ਭਾਗ 36 ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਿੰਨਾਂ ਦੀ ਗਿਆਨ ਵੱਲ ਥੋੜੀ ਅੱਖ ਖੁੱਲ੍ਹੀ ਹੈ। ਉਹ ਧਰਮਿਕ ਥਾਵਾਂ ਦੀ ਯਾਤਰਾ ਕਰਦੇ ਫਿਰਦੇ ਹਨ। ਧਰਮਿਕ ਥਾਵਾਂ ਦੇ ਦਰਸ਼ਨ ਕਰਦੇ ਫਿਰਦੇ ਹਨਜਿਤਨਾ ਇਹ ਸਾਰਾ ਸੰਸਾਰ ਹੈਹਰ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸਨ ਕਰਦਾ ਹੈ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀਸਿਰਫ਼ ਦਰਸ਼ਨ ਕਰਕੇ, ਮਨ ਉਜਲ ਨਹੀਂ ਹੁੰਦਾ, ਬਾਣੀ ਨੂੰ ਸੁਣ, ਪੜ੍ਹ ਕੇ ਅਕਲ ਆਉਂਦੀ ਹੈ। ਅੱਖ਼ਰ ਸੁਣਨ, ਪੜ੍ਹਨ ਨਾਲ ਬੰਦਾ ਗੁਣਾਂ ਵਾਲਾ ਬਣ ਕੇ ਸਿਆਣਾ ਬਣਦਾ ਹੈ। ਸਿਆਣਪ ਤੋਂ ਬਗੈਰ ਹੰਕਾਂਰ ਦੀ ਮੈਲ ਨਹੀਂ ਹੱਟਦੀ, ਰੱਬ ਦਾ ਨਾਮ ਚੇਤੇ ਨਹੀਂ ਆਉਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰ ਨੂੰ ਸੁਣ, ਪੜ੍ਹ ਕੇ ਗਿਆਨ ਹੋਣਾਂ ਹੈ। ਪਤਾ ਲਗਣਾ ਹੈ। ਉਸ ਵਿੱਚ ਕੀ ਲਿਖਿਆ ਹੈ? ਕਿਸੇ ਬੰਦੇ ਨਾਲ ਗੱਲ ਕਰਕੇ ਉਸ ਬਾਰੇ ਪਤਾ ਚਲਦਾ ਹੈ। ਕਿਸੇ ਦੇ ਅੰਦਰ ਜਾ ਕੇ ਉਸ ਘਰ ਦੀ ਮਰਜਾਦਾ ਦਾ ਪਤਾ ਲਗਦਾ ਹੈ। ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ {ਪੰਨਾ 594}

ਕੀ ਸਹੀ ਕੀ ਗ਼ਲਤ ਹੈ? ਕਿਥੋਂ ਨੁਕਸਾਨ, ਕਿਥੋਂ ਫਾਇਦਾ ਹੁੰਦਾ ਹੈ? ਕੀ ਕਦੇ ਸੋਚਿਆ ਹੈ? ਅੱਜ ਪੂਰਾ ਦਿਨ ਕੀ ਕੀਤਾ ਹੈ? ਪੂਰੀ ਜਿੰਦਗੀ ਵਿੱਚ ਕੀ ਖੱਟਿਆ ਹੈ? ਕਿਹੜੇ ਮਾੜੇ ਚੰਗੇ ਕੰਮ ਕੀਤੇ ਹਨ? ਜਿੰਦਗੀ ਵਿੱਚ ਕੀ ਕੀਤਾ ਹੈ? ਦੂਜੇ ਦਾ ਜਾਂ ਆਪਣਾਂ ਕੰਮ ਕਿਹੜਾ ਲੋਟ ਜਾਂ ਖ਼ਰਾਬ ਕੀਤਾ ਹੈ? ਜੇ ਤੁਸੀਂ ਨਾ ਕਰਦੇ ਕੀ ਉਹ ਕੰਮ ਰੁਕਿਆ ਰਹਿੰਦਾ? ਕੀ ਕਰਨ ਬਗੈਰ ਨਹੀਂ ਸਰਨਾ ਸੀ? ਜਿਆਦਾ ਤਰ ਲੋਕ ਭੇਡ ਚਾਲ ਕਰਦੇ ਹਨ। ਇੱਕ ਦੂਜੇ ਦੇ ਮਗਰ ਮੂੰਹ ਚੱਕ ਕੇ ਤੁਰਨ ਦਾ ਕੋਈ ਫਾਇਦਾ ਨਹੀਂ ਨਿਕੱਲਣਾਂ। ਹਰ ਕੋਈ ਆਪਣੇ ਮਤਲਬ ਨੂੰ ਦੂਜੇ ਦੇ ਮਗਰ ਤੁਰਿਆ ਫਿਰਦਾ ਹੈ। ਕੋਈ ਠੱਗੀਆਂ ਮਾਰਦਾ ਹੈ। ਬੰਦਾ ਵਿੱਚ ਮਰਨ ਪਿਛੋਂ ਹੀ ਮੁਕਤੀ ਚਾਹੁੰਦਾ ਹੈ। ਜੋ ਸਰੀਰ, ਲਾਸ਼ ਆਪ ਨਹੀਂ ਤੁਰ ਸਕਦਾ। ਉਹ ਲੋਕਾਂ ਦੇ ਮੋਂਢਿਆਂ ਉਤੇ ਚੜ੍ਹ ਕੇ ਸ਼ਮਸ਼ਾਨ ਤੱਕ ਜਾਂਦੀ ਹੈ। ਕੀ ਇਹ ਲਾਸ਼ ਜਾਂ ਉਸ ਦਾ ਚੇਹਤਾ ਉਸ ਦੀ ਗਤੀ ਮੁਕਤੀ ਕਰਾ ਸਕਦੇ ਹਨ?

