ਘਰ ਪਰਿਵਾਰ
- ਸਤਵਿੰਦਰ ਕੌਰ
ਸੱਤੀ (ਕੈਲਗਰੀ) -ਕੈਨੇਡਾ
satwnnder_7@hotmail.com
ਪੁਰੇ ਟੱਬਰ ਦੀ
ਜ਼ਿੰਮੇਵਾਰੀ ਮੇਰੇ ਸਿਰ ਉੱਤੇ ਪਈ।
ਧੋ-ਸੁੱਕਾ ਕੇ
ਕੱਪੜੇ ਸਾਰੇ ਘਰ ਦੀ ਸਫਾਈ ਕਰ ਲਈ।
ਆਟਾ ਗੁੰਨ੍ਹਦੀ
ਨੂੰ ਪਤੀ ਭਗਵਾਨ ਦੀ ਆਵਾਜ਼ ਪਈ।
ਦੱਸ ਤੂੰ
ਜੁਰਾਬਾਂ ਤੇ ਟਾਈ ਮੇਰੀ ਤੂੰ ਕਿਥੇ ਧਰ ਗਈ?
ਲੱਭੇ ਨਾਂ
ਤੋਲੀਆਂ, ਪੈਂਟ, ਤੇ ਸ਼ਰਟ ਪੈਰਿਸ ਕਰਨੋਂ ਪਈ।
ਉੱਠੀ ਨਹੀਂ ਬੇਬੀ
ਡੌਲ ਤਾਂ ਮੇਰੀ ਅਜੇ ਸੁੱਤੀ ਹੀ ਪਈ।
ਇਹਦੇ ਸਕੂਲ ਦੀ
ਚਿੰਤਾ ਸੱਤੀ ਮੇਰੇ ਇਕੱਲੀ ‘ਤੇ ਪਈ।
ਟੱਬਰ ਸਾਰੇ ਨੇ
ਮਿਲ ਕੇ ਸਤਵਿੰਦਰ ਤਾਂ ਝੱਲੀ ਕਰ ਲਈ।
ਇੱਕ ਰੋਟੀ ਤਵੇ
ਉਤੇ ਫੁੱਲੀ ਜਾਵੇ ਦੂਜੀ ਅਜੇ ਵੇਲਣੋਂ ਪਈ।
ਦਾਲ-ਸਬਜੀ ਬਣਾਈ
ਲੱਸੀ ਵਿਚੋਂ ਮੱਖਣੀ ਕੱਢਣੇ ਨੂੰ ਪਈ।
ਅਜੇ ਕਹਿੰਦਾ ਹੁਣ
ਜਾਗ ਵੀ ਜਾ ਤੂੰ ਤਾਂ ਅੱਧੀ ਸੁੱਤੀ ਪਈ।
ਰੱਬ ਰੱਖੇ
ਇੱਤਫਾਕ ਘਰ ਪਿਆਰ ਨਾਲ ਬੰਨਦਾਂ
- ਸਤਵਿੰਦਰ ਕੌਰ
ਸੱਤੀ (ਕੈਲਗਰੀ) -ਕੈਨੇਡਾ
ਨਣਦੇ ਨੀਂ ਤੇਰਾ
ਵੀਰਾ ਸਾਨੂੰ ਬੜਾ ਪਸੰਦ ਆ।
ਲੱਗਦਾ ਹੈ ਤਵੀਤ
ਉਹ ਤਾਂ ਮੇਰੇ ਹੀ ਗੱਲੇ ਦਾ।
ਮੇਰੀ ਜਿੰਦ ਜਾਨ
ਮੇਰੇ ਸਹਾਗੁਣ ਦਾ ਸਿੰਗਾਰ ਆ।
ਰੱਬ ਰੱਖੇ
ਇੱਤਫਾਕ ਘਰ ਪਿਆਰ ਨਾਲ ਬੰਨਦਾਂ।
