਹ ਰੁੜਣਾਂ ਨਹੀਂ ਸਿੱਖ ਸਕਦਾ। ਤੁਰਨਾ ਉਦੋਂ ਆਉਂਦਾ ਹੈ। ਜਦੋਂ ਮਾਂ ਉਗਲ਼ੀਂ ਛੱਡ ਦਿੰਦੀ ਹੈ। ਬੱਚਾ ਮੂੰਹ ਪਰਨੇ ਵੀ ਡਿਗ ਜਾਂਦਾ ਹੈ। ਜਦੋਂ ਆਪੇ ਤੁਰਨ ਲੱਗ ਜਾਂਦਾ ਹੈ। ਸਾਰੇ ਵਿਹੜੇ ਵਿੱਚ ਚਾਬੜਾ ਪਾਉਂਦਾ ਫਿਰਦਾ ਹੈ। ਲੋਕ ਆਪ ਨੌਕਰੀਆਂ ਕਰਦੇ ਹਨ। ਘਰ ਚਲਾਉਂਦੇ ਹਨ। ਬੱਚੇ ਆਪ ਜੰਮਦੇ ਹਨ। ਜਦੋਂ ਰੱਬ ਦੀ ਬਾਰੀ ਆਉਂਦੀ ਹੈ। ਸੋਚਦੇ ਹਨ। ਰੱਬ ਦੂਜੇ ਬੰਦੇ ਕੋਲੇ ਹੈ। ਜਿਸ ਨੇ ਚਿੱਟੇ, ਪੀਲੇ, ਕਾਲੇ, ਨੀਲੇ ਕੱਪੜੇ ਪਾਏ ਹਨ। ਲੋਕਾਂ ਨੂੰ ਲੱਗਦਾ ਹੈ। ਰੱਬ ਉਨ੍ਹਾਂ ਦੇ ਕੱਪੜਿਆਂ ਵਿੱਚ ਲੁਕਿਆ ਬੈਠਾ ਹੈ। ਪਤਾ ਲੱਗ ਜਾਵੇ ਸਹੀਂ। ਕੋਈ ਨਵਾਂ ਨੰਗੀਆਂ ਲੱਤਾਂ, ਵੱਡੇ ਚੋਲ਼ੇ ਵਾਲਾ ਆਇਆ ਹੈ। ਲੋਕ ਸਾਧ ਦਾ ਮੂੰਹ ਦੇਖਣ ਜਾਂਦੇ ਹਨ। ਜਿੰਨਾ ਚਿਰ ਸਾਧ ਦੀ ਸ਼ਕਲ ਦੇਖਦੇ ਹਨਉੱਨੀ ਦੇਰ ਇੱਕ ਘੰਟੇ ਵਿੱਚ, ਇੱਕ ਸੁਖਮਣੀ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 40 ਅੰਗ, ਪੇਜ ਪੜ੍ਹ ਸਕਦੇ ਹਾਂ। ਜੇ ਪੂਰੇ ਗੁਰੂ ਨਾਲ ਪਿਆਰ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖਣ ਹਰ ਰੋਜ਼ ਕਿਉਂ ਨਹੀਂ ਜਾਂਦੇ? ਕਈ ਮਸੀਬਤ ਪੈਣ ‘ਤੇ ਹੀ ਜਾਦੇ ਹਨ। ਜਾਂ ਜਦੋਂ ਭਾਈ ਜੀ ਤੋਂ ਮੁੰਡਾ ਜੰਮਣ ਦੀ ਅਰਦਾਸ ਕਰਾਉਣੀ ਹੁੰਦੀ ਹੈ। ਪਿਆਰ ਗੁਰੂ ਨਾਲ ਨਹੀਂ, ਸਾਧਾਂ ਦੀਆ ਸ਼ਕਲਾਂ ਨਾਲ ਇਸ਼ਕ ਹੈ। ਸਾਧ ਕੈਸਾ ਨਾਮ ਜਪਾਉਂਦੇ ਹਨ? ਸਬ ਜਾਣਦੇ ਹਨ। ਤਰਜ਼ਾਂ ਕੱਢ ਕੇ, ਲੋਕ ਗੀਤ ਗਾਉਂਦੇ ਹਨ। ਸਾਧ ਰੰਧਾਵਾ ਜੱਟਾ, ਪੰਡਤਾ, ਬਾਹਮਣਾ, ਦਸ ਹੱਥਾਂ ਵਾਲੀ ਮਾਤਾ ਉੱਤੇ ਚੁਟਕਲੇ ਸੁਣਾਉਂਦੇ ਹਨ। ਜਾਤਾਂ ਉੱਤੇ ਲੋਕਾਂ ਨੂੰ ਆਪਸ ਵਿੱਚ ਭਿੜਾਉਣਾ ਜਿਉਂ ਹੈ। ਆਪ ਨੂੰ ਕਈ ਸਾਧ ਤਾਂ ਦੱਸਦੇ ਹਨ ਮੈਂ ਜੱਟ ਹਾਂ। ਕੋਈ ਇੱਕੀ ਦੁੱਕੀ ਨਹੀਂ ਹਾਂ। ਜੱਟਾ ਦੀ ਜਾਤ ਨੁੰ ਧਰਮਰਾਜ ਹੀ ਸਮਝਦੇ ਹਨ। ਇਹ ਜਾਤਾਂ ਵਿੱਚ ਦੁਆਰਾ ਲੋਕਾਂ ਨੂੰ ਵੰਡਣ ਵਾਲੇ ਤੁਹਾਨੂੰ ਗਿਆਨ ਦੇਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਅਲੱਗ-ਅਲੱਗ ਜਾਤਾਂ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛੱਕਾ ਕੇ ਸਿੱਖ ਖ਼ਾਲਸਾ ਕੌਮ ਸਾਜੀ। ਇਹ ਤਾਂ ਗੁਰੂਆਂ ਨੂੰ ਵੀ ਸੋਢੀ, ਵੇਦੀ ਕਹਿੰਦੇ ਹਨ। ਜੇ ਕੋਈ ਸਾਡੇ ਪ੍ਰਾਈਵੇਟ ਘਰ ਅੰਦਰ ਬੈਗਾਨਾ ਮਰਦ ਔਰਤ ਆ ਜਾਵੇ। ਮਰਦ ਪਤਨੀ ਵੱਲ ਕੇਂਦਰਿਤ ਹੋ ਜਾਵੇ। ਔਰਤ ਪਤੀ ਦੇ ਲੇਲੇ-ਪੇਪੇ ਸ਼ੁਰੂ ਕਰ ਦੇਵੇ। ਹੱਸ-ਹੱਸ ਬਾਤਾਂ ਕਰਨ। ਅੰਦਰ ਵੜ ਕੇ, ਕੁੰਡੇ ਲੱਗਾ ਲੈਣ, ਕੀ ਇਹ ਬਰਦਾਸ਼ਤ ਕਰਨ ਦੇ ਕਾਬਲ ਹੋਵੇਗਾ? ਡੇਰਿਆਂ ਦੀ ਚਰਚਾ ਛੱਡੋ, ਹੁਣ ਤਾਂ ਗੁਰਦੁਆਰੇ ਸਾਹਿਬ ਅੰਦਰ ਹੀ ਬੀਬੀਆਂ ਸਾਧਾਂ ਦੇ ਗੋਡਿਆ ਨਾਲ ਲੱਗੀਆਂ ਬੈਠੀਆਂ ਹੁੰਦੀਆਂ ਹਨ। ਇਹ ਔਰਤਾਂ ਆਪ ਚੱਲ ਕੇ ਉਨ੍ਹਾਂ ਸਾਧਾ ਕੋਲ ਜਾਂਦੀਆਂ ਹਨ। ਘਰਾਂ ਦੀਆਂ ਵਿਆਹੀਆਂ ਕੁਆਰੀਆਂ ਔਰਤਾਂ ਸਾਧਾਂ ਕੋਲ ਕਰਨ ਕੀ ਕਰਨ ਜਾਂਦੀਆਂ ਹਨ? ਕਈ ਤਾਂ ਮੂੰਹ ਕਾਲਾ ਕਰਕੇ, ਤਾਂਹੀਂ ਤਾਂ ਜ਼ਹਿਰ ਖਾ ਕੇ ਮਰ ਗਈਆਂ ਹਨ। ਲੋਕ ਸਾਧ ਨੂੰ ਕਿੱਚੀ ਫਿਰਦੇ ਹੁੰਦੇ ਹਨ। ਜਦੋਂ ਕਿ ਸਬ ਪਤਾ ਹੈ। ਰੱਬ ਨੂੰ ਆਪ ਯਾਦ ਕਰਨਾ ਪੈਣਾ ਹੈ। ਸਾਧ ਨੇ ਸਿਰ ਪਿੰਡੇ ਉੱਤੇ ਹੱਥ ਫੇਰ ਕੇ, ਰੱਬ ਜੰਤਰ, ਮੰਤਰ ਮਾਰ ਕੇ, ਕਿਸੇ ਵਿੱਚ ਪ੍ਰਗਟ ਨਹੀਂ ਕਰ ਦੇਣਾ। ਕੀ ਕਿਸੇ ਨੇ ਸਾਧ ਦੇ ਨੇੜੇ-ਤੇੜੇ ਰੱਬ ਦੇਖਿਆ ਹੈ? ਪੈਸੇ ਜ਼ਰੂਰ ਤੁਹਾਡੇ ਕੋਲੋਂ ਦਿਨ ਦਿਹਾੜੇ ਠੱਗ ਕੇ ਲੈ ਜਾਂਦੇ ਹਨ। ਸਾਧ ਨੇ ਬਾਂਹ ਫੜ ਕੇ ਚਿੱਕੜ ਵਿਚੋਂ ਵੀ ਨਹੀਂ ਕੱਢਣਾ। ਮੋਹ, ਕਾਮ, ਕਰੋਧ, ਹੰਕਾਰ, ਲੋਭ ਛੱਡ ਕੇ, ਦੁਨੀਆ ਤਰਨੀ ਤਾਂ ਬਹੁਤ ਔਖੀ ਹੈ। ਕਈ ਤਾਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਨਾਮ ਨੂੰ ਵੇਚ ਕੇ ਖਾਈ ਜਾਂਦੇ ਹਨ। ਕੀ ਇਹ ਸਾਧ ਉਸ ਵਰਗੇ ਹਨ? ਇਹ ਤਾਂ ਗੱਦੀਆਂ ਪਿੱਛੇ ਲੜਦੇ ਹਨ। ਲੜ ਕੇ ਕਈ ਗੱਦੀਆਂ ਬਣਾਈ ਬੈਠੇ ਹਨ। ਇਹ ਲੋਕਾਂ ਨੂੰ ਨਾਂ ਲੜਨ ਦੀ ਕੀ ਮੱਤ ਦੇਣਗੇ? ਮਾਇਆ ਦੇ ਮੋਹ ਤੋਂ ਦੂਰ ਰਹਿਣ ਲਈ ਕਹਿਣ ਵਾਲੇ ਸਾਧ ਆਪ ਅਰਬਪਤੀ ਹਨ। ਕੁੱਝ ਦਿਨ ਪਹਿਲਾਂ ਤੁਹਾਡਾ ਦਾਨ ਦੇ ਕੇ ਅਰਬਪਤੀ ਬਣਾਇਆ ਸਾਧ ਮਰ ਗਿਆ ਹੈ। ਸਾਧ ਦੇ ਮਰਨ ਬਾਅਦ ਹੀ ਪਤਾ ਲੱਗਿਆ ਹੈ। ਤੁਹਾਡੇ ਕੋਲੋਂ ਇਕੱਠਾ ਕੀਤਾ, ਮਾਇਆ ਦੇ ਪਿਆਰੇ ਸੱਪ ਦੀ ਮਾਰੀ ਕੁੰਡਲੀ ਥੱਲੇ ਕਿੰਨਾ ਮਾਲ ਹੈ?

