ਭਾਗ 28
ਐਸੇ
ਮਰਦਾਂ-ਔਰਤਾਂ ਦਾ ਪੁੱਤਰ ਪਿਆਰ ਕਿਥੇ ਹੁੰਦਾ ਹੈ? ਚੜ੍ਹਦੇ
ਸੂਰਜ ਨੂੰ ਸਲਾਮਾਂ ਹੁੰਦੀਆਂ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਮਾਂ ਆਪਣੇ ਬੱਚੇ ਦੇ ਪਿਤਾ ਦਾ ਨਾਮ
ਦੱਸਦੀ ਹੈ। ਇੱਕ ਸਿਰਫ਼ ਮਾਂ ਹੀ ਦੁਨੀਆ ਉੱਤੇ ਚੱਲਦਾ ਫਿਰਦਾ ਸਬੂਤ ਹੈ। ਉਸ ਦੇ ਬੱਚੇ ਦਾ ਬਾਪ
ਕੌਣ ਹੈ? ਕਈ ਸ਼ਾਦੀ
ਸੂਦਾ ਮਰਦ ਸੌਖਿਆਂ ਜ਼ਕੀਨ ਕਰ ਲੈਂਦੇ ਹਨ। ਕਈ ਪਤਾ ਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਜ਼ਲੀਲ ਕਰਨ ਲਈ
ਆਪਦੇ ਬੱਚੇ ਦਾ ਨਾਮ ਹੋਰਾਂ ਮਰਦਾ ਆਂਢੀਆਂ ਗੁਆਂਢੀਆ ਨਾਲ ਜੋੜਦੇ ਰਹਿੰਦੇ ਹਨ। ਇਹ ਤਾਂ ਸਿਰਫ਼ ਔਰਤ ਨੂੰ ਨੀਚ ਦਿਖਾਉਣ ਵਾਲੇ ਹੁੰਦੇ
ਹਨ। ਪਤਨੀ ਨੂੰ ਦਬਾ ਕੇ ਰੱਖਣ ਲਈ, ਬਲੈਕ ਮੇਲ ਕਰਦੇ ਹਨ। ਇਕ ਉਹ ਮਰਦ
ਹਨ। ਜੋ ਕੌਮ ਸਮਾਜ ਦੇ ਆਗੂ ਹਨ। ਸਮਾਜ ਸੁਧਾਰਨ ਦਾ ਬੀੜਾ ਚੱਕਦੇ ਹਨ। ਪਰ ਸਮਾਜ ਨੂੰ ਵਿਗਾੜਨ
ਵਿੱਚ ਇਸ ਤਰਾਂ ਦੇ ਲੋਕਾਂ ਦਾ ਹੱਥ ਸਬ ਤੋਂ ਵੱਧ ਹੁੰਦਾ ਹੈ। ਇੰਨਾ ਵਿੱਚ ਬਹੁਤੇ ਮਰਦ ਹਨ। ਇੰਨਾ
ਮਰਦਾਂ ਨੂੰ ਸਮਾਜ ਸੁਧਾਰਨ ਦੀ ਸੇਵਾ ਜਾਂ ਹੋਰ ਸਖ਼ਤ ਮਿਹਨਤ ਦਾ ਥਕੇਵਾਂ ਹੋ ਜਾਂਦਾ ਹੈ। ਤਾਂ
ਥਕਾਵਟ ਉਤਾਰਨ ਲਈ ਕਿਸੇ ਔਰਤ ਦੀ ਬੁੱਕਲ ਭਾਲਦੇ ਹਨ। ਸਮਾਜ ਸੁਧਾਰ ਕਰਦਿਆਂ ਪਤਾ ਨਹੀਂ ਕਿੰਨੀਆਂ
