ਭਾਗ 15 ਨਾਂ ਦਾਰੂ ਪੀਣੋਂ ਰੋਕ, ਹੁਣ ਹੱਡਾ ਨਾਲ ਜਾਊ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਨੇਡਾ ਟੋਪ ਦਾ ਦੇਸ਼ ਹੈ। ਇਥੇ ਹਰ ਗਲੀ ਦੀ ਨੂਕਰ ਤੇ
ਗੌਰਮਿੰਟ ਦੀ ਮਨਜ਼ੂਰੀ ਨਾਲ ਸ਼ਰਾਬ ਦੇ ਠੇਕੇ, ਬਾਰਾਂ,
ਤੰਬਾਕੂ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ। ਹਰ ਨੁੱਕਰ ਤੇ ਹਸਪਤਾਲ ਵਰਗੀ 24
ਘੰਟੇ ਦੀ ਸਹੂਲਤ ਕਿਉਂ ਨਹੀਂ ਖੋਲਦੇ? ਸਰਕਾਰ ਵੀ ਲੋਕਾਂ ਨਾਲ ਡਰਾਮਾ
ਖੇਡ ਰਹੀ ਹੈ। ਹਸਪਤਾਲ ਵਿੱਚ ਡਾਕਟਰ ਤੇ ਕਮਰੇ ਘੱਟ ਹੋਣ ਕਾਰਨ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਨਹੀਂ
ਹੋ ਰਿਹਾ। ਲੋਕ ਪਿਆਸੇ ਦੇ ਖੂਹ ਕੋਲ ਜਾ ਕੇ ਮਰਨ ਵਾਂਗ ਉੱਥੇ ਹਸਪਤਾਲ ਜਾ ਕੇ ਦਮ ਤੋੜ ਰਹੇ ਹਨ।
ਲੋਕਾਂ ਤੋਂ ਟੈਕਸ ਲਿਆ ਜਾਂਦਾ ਹੈ। ਫਿਰ ਵੀ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਬੰਦੇ ਦੀ
ਕੋਈ ਕੀਮਤ ਨਹੀਂ ਹੈ। ਕਈ ਲੋਕ ਇਲਾਜ ਸਮੇਂ ਤੇ ਨਾ ਹੋਣ ਕਰਕੇ ਮਰਦੇ ਹਨ।
ਤਾਰੀ ਦੇ ਦਰਾਂ ਮੂਹਰੇ ਫਿਰ ਐਂਬੂਲੈਂਸ ਖੜ੍ਹੀ ਸੀ। ਘਰ
ਅੰਦਰ ਚੀਕ ਚਿਹਾੜਾ ਪਿਆ ਹੋਇਆ ਸੀ। ਉਸ ਦੀ ਘਰ ਵਾਲੀ ਕਹਿ ਰਹੀ ਸੀ,"
ਇਸ ਨੂੰ ਦੰਦਲ ਪੈ ਗਈ। ਇਹ ਤਾਂ ਮਰ ਗਿਆ ਲੱਗਦਾ ਹੈ। ਮੈਂ ਦੰਦਾ ਵਿੱਚ ਅੰਗੂਠਾ
ਦਿੱਤਾ ਸੀ। ਅੰਗੂਠੇ ਵਿੱਚ ਦੋ ਦੰਦ ਲੱਗੇ, ਖ਼ੂਨ ਨਿਕਲ ਰਿਹਾ ਹੈ। ਅੰਗੂਠਾ
ਦਾ ਨਹੁੰ ਵੀ ਨੀਲਾ ਹੋ ਗਿਆ। ਇਸ ਦੀ ਦੰਦਲ ਤੁਸੀਂ ਖੋਲਦੇ ਕਿਉਂ ਨਹੀਂ?" ਨਰਸ ਪੰਜਾਬੀ ਕੁੜੀ ਸੀ। ਉਸ ਨੇ ਕਿਹਾ," ਦੰਦਲ ਪਈ ਹੋਵੇ,
ਮੂੰਹ ਵਿੱਚ ਕੋਈ ਉਂਗਲ਼, ਚਮਚਾ ਕੁੱਝ ਨਹੀਂ ਪਾਉਣਾ।
ਮਰੀਜ਼ ਦੇ ਦੰਦ ਟੁੱਟ ਸਕਦੇ ਹਨ। ਤੇਰੇ ਅੰਗੂਠੇ ਵਾਂਗ ਦੰਦਲ ਤੋੜਨ ਲੱਗਿਆਂ, ਦੰਦਾਂ ਨਾਲ ਉਂਗਲ਼ੀਆਂ ਵੱਡੀਆਂ ਜਾ ਸਕਦੀਆਂ ਹਨ। ਸੱਗੇ ਤੋਂ ਇਨ੍ਹਾਂ ਖ਼ਿਆਲ ਰੱਖਣਾ ਹੈ।
ਸਿਰ ਨੂੰ ਕਾਸੇ ਵਿੱਚ ਮਾਰ ਕੇ ਸੱਟ ਨਾਂ ਮਰਵਾ ਲਵੇ। ਇਸ ਦੀ ਦੰਦਲ ਖੁੱਲ ਗਈ ਹੈ। ਬੇਹੋਸ਼ ਹੋ ਕੇ
ਨਿਢਾਲ ਹੋ ਗਿਆ ਹੈ। ਮਰੀਜ਼ ਦਾ ਨਾਮ ਕੀ ਹੈ।" ਇਸ ਦਾ ਨਾਮ ਤਾਰੀ ਹੈ। ਮੈਂ ਤਾਂ ਇਸ ਨੇ ਡੋਬ
ਦਿੱਤੀ।" ਨਰਸ ਨੇ ਪੁੱਛਿਆ," ਅੱਜ ਇਸ ਨੂੰ ਕੀ ਹੋਇਆ?
ਕੀ ਇਸ ਨੇ ਕੁੱਝ ਖਾਂਦਾ ਨਹੀਂ ਹੈ? ਮੀਨੂੰ ਨੇ ਕਿਹਾ," ਅੱਜ ਪੀਣ ਨੂੰ ਮਿਲੀ ਨਹੀਂ ਸੀਜ਼ਰ ਦਾ ਦੌਰਾ ਪੈ ਗਿਆ। ਨਹਾਉਦਾ ਹੋਇਆ ਟੱਬ ਵਿੱਚ ਡਿਗ
ਗਿਆ। ਮੈਨੂੰ ਖੜਕਾ ਸੁਣ ਗਿਆ। ਮੈਂ ਭੱਜ ਕੇ ਸੂਈ ਨਾਲ ਲੌਕ ਖੋਲਿਆਂ। ਮੈਂ ਦੇਖਿਆ ਇਹ ਟੱਬ ਵਿੱਚ
ਡਿੱਗਿਆ ਪਿਆ ਸੀ।" ਨਰਸ ਨੇ ਦੱਸਿਆ," ਤੱਤੇ ਪਾਣੀ ਵਿੱਚ
ਆਕਸੀਜਨ ਨਹੀਂ ਹੁੰਦੀ। ਤਾਂਹੀਂ ਭਾਫ਼ ਨਾਲ ਇਸ ਦਾ ਸਾਹ ਰੁਕ ਗਿਆ। ਹੋਰ ਦੌਰਾ ਪੈ ਵੀ ਸਕਦਾ ਹੈ। ਇਸ
