ਭਾਗ 30 ਔਰਤ ਜਵਾਨ ਹੀ
ਰਹਿਤੀ ਹੈ, ਮਰਦ ਬੁੱਢਾ ਹੋ
ਜਾਤਾ ਹੈ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਵਿੰਦਰ ਦੇ ਕਹਿਣ ਉੱਤੇ ਵੀ ਗੁਰੀ ਇਮਲੀ ਲੈਣ
ਨਹੀਂ ਤੁਰਿਆ ਸੀ। ਉਸ ਨੇ ਕਹਿ ਦਿੱਤਾ ਸੀ, " ਇਹੋ ਜਿਹੇ ਖੇਖਨ ਮੈਨੂੰ ਸਹਿਣੇ ਨਹੀਂ ਆਉਂਦੇ। ਐਸੇ ਕੰਮ
ਆਪੇ ਕਰਿਆ ਕਰ। " ਵਿੰਦਰ ਨੇ ਕਿਹਾ, " ਮੇਰੇ ਬੱਚਾ ਹੋਣ ਵਾਲਾ ਹੈ। ਤੈਨੂੰ ਖੇਖਨ ਲੱਗਦਾ ਹੈ।
ਮੈਨੂੰ ਬੱਚਾ ਗਿਰਾਉਣ ਨੂੰ ਕਹਿੰਦਾ ਹੈ। ਬਾਜਵਾ ਦੇ ਵਿਆਹੀ ਹੋਈ ਦੇ ਆਪ ਬੱਚਾ ਜਮਾਉਂਦਾ
ਫਿਰਦਾ ਸੀ। " ਉਸ ਨੇ ਕਿਹਾ, " ਕੌਣ ਬਾਜਵਾ? ਤੈਨੂੰ ਕਿਨ੍ਹੇ ਕਿਹਾ ਹੈ? " ਵਿੰਦਰ ਨੇ ਕਿਹਾ, " ਤੇਰੀ ਕਾਪੀ ਦੇ ਲਿਖੀ ਪੜ੍ਹੀ ਹੈ। ਬਾਜਵਾ ਦੀ ਬੜੀ ਸੇਵਾ
ਕਰਦਾਂ ਰਿਹਾ ਹੈ। ਤਾਂ ਹੀ ਹੁਣ ਵੀ ਸਬ ਤੋਂ ਪਹਿਲਾਂ ਉਹੀ ਤੇਰੀ ਫ਼ੋਟੋ ਫੇਸ ਬੁੱਕ ‘ਤੇ ਲਈਕ ਕਰਦੀ ਹੈ।
" ਗੁਰਜੋਤ ਨੇ ਕਿਹਾ,
" ਸੱਚੀ ਉਸ ਨੂੰ ਮੈਂ ਬਹੁਤ ਲੁੱਟਿਆ
ਹੈ। ਦਿਲ ਦੀ ਬਹੁਤ ਖੁੱਲ੍ਹੀ ਹੈ। ਉਸ ਨੂੰ ਕੈਨੇਡਾ ਸੱਦਣ ਦਾ ਲਾਰਾ ਵੀ ਲਾਇਆ ਹੈ। ਅਸੀਂ ਦੋ ਦੋਸਤ ਉਸ ਕੋਲ ਜਾਂਦੇ ਹੁੰਦੇ
ਸੀ। ਉਦੋਂ ਸਾਡੀਆਂ ਦੋਨਾਂ ਦੋਸਤਾਂ ਦੀਆਂ ਗੋਡੀਆਂ ਲੱਗ ਗਈਆਂ। ਪਰ ਉਹ ਸਾਲੀ ਪੇਟ ਤੋਂ ਨਹੀਂ ਹੋਈ। ਤੂੰ ਝੱਟ ਮਾਂ