ਰਾਗੁ ਗਉੜੀ ਬੈਰਾਗਣਿ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ {ਪੰਨਾ 332}

ਮਰਿਆ ਹੋਇਆ ਆਪਦੀ ਮੁਕਤੀ ਕਿਵੇਂ ਕਰ ਲਵੇਗਾ? ਮਰੇ ਦਾ ਭਰਾ, ਪੁੱਤਰ, ਪਿਉ ਭਾਡੇ, ਬਿਸਤਰੇ ਮੰਦਰ ਗੁਰਦੁਆਰੇ ਦੇ ਕੇ ਮਰੇ ਨੂੰ ਮੁਕਤੀ ਕਿਵੇਂ ਦਿਵਾਵੇਗਾ? ਮਰਿਆ ਤਾਂ ਸੁਆਹ, ਮਿੱਟੀ ਹੋ ਗਿਆ। ਜਲ ਵਿੱਚ ਤਾਰੇ ਨੂੰ ਮੱਛੀਆਂ ਪਾਣੀ ਦੇ ਜੀਵ ਖਾ ਗਏ। ਵਿੱਚਲਾ ਭੌਰ ਤਾਂ ਸਰੀਰ ਛੱਡ ਕੇ ਉਡ ਗਿਆ। ਉਹਦੀ ਗਤੀ ਕਿਥੋਂ ਕਰਾ ਦੇਵੋਗੇ? ਜੇ ਚੰਗੇ ਕੰਮ ਜਿਉਂਦੇ ਨੇ ਨਹੀਂ ਕੀਤੇ, ਉਹ ਤਾਂ ਮਰਨ ਪਿਛੋਂ ਫਿਰ ਗਰਭ ਵਿੱਚ ਪੈ ਗਿਆ। ਕੀ ਮਰੇ ਦਾ ਭਰਾ, ਪੁੱਤਰ, ਪਿਉ ਧਰਮਰਾਜ ਦੇ ਦਲਾਲ ਹਨ? ਜੋ ਮਰਨ ਪਿਛੋਂ ਗਤੀ ਕਰਾ ਦੇਣਗੇ। ਜੋ ਸਰਾਧ ਵੀ ਕਰਾ ਰਹੇ ਹੋ। ਉਹ ਤਾਂ ਪੰਡਤ, ਗਿਆਨੀ ਤੇ ਆਮ ਲੋਕ ਕਾਂ ਕੁੱਤੇ ਖਾ ਜਾਂਦੇ ਹਨ। ਭਾਂਡੇ, ਬਿਸਤਰੇ ਪੰਡਤ, ਗਿਆਨੀ ਵਰਦੇ ਹਨ। ਜਾਂ ਬਜਾਰ ਵਿੱਚ ਫਿਰ ਵੇਚੇ ਜਾਂਦੇ ਹਨ।

ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥ ਜਹ ਮੁਸਕਲ ਹੋਵੈ ਅਤਿ ਭਾਰੀ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ਅਨਿਕ ਪੁਨਹਚਰਨ ਕਰਤ ਨਹੀ ਤਰੈ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ਗੁਰਮੁਖਿ ਨਾਮੁ ਜਪਹੁ ਮਨ ਮੇਰੇ ਨਾਨਕ ਪਾਵਹੁ ਸੂਖ ਘਨੇਰੇ ॥੧॥{ਪੰਨਾ 264} ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਹੈ।

ਮਰਨ ਭਰਾ, ਪੁੱਤਰ, ਮਾਂ-ਪਿਉ ਨਹੀਂ ਹੋਣਗੇ, ਤਾਂ ਰੱਬ ਦੇ ਨਾਮ ਨੇ ਕੰਮ ਆਉਣਾ ਹੈ। ਜਿਥੇ ਡਰਾਉਣੇ ਜਮਦੂਤ ਦਾ ਦਲ ਹੋਣਾ ਹੈ ਉਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਨਾਲ ਜਾਂਦਾ ਹੈ ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, ਪ੍ਰਭੂ ਦਾ ਨਾਮ ਵਿਚ ਬਚਾ ਲੈਂਦਾ ਹੈ
ਫਿਰ ਤਾਂ ਧਾਰਮਿਕ ਰਸਮ ਕਰ ਕੇ ਵੀ ਨਹੀਂ ਬਚ ਸਕਦਾ ਪ੍ਰਭੂ ਦਾ ਨਾਮ ਕਰੋੜ ਪਾਪ ਦਾ ਨਾਸ ਕਰ ਦਿੰਦਾ ਹੈ ਮੇਰੇ ਮਨ ਗੁਰੂ ਨਾਨਕ ਦੀ ਸਰਣ ਪੈ ਕੇ ਪ੍ਰਭੂ ਦਾ ਨਾਮ ਜਪ ਕੇ ਬੜੇ ਸੁਖ ਮਿਲਣਗੇ।

ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ {ਪੰਨਾ 594} ਰੱਬ ਨੇ ਹੀ ਮਾਰਨਾ, ਜਿਉਂਦਾ ਰੱਖਣਾਂ ਹੈ। ਰੱਬ ਨੂੰ ਚੇਤੇ ਰੱਖ ਕੇ ਬੇਫਿਕਰ ਹੋ ਕੇ ਰਹੀਏ।  ਮਨ ਆਪ ਹੀ ਮਾਰਦਾ ਹੈ ਰੱਬ ਦੀ ਸ਼ਰਨ ਵਿਚ ਰਹੀਏ।

ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ {ਪੰਨਾ 594} ਰੱਬ ਸਤ ਪੁਰਖੁ ਸਤਿਗੁਰੂ ਧੰਨ ਧੰਨ ਹੈ। ਉਸ ਨੂੰ ਚੇਤੇ ਕਰਕੇ ਭਗਤੀ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ। ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ।

ਸੂਹੀ ਮਹਲਾ ੧ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ {ਪੰਨਾ 729}

ਪਿੱਤਲ ਦਾ ਸਾਫ਼ ਤੇ ਲਿਸ਼ਕਵਾਂ ਘਸਾਇਆਂ, ਉਸ ਵਿਚੋਂ ਮਾੜੀ ਮਾੜੀ ਕਾਲੀ ਕਾਲਸ ਲੱਗਦੀ ਰਹਿੰਦੀ ਹੈਜੇ ਸੌ ਵਾਰੀ ਉਸ ਕੈਂਹ ਦੇ ਭਾਂਡੇ ਨੂੰ ਸਾਫ਼ ਕਰਾ ਤਾਂ ਵੀ ਧੋਣ ਨਾਲ ਉਸ ਦੀ ਕਾਲਖ ਦੂਰ ਨਹੀਂ ਹੁੰਦੀ। ਮੇਰੇ ਮਿੱਤਰ ਉਹੀ ਹਨ ਜੋ ਮੇਰੇ ਨਾਲ ਰਹਿੰਦੇ ਹਨ। ਤੁਰਨ ਵੇਲੇ ਮੇਰੇ ਨਾਲ ਹੀ ਚੱਲਣ ਜਿਥੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਹਿਸਾਬ ਦੇ ਸਕਣ। ਦੋਸਤ ਐਸਾ ਹੋਵੇ, ਹਰ ਥਾਂ ਨਾਲ ਖੜਾ ਰਹੇ।

 

Comments

Popular Posts