ਨੂੰ ਹਸਪਤਾਲ ਲੈ ਕੇ ਜਾਣਾ ਪਵੇਗਾ। ਜੇ ਸ਼ਰਾਬ ਛੱਡਣੀ ਚਾਹੁੰਦਾ ਹੈ। ਡਾਕਟਰ ਨੂੰ ਦੱਸੇ, ਡਾਕਟਰ ਤੋੰ
ਨਸ਼ਾ ਛੱਡਣ ਦੀਆਂ ਗੋਲੀਆਂ ਲੈ ਕੇ ਕੁੱਝ ਦਿਨ ਖਾਵੇ। ਗੋਲੀਆਂ ਨਾਲ ਮਦਦ ਮਿਲੇਗੀ।" ਤਾਰੀ ਦੀ
ਜੀਭ ਵੱਡੀ ਗਈ ਸੀ। ਮੂੰਹ ਵਿਚੋਂ ਲਹੂ ਨਿਕਲ ਰਿਹਾ। ਉਸ ਨੂੰ ਸੁਰਤ ਆ ਗਈ ਸੀ। ਉਲਡ-ਉਲਡ ਕਰਨ ਲੱਗ
ਗਿਆ ਸੀ। ਮੀਨੂੰ ਦਾ ਪਿੱਟ ਸਿਆਪਾ ਬੰਦ ਹੋ ਗਿਆ ਸੀ।
ਐਂਬੂਲੈਂਸ ਤਾਰੀ ਨੂੰ ਲੈ ਗਈ ਸੀ। ਮੀਨੂੰ ਵੀ ਆਪਣੇ
ਪੁੱਤ ਗੋਲਡੀ ਨਾਲ ਕਾਰ ਲੈ ਕੇ ਪਿੱਛੇ ਹੀ ਪੈੜ ਦੱਬਦੀ ਹਸਪਤਾਲ ਪਹੁੰਚ ਗਈ। ਰਸਤੇ ਵਿਚੋਂ ਆਪਣੀ
ਨਣਦ,
ਨਣਦੋਈਆ, ਮਾਂ, ਛੋਟਾ ਭਤੀਜਾ
ਲੈ ਗਈ ਸੀ। ਇਕੱਠ ਤਾਂ ਇਉਂ ਕਰ ਲਿਆ, ਜਿਵੇਂ ਮਾਈਆਂ ਲੱਗਣੀਆਂ ਹੋਣ।
ਚੈੱਕਅਪ ਪਿੱਛੋਂ ਤਾਰੀ ਨੂੰ ਛੁੱਟੀ ਦੇ ਦਿੱਤੀ ਸੀ। ਰਸਤੇ ਵਿਚੋਂ ਹੀ ਉਸ ਨੇ ਬੋਤਲ ਚੁੱਕ ਲਈ।
ਮੀਨੂੰ ਨੇ ਬਥੇਰਾ ਕਿਹਾ," ਮੈਂ ਠੇਕੇ ਮੂਹਰੇ ਕਾਰ ਲਗਾਉਂਦੀ ਚੰਗੀ
ਲੱਗਦੀ ਹਾਂ। ਕੋਈ ਦੇਖ ਲਵੇਗਾ।" ਮੀਨੂੰ ਦਾ ਪਤੀ ਅਵਤਾਰ ਬੋਲਿਆ," ਦੇਖਣ ਨੂੰ ਤੂੰ ਨਵੀਂ ਵਿਆਹੀ ਹੈ। ਕਿਸੇ ਦਾ ਡਰ ਮਾਰਿਆ।" ਮੀਨੂੰ ਨੇ ਇਧਰ ਉਧਰ
ਦੇਖਦੇ ਕਿਹਾ," ਹੋਰ ਨਹੀਂ ਤਾਂ ਪੱਗ ਬੰਨੀ ਦੀ ਸ਼ਰਮ ਕਰੋ। ਮੈਨੂੰ
