ਭਾਗ 18 ਅਸੀਂ ਸਾਰੇ ਬੰਦੇ
ਇਨਸਾਨ ਹਾਂਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ
ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਨਵ ਜੰਮੇ ਬੱਚੇ ਨੂੰ ਜਿਹੜੀ ਮਰਜ਼ੀ ਬੋਲੀ ਸਿੱਖਾਂ ਦੇਵੇ। ਜਿਹੜੇ ਮਰਜ਼ੀ ਧਰਮ ਵਿੱਚ
ਪਾਲਣ ਪੋਸ਼ਣ ਕਰ ਲਵੋ। ਬੱਚਾ ਉਹੀ ਬਣ ਜਾਂਦਾ ਹੈ। ਮੈਂ ਕਲਕੱਤੇ ਨੇੜੇ ਧੰਨਵਾਦ ਵਿੱਚ ਪੈਂਦਾ ਹੋਈ
ਹਾਂ। ਚਾਚੇ ਦੇ ਵਿਆਹ “ ਤੇ ਮੇਰੇ
ਪਾਪਾ ਮੰਮੀ ਮੈਨੂੰ ਜਦੋਂ ਪਿੰਡ ਲੈ ਕੇ ਗਏ। ਮੈਂ 5 ਸਾਲ ਦੀ
ਸੀ। ਮੈਂ ਬੰਗਾਲੀ, ਹਿੰਦੀ, ਪੰਜਾਬੀ ਦੀ ਖਿਚੜੀ ਕਰਕੇ ਬੋਲ ਰਹੀ ਸੀ। ਮੈਂ ਹੀ ਦਾਦਕੇ ਨਾਨਕੇ ਵਿੱਚ ਵੱਡੀ ਔਲਾਦ
ਸੀ। ਮੇਰੀ ਦਾਦੀ ਮਾਂ ਨੂੰ ਫ਼ਿਕਰ ਪੈ ਗਿਆ। ਉਸ ਨੇ ਪਾਪਾ ਨੂੰ ਕਿਹਾ, “ ਇਸ ਨੂੰ ਪੰਜਾਬਣ ਬਣਾਉਣਾ ਹੈ। ਬੰਗਾਲਣ ਨਹੀਂ। “ ਜਿਵੇਂ ਕਿਵੇਂ ਹੋਵੇ, ਇਸ ਨੂੰ ਪਿੰਡ ਹੀ ਰੱਖ ਲੈਣਾ ਹੈ। ਮੈਨੂੰ ਮੇਰੇ
ਦੋ ਚਾਚਿਆਂ, ਚਾਚੀ, ਦੋ ਭੂਆਂ ਨਾਨਕਿਆਂ ਨੇ ਇਨ੍ਹਾਂ ਪਿਆਰ ਦਿੱਤਾ। ਮੈਂ ਪਿੰਡ ਰਹਿਣ ਲਈ ਤਿਆਰ ਸੀ।
ਮੇਰੀ ਮਾਂ ਮੈਨੂੰ ਪਿੰਡ ਨਹੀਂ ਛੱਡ ਕੇ ਗਈ। ਭਾਵੇਂ ਉਸ ਕੋਲ ਇੱਕ ਹੋਰ ਗੋਦੀ ਮੇਰੀ ਛੋਟੀ ਭੈਣ ਸੀ।
ਮੈਂ ਕਲਕੱਤੇ ਜਾ ਕੇ ਜੀਅ ਨਹੀਂ ਲਾਇਆ। 15 ਦਿਨਾਂ
ਬਾਅਦ ਗੁਆਂਢੀਆਂ ਨਾਲ ਪਿੰਡ ਵਾਪਸ ਆ ਗਈ। ਬੱਚਾ ਉਹੀ ਬਣਦਾ ਹੈ। ਉਸੇ ਦੀ ਰੀਸ ਕਰਦਾ ਹੈ। ਜੋ