ਔਰਤਾਂ ਦਾ ਸੈਕਸੀ ਸੁਧਾਰ ਕਰਦੇ ਹਨ? ਔਰਤਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਔਰਤਾਂ ਨੂੰ
ਵੇਸਵਾ ਬਣਾਉਣ ਧੰਦਾ ਕਰਾਉਣ ਵਾਲੇ ਇਹੀ ਅਮੀਰ ਬੰਦੇ ਹਨ। ਔਰਤਾਂ ਨੂੰ ਜ਼ਲੀਲ ਕਰਨ ਵਾਲੇ ਐਸੇ ਮਰਦ
ਸਮਾਜ ਨੂੰ ਕੀ ਆਜ਼ਾਦੀ ਲੈ ਕੇ ਦੇਣਗੇ? ਇਹ ਮਰਦ ਹਮ ਬਿਸਤਰ ਹੋਣ ਵਾਲੀਆਂ ਔਰਤਾਂ ਦਾ ਨਾਮ ਪਤਾ ਯਾਦ
ਨਹੀਂ ਰੱਖਦੇ। ਉਨ੍ਹਾਂ ਤੋਂ ਪੈਦਾ ਹੋਣ ਵਾਲੇ ਆਪਣੇ ਬੱਚਿਆਂ ਦਾ ਹਿਸਾਬ ਕੀ ਰੱਖਣਾ ਹੈ? ਮਰਦ ਲਈ
ਸੁਪਨਾ ਹੁੰਦਾ ਹੈ। ਰਾਤ ਗਈ ਬਾਤ ਗਈ। ਮਰਦ ਆਪਣਾ ਸਰੀਰ ਹੌਲਾ ਕਰਕੇ ਸਾਰਾ ਭਾਰ ਔਰਤ ਉੱਤੇ ਸਿੱਟ
ਦਿੰਦਾ ਹੈ। ਜੋ ਆਪਣਾ ਬੀਜ ਖਿਲਾਰਦੇ ਫਿਰਦੇ ਹਨ। ਪਤਾ ਨਹੀਂ ਐਸੇ ਕਿੰਨੇ ਕੁ ਭੱਦਰ ਪੁਰਸ਼ ਹਨ? ਜਿੰਨਾਂ
ਨੂੰ ਇੰਨਾ ਵੀ ਪਤਾ ਨਹੀਂ ਹੁੰਦਾ। ਜਿਸ ਕਿਸੇ ਔਰਤ ਨਾਲ ਹਮ ਬਿਸਤਰ ਹੋਏ ਹਨ। ਕਿਤੇ ਉਸ ਦੀ ਕੁੱਖ
ਵਿੱਚ ਬੱਚਾ ਤਾਂ ਨਹੀਂ ਪਲ਼ ਰਿਹਾ? ਔਰਤਾਂ ਵੀ ਐਸੇ ਫਾਲਤੂ ਬੱਚਿਆਂ ਨੂੰ ਜਨਮ ਨਹੀਂ ਦਿੰਦੀਆਂ। ਬਰਥ
ਕੰਟਰੋਲ ਜੁਗਤ ਨਾਲ ਜਾਂ ਗਰਭ ਪਾਤ ਨਾਲ ਹਰ ਬਾਰ ਬੀਜ ਨਾਸ਼ ਕਰ ਦਿੱਤਾ ਜਾਂਦਾ ਹੈ। ਐਸੇ ਮਰਦਾਂ-ਔਰਤਾਂ
ਦਾ ਪੁੱਤਰ ਪਿਆਰ ਕਿਥੇ ਹੁੰਦਾ ਹੈ? 10 ਮਹੀਨੇ ਦੀ ਸਜ਼ਾ ਔਰਤ ਭੁਗਤੀ ਜਾਵੇ। ਆਪਣਾ ਦੁੱਧ ਪਿਆ ਕੇ
ਪਾਲੇ ਬੱਚੇ ਵੱਡੇ ਹੋਏ ਮਰਦ ਸਮਾਜ ਸੁਧਾਰਨ ਦਾ ਝੰਡਾ ਚੱਕੀ ਫਿਰਦੇ ਹਨ। ਪਰ ਅੰਦਰ ਖਾਤੇ ਔਰਤ ਦਾ