ਅੱਜ ਦਾ ਹੁਕਮ ਨਾਮਾਂ ਇਹ ਸੀ। ਸੋਰਠਿ ਮਹਲਾ ਪ ਗੁਰਿ ਪੂਰੈ ਚਰਨੀ ਲਾਇਆ ।। ਹਰਿ ਸੰਗਿ ਸਹਾਈ ਪਾਇਆ ।।  (ਪੰਨਾਂ 623) ਤੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ, ਪੰਨੇ ਹਨ। ਬਾਣੀ ਵਿੱਚ ਬਾਰ-ਬਾਰ ਗੁਰੂ ਨਾਨਕ ਸ਼ਬਦ ਵਿੱਚ ਆਉਂਦਾ ਹੈ। ਭਗਤਾਂ ਦੀ ਬਾਣੀ ਵਿੱਚ ਭਗਤਾਂ ਦੇ ਆਪਣੇ ਨਾਮ ਆਉਂਦੇ ਹਨ। ਸ਼ਬਦ ਦੇ ਅਰਥ ਇਹ ਹਨ। ਜਿਸ ਮਨੁੱਖ ਨੇ ਪੂਰੇ ਗੁਰੂ ਨਾਨਕ ਜੀ ਦੁਆਰਾ ਰੱਬ ਨੂੰ ਲੱਭਿਆ ਹੈ। ਗੁਰੂ ਨਾਨਕ ਜੀ ਨੇ ਉਸ ਨੂੰ ਰੱਬ ਦੇ ਲੜ ਲਾਇਆ ਹੈ। ਉਸ ਨੂੰ ਹਰ ਸਮੇਂ ਰੱਬ ਹਰ ਥਾਂ ਆਪਣੇ ਕੋਲ ਹਾਜ਼ਰ ਦਿਸਦਾ ਹੈ।

 ਬਾਬਾ ਹਰੀ ਸਿੰਘ ਰੰਧਾਵਾ ਨੇ ਇਹ ਅਰਥ ਕੀਤੇ। ਉਸ ਨੇ ਕਿਹਾ, “ ਗੁਰੂ ਨਾਨਕ ਜੀ ਸੁੱਤੇ ਪਏ ਸੀ। ਮਾਤਾ ਜੀ ਨੇ ਗੁਰੂ ਨਾਨਕ ਜੀ ਨੂੰ ਜਗਾਉਣ ਲਈ ਨੌਕਰਾਣੀ ਭੇਜੀ। ਨੌਕਰਾਣੀ ਗੁਰੂ ਜੀ ਨੂੰ ਜਗਾਉਣ ਗਈ। ਬਾਂਹ ਵੱਲੋਂ ਸਿਰ ਵੱਲੋਂ ਹਲੂਣ ਕੇ ਜਗਾਉਣਾ ਠੀਕ ਨਾਂ ਲੱਗਾ। ਉਸ ਨੇ ਗੁਰੂ ਨਾਨਕ ਜੀ ਦੇ ਪੈਰ ਛੂਹੇ ਤਾਂ ਸੁੰਨ ਹੋ ਗਈ। ਸ਼ਾਂਤ ਹੋ ਗਈ। ਸੁੱਧ, ਬੁੱਧ ਭੁੱਲ ਗਈ। ਉਸ ਨੇ ਗੁਰੂ ਨਾਨਕ ਜੀ ਦਾ ਪੈਰ ਦਾ ਅੰਗੂਠਾ ਮੂੰਹ ਵਿੱਚ ਪਾ ਲਿਆ। ਨੌਕਰਾਣੀ ਗੁਰੂ ਜੀ ਦੇ ਪੈਰਾਂ ਨਾਲ ਜੁੜੀ ਬੈਠੀ ਰਹੀ। ਮੁੜ ਕੇ ਵਾਪਸ ਹੀ ਨਾਂ ਆਈ। ਮਾਤਾ ਤ੍ਰਿਪਤਾ ਜੀ ਨੇ ਆਵਾਜ਼ ਮਾਰੀ ਤਾਂ ਗੁਰੂ ਨਾਨਕ ਜੀ ਦੇ ਪੈਰ ਦਾ ਅੰਗੂਠਾ ਮੂੰਹ ਵਿੱਚੋਂ ਬਾਹਰ ਕੱਢ ਕੇ ਬਾਹਰ ਆਈ। ਨੌਕਰਾਣੀ ਆ ਕੇ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੀ, “ ਗੁਰੂ ਜੀ ਤਾਂ ਇੱਥੇ ਹੈ, ਨਹੀਂ ਹਨ। ਕਾਬਲ ਗਏ ਹਨ। ” ਮਾਤਾ ਜੀ ਨੇ ਆਵਾਜ਼ ਮਾਰੀ। ਗੁਰੂ ਜੀ ਬਾਹਰ ਆ ਗਏ। ਨਾਨਕੀ ਭੈਣ ਨੂੰ ਬਹੁਤ ਗ਼ੁੱਸਾ ਆਇਆ। ਵੀਰ ਨੇ ਮੈਨੂੰ ਨਹੀਂ ਦੱਸਿਆ। ਇੱਕ ਨੌਕਰਾਣੀ ਨੂੰ ਦੱਸ ਕੇ ਬਾਹਰ ਚਲਾ ਗਿਆ। ਨਾਨਕੀ ਭੈਣ ਆਪਣੇ ਵੀਰ ਕੋਲ ਖੜ੍ਹ ਗਈ। ਉਸ ਨੇ ਪੁੱਛਿਆ, ਨੌਕਰਾਣੀ ਤਾਂ ਕਹਿੰਦੀ, ਤੂੰ ਘਰ ਹੀ ਨਹੀਂ ਹੈ। ” ਗੁਰੂ ਨਾਨਕ ਜੀ ਨੇ ਕਿਹਾ, “ ਇਹ ਕਮਲੀ ਹੈ। “” ਉਸੇ ਵਕਤ ਨੌਕਰਾਣੀ ਕਮਲੀ ਹੋ ਗਈ। ਨੌਕਰਾਣੀ ਨੂੰ ਬ੍ਰਹਿਮ ਗਿਆਨ ਹੋ ਗਿਆ। ਲੋਕ ਪਰਲੋਕ ਦੀ ਸੋਝੀ ਹੋ ਗਈ। ਇਹ ਹੈ, ਭਾਈ ਗੁਰੂ ਦੀ ਮਹੱਤਤਾ, ਇਹੋ ਜਿਹਾ ਗੁਰੂ ਹੁੰਦਾ ਹੈ। ਗੁਰੂ ਦੇ ਪੈਰਾਂ ਵਿੱਚ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। “ “ਇਸ ਤਰਾਂ ਲੱਗਦਾ ਸੀ, ਜਿਵੇਂ ਇਹ ਨੌਕਰਾਣੀ ਤੇ ਗੁਰੂ ਜੀ ਦੇ ਕੋਲ ਹੀ ਖੜ੍ਹਾ ਸੀ। ਕਥਾ ਕਰਦਾ ਭੁੱਲ ਰਿਹਾ ਸੀ। ਉਹ ਕਦੇ ਨਾਨਕੀ ਕਹਿੰਦਾ ਸੀ। ਕਦੇ ਮਾਤਾ ਤ੍ਰਿਪਤਾ ਜੀ ਕਹਿੰਦਾ ਸੀ। ਜੇ ਮਾਤਾ ਤ੍ਰਿਪਤਾ ਜੀ ਦੀ ਮਾਰੀ ਆਵਾਜ਼ ਨੌਕਰਾਣੀ ਨੂੰ ਸੁਣ ਸਕਦੀ ਹੈ। ਗੁਰੂ ਜੀ ਪੈਰ ਅੰਗੂਠਾ ਮੂੰਹ ਵਿੱਚੋਂ ਚੂੰਗਣਾਂ ਛੱਡ ਕੇ ਬਾਹਰ ਆ ਸਕਦੀ ਹੈ ਤਾਂ ਮਾਂ ਦੀ ਆਵਾਜ਼ ਗੁਰੂ ਨਾਨਕ ਜੀ, ਅੰਤਰ ਜਾਮੀ ਨੂੰ ਕਿਉਂ ਨਹੀਂ ਸੁਣੀ? ਜਾਂ ਫਿਰ ਗੁਰੂ ਜੀ ਨੇ ਪੈਰ ਦਾ ਅੰਗੂਠਾ ਮੂੰਹ ਵਿੱਚ ਪਾਉਣ ਲਈ ਨੌਕਰਾਣੀ ਨੂੰ ਆਪਣੇ ਕੋਲ ਬਲਾਉਣਾ ਸੀ। ਇਸ ਦੇ ਅਰਥ ਕੈਲਗਰੀ ਸਪਾਈਸ ਵੀਡੀਉ ਨੇ ਵੀ 31 ਮਈ ਸਵੇਰੇ ਅੱਠ ਵਜੇ ਕੀਤੇ ਹਨ।

ਜਿੰਨੀਆਂ ਵੀ ਔਰਤਾਂ ਉੱਥੇ ਬੈਠੀਆਂ ਸੀ। ਵਾਹਿਗੁਰੂ, ਵਾਹਿਗੁਰੂ ਕਰ ਰਹੀਆਂ ਸਨ। ਨੌਕਰਾਣੀ ਨੇ ਗੁਰੂ ਜੀ ਪੈਰ ਅੰਗੂਠਾ ਮੂੰਹ ਵਿੱਚ ਪਾ ਲਿਆ। ਕੀ ਇਹ ਸੀਨ ਸੁਣਨ ਵਾਲਾ ਸੀ? ਬਿਲਕੁਲ ਸ਼ਰਮ ਨਾਕ ਸੀਨ ਸੀ। ਕੀ ਇਹ ਕੁਆਰੀਆਂ ਧੀਆਂ ਭੈਣਾਂ ਦੇ ਸੁਣਨ ਵਾਲੀ ਗੱਲ ਸੀ? ਪਰਾਏ ਮਰਦ ਦਾ ਅੰਗੂਠਾ ਮੂੰਹ ਵਿੱਚ ਪਾਉਣ ਦੀ ਗੱਲ ਕਰਨੀ, ਇਸ ਦਾ ਕੀ ਮਤਲਬ ਹੈ? ਸਾਧਾ ਦੇ ਪੈਰ ਚੱਟਦੇ ਰਹੋ। ਅੱਜ ਦੀਆ ਫ਼ਿਲਮੀ ਨੌਕਰਾਣੀਆਂ ਵੀ ਇਹੀ ਕਰਦੀਆਂ ਹਨ। ਗੱਪੀ ਸਾਧ ਚੱਟ-ਪੱਟੇ ਚੁਟਕਲੇ ਸੇਣਾਉਂਦੇ ਹਨ। ਲੋਕ ਤਾਂ ਆਪਣਾਂ ਮਨ ਪ੍ਰਚਾਉਣ ਜਾਂਦੇ ਹਨ।

 
 
 

Comments

Popular Posts