ਸਾਹਮਣੇ ਹੋ ਰਿਹਾ ਹੋਵੇ। ਗੁਰਦੁਆਰਾ ਸਾਹਿਬ ਸਾਡੇ ਘਰ ਤੋਂ ਚਾਰ ਘਰ ਛੱਡ ਕੇ ਸੀ। ਉਹ ਵੀ ਦਾਦੀ
ਮਾਂ ਧੰਨ ਕੌਰ ਨੇ ਹੋਰ ਬੂੜੀਆਂ ਭਜਨ ਕੌਰ ਬਸ਼ੀਨੋ ਬੇਬੇ ਨਾਲ ਮਿਲ ਕੇ ਧਰਮਸਾਲyਲਾਂ ਦੇ ਇੱਕ ਕਮਰੇ ਵਿੱਚ ਦੂਰ ਪੈਂਦੇ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਲਿਆ ਕੇ
ਰੱਖ ਲਿਆ ਸੀ। ਪਾਪਾ ਤੇ ਤਾਇਆਂ ਟਰੱਕਾਂ ‘ਤੇ ਸਨ।
ਇਸ ਲਈ ਟਰੱਕਾਂ ਵਾਲਿਆਂ ਤੋਂ ਉਗਰਾਹੀ ਕਰਕੇ, ਪਿੰਡ
ਵਾਲਿਆਂ ਦੀ ਮਦਦ ਨਾਲ ਵਧੀਆਂ ਦੀਵਾਨ ਹਾਲ ਬਣਾ ਦਿੱਤਾ ਸੀ। ਜਦੋਂ ਵੀ ਗੁਰਦੁਆਰਾ ਸਾਹਿਬ ਜਾਂ ਸਾਡੇ
ਗੁਆਂਢੀਆਂ ਦੇ ਅਖੰਡ ਪਾਠ ਪ੍ਰਕਾਸ਼ ਹੁੰਦਾ। ਦਾਦੀ ਮਾਂ ਮੈਨੂੰ ਤੜਕੇ ਹੀ ਆਪਣੇ ਨਾਲ ਪਾਠ ਸੁਣਨ ਬੈਠਾਂ
ਲੈਂਦੀ ਸੀ। y ਦਾਦੀ ਤੱੜਕੇ ਹੀ ਆਪ ਨਲ਼ਕੇ ਦੇ ਨਿੱਘੇ ਪਾਣੀ ਨਾਲ ਨਹਾਉਂਦੀ ਸੀ। ਮੈਨੂੰ ਵੀ ਨਲ਼ਕੇ
ਥੱਲੇ ਕਰ ਦਿੰਦੀ ਸੀ। ਇੱਕ ਗੀਤ ਗਾਉਂਦੀ,ਜਲ
ਮਿਲਿਆਂ, ਪਰਮੇਸ਼ਰ ਮਿਲਿਆਂ, ਤਨ ਕੀ ਗਈ ਬਲਾ। ਅਖੰਡ ਪਾਠ
ਵਿੱਚ ਤੀਜੇ ਦਿਨ ਭਗਤ ਕਬੀਰ ਤੇ ਫ਼ਰੀਦ ਬਾਬਾ ਦੇ ਸਲੋਕ ਸਵੇਰੇ 4 ਕੁ ਵਜੇ ਆਉਂਦੇ ਸਨ। ਗੁਰਦੁਆਰਾ ਸਾਹਿਬ ਸ਼ਾਮ ਨੂੰ ਰਹਿਰਾਸ ਦਾ ਪਾਠ ਅਸੀਂ
ਬੱਚਿਆਂ ਨੇ ਵਾਰੀ ਵੱਟੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਸਵੇਰੇ ਤਾਂ ਛੇਤੀ ਨਾਲ ਹੀ ਮੱਥਾ ਟੇਕ ਕੇ
ਆ ਜਾਈਦਾ ਸੀ। ਹਰ ਸਵੇਰ ਦਾਦੀ ਪੱਲੇ ਵਿੱਚ ਹਰ ਰੋਜ਼ ਦਾਣੇ ਪਾ ਕੇ ਲੈ ਜਾਂਦੀ। ਅੱਧੇ ਨਿਸ਼ਾਨ ਸਾਹਿਬ