ਬਣਨ ਵਾਲੀ ਹੋ ਗਈ। ਕਈਆਂ ਨੂੰ ਤਾਂ ਸੁਆਉਣ ਦੀ ਲੋੜ ਹੈ। ਹੋਰ ਪਤਾ ਨਹੀਂ ਮੇਰੇ ਕੋਲੋਂ ਕਿੰਨੀਆਂ ਅਸ਼ੀਰਵਾਦ ਲੈ ਚੁੱਕੀਆਂ ਹਨ। ਬਾਜਵਾ ਨੇ ਕਦੇ ਮੱਥੇ ਉੱਤੇ
ਤਿਊੜੀ ਨਹੀਂ ਪਾਈ ਸੀ। ਉਹ ਕਦੇ-ਕਦੇ ਹਿੰਦੀ ਵੀ ਬੋਲਣ ਲੱਗ ਜਾਂਦੀ ਸੀ। ਕਈ ਬਾਰ ਕਹਿ ਚੁੱਕੀ ਸੀ, " ਔਰਤ ਜਵਾਨ ਹੀ
ਰਹਿਤੀ ਹੈ। ਮਰਦ ਬੁੱਢਾ ਹੋ ਜਾਤਾ ਹੈ। ਮੇਰਾ ਪਤੀ ਦਾ ਚਿੱਟੀ ਕੁੱਕੜੀ ਵਾਂਗ ਮੂੰਹ, ਸਿਰ ਤੋਂ ਚਿੱਟਾ
ਹੋਇਆ ਪਿਆ ਹੈ। ਅੱਗੇ ਨਾਲੋਂ ਕੱਦ ਵਿੱਚ ਛੋਟਾ ਹੁੰਦਾ ਜਾਂਦਾ ਹੈ। ਉਸ ਨੂੰ ਦੇਖ ਕੇ ਧੁੜਧੜੀਆ ਆਉਂਦੀਆਂ
ਹਨ। ਆਪ ਜੈਸੇ ਹੈਂਡਸਮ ਮਜ਼ਬੂਤ ਜਵਾਨ ਕੀ ਬਰਾਬਰੀ ਮੇਰਾ
ਪਤੀ ਕੈਸੇ ਕਰ ਸਕਤਾ ਹੈ? ਆਪ ਪੰਜਾਬੀ ਮੁੰਡੇ
ਬੜੇ ਸੋਹਣੇ ਸੁਨੱਖੇ ਗਬਰੂ ਹੋਤੇ ਹੈ। "
ਵਿੰਦਰ ਨੇ ਕਿਹਾ, " ਫਿਰ ਅੱਗੇ ਕੀ ਹੋਇਆ? ਬਾਜਵਾ ਨੇ ਤੇਰੇ
ਕੋਲੋਂ ਬੱਚਾ ਲੈ ਲਿਆ। ਕੀ ਤੂੰ ਹੀ ਬੱਚਾ ਦੇਣ ਦਾ ਪੁੰਨ ਖੱਟ ਲਿਆ? " ਜੋਤ ਨੇ ਕਿਹਾ, " ਜਦੋਂ ਅਸੀਂ ਦੋਨੇਂ ਦੋਸਤ ਹੇਠ ਊਤਾ ਕਰਦੇ ਹੰਭ
ਗਏ। ਉਸ ਨੇ ਸਾਡੀ ਬੱਸ ਕਰਾ ਦਿੱਤੀ। ਸਾਲੀ ਸਾਨੂੰ ਕੁੱਤੇ ਵਾਂਗ ਹੌਂਕਣ
ਲਾ ਦਿੰਦੀ ਸੀ। ਸਾਡੀ ਹਾਲਤ ਦੇਖ ਕੇ ਉਹ ਮਸ਼ਕਰੀਆਂ ਹੱਸਦੀ
ਰਹਿੰਦੀ ਸੀ। ਸਾਡਾ ਅੱਡੀਆਂ ਚੱਕ-ਚੱਕ ਕੇ, ਸਾਰਾ ਜ਼ੋਰ ਲੱਗ ਗਿਆ। ਬਾਜਵਾ ਨੂੰ ਨਿਆਣਾ ਨਾਂ ਠਹਿਰਿਆ। ਮੈਂ ਕਿਹਾ, " ਬਾਜਵਾ ਤੈਨੂੰ