ਮੁੱਲ ਵੱਟਦੇ ਹਨ। ਮਰਦਾਂ ਵਲੋਂ ਔਰਤ ਦੀ ਗਿੱਚੀ ਪਿੱਛੇ ਮੱਤ ਕਿਹਾ ਜਾਂਦਾ ਹੈ। ਤਾਂਹੀਂ ਪੈਰ ਦੀ
ਜੁੱਤੀ ਸਮਝਾਇਆ ਜਾਂਦਾ ਹੈ। ਜਦੋਂ ਹੀ ਪੈਰ ਵਿੱਚ ਚੁਬਣ ਲੱਗੇ, ਪੁਰਾਣੀ ਹੋ ਜਾਵੇ। ਵਗਾਹ ਮਾਰੋ।
ਔਰਤਾਂ ਕਿਹੜਾ ਘੱਟ ਹਨ? ਕਈ ਔਰਤਾਂ ਕੰਮ ਮਹਿਲਾ ਮੋਰਚੇ ਦਾ ਕਰ ਰਹੀਆਂ
ਹਨ। ਔਰਤਾਂ ਦੇ ਹੱਕਾ ਲਈ ਜੂਝ ਰਹੀਆਂ ਹਨ। ਉੱਥੇ ਹੀ ਨਾਮ ਵਾਲੇ ਮਰਦ ਨਾਲ ਯਾਰੀਆਂ ਲਗਾਉਂਦੀਆਂ
ਹਨ। ਸ਼ਾਦੀ ਕਿਸੇ ਹੋਰ ਨਾਲ ਕਰਦੀਆਂ ਹਨ। ਬੱਚਾ ਕਿਸੇ ਹੋਰ ਮਰਦ ਦਾ ਜਣਦੀਆਂ ਹਨ। ਜਾਇਦਾਦ ਹੜੱਪਣ
ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਵਿੱਚ ਭੋਰਾ ਸ਼ਰਮ ਨਹੀਂ ਮੰਨਦੀਆਂ। ਇਹ ਔਰਤਾਂ ਮਹਿਲਾ ਮੋਰਚੇ
ਲੱਗਾ ਕੇ ਐਸਾ ਕੈਸਾ ਸਮਾਜ ਸੁਧਾਰਨ ਕਰਨਗੀਆਂ। ਨਜਾਇਜ਼ ਬੱਚੇ ਪੈਦਾ ਕਰਨਗੀਆਂ। ਅਮੀਰ ਲੋਕਾਂ
ਦੀ ਚਾਲ ਐਸੀ ਹੈ।
ਐਸੇ ਲੋਕਾਂ ਨੂੰ ਨੱਥ ਪਾਉਣ ਲਈ ਡੀ ਐਨ ਏ ਟੈੱਸਟਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਜਿਸ ਮਰਦ ਉੱਤੇ ਛੱਕ ਹੁੰਦਾ ਹੈ। ਇਹ ਬਾਪ ਹੋ ਸਕਦਾ ਹੈ। ਉਸ ਦਾ ਟੈੱਸਟ ਲਿਆ ਜਾਂਦਾ ਹੈ। ਕਮਾਲ ਦੀ
ਬਾਤ ਹੈ। ਬੰਦਾ ਸਿੱਧੀ ਤਰਾਂ ਨਹੀਂ ਮੰਨਦਾ। ਤਾਂ ਉਸ ਦਾ ਖ਼ੂਨ ਬੋਲਦਾ ਹੈ। ਜਿਵੇਂ ਪਸ਼ੂਆਂ ਦੀ ਨਸਲ
ਦਾ ਟੈੱਸਟਾਂ ਰਾਹੀਂ ਪਤਾ ਲੱਗਦਾ ਹੈ। ਉਹੀ ਹਾਲ ਚਲਾਕ ਬੰਦੇ ਦਾ ਹੋ ਗਿਆ ਹੈ।
ਅਗਰ ਬੰਦਾ ਉਸ ਨਾਲ ਹਮ ਬਿਸਤਰ ਹੋ ਚੁੱਕੀ ਔਰਤ ਉੱਤੇ ਜ਼ਮੀਨ ਨਹੀਂ ਕਰਦਾ। ਬੱਚੇ