ਕੋਲ ਮੱਥਾ ਟੇਕ ਦਿੰਦੀ। ਉਸ ਨੂੰ ਜਾਨਵਰ ਖਾਂਦੇ ਸਨ। ਅੱਧਾ ਪੱਲਾ ਮਹਾਰਾਜ ਮੂਹਰੇ ਢੇਰੀ ਵਿੱਚ ਪਾ
ਦਿੰਦੀ। ਪੂਰਨਮਾਸ਼ੀ ਵਾਲੇ ਦਿਨ ਤਰਖਾਣਾਂ ਦੇ ਘਰ ਕੀਰਤਨ ਹੁੰਦਾ ਸੀ। ਕਾਲਜ਼ ਵਿੱਚ ਗੁਰਦੁਆਰਾ
ਸਾਹਿਬ ਸੀ। ਗਿਆਰਵੀਂ ਕਲਾਸ ਵਿੱਚ ਮੈਂ ਆਪ ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਭੋਗ ਪਾ ਦਿੱਤਾ। ਜੈਸਾ
ਦੇਖਾਗੇ, ਵੇਸੇ ਹੀ ਬਣੇਗੇ।
ਮੰਦਰ ਵਿੱਚ ਰਾਮ-ਨੌਵੀਂ ‘ਤੇ ਵੀ ਪੂਰੀਆਂ ਖਾਣ ਜ਼ਰੂਰ ਜਾਣਾ ਹੁੰਦਾ ਸੀ। ਸਾਡੇ ਘਰ
ਵਿੱਚ ਜਾਤ ਪਾਤ ਦੀ ਕਦੇ ਗੱਲ ਨਹੀਂ ਹੋਈ ਸੀ। ਅਸੀਂ ਜੱਟ ਹਾਂ,
ਨਾਂ ਹੀ
ਮੈਨੂੰ ਸਿਖਾਇਆ ਗਿਆ। ਜੱਟ ਤਾਂ ਇੱਕ ਕਿੱਤਾ ਹੈ। ਸਾਰੇ ਅਸੀਂ ਕਿਸੇ ਨਾਂ ਕਿਸੇ ਕੰਮ ਨਾਲ ਜੁੜੇ ਹਾਂ।
ਉਹੀ ਸਾਡੇ ਨਾਮ ਪੱਕ ਗਏ। ਪਾਪਾ ਜੀ, ਤਾਇਆਂ, ਚਾਚਾ ਕਲਕੱਤੇ ਦੇ ਡਰਾਇਵਰ ਸਨ। ਸਾਡੇ ਘਰ ਨੂੰ ਕਲਕੱਤੇ
ਦੇ ਡਰਾਇਵਰ ਦਾ ਕਹਿੰਦੇ ਸਨ। ਛੋਟਾਂ ਚਾਚਾ ਫ਼ੌਜ ਵਿੱਚ ਹੋਣ ਕਰਕੇ ਫ਼ੌਜੀ ਕਹਿੰਦੇ ਸਨ। ਫਿਰ ਕੈਨੇਡਾ
ਵਾਲੇ ਕਹਿਣ ਲੱਗ ਗਏ। ਦੁਨੀਆ ਤਾਂ ਮਿੰਟ ਮਿੰਟ ‘ਤੇ ਬਦਲਦੀ ਹੈ। ਅਸੀਂ ਆਪ ਇੱਕ ਸਟੈਂਡ ਲਈਏ। ਅਸੀਂ
ਸਾਰੇ ਬੰਦੇ ਇਨਸਾਨ ਹਾਂ। ਸਿੱਧੀ ਸਾਧੀ ਜ਼ਿੰਦਗੀ ਬਤੀਤ ਕਰੀਏ। ਮੇਰੇ ਨਾਲ ਹਿੰਦੂਆਂ, ਬ੍ਰਾਹਮਣਾਂ, ਰਮਦਾਸੀਆਂ
ਹਰ ਵਰਗ ਦੇ ਮੁੰਡੇ ਕੁੜੀਆਂ ਪੜ੍ਹਦੇ ਸਨ। ਮੁਸਲਮਾਨ ਕੋਈ ਵੀ ਕਲਾਸ ਵਿੱਚ ਨਹੀਂ ਸੀ। ਕਿਉਂਕਿ ਆਪ