ਤਾਂ ਲਾਜ ਮਾਰਦੀ ਹੈ। ਇਸ ਸੋਕਣ ਤੋਂ ਕਦੋਂ ਕਿਹੜਾ ਛੁੱਟੇਗਾ?" " ਦਾਰੂ ਤਾਂ ਹੁਣ
ਹੱਡਾ ਨਾਲ ਜਾਊ। ਇਹ ਲਾਜ ਇੱਜ਼ਤ ਕੀ ਹੁੰਦੀ ਹੈ? ਮੈਂ ਤੈਨੂੰ ਘਰ ਛੱਡ ਆਉਂਦਾ। ਮੇਰੇ ਨਾਲ ਆਉਣਾ
ਹੁੰਦਾ ਹੈ ਤਾਂ ਲਾਜ ਨੂੰ ਘਰ ਹੀ ਛੱਡ ਆਇਆ ਕਰ।" ਬੋਤਲ ਚੱਕ ਕੇ ਅਵਤਾਰ ਘਰੇ ਆ ਕੇ, ਚਾਰ
ਪੈੱਗ ਲਾ ਕੇ ਉਹ ਫਿਰ ਗੱਡੀ ਲੈ ਕੇ ਬਾਹਰ ਚਲਾ ਗਿਆ।
ਸਾਰੀ ਰਾਤ ਨੰਗੀ ਤੋਂ ਵਾਪਸ ਆਇਆ। ਪੱਗ ਗੱਲ ਵਿੱਚ ਪਈ
ਹੋਈ ਸੀ। ਹੱਥ ਵਿੱਚ ਦਾਰੂ ਦੀ ਬੋਤਲ ਸੀ। ਦਰਾਂ ਮੂਹਰੇ ਹੀ ਧੋਣ ਪਰਨੇ ਡਿਗ ਪਿਆ। ਪਿੱਛੇ ਹੀ ਪੁਲਿਸ
ਵਾਲੇ ਆ ਗਏ। ਪੁਲਿਸ ਵਾਲੇ ਨੇ ਦਰ ਖੜਕਾਇਆਂ। ਮੀਨੂੰ ਨੇ ਦਰਵਾਜ਼ਾ ਖੋਲਿਆਂ। ਪੁਲਿਸ ਵਾਲੇ ਨੇ ਕਿਹਾ,"
ਅਸੀਂ ਇਸ ਦੇ ਪਿੱਛੇ ਆ ਰਹੇ ਸੀ। ਕਾਰ ਐਕਸੀਡੈਂਟ ਕਰਕੇ ਆਇਆ ਹੈ। ਪੁਲਿਸ ਦੇ
ਬੱਤੀਆਂ ਦੇਣ ਤੇ ਵੀ ਕਾਰ ਨਹੀਂ ਰੋਕੀ। ਇਸ ਨਾਲ ਕਾਨੂੰਨੀ ਕਾਰਵਾਈ ਕਰਨੀ ਹੈ। ਇਸ ਨੂੰ ਨਾਲ ਲਿਜਾ
ਰਹੇ ਹਾਂ।" ਮੀਨੂੰ ਖੜ੍ਹੀ ਦੇਖਦੀ ਰਹਿ ਗਈ। ਪੁਲੀਸ ਵਾਲੇ ਲੜਖੜਾਉਂਦੇ ਤਾਰੀ ਨੂੰ ਨਾਲ ਲੈ
ਚਲੇ ਗਏ। ਵੀਕਇੰਡ ਜੁਮਾ, ਵਾਰ, ਐਤਵਾਰ ਆ ਜਾਣ
ਕਾਰਨ ਤਿੰਨ ਦਿਨ ਜੇਲ ਅੰਦਰ ਰਿਹਾ। ਸੋਮਵਾਰ ਨੂੰ ਮੀਨੂੰ ਨੇ ਵਕੀਲ ਕੀਤਾ। 500 ਡਾਲਰ ਵਕੀਲ ਨੂੰ
ਦਿੱਤੇ। 1000 ਡਾਲਰ ਦੇ ਕੇ ਜ਼ਮਾਨਤ ਕਰਾ ਲਈ। ਅਦਾਲਤ ਨੇ ਦੋ ਤਰੀਕਾਂ ਪਾ ਕੇ 1200 ਡਾਲਰ ਜੁਰਮਾਨਾ
ਕਰ ਦਿੱਤਾ। ਤਿੰਨ ਸਾਲ ਲਈ ਡਰਾਈਵਰ ਲਾਇਸੈਂਸ ਜ਼ਬਤ ਕਰ ਦਿੱਤਾ।
ਮੀਨੂੰ ਬਥੇਰਾ ਰੋਕਦੀ, ਉਸ ਨੂੰ ਬਾਰ-ਬਾਰ ਕਹਿੰਦੀ, " ਦਾਰੂ ਨਾ ਪੀਆ ਕਰ। ਸਹਿਤ
ਦਾ ਖ਼ਿਆਲ ਕਰ" ਤਾਰੀ ਅੱਗੋਂ ਕਹਿੰਦਾ," ਨਾਂ ਦਾਰੂ ਪੀਣੋਂ
ਰੋਕ, ਹੁਣ ਹੱਡਾ ਨਾਲ ਜਾਊ। ਨਾਂ ਹੀ ਮੇਰੇ ਕੋਲੋਂ ਰੁਕ ਹੁੰਦਾ
ਹੈ।" ਮੀਨੂੰ ਨੇ ਕਿਹਾ," ਬੁਰੀਆਂ ਆਦਤਾਂ ਦੇ ਉੱਪਰ ਜੇ ਆਪੇ
ਪਹਿਰਾ ਲਾਈਏ। ਬੰਦਾ ਆਪਣੇ ਆਪ ਨੂੰ ਆਪੇ ਸੁਧਾਰ ਸਕਦਾ ਹੈ। ਮੈਂ ਤੁਹਾਨੂੰ ਦੱਸਿਆ ਨਹੀਂ ਕਲ ਗੋਲਡੀ
ਦੇ ਬਸਤੇ ਵਿਚੋਂ ਅਧਿਆਪਕ ਨੇ ਸ਼ਰਾਬ ਦੀ ਅੱਧੀ ਬੋਤਲ ਫੜੀ ਹੈ। ਮੈਨੂੰ ਸਕੂਲੇ ਸੱਦਿਆ ਸੀ। ਅੱਧੀ
ਹੋਰਾਂ ਮੁੰਡਿਆਂ ਨਾਲ ਰਲ ਕੇ ਪੀ ਗਿਆ। ਮੈਂ ਤਾਂ ਸ਼ਰਮ ਦੀ ਮਾਰੀ ਮਰਦੀ ਜਾਂਦੀ ਸੀ। ਤੁਸੀਂ ਕਲ
ਕਹਿੰਦੇ ਸੀ ਬੋਤਲ ਨਹੀਂ ਲੱਭਦੀ। ਉਹੀ ਬੋਤਲ ਇਹ ਲੈ ਕੇ ਗਿਆ ਸੀ।" ਤਾਰੀ ਨੇ ਮੁੰਡੇ ਵੱਲ
ਦੇਖ ਕੇ ਕਿਹਾ," ਜੇ ਪੁੱਤ ਪਿਉ ਤੇ ਨਾਂ ਜਾਊ, ਉਹ ਕਾਹਦਾ ਪੁੱਤ। ਮੁੰਡੇ ਸ਼ੁਗ਼ਲ ਕਰਦੇ ਹੁੰਦੇ ਹਨ। ਜੇ ਮੇਰਾ ਪੁੱਤ ਪੀਣ ਲੱਗ ਗਿਆ। ਫਿਰ
ਕੀ ਪਹਾੜ ਡਿੱਗ ਗਿਆ। ਕੀ ਮੈਂ ਸ਼ਰਾਬ ਨਹੀਂ ਪੀਂਦਾ? " ਮੀਨੂੰ ਨੇ ਸੋਚਿਆ ਸ਼ੁਕਰ ਹੈ,
ਜੇ ਇਹ ਮੁੰਡੇ ਦੇ ਸ਼ਰਾਬ ਪੀਣ ਦੇ ਡਰੋਂ ਆਪ ਪੀਣੋਂ ਹਟੂ। ਘਰ ਸ਼ਰਾਬ ਜਾਂ ਕੋਈ ਹੋਰ