ਕੁਟੀਆ ਵਾਲੇ ਸਾਧ ਕੋਲ ਲੈ ਚੱਲਦੇ ਹਾਂ। ਉਸ ਕੋਲ ਹੋਰ ਵੀ ਬਥੇਰੇ ਸੇਵਾਦਾਰ ਜਵਾਨ ਵੀ ਹਨ। ਧਰਮ ਨਾਲ ਉਹ ਗਾਡਰ
ਵਰਗਾ ਝੋਟੇ ਵਰਗਾ ਬਹੁਤ ਤਕੜਾ ਬੰਦਾ
ਹੈ। ਇੱਕੋ ਰਾਤ ਜ਼ਨਾਨੀ ਕੋਲ ਰੱਖਦਾ ਹੈ। ਬਾਜੇ ਵੱਜਣ ਲਾ ਦਿੰਦਾ ਹੈ। ਉਸ ਤੋਂ ਕਈਆਂ ਦੇ ਤਾਂ ਜੌੜੇ, ਤੀਗੜੇ ਲਾਲ
ਵੀ ਹੋਏ ਹਨ। ਇੱਕ ਜ਼ਨਾਨੀ ਦੇ ਇੱਕੋ ਬਾਰ ਵਿੱਚ 6 ਪੁੱਤ ਜ਼ੁੰਮੇ ਹਨ। ਔਰਤਾਂ ਤਾਂ ਉਸ ਕੋਲ ਮਿੱਠੇ ਤੇ ਮੱਖੀਆਂ ਵਾਂਗ ਚੁੰਬੜੀਆਂ
ਰਹਿੰਦੀਆਂ ਹਨ।" ਉਹ ਮੇਰੀ ਗੱਲ ਸੁਣ ਕੇ, ਹੱਸਦੀ ਹੋਈ ਬਾਥਰੂਮ ਚਲੀ ਗਈ। ਬਾਥਰੂਮ ਵਿੱਚ ਜਾ ਕੇ ਬਾਜਵਾ ਨੇ ਕਿਹਾ, " ਮੈਂ ਕਿਸੇ ਜਵਾਨ
ਮਰਦ ਦਾ ਬੱਚਾ ਜੰਮਣਾ ਚਾਹੁੰਦੀ ਹਾਂ। ਕੀ ਸਾਧ ਜਵਾਨ ਹੈ? ਤਾਂ ਟਰਾਈ ਕਰ ਲੈਂਦੀ ਹਾਂ। " ਮੈਂ ਪਿੰਨ ਨਾਲ
ਖੇਡ ਰਿਹਾ ਸੀ। ਮੇਰੇ ਹੱਥੋਂ ਪਿੰਨ ਛੁੱਟ ਕੇ ਬੈੱਡ ਤੋਂ ਪਿੱਛੇ ਜਾ ਡਿੱਗਾ। ਮੈਂ ਪਿੰਨ ਚੁੱਕਣ ਲੱਗਾ। ਉੱਥੇ ਸ਼ੀਸ਼ੇ
ਵਿੱਚ ਜੜੀਆਂ, ਫ਼ੋਟੋ ਰੱਖੀਆਂ
ਹੋਈਆਂ ਸਨ। ਮੈਂ ਫ਼ੋਟੋ ਕੱਢ ਕੇ ਦੇਖਣ ਲੱਗ ਗਿਆ। ਫ਼ੋਟੋ ਵਿੱਚ ਬਾਜਵਾ ਦੇ ਨਾਲ ਜਵਾਨ ਮੁੰਡਾ ਖੜ੍ਹਾ
ਸੀ। ਦੂਜੇ ਪਾਸੇ ਮੁਟਿਆਰ ਕੁੜੀ ਖੜ੍ਹੀ ਸੀ। ਨਾਲ ਹੀ ਬਾਜਵਾ ਆਪ ਖੜ੍ਹਾ ਸੀ। ਫ਼ੋਟੋ ਉੱਤੇ ਲਿਖਿਆ
ਸੀ। ਮੰਮੀ ਡੈਡੀ ਸਾਡੇ ਦੋਨਾਂ ਭੈਣ ਭਰਾਵਾਂ ਦਾ ਮੁੱਕਬਲ ਪਰਿਵਾਰ ਬਣਾਉਣ ਦਾ ਬਹੁਤ ਧੰਨਵਾਦ ਹੈ।
ਪਹਿਲਾਂ ਮੈਂ ਸੋਚਿਆ ਇਹ ਫ਼ੋਟੋ ਹੀ ਸਬ ਕੁੱਝ ਕਹਿੰਦੀ ਹੈ। ਮੈਂ ਬਾਜਵਾ ਨੂੰ ਕੀ ਪੁੱਛਣਾਂ ਹੈ? ਪਰਦਾ ਹੀ ਰੱਖ
ਲਵਾਂ। ਮੈਨੂੰ ਵੀ ਮੁਫ਼ਤ ਦੀ ਜ਼ਨਾਨੀ ਲੱਭੀ ਹੈ। ਪੂਰੀ ਖੁੱਲ ਖੇਡ ਹੈ। ਬੱਚਾ ਹੋਣ ਦੇ ਬਹਾਨੇ ਨਾਲ ਮਿਲਦੀ ਰਹੇਗੀ। ਜੇ ਪੁੱਛ ਲਿਆ ਗ਼ੁੱਸਾ ਹੀ
ਨਾਂ ਕਰ ਜਾਵੇ। ਫ਼ੋਟੋ ਮੇਰੇ ਹੱਥ ਵਿੱਚ ਸੀ। ਮੈਨੂੰ ਪਤਾ ਹੀ ਨਹੀਂ ਲੱਗਾ, ਬਾਜਵਾ ਕਦੋਂ ਮੇਰੇ
ਕੋਲੇ ਆ ਕੇ ਖੜ੍ਹ ਗਈ। ਉਸ ਨੇ ਮੈਨੂੰ ਕਿਹਾ, " ਇਹ ਬੱਚੇ ਹਨ। ਬਾਹਰ ਪੜ੍ਹਦੇ ਹਨ। ਤੂੰ ਬਹੁਤ ਸ਼ੈਤਾਨ
ਹੈ। ਸਬ ਕੁੱਝ ਜਾਣ ਗਿਆ ਹੈ। ਜੇ ਮੈਂ ਇਹ ਬਹਾਨਾ ਨਾਂ ਲਗਾਉਂਦੀ। ਤੂੰ ਮੈਨੂੰ ਕਿਥੇ ਮਿਲਣਾ ਸੀ? ਤੂੰ ਤਾਂ ਮੇਰਾ
ਇਕੱਲਾ-ਪਣ ਦੂਰ ਕਰ ਦਿੱਤਾ। ਬੜਾ ਮਜ਼ੇਦਾਰ ਬੰਦਾ ਹੈ। ਕਿਤੇ ਮੈਨੂੰ ਛੱਡ ਕੇ ਨਾਂ ਚੱਲਾਂ ਜਾਵੀਂ? " ਮੈਂ ਬਾਜਵਾ ਨੂੰ
ਕਿਹਾ, " ਜੇ ਮੈਂ ਤੇਰੀ ਐਡੀ
ਜ਼ਰੂਰਤ ਪੂਰੀ ਕਰਦਾ ਲੱਗਦਾ ਸੀ। ਤੂੰ ਮੈਨੂੰ ਹੀ ਕਹਿ ਦਿੰਦੀ। ਮੈਂ ਤਾਂ ਪੁੰਨ ਖੱਟਣ ਨੂੰ ਤਿਆਰ ਹੀ
ਰਹਿੰਦਾ ਹਾਂ। ਬੱਚੇ ਦਾ ਬਹਾਨਾ ਬਣਾਉਣ ਦੀ ਕੀ ਲੋੜ ਸੀ? ਤੂੰ ਅਨੰਦ ਲੈਂਦੀ ਰਹੀ। ਮੈਂ ਬੱਚਾ ਜਮਾਉਂਦਾ, ਝਮੇਲੇ ਵਿੱਚ ਫਸਿਆ