ਨੂੰ ਲੀਡਰ ਮਹਾਨ ਕਹਾਉਣ ਵਾਲਿਆਂ ਨੇ, ਇਹ ਚੁਣ
ਚੁਣ ਕੇ ਮਾਰ ਦਿੱਤੇ ਸਨ। ਦਾਦੀ ਦੱਸਦੀ ਸੀ,” ਪਿੰਡ
ਦੀ ਮਡੀਰ ਹਲਕੇ ਕੁੱਤੇ ਵਾਂਗ ਫਿਰਦੀ ਸੀ। ਖ਼ੂਨ ਨਾਲ ਧਰਤੀ ਲਾਲ ਹੋ ਗਈ ਸੀ। ਬਹੁਤ ਮੁਸਲਮਾਨ ਪਿੰਡ
ਵਾਲਿਆਂ ਨੇ ਮਾਰ ਦਿੱਤੇ ਸਨ। ਖੂਹ ਵਿੱਚੋਂ ਪਾਣੀ ਖੂਨ ਵਾਲਾ ਲਾਲ ਆਉਂਦਾ ਸੀ। “ ਬਹੁਤੇ ਉਨ੍ਹਾਂ ਵਿਚੋਂ ਹੀ 1947 ਤੇ 1984 ਦੇ
ਸ਼ਰਾਰਤੀ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਚੱਲਾਂ ਰਹੇ ਹਨ। ਜਿਹੜੇ ਆਪ ਧਰਮ ਲਈ ਮਰਨ ਗਏ, ਪਰ ਹੋਰਾਂ ਦੇ ਪੁੱਤ ਮਰਾਂ ਕੇ ਆਪ ਕੌਮ ਦੇ ਆਗੂ ਬਣ ਗਏ। ਸਾਡੇ ਪਿੰਡ 1947 ਵਿੱਚ ਜਿਨ੍ਹਾਂ ਨੇ ਮੁਸਲਮਾਨ ਵੱਡੇ ਸੀ। ਉਨ੍ਹਾਂ
ਸ਼ਰਾਰਤੀਆਂ ਦਾ ਭੋਪਾਲ ਵਿੱਚ ਉਹੀ ਹਾਲ ਹੋਇਆ। ਲਾਸ਼ਾਂ ਵੀ ਨਹੀਂ ਲੱਭੀਆਂ। ਮੱਤ ਸਮਝੋਂ ਉਹ ਨਿਆਂ
ਨਹੀਂ ਕਰਦਾ। ਉਸ ਰੱਬ ਦੀ ਲਾਠੀ ਜਦੋਂ ਬੱਝਦੀ ਹੈ। ਆਵਾਜ਼ ਨਹੀਂ ਕਰਦੀ। ਇਹ ਨਸਲਾਂ ਦੇ ਭੇਦ ਅਕਲਾਂ
ਵਾਲਿਆਂ ਨੇ ਪਏ ਹਨ। ਜਨਤਾ ਨੂੰ ਧਰਮ ਦਾ ਡੱਗਾ ਵੱਜਾਂ ਕੇ ਨਚਾ ਰਹੇ ਹਨ। ਇੱਕ ਦੂਜੇ ਬੰਦਿਆਂ ਨੂੰ
ਭੈੜਾਂ ਭੈੜਾਂ ਕੇ ਮਰਾ ਰਹੇ ਹਨ। ਕਦੇ ਧਰਮ ਦੇ ਨਾਮ ਤੇ ਕਦੇ ਪਸ਼ੂਆਂ ਦੇ ਨਾਮ ਦੀ ਦੁਹਾਈ ਪਾ ਕੇ
ਖ਼ੂਨ ਕਰਾਉਂਦੇ ਹਨ। ਇਹ ਧਾਰਮਿਕ, ਰਾਜਨੀਤਿਕ
