ਪੂਰੀ ਦੁਨੀਆਂ ਵਿੱਚੋਂ ਤੂੰਹੀ
ਦਿਸਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕੈਨੇਡਾ
satwinder_7@hotmail.com
ਜਦੋਂ ਹੱਸ ਕੇ ਮੇਰੇ ਮੂਹਰੇ
ਸ਼ਰਮੋਉਂਦਾ। ਮੇਰੀ ਹਰ ਗੱਲ ਵਿੱਚ ਤੂੰ ਤਾਂ ਹਾਮੀ ਭਰਦਾ।
ਦਿਲ ਰੁਗ ਭਰਕੇ ਹੈ ਤੂੰ ਮੇਰਾ
ਕੱਢ ਲੈਂਦਾ। ਹਾਂਜੀ-ਹਾਂਜੀ ਕਹਿਕੇ ਹੂੰਗਾਰਾ ਭਰਦਾ।
ਕਹਿੱਣ ਤੋਂ ਪਹਿਲਾਂ ਦਿਲ ਦੀ ਤੂੰ
ਬੁੱਝਦਾ। ਜਾਨੋਂ ਪਿਆਰੀਏ ਤੈਨੂੰ ਪਿਆਰ ਕਰਦਾ।
ਮੇਰੇ ਦਿਲ ਦੀ ਤੂੰ ਤਾਂ ਧੱੜਕਣ
ਬੱਣਦਾ। ਸੱਤੀ ਹਾਰਟ-ਬੀਟ ਨੂੰ ਤੇਜ਼ ਹੋਰ ਕਰਦਾ।
ਦਿਲ ਕੱਢਦਾ ਅੱਖਾ ਤੋਂ ਪਰੇ
ਹੱਟਦਾ। ਤੈਨੂੰ ਮੂਹਰੇ ਰੱਖਣ ਨੂੰ ਮੇਰਾ ਦਿਲ ਕਰਦਾ।
ਦਿਲ ਤੱਕ-ਤੱਕ ਕੇ ਤੈਨੂੰ ਨਹੀਂ
ਰੱਜਦਾ। ਸਾਰੀ ਦੁਨੀਆਂ ਤੋਂ ਤੂੰ ਪਿਆਰਾ ਲੱਗਦਾ।
ਉਦੋਂ ਪੂਰਾ ਪੂੰਨਿਆਂ ਦਾ ਚੰਦ
ਚੜ੍ਹਦਾ। ਜਦੋਂ ਤੂੰ ਤਾਂ ਆ ਕੇ ਸਾਡੇ ਮੂਹਰੇ ਖੜ੍ਹਦਾ।
ਪੂਰੀ ਦੁਨੀਆਂ ਵਿੱਚੋਂ ਤੂੰਹੀ
ਦਿਸਦਾ। ਜਿਹਦਾ ਨਾਮ ਦਿਲ ਕਿਸੇ ਨੂੰ ਨੀ ਦੱਸਦਾ।
Comments
Post a Comment