ਨਸ਼ਾ ਨਾ ਆਊਗਾ। 11 ਸਾਲ ਦਾ ਮੁੰਡਾ ਤਾਂ ਸ਼ਰਾਬ ਖ਼ਰੀਦ ਵੀ ਨਹੀਂ ਸਕਦਾ। ਅਜੇ ਚਾਰ ਘੰਟੇ ਹੋਏ ਹੀ
ਸਨ। ਮੀਨੂੰ ਨੇ ਦੇਖਿਆ, ਤਾਰੀ ਡਿਗਦਾ ਫਿਰਦਾ ਹੈ। ਉਸ ਨੂੰ ਸ਼ਰਾਬ ਦੀ
ਵਾਸ਼ਨਾ ਨਹੀਂ ਆਈ। ਉਹ ਡਰ ਗਈ। ਸ਼ਾਇਦ ਸ਼ਰਾਬ ਛੱਡੀ ਕਰਕੇ, ਇਹ ਹਾਲਤ ਹੋ
ਗਈ ਹੈ। ਉਸ ਨੇ ਐਂਬੂਲੈਂਸ ਨੂੰ ਫ਼ੋਨ ਕਰਕੇ ਬੁਲਾ ਲਿਆ। ਨਰਸ ਨੇ ਦੱਸਿਆ ਇਹ ਸ਼ਰਾਬੀ ਹੈ। ਇਸ ਨੇ
ਵਗ਼ੈਰਾ ਵਾਸ਼ਨਾ ਵਾਲੀ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੈ। ਤਾਰੀ ਨੂੰ ਹਸਪਤਾਲ ਲੈ ਗਏ। ਕੋਈ ਕਮਰਾਂ ਖ਼ਾਲੀ
ਨਹੀਂ ਸੀ। ਤਾਰੀ ਬਾਹਰ ਬੈਠਾ ਕੇ ਬਾਰੀ ਆਉਣ ਦੀ 6 ਘੰਟੇ ਉਡੀਕ ਕਰਦਾ ਰਿਹਾ। ਹਾਰ ਕੇ ਟੈਕਸੀ ਲੈ ਕੇ
ਘਰ ਆ ਗਿਆ। ਮੀਨੂੰ ਕੰਮ ਤੇ ਚਲੀ ਗਈ ਸੀ। ਗੋਲਡੀ ਦੀ ਵੀ ਸ਼ਰਾਬ ਪੀਤੀ ਹੋਈ ਸੀ। ਦੋਨੇਂ ਆਪਸ ਵਿੱਚ
ਹੇਠ ਉੱਤੇ ਹੋ ਗਏ। ਪਿਉ ਪੁੱਤ ਨੇ ਇੱਕ ਦੂਜੇ ਦੇ ਗਲ਼ੇ ਫੜ ਲਏ। ਕੱਪੜੇ ਪਾੜ ਦਿੱਤੇ। ਲਹੂ ਲੁਹਾਨ
ਹੋ ਗਏ। ਦੂਜੇ ਤੀਜੇ ਦਿਨ ਇਹੀ ਡਰਾਮਾ ਕਰਦੇ ਸਨ। ਤਾਰੀ ਨੂੰ ਦੂਜੀ ਵਾਰੀ ਪੁਲਿਸ ਨੇ ਡਰਾਈਵਰ
ਲੈਂਈਸੈਂਸ ਜ਼ਬਤ ਹੋਏ ਤੋਂ ਵੀ ਕਾਰ ਚਲਾਉਂਦੇ ਫੜ ਲਿਆ ਸੀ। ਦੂਗਣਾ ਜੁਰਮਾਨਾ ਦੇ ਕੇ ਬਾਹਰ ਆ ਗਿਆ