ਲੀਡਰ ਆਪ ਉਹੀ ਸਾਰੇ ਪਸ਼ੂਆਂ ਨੂੰ ਬਲੀ ਦੇ ਨਾਮ ਥੱਲੇ ਸਿੱਖ ਅੰਮ੍ਰਿਤਧਾਰੀ ਆਪ ਨੂੰ ਵੈਜੀ, ਵੈਸ਼ਨੂੰ ਕਹਾਉਣ ਵਾਲੇ, ਤੜਕੇ ਲਾ
ਕੇ ਹੱਡੀਆਂ ਸਣੇ ਸਮੇਟ ਜਾਂਦੇ ਹਨ। ਆਏ ਗਏ ਵੱਡੇ ਲੀਡਰ ਦੀ ਸੇਵਾ ਵਧੀਆਂ ਸ਼ਰਾਬ ਕਬਾਬ ਨਾਲ ਕਰਦੇ
ਹਨ। ਮਨੁੱਖਤਾ ਵਿੱਚ ਵੈਰ ਪਾਈ ਜਾਂਦੇ ਹਨ।
1984 ਵਿੱਚ
ਪਾਪਾ ਜੀ ਦਾ ਐਕਸੀਡੈਂਟ ਹੋ ਗਿਆ ਸੀ। ਤਾਂ ਸਾਡੇ ਪਿੰਡ ਦੇ ਪੰਡਤਾਂ ਦੇ ਮੁੰਡੇ ਨੇ ਪਾਪਾ ਜੀ ਨੂੰ
ਸੜਕ ਤੋਂ ਚੁੱਕਿਆਂ। ਜੇ ਨਾਂ ਸਮੇਂ ਸਿਰ ਚੁੱਕਦਾ, ਅਸੀਂ ਉਸ
ਦੀਆਂ ਛੇ ਧੀਆਂ ਯਤੀਮ ਹੋ ਜਾਂਦੀਆਂ। ਸ਼ਾਇਦ ਅੱਜ ਕੈਨੇਡਾ ਨਾਂ ਵੀ ਹੁੰਦੀਆਂ। ਧੀ ਤਾਂ ਇੱਕ
ਵਿਆਹੁਣੀ ਔਖੀ ਹੈ। ਉਸ ਬਾਹਮਣਾਂ ਦੇ ਮੁੰਡੇ ਨੇ ਪਾਪਾ ਜੀ ਨੂੰ ਕੋਲੋਂ ਫ਼ੀਸ ਲਾਂ ਕੇ ਹਸਪਤਾਲ ਦਾਖ਼ਲ
ਕਰਾਇਆਂ। ਬੰਦਾ ਕੋਈ ਵੀ ਮਾੜਾ ਨਹੀਂ ਹੁੰਦਾ। ਸਾਰਿਆਂ ਵਿੱਚ ਲਾਲ ਖ਼ੂਨ, ਅੱਖਾਂ, ਕੰਨ, ਹੱਥ, ਪੈਰ ਸਾਰੇ
ਅੰਗ ਬਰਾਬਰ ਹਨ। ਰੱਬ ਸਾਡੇ ਅੰਦਰ ਹੈ। ਧਰਮ ਦਾ ਅਸੀਂ ਬੀੜਾਂ ਕੀ ਚੁੱਕਿਆਂ ਹੈ? ਕਿਹੜਾ ਧਰਮ, ਧਰਮ
ਗ੍ਰੰਥ ਕਹਿੰਦਾ ਹੈ। ਬੰਦੇ ਮਾਰੋਂ। ਦੂਜਿਆਂ ਦਾ ਜੀਣਾ ਦੂਬਰ ਕਰੋਂ। ਦੂਜੇ ਦੇ ਮਾਲ ਤੇ ਔਰਤ ਉਤੇ
ਐਸ਼ ਕਰੋਂ। ਅੱਜ ਦੇ ਜ਼ਮਾਨੇ ਵਿੱਚ ਹਰ ਕੋਈ ਆਪਣਾ ਸਰੀਰਕ ਸੁੱਖ ਹੀ ਭੋਗਣਾ ਚਾਹੁੰਦਾ ਹੈ। ਹੋਰਾਂ ਦਾ
ਸਾਰਾਂ ਧੰਨ ਵੀ ਉਸੇ ਦਾ ਹੋ ਜਾਵੇ। ਦੂਜੇ ਦੀ ਔਰਤ ਵੀ ਉਸੇ ਦੀ ਹੋ ਜਾਵੇ। ਆਪਣੀ ਔਰਤ ਚਾਰ ਦੁਆਰ