ਰਿਹਾ। " ਵਿੰਦਰ ਨੇ ਕਿਹਾ. “ ਜਿਹੜੇ ਸ਼ਹਿਰ ਵਿੱਚ ਜਾਂਦਾ ਹੈ। ਉਥੇ ਹੀ ਔਰਤਾਂ ਨਾਲ ਯਾਰੀਆਂ
ਲਾ ਲੈਂਦੇ ਹੈ। ਔਰਤਾਂ ਨੂੰ ਬੇਵਕੂਫ਼ ਬਣਾਈ ਚੱਲ। “ “ਵਿੰਦਰ ਸੱਚੀਂ ਮੈਨੂੰ ਉਸ ਦੇ ਘਰ ਦੀ ਮੌਜ
ਬਹੁਤ ਸੀ। ਦਿਨੇ ਕੈਨੇਡਾ ਨੂੰ ਆਉਣ ਦੇ ਕਾਗ਼ਜ਼ ਬਣਾਉਂਦਾ ਫਿਰਦਾ ਸੀ। ਪ੍ਰਭਾ ਵੀ ਉੱਥੇ ਹੀ ਨੇੜੇ
ਰਹਿੰਦੀ ਸੀ ਉਸ ਵੱਲ ਗੇੜਾ ਮਾਰ ਆਉਂਦਾ ਸੀ। ਹੋਰ ਕਾਲਜਾ ਮੂਹਰੇ ਖੜ੍ਹ ਕੇ, ਖਾਣ-ਪੀਣ ਦੇ ਸਮੇਂ ਮੈਂ ਬਾਜਵਾ ਕੋਲ ਆ ਜਾਂਦਾ ਸੀ। ਇਸ ਦਾ ਪਤੀ ਬਾਜਵਾ ਆਪ ਤਾਂ ਬਹੁਤੀ ਬਾਰ ਘਰ
ਹੀ ਨਹੀਂ ਆਉਂਦਾ ਸੀ। ਰਾਤ ਨੂੰ ਦਾਰੂ ਨਾਲ ਰੱਜ ਕੇ ਸੌਂ ਜਾਂਦਾ ਸੀ। ਬਾਜਵਾ ਮੇਰੇ ਹੀ ਕੋਲ ਸੌਂਦੀ ਸੀ। ਵਿੰਦਰ ਜਿਵੇਂ ਤੂੰ ਮੇਰਾ
ਖਹਿੜਾ ਨਹੀਂ ਛੱਡਦੀ। ਗੱਲਾਂ ਬਾਤਾਂ ਵਿੱਚ ਲੋਕ ਫੜਾਂ ਮਾਰਦੇ ਹਨ। ਔਰਤ ਕਿਸੇ ਬਗਾਨੇ ਮਰਦ ਤੋਂ
ਹੱਥ ਨਹੀਂ ਲਵਾਉਂਦੀ। ਬੜੀ ਅਣਖੀਲੀ ਹੈ। ਔਰਤਾਂ ਵਿੱਚ ਤਾਂ ਮੈਨੂੰ ਐਸਾ ਕੁੱਝ ਨਹੀਂ
ਦਿਸਦਾ। ਸਗੋਂ ਜੇ ਮੈਂ ਕਿਸੇ ਔਰਤ ਤੋਂ ਪਰੇ-ਪਰੇ ਰਹਿਣ ਦੀ ਕੋਸ਼ਿਸ਼ ਕਰਾਂ। ਔਰਤਾਂ ਮੇਰੀ ਪਿੱਠ ‘ਤੇ ਹੱਥ ਫੇਰ ਕੇ ਪਿਆਰ ਦੇ ਜਾਂਦੀਆਂ
ਹਨ। ਬਾਜਵਾ ਨੇ ਵੀ ਮੇਰੀ ਪਿੱਠ ‘ਤੇ ਹੱਥ ਫੇਰ ਕੇ ਹੀ ਮੈਨੂੰ ਬੜ੍ਹਾਵਾ ਦਿੱਤਾ ਸੀ। ਮੈਨੂੰ ਵੀ ਦਿਸਦਾ ਸੀ। ਉਹ ਮੇਰੇ ਤੋਂ