ਦੀ ਮਾਂ ਔਰਤਾਂ ਨੂੰ ਖ਼ੱਜਲ਼ ਹੀ ਕਰਦਾ ਹੈ। ਬੱਚੇ ਨੂੰ ਪੈਦਾ ਕਰਕੇ ਡੀ ਐਨ ਏ ਟੈੱਸਟਾਂ ਮਸ਼ੀਨਾਂ
ਉੱਤੇ ਜ਼ਕੀਨ ਕੀਤਾ ਜਾਂਦਾ ਹੈ। ਪਤਾ ਹੁੰਦਾ ਹੈ ਕਾਨੂੰਨ ਦੀ ਤਲਵਾਰ ਸਿਰ ਉੱਤੇ ਲਮਕਦੀ ਹੈ। ਕਈ
ਔਰਤਾਂ ਵੀ ਸਮਾਜ ਉੱਤੇ ਐਸੀਆਂ ਹਨ। ਜੋ ਨਵ ਜੰਮੇ ਬੱਚੇ ਕੂੜੇ ਦੇ ਢੇਰਾਂ, ਸੜਕਾਂ ਉੱਤੇ ਸੁੱਟ ਦਿੰਦੀਆਂ ਹਨ। ਲੋਕਾਂ ਮੂਹਰੇ ਜ਼ਾਹਿਰ ਨਹੀਂ ਹੁੰਦੀਆਂ। ਉਹ
ਮਾਂ ਬਣ ਗਈਆਂ ਹਨ। ਸਮਾਜ ਤੋਂ ਆਤਮ ਸਨਮਾਨ ਚਾਹੀਦਾ ਹੈ। ਪਰ ਭਾਰਤ ਵਰਗੇ ਦੇਸ਼ ਵਿੱਚ ਜੇ ਸਮਾਜ ਨੂੰ
ਔਰਤ ਬਾਰੇ ਪਤਾ ਲੱਗ ਜਾਵੇ। ਇਹ ਅਣਵਿਆਹੀ ਮਾਂ ਹੈ। ਤਾਹਨੇ ਮਾਰ ਕੇ, ਲੋਕ ਨੱਕ ਵਿੱਚ ਦਮ ਕਰ ਦਿੰਦੇ ਹਨ। ਕੀ ਲੋਕਾਂ ਦੇ ਮਾਰੇ ਤਾਹਨੇ, ਆਪਣੇ ਬੱਚੇ ਨੂੰ ਜਾਨੋਂ ਮਾਰ ਦੇਣ ਤੋਂ ਕੌੜੇ ਹਨ? ਸਰਕਾਰ ਨੇ ਪ੍ਰਾਈਵੇਟ
ਡਾਕਟਰਾਂ ਨੂੰ ਗਰਭਪਾਤ ਕਰਨ ਦੀ ਖੁੱਲ ਦਿੱਤੀ ਹੋਈ ਹੈ। ਗਰਭਪਾਤ ਕਰਨ ਵਾਲੇ ਡਾਕਟਰਾਂ ਉੱਤੇ ਕੋਈ
ਕੇਸ ਨਹੀਂ ਦਰਜ਼ ਕੀਤਾ ਜਾਂਦਾ। ਗਰਭਪਾਤ ਕਰਨ ਨੂੰ ਰੋਕਣ ਲਈ,
ਕੋਈ ਕਦਮ
ਨਹੀਂ ਚੱਕਿਆਂ ਜਾਂਦਾ। ਬਾਹਰਲੇ ਦੇਸ਼ਾਂ ਵਿੱਚ ਜੇ ਨਵ ਜੰਮੇ ਬੱਚੇ ਕੂੜੇ ਦੇ ਢੇਰਾਂ, ਸੜਕਾਂ ਉੱਤੇ ਸੁੱਟੇ ਮਿਲ ਜਾਂਦੇ ਹਨ। ਉਨ੍ਹਾਂ ਦਾ ਡੀ ਐਨ ਏ ਟੈੱਸਟਾਂ ਦੁਆਰਾ
ਮਾਂ-ਬਾਪ ਦਾ ਪਤਾ ਲੱਗਾ ਲੈਂਦੇ ਹਨ। ਕਾਨੂੰਨ ਤੋਂ ਐਸੇ ਮਾਂ-ਬਾਪ ਨੂੰ ਸਖ਼ਤ ਸਜ਼ਾ ਮਿਲਦੀ ਹੈ। ਆਪਣੇ