ਅੰਦਰ ਪੜਦੇ ਵਿੱਚ ਬਠਾਈ ਹੁੰਦੀ ਹੈ। ਜਾਣਦੇ ਨੇ ਜਿਹੋ ਜਿਹੇ ਆਪ ਹਨ। ਉਹ ਜਿਹੀ ਨੀਅਤ ਦੇ ਮਾਲਕ
ਹੋਰ ਵੀ ਹਨ। ਜਿਹੜਾ ਬੰਦਾ ਇਹ ਵੈਰ, ਵਿਰੋਧ, ਈਰਖਾ, ਫੁੱਟ, ਲੜਾਈ, ਝਗੜੇ, ਬੰਦੇ ਮਾਰਨੇ, ਅੱਗਾਂ
ਲਾਉਣੀਆਂ ਦੀ ਸਿੱਖਿਆਂ ਦਿੰਦਾ ਹੈ। ਉਹ ਰਾਕਸ਼, ਆਦਮ ਖਾਣਾ
ਹੋ ਸਕਦਾ ਹੈ। ਇਨਸਾਨ ਨਹੀਂ। ਪਰ ਕੀ ਕਰੀਏ? ਹਰ ਕੌਮ
ਵਿੱਚ ਆਗੂ ਇਹੋ ਜਿਹਾ ਕੁਛ ਕਰਦੇ ਹਨ। ਗ਼ਰੀਬ ਬੰਦੇ ਧਰਮ ਦੀ ਆੜ ਵਿੱਚ ਮਰਵਾਉਂਦੇ ਹਨ। ਆਪ ਕੁਰਸੀਆਂ
ਤੇ ਬੈਠੇ ਹਨ। ਲੋਕ ਇਹੋ ਜਿਹਿਆਂ, ਪਿੱਛੇ
ਲੱਗ ਕਿਉਂ ਜਾਂਦੇ ਹਨ? ਕੀ ਆਪ
ਜਿਊਣਾ ਨਹੀਂ ਚਾਹੁੰਦੇ? ਕੀ ਜਿਊਣ
ਦਾ ਹੱਕ ਧਾਰਮਿਕ, ਰਾਜਨੀਤਿਕ
ਲੀਡਰਾਂ ਨੂੰ ਹੀ ਹੈ? ਕਦੋਂ ਤੱਕ
ਮੂਹਰੇ ਹੋ ਕੇ ਮਰਦੇ ਰਹੋਗੇ? ਆਪਣੀ
ਲਾਸ਼ਾਂ ਵਿਛਾ ਕੇ ਧਾਰਮਿਕ, ਰਾਜਨੀਤਿਕ
ਲੀਡਰਾਂ ਨੂੰ ਗੱਦੀਆਂ ਥਾਪਦੇ ਰਹੋਗੇ? ਮੱਤ
ਸਮਝੋਂ ਇਹ ਧਾਰਮਿਕ, ਰਾਜਨੀਤਿਕ
ਲੀਡਰਾ ਤੁਹਾਡੇ ਤੇ ਰਹਿਮ ਕਰਨਗੇ। ਇਨ੍ਹਾਂ ਨੂੰ ਆਪਣੇ ਵਰਗੇ ਕੀੜੇ ਮਕੋੜੇ ਲੱਗਦੇ ਹਨ। ਜਿਵੇਂ
ਆਪਾਂ ਨਹੀਂ ਦੇਖਦੇ, ਪੈਰ ਥੱਲੇ
ਰੋਜ਼ ਕਿਨ੍ਹੇ ਕੀੜੇ ਮਰਦੇ ਹਨ। ਇਸੇ ਤਰ੍ਹਾਂ ਧਾਰਮਿਕ, ਰਾਜਨੀਤਿਕ
ਲੀਡਰਾਂ ਵੀ ਨਹੀਂ ਲੇਖਾਂ ਜੋਖਾਂ ਰੱਖਦੇ। ਬੰਦੇ ਜੋ ਮਾਰਦੇ ਵੀ ਹਨ। ਕਿਨ੍ਹੇ ਕੁ ਮਾਰ ਦੇਵੋਗੇ।
ਫਿਰ ਤੁਹਾਡਾ ਕੀ ਸਵਰ ਜਾਵੇਗਾ? ਮਨ, ਦਿਮਾਗ਼ ਪਾਗਲ ਜ਼ਰੂਰ ਹੋ ਜਾਵੇਗਾ। ਇਹੀ ਅਸਲ ਵਿੱਚ ਪਾਗਲ ਪਨ ਹੈ।
Comments
Post a Comment