ਸੀ। ਹੁਣ ਹੱਡਾ ਨਾਲ ਜਾਊ ਵਾਲੀ ਗੱਲ ਹੋਰ ਪੱਕੀ ਹੋਈ ਜਾਂਦੀ ਸੀ। ਪਿਉ ਪੁੱਤ ਇੱਕੋ ਨਿਸ਼ਾਨੇ ਤੇ
ਤੁਰੇ ਜਾ ਰਹੇ ਸਨ। ਗੋਲਡੀ ਪਿੱਛੇ ਵੀ ਪੁਲਿਸ ਉਵੇਂ ਹੀ ਗੇੜੇ ਮਾਰਨ ਲੱਗ ਗਈ ਸੀ। ਕਈ ਪੰਜਾਬੀ
ਮਰਦੇ ਭੁੱਖੇ ਭਾਣੇ। ਕਦੇ ਹਸਪਤਾਲ, ਕਦੇ ਠੇਕੇ, ਕਦੇ ਠਾਣੇ। 15 ਜੂਨ ਨੂੰ ਬਹੁਤੀ ਸ਼ਰਾਬ ਪੀਣ ਨਾਲ ਗਲੋਡੀ ਨੂੰ ਉਲਟੀਆਂ ਆਉਣ ਲੱਗ ਗਈਆਂ।
ਕੈਲਗਰੀ ਦੇ ਵੱਡੇ ਵਿੱਚ ਹਸਪਤਾਲ ਪੀਟਰ ਲੋਗਹੀਡ ਸੈਂਟਰ 12 ਘੰਟੇ ਬੈਠਾਂ ਲਗਾਤਾਰ ਪਾਣੀ ਕੋਕ ਪੀ
ਕੇ, ਉਲਟੀਆਂ ਕਰਦਾ ਰਿਹਾ। ਮਰੀਜ਼ ਹੀ ਇੰਨੇ ਸਨ। ਕਿਸੇ ਨਰਸ ਨੇ ਪਾਣੀ
ਤੱਕ ਨਹੀਂ ਪੁੱਛਿਆ। ਗੋਲੀ ਤਾਂ ਕੀ ਦੇਣੀ ਸੀ? ਸਾਰੀ ਰਾਤ ਅੱਖਾਂ ਥਾਈ ਲੰਘ ਗਈ। ਮਰੀਜ਼ ਐਸੇ ਬੈਠੇ
ਸਨ। ਜਿਵੇਂ ਟੱਪਰੀ ਵਾਸ ਸੜਕ ਤੇ ਬੈਠੇ ਹੋਣ। ਪੀਣ ਵਾਲਾ, ਪਾਣੀ ਵੀ
ਬਾਥਰੂਮ ਵਿੱਚੋਂ ਹੀ ਪੀ ਰਹੇ ਸੀ। ਕੈਨੇਡਾ ਵਰਗੇ ਵੱਡੇ ਸ਼ਹਿਰ ਵਿੱਚ ਪਿੰਡ ਦੀ ਡਿਸਪੈਂਸਰੀ ਤੋਂ ਵੀ
ਬੁਰਾ ਹਾਲ ਸੀ। ਉੱਥੇ ਵੀ ਘੰਟੇ ਬਾਅਦ ਬਾਰੀ ਆ ਜਾਂਦੀ ਹੈ। ਰੱਬ ਦਾ ਸ਼ੂਕਰ ਹੈ ਸਿਰ ਤੇ ਛੱਤ ਜ਼ਰੂਰ
ਸੀ। ਬਾਹਰ ਜ਼ੋਰਾਂ ਦਾ ਮੀਂਹ ਪੈ ਰਿਹਾ ਸੀ। ਜੇ ਪਾਣੀ ਨਾਂ ਪੀਂਦਾ ਸ਼ਾਇਦ ਸਰੀਰ ਅੰਦਰੋਂ ਪਾਣੀ ਮੁੱਕ
ਜਾਂਦਾ। ਜੇ ਕਿਤੇ ਪੰਜਾਬ ਦੇ ਕਿਸੇ ਪਿੰਡ ਵਿੱਚ ਹੁੰਦਾ। ਡਾਕਟਰ ਦੇ ਮੂਹਰਲੇ ਨੇ ਹੀ ਟੀਕਾ ਲਾ ਕੇ