ਨੱਣਦੇ ਵਿਰਾ
ਤੇਰਾ ਰੋਜ਼ ਬੜੇ ਮੂਡ ਚੇਜ ਕਰਦਾ।
ਸਾਡੇ ਨਾਲ ਕਦੇ
ਉਹ ਬੜਾ ਖਿੜ ਖਿੜ ਹੈ ਹੱਸਦਾ।
ਆਪ ਹੱਸਦਾ
ਦੁਹਰਾ ਹੋਵੇ ਮੈਨੂੰ ਲੋਟ ਪੋਟ ਕਰਦਾ।
ਖ਼ੁਸ਼ੀ ਵਿੱਚ
ਮੇਰੀਆਂ ਸਿਫ਼ਤਾਂ ਕਰਦਾ ਨਹੀਂ ਥੱਕਦਾ।
ਜਦੋਂ ਘੂਰੀ ਵੱਟ
ਤੱਕਦਾ ਮੇਰਾ ਸਾਹ ਜਾਂਦਾ ਸੁੱਕਦਾ।
ਜਾਨ ਸੂਲੀ ਉੱਤੇ
ਟੰਗਦਾ ਅੱਖਾਂ ਵਿਚੋਂ ਹੂੰਝੂ ਕੱਢਦਾ।
ਕਦੇ ਝਿੜਕਾਂ ਦੇ
ਕੇ ਮੇਰੇ ਸਾਰੇ ਵਲ਼ ਵਿੰਗ ਕੱਢਦਾ।
ਫਿਰ ਉਂਗਲ਼ ਨਾਲ
ਚੱਕ ਹੂੰਝੂ ਸਾਡੇ ਮੂਹਰੇ ਕਰਦਾ।
ਸੋਹਣੇ ਨੈਣਾਂ
ਵਿੱਚੋਂ ਮੋਤੀਆ ਨੂੰ ਇੰਜ ਨਹੀਂ ਕੇਰੀਦਾ।
ਮੇਰੇ ਮੂਹਰੇ
ਲੱਗ ਉਹ ਮੇਰੇ ਪੇਕਿਆਂ ਨੂੰ ਜੱਦੋ ਤੁਰਦਾ।
ਮਾਲਕ ਮੇਰਾ ਬੜਾ
ਪਿਆਰਾ ਰੱਬ ਵਰਗਾ ਲੱਗਦਾ।
ਜਾਨ ਕੱਢਦਾ ਸਤਵਿੰਦਰ
ਨੂੰ ਮਾਲਕੋ ਜਦ ਆਖਦਾ।
ਮੂਹਰੇ ਲਿਆ ਸੂਟ
ਰੱਖਦਾ ਕਹਿੰਦਾ ਪਾ ਮੂਹਰੇ ਖੱੜਜਾ।
ਕਮਾਈ ਹੱਥ ਧਰਦਾਸਾਡੇ
ਕੋਲੋਂ ਹਿਸਾਬ ਨਾ ਮੰਗਦਾ।
ਬੱਚੇ ਸੱਤੀ
ਹਵਾਲੇ ਕਰ ਮੌਜ ਮਸਤੀ ਆਪ ਕਰਦਾ।
ਦਾਲ ਰੋਟੀ ਦਾ ਕਦੇ
ਉਹ ਭੋਰਾ ਫ਼ਿਕਰ ਨਹੀਂ ਕਰਦਾ।
ਸੱਸ ਮਾਂਜੀ
ਪੁੱਤਰ ਤੇਰਾ ਜਾਨੋਂ ਪਿਆਰਾ ਬੜਾ ਲੱਗਦਾ।
ਜਦੋਂ ਅੱਖੋਂ ਉਹਲੇ
ਹੋਜੇ ਮੈਨੂੰ ਹੋ ਗਿਆ ਹਨੇਰ ਲੱਗਦਾ।
Comments
Post a Comment