ਦੁੱਗਣੀ ਉਮਰ ਦੀ ਹੈ। ਜਦੋਂ ਡੂਮਣਾ ਚੋਈਦਾ ਹੈ। ਮੱਖੀਆਂ ਦੇ ਢੰਗ ਨਹੀਂ ਦੇਖੀਦੇ। ਆਪਾਂ ਗਾਂ ਦੇ
ਦੰਦਾ ਤੋਂ ਕੀ ਲੈਣਾ ਹੈ? ਥਾਪੀ ਦੇ ਕੇ ਚੋਈਦੀ
ਹੈ। ਜੇ ਔਰਤ ਹੀ ਹੌਸਲਾ ਬੜਾਈ ਕਰਦੀ ਹੋਵੇ। ਮਰਦਾਨਗੀ ਕਾਬੂ ਵਿੱਚ ਨਹੀਂ ਰਹਿੰਦੀ। ਕਈ ਔਰਤਾਂ
ਮੇਰੀ ਪਿੱਠ ਉੱਤੇ, ਹੱਥ ਫੇਰ ਕੇ, ਪੁੱਤ-ਪੁੱਤ
ਕਰਦੀਆਂ। ਜੱਫੀਆਂ ਪਾ ਕੇ, ਬੁਗੀਆਂ ਲੈਦੀਆਂ
ਹਨ। ਮੂੰਹ ਚੁੰਮ ਲੈਂਦੀਆਂ ਹਨ। ਕਈ ਬਾਰ ਉਸ ਸਮੇਂ ਜੇ ਦਾਰੂ ਦੇ ਪੈਗ ਲੱਗੇ ਹੋਣ। ਆਲਾ-ਦੁਆਲਾ ਦੇਖ
ਕੇ, ਮੈਂ ਵੀ ਹਿੰਮਤ ਕਰ
ਕੇ, ਜੁਆਬ ਵਿੱਚ ਜੱਫੀ
ਪੱਪੀ ਦੇ ਦਿੰਦਾ ਹਾਂ। ਸੰਗ ਖੁੱਲ ਜਾਂਦੀ ਹੈ। ਉਮਰਾਂ ਵਿੱਚ ਕੀ ਰੱਖਿਆ ਹੈ? ਗੱਲ ਤਾਂ ਮਨ-ਤਨ
ਮਿਲਣ ਨਾਲ ਬਣਦੀ ਹੈ। ਔਰਤ ਦੀ
ਚਾਬੀ ਮੇਰੇ ਹੱਥ ਵਿੱਚ ਹੈ। ਉਸ ਦੇ ਪੈਰਾਂ, ਗੋਡਿਆਂ ਨਾਲ ਲੱਗ ਕੇ, ਹਰ ਇੱਛਾ ਪੂਰੀ ਕਰ
ਲੈਂਦਾ ਹਾਂ। ਅਗਲੀ ਮੈਨੂੰ ਵਿਚਾਰਾ ਜਿਹਾ ਸਮਝ ਕੇ, ਸਬ ਕੁੱਝ ਲੁਟਾ ਦਿੰਦੀ ਹੈ। “ ਵਿੰਦਰ ਨੇ ਕਿਹਾ, " ਤੂੰ ਬੰਦਾ ਬਹੁਤ
ਠਰਕੀ ਹੈ। ਤੇਰੀ ਬਾਜਵਾ ਬੜੀ ਰੋਮਾਂਟਿਕ ਹੈ। ਜੇ ਤੁਹਾਡੇ ਇਹੀ ਲੱਛਣ ਹਨ। ਐਸੀਆਂ ਨੂੰ ਕੈਨੇਡਾ ਲੈ ਆ। ਬਹੁਤ ਬਿਜ਼ਨਸ
ਚੱਲੇਗਾ। ਕੈਨੇਡਾ ਵਿੱਚ ਨੌਕਰੀ ਕਰਨ ਆਏ, ਮਰਦ ਬਹੁਤ ਹਨ। ਔਰਤਾਂ ਘੱਟ ਹਨ। ਟਰੱਕ ਦੀ ਕਮਾਈ ਤੋਂ ਕਿਤੇ ਵੱਧ ਕਮਾਈ
ਹੈ। "
Comments
Post a Comment