ਪੰਜ ਮਿੰਟ ਵਿਚ ਉਲਟੀਆਂ ਬੰਦ ਕਰ ਦੇਣੀਆਂ ਸੀ। ਸਾਰੀ ਰਾਤ ਵਿੱਚ ਇੱਥੋਂ ਦੇ ਡਾਕਟਰਾਂ ਕੋਲੋਂ 10
ਮਰੀਜ਼ ਨਹੀਂ ਨਿਕਲੇ। 4 ਸਾਲ ਦੀ ਬੱਚੀ ਨੂੰ ਉਲਟੀਆਂ ਟੱਟੀਆਂ ਲੱਗੀਆਂ ਸਨ। ਤਿੰਨ ਜਾਣੇ ਬਹੁਤੇ ਨਸ਼ੇ
ਵਿੱਚ ਸਨ। ਇੱਕ ਔਰਤ ਦੇ ਦਿਲ ਮੋਢੇ ਵਿੱਚ ਦਰਦ ਸੀ। ਇੱਕ ਦੀ ਸ਼ੂਗਰ ਜ਼ਿਆਦਾ ਸੀ। ਜ਼ਖ਼ਮ ਕਰਕੇ,
ਇੱਕ ਪੈਰ ਪਹਿਲਾਂ ਕੱਟ ਦਿੱਤਾ ਸੀ। ਦੂਜੇ ਪੈਰ ਦਾ ਜਖ਼ਮ ਰੱਸ ਰਿਹਾ ਸੀ। ਚਾਰ
ਜਾਣੇ ਪਤੀ, ਪਤਨੀ, ਹੋਰਾਂ ਵੱਲੋ ਕੁੱਟੇ ਮਾਰੇ
ਹੋਏ ਸਨ। ਸਾਰੇ ਦੁੱਖਾਂ ਨਾਲ ਕੱਲਪ ਰਹੇ ਸਨ। ਹਸਪਤਾਲ ਵਾਲੇ ਬਹਾਨਾ ਬਣਾ ਰਹੇ ਸੀ। ਦੋ ਮਰੀਜ਼ ਬਹੁਤ
ਬਿਮਾਰ ਹਨ। ਐਮਰਜੈਂਸੀ ਵਿੱਚ ਦੋ ਹੀ ਡਾਕਟਰ ਸਨ। ਉਹ ਦੋਂਨਾਂ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ।
ਸਵੇਰੇ ਸੱਤ ਵਜੇ ਹੋਰ ਡਾਕਟਰ ਆਏ ਤਾਂ ਜਾ ਕੇ ਮਰੀਜ਼ਾਂ ਦੀ ਦੇਖ ਭਾਲ ਹੋਈ। ਫਿਰ ਵੀ ਬਾਰੀ ਬਾਰੀ ਸਭ
ਦਾ ਅੰਦਰ ਸੱਦ ਕੇ ਬੱਲਡ ਪਰੈਸ਼ਰ ਦੇਖਿਆ। ਇੱਕ ਹੀ ਕਮਰਾ ਸੀ। ਜਿਸ ਵਿੱਚ ਚੈਕਅੱਪ ਕਰ ਰਹੇ ਸਨ। 24
ਫੁਟ ਥਾਂ ਵਿੱਚ ਐਮਰਜੈਂਸੀ ਵਰਡ ਵਿੱਚ ਛੋਟੇ ਤਿੰਨ ਕਮਰੇ ਤੇ 8 ਅਰਾਮ ਕੁਰਸੀਆਂ ਸਨ। ਕੁਰਸੀਆਂ ਤੇ
ਮਰੀਜ਼ ਪਾਸਾ ਵੀ ਨਹੀ ਲੈ ਸਕਦਾ ਸੀ।
Comments
Post a Comment