ਬੱਚੇ ਨੂੰ ਲੋਕਾਂ ਦੇ ਡਰੋਂ, ਮਾਰ ਦੇਣਾ, ਕੀ ਉਹ ਮਾਂ ਹੈ? ਜੇ ਇਹ
ਮਾਂ ਹੈ। ਤਾਂ ਮਾਣਕ ਤੇ ਗਾਉਣ ਵਾਲੇ ਕਿਹੜੀ ਮਾਂ ਦੇ ਸੋਹਲੇ ਗਾਉਂਦੇ ਹਨ? ਸਰਵੇਖਣ ਦੱਸ ਰਿਹਾ ਹੈ।
90% ਔਰਤਾਂ ਪੜ੍ਹੀਆਂ ਲਿਖੀਆਂ ਗਰਭਪਾਤ ਕਰਾਉਂਦੀਆਂ ਹਨ। ਇਹ ਇੱਕ ਦੋ ਤੋਂ ਵੱਧ ਬੱਚਿਆਂ ਦੀ
ਪਰਵਰਿਸ਼ ਨਹੀਂ ਕਰ ਸਕਦੀਆਂ। ਇਸ ਤੋਂ ਵੱਧ ਗਰਭ ਵਿੱਚ ਠਹਿਰੇ ਬੱਚੇ ਮਰਵਾ ਦਿੰਦੀਆਂ ਹਨ। ਉਸੇ ਦੀ ਪਰਵਰਿਸ਼
ਕਰਦੀਆਂ ਹਨ। ਜਿਸ ਤੋਂ ਆਪਣੀ ਬੁਢਾਪੇ ਦੀ ਪਰਵਰਿਸ਼ ਦੀ ਆਸ ਹੈ। ਉਹ ਵੀ ਬਹੁਤੇ ਬੱਚਿਆਂ ਦੀ
ਪਾਲਨ-ਪੋਸ਼ਨ ਨੌਕਰ ਕਰਦੇ ਹਨ। ਜਿਆਦਾਤਰ ਔਰਤਾਂ ਆਪ ਸਮਾਜ ਸੁਧਾਰ ਕਰਨ ਦੀਆਂ ਜੁਗਤਾਂ ਬਣਾਉਂਦੀਆਂ
ਹਨ। ਅਨਪੜ੍ਹ ਝੁੱਗੀਆਂ ਵਾਲੇ ਲੋਕ ਸਬ ਤੋਂ ਵੱਧ ਬੱਚੇ ਪੈਦਾ ਕਰਦੇ ਹਨ। ਗ਼ਰੀਬ ਔਰਤਾਂ ਗਰਭਪਾਤ
ਨਹੀਂ ਕਰਾਉਂਦੀਆਂ ਹਨ। ਉਨ੍ਹਾਂ ਕੋਲ ਨਾਂ ਟੈੱਸਟ ਨਾਂ ਗਰਭਪਾਤ ਕਰਾਉਣ ਨੂੰ ਪੈਸੇ ਹੁੰਦੇ ਹਨ।
ਅਮੀਰ ਪੜ੍ਹੀਆਂ ਲਿਖੀਆਂ ਔਰਤਾਂ ਤੋਂ ਉਹ ਗ਼ਰੀਬ ਔਰਤਾਂ ਭਲੀਆਂ ਹਨ। ਆਪਣੇ ਬੱਚੇ ਗ਼ਰੀਬੀ ਵਿੱਚ ਵੀ
ਜਿੰਦਾ ਰੱਖਦੀਆਂ ਹਨ। ਉਹ ਸਮਾਜ ਦੀ ਪ੍ਰਵਾਹ ਨਹੀਂ ਕਰਦੀਆਂ। ਜਿੰਨਾ ਮਨੁੱਖ ਚਲਾਕ ਹੋਵੇਗਾ।
ਉਨ੍ਹਾਂ ਆਪਣਾ ਹੀ ਨੁਕਸਾਨ ਕਰੇਗਾ। ਲੋਕਾਂ ਵੱਲ ਵੱਧ ਧਿਆਨ ਦੇਵੇਗਾ। ਆਪਣਿਆਂ ਨੂੰ ਭੁੱਲਦਾ ਜਾਂਦਾ
ਹੈ।
Comments